Turban Thinkers

Turban Thinkers TurbanThinkers We are committed to selfless sewa.

-Turban Thinkers Team

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ॥

This is Official page of website:
http://www.TurbanThinkers.com

We are dedicated to share feeling of Oneness with all. Here are few lines by punjabi poet, S.Hari Singh 'Jachak' about Turban:

"ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ,
ਸਾਡੇ ਸਿਰਾਂ ਦਾ ਤਾਜ ਏ ਖਾਲਸਾ ਜੀ ॥
ਲਹੂ ਭਿੱਜੇ ਇਤਿਹਾਸ ਤੋਂ ਪਤਾ ਲਗਦੈ,
ਸਾਡੀ ਸਿੱਖੀ ਦਾ ਰਾਜ ਇਹ ਖਾਲਸਾ ਜੀ ॥
ਸਾਡੀ ਆਨ ਇਹ ਤਾਂ, ਸਾਡੀ ਸ਼ਾਨ ਇ

ਹੋ,
ਸਾਡੀ ਪੰਥਕ ਆਵਾਜ ਇਹ ਖਾਲਸਾ ਜੀ ॥
ਕਲਗੀਧਰ ਦੇ ਹੁੰਦੇ ਨੇ ਖਾਸ ਦਰਸ਼ਨ,
ਸੋਹਣੇ ਸਜੇ ਹੋਏ ਸਿੰਅ ਸਰਦਾਰ ਵਿਚੋਂ ॥
ਲੱਖਾਂ ਵਿਚੋਂ ਪਛਾਣਿਆ ਜਾਏ ਇਕੱਲਾ,
ਸਰਦਾਰੀ ਬੋਲਦੀ ਦਿੱਸੇ ਦਸਤਾਰ ਵਿਚੋਂ ॥"

-----------------------------------------------------------
Turban Thinkers is not related to any organization/political/etc group.

🪯Celebrate today and continue to celebrate in spirit every day the creation of the Khalsa. 🪯
04/14/2023

🪯Celebrate today and continue to celebrate in spirit every day the creation of the Khalsa. 🪯

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਸਵਰਗਵਾਸੀ ਭਾਈ ਨਿਰਮਲ ਸਿੰਘ ਖਾਲਸਾ ਜੀ (ਆਪਣ...
10/29/2022

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਸਵਰਗਵਾਸੀ ਭਾਈ ਨਿਰਮਲ ਸਿੰਘ ਖਾਲਸਾ ਜੀ (ਆਪਣੇ ਕਰਮ ਖੇਤਰ ਦੇ ਇਕਲੌਤੇ ਪਦਮਸ਼੍ਰੀ) ਦੀ ਤਸਵੀਰ ‘ਕੇਂਦਰੀ ਸਿੱਖ ਅਜਾਇਬ ਘਰ’ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜ਼ਰੂਰ ਲਗਾਉਣ ਜੀ॥
ਸਾਰੀ ਕੌਮ ਆਪ ਜੀ ਦੀ ਧੰਨਵਾਦੀ ਹੋਵੇਗੀ॥

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏🙏
#ਸ਼੍ਰੋਮਣੀਕਮੇਟੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏ਆਪ ਸਭ ਨੂੰ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ!! 🙏
10/11/2022

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏

ਆਪ ਸਭ ਨੂੰ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ!! 🙏

08/28/2022

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ॥🙏

ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਬੇਅੰਤ ਬੇਅੰਤ ਵਧਾਈਆਂ॥

ਆਓ, ਮਿਲ ਕੇ ਪਾਵਨ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਕਮਾਉਣ ਲਈ ਹੋਰ ਯਤਨਸ਼ੀਲ ਹੋਈਏ, ਅਤੇ ਸਮੁੱਚੀ ਮਨੁੱਖਤਾ ਦੀ ਸਿਹਤਮੰਦੀ ਅਤੇ ਚੜ੍ਹਦੀਕਲਾ ਦੀ ਅਰਦਾਸ ਕਰੀਏ ॥🙏

04/14/2022

"ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ"

ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀ ਸਭ ਸੰਗਤਾਂ ਨੂੰ ਕੋਟਾਨ ਕੋਟ ਵਧਾਈ ਹੋਵੇ ਜੀ😇

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ🙏🏻

04/14/2021

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ||

ਆਪ ਸਭ ਨੂੰ ਖਾਲਸੇ ਦੇ ਜਨਮ ਦਿਹਾੜੇ ਅਤੇ ਵੈਸਾਖੀ ਦੀਆਂ ਲੱਖ-ਲੱਖ ਵਧਾਈਆਂ ਜੀ ॥

01/08/2021
ਸਿੰਘੂ ਬਾਰਡਰ ਤੇ ਇੰਝ ਮਨਾਇਆ ਗਿਆ ਨਵਾਂ ਸਾਲ 2021   🚜🌾
01/01/2021

ਸਿੰਘੂ ਬਾਰਡਰ ਤੇ ਇੰਝ ਮਨਾਇਆ ਗਿਆ ਨਵਾਂ ਸਾਲ 2021

🚜🌾

ਪੰਜਾਬ ਦੇ ਹਰ ਪਿੰਡ ਵਿਚ ਇਕ SarDar AmanDeep Singh  ਹੋਵੇ ॥ਫੋਟੋ ਚ ਨਜਰ ਆ ਰਿਹਾ ਨੌਜਵਾਨ ਅਮਨਦੀਪ ਸਿੰਘ  ਰੋਪੜ ਜਿਲ੍ਹੇ  ਦਾ ਵਸਨੀਕ ਹੈ ॥ਮਕੈ...
12/31/2020

ਪੰਜਾਬ ਦੇ ਹਰ ਪਿੰਡ ਵਿਚ ਇਕ SarDar AmanDeep Singh ਹੋਵੇ ॥

ਫੋਟੋ ਚ ਨਜਰ ਆ ਰਿਹਾ ਨੌਜਵਾਨ ਅਮਨਦੀਪ ਸਿੰਘ ਰੋਪੜ ਜਿਲ੍ਹੇ ਦਾ ਵਸਨੀਕ ਹੈ ॥
ਮਕੈਨਿਕਲ ਦੀ ਪੜਾਈ ਕਰਨ ਤੋਂ ਬਆਦ ਵਿਦੇਸ਼ ਜਾਣ ਲਈ ਆਈਲੈਟਸ ਕੀਤੀ॥

ਕਨੇਡਾ ਵੱਲੋ ਨਿਆਗਰਾ ਫਾਲਸ ਕਾਲਜ ਚ ਪੜਾਈ ਲਈ ਅਪਲਾਈ ਕੀਤਾ, 2018 ਵਿੱਚ Immigration consultant ਦੀ ਗੱਲਤੀ ਵੱਜੋ ਕਨੇਡਾ ਅੰਬੈਸੀ ਵੱਲੋ 5 ਸਾਲ ਲਈ ਬੈਨ ਕਰ ਦਿੱਤਾ ਗਿਆ ਬਤੋਰ ਨੋ ਐਟਰੀ ਪੰਜ ਸਾਲ ਲਈ॥
ਦੁਬਾਰਾ ਅਪੀਲ ਕਰਨ ਤੇ ਵੀ ਬੈਨ ਕਰ ਦਿੱਤਾ ਗਿਆ ਸੀ॥

ਦੋ ਸਾਲ ਕੋਕਾ (coke )( ਸਾਧੂਗੜ ਰਾਜਪੁਰਾ )ਚ ਜੋਬ ਕੀਤੀ ॥

ਪਰ ਆਖਿਰ ਨੂੰ ਸਾਰਾ ਕੁਝ ਛਡਕੇ ਪੂਰੀ ਮਹਿਨਤ ਨਾਲ ਮਾਡਰਨ ਖੇਤੀ ਸ਼ੁਰੂ ਕੀਤੀ,
ਆਪਣੀ ਸਬਜੀ ਨੂੰ ਵੇਚਣਾ ਸ਼ੁਰੂ ਆਮ ਮੰਡੀਆਂ ਤੋਂ ਕੀਤਾ
2018 ਤੋਂ ਰੋਪੜ ਸ਼ਹਿਰ ਚ ਆਪਣੀ( shop) ਖੁਦ ਦਾ ਫਰੈਸ਼ #ਸਿਟੀ_ਫਰੈਸ਼_ਮਾਲ ਸ਼ਥਾਪਿਤ ਕਰ ਚੁਕਾ ਹੈ ॥

80 ਤਰਾਂ ਦੇ ਵੈਜੀਟੇਬਲ ਤੇ ਫਰੂਟ ਜੂਸ ਇਹਨਾਂ ਨੇ ਬਣਾਏ ਹਨ ਜਿਨਾਂ ਚ ਵੀਟਗਰਾਸ ਮੁੱਖ ਹੈ ਤੇ ਇਹ ਬਹੁਤ ਬਿਮਾਰ ਲੋਕਾਂ ਨੂੰ ਮੁਫਤ ਸੇਵਾ ਕਰਦੇ ਹਨ॥

IIT ਰੋਪੜ ਅਮਨ ਨਾਲ ਮਿਲਕੇ ਇਕ ਖੇਤੀ ਤੇ ਖੌਜ ਪਰਜੈਕਟ ਵੀ ਕਰ ਰਿਹਾ ਹੈ॥

ਘਰ ਦੀ ਜਮੀਨ ਸਿਰਫ ਇਕ ਕਿਲਾ ਹੈ ਨਾਲ ਹੋਰ ਜਮੀਨ ਠੇਕੇ ਤੇ ਲੈਕੇ ਖੇਤੀ ਕਰਦਾ ਹੈ॥
ਅਮਨ ਦਸਦਾ ਹੈ ਮੈ ਓ ਸਲਾਦ ਤੇ ਸਬਜੀਆ ਉਗਾਉਦਾ ਹਾਂ ਜੋ ਆਮ ਲੋਕ ਨਹੀ ਬੀਜਦੇ, ਜਿਵੇਂ ਬਰੋਕਲੀ ਆਦਿ॥

ਭਵਿਖ ਵਿੱਚ ਉਹ ਖੇਤੀ ਟਰੇਨਿੰਗ ਸਕੂਲ ਬਣਾਉਣਾ ਚਾਹੁੰਦਾ ਹੈ ਜਿਥੇ ਨੌਜਵਾਨਾਂ ਨੂੰ ਤਕਨੀਕੀ ਖੇਤੀ ਦੀ ਸਿਖਲਾਈ ਦੇ ਸਕੇ ॥

ਅਮਨਦੀਪ ਸਿੰਘ ਦੇ ਹੌਸਲੇ ਬਹੁਤ ਬੁਲੰਦ ਹਨ ਉਹ ਪੰਜਾਬ ਲਈ ਇਕ ਮਿਸਾਲ ਕਾਇਮ ਕਰਨਾ ਚਾਹੁੰਦਾ ਹੈ ॥

“ਸ਼ਹੀਦੀ ਜੋੜ ਮੇਲਾ”ਧਰਮ ਲਈ ਮਰ ਮਿਟਣ ਵਾਲਿਆਂ ਨੂੰ ਸ਼ਰਧਾਂਜਲੀ🙏🏻ਨਿੱਕੀਆਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ              ਧੰਨ ਗੁਰੂ ਧੰਨ...
12/28/2020

“ਸ਼ਹੀਦੀ ਜੋੜ ਮੇਲਾ”

ਧਰਮ ਲਈ ਮਰ ਮਿਟਣ ਵਾਲਿਆਂ ਨੂੰ ਸ਼ਰਧਾਂਜਲੀ🙏🏻
ਨਿੱਕੀਆਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ
ਧੰਨ ਗੁਰੂ ਧੰਨ ਗੁਰੂ ਪਿਆਰੇ॥

ਜੇ ਤੁਸੀੰ ਭੀੜ ਤੇ ਕੰਟਰੋਲ ਵੇਖਣਾ ਹੈ,ਜੇ ਤੁਸੀ ਸਟੇਜ ਪ੍ਰਬੰਧਨ ਵੇਖਣਾ ਹੈ,ਜੇ ਮਨ ਵਿਚ ਗ਼ੁੱਸਾ ਵੇਖਣਾ ਹੈ,ਜੇ ਗ਼ੁੱਸੇ ਨਾਲ ਭਰੇ ਮਨ ਦੀ ਨਿਮਰਤਾ ਵ...
12/25/2020

ਜੇ ਤੁਸੀੰ ਭੀੜ ਤੇ ਕੰਟਰੋਲ ਵੇਖਣਾ ਹੈ,
ਜੇ ਤੁਸੀ ਸਟੇਜ ਪ੍ਰਬੰਧਨ ਵੇਖਣਾ ਹੈ,
ਜੇ ਮਨ ਵਿਚ ਗ਼ੁੱਸਾ ਵੇਖਣਾ ਹੈ,
ਜੇ ਗ਼ੁੱਸੇ ਨਾਲ ਭਰੇ ਮਨ ਦੀ ਨਿਮਰਤਾ ਵੇਖਣੀ ਹੈ,
ਜੇ ਸਬਰ ਸੰਤੋਖ ਵੇਖਣਾ ਹੈ,
ਜੇ ਅਨੁਸ਼ਾਸਨ ਵੇਖਣਾ ਹੈ,
ਜੇ ਭਾਈਚਾਰਕ ਸਾਂਝ ਵੇਖਣੀ ਹੈ,
ਜੇ ਹਰੇਕ ਇਨਸਾਨ ਜ਼ੁੰਮੇਵਾਰ ਵੇਖਣਾ ਹੈ,
ਜੇ ਬਿਨਾ ਪੁਲਿਸ ਲੱਖਾਂ ਦਾ ਇਕੱਠ ਵੇਖਣਾ ਹੈ,
ਜੇ ਆਪਣੇ ਆਪ ਲਾਈਨਾਂ ਲਗੀਆਂ ਵੇਖਣੀਆਂ ਨੇ,
ਜੇ ਬਿਨਾ ਟ੍ਰੈਫ਼ਿਕ ਪੁਲਸ ਗੱਡੀਆਂ ਚੱਲਦੀਆਂ ਵੇਖਣੀਆਂ ਨੇ,
ਜੇ ਸੇਵਾ ਭਾਵਨਾ ਵੇਖਣੀ ਹੈ,
ਜੇ ਜੋਸ਼ ਨਾਲ ਹੋਸ਼ ਵੇਖਣਾ ਹੈ,
ਜੇ ਲੋਕਾਂ ਵਿੱਚ ਰੱਬ ਵੱਸਦਾ ਵੇਖਣਾ ਹੈ,
ਜੇ ਸਵੈਮਾਨ ਵੇਖਣਾ ਹੈ,
ਜੇ ਹਰੇਕ ਵਿੱਚ ਗੁਰੂ ਦਾ ਵਾਸਾ ਵੇਖਣਾ ਹੈ,
ਜੇ ਹਰੇਕ ਕਿਸਮ ਦੀ ਸਹੂਲਤ ਵੇਖਣੀ ਹੈ,
ਜੇ ਜਿੱਤਣ ਦੀ ਤਾਂਘ ਵੇਖਣੀ ਹੈ,
ਜੇ ਬਜ਼ੁਰਗਾਂ ਦਾ ਹੌਸਲਾ ਵੇਖਣਾ ਹੈ,
ਜੇ ਇਤਿਹਾਸ ਦੁਹਰਾਉਂਦਾ ਅਤੇ ਸਿਰਜਦਾ ਵੇਖਣਾ ਹੈ,
ਅਤੇ
ਜੇ ਵੱਖ-ਵੱਖ ਧਰਮਾਂ, ਵਰਗਾਂ, ਪੇਸ਼ਿਆਂ ਅਤੇ ਰਾਜਾਂ ਦੇ ਲੋਕਾਂ ਦਾ ਆਪਸੀ ਪਿਆਰ ਅਤੇ ਮਿਲਵਰਤਣ ਦੇਖਣਾ ਹੈ
ਤਾਂ ਕ੍ਰਿਪਾ ਕਰਕੇ ਸਿੰਘੂ ਜਾਂ ਟੀਕਰੀ ਬਾਰਡਰ ਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਜ਼ਰੂਰ ਜਾਓ।
🙏🙏🙏🙏🙏

🚜🌾

ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਇਹ ਮੋਰਚਾ ਫਤਿਹ ਕਰਕੇ ਸਭ ਖੁਸ਼ੀਆਂ ਨਾਲ ਆਪਣੇ ਘਰਾਂ ਨੂੰ ਆਉਣ ॥ 🙏🏻   🚜🌾
12/24/2020

ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਇਹ ਮੋਰਚਾ ਫਤਿਹ ਕਰਕੇ ਸਭ ਖੁਸ਼ੀਆਂ ਨਾਲ ਆਪਣੇ ਘਰਾਂ ਨੂੰ ਆਉਣ ॥ 🙏🏻


🚜🌾

    🚜 🌾
12/22/2020

🚜 🌾

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ,ਚੌਹਾਂ ਵੀਰਾਂ ਦੇ ਗੂੜ੍ਹੇ ਪਿਆਰ ਅੰਦਰ॥ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ,ਕਿੰਨਾ ਬੱਲ ਹੈ ਨਿੱਕੀ ਤਲਵਾਰ ...
12/22/2020

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ,
ਚੌਹਾਂ ਵੀਰਾਂ ਦੇ ਗੂੜ੍ਹੇ ਪਿਆਰ ਅੰਦਰ॥
ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ,
ਕਿੰਨਾ ਬੱਲ ਹੈ ਨਿੱਕੀ ਤਲਵਾਰ ਅੰਦਰ॥
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ,
ਕਿੰਨੇ ਖੁੱਬੇ ਨੇ ਤੀਰ ਜੁਝਾਰ ਅੰਦਰ॥
ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋਂ,
ਫੁੱਲ ਲੁੱਕ ਗਏ ਨੇ ਇੱਟਾਂ ਦੇ ਭਾਰ ਅੰਦਰ॥
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ,
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ॥
ਜੂਝੇ ਕਿਸ ਤਰ੍ਹਾਂ ਧਰਮ ਤੋਂ ਸਾਹਿਬਜ਼ਾਦੇ,
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ॥

ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻

ਦੁਖਦਾਈ ਖਬਰ :-ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ, ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅੱਜ 7 ਵਜੇ ਸਦੀਵੀ ਵਿਛੋੜਾ ਦੇ ਗਏ ਹਨ ...
10/07/2020

ਦੁਖਦਾਈ ਖਬਰ :-
ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ, ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅੱਜ 7 ਵਜੇ ਸਦੀਵੀ ਵਿਛੋੜਾ ਦੇ ਗਏ ਹਨ |

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ ਸਚੀ ਦਰਗਹ ਜਾਇ ਸਚਾ ਪਿੜੁ ਮਲਿਆ॥
ਸਿੱਖ ਪੰਥ ਲਈ ਬਹੁਤ ਹੀ ਦੁਖਦਾਇਕ ਖਬਰ ਹੈ। ਮਿਲਾਪੜੇ ਅਤੇ ਸਾਊ ਸੁਭਾਅ ਦੇ ਮਾਲਕ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ, ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਸਦੀਵੀ ਵਿਛੋੜਾ ਦੇ ਗਏ ਹਨ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਨਣਾ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਅਤੇ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

09/24/2020

"ਮਿੱਟੀ ਦਿਆਂ ਵਾਰਸਾਂ ਨੂੰ ਮਿੱਟੀ ਵਿੱਚ ਰੋਲ਼ਣ ਦੀ,
ਵਿਓਂਤ ਇਹ ਕੈਸੀ ਤਾਨਾਸ਼ਾਹਾਂ ਜਿਹੀ ਬਣਾ ਲਈ. . .

ਸੜ੍ਹਕਾਂ ਤੇ ਬੈਠਾ ਹੋਕਾ ਦੇਂਦਾ ਉਹ ਹੱਕਾਂ ਲਈ,
ਜਿਸ ਬਾਪੂ ਨੇ ਸੀ ਖੇਤਾਂ ਚ' ਉਮਰ ਹੰਢਾ ਲਈ. . .

ਸਾਡੇ ਹਾਅ ਦਿਆਂ ਨਾਅਰਿਆਂ ਦੀ ਗੂੰਜ ਕੰਨੀਂ ਪਵੇ ਨਾ,
ਤੁਹਾਡਿਆਂ ਜੋ ਨੋਟਾਂ ਤੇ ਵੋਟਾਂ ਦੇ ਹੀ ਜ਼ੋਰ ਨੇ

ਅਸੀਂ ਧੀਆਂ-ਪੁੱਤਾਂ ਵਾਂਗੂੰ ਪਾਲ਼ੀ ਫ਼ਸਲ ਹੈ ਆਪਣੀ,
ਸਾਡੇ ਧਰਤ ਦਿਆਂ ਜਾਇਆਂ ਦੇ ਮਸਲੇ ਹੀ ਹੋਰ ਨੇ !"

✍🏼Written by: Amanjot Baaz

🌾ਕਿਸਾਨ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਸਮਰਪਿਤ🌾

🌾🚜

09/19/2020

ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਸੇਵਕ ਸੁਰਿੰਦਰ ਸਿੰਘ ਜੀ ਰੁਮਾਲੇ ਵਾਲੇ, ਅੰਮ੍ਰਿਤ ਵੇਲੇ ਤਕਰੀਬਨ 50 ਸਾਲ ਤੋਂ ਗੁਰੂ ਮਹਾਰਾਜ ਨੇ ਸਵਯੇ ਪੜਨ ਦੀ ਬਖਸ਼ਿਸ਼ ਕੀਤੀ। ਸਦੀਵੀ ਵਿਛੋੜਾ ਦੇ ਗਏ ਹਨ। ਗੁਰੂ ਰਾਮਦਾਸ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਨ ਪ੍ਰਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਨ ਜੀ.

36 ਸਾਲਾਂ ਬਾਅਦ ਇਕ ਬਾਰ ਫਿਰ ਹੋਈ ਦਰਬਾਰ ਸਾਹਿਬ ਦੀ ਕਿਲੇਬੰਦੀ ਟਾਸਕ ਫੋਰਸ ਜਾਂ ਗੁੰਡਾ ਫੋਰਸ ?
09/16/2020

36 ਸਾਲਾਂ ਬਾਅਦ ਇਕ ਬਾਰ ਫਿਰ ਹੋਈ ਦਰਬਾਰ ਸਾਹਿਬ ਦੀ ਕਿਲੇਬੰਦੀ ਟਾਸਕ ਫੋਰਸ ਜਾਂ ਗੁੰਡਾ ਫੋਰਸ ?

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts...

Address

Fairfax, VA

Alerts

Be the first to know and let us send you an email when Turban Thinkers posts news and promotions. Your email address will not be used for any other purpose, and you can unsubscribe at any time.

Contact The Organization

Send a message to Turban Thinkers:

Videos

Share

Category