Vaid jagdish sharma yadgar munch

Vaid jagdish sharma yadgar munch selected posts from -ਵੈਦ ਜਗਦੀਸ਼ ਸ਼ਰਮਾ ਯਾਦਗਾਰੀ ਮੰਚ -vaid jagdish sharma memorial munch

join_share_supprt_permote


ਸਾਹਿਤਿਕ ਖੇਤਰ ਵਿੱਚ ਵੀ ਰੈਗਿੰਗ ਦਾ ਚਲਣ ਹੈ , ਏਸ ਤਥ ਨੂੰ ਇਨਕਾਰਿਆ ਨਹੀਂ ਜਾ ਸਕਦਾ ,ਏਸ ਵਗਦੀ ਰੈਗਿੰਗ ਹਨੇਰੀ ਦੇ ਖਿਲਾਫ਼ ਹਾ ਦਾ ਨਾਹਰਾ ਹੈ ਇਹ ਕਿਰਨਾ ਦਾ ਕ਼ਾਬੀਲਾ

11/09/2026

ਇਸ ਬਾਰ ਆਪਣੇ ਇਸ ਪਰਿਵਾਰ ਨਾਲ ਜੁੜੇ ਭੈਣ ਭਰਾਵਾਂ ਦੀਆਂ ਰਚਨਾਵਾਂ ਛਪਣ ਦੀ ਗੱਲ ਹੈ
ਆਵੋ ਆਪ ਜੁੜੋ , ਜੁੜੇ ਰਹੋ ਤੇ ਹੋਰ ਭੈਣ ਭਰਾਵਾਂ ਨੂੰ ਜੋੜੋ

https://chat.whatsapp.com/D2NtNrFbvVy79ZrqqmZvhG?s=cl&p=a&mlu=0

🌹 ਸ਼ਬਦ ਯੱਗ — ਅਗਲੇ ਪੜਾਅ ਲਈ ਰਚਨਾਵਾਂ ਦੀ ਮੰਗ 🌹

ਵੈਦ ਜਗਦੀਸ਼ ਸ਼ਰਮਾ ਯਾਦਗਾਰੀ ਮੰਚ ਪਰਿਵਾਰ, ਜ਼ੀਰਾ ਵੱਲੋਂ ਸਾਹਿਤ ਅਤੇ ਸਿਰਜਣਾਤਮਕਤਾ ਨੂੰ ਸਮਰਪਿਤ “ਸ਼ਬਦ ਯੱਗ” ਦਾ ਅਗਲਾ ਪੜਾਅ ਤਿਆਰ ਕੀਤਾ ਜਾ ਰਿਹਾ ਹੈ।

16 ਸਤੰਬਰ ਹਰ ਸਾਲ ਸਾਡੇ ਸਤਿਕਾਰਯੋਗ ਵੈਦ ਜਗਦੀਸ਼ ਸ਼ਰਮਾ ਜੀ ਦੀ ਬਰਸੀ ਹੁੰਦੀ ਹੈ। ਉਨ੍ਹਾਂ ਦੀ ਯਾਦ ਨੂੰ ਸਮਰਪਿਤ “ਸ਼ਬਦ ਯੱਗ” ਉਨ੍ਹਾਂ ਪ੍ਰਤੀ ਸਾਡੀ ਸ਼ਰਧਾਂਜਲੀ ਦੇ ਨਾਲ-ਨਾਲ ਸਾਹਿਤਕ ਸਾਂਝ ਅਤੇ ਸ਼ਬਦ-ਸਾਧਨਾ ਦਾ ਇੱਕ ਨਿਮਾਣਾ ਉਪਰਾਲਾ ਹੈ।

ਇਸ ਮੌਕੇ ਸ਼ਬਦ ਯੱਗ ਦੇ ਅਗਲੇ ਪੜਾਅ ਲਈ ਸਾਹਿਤਕਾਰਾਂ, ਲੇਖਕਾਂ, ਕਵੀਆਂ ਅਤੇ ਸਿਰਜਣਹਾਰਾਂ ਪਾਸੋਂ ਮੌਲਿਕ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ।

ਰਚਨਾਵਾਂ ਦੇ ਰੂਪ:
✍️ ਕਵਿਤਾ / ਗ਼ਜ਼ਲ
✍️ ਗੀਤ
✍️ ਲੇਖ / ਵਾਰਤਕ
✍️ ਕਹਾਣੀ / ਲਘੂ ਕਹਾਣੀ
✍️ ਸਾਹਿਤਕ ਯਾਦਾਂ ਜਾਂ ਹੋਰ ਮੌਲਿਕ ਰਚਨਾਵਾਂ

ਤੁਹਾਡੀ ਇੱਕ ਰਚਨਾ ਵੀ ਇਸ ਸ਼ਬਦ-ਯੱਗ ਵਿੱਚ ਇੱਕ ਆਹੂਤੀ ਹੋਵੇਗੀ।

ਆਓ, ਵੈਦ ਜਗਦੀਸ਼ ਸ਼ਰਮਾ ਜੀ ਦੀ ਪਵਿੱਤਰ ਯਾਦ ਨੂੰ ਸ਼ਬਦਾਂ ਦੇ ਦੀਵੇ ਜਗਾ ਕੇ ਨਮਨ ਕਰੀਏ ਅਤੇ ਇਸ ਸਾਹਿਤਕ ਯੱਗ ਨੂੰ ਹੋਰ ਵਿਸ਼ਾਲ ਬਣਾਈਏ।

ਰਚਨਾਵਾਂ ਭੇਜਣ ਲਈ ਸੰਪਰਕ:
ਵੈਦ ਜਗਦੀਸ਼ ਸ਼ਰਮਾ ਯਾਦਗਾਰੀ ਮੰਚ ਪਰਿਵਾਰ, ਜ਼ੀਰਾ

🙏 ਤੁਹਾਡੀ ਸਿਰਜਣਾ — ਸਾਡਾ ਸਨਮਾਨ,
ਤੁਹਾਡਾ ਸ਼ਬਦ — ਸ਼ਬਦ ਯੱਗ ਦੀ ਆਹੂਤੀ। 🙏

— ਸ਼ਬਦ ਯੱਗ 2026

ਵੈਦ ਜਗਦੀਸ਼ ਸ਼ਰਮਾ ਯਾਦਗਾਰੀ ਮੰਚ ਪਰਿਵਾਰ
ਮੁਹੱਲਾ kanboan
ਜ਼ੀਰਾ
142047
[email protected]

09/08/2026
26/05/2026
ਖੇਤੋਂ ਆ ਹੱਥ ਮੂੰਹ ਧੋ ਪ੍ਰਸ਼ਾਦਾ ਛਕ ਉਹ ਅਜੇ ਮੰਜੇ 'ਤੇ ਮਾੜਾ ਜਿਹਾ ਢੂਹੀ ਸਿੱਧੀ ਕਰਨ ਲਈ ਪਿਆ ਹੀ ਸੀ ਕਿ ਉਹਦੀ ਡੂਢ ਕੁ ਸਾਲ ਦੀ ਧੀ ਨੂੰ ਕੁੱਛੜ...
18/02/2026

ਖੇਤੋਂ ਆ ਹੱਥ ਮੂੰਹ ਧੋ ਪ੍ਰਸ਼ਾਦਾ ਛਕ ਉਹ ਅਜੇ ਮੰਜੇ 'ਤੇ ਮਾੜਾ ਜਿਹਾ ਢੂਹੀ ਸਿੱਧੀ ਕਰਨ ਲਈ ਪਿਆ ਹੀ ਸੀ ਕਿ ਉਹਦੀ ਡੂਢ ਕੁ ਸਾਲ ਦੀ ਧੀ ਨੂੰ ਕੁੱਛੜ ਚੁੱਕੀ ਉਹਦੇ ਮੰਜੇ ਕੋਲ਼ ਆ ਉਹਦੀ ਮਾਂ ਬੋਲੀ " ਵੇ ਜਾਹ ਐਹਨੂੰ ਕਿਸੇ ਤਣ ਪੱਤਣ ਲਾ ਆ ਨਿੱਤ ਵੇਲ ਵਾਂਗੂੰ ਵਧਦੀ ਜਾਂਦੀ ਐ " ... ਮਾਂ ਦੀ ਨਿੱਤ ਦੀ ਕਿੱਚ ਕਿੱਚ ਤੋਂ ਅੱਕ ਉਹਨੇ ਅਣਮੰਨੇ ਮਨ ਨਾਲ਼ ਉੱਠ ਮਾਂ ਕੋਲ਼ੋਂ ਧੀ ਫੜ ਮੋਢੇ ਲਾਈ ਅਤੇ ਲਾਲਟੈਣ ਚੱਕ ਖੇਤ ਵੱਲ ਨੂੰ ਤੁਰ ਪਿਆ .. ਕੰਧੋਲ਼ੀ ਕੋਲ਼ ਖੜੀ ਬੱਚੀ ਦੀ ਮਜਬੂਰ ਮਾਂ ਦੇ ਮਨ ਨੂੰ ਹੌਲ ਪਿਆ ਪਰ ਮਜਬੂਰ ਕੁੱਝ ਬੋਲ ਨਾ ਸਕੀ , ਬੂਹਿਓਂ ਨਿੱਕਲ਼ਦੇ ਦੇ ਮੋਢੇ ਲੱਗੀ ਧੀ ਵੱਲ ਵੇਖ ਇੱਕ ਹੌਂਕਾ ਜਰੂਰ ਨਿੱਕਲ਼ ਗਿਆ ...
ਖੇਤ ਪਹੁੰਚ ਝੁੱਗੀ ਵਿੱਚੋਂ ਕਹੀ ਚੱਕ ਖੇਤ ਦੀ ਚੁੰਡ ਵਿੱਚ ਪਹੁੰਚ ਗਿਆ . ਇੱਕ ਪਾਸੇ ਲਾਲਟੈਣ ਰੱਖ ਦੂਜੇ ਪਾਸੇ ਧੀ ਨੂੰ ਬਿਠਾਲ਼ ਵਾਹੋਦਾਹੀ ਟੋਆ ਪੁੱਟਣ ਲੱਗ ਪਿਆ . ਟੋਆ ਪੁੱਟਦੇ ਤੋਂ ਚਾਰ ਕੁ ਤੋਲ਼ੇ ਮਿੱਟੀ ਬੁੱੜਕ ਕੇ ਉਹਦੇ ਪੈਰ ਉੱਤੇ ਪੈ ਗਈ . ਨਿੱਕੀ ਜਿਹੀ ਜਾਨ ਨੇ ਇੱਕ ਦਮ ਬਾਪੂ ਦੇ ਪੈਰ ਤੇ ਪਈ ਮਿੱਟੀ ਆਪਣੇ ਨਿੱਕੇ ਜਿਹੇ ਹੱਥ ਨਾਲ਼ ਝਾੜ ਦਿੱਤੀ , ਚਲਦੀ ਕਹੀ ਇੱਕ ਦਮ ਰੁਕ ਗਈ ... " ਬਾਪੂ ਤੇਰੇ ਪੈਲ ਤੇ ਮਿੱਤੀ ਪੈਗੀ ਸੀ " ... ਹੱਥ ਵਿੱਚੋਂ ਕਹੀ ਛੁੱਟ ਚਾਰ ਕਰਮਾਂ ਤੇ ਜਾ ਡਿੱਗੀ ...
ਨਿੱਕੀ ਜਿਹੀ ਜਾਨ ਨੂੰ ਚੱਕ ਹਿੱਕ ਨਾਲ਼ ਲਾਇਆ ਤੇ ਵਾਹੋਦਾਹੀ ਭੱਜਦਾ ਘਰ ਆ ਵੜਿਆ .. ਵਿਹੜੇ ਵੜਦੇ ਵੱਲ ਮਾਂ ਸਵਾਲੀਆ ਨਜਰਾਂ ਨਾਲ਼ ਝਾਕੀ ... " ਕਿਵੇਂ ਦੱਬ ਆਉਂਦਾ ਮਣਾਂ ਮੂੰਹੀ ਮਿੱਟੀ ਥੱਲੇ ਇਸ ਫੁੱਲ ਵਰਗੀ ਜਾਨ ਨੂੰ ਜੀਹਤੋ ਮੇਰੇ ਪੈਰ ਤੇ ਪਈ ਚਾਰ ਤੋਲ਼ੇ ਮਿੱਟੀ ਨੀਂ ਝੱਲੀ ਗਈ " ਉਹਦੇ ਖਰਵੇਂ ਬੋਲਾਂ ਨੇ ਮਾਂ ਨੂੰ ਸਦਾ ਲਈ ਚੁੱਪ ਕਰਾ ਦਿੱਤਾ .... ਕਾਫੀ ਦੇਰ ਪਹਿਲਾਂ ਕਿਸੇ ਤੋਂ ਸੁਣੀ ਸੀ , ਤੁਹਾਡੇ ਨਾਲ਼ ਸ਼ੇਅਰ ਕਰਨ ਨੂੰ ਦਿਲ ਕਰ ਆਇਆ ...

डैडी कहते थे लोग पूछते हैं मानव दुःखी क्यों हैं? जवाब इतना भर है क्यों कि मानव को जो प्राप्त है वो मानव को प्रयाप्त नहीं...
04/01/2026

डैडी कहते थे

लोग पूछते हैं मानव दुःखी क्यों हैं? जवाब इतना भर है क्यों कि मानव को जो प्राप्त है वो मानव को प्रयाप्त नहीं लगता...

Deep Zirvi
04/01/2026

Deep Zirvi

Address

9/142
Zira
142047

Telephone

09815524600

Website

Alerts

Be the first to know and let us send you an email when Vaid jagdish sharma yadgar munch posts news and promotions. Your email address will not be used for any other purpose, and you can unsubscribe at any time.

Contact The Organization

Send a message to Vaid jagdish sharma yadgar munch:

Shortcuts

Share

Category