Khadur Sahib

Khadur Sahib Contact information, map and directions, contact form, opening hours, services, ratings, photos, videos and announcements from Khadur Sahib, Landmark & historical place, ਖਡੂਰ ਸਾਹਿਬ, Tarn Taran.

11/09/2023

SHARE ।। FOLLOW ।।

ਗੁਰਦੁਆਰਾ ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ। ਸ਼੍ਰੀ ਤਪਿਆਣਾ ਸਾਹਿਬ। ਖਡੂਰ ਸਾਹਿਬ।
24/09/2021

ਗੁਰਦੁਆਰਾ ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ। ਸ਼੍ਰੀ ਤਪਿਆਣਾ ਸਾਹਿਬ। ਖਡੂਰ ਸਾਹਿਬ।

16/07/2020

7 ਸਾਲਾਂ ਬਾਅਦ ਭਾਈ ਲਹਿਣਾ ਜੀ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਗੁਰੂ ਨਾਨਕ ਨੇ ਉਨ੍ਹਾਂ ਨੂੰ ਗੁਰਗੱਦੀ ਸੌਂਪੀ।

ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਜੇ ਗੁਰੂ ਹਨ। ਉਨ੍ਹਾਂ ਦਾ ਜਨਮ 31 ਮਾਰਚ 1504 ਨੂੰ ਪਿੰਡ ਮੱਤੇ ਦੀ ਸਰਾਂ ਵਿਚ ਬਾਬਾ ਫੇਰੂ ਮਲ ਜੀ ਅਤੇ ਮਾਤਾ ਰਾਮੋ ਦੇ ਘਰ ਜਨਮ ਹੋਇਆ। ਉਨ੍ਹਾਂ ਦੇ ਬਚਪਨ ਦਾ ਨਾਮ ‘ਲਹਿਣਾ’ ਸੀ ਤੇ ਆਪ ਦੇ ਮਾਤਾ-ਪਿਤਾ ਮਾਂ ਦੁਰਗਾ ਦੇ ਪੁਜਾਰੀ ਸਨ। ਲਹਿਣਾ ਜੀ ਛੋਟੀ ਉਮਰ ਦੇ ਸਨ ਕਿ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਉੱਜੜ ਗਿਆ ਅਤੇ ਫੇਰੂ ਜੀ ਅਤੇ ਸਾਰਾ ਪਰਵਾਰ ਕਰਦੇ ਕਰਾਂਦੇ ਪਿੰਡ ਖਡੂਰ ਆ ਵੱਸਿਆ ਅਤੇ ਕੋਈ 20 ਸਾਲ ਦੇ ਸਨ ਜੱਦ ਪਿਤਾ ਜੀ ਨਾਲ ਮਿਲ ਕੇ ਹੱਟੀ ਦਾ ਕੰਮ ਸੰਭਾਲਿਆ। ਬਾਬਾ ਫੇਰੂ ਜੀ ਵੈਸ਼ਨੋ ਦੇਵੀ ਦੇ ਭਗਤ ਸਨ ਅਤੇ ਹਰ ਸਾਲ ਦੇਵੀ ਦਰਸ਼ਨ ਨੂੰ ਜਾਂਦੇ ਸਨ। ਆਪ ਦਾ ਦਿਹਾਂਤ 1526 ਵਿੱਚ ਹੋ ਗਿਆ ਅਤੇ ਫਿਰ ਲਹਿਣਾ ਜੀ ਆਪਣੇ ਸੰਗ ਦੇ ਲੀਡਰ ਬਣ ਕੇ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਰਹੇ। ਗੁਰੂ ਨਾਨਕ ਸਾਹਿਬ 1521 ਤੋਂ ਕਰਤਾਰਪੁਰ ਵਿਚ ਰਹਿਣ ਲੱਗ ਪਏ ਸਨ। ਖਡੂਰ ਵਿੱਚ ਭਾਈ ਜੋਧਾ, ਗੁਰੂ ਨਾਨਕ ਜੀ ਦਾ ਇੱਕ ਸਿੱਖ ਰਹਿੰਦਾ ਸੀ ਜਿਸ ਤੋਂ ਲਹਿਣਾ ਜੀ ਨੇ ਗੁਰੂ ਨਾਨਕ ਜੀ ਦੀ ਬਾਣੀ ਸੁਣੀ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਨ ਦਾ ਸੋਚ ਲਿਆ ਅਤੇ ਜਦੋਂ 1532 ਵਿਚ ਦੇਵੀ ਦੇ ਦਰਸ਼ਨਾਂ ਨੂੰ ਤੁਰੇ ਤਾਂ ਸੰਗ ਨੂੰ ਛੱਡ ਕੇ ਕਰਤਾਰਪੁਰ ਹੀ ਠਹਿਰ ਗਏ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਐਸੀ ਖਿੱਚ ਪਈ ਕਿ ਗੁਰੂ ਨਾਨਕ ਸਾਹਿਬ ਜੀ ਜੋਗੇ ਹੀ ਹੋ ਗਏ। ਇਤਿਹਾਸ ਐਸਾ ਦਸਦਾ ਹੈ ਕਿ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਨ ਜਾਣ ਦੇ ਸਮੇਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਦੇ ਬਾਹਰ ਹੀ ਮਿਲ ਗਏ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੱੜਕੇ ਆਪਣੇ ਨਾਲ ਲਿਆਂਦਾ ਅਤੇ ਆਖ ਦਿਤਾ ”ਤੁਸੀਂ ਲੈਣਾ ਅਤੇ ਅਸੀਂ ਦੇਣਾ" ਹੈ।

ਆਪ ਨੂੰ 1532 ਤੋਂ 1539 ਤੱਕ ਦੇ ਸੱਤ ਸਾਲ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਅਤੇ ਸੇਵਾ ਕਰਨ ਦਾ ਸਮਾਂ ਪ੍ਰਾਪਤ ਹੋਇਆ। ਵੈਸ਼ਨੋ ਦੇਵੀ ਦੇ ਭਗਤ ਹੋਣ ਦੇ ਬਾਵਜੂਦ ਵੀ, ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਅਧਿਆਤਮਕ ਜੀਵਨ ਦੀ ਰਾਹ ਉੱਤੇ ਤੋਰਦੇ ਰਹੇ। ਹੁਕਮ ਮੰਨਣ ਦੀ ਪਹਿਲੀ ਪਰਖ ਉਦੋਂ ਹੋਈ ਜਦੋਂ ਮੁੰਜੀ ਦੇ ਖੇਤਾਂ ਵਿਚੋਂ ਨਦੀਣ ਦੀ ਪੰਡ ਲਹਿਣਾ ਜੀ ਨੇ ਸਿਰ ਉੱਤੇ ਚੁੱਕ ਲਈ ਅਤੇ ਆਪਣੇ ਕਪੜਿਆਂ ਦਾ ਖਿਆਲ ਨਾ ਕੀਤਾ ਕਿ ਖਰਾਬ ਹੋ ਜਾਣਗੇ। ਮਾਤਾ ਸੁਲਖਨੀ ਜੀ ਦੇ ਇਤਰਾਜ਼ ਕਰਨ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਇਹ ਤਾਂ ਕੇਸਰ ਦੇ ਛਿੱਟੇ ਹਨ। ਫਿਰ ਆਪ ਨੇ ਗੰਦੇ ਤੇ ਡੂੰਘੇ ਟੋਏ ਵਿੱਚ ਡਿਗਿਆ
ਗੁਰੂ ਨਾਨਕ ਸਾਹਿਬ ਜੀ ਦਾ ਖ਼ਾਲੀ ਕਟੋਰਾ ਕੱਢਣ ਲੱਗਿਆਂ ਜ਼ਰਾ ਵੀ ਸੰਕੋਚ ਨਾ ਕੀਤਾ। ਠੰਡ ਦੀ ਅੱਧੀ ਰਾਤ ਨੂੰ ਘਰ ਦੀ ਕੰਧ ਮੀਂਹ ਪੈਣ ਕਾਰਨ ਢਹਿ ਗਈ ਜੋ ਆਪ ਨੇ ਰਾਤ ਹੀ ਗਾਰਾ ਤਿਆਰ ਕਰਕੇ ਬਣਾਈ। ਇਕ ਵਾਰੀਂ ਸਿਆਲ ਦੀ ਰਾਤ ਲਹਿਣਾ ਜੀ ਨੂੰ ਜਗਾ ਕੇ ਰਾਵੀ ਦਰਿਆ ਤੇ ਕੱਪੜੇ ਧੋਣ ਭੇਜਿਆ ਜੋ ਲਹਿਣਾ ਜੀ ਨੇ ਖੁਸ਼ੀ ਖੁਸ਼ੀ ਮੰਨਦੇ ਹੋਏ ਕਰ ਵਿਖਾਇਆ।

ਅੰਤ ਉਹ ਦਿਨ ਵੀ ਆ ਗਿਆ ਕਿ ਗੁਰੂ ਨਾਨਕ ਦੇਵ ਜੀ ਨੇ ਸਾਂਹਸੀਆਂ ਵਾਂਗ ਕੁੱਤਿਆਂ ਨੂੰ ਆਪਣੇ ਮਗਰ ਲਾ ਲਿਆ, ਹੱਥ ਵਿਚ ਸੋਟਾ ਅਤੇ ਇਕ ਝੋਲਾ ਗਲ ਵਿਚ ਪਾ ਲਿਆ। ਇਹ ਅਨੋਖਾ ਸਾਂਗ ਬਣਾ ਕੇ ਕਰਤਾਰਪੁਰ ਦੀ ਧਰਮਸਾਲਾ ਤੋਂ ਰਾਵੀ ਦੇ ਲਾਗੇ ਜੰਗਲ ਵੱਲ ਤੁਰ ਪਏ। ਸਿੱਖਾਂ ਨੇ ਜੱਦ ਇਹ ਦੇਖਿਆ ਤਾਂ ਨਿਰਾਸ਼ ਹੋ ਗਏ ਅਤੇ ਡੋਲ ਗਏ ਤੇ ਘਰਾਂ ਨੂੰ ਵਾਪਸ ਆ ਗਏ। ਜੋ ਕੋਈ ਲਾਗੇ ਆਉਂਦਾ ਗੁਰੂ ਸਾਹਿਬ ਉਸਨੂੰ ਸੋਟੇ ਨਾਲ ਮਾਰਨ ਦੌੜਦੇ। ਸਾਰੇ ਡੋਲ ਗਏ ਜੇ ਨਾ ਡੋਲਿਆ ਤਾਂ ਉਹ ਲਹਿਣਾ ਜੀ ਹੀ ਸਨ। ਗੁਰੂ ਨਾਨਕ ਸਾਹਿਬ ਜੀ ਨੇ ਪੁਛਿਆਂ ਤੂੰ ਕਿਉਂ ਵਾਪਸ ਨਹੀਂ ਜਾਂਦਾ ਤਾਂ ਲਹਿਣਾ ਜੀ ਆਖਿਆ ਪਾਤਸ਼ਾਹ ਮੈਂ ਵਾਪਸ ਕਿਸ ਕੋਲ ਜਾਂਵਾ ਮੇਰਾ ਤਾਂ ਆਪ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ। ਅੱਗੇ ਗਏ ਤਾਂ ਇਕ ਮੁਰਦਾ ਪਿਆ ਸੀ ਜਿਸ ਵੱਲ ਇਸ਼ਾਰਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਜਾਂ ਵਾਪਸ ਚਲੇ ਜਾ ਨਹੀਂ ਤਾਂ ਇਹ ਮੁਰਦਾ ਖਾ ਲੈ। ਕਿਸੇ ਮਨੁੱਖ ਲਈ ਅਤੇ ਖਾਸ ਕਰਕੇ ਹਿੰਦੂ ਪਿਛੋਕੜ ਦੇ ਲਹਿਣਾ ਜੀ ਲਈ ਇਹ ਬਹੁਤ ਹੀ ਕਰੜੀ ਪਰੀਖਿਆ ਸੀ ਪਰ ਲਹਿਣਾ ਜੀ ਨੇ ਹੱਥ ਜੋੜ ਕੇ ਆਖਿਆ ਕਿ ਪਾਤਸ਼ਾਹ ਕਿਸ ਪਾਸੇ ਤੋਂ, ਪੈਰਾਂ ਜਾਂ ਸਿਰ ਵਲੋਂ, ਖਾਣਾ ਸ਼ੁਰੂ ਕਰਾਂ। ਬੱਸ ਹੁਕਮ ਮੰਨਣ ਦੀ ਇਹ ਹੱਦ ਹੋ ਗਈ ਸੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਨੂੰ ਗਲੇ ਨਾਲ ਲਾਇਆ ਅਤੇ ਆਖਿਆ ਕਿ ‘ਪੁਰਖਾ’ ਹੁਣ ਤੇਰੇ ਅਤੇ ਮੇਰੇ ਵਿਚ ਕੋਈ ਵਿੱਥ ਨਹੀਂ ਰਹਿ ਗਈ, ਤੂੰ ਮੇਰਾ ਆਪਣਾ ਹੈਂ।

2 ਸਤੰਬਰ 1539 ਨੂੰ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗਲਵਕੜੀ ਵਿਚ ਲੈਕੇ ਗੁਰੂ ਅੰਗਦ ਬਣਾ ਕੇ ਆਪ ਮੱਥਾ ਟੇਕਿਆ ਅਤੇ ਗੁਰਗੱਦੀ ਦੀ ਸਾਰੀ ਜ਼ਿੰਮੇਵਾਰੀ ਆਪ ਨੂੰ ਸੌਪ ਦਿੱਤੀ। 7 ਸਤੰਬਰ 1539 ਨੂੰ ਗੁਰੂ ਨਾਨਕ ਸਾਹਿਬ ਜੋਤੀ ਜੋਤਿ ਸਮਾ ਗਏ।

04/01/2018
30/12/2017

ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਅੱਜ 30/12/2017 ਨੂੰ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।
Baba Balwinder singh g kar sewa khadur sahib wale ajj amrit wele guru chrna ch ja braje hn 30/12/2017.

Address

ਖਡੂਰ ਸਾਹਿਬ
Tarn Taran
143117

Website

Alerts

Be the first to know and let us send you an email when Khadur Sahib posts news and promotions. Your email address will not be used for any other purpose, and you can unsubscribe at any time.

Share