02/05/2024
ਵੈਸੇ ਤਾਂ ਬਥੇਰੇ ਗਾਣੇ ਢੁਕਦੇ ਹੋਣੇ ਇਸ ਮੌਕੇ ਪਰ ਇਹ ਸਤਰਾਂ ""ਅਸੀਂ ਚਾਦਰਾ ਵਿਛਾਉਂਦੇ ਰਹੇ ਝਾੜ ਕੇ ਸੱਜਣ ਗਵਾਂਢੋਂ ਮੁੜ ਗਏ"" ਜਿਆਦਾ ਜਚਦਾ ਇਸ ਮੌਕੇ।
ਭਾਰਤੀ ਸੱਤਾਧਿਰ ਪਾਰਟੀ ਬੇਸਬਰੀ ਨਾਲ ਜਿਸਦੀ ਉਡੀਕ ਚ ਰਾਹਾਂ ਚ ਨਜ਼ਰ ਵਿਛਾ ਬੈਠੀ ਸੀ ਉਹ ਸੱਜਣ Elon Musk ਭਾਰਤੀਆਂ ਨੂੰ ਬੱਸ ਆ ਗਿਆ ਕਹਿ ਕੇ ਅਚਾਨਕ ਚੀਨ ਜਾ ਉਤਰਿਆ ।
ਕੁਝ ਲੋਕ ਕਹਿੰਦੇ ਇਹ ਚੀਨ ਨੇ ਦਬਕੇ ਹੇਠ ਸੱਦਿਆ ਭਾਰਤ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ, ਕਿਉਂਕਿ ਇਸਦੇ ਬਿਲਕੁਲ ਉਲਟ ਜੇ ਭਾਰਤ ਆ ਜਾਂਦਾ ਤਾਂ ਸੱਤਾਧਿਰ ਪਾਰਟੀ ਲਈ ਇਕ ਪ੍ਰਾਪਤੀ ਸੀ ਵੋਟਾਂ ਦੇ ਮੱਦੇਨਜ਼ਰ ਕਿਉੰਕਿ ਹਰ ਭਾਰਤੀ ਨੂੰ Tesla ਦੇ ਨਿਵੇਸ਼ ਭਾਰਤ ਤੋਂ ਕੁਝ ਨਾ ਕੁਝ ਜ਼ਰੂਰ ਫਾਈਦਾ ਹੋਣਾ ਸੀ ਕਿਉਂਕਿ ਟੈਕਸ ਡਿਸਕਾਉਂਟ ਲੈ ਕੇ Tesla ਏਥੇ ਨਿਵੇਸ਼ ਕਰਨ ਨੂੰ ਰਾਜ਼ੀ ਵੀ ਸੀ ।
ਜਿਕਰਯੋਗ ਵੈਸੇ custom tax 100% ਹੈ ਜੇਕਰ ਕਾਰ ਦਾ ਰੇਟ ਲਗਭਗ 35 ਲੱਖ ਤੋਂ ਜਿਆਦਾ ਹੈ ,ਅਤੇ 60% ਹੈ ਜੇਕਰ ਕਾਰ ਦਾ ਰੇਟ 35 ਲੱਖ ਤੋਂ ਘਟ ਹੈ,
ਭਾਰਤ ਵੱਲੋਂ 15% ਤਕ ਦਾ ਆਫਰ ਦਿੱਤਾ ਗਿਆ ਸੀ tesla ਨੂੰ ਜਿਸਦੇ ਵਿਚ ਕੁਝ ਸ਼ਰਤਾਂ ਤੇ ਨਿਯਮ ਹੋਰ ਵੀ ਸਨ। ਜਿਸਨੂੰ ਮਨਜੂਰ ਕਰਦੇ ਹੋਏ Elon Musk ਨੇ ਭਾਰਤ ਆਉਣ ਦੀ ਹਾਮੀ ਭਰੀ ਸੀ।
ਹਾਲਾਂਕਿ Musk ਵੱਲੋਂ X ( ਟਵਿਟਰ) ਤੇ ਦਸਿਆ ਗਿਆ ਕੇ ਕੁਝ ਜਰੂਰੀ ਕਾਰਨ ਕਰਕੇ ਉਸਨੂੰ ਚੀਨ ਜਾਣਾ ਪੈ ਗਿਆ, ਪਰ ਉਹ ਭਾਰਤ ਵੀ ਜਰੂਰ ਆਵੇਗਾ ਪਰ ਹਾਲੇ ਨੀ।
ਦੱਸਣ ਯੋਗ ਹੈ ਚੀਨ ਸਭ ਤੋਂ ਵੱਡੀ ਮਾਰਕੀਟ ਹੈ ਅਮਰੀਕਾ ਤੋਂ ਬਾਅਦ Tesla ਗੱਡੀਆਂ ਦੀ, ਲਗਭਗ 70000 ਗੱਡੀਆਂ ਦੌੜ ਰਹੀਆਂ ਹਨ ਚੀਨ ਦੀ ਧਰਤੀ ਤੇ tesla ਦੀਆਂ। ਇਸ ਫੇਰੀ ਨੂੰ ਇਸ ਸੰਦਰਭ ਚ ਵੀ ਜੋੜਿਆ ਜਾ ਰਿਹਾ ਵੀ Musk ਚੀਨ ਤੋਂ ਇੰਚ ਬਾਹਰ ਨੀ , ਚੀਨ ਨੇ ਸਿਰਫ ਉਸਦੀ ਕੰਪਨੀ ਨੂੰ ਬਿਜ਼ਨਸ ਕਰਨ ਦਿੱਤਾ ਸਾਰੇ ਅਮਰੀਕਾ ਨੂੰ ਛੱਡ ਕੇ ਜਦੋਂ ਕੇ ਚੀਨ ਦਾ ਅਮਰੀਕਾ ਨਾਲ 36 ਦਾ ਅੰਕੜਾ ਵੀ ਆ।