BSP Halka Shamchurasi

BSP Halka Shamchurasi ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ MOMENT OF SELF RESPECT

ਪੰਜਾਬ ਸੰਭਾਲੋ ਮਹਿਮ ਜਿੰਦਾਬਾਦ -+++ਦਲਿਤਾਂ-ਪਛੜਿਆ ਤੇ ਅਨਿਆ ਅੱਤਿਆਚਾਰ ਦੇ ਵਿਰੁੱਧ ਪੰਜਾਬੀਆਂ ਨੂੰ ਸੰਗਠਿਤ ਹੋਣ ਦਾ ਸੱਦਾ---ਕਰੀਮਪੁਰੀ--+++  ...
16/10/2025

ਪੰਜਾਬ ਸੰਭਾਲੋ ਮਹਿਮ ਜਿੰਦਾਬਾਦ -+++ਦਲਿਤਾਂ-ਪਛੜਿਆ ਤੇ ਅਨਿਆ ਅੱਤਿਆਚਾਰ ਦੇ ਵਿਰੁੱਧ ਪੰਜਾਬੀਆਂ ਨੂੰ ਸੰਗਠਿਤ ਹੋਣ ਦਾ ਸੱਦਾ---ਕਰੀਮਪੁਰੀ--+++ Y ਪੂਰਨ ਕੁਮਾਰ ਜੀ ਦੀ ਖੁਦਕਸ਼ੀ ਲਈ ਜਿੰਮੇਵਾਰ ਦੋਸ਼ੀਆਂ ਵਿਰੁੱਧ ਕਾਰਵਾਈ ਅਤੇ ਨਿਰਪੱਖ ਜਾਂਚ ਲਈ ਪੰਜਾਬ ਚ ਦਲਤਾਂ ਪਛੜਿਆਂ ਤੇ ਹੋ ਰਹੇ ਅੱਤਿਆਚਾਰਾਂ, ਗੁਰੂ ਘਰਾਂ ਦੀਆਂ ਬੇਅਦਬੀਆਂ ਦੇ ਵਿਰੁੱਧ ਬਸਪਾ ਡੈਲੀਗੇਸ਼ਨ ਨੇ ਦਿੱਤਾ ਮਾਨਯੋਗ ਗਵਰਨਰ ਸਾਹਿਬ ਨੂੰ ਮੈਮੋਰੰਡਮ,
ਇਸ ਮੌਕੇ ਮੇਰੇ ਨਾਲ ਐਮਐਲਏ ਡਾਕਟਰ ਨਛੱਤਰ ਪਾਲ ਜੀ ਸਟੇਟ ਕੋਆਰਡੀਨੇਟਰ, ਪਰਜਾਪਤੀ ਅਜੀਤ ਸਿੰਘ ਭੈਣੀ ਜੀ ਸਟੇਟ ਕੋਆਰਡੀਨੇਟਰ, ਚੌਧਰੀ ਗੁਰਨਾਮ ਸਿੰਘ ਜੀ ਸਟੇਟ ਕੁਆਰਡੀਨੇਟਰ, ਤੀਰਥ ਰਾਜਪਰਾ ਮਹਿਰਾ ਜੀ ਸਟੇਟ ਕੁਆਰਡੀਨੇਟਰ,ਐਡਵੋਕੇਟ ਬਲਵਿੰਦਰ ਕੁਮਾਰ ਜੀ ਸਟੇਟ ਜਨਰਲ ਸੈਕਟਰੀ ਮੌਜੂਦ ਸਨ

13 ਅਕਤੂਬਰ ਨੂੰ ਪੰਜਾਬ ਦੇ ਸਾਰੇ ਜਿਲਿਆਂ ਚ ਧਰਨਾ ਅਤੇ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਮਾਨਯੋਗ ਰਾਸ਼ਟਰਪਤੀ ਦੇ ਨਾਂ ਤੇ ਮੈਮੋਰੰਡਮ ਭੇਜਿਆ ਜਾਵੇਗਾ-...
12/10/2025

13 ਅਕਤੂਬਰ ਨੂੰ ਪੰਜਾਬ ਦੇ ਸਾਰੇ ਜਿਲਿਆਂ ਚ ਧਰਨਾ ਅਤੇ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਮਾਨਯੋਗ ਰਾਸ਼ਟਰਪਤੀ ਦੇ ਨਾਂ ਤੇ ਮੈਮੋਰੰਡਮ ਭੇਜਿਆ ਜਾਵੇਗਾ-+ ਕਰੀਮਪੁਰੀ-+ਇਹ ਫਲੈਕਸ ਦਾ ਸਪੈਸਿਮਨ ਹੈ ਜੋ ਸਾਰੇ ਹੀ ਸਟੇਟ ਦੇ ਇੰਚਾਰਜਾਂ ਨੂੰ ਅਤੇ ਜੋਨ ਇੰਚਾਰਜਾਂ ਨੂੰ ਭੇਜਿਆ ਜਾ ਚੁੱਕਾ ਹੈ,ਇਸ ਨੂੰ ਬਣਵਾ ਕੇ ਬਸਪਾ ਦੇ ਨਾਰਿਆਂ ਦੇ ਬੈਨਰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਤੇ ਪਹੁੰਚ ਕੇ ਮੈਮੋਰੰਡਮ ਸੌਂਪਣ ਬਸਪਾ ਵਰਕਰ ਅਤੇ ਆਗੂ, ADGP ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਸਪਾ ਡੱਟ ਕੇ ਲੜਾਈ ਲੜੇਗੀ

ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ ਫਿਲੌਰ ਵਿਖੇ 'ਤਖਤ ਬਦਲ ਦਿਓ-ਤਾਜ ਬ...
10/10/2025

ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪਰਿਨਿਰਵਾਣ ਦਿਵਸ 'ਤੇ ਫਿਲੌਰ ਵਿਖੇ 'ਤਖਤ ਬਦਲ ਦਿਓ-ਤਾਜ ਬਦਲ ਦਿਓ' ਮਹਾਰੈਲੀ ਕੀਤੀ ਗਈ। ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਜੀ ਦੀ ਅਗਵਾਈ ਵਿੱਚ ਹੋਈ ਇਸ ਮਹਾਰੈਲੀ ਦੌਰਾਨ 2027 ਵਿੱਚ ਬਸਪਾ ਨੂੰ ਪੰਜਾਬ ਦੀ ਸੱਤਾ ਵਿੱਚ ਲੈ ਕੇ ਜਾਣ ਦਾ ਸੰਕਲਪ ਲਿਆ ਗਿਆ।

ਇਤਿਹਾਸਿਕ ਹੋਵੇਗੀ 9 ਅਕਤੂਬਰ ਦੀ ਤਖਤ ਬਦਲ ਦਿਓ ਤਾਜ ਬਦਲ ਦਿਓ ਰੈਲੀ-+++ ਕਰੀਮਪੁਰੀ-++ਪਿੰਡ ਵਿਰਕਾਂ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਬਹੁਜਨ ਸਮ...
06/10/2025

ਇਤਿਹਾਸਿਕ ਹੋਵੇਗੀ 9 ਅਕਤੂਬਰ ਦੀ ਤਖਤ ਬਦਲ ਦਿਓ ਤਾਜ ਬਦਲ ਦਿਓ ਰੈਲੀ-+++ ਕਰੀਮਪੁਰੀ-++ਪਿੰਡ ਵਿਰਕਾਂ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ 9 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਤਖਤ ਬਦਲ ਦਿਓ ਤਾਜ ਬਦਲ ਦਿਓ ਮਹਾਰੈਲੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਇਸ ਮੌਕੇ ਪਾਰਟੀ ਦੇ ਸਟੇਟ ਕੁਆਲੀਨੇਟਰ ਤੀਰਥ ਰਾਜਪੁਰਾ ਮਹਿਰਾ ਜੀ ਪਾਰਟੀ ਦੇ ਸਟੇਟ ਜਨਰਲ ਸੈਕਟਰੀ ਲਾਲਚੰਦ ਔਜਲਾ ਜੀ ਵਿਧਾਨ ਸਭਾ ਫਲੋਰ ਦੇ ਇੰਚਾਰਜ ਸਰਪੰਚ ਖੁਸ਼ੀਰਾਮ ਜੀ ਜਿਲਾ ਕੁਆਰਡੀਨੇਟਰ ਅਤੇ ਵਿਧਾਨ ਸਭਾ ਫਲੋਰ ਤੇ ਇੰਚਾਰਜ ਵਿਧਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਬਿੱਟੂ ਜੀ ਬਸਪਾ ਦੇ ਸੀਨੀਅਰ ਆਗੂ ਸੁਸ਼ੀਲ ਵਿਰਦੀ ਜੀ ਇਸ ਮੌਕੇ ਤੇ ਪਿੰਡ ਬਿਰਕਾਂ ਦੇ ਸਾਬਕਾ ਸਰਪੰਚ ਚੰਬਾ ਜੀ ਨੂੰ ਪਾਰਟੀ ਦਾ ਜਿਲਾ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਪਾਰਟੀ ਦੇ ਲੀਡਰ ਸਤਪਾਲ ਵਿਰਕ ਜੀ ਅਸ਼ੋਕ ਸੰਧੂ ਜੀ ਤੋਂ ਇਲਾਵਾ ਵੱਡੇ ਗਿਣਤੀ ਵਿੱਚ ਬਸਪਾ ਵਰਕਰ ਸਮਰਥਕ ਸੈਕਟਰ ਪ੍ਰਧਾਨ ਅਤੇ ਅਹੁਦੇਦਾਰ ਮੌਜੂਦ ਸਨ

ਜੈ ਭੀਮ ਜੈ ਭਾਰਤ ਵਿਧਾਨ ਸਭਾ ਸ਼ਾਮ 84 ਹੋਈ ਮੀਟਿੰਗ 9 ਅਕਤੂਬਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਫਿਲੋਰ ਹੋ ਰਹੀ ਮਹਾਰੈਲੀ (ਬ...
06/10/2025

ਜੈ ਭੀਮ ਜੈ ਭਾਰਤ ਵਿਧਾਨ ਸਭਾ ਸ਼ਾਮ 84 ਹੋਈ ਮੀਟਿੰਗ 9 ਅਕਤੂਬਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਫਿਲੋਰ ਹੋ ਰਹੀ ਮਹਾਰੈਲੀ (ਬਸਪਾ) ਤਖ਼ਤ ਬਦਲ ਦਿਉ ਤਾਜ਼ ਬਦਲ ਦਿਉ ਬੇਈਮਾਨਾ ਦਾ ਰਾਜ ਬਦਲ ਦਿਉ

ਬਹੁਜਨ ਸਮਾਜ ਪਾਰਟੀ ਵੱਲੋਂ ਟਾਂਡਾ ਉੜਮੁੜ ਵਿਧਾਨ ਸਭਾ ਹਲਕੇ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ 9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪ...
03/10/2025

ਬਹੁਜਨ ਸਮਾਜ ਪਾਰਟੀ ਵੱਲੋਂ ਟਾਂਡਾ ਉੜਮੁੜ ਵਿਧਾਨ ਸਭਾ ਹਲਕੇ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ 9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਤਖਤ ਬਦਲ ਦਿਓ ਤਾਜ ਬਦਲਦੇ ਦਿਓ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੰਕਲਪ ਲੈਂਦੇ ਹੋਏ ਵਰਕਰ ਅਤੇ ਹੱਥ ਖੜੇ ਕਰਕੇ ਸਾਰਿਆਂ ਨੇ ਮਤਾ ਪਾਸ ਕੀਤਾ ਕਿ ਧਲੇਤਾ ਗੁਰੂ ਰਵਿਦਾਸ ਗੁਰੂ ਘਰ ਤੇ ਹਮਲੇ ਲਈ ਮੁੱਖ ਮੰਤਰੀ ਪੰਜਾਬ ਮਾਫੀ ਮੰਗੇ ਅਤੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਏ ਇਸ ਮੌਕੇ ਪਾਰਟੀ ਦੇ ਸਟੇਟ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਜੀ ਅਤੇ ਸਟੇਟ ਸੈਕਟਰੀ ਮਨਿੰਦਰ ਸ਼ੇਰਪੁਰੀ ਜੀ ਤੋਂ ਇਲਾਵਾ ਪਾਰਟੀ ਦੇ ਹਲਕਾ ਪ੍ਰਧਾਨ ਸਭਾ ਦੇ ਲੀਡਰਸ਼ਿਪ ਅਤੇ ਵਰਕਰ ਮੌਜੂਦ ਸਨ

30/07/2025

*ਜੇ ਤੁਸੀਂ ਇਸ ਤਰ੍ਹਾਂ ਹੀ ਕਾਫ਼ਿਲੇ ਬਣਾਕੇ ਚੱਲਦੇ ਰਹੇ ਤਾਂ, ਇੱਕ ਦਿਨ ਦਿੱਲੀ ਦੇ ਤਖ਼ਤ ਤੇ ਤੁਹਾਡਾ ਹੀ ਰਾਜ ਹੋਵੇਗਾ।*

*ਬਹੁਜਨ ਨਾਇਕ, ਕ੍ਰਾਂਤੀਕਾਰੀ, ਮਹਾਨ ਤਿਆਗੀ, ਮਹਾਨ ਤਪੱਸਵੀ, ਬਹੁਜਨਾਂ ਦੇ ਮਾਰਗ ਦਰਸ਼ਕ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਤਿਆਗ ਅਤੇ ਸਘੰਰਸ਼ਭਰੀ ਜ਼ਿੰਦਗੀ ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ।*

ਵਾਕਿਆ 1982-83 ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਦਾ। ਸਾਹਿਬ ਨੇ ਇੱਥੇ ਇੱਕ ਕੇਡਰ ਕੈਂਪ ਆਯੋਜਿਤ ਕੀਤਾ, ਜਿਸ ਵਿੱਚ ਮਹਿਜ਼ ਵੀਹ ਕੁ ਮੁਲਾਜ਼ਮਾਂ ਨੇ ਭਾਗ ਲਿਆ। ਸਾਹਿਬ ਨੂੰ ਕੇਡਰ ਕੈਂਪ ਵਿੱਚ ਸ਼ਾਮਿਲ ਜਦੋਂ ਮਾਸਟਰ ਮੇਵਾ ਸਿੰਘ ਰੋੜ੍ਹੀਆਂ ਨੇ ਸਵਾਲ ਕੀਤਾ ਕਿ ਸਾਹਿਬ ਜੀ ਸਾਡਾ ਸਮਾਜ ਤਾਂ ਇਕੱਠਾ ਨਹੀਂ ਹੁੰਦਾ, ਫਿਰ ਭਲਾ ਬੈਕਵਾਰਡ ਸਮਾਜ ਦੇ ਲੋਕ ਸਾਡੇ ਨਾਲ ਕਿੱਦਾਂ ਆਉਣਗੇ। ਜਿਸ 85% ਸਮਾਜ ਨੂੰ ਤੁਸੀਂ ਇਕੱਠਾ ਕਰਨ ਦੀ ਗੱਲ ਕਰ ਰਹੇ ਹੋ, ਇਹ ਗੱਲ ਕੁੱਝ ਸਾਡੇ ਗਲੇ ਨਹੀਂ ਉੱਤਰਦੀ। ਇਸ ਸਵਾਲ ਦਾ ਜਵਾਬ ਸਾਹਿਬ ਨੇ ਬਹੁਤ ਹੀ ਠਰੰਮੇ ਜਿਹੇ ਨਾਲ ਦਿੰਦਿਆਂ ਕਿਹਾ ਕਿ ਜੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਹੀ ਜੁੜਦੇ ਗਏ ਤੇ ਕਾਫ਼ਿਲੇ ਬਣਾਕੇ ਮੇਰੇ ਨਾਲ ਇਸ ਤਰ੍ਹਾਂ ਹੀ ਚੱਲਦੇ ਰਹੇ ਤਾਂ ਉਹ ਦਿਨ ਬਹੁਤੇ ਦੂਰ ਨਹੀਂ, ਜਦੋਂ ਬਹੁਜਨ ਸਮਾਜ ਦਾ ਦਿੱਲੀ ਦੇ ਤਖ਼ਤ ਤੇ ਕਬਜਾ ਹੋਵੇਗਾ। ਤੇ ਸ਼ੂਦਰ ਲੋਕ ਇਸ ਮੁਲਕ ਦੇ ਮਾਲਿਕ ਹੋਣਗੇ । ਤੇ ਫਿਰ ਬ੍ਰਾਹਮਣਵਾਦੀ ਮਾਨਸਿਕਤਾ ਦੇ ਸ਼ਿਕਾਰ ਲੋਕ ਨੌਕਰਾਂ ਦੀ ਤਰ੍ਹਾਂ ਗੁਜ਼ਰ-ਬਸਰ ਕਰਨ ਲਈ ਮਜ਼ਬੂਰ ਹੋਣਗੇ। ਬਸ਼ਰਤੇ ਕਿ ਤੁਸੀਂ ਲੋਕ ਮੇਰੇ ਨਾਲ ਦਿਲੋਂ ਖੜ੍ਹੇ ਹੋਇਓ, ਜੇ ਮੇਰੀ ਪਿੱਠ ਤੇ ਖੜ੍ਹਨਾ ਹੈ। ਇਹ ਕੇਡਰ ਕੈਂਪ ਰਾਤ ਦੇ ਗਿਆਰਾਂ ਵਜੇ ਖ਼ਤਮ ਹੋਇਆ। ਉਸ ਤੋਂ ਬਾਅਦ ਸਾਹਿਬ ਨੇ ਦੋ ਪ੍ਰਸ਼ਾਦੇ ਉੱਥੇ ਹੀ ਮੰਗਵਾਕੇ ਖਾਧੇ ਤੇ ਵਰਕਰਾਂ ਕੋਲੋਂ ਚੰਡੀਗੜ੍ਹ ਜਾਣ ਤੱਕ ਦਾ ਕਿਰਾਇਆ ਮੰਗਿਆ। ਕਿਸੇ ਨੇ ਇੱਕ ਰੁਪਿਆ ਦਿੱਤਾ ਤੇ ਕਿਸੇ ਨੇ ਦੋ ਰੁਪਏ ਤੇ ਕਿਸੇ ਨੇ ਪੰਜ ਰੁਪਏ। ਉਸ ਤੋਂ ਬਾਅਦ ਸਾਹਿਬ 11 ਵੱਜ ਕੇ 50 ਮਿੰਟ ਤੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਕੋਲੋਂ, ਜੀਰੋ ਚੌਂਕ ਚੋਂ ਮਨਾਲੀ ਟੂ ਚੰਡੀਗੜ੍ਹ, ਨਾਇਟ ਸਰਵਿਸ ਬੱਸ ਫੜ੍ਹਕੇ ਆਪਣੇ ਅਗਲੇ ਪੜ੍ਹਾਅ ਲਈ ਰਵਾਨਾ ਹੋ ਗਏ। ਮੇਵਾ ਸਿੰਘ ਇੱਕ ਗੱਲ ਹੋਰ ਆਖਦਾ ਹੈ ਕਿ ਉਸ ਵਕਤ ਸਾਡੇ ਚੋਂ ਕਿਸੇ ਇੱਕ ਦੇ ਵੀ ਮਨ ਵਿੱਚ ਇਹ ਨਹੀਂ ਸੀ, ਕਿ ਵਰਕਰਾਂ ਤੋਂ ਇੱਕ ਇੱਕ ਤੇ ਦੋ-ਦੋ ਰੁਪਏ ਕਿਰਾਏ ਦੇ ਰੂਪ ਵਿੱਚ ਮੰਗਣ ਵਾਲਾ ਇਹ ਸ਼ਖ਼ਸ ਆਉਂਣ ਵਾਲੇ ਸਮੇਂ ਵਿੱਚ ਦੱਬੇ ਕੁੱਚਲੇ ਤੇ ਗਏ ਗੁਜਰੇ ਲੋਕਾਂ ਨੂੰ ਇੱਕ ਨੀਲੇ ਝੰਡੇ ਥੱਲੇ ਇਕੱਠੇ ਕਰਕੇ ਬ੍ਰਾਹਮਣਵਾਦ ਦੇ ਖਿਲਾਫ਼ ਫ਼ੈਸਲਾਕੁੰਨ ਜੰਗ ਛੇੜ ਦੇਵੇਗਾ ਤੇ ਜਿੱਤ ਵੀ ਪ੍ਰਾਪਤ ਕਰੇਗਾ। ਇਸ ਕੇਡਰ ਕੈਂਪ ਵਿੱਚ ਰੋਪੜ ਜ਼ਿਲ੍ਹੇ ਦਾ ਦੀਪ ਸਿੰਘ ਰਾਹੀ ਵੀ ਹਾਜ਼ਿਰ ਸੀ। ਦੀਪ ਸਿੰਘ ਰਾਹੀ ਉਹ ਸ਼ਖ਼ਸ ਸੀ, ਜਿਹੜਾ ਸਾਹਿਬ ਨੂੰ 20-20 ਕਿਲੋਮੀਟਰ ਹਿਮਾਚਲ ਦੀਆਂ ਪਹਾੜੀਆਂ ਤੇ ਮੌਤ ਤੋਂ ਵੀ ਖ਼ਤਰਨਾਕ ਪੱਗ ਡੰਡੀਆਂ ਤੇ ਤੋਰ ਕੇ ਕੇਡਰ ਕੈਂਪਾਂ ਤੱਕ ਲੈ ਜਾਂਦਾ ਸੀ। ਉਸ ਦੇ ਨਾਲ ਦੇ ਸਾਥੀਆਂ, ਕਿਸੇ ਨੇ ਮੋਢਿਆਂ ਤੇ ਸਪੀਕਰ ਚੁੱਕਿਆ ਹੁੰਦਾ ਸੀ ਤੇ ਕਿਸੇ ਨੇ ਬੈਟਰੀ ਤੇ ਕਿਸੇ ਨੇ ਵਿਛਾਉਣ ਵਾਲੀਆਂ ਦਰੀਆਂ।

*ਬਾਬਾ ਸਾਹਿਬ ਦੇ ਕਾਫ਼ਿਲੇ ਨੂੰ ਅੱਗੇ ਵਧਾਉਣ ਦੇ ਲਈ ਜ਼ਰੂਰੀ ਊਰਜਾ ਅਤੇ ਯਤਨ ਕਰਨ ਵਿੱਚ ਅਸਫ਼ਲ ਹੋਏ, ਜਿਸ ਕਰਕੇ ਕਾਫਿਲਾ ਧੜੰਮ ਕਰਕੇ ਹੇਠਾਂ ਜਾ ਡਿੱਗਿਆ-ਸਾਹਿਬ ਕਾਂਸ਼ੀ ਰਾਮ*

*ਪੇਸ਼ ਕਰਦੇ ਹਨ।*
*ਇੰਜੀਨੀਅਰ ਤੇਜਪਾਲ ਸਿੰਘ*
*94177-94756*
*ਮੈਡਮ ਸਤਵੰਤ ਕੌਰ 97811-00478*

*ਯੁੱਗ ਪੁਰਸ ਬਹੁਜਨ ਮਹਾਂ-ਨਾਇਕ*
*ਮੈਂ ਕਾਂਸ਼ੀ ਰਾਮ ਬੋਲਦਾ ਹਾਂ ਭਾਗ -2*
*ਪੰਮੀ‌ ਲਾਲੋ ਮਜਾਰਾ-95011-43755

Address

Sham Churasi
146001

Website

Alerts

Be the first to know and let us send you an email when BSP Halka Shamchurasi posts news and promotions. Your email address will not be used for any other purpose, and you can unsubscribe at any time.

Contact The Organization

Send a message to BSP Halka Shamchurasi:

Share