08/10/2025
ਸਤਿ ਸ੍ਰੀ ਅਕਾਲ ਜੀ। ਮੈਂ ਡਾਕਟਰ ਅਤੇ ਗਾਇਕ ਸੱਤਪਾਲ ਕਿੰਗਰਾ ਹਾਂ ਜੀ। ਮੈਨੂੰ ਮੈਡੀਕਲ ਲਾਈਨ ਵਿੱਚ 20 ਸਾਲ ਦਾ ਤਜਰਬਾ ਹੈ।
ਮੇਰੀ ਸੋਚ ਮੁਤਾਬਕ, ਜੇਕਰ ਰਾਜਵੀਰ ਭਰਾ ਨੂੰ ਇਹ ਦਵਾਈ ਦੀਆਂ 5 ਬੂੰਦਾਂ ਜੀਭ 'ਤੇ ਹਰ ਘੰਟੇ ਬਾਅਦ ਪਾਈਆਂ ਜਾਣ, ਤਾਂ ਮੈਨੂੰ ਉਮੀਦ ਹੈ ਕਿ ਉਸ ਦਾ ਦਿਮਾਗ ਕੰਮ ਕਰਨ ਲੱਗ ਜਾਵੇਗਾ।
ਇਹ ਦਵਾਈ ਬੈਚ ਫਲਾਵਰ ਪੈਥੀ (Bach Flower Pathy) ਨਾਲ ਸਬੰਧਤ ਹੈ। ਇਸ ਨਾਲ ਦਿਮਾਗੀ ਸੱਟ ਵਾਲੇ ਮਰੀਜ਼ ਨੂੰ ਜਲਦੀ ਹੋਸ਼ ਆ ਜਾਂਦੀ ਹੈ। ਮੇਰੇ ਅੱਗੇ ਇੱਕ ਵਾਰ ਮੋਟਰਸਾਈਕਲ ਤੋਂ ਇੱਕ ਮਾਤਾ ਬਹੁਤ ਜ਼ੋਰਦਾਰ ਝਟਕੇ ਨਾਲ ਡਿੱਗ ਪਈ ਸੀ, ਜਿਸ ਕਾਰਨ ਉਨ੍ਹਾਂ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਕੰਨ ਵਿੱਚੋਂ ਖ਼ੂਨ ਨਿਕਲ ਆਇਆ। ਉਨ੍ਹਾਂ ਦਾ ਮੁੰਡਾ ਘਬਰਾ ਕੇ ਰੋਣ ਲੱਗ ਪਿਆ। ਮੈਂ ਵੀ ਸੋਚਿਆ ਕਿ ਜਿਸ ਤਰ੍ਹਾਂ ਉਹ ਡਿੱਗੀ ਸੀ, ਸ਼ਾਇਦ ਮਾਤਾ ਜੀ ਖਤਮ ਹੋ ਗਏ ਹੋਣ ਜਾਂ ਉਨ੍ਹਾਂ ਦਾ ਮਣਕਾ ਟੁੱਟ ਗਿਆ ਹੋਵੇ।
ਪਰ ਮੇਰੇ ਕੋਲ ਇਹ ਦਵਾਈ ਮੇਰੇ ਸਕੂਟਰ ਵਿੱਚ ਸੀ। ਮੈਂ ਜਲਦੀ ਨਾਲ ਉਨ੍ਹਾਂ ਦੀ ਜੀਭ 'ਤੇ ਪੰਜ ਬੂੰਦਾਂ ਪਾ ਦਿੱਤੀਆਂ। ਸਿਰਫ਼ ਦੋ ਮਿੰਟ ਬਾਅਦ ਹੀ ਉਨ੍ਹਾਂ ਨੂੰ ਹੋਸ਼ ਆ ਗਈ ਅਤੇ ਮਾਤਾ ਜੀ ਉੱਠ ਕੇ ਬੈਠ ਗਏ। ਫਿਰ ਮੈਂ ਕਿਹਾ, "ਹੁਣ ਇਨ੍ਹਾਂ ਨੂੰ ਹਸਪਤਾਲ ਲਿਜਾ ਕੇ ਚੈੱਕ ਕਰਵਾ ਲਵੋ।" ਇਸ ਤਰ੍ਹਾਂ ਉਨ੍ਹਾਂ ਦੀ ਜਾਨ ਬਚ ਗਈ।
ਇਸ ਤਜਰਬੇ ਨੂੰ ਦੇਖਦੇ ਹੋਏ, ਮੈਂ ਸੋਚਿਆ ਕਿ ਭਾਵੇਂ ਰਾਜਵੀਰ ਭਰਾ ਨੂੰ ਸੱਟ ਲੱਗੇ ਕਾਫੀ ਦਿਨ ਹੋ ਗਏ ਹਨ, ਪਰ ਸ਼ਾਇਦ ਇਹ ਦਵਾਈ ਉਨ੍ਹਾਂ ਦਾ ਦਿਮਾਗ ਕੰਮ ਕਰਨ ਵਿੱਚ ਮਦਦ ਕਰ ਸਕਦੀ ਹੈ।
ਸਿਆਣੇ ਕਹਿੰਦੇ ਨੇ ਕਿ ਕਈ ਵਾਰ ਦੋ ਰੁਪਏ ਦੀ ਦਵਾਈ ਵੀ ਜਾਨ ਬਚਾ ਸਕਦੀ ਹੈ।
ਡਾਕਟਰ ਸੱਤਪਾਲ ਸਿੰਘ ਕਿੰਗਰਾ
ਫ਼ੋਨ: 9855251900
🙏🙏