Youth Congress Punjab

Youth Congress Punjab

09/09/2026

ਕੇਜਰੀਵਾਲ ਗੈਂਗ ਦਾ ਪੰਜਾਬ ਤੇ ਕਬਜ਼ਾ ਜਾਂ ਸਿਆਸਤ ਦੇ ਨਾਮ ਤੇ ਸੌਦਾ?

ਸੱਤਾ, ਭ੍ਰਿਸ਼ਟਾਚਾਰ ਤੇ ਵਾਅਦਿਆਂ ਦੀ ਰਾਜਨੀਤੀ, ਹੁਣ ਪੰਜਾਬ ਦੀ ਜਨਤਾ ਮੰਗ ਰਹੀ ਹੈ ਜਵਾਬ!

09/09/2026

07/09/2026

ਸਮਰਪਣ, ਸਿਆਣਪ ਅਤੇ ਸੰਘਰਸ਼ ਦੇ ਪ੍ਰਤੀਕ ਸ਼੍ਰੀ ਜੀ ਨੂੰ ਜਨਮਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ! ਰੱਬ ਤੁਹਾਡੀ ਉਮਰ ਲੰਮੀ ਕਰੇ ਅਤੇ ਤੁਹਾਨੂੰ ਹਰ ਮੈਦਾਨ ਵਿੱਚ ਕਾਮਯਾਬੀ ਬਖ਼ਸ਼ੇ।

06/09/2026

ਮੋਹਨਜੀਤ ਸ਼ੇਰੋਂ ਮਾਮਲੇ ਚ VIJAY INDER SINGLA ਨੇ ਕਰਵਾਇਆ ਇਨਸਾਫ਼!

05/09/2026

ਸ਼ੇਰੋਂ ਦੇ ਨੌਜਵਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ।

ਨੌਜਵਾਨਾਂ ਦੀ ਆਵਾਜ਼ ਬਣਨਾ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਰਹਿਣਾ ਹੀ ਸਾਡੀ ਤਰਜੀਹ ਹੈ।

05/09/2026

ਲਹਿਰਾਗਾਗਾ ਨਗਰ ਕੌਂਸਲ ਚ ਵੱਡਾ ਹੰਗਾਮਾ!

ਕੌਂਸਲਰ ਬਲਵਿੰਦਰ ਕੌਰ ਨੇ ਈ.ਓ. ਰਮਨਦੀਪ ਸ਼ਰਮਾ ਤੇ ਲਾਏ ਬੇਇਜ਼ਤੀ ਕਰਨ ਦੇ ਦੋਸ਼। ਵਿਕਾਸ ਕਾਰਜਾਂ, NOC ਅਤੇ ਸਫਾਈ ਟੈਂਡਰਾਂ ਚ ਗੜਬੜੀ ਦੇ ਇਲਜ਼ਾਮ ਲਗਾਉਂਦਿਆਂ ਵਿਜੀਲੈਂਸ ਜਾਂਚ ਦੀ ਕੀਤੀ ਮੰਗ।

04/09/2026

04/09/2026

ਮੋਹਨਜੀਤ ਸਿੰਘ ਨਾਲ ਹੋਈ ਕਥਿਤ ਪੁਲਿਸ ਬਰਬਰਤਾ ਤੋਂ ਬਾਅਦ ਸੰਗਰੂਰ ਸਿਵਲ ਹਸਪਤਾਲ ਵਿੱਚ ਉਸਦੀ MLR ਤਿਆਰ ਨਹੀਂ ਕੀਤੀ ਜਾ ਰਹੀ ਸੀ।
ਅਸੀਂ ਹਸਪਤਾਲ ਪਹੁੰਚੇ, ਮੋਹਨਜੀਤ ਸਿੰਘ ਦੀ ਹਾਲਤ ਵੇਖੀ ਅਤੇ ਡਾਕਟਰਾਂ ਤੇ ਸੀਨੀਅਰ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਸਦੀ MLR ਬਣਵਾਉਣਾ ਯਕੀਨੀ ਕੀਤਾ।
MLR ਇਨਸਾਫ਼ ਦੀ ਲੜਾਈ ਦਾ ਪਹਿਲਾ ਕਦਮ ਹੈ।
ਭਗਵੰਤ ਮਾਨ ਸਰਕਾਰ ਦੇ ਰਾਜ ਹੇਠ ਹੋਈ ਇਸ ਪੁਲਿਸ ਬਰਬਰਤਾ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ।
ਇਨਸਾਫ਼ ਲੈ ਕੇ ਰਹਾਂਗੇ।

04/09/2026

ਭਗਵੰਤ ਮਾਨ ਨੂੰ ਸਵਾਲ ਕਰਨ ਵਾਲੇ, ਕਾਲੇ ਝੰਡੇ ਦਿਖਾਉਣ ਵਾਲੇ ਨੌਜਵਾਨ ‘ਤੇ ਪੁਲਿਸ ਨੇ ਤਸ਼ਦੱਦ ਕੀਤਾ, ਕਰੰਟ ਲਾਇਆ… ਨੌਜਵਾਨ ਵੱਲੋਂ ਅੰਮ੍ਰਿਤ ਛਕਿਆ ਹੋਇਆ ਸੀ, ਉਸਦੇ ਗਾਤਰਾ ਉਤਾਰਿਆ, ਵਾਲ ਪੁੱਟੇ… ਕੀ ਮੁੱਖ ਮੰਤਰੀ ਨੂੰ ਸਵਾਲ ਪੁੱਛਣ ‘ਤੇ ਇਸ ਤਰ੍ਹਾਂ ਕੀਤਾ ਜਾਂਦਾ ਹੈ? ਸਾਫ਼ ਪਤਾ ਲੱਗਦਾ ਹੈ ਕਿ ਭਗਵੰਤ ਮਾਨ ਬੌਖਲਾ ਗਏ ਹਨ, ਤੇ ਤਾਨਾਸ਼ਾਹੀ ‘ਤੇ ਉਤਰ ਆਏ ਹਨ ਤੇ ਇਹਨਾਂ ਨੂੰ ਸਿੱਖ ਮਰਿਆਦਾ ਦਾ ਵੀ ਕੋਈ ਖਿਆਲ ਨਹੀਂ ਰਿਹਾ

03/09/2026

ਸ਼ਹੀਦ-ਏ-ਆਜ਼ਮ ਊਧਮ ਸਿੰਘ ਦੀ ਪਵਿੱਤਰ ਧਰਤੀ ਤੋਂ ਉੱਠੀ ਲੋਕਾਂ ਦੀ ਆਵਾਜ਼ ਹੁਣ ਸੱਤਾ ਦੇ ਹੰਕਾਰ ਖ਼ਿਲਾਫ਼ ਵਿਰੋਧ ਦਾ ਰੂਪ ਧਾਰ ਰਹੀ ਹੈ।

ਲੋਕਾਂ ਦਾ ਇਲਜ਼ਾਮ ਹੈ ਕਿ ਜਿੱਥੇ ਸਰਕਾਰੀ ਸਮਾਗਮਾਂ ਵਿੱਚ ਭੀੜ ਇਕੱਠੀ ਕਰਕੇ ਤਾਕਤ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਸਵਾਲ ਪੁੱਛਣ ਵਾਲੇ ਆਮ ਪੰਜਾਬੀਆਂ ਨੂੰ ਪੁਲਿਸ ਕਾਰਵਾਈ ਅਤੇ ਹਿਰਾਸਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੋਂ ਕਾਲੇ ਝੰਡੇ ਦਿਖਾ ਕੇ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ।

ਸਵਾਲ ਇਹ ਹੈ ਕਿ ਲੋਕਤੰਤਰ ਵਿੱਚ ਸਵਾਲ ਪੁੱਛਣਾ ਜੁਰਮ ਕਦੋਂ ਤੋਂ ਬਣ ਗਿਆ?

ਭਗਵੰਤ ਮਾਨ ਸਰਕਾਰ ਨੂੰ ਲੋਕਾਂ ਦੀ ਆਵਾਜ਼ ਦਬਾਉਣ ਦੀ ਬਜਾਏ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।

ਲੋਕ-ਮਿਲਣੀ ਦਾ ਮਤਲਬ ਲੋਕਾਂ ਨਾਲ ਮਿਲਣਾ ਹੈ, ਲੋਕਾਂ ਦੀ ਜ਼ੁਬਾਨ ਬੰਦ ਕਰਨਾ ਨਹੀਂ।

Address

Sangrur

Alerts

Be the first to know and let us send you an email when Youth Congress Punjab posts news and promotions. Your email address will not be used for any other purpose, and you can unsubscribe at any time.

Shortcuts

Share