Kultar Singh Sandhwan

Kultar Singh Sandhwan Speaker of the 16th Vidhan Sabha, Punjab
Member of the Legislative Assembly (MLA) Kotkapura
(4)

ਨਸ਼ਾ ਮੁਕਤ ਪੰਜਾਬ ਲਈ ਇੱਕ ਹੋਰ ਵੱਡੀ ਪਹਿਲ
04/06/2026

ਨਸ਼ਾ ਮੁਕਤ ਪੰਜਾਬ ਲਈ ਇੱਕ ਹੋਰ ਵੱਡੀ ਪਹਿਲ

ਸੇਵਾ, ਤਿਆਗ ਅਤੇ ਮਨੁੱਖਤਾ ਦੇ ਮਸੀਹਾ, ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸਨਿਮਰ ਸਤਿਕਾਰ।ਭਗਤ ਪੂਰਨ ਸਿੰਘ ਜੀ ਇੱਕ ਅਜਿਹੀ ...
04/06/2026

ਸੇਵਾ, ਤਿਆਗ ਅਤੇ ਮਨੁੱਖਤਾ ਦੇ ਮਸੀਹਾ, ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸਨਿਮਰ ਸਤਿਕਾਰ।
ਭਗਤ ਪੂਰਨ ਸਿੰਘ ਜੀ ਇੱਕ ਅਜਿਹੀ ਰੱਬੀ ਰੂਹ ਸਨ ਜਿਨ੍ਹਾਂ ਨੇ ਦੀਨ-ਦੁਖੀਆਂ, ਲਾਵਾਰਿਸਾਂ ਅਤੇ ਲੋੜਵੰਦਾਂ ਦੀ ਨਿਸ਼ਕਾਮ ਸੇਵਾ ਲਈ ਆਪਣਾ ਪੂਰਾ ਜੀਵਨ ਲੇਖੇ ਲਾ ਦਿੱਤਾ। ਅੰਮ੍ਰਿਤਸਰ ਸਾਹਿਬ ਵਿਖੇ ‘ਪਿੰਗਲਵਾੜਾ’ ਸੰਸਥਾ ਦੀ ਸਥਾਪਨਾ ਕਰਕੇ ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਦੀ ਜੋ ਮਿਸਾਲ ਕਾਇਮ ਕੀਤੀ, ਉਹ ਰਹਿੰਦੀ ਦੁਨੀਆ ਤੱਕ ਸਾਡਾ ਮਾਰਗਦਰਸ਼ਨ ਕਰਦੀ ਰਹੇਗੀ। ਆਓ, ਉਨ੍ਹਾਂ ਦੇ ਪੂਰਨਿਆਂ ‘ਤੇ ਚੱਲਦਿਆਂ ਮਾਨਵਤਾ ਅਤੇ ਵਾਤਾਵਰਨ ਦੀ ਸੰਭਾਲ ਦਾ ਪ੍ਰਣ ਲਈਏ।

ਹਰਿਆਣਾ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸ਼੍ਰੀ ਹਰਵਿੰਦਰ ਕਲਿਆਣ ਜੀ ਵੱਲੋਂ CPA - Commonwealth Parliamentary Association ਕਾਨਫ਼ਰੰਸ ਲਈ ਨ...
03/06/2026

ਹਰਿਆਣਾ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸ਼੍ਰੀ ਹਰਵਿੰਦਰ ਕਲਿਆਣ ਜੀ ਵੱਲੋਂ CPA - Commonwealth Parliamentary Association ਕਾਨਫ਼ਰੰਸ ਲਈ ਨਿੱਘਾ ਸੱਦਾ ਪੱਤਰ ਪ੍ਰਾਪਤ ਹੋਇਆ।
ਇਸ ਵੱਕਾਰੀ ਕਾਨਫ਼ਰੰਸ ਦੇ ਸੱਦੇ ਲਈ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਾ ਹਾਂ। ਅਜਿਹੇ ਸਾਂਝੇ ਮੰਚਾਂ ਰਾਹੀਂ ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਕਾਰਜਪ੍ਰਣਾਲੀਆਂ ਨੂੰ ਹੋਰ ਬਿਹਤਰ ਬਣਾਉਣ, ਸੰਸਦੀ ਲੋਕਤੰਤਰ ਦੀਆਂ ਪਰੰਪਰਾਵਾਂ ਨੂੰ ਮਜ਼ਬੂਤ ਕਰਨ ਅਤੇ ਆਪਸੀ ਤਜਰਬੇ ਸਾਂਝੇ ਕਰਨ ਦਾ ਇੱਕ ਸੁਨਹਿਰੀ ਮੌਕਾ ਮਿਲੇਗਾ।

03/06/2026

ਦਿੱਲੀ ਦੇ ਮਾਲਵੀਆ ਨਗਰ ਸਥਿਤ 'ਲੇਮਨ ਗ੍ਰੀਨ' ਰੈਸਟੋਰੈਂਟ ਵਿੱਚ ਅੱਗ ਲੱਗਣ ਕਾਰਨ ਹੋਏ ਭਿਆਨਕ ਹਾਦਸੇ ਵਿੱਚ ਕਈ ਕੀਮਤੀ ਜਾਨਾਂ ਦੇ ਚਲੇ ਜਾਣ ਦੀ ਖ਼ਬਰ ਬੇਹੱਦ ਦੁਖਦਾਈ ਹੈ।
ਮੈਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹਾਂ ਅਤੇ ਪੀੜਤ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ।
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕ ਜਲਦੀ ਸਿਹਤਯਾਬ ਹੋਣ।

03/06/2026

ਸ਼ੁਕਰਾਨਾ ਦਾਤਿਆ 🙏🏻

ਪੰਜਾਬ ਦੀਆਂ ਮਾਵਾਂ-ਭੈਣਾਂ ਲਈ ਖ਼ੁਸ਼ਖ਼ਬਰੀ
02/06/2026

ਪੰਜਾਬ ਦੀਆਂ ਮਾਵਾਂ-ਭੈਣਾਂ ਲਈ ਖ਼ੁਸ਼ਖ਼ਬਰੀ

02/06/2026

ਨਸ਼ਾ ਮੁਕਤ ਪੰਜਾਬ ਲਈ ਇੱਕ ਹੋਰ ਨਿਵੇਕਲੀ ਪਹਿਲ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਬਿਮਾਰੀ ਤੋਂ ਬਚਾਉਣ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਗਿਆ ਹੈ ਅਤੇ ਡ੍ਰੋਨਾਂ ਰਾਹੀਂ ਆਉਂਦੀ ਨਸ਼ੇ ਦੀ ਖੇਪ ਨੂੰ ਵੀ ਜ਼ਬਤ ਕੀਤਾ ਗਿਆ ਹੈ।
ਇਸ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਹੁਣ ਪਿੰਡਾਂ, ਸ਼ਹਿਰਾਂ ਅਤੇ ਮੁਹੱਲਿਆਂ ਵਿੱਚ ਘੁੰਮਦੇ ਈ-ਰਿਕਸ਼ਾ ‘ਤੇ ਇੱਕ ਵਿਸ਼ੇਸ਼ ਸ਼ਿਕਾਇਤ ਬਾਕਸ ਰੱਖਿਆ ਗਿਆ ਹੈ। ਮੇਰੀ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਜੇਕਰ ਤੁਹਾਨੂੰ ਕਿਸੇ ਵੀ ਨਸ਼ਾ ਵੇਚਣ ਵਾਲੇ ਬਾਰੇ ਪਤਾ ਹੈ, ਤਾਂ ਉਸਦੀ ਜਾਣਕਾਰੀ ਲਿਖ ਕੇ ਇਸ ਬਾਕਸ ਵਿੱਚ ਜ਼ਰੂਰ ਪਾਓ। ਤੁਹਾਡੀ ਪਛਾਣ 100% ਗੁਪਤ ਰੱਖੀ ਜਾਵੇਗੀ। ਆਓ ਮਿਲ ਕੇ ਨਸ਼ਾ ਤਸਕਰਾਂ ਨੂੰ ਨਕੇਲ ਪਾਈਏ।

ਅੱਜ ਪਾਰਟੀ ਦਫ਼ਤਰ ਕੋਟਕਪੂਰਾ ਵਿਖੇ ਵਪਾਰੀ ਵੀਰਾਂ ਨਾਲ ਮੁਲਾਕਾਤ ਕਰਤੇ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਖੁੱਲ...
02/06/2026

ਅੱਜ ਪਾਰਟੀ ਦਫ਼ਤਰ ਕੋਟਕਪੂਰਾ ਵਿਖੇ ਵਪਾਰੀ ਵੀਰਾਂ ਨਾਲ ਮੁਲਾਕਾਤ ਕਰਤੇ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ। ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਸਾਡਾ ਵਪਾਰੀ ਵਰਗ ਹੈ। ਅਸੀਂ ਵਚਨਬੱਧ ਹਾਂ ਕਿ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ ਤਾਂ ਜੋ ਉਹ ਸੂਬੇ ਦੀ ਤਰੱਕੀ ਵਿੱਚ ਆਪਣਾ ਬਿਹਤਰ ਯੋਗਦਾਨ ਪਾ ਸਕਣ।

ਅੱਜ ਦੁਆਰੇਆਣਾ ਰੋਡ, ਕੋਟਕਪੂਰਾ ਵਿਖੇ ਸਵ. ਸਤਵੀਰ ਰਾਜ ਚੌਹਾਨ ਜੀ ਦੇ ਗਰੁੜ ਪੁਰਾਣ ਪਾਠ ਦੇ ਭੋਗ ਵਿੱਚ ਹਾਜ਼ਰੀ ਭਰ ਕੇ ਪਰਿਵਾਰ ਨਾਲ ਦੁੱਖ ਸਾਂਝਾ ...
02/06/2026

ਅੱਜ ਦੁਆਰੇਆਣਾ ਰੋਡ, ਕੋਟਕਪੂਰਾ ਵਿਖੇ ਸਵ. ਸਤਵੀਰ ਰਾਜ ਚੌਹਾਨ ਜੀ ਦੇ ਗਰੁੜ ਪੁਰਾਣ ਪਾਠ ਦੇ ਭੋਗ ਵਿੱਚ ਹਾਜ਼ਰੀ ਭਰ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਅੱਜ ਸ. ਅਮਰਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ, ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਰੱਖੇ ਗਏ ਅਲਾਹੁਣੀਆਂ ਦੇ ਪਾਠ ਦੇ ਭੋਗ ਵਿੱਚ...
02/06/2026

ਅੱਜ ਸ. ਅਮਰਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ, ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਰੱਖੇ ਗਏ ਅਲਾਹੁਣੀਆਂ ਦੇ ਪਾਠ ਦੇ ਭੋਗ ਵਿੱਚ ਹਾਜ਼ਰੀ ਭਰੀ।
ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਡੂੰਘੀ ਹਮਦਰਦੀ ਅਤੇ ਅਫ਼ਸੋਸ ਪ੍ਰਗਟ ਕੀਤਾ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Address

Moga

Telephone

+919216400457

Website

Alerts

Be the first to know and let us send you an email when Kultar Singh Sandhwan posts news and promotions. Your email address will not be used for any other purpose, and you can unsubscribe at any time.

Contact The Organization

Send a message to Kultar Singh Sandhwan:

Share