Govt Adarsh Sen. Sec. School Gandhuan

Govt Adarsh Sen. Sec. School Gandhuan Education is most important.

12/12/2022

ਅੰਡਾਨੀ ਖਰੀਦ ਤਾਂ ਪੰਜਾਬੀ ਮੀਡੀਆ ਵੀ ਲੈਦਾ ਪਰ ਪੈਸੇ ਘਟ ਗੇ!

Happy Diwali to all in advance..ਹੱਬਲ ਆਦਰਸ਼ ਸਕੂਲ ਗੰਢੂਆ ਦੇ ਵਿਦਿਆਰਥੀਆਂ ਨੇ ਸਾਰੇ ਦੀਵਾਲੀ ਗ੍ਰੀਟਿੰਗ ਕਾਰਡ ਖੁਦ ਤਿਆਰ ਕੀਤੇ ਅਤੇ ਪ੍ਰਿੰਸ...
21/10/2022

Happy Diwali to all in advance..

ਹੱਬਲ ਆਦਰਸ਼ ਸਕੂਲ ਗੰਢੂਆ ਦੇ ਵਿਦਿਆਰਥੀਆਂ ਨੇ ਸਾਰੇ ਦੀਵਾਲੀ ਗ੍ਰੀਟਿੰਗ ਕਾਰਡ ਖੁਦ ਤਿਆਰ ਕੀਤੇ ਅਤੇ ਪ੍ਰਿੰਸੀਪਲ ਸ੍ਰੀ ਪਰਵੀਨ ਸਕਲਾਨੀ ਅਤੇ ਡਰਾਇੰਗ ਅਧਿਆਪਕ ਜਗਸੀਰ ਸਿੰਘ ਅੜਕਵਾਸ ਨਾਲ ਯਾਦਗਾਰੀ ਫੋਟੋ ਵੀ ਖਿੱਚਵਾਈ !

#ਪਟਾਕੇ ਨਹੀਂ ਚਲਾਵਾਗੇ, ਗ੍ਰੀਨ ਦੀਵਾਲੀ ਮਨਾਵਾਗੇ !! #

11/08/2022

ਰੱਖੜੀ ਦੇ ਤਿਉਹਾਰ ਦੀ ਸਭਨਾਂ ਨੂੰ ਮੁਬਾਰਕਵਾਦ !

media Coverage @ HUBBLE ADARSH SCHOOL GANDHUAN.
10/08/2022

media Coverage @ HUBBLE ADARSH SCHOOL GANDHUAN.

ਹੱਬਲ ਆਦਰਸ਼ ਸਕੂਲ ਗੰਢੂਆ ਵਿਖੇ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ  'ਰੱਖੜੀ ਦਾ ਤਿਉਹਾਰ' ਉਤਸ਼ਾਹ ਪੂਰਵਕ ਮਨਾਇਆ ਗਿਆ. ਬੱਚਿਆਂ ਦੇ ਰੱਖੜੀ ਬਣਾਉਣ ਦੇ ਮ...
10/08/2022

ਹੱਬਲ ਆਦਰਸ਼ ਸਕੂਲ ਗੰਢੂਆ ਵਿਖੇ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ 'ਰੱਖੜੀ ਦਾ ਤਿਉਹਾਰ' ਉਤਸ਼ਾਹ ਪੂਰਵਕ ਮਨਾਇਆ ਗਿਆ. ਬੱਚਿਆਂ ਦੇ ਰੱਖੜੀ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ । ਇਸ ਮੌਕੇ ਪ੍ਰਿੰਸੀਪਲ ਸ੍ਰੀ ਪਰਵੀਨ ਸਕਲਾਨੀ ਨੇ ਸਟਾਫ ਅਤੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀ ਮੁਬਾਰਕਵਾਦ ਦਿੱਤੀ !!

ਹੱਬਲ ਆਦਰਸ਼ ਸਕੂਲ ਗੰਢੂਆ ਵਿਖੇ 'ਤੀਆਂ ਦਾ ਤਿਉਹਾਰ' ਉਤਸ਼ਾਹ ਨਾਲ ਮਨਾਇਆ ਰੁਸਤਮਜੀ ਕੇਰਾਵਾਲਾ ਫਾਉਡੇਸ਼ਨ ਮੁੰਬਈ ਵਲੋਂ ਅੈਜੂਸਪਾਰਕ  ਇਟਰਨੈਸ਼ਨਲ ਪ੍ਰਾਈ...
02/08/2022

ਹੱਬਲ ਆਦਰਸ਼ ਸਕੂਲ ਗੰਢੂਆ ਵਿਖੇ 'ਤੀਆਂ ਦਾ ਤਿਉਹਾਰ' ਉਤਸ਼ਾਹ ਨਾਲ ਮਨਾਇਆ
ਰੁਸਤਮਜੀ ਕੇਰਾਵਾਲਾ ਫਾਉਡੇਸ਼ਨ ਮੁੰਬਈ ਵਲੋਂ ਅੈਜੂਸਪਾਰਕ ਇਟਰਨੈਸ਼ਨਲ ਪ੍ਰਾਈਵੇਟ (ਲਿਮ.) ਇਮਪਰਸੈਡ ਗਰੁੱਪ ਅਧੀਨ ਚਲਾਏ ਜਾ ਰਹੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਗੰਢੂਆ ਵਿਖੇ 'ਤੀਆਂ ਦਾ ਤਿਉਹਾਰ' ਉਤਸ਼ਾਹ ਨਾਲ ਮਨਾਇਆ ਗਿਆ । ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਕੋਆਰਡੀਨੇਟਰ ਗੁਰਜੀਤ ਸਿੰਘ ਚਹਿਲ ਨੇ ਦੱਸਿਆ ਕਿ ਪ੍ਰਿੰਸੀਪਲ ਸ੍ਰੀ ਪਰਵੀਨ ਸਕਲਾਨੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਕੂਲ ਸਟਾਫ ਦੇ ਉਦਮ ਸਦਕਾ ਸਕੂਲ ਵਿਖੇ ਕਰਵਾਏ ਤੀਆਂ ਦੇ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਪੇਸ਼ਕਾਰੀ ਗਿੱਧਾ , ਭੰਗੜਾ , ਸਿੱਠਣੀਆਂ, ਟੱਪੇ ਅਤੇ ਗਰੁੱਪ ਡਾਂਸ ਕਰਕੇ ਇਸ ਤਿਉਹਾਰ ਦਾ ਖੂਬ ਅਨੰਦ ਮਾਣਿਆ ।ਵਿਦਿਆਰਥਣਾ ਦੇ ਮਹਿੰਦੀ ਲਗਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਬੱਚਿਆਂ ਦੁਆਰਾ ਪੀਂਘ ਝੁੱਟਣ ਦਾ ਵੀ ਆਨੰਦ ਲਿਆ ਗਿਆ। ਵਿਦਿਆਰਥਣਾ ਦੁਆਰਾ ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਖੀਰ-ਪੂੜੇ, ਗੁਲਗੁਲੇ , ਮੱਠੀਆਂ ਆਦਿ ਬਣਾ ਕੇ ਲਿਆਂਦੇ ਗਏ । ਸਕੂਲ ਸਟਾਫ ਨੇ ਵੀ ਵੱਖ-ਵੱਖ ਤਰ੍ਹਾਂ ਦੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ । ਵਿਦਿਆਰਥਣਾ ਨੂੰ ਇੰਪਰਸੈਡ ਗਰੁੱਪ ਦੇ ਸੀ.ਈ.ਓ. ਸ੍ਰੀ ਵਿਨੇਸ਼ ਮੈਨਨ, ਹਰਿੰਦਰ ਸਿੰਘ ਡਾਇਰੈਕਟਰ ਗਰੁੱਪ ਆਫ ਸਕੂਲਜ, ਰਮਨੀਤ ਕੌਰ ਮੁਖੀ ਅਕੈਡਮਿਕ ਓਪਰੇਸ਼ਨਲ, ਸਕੂਲ ਪ੍ਰਿੰਸੀਪਲ ਸ੍ਰੀ ਪਰਵੀਨ ਸਕਲਾਨੀ ਨੇ 'ਤੀਆਂ ਦੇ ਤਿਉਹਾਰ ' ਦੀ ਮੁਬਾਰਕਵਾਦ ਦਿੱਤੀ ।

30/07/2022
Hubble Adarsh School Gandhuan.ਸਕੂਲ ਵਿਖੇ ਤੀਆਂ ਦਾ ਤਿਉਹਾਰ ਸਕੂਲ ਸਟਾਫ ਦੇ ਸਹਿਯੋਗ ਨਾਲ ਵਿਦਿਆਰਥਣਾ ਨੇ ਉਤਸ਼ਾਹ ਨਾਲ ਮਨਾਇਆ । Principal ...
30/07/2022

Hubble Adarsh School Gandhuan.

ਸਕੂਲ ਵਿਖੇ ਤੀਆਂ ਦਾ ਤਿਉਹਾਰ ਸਕੂਲ ਸਟਾਫ ਦੇ ਸਹਿਯੋਗ ਨਾਲ ਵਿਦਿਆਰਥਣਾ ਨੇ ਉਤਸ਼ਾਹ ਨਾਲ ਮਨਾਇਆ । Principal Shri Parveen Saklani ਨੇ ਵਿਦਿਆਰਥਣਾ ਨੂੰ 'ਤੀਆਂ ਦੇ ਤਿਉਹਾਰ' ਦੀ ਮੁਬਾਰਕਵਾਦ ਦਿੱਤੀ !

30/07/2022

'ਤੀਆਂ ਤੀਜ ਦੀਆਂ' ਆਉਣ ਵਰੇ ਦਿਨਾਂ ਦੇ ਦਿਨ !

Hubble Adarsh Sen. Secondary School Gandhuan.

Respected Principal Shri. Parveen Saklani ਜੀ ਵਲੋਂ Management ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਨੁਸਾਰ ਸਕੂਲ ਵਿਖੇ ਤੀਆਂ ਦੇ ਤਿਉਹਾਰ ਦੇ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ । ਸਕੂਲ ਸਟਾਫ ਦੇ ਸਹਿਯੋਗ ਸਦਕਾ ਵਿਦਿਆਰਥਣਾ ਨੇ ਇਸ ਪ੍ਰੋਗਰਾਮ ਦੌਰਾਨ ਗਿੱਧਾ ਅਤੇ ਬੋਲੀਆਂ ਪਾ ਕੇ ਇਸ ਤਿੁਉਹਾਰ ਦੀ ਯਾਦ ਤਾਜਾ ਕਰਵਾਈ !!

ਹੱਬਲ ਅਦਰਸ਼ ਸਕੂਲ ਗੰਢੂਆ ਦਾ ਦਸਵੀਂ  ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਦਸਵੀਂ ਜਮਾਤ ਦੇ ਨਤੀਜੇ 'ਚੋਂ ਪਹਿਲੀਆਂ ਪੁਜੀਸ਼ਨਾ ਹਾਸਲ ਕਰਕੇ ਲੜਕੀਆ ਨੇ ਮਾਰ...
25/07/2022

ਹੱਬਲ ਅਦਰਸ਼ ਸਕੂਲ ਗੰਢੂਆ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਦਸਵੀਂ ਜਮਾਤ ਦੇ ਨਤੀਜੇ 'ਚੋਂ ਪਹਿਲੀਆਂ ਪੁਜੀਸ਼ਨਾ ਹਾਸਲ ਕਰਕੇ ਲੜਕੀਆ ਨੇ ਮਾਰੀ ਬਾਜੀ

ਇਲਾਕੇ ਭਰ ਦੇ ਬੱਚਿਆਂ ਨੂੰ ਮੁਫਤ ਵਿੱਦਿਆ ਪ੍ਰਦਾਨ ਕਰ ਰਹੀ ਸੰਸਥਾ ਹੱਬਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਗੰਢੂਆ ਜੋ ਕਿ ਰੁਸਤਮਜੀ ਕੇਰਾਵਾਲਾ ਫਾਉਡੇਸ਼ਨ ਮੁੰਬਈ ਵਲੋਂ ਅੈਜੂਸਪਾਰਕ ਇਟਰਨੈਸ਼ਨਲ ਪ੍ਰਾਈਵੇਟ (ਲਿਮ.) ਇਮਪਰਸੈਡ ਗਰੁੱਪ ਅਧੀਨ ਚਲਾਇਆ ਜਾ ਰਿਹਾ ਹੈ ਦਾ ਸੈਟਰਲ ਬੋਰਡ ਆਫ ਸੈਕੰਡਰੀ ਅੈਜੂਕੇਸ਼ਨ (ਸੀ.ਬੀ.ਅੈਸ.ਈ.) ਨਵੀਂ ਦਿੱਲੀ ਵਲੋਂ ਅੈਲਾਨਿਆ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ । ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਕੋਆਰਡੀਨੇਟਰ ਗੁਰਜੀਤ ਸਿੰਘ ਚਹਿਲ ਨੇ ਦੱਸਿਆ ਕਿ ਦਸਵੀ ਜਮਾਤ ਦੇ 108 ਬੱਚਿਆਂ ਨੇ ਇਹ ਇਮਤਿਹਾਨ ਦਿੱਤਾ ਸੀ ਅਤੇ ਸਾਰੇ ਹੀ ਵਿਦਿਆਰਥੀ ਬਹੁਤ ਹੀ ਚੰਗੇ ਅੰਕ ਹਾਸਲ ਕਰਕੇ ਪਾਸ ਹੋਏ । ਸਕੂਲ ਦੇ ਦਸਵੀਂ ਜਮਾਤ ਦੇ ਇਸ ਨਤੀਜੇ 'ਚੋਂ ਲੜਕੀਆਂ ਨੇ ਪਹਿਲੀਆਂ ਪੁਜੀਸ਼ਨਾ ਹਾਸਲ ਕਰਕੇ ਬਾਜੀ ਮਾਰੀ । ਇਸ ਨਤੀਜੇ ਮੁਤਾਬਕ ਹਰਮਨ ਸਿੰਘ ਸਪੁੱਤਰ ਜਸਪਾਲ ਸਿੰਘ ਗੰਢੂਆ ਨੇ 600 'ਚੋਂ 544 ਅੰਕ (90.6 ਫੀਸਦੀ) ਲੈ ਕੇ ਪਹਿਲਾ ਸਥਾਨ, ਕੰਚਨ ਸਪੁੱਤਰੀ ਮਦਨ ਲਾਲ ਲਹਿਰਾਗਾਗਾ ਨੇ 541 ਅੰਕ (90.1 ਫੀਸਦੀ) ਲੈ ਕੇ ਦੂਜਾ ਸਥਾਨ, ਸਿਮਰਨ ਕੌਰ ਸਪੁੱਤਰੀ ਗਰਪ੍ਰੀਤ ਸਿੰਘ ਫਤਹਿਗੜ੍ਹ ਨੇ 531 ਅੰਕ (88.5 ਫੀਸਦੀ) ਅਤੇ ਪਰਵਿੰਦਰ ਕੌਰ ਸਪੁੱਤਰੀ ਕੁਲਵਿੰਦਰ ਸਿੰਘ ਨੇ 530 ਅੰਕ (88.4 ਫੀਸਦੀ) ਲੈ ਕੇ ਸਾਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ । ਦਸਵੀਂ ਜਮਾਤ ਦੇ ਨਤੀਜੇ 'ਚੋਂ ਸ਼ਾਨਦਾਰ ਅੰਕ ਹਾਸਲ ਕਰਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇੰਪਰਸੈਡ ਗਰੁੱਪ ਦੇ ਸੀ.ਈ.ਓ. ਸ੍ਰੀ ਵਿਨੇਸ਼ ਮੈਨਨ, ਹਰਿੰਦਰ ਸਿੰਘ ਡਾਇਰੈਕਟਰ ਗਰੁੱਪ ਆਫ ਸਕੂਲਜ, ਰਮਨੀਤ ਕੌਰ ਮੁਖੀ ਅਕੈਡਮਿਕ ਓਪਰੇਸ਼ਨਲ, ਸਕੂਲ ਪ੍ਰਿੰਸੀਪਲ ਸ੍ਰੀ ਪਰਵੀਨ ਸਕਲਾਨੀ ਨੇ ਮੁਬਾਰਕਵਾਦ ਦਿੱਤੀ ਅਤੇ ਪਾਸ ਹੋਏ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ । ਇਸ ਮੌਕੇ ਮਾਸਟਰ ਸਤਨਾਮ ਸਿੰਘ ਤੂੰਗਾ, ਮਾਸਟਰ ਸ੍ਰੀ ਰੋਹਿਤ ਅਰੋੜਾ, ਮੈਡਮ ਸੁਮਨ, ਮਾਸਟਰ ਸ੍ਰੀ ਅਮਨ ਸ਼ਾਸ਼ਤਰੀ, ਮਾਸਟਰ ਅਮਿਤ ਜਿੰਦਲ, ਮਾਸਟਰ ਅਮਨਦੀਪ ਬੈਨੀਪਾਲ,ਮਾਸਟਰ ਗੋਪਾਲ ਕ੍ਰਿਸ਼ਨ, ਕਲਰਕ ਕੁਲਵਿੰਦਰ ਸਿੰਘ ਬੁਢਲਾਡਾ, ਕਲਰਕ ਗੁਰਜਿੰਦਰ ਰਾਮ, ਪਰਮਿੰਦਰ ਸਿੰਘ ਲਵਲੀ, ਜਗਤਾਰ ਸਿੰਘ ਅਤੇ ਸਮੂਹ ਸਕੂਲ ਸਟਾਫ ਮੌਜੂਦ ਸੀ ।

ਹੱਬਲ ਅਦਰਸ਼ ਸਕੂਲ ਗੰਢੂਆ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਬਾਰਵੀਂ ਜਮਾਤ ਦੇ ਨਤੀਜੇ 'ਚੋਂ ਪਹਿਲੀਆਂ ਪੁਜੀਸ਼ਨਾ ਹਾਸਲ ਕਰਕੇ ਲੜਕੀਆ ਨੇ ਮਾ...
23/07/2022

ਹੱਬਲ ਅਦਰਸ਼ ਸਕੂਲ ਗੰਢੂਆ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਬਾਰਵੀਂ ਜਮਾਤ ਦੇ ਨਤੀਜੇ 'ਚੋਂ ਪਹਿਲੀਆਂ ਪੁਜੀਸ਼ਨਾ ਹਾਸਲ ਕਰਕੇ ਲੜਕੀਆ ਨੇ ਮਾਰੀ ਬਾਜੀ

ਬੱਚਿਆਂ ਨੂੰ CBSE ਦੀ ਮੁਫਤ ਵਿੱਦਿਆ ਪ੍ਰਦਾਨ ਕਰ ਰਹੀ ਵਿੱਦਿਅਕ ਸੰਸਥਾ ਹੱਬਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਗੰਢੂਆ ਜੋ ਕਿ ਰੁਸਤਮਜੀ ਕੇਰਾਵਾਲਾ ਫਾਉਡੇਸ਼ਨ ਮੁੰਬਈ ਵਲੋਂ ਅੈਜੂਸਪਾਰਕ ਇਟਰਨੈਸ਼ਨਲ ਪ੍ਰਾਈਵੇਟ (ਲਿਮ.) ਇਮਪਰਸੈਡ ਗਰੁੱਪ ਅਧੀਨ ਚਲਾਇਆ ਜਾ ਰਿਹਾ ਹੈ ਦਾ ਸੈਟਰਲ ਬੋਰਡ ਆਫ ਸੈਕੰਡਰੀ ਅੈਜੂਕੇਸ਼ਨ (ਸੀ.ਬੀ.ਅੈਸ.ਈ.) ਨਵੀਂ ਦਿੱਲੀ ਵਲੋਂ ਅੈਲਾਨਿਆ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ । ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਕੋਆਰਡੀਨੇਟਰ ਗੁਰਜੀਤ ਸਿੰਘ ਚਹਿਲ ਨੇ ਦੱਸਿਆ ਕਿ ਬਾਰਵੀਂ ਜਮਾਤ ਦੇ ਵੱਖ-ਵੱਖ ਗਰੁੱਪਾਂ ਦੇ 72 ਬੱਚਿਆਂ ਨੇ ਇਹ ਇਮਤਿਹਾਨ ਦਿੱਤਾ ਸੀ ਅਤੇ ਸਾਰੇ ਹੀ ਵਿਦਿਆਰਥੀ ਬਹੁਤ ਹੀ ਚੰਗੇ ਅੰਕ ਹਾਸਲ ਕਰਕੇ ਪਾਸ ਹੋਏ । ਸਕੂਲ ਦੇ ਬਾਰਵੀਂ ਜਮਾਤ ਦੇ ਇਸ ਨਤੀਜੇ 'ਚੋਂ ਲੜਕੀਆਂ ਨੇ ਪਹਿਲੀਆਂ ਪੁਜੀਸ਼ਨਾ ਹਾਸਲ ਕਰਕੇ ਬਾਜੀ ਮਾਰੀ । ਇਸ ਨਤੀਜੇ ਮੁਤਾਬਕ ਮੈਡੀਕਲ ਗਰੁੱਪ 'ਚੋਂ ਜਸ਼ਨਪ੍ਰੀਤ ਕੌਰ ਸਪੁੱਤਰੀ ਕਰਮਜੀਤ ਸਿੰਘ ਨੇ 500 'ਚੋਂ 450 ਅੰਕ (90 ਫੀਸਦੀ) ਲੈ ਕੇ ਪਹਿਲਾ ਸਥਾਨ, ਮਨਜੀਤ ਕੌਰ ਸਪੁੱਤਰੀ ਦਰਸ਼ਨ ਸਿੰਘ ਨੇ 449 ਅੰਕ (90 ਫੀਸਦੀ) ਦੂਜਾ ਸਥਾਨ, ਪਾਨੰਦ ਖੀਪਲ ਸਪੁੱਤਰੀ ਬਲਵੰਤ ਸਿੰਘ ਨੇ 431 ਅੰਕ (86 ਫੀਸਦੀ) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ । ਕਾਮਰਸ ਗਰੁੱਪ 'ਚੋਂ ਰਣਦੀਪ ਸਿੰਘ ਸਪੁੱਤਰ ਬਲਵਿੰਦਰ ਸਿੰਘ ਨੇ 500 'ਚੋਂ 400 ਅੰਕ (80 ਫੀਸਦੀ) ਲੈ ਕੇ ਪਹਿਲਾ ਸਥਾਨ, ਪਰਦੀਪ ਕੌਰ ਸਪੁੱਤਰੀ ਦਵਿੰਦਰ ਸਿੰਘ ਨੇ 394 ਅੰਕ (79 ਫੀਸਦੀ) ਅੰਕ ਲੈ ਕੇ ਦੂਜਾ ਸਥਾਨ, ਪਰਵੀਨ ਕੌਰ ਸਪੁੱਤਰੀ ਨਾਜਰ ਸਿੰਘ ਨੇ 384 ਅੰਕ (77 ਫੀਸਦੀ) ਲੈ ਕੇ ਤੀਜਾ ਸਥਾਨ ਹਾਸਲ ਕੀਤਾ । ਆਰਟਸ ਗਰੁੱਪ 'ਚੋਂ ਸੋਨੂੰ ਸੁਪਤਰੀ ਪਰਵੀਨ ਕੌਰ ਨੇ 500 'ਚੋਂ 459 ਅੰਕ (92 ਫੀਸਦੀ) ਲੈ ਕੇ ਪਹਿਲਾ ਸਥਾਨ, ਜਸ਼ਨਦੀਪ ਕੌਰ ਸੁਪਤਰੀ ਲਛਮਣ ਸਿੰਘ ਨੇ 439 ਅੰਕ (88 ਫੀਸਦੀ) ਅੰਕ ਲੈ ਕੇ ਦੂਜਾ ਸਥਾਨ, ਜੋਬਨਪ੍ਰੀਤ ਕੌਰ ਸੁਪਤਰੀ ਰਘਬੀਰ ਸਿੰਘ ਨੇ 437 ਅੰਕ (87 ਫੀਸਦੀ) ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ । ਬਾਰਵੀਂ ਜਮਾਤ ਦੇ ਨਤੀਜੇ 'ਚੋਂ ਸ਼ਾਨਦਾਰ ਅੰਕ ਹਾਸਲ ਕਰਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇੰਪਰਸੈਡ ਗਰੁੱਪ ਦੇ ਸੀ.ਈ.ਓ. ਵਿਨੇਸ਼ ਮੈਨਨ, ਹਰਿੰਦਰ ਸਿੰਘ ਡਾਇਰੈਕਟਰ ਗਰੁੱਪ ਆਫ ਸਕੂਲਜ, ਰਮਨੀਤ ਕੌਰ ਮੁਖੀ ਅਕੈਡਮਿਕ ਓਪਰੇਸ਼ਨਲ, ਸਕੂਲ ਪ੍ਰਿੰਸੀਪਲ ਸ੍ਰੀ ਪਰਵੀਨ ਸਕਲਾਨੀ ਨੇ ਮੁਬਾਰਕਵਾਦ ਦਿੱਤੀ ਅਤੇ ਪਾਸ ਹੋਏ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ । ਇਸ ਮੌਕੇ ਮੈਡਮ ਜਸਵਿੰਦਰ ਕੌਰ, ਮੈਡਮ ਸਰੋਜ ਬਾਲਾ, ਮਾਸਟਰ ਅਮਨ ਸ਼ਾਸ਼ਤਰੀ, ਮਾਸਟਰ ਅਮਿਤ ਜਿੰਦਲ, ਮਾਸਟਰ ਅਮਨ ਬੈਨੀਪਾਲ, ਕਲਰਕ ਕੁਲਵਿੰਦਰ ਸਿੰਘ ਬੁਢਲਾਡਾ, ਕਲਰਕ ਗੁਰਜਿੰਦਰ ਰਾਮ ਅਤੇ ਸਮੂਹ ਸਕੂਲ ਸਟਾਫ ਮੌਜੂਦ ਸੀ ।

Address

HUBBLE ADARASH SEN. SEC. SCHOOL GANDHUAN
Sunam
148030

Opening Hours

Monday 8am - 2:20pm
Tuesday 8am - 2:20pm
Wednesday 8am - 2:20pm
Thursday 8am - 2:20pm
Friday 8am - 2:20pm
Saturday 8am - 2:20pm

Telephone

+918264282600

Website

Alerts

Be the first to know and let us send you an email when Govt Adarsh Sen. Sec. School Gandhuan posts news and promotions. Your email address will not be used for any other purpose, and you can unsubscribe at any time.

Share