06/13/2026
ਐੱਸ.ਅਸ਼ੋਕ ਭੌਰਾ- ਸ੍ਰ. ਨਸੀਬ ਸਿੰਘ ਗਾਖਲ ਅਤੇ ਮਾਤਾ ਗੁਰਦੇਵ ਕੌਰ ਗਾਖਲ ਦੇ ਪੋਤਰੇ, ਇਕਬਾਲ ਸਿੰਘ ਗਾਖਲ ਤੇ ਸੁਖਵਿੰਦਰ ਕੌਰ ਗਾਖਲ ਦੇ ਪੁੱਤਰ, ਅਮੋਲਕ ਸਿੰਘ ਗਾਖਲ ਤੇ ਇੰਦਰਜੀਤ ਕੌਰ ਗਾਖਲ ਅਤੇ ਪਲਵਿੰਦਰ ਸਿੰਘ ਗਾਖਲ ਦੇ ਭਤੀਜੇ, ਗੁਰਵਿੰਦਰ ਸਿੰਘ ਗਾਖਲ, ਪਰਮਵੀਰ ਸਿੰਘ ਗਾਖਲ, ਜਸਕਰਨ ਸਿੰਘ ਗਾਖਲ, ਅਮਰਵੀਰ ਸਿੰਘ ਗਾਖਲ, ਪ੍ਰਭਜੋਤ ਕੌਰ ਗਾਖਲ ਦੇ ਭਰਾ ਅਤੇ ਜਾਰਾ ਕੌਰ ਗਾਖਲ ਦੇ ਚਾਚਾ ਜੀ ਕਰਮਵੀਰ ਸਿੰਘ ਗਾਖਲ ਨੇ ਕੈਲੀਫ਼ੋਰਨੀਆਂ ਯੂਨੀਵਰਸਿਟੀ ਆਫ ਲਾਸ ਐਂਜਲਸ (ਯੂ.ਸੀ.ਐੱਲ.ਏ.) ਵਿਚੋਂ ‘ਐੱਮ.ਬੀ.ਏ.’ ਦੀ ਡਿਗਰੀ ਹਾਸਲ ਕੀਤੀ ਹੈ। ਇਸ ਪ੍ਰਾਪਤੀ ਲਈ ਦੇਸ਼ ਵਿਦੇਸ਼ ਵਿਚੋਂ ਗਾਖਲ ਪਰਿਵਾਰ ਨੂੰ ਵੱਡੀਆਂ ਸਖਸ਼ੀਅਤਾਂ ਵਲੋਂ ਵਧਾਈ ਸੰਦੇਸ਼ ਮਿਲ ਰਹੇ ਹਨ।ਦੱਸਣਯੋਗ ਹੈ ਕਿ ਜਿੱਥੇ ਗਾਖਲ ਪਰਿਵਾਰ ਦੀ ਅਮਰੀਕਾ ਆਈ ਪਹਿਲੀ ਪੀੜ੍ਹੀ ਨੇ ਟਰਾਂਸਪੋਰਟ, ਕੰਸਟਰਕਸ਼ਨ, ਹੋਟਲ, ਜਿਮ ਅਤੇ ਬਾਲੀਵੁੱਡ ਸੁਪਰ ਸਟਾਰ ਧਰਮਿੰਦਰ ਜੀ ਦੇ ਅਸ਼ੀਰਵਾਦ ਨਾਲ ਫਿਲਮ ਇੰਡਸਟਰੀ ’ਚ ਵੱਖਰੀਆਂ ਪੈੜਾਂ ਪਾਈਆਂ ਹੁਣ ਉੱਥੇ ਗਾਖਲ ਪਰਿਵਾਰ ਦੀ ਨਵੀਂ ਪੀੜ੍ਹੀ ਵੀ ਆਪਣੇ ਬੁਜ਼ਰਗਾਂ ਵਲੋਂ ਸਥਾਪਤ ਬਿਜ਼ਨਸ ਅੰਪਾਇਰ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਲਈ ਪ੍ਰਾਪਤੀਆਂ ਕਰ ਰਹੀ ਹੈ।ਅਮੋਲਕ ਸਿੰਘ ਗਾਖਲ ਚੇਅਰਮੈਨ ਗਾਖਲ ਗਰੁੱਪ ਯੂ.ਐੱਸ.ਏ ਨੇ ਕਿਹਾ ਕਿ ਕਰਮਵੀਰ ਸਿੰਘ ਗਾਖਲ ਦੀ ਇਸ ਪ੍ਰਾਪਤੀ ਨਾਲ ਪੂਰੇ ਗਾਖਲ ਪਰਿਵਾਰ ਦਾ ਮਾਣ ਵਧਿਆ ਹੈ ਅਤੇ ਅਰਦਾਸ ਕਰਦੇ ਹਾਂ ਕਿ ਵਿਦੇਸ਼ਾਂ ’ਚ ਵਸਦੇ ਸਾਰੇ ਹੀ ਐੱਨ.ਆਰ.ਆਈ. ਦੀ ਅਗਲੀ ਪੀੜ੍ਹੀ ਜਿੱਥੇ ਤਰੱਕੀ ਕਰੇ ਉੱਥੇ ਆਪਣੇ ਵਿਰਸੇ ਨਾਲ ਵੀ ਜੁੜੀ ਰਹੇ।
S.Ashok Bhaura- Grandsons of S Naseeb Singh Gakhal and Mata Gurdev Kaur Gakhal, Son of Iqbal Singh Gakhal and Sukhwinder Kaur Gakhal, nephew of Amolak Singh Gakhal and Inderjit Kaur Gakhal and Palvinder Singh Gakhal brother of Gurvinder Singh Gakhal, Paramveer Singh Gakhal, Jaskaran Singh Gakhal & Prabhjot Kaur Gakhal and uncle of Zara Kaur gakhal, Amarveer Singh Gakhal graduated from the University of California Los Angeles (UCLA). Has obtained the degree of ‘M.B.A.’ For this achievement, the Gakhal family is receiving congratulatory messages from prominent personalities in the country and abroad. It is worth noting that the first generation of the Gakhal family who came to America worked in transport, construction, hotel, Gym and With the blessings of Bollywood super star Dharmendra ji madd films, he has now found a different footing in the film industry. At the same time, the new generation of the Gakhal family is also taking the business empire established by its elders to greater heights and this achievements to take it forward. Amolak Singh Gakhal Chairman Gakhal Group USA said that This achievement of Karamveer Singh Gakhal has increased the pride of the entire Gakhal family and we pray that All NRIs living abroad while the next generation progresses, it also remains connected to its heritage.