Shiri Khadur Sahib - ਅੱਠ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ

  • Home
  • India
  • Tarn Taran
  • Shiri Khadur Sahib - ਅੱਠ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ

Shiri Khadur Sahib - ਅੱਠ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ Khadur Sahib - A Place Sanctified With The Sacred Visit of Eight Gurus Khadur Sahib or Khadoor Sahib is a village in the district of Tarn Taran, Punjab, India.

The village of Khadur Sahib is beside the Beas river about 38 kms from Amritsar, 20 Kms from Tarn Taran and nine kms from Goindwal Sahib. Khadur Sahib has been sanctified by visits from eight of the Sikh Gurus. Khadur Sahib is the sacred village where Guru Angad the second Master lived for 13 years, spreading the universal message of Guru Nanak. Here he introduced Gurmukhi Lipi, wrote the first Gu

rmukhi Primer, established the first Sikh school and prepared the first Gutka of Guru Nanak Sahib’s Bani. It is the place where the first Mal Akhara, for wrestling, was established and where regular campaigns against intoxicants and social evils were started by Guru Angad.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।
10/03/2024

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।

Waheguru Waheguru Waheguru ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।

ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੇ ਮੌਜੂਦਾ ਰੂਪ ਦੀ ਖੋਜ ਕੀਤੀ ਸੀ।  ਇਹ ਪੰਜਾਬੀ ਭਾਸ਼ਾ ਨੂੰ ਲਿਖਣ ਦਾ ਮਾਧਿਅਮ ਬਣ ਗਿਆ ਜਿਸ ਵਿੱਚ ਗੁਰੂਆ...
12/09/2023

ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੇ ਮੌਜੂਦਾ ਰੂਪ ਦੀ ਖੋਜ ਕੀਤੀ ਸੀ। ਇਹ ਪੰਜਾਬੀ ਭਾਸ਼ਾ ਨੂੰ ਲਿਖਣ ਦਾ ਮਾਧਿਅਮ ਬਣ ਗਿਆ ਜਿਸ ਵਿੱਚ ਗੁਰੂਆਂ ਦੀ ਬਾਣੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਕਦਮ ਦਾ ਦੂਰਗਾਮੀ ਉਦੇਸ਼ ਅਤੇ ਪ੍ਰਭਾਵ ਸੀ। ਸਭ ਤੋਂ ਪਹਿਲਾਂ, ਇਸਨੇ ਆਮ ਲੋਕਾਂ ਨੂੰ ਇੱਕ ਅਜਿਹੀ ਭਾਸ਼ਾ ਦਿੱਤੀ ਜੋ ਸਿੱਖਣ ਅਤੇ ਲਿਖਣ ਵਿੱਚ ਸਰਲ ਹੈ। ਦੂਸਰਾ, ਇਸਨੇ ਭਾਈਚਾਰੇ ਨੂੰ ਸੰਸਕ੍ਰਿਤ ਧਾਰਮਿਕ ਪਰੰਪਰਾ ਦੇ ਬਹੁਤ ਹੀ ਰਾਖਵੇਂ ਅਤੇ ਗੁੰਝਲਦਾਰ ਸੁਭਾਅ ਤੋਂ ਆਪਣੇ ਆਪ ਨੂੰ ਵੱਖ ਕਰਨ ਵਿੱਚ ਸਹਾਇਤਾ ਕੀਤੀ ਤਾਂ ਜੋ ਸਿੱਖਾਂ ਦਾ ਵਿਕਾਸ ਅਤੇ ਵਿਕਾਸ ਪਹਿਲਾਂ ਦੇ ਧਾਰਮਿਕ ਅਤੇ ਸਮਾਜਿਕ ਫਲਸਫ਼ਿਆਂ ਅਤੇ ਅਭਿਆਸਾਂ ਦੇ ਪਿੱਛੇ ਰਹਿ ਕੇ ਬਿਨਾਂ ਕਿਸੇ ਪੱਖਪਾਤ ਦੇ ਹੋ ਸਕੇ।

ਇਸ ਤੋਂ ਪਹਿਲਾਂ, ਪੰਜਾਬੀ ਭਾਸ਼ਾ ਲੰਡਾ ਜਾਂ ਮਹਾਜਨੀ ਲਿਪੀ ਵਿੱਚ ਲਿਖੀ ਜਾਂਦੀ ਸੀ, ਇਸ ਵਿੱਚ ਕੋਈ ਸਵਰ ਧੁਨੀ ਨਹੀਂ ਸੀ, ਜਿਸਦੀ ਲਿਖਤ ਨੂੰ ਸਮਝਣ ਲਈ ਪਾਠਕ ਦੁਆਰਾ ਕਲਪਨਾ ਜਾਂ ਅਰਥ ਕੱਢਣਾ ਪੈਂਦਾ ਸੀ। ਇਸ ਲਈ, ਇੱਕ ਅਜਿਹੀ ਲਿਪੀ ਦੀ ਲੋੜ ਸੀ ਜੋ ਗੁਰੂ ਸਾਹਿਬਾਨ ਦੀ ਬਾਣੀ ਨੂੰ ਵਫ਼ਾਦਾਰੀ ਨਾਲ ਦੁਬਾਰਾ ਪੇਸ਼ ਕਰ ਸਕੇ ਤਾਂ ਜੋ ਗੁਰੂਆਂ ਦੇ ਸਹੀ ਅਰਥ ਅਤੇ ਸੰਦੇਸ਼ ਨੂੰ ਹਰੇਕ ਪਾਠਕ ਦੁਆਰਾ ਆਪਣੇ ਉਦੇਸ਼ ਅਤੇ ਪੱਖਪਾਤ ਦੇ ਅਨੁਕੂਲ ਬਣਾਉਣ ਲਈ ਗਲਤ ਅਰਥ ਅਤੇ ਗਲਤ ਵਿਆਖਿਆ ਨਾ ਕੀਤੀ ਜਾ ਸਕੇ। ਸਿਧਾਂਤ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਵਿਅਕਤੀ ਦੁਆਰਾ ਗਲਤਫਹਿਮੀ ਅਤੇ ਗਲਤ ਧਾਰਨਾ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਦੂਰ ਕਰਨ ਲਈ ਗੁਰਮੁਖੀ ਲਿਪੀ ਦੀ ਰਚਨਾ ਇੱਕ ਜ਼ਰੂਰੀ ਕਦਮ ਸੀ।

SHARE ।। FOLLOW ।।
11/09/2023

SHARE ।। FOLLOW ।।

Baba Buddha ji (6 October 1506 - 8 September 1631), one of the most venerated, primal figures of early Sikhism, was born...
07/09/2023

Baba Buddha ji (6 October 1506 - 8 September 1631), one of the most venerated, primal figures of early Sikhism, was born on 6 October 1506 at the village of Katthu Nangal, 18 km northeast of Amritsar.

After sometime the family settled down in Dhalla village not far away from river Ravi opposite Kartarpur. "Bura", as he was originally named, was the only son of Bhai Suggha, a Hindu Jatt of Randhawa clan, and Mai Gauran, who was born into a Sandhu family.

Also referred to reverently as Baba Buddha Ji; Bhai Buddha occupies a unique position in Sikh history and in the hearts of all Sikhs. He applied the tilak of guruship to five Gurus, saw and had the vision of seven Gurus and remained in close association with the first six Sikh Gurus from 1521 to 1631 for over one hundred years.

He was the first "priest" (or Giani) of Harimandir Sahib, and laid the foundations of Dera Baba Nanak and most of the holy buildings at Amritsar. It was the greatness of Guru Nanak that the seva (service or task) of applying tilak was given to Baba Buddha ji.

06/09/2023

ਬਾਉਲੀ ਸਾਹਿਬ । ਗੁਰਦੁਆਰਾ ਸ਼੍ਰੀ ਗੋਇੰਦਵਾਲ ਸਾਹਿਬ।

05/09/2023

ਗੁਰਦੁਆਰਾ ਸਾਹਿਬ ਸ੍ਰੀ ਖਡੂਰ ਸਾਹਿਬ ਦੀ ਇਤਿਹਾਸਿਕ ਤਸਵੀਰ - 1924

7 ਸਾਲਾਂ ਬਾਅਦ ਭਾਈ ਲਹਿਣਾ ਜੀ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਗੁਰੂ ਨਾਨਕ ਨੇ ਉਨ੍ਹਾਂ ਨੂੰ ਗੁਰਗੱਦੀ ਸੌਂਪੀ। ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ...
05/09/2023

7 ਸਾਲਾਂ ਬਾਅਦ ਭਾਈ ਲਹਿਣਾ ਜੀ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਗੁਰੂ ਨਾਨਕ ਨੇ ਉਨ੍ਹਾਂ ਨੂੰ ਗੁਰਗੱਦੀ ਸੌਂਪੀ।

ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਜੇ ਗੁਰੂ ਹਨ। ਉਨ੍ਹਾਂ ਦਾ ਜਨਮ 31 ਮਾਰਚ 1504 ਨੂੰ ਪਿੰਡ ਮੱਤੇ ਦੀ ਸਰਾਂ ਵਿਚ ਬਾਬਾ ਫੇਰੂ ਮਲ ਜੀ ਅਤੇ ਮਾਤਾ ਰਾਮੋ ਦੇ ਘਰ ਜਨਮ ਹੋਇਆ। ਉਨ੍ਹਾਂ ਦੇ ਬਚਪਨ ਦਾ ਨਾਮ ‘ਲਹਿਣਾ’ ਸੀ ਤੇ ਆਪ ਦੇ ਮਾਤਾ-ਪਿਤਾ ਮਾਂ ਦੁਰਗਾ ਦੇ ਪੁਜਾਰੀ ਸਨ। ਲਹਿਣਾ ਜੀ ਛੋਟੀ ਉਮਰ ਦੇ ਸਨ ਕਿ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਉੱਜੜ ਗਿਆ ਅਤੇ ਫੇਰੂ ਜੀ ਅਤੇ ਸਾਰਾ ਪਰਵਾਰ ਕਰਦੇ ਕਰਾਂਦੇ ਪਿੰਡ ਖਡੂਰ ਆ ਵੱਸਿਆ ਅਤੇ ਕੋਈ 20 ਸਾਲ ਦੇ ਸਨ ਜੱਦ ਪਿਤਾ ਜੀ ਨਾਲ ਮਿਲ ਕੇ ਹੱਟੀ ਦਾ ਕੰਮ ਸੰਭਾਲਿਆ। ਬਾਬਾ ਫੇਰੂ ਜੀ ਵੈਸ਼ਨੋ ਦੇਵੀ ਦੇ ਭਗਤ ਸਨ ਅਤੇ ਹਰ ਸਾਲ ਦੇਵੀ ਦਰਸ਼ਨ ਨੂੰ ਜਾਂਦੇ ਸਨ। ਆਪ ਦਾ ਦਿਹਾਂਤ 1526 ਵਿੱਚ ਹੋ ਗਿਆ ਅਤੇ ਫਿਰ ਲਹਿਣਾ ਜੀ ਆਪਣੇ ਸੰਗ ਦੇ ਲੀਡਰ ਬਣ ਕੇ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਰਹੇ। ਗੁਰੂ ਨਾਨਕ ਸਾਹਿਬ 1521 ਤੋਂ ਕਰਤਾਰਪੁਰ ਵਿਚ ਰਹਿਣ ਲੱਗ ਪਏ ਸਨ। ਖਡੂਰ ਵਿੱਚ ਭਾਈ ਜੋਧਾ, ਗੁਰੂ ਨਾਨਕ ਜੀ ਦਾ ਇੱਕ ਸਿੱਖ ਰਹਿੰਦਾ ਸੀ ਜਿਸ ਤੋਂ ਲਹਿਣਾ ਜੀ ਨੇ ਗੁਰੂ ਨਾਨਕ ਜੀ ਦੀ ਬਾਣੀ ਸੁਣੀ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਨ ਦਾ ਸੋਚ ਲਿਆ ਅਤੇ ਜਦੋਂ 1532 ਵਿਚ ਦੇਵੀ ਦੇ ਦਰਸ਼ਨਾਂ ਨੂੰ ਤੁਰੇ ਤਾਂ ਸੰਗ ਨੂੰ ਛੱਡ ਕੇ ਕਰਤਾਰਪੁਰ ਹੀ ਠਹਿਰ ਗਏ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਐਸੀ ਖਿੱਚ ਪਈ ਕਿ ਗੁਰੂ ਨਾਨਕ ਸਾਹਿਬ ਜੀ ਜੋਗੇ ਹੀ ਹੋ ਗਏ। ਇਤਿਹਾਸ ਐਸਾ ਦਸਦਾ ਹੈ ਕਿ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਨ ਜਾਣ ਦੇ ਸਮੇਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਦੇ ਬਾਹਰ ਹੀ ਮਿਲ ਗਏ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੱੜਕੇ ਆਪਣੇ ਨਾਲ ਲਿਆਂਦਾ ਅਤੇ ਆਖ ਦਿਤਾ ”ਤੁਸੀਂ ਲੈਣਾ ਅਤੇ ਅਸੀਂ ਦੇਣਾ" ਹੈ।

ਆਪ ਨੂੰ 1532 ਤੋਂ 1539 ਤੱਕ ਦੇ ਸੱਤ ਸਾਲ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਅਤੇ ਸੇਵਾ ਕਰਨ ਦਾ ਸਮਾਂ ਪ੍ਰਾਪਤ ਹੋਇਆ। ਵੈਸ਼ਨੋ ਦੇਵੀ ਦੇ ਭਗਤ ਹੋਣ ਦੇ ਬਾਵਜੂਦ ਵੀ, ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਅਧਿਆਤਮਕ ਜੀਵਨ ਦੀ ਰਾਹ ਉੱਤੇ ਤੋਰਦੇ ਰਹੇ। ਹੁਕਮ ਮੰਨਣ ਦੀ ਪਹਿਲੀ ਪਰਖ ਉਦੋਂ ਹੋਈ ਜਦੋਂ ਮੁੰਜੀ ਦੇ ਖੇਤਾਂ ਵਿਚੋਂ ਨਦੀਣ ਦੀ ਪੰਡ ਲਹਿਣਾ ਜੀ ਨੇ ਸਿਰ ਉੱਤੇ ਚੁੱਕ ਲਈ ਅਤੇ ਆਪਣੇ ਕਪੜਿਆਂ ਦਾ ਖਿਆਲ ਨਾ ਕੀਤਾ ਕਿ ਖਰਾਬ ਹੋ ਜਾਣਗੇ। ਮਾਤਾ ਸੁਲਖਨੀ ਜੀ ਦੇ ਇਤਰਾਜ਼ ਕਰਨ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਇਹ ਤਾਂ ਕੇਸਰ ਦੇ ਛਿੱਟੇ ਹਨ। ਫਿਰ ਆਪ ਨੇ ਗੰਦੇ ਤੇ ਡੂੰਘੇ ਟੋਏ ਵਿੱਚ ਡਿਗਿਆ
ਗੁਰੂ ਨਾਨਕ ਸਾਹਿਬ ਜੀ ਦਾ ਖ਼ਾਲੀ ਕਟੋਰਾ ਕੱਢਣ ਲੱਗਿਆਂ ਜ਼ਰਾ ਵੀ ਸੰਕੋਚ ਨਾ ਕੀਤਾ। ਠੰਡ ਦੀ ਅੱਧੀ ਰਾਤ ਨੂੰ ਘਰ ਦੀ ਕੰਧ ਮੀਂਹ ਪੈਣ ਕਾਰਨ ਢਹਿ ਗਈ ਜੋ ਆਪ ਨੇ ਰਾਤ ਹੀ ਗਾਰਾ ਤਿਆਰ ਕਰਕੇ ਬਣਾਈ। ਇਕ ਵਾਰੀਂ ਸਿਆਲ ਦੀ ਰਾਤ ਲਹਿਣਾ ਜੀ ਨੂੰ ਜਗਾ ਕੇ ਰਾਵੀ ਦਰਿਆ ਤੇ ਕੱਪੜੇ ਧੋਣ ਭੇਜਿਆ ਜੋ ਲਹਿਣਾ ਜੀ ਨੇ ਖੁਸ਼ੀ ਖੁਸ਼ੀ ਮੰਨਦੇ ਹੋਏ ਕਰ ਵਿਖਾਇਆ।

ਅੰਤ ਉਹ ਦਿਨ ਵੀ ਆ ਗਿਆ ਕਿ ਗੁਰੂ ਨਾਨਕ ਦੇਵ ਜੀ ਨੇ ਸਾਂਹਸੀਆਂ ਵਾਂਗ ਕੁੱਤਿਆਂ ਨੂੰ ਆਪਣੇ ਮਗਰ ਲਾ ਲਿਆ, ਹੱਥ ਵਿਚ ਸੋਟਾ ਅਤੇ ਇਕ ਝੋਲਾ ਗਲ ਵਿਚ ਪਾ ਲਿਆ। ਇਹ ਅਨੋਖਾ ਸਾਂਗ ਬਣਾ ਕੇ ਕਰਤਾਰਪੁਰ ਦੀ ਧਰਮਸਾਲਾ ਤੋਂ ਰਾਵੀ ਦੇ ਲਾਗੇ ਜੰਗਲ ਵੱਲ ਤੁਰ ਪਏ। ਸਿੱਖਾਂ ਨੇ ਜੱਦ ਇਹ ਦੇਖਿਆ ਤਾਂ ਨਿਰਾਸ਼ ਹੋ ਗਏ ਅਤੇ ਡੋਲ ਗਏ ਤੇ ਘਰਾਂ ਨੂੰ ਵਾਪਸ ਆ ਗਏ। ਜੋ ਕੋਈ ਲਾਗੇ ਆਉਂਦਾ ਗੁਰੂ ਸਾਹਿਬ ਉਸਨੂੰ ਸੋਟੇ ਨਾਲ ਮਾਰਨ ਦੌੜਦੇ। ਸਾਰੇ ਡੋਲ ਗਏ ਜੇ ਨਾ ਡੋਲਿਆ ਤਾਂ ਉਹ ਲਹਿਣਾ ਜੀ ਹੀ ਸਨ। ਗੁਰੂ ਨਾਨਕ ਸਾਹਿਬ ਜੀ ਨੇ ਪੁਛਿਆਂ ਤੂੰ ਕਿਉਂ ਵਾਪਸ ਨਹੀਂ ਜਾਂਦਾ ਤਾਂ ਲਹਿਣਾ ਜੀ ਆਖਿਆ ਪਾਤਸ਼ਾਹ ਮੈਂ ਵਾਪਸ ਕਿਸ ਕੋਲ ਜਾਂਵਾ ਮੇਰਾ ਤਾਂ ਆਪ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ। ਅੱਗੇ ਗਏ ਤਾਂ ਇਕ ਮੁਰਦਾ ਪਿਆ ਸੀ ਜਿਸ ਵੱਲ ਇਸ਼ਾਰਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਜਾਂ ਵਾਪਸ ਚਲੇ ਜਾ ਨਹੀਂ ਤਾਂ ਇਹ ਮੁਰਦਾ ਖਾ ਲੈ। ਕਿਸੇ ਮਨੁੱਖ ਲਈ ਅਤੇ ਖਾਸ ਕਰਕੇ ਹਿੰਦੂ ਪਿਛੋਕੜ ਦੇ ਲਹਿਣਾ ਜੀ ਲਈ ਇਹ ਬਹੁਤ ਹੀ ਕਰੜੀ ਪਰੀਖਿਆ ਸੀ ਪਰ ਲਹਿਣਾ ਜੀ ਨੇ ਹੱਥ ਜੋੜ ਕੇ ਆਖਿਆ ਕਿ ਪਾਤਸ਼ਾਹ ਕਿਸ ਪਾਸੇ ਤੋਂ, ਪੈਰਾਂ ਜਾਂ ਸਿਰ ਵਲੋਂ, ਖਾਣਾ ਸ਼ੁਰੂ ਕਰਾਂ। ਬੱਸ ਹੁਕਮ ਮੰਨਣ ਦੀ ਇਹ ਹੱਦ ਹੋ ਗਈ ਸੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਨੂੰ ਗਲੇ ਨਾਲ ਲਾਇਆ ਅਤੇ ਆਖਿਆ ਕਿ ‘ਪੁਰਖਾ’ ਹੁਣ ਤੇਰੇ ਅਤੇ ਮੇਰੇ ਵਿਚ ਕੋਈ ਵਿੱਥ ਨਹੀਂ ਰਹਿ ਗਈ, ਤੂੰ ਮੇਰਾ ਆਪਣਾ ਹੈਂ।

2 ਸਤੰਬਰ 1539 ਨੂੰ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗਲਵਕੜੀ ਵਿਚ ਲੈਕੇ ਗੁਰੂ ਅੰਗਦ ਬਣਾ ਕੇ ਆਪ ਮੱਥਾ ਟੇਕਿਆ ਅਤੇ ਗੁਰਗੱਦੀ ਦੀ ਸਾਰੀ ਜ਼ਿੰਮੇਵਾਰੀ ਆਪ ਨੂੰ ਸੌਪ ਦਿੱਤੀ। 7 ਸਤੰਬਰ 1539 ਨੂੰ ਗੁਰੂ ਨਾਨਕ ਸਾਹਿਬ ਜੋਤੀ ਜੋਤਿ ਸਮਾ ਗਏ।

04/09/2023

ਖਡੂਰ ਸਾਹਿਬ ਦੇ ਇਤਿਹਾਸਿਕ ਗੁਰਦੁਆਰੇ

ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਦੀ ਨਗਰੀ ਕਰਕੇ ਜਾਣੇ ਜਾਂਦੇ ਖਡੂਰ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਅਸਥਾਨ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ। ਇਹ ਨਗਰ ਅੰਮ੍ਰਿਤਸਰ ਤੋਂ 35, ਤਰਨ ਤਾਰਨ ਤੋਂ 20, ਕਪੂਰਥਲਾ ਤੋਂ 35 ਤੇ ਗੋਇੰਦਵਾਲ ਸਾਹਿਬ ਤੋਂ ਨੌਂ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬਾ ਫੇਰੂ ਮੱਲ ਦੁਕਾਨਦਾਰੀ ਦਾ ਕੰਮ ਕਰਦੇ ਸਨ। ਉਨ੍ਹਾਂ ਦੇ ਦੇਹਾਂਤ ਮਗਰੋਂ ਗੁਰੂ ਜੀ ਦੁਕਾਨਦਾਰੀ ਕਰਦੇ ਰਹੇ। ਇਸ ਸਥਾਨ ’ਤੇ ਹੀ ਉਹ ਤਪ ਕਰਦੇ ਸਨ। ਇੱਥੇ ਗੁਰੂ ਜੀ ਨੇ ਗੁਰਮੁਖੀ ਲਿਪੀ ਦੀ ਸੁਧਾਈ ਕਰ ਕੇ ਮੌਜੂਦਾ ਪੈਂਤੀ ਅੱਖਰੀ ਦਾ ਰੂਪ ਦਿੱਤਾ। ਗੁਰੂ ਜੀ ਨੇ ਗੁਰਮੁਖੀ ਦਾ ਪਹਿਲਾ ਬਾਲ-ਬੋਧ (ਪ੍ਰਾਈਮਰ) ਵੀ ਇੱਥੇ ਹੀ ਤਿਆਰ ਕਰਵਾਇਆ। ਖਡੂਰ ਸਾਹਿਬ ਵਿੱਚ ਹੀ ਗੁਰਮੁਖੀ ਦਾ ਪਹਿਲਾ ਸਕੂਲ, ਬੱਚਿਆਂ ਅਤੇ ਨੌਜਵਾਨਾਂ ਲਈ ਮੱਲ ਅਖਾੜੇ ਦੀ ਸ਼ੁਰੂਆਤ ਕੀਤੀ ਗਈ। ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰਿਆਈ ਕਾਲ ਦੇ ਲਗਪਗ 13 ਸਾਲ ਸਤੰਬਰ 1539 ਤੋਂ 1552 ਤਕ ਸਿੱਖੀ ਲਹਿਰ ਨੂੰ ਮਜ਼ਬੂਤੀ ਨਾਲ ਚਲਾਇਆ। ਇੱਥੇ ਗੁਰੂ ਜੀ ਨੇ 17 ਮਈ, 1540 ਨੂੰ ਸ਼ੇਰਸ਼ਾਹ ਸੂਰੀ ਕੋਲੋਂ ਹਾਰਨ ਮਗਰੋਂ ਹੁਮਾਯੂੰ ਦਾ ਹੰਕਾਰ ਤੋੜਿਆ। ਇਸੇ ਪਵਿੱਤਰ ਅਸਥਾਨ ਉੱਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਆਪਣੀ ਬਿਰਧ ਅਵਸਥਾ ਦੇ ਬਾਵਜੂਦ ਗੋਇੰਦਵਾਲ ਬਿਆਸ ਤੋਂ ਪਾਣੀ ਦੀ ਗਾਗਰ ਭਰ ਕੇ ਗੁਰੂ ਜੀ ਦੇ ਇਸ਼ਨਾਨ ਲਈ ਲਗਪਗ 12 ਸਾਲ ਸੇਵਾ ਕਰਦੇ ਰਹੇ। ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਿਤ ਇੱਥੇ ਕਈ ਇਤਿਹਾਸਕ ਗੁਰਦੁਆਰੇ ਸੁਸ਼ੋਭਿਤ ਹਨ:

ਗੁਰਦੁਆਰਾ ਦਰਬਾਰ ਸਾਹਿਬ (ਅੰਗੀਠਾ ਸਾਹਿਬ):

ਖਡੂਰ ਸਾਹਿਬ ਵਿੱਚ ਇਹ ਪ੍ਰਮੁੱਖ ਗੁਰਦੁਆਰਾ ਹੈ। ਇੱਥੇ ਗੁਰੂ ਅੰਗਦ ਦੇਵ ਜੀ 29 ਮਾਰਚ, 1552 ਨੂੰ ਜੋਤੀ ਜੋਤ ਸਮਾਏ ਸਨ। ਗੁਰੂ ਸਾਹਿਬ ਦਾ ਅੰਗੀਠਾ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਤਿਆਰ ਕਰਵਾਇਆ। ਇਸੇ ਸਥਾਨ ਉੱਤੇ ਦਰਿਆ ਬਿਆਸ ਤੋਂ ਪਾਣੀ ਦੀ ਗਾਗਰ ਲਿਆਉਂਦੇ ਸਮੇਂ ਗੁਰੂ ਅਮਰਦਾਸ ਜੀ ਜੁਲਾਹੇ ਦੀ ਖੱਡੀ ਨਾਲ ਠੇਢਾ ਖਾ ਕੇ ਡਿੱਗ ਪਏ ਸਨ, ਜਿਸ ਦੀ ਯਾਦਗਾਰ ਅੱਜ ਵੀ ਮੌਜੂਦ ਹੈ। ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਅੰਮ੍ਰਿਤਸਰ ਜਾਂਦੇ ਸਮੇਂ ਇੱਥੇ ਵਿਸ਼ਰਾਮ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਆਪਣੀ ਪੁੱਤਰੀ ਬੀਬੀ ਵੀਰੋ ਦਾ ਵਿਆਹ ਕਰਨ ਪਿੱਛੋਂ ਪਰਿਵਾਰ ਸਮੇਤ ਇੱਥੇ ਆਏ ਸਨ। ਇਸ ਸਥਾਨ ’ਤੇ ਗੁਰੂ ਹਰਿਰਾਇ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵੀ ਚਰਨ ਪਾਏ।

22/09/2021
21/09/2021

Address

Khadur Sahib, District/Tarn Taran , India. , ਖਡੂਰ ਸਾਹਿਬ, ਜਿਲ੍ਹਾ/ਤਰਨ ਤਾਰਨ, ਪੰਜਾਬ , ਭਾਰਤ
Tarn Taran
143117

Website

Alerts

Be the first to know and let us send you an email when Shiri Khadur Sahib - ਅੱਠ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ posts news and promotions. Your email address will not be used for any other purpose, and you can unsubscribe at any time.

Share