26/05/2021
ਸੰਗਤ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਕਪੂਰਥਲਾ ਦੇ ਵਿੱਚ ਝੁੱਗੀ ਝੌਂਪੜੀਆਂ ਨੂੰ ਅੱਗ ਲੱਗ ਗਈ ਹੈ ਤੇ ਬਹੁਤ ਭਿਆਨਕ ਹਾਦਸਾ ਵਾਪਰਿਆ ਹੈ 😥 ਅੱਗ ਤੇ ਅਜ਼ੇ ਤੱਕ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ 😥
ਇੱਕ ਅਨੁਮਾਨ ਅਨੁਸਾਰ 70 ਤੋਂ 100 ਦੇ ਕਰੀਬ ਝੁਗੀਆਂ ਸੜ ਕੇ ਸੁਆਹ ਹੋ ਗਈਆਂ ਹਨ 😥
ਰੱਬ ਜੀ ਮੇਹਰ ਕਰਨ ਜਾਨਾਂ ਦਾ ਨੁਕਸਾਨ ਨਾ ਹੋਵੇ 🙏🙏
ਸੋ ਸੰਗਤ ਜੀ ਇਸ ਔਖੀ ਘੜੀ ਵਿੱਚ ਸਾਨੂੰ ਸਭ ਨੂੰ ਉਹਨਾਂ ਦੇ ਨਾਲ ਖੜਣਾ ਚਾਹੀਦਾ ਹੈ ਤੇ ਜਿਸ ਵੀ ਤਰੀਕੇ ਤੇ ਸਮਾਂਨ ਨਾਲ ਮਦਦ ਹੋ ਸਕੇ ਤਾਂ ਜ਼ਰੂਰ ਕਰੀਏ 🙏🙏
ਸਾਨੂੰ ਸਭ ਨੂੰ ਪਤਾ ਹੈ ਕਿ ਸਰਕਾਰ ਵੱਲੋਂ ਜੋ ਸਹਾਇਤਾ ਪਰਿਵਾਰਾਂ ਨੂੰ ਮਿਲਣੀ ਹੈ ਉਸ ਨੂੰ ਮਿਲਣ ਲਈ ਦੋ ਚਾਰ ਦਿਨ ਲੱਗ ਵੀ ਜਾਂਦੇ ਹਨ।
ਪਰ ਸਾਡੇ ਵੱਲੋਂ ਇਹ ਕੋਸ਼ਿਸ਼ ਹੈ ਕਿ ਕੱਲ੍ਹ ਜਿਨੇਂ ਪਰਿਵਾਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਰਾਸ਼ਨ ਦੀਆਂ ਕਿੱਟਾਂ ਬਣਾ ਕੇ ਪਹੁਂਚਾਇਆਂ ਜਾਣਗੀਆਂ ਜੋ 10-15 ਦਿਨ ਰੋਟੀ ਖਾਣ ਲਈ ਉਹਨਾਂ ਨੂੰ ਦੂਜਿਆਂ ਵੱਲ ਨਾ ਦੇਖਣਾ ਪਵੇ 🙏🙏
ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਕੱਲ ਰਾਸ਼ਨ ਦੀਆਂ ਕਿੱਟਾਂ ਬਣਾਉਣ ਲਈ ਆਟਾ, ਚੀਨੀ, ਚਾਹ ਪੱਤੀ, ਸਾਬਣ, ਦਾਲਾਂ, ਜੋ ਵੀ ਜ਼ਰੂਰੀ ਰਾਸ਼ਨ ਦਾ ਸਮਾਨ ਹੈ ਇਹਨਾਂ ਵਿਚੋਂ ਜੋ ਵੀ ਸਮਾਂਨ ਦੀ ਜਿਨੀਂ ਵੀ ਸੇਵਾ ਤੁਸੀਂ ਕਰਨੀ ਹੋਵੇ ਤਾਂ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ, ਵਿਖੇ ਪਹੁੰਚਾ ਦਿਓ🙏🙏
ਪੁਰਾਣੇ ਕੱਪੜੇ, ਤੋਲੀਏ, ਤਰਪਾਲਾਂ, ਮੰਜੇ ਬਿਸਤਰੇ ਜਿਸ ਵੀ ਸਮਾਂਨ ਦੀ ਸੇਵਾ ਕੋਈ ਵੀ ਮੇਰਾ ਵੀਰ ਭੈਣ ਕਰਨੀ ਚਾਹੁੰਦਾ ਹੋਵੇ ਤਾਂ ਜ਼ਰੂਰ ਕਰੋ ਤੇ ਆਪ ਵੱਲੋਂ ਜਿਸ ਵੀ ਸਮਾਂਨ ਦੀ ਸੇਵਾ ਕਰਨੀ ਹੈ ਉਹ ਵੀ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ