Shaheed Flight lieutenant Mohit Kumar Garg, School of eminence, Samana

  • Home
  • India
  • Samana
  • Shaheed Flight lieutenant Mohit Kumar Garg, School of eminence, Samana

Shaheed Flight lieutenant Mohit Kumar Garg,  School of eminence,  Samana ਸ਼ਹੀਦ ਫ਼ਲਾਈਟ ਲੈਫ਼ਟੀਨੈਂਟ ਮੋਹਿਤ ਕੁਮਾਰ ਗਰਗ,
ਸਕੂਲ ਆਫ ਐਮੀਨੈਂਸ, ਸਮਾਣਾ

Jalpakhwada pledge
18/04/2026

Jalpakhwada pledge

MEGA PTM AND PRIZE DISTRIBUTION DATE 28/03/2026
29/03/2026

MEGA PTM AND PRIZE DISTRIBUTION DATE 28/03/2026

28/03/2026

Dreams fulfilled 😍

ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਕੂਲ ਆਫ ਐਮੀਨੈਂਸ ਸਮਾਣਾ ਨੂੰ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਚਾਰ ਸਮਾਰਟ ਫਲੈਟ ਪੈਨਲ ਦਿੱਤੇ...
18/03/2026

ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਕੂਲ ਆਫ ਐਮੀਨੈਂਸ ਸਮਾਣਾ ਨੂੰ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਚਾਰ ਸਮਾਰਟ ਫਲੈਟ ਪੈਨਲ ਦਿੱਤੇ ਗਏ । ਅੱਜ ਮਿਤੀ 18-03-2026 ਨੂੰ ਇਹਨਾਂ ਦਾ ਉਦਘਾਟਨ ਸਾਬਕਾ ਸਿਹਤ ਮੰਤਰੀ ਸ੍ਰੀ ਚੇਤਨ ਸਿੰਘ ਜੀ ਜੋੜੇ ਮਾਜਰਾ ਸਾਹਿਬ ਵੱਲੋਂ ਕੀਤਾ ਗਿਆ । ਉਦਘਾਟਨ ਕਰਨ ਤੋਂ ਬਾਅਦ ਸ੍ਰੀ ਜੋੜੇ ਮਾਜਰਾ ਸਾਹਿਬ ਜੀ ਨੇ ਅਧਿਆਪਕ ਸਾਹਿਬਾਨ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਉਨਾਂ ਵੱਲੋਂ ਦੱਸਿਆ ਗਿਆ ਕਿ ਸਿੱਖਿਆ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਪੰਜਾਬ ਸਰਕਾਰ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਪੂਰੀ ਲਗਨ ਨਾਲ ਸਿੱਖਿਆ ਪ੍ਰਾਪਤ ਕਰਨ ਲਈ ਕਿਹਾ। ਇਸ ਮੌਕੇ ਤੇ ਉਨਾਂ ਵੱਲੋਂ ਜਰੂਰਤਮੰਦ ਵਿਦਿਆਰਥੀਆਂ ਨੂੰ ਵਰਦੀਆਂ ਵੀ ਵੰਡੀਆਂ । ਇਸ ਮੌਕੇ ‌ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਹਰਜੋਤ ਕੌਰ ਜੀ ਤੋਂ ਇਲਾਵਾ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਸੋਹਲ, ਸਿੱਖਿਆ ਸ਼ਾਸਤਰੀ ਰਮਨਦੀਪ ਰੰਮੀ, ਬਲਕਾਰ ਸਿੰਘ ਗੱਜੂ ਮਾਜਰਾ,SMC ਮੈਬਰਜ਼ ਅਤੇ ਸਮੂਹ ਅਧਿਆਪਕ ਸਾਹਿਬਾਨ ਵੱਲੋਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਕੂਲ ਆਫ ਐਮੀਨੈਂਸ ਸਮਾਣਾ ਦੇ NSQF  ਦੇ ਅਪੈਰਲ ਤੇ ਹੈਲਥ ਟਰੇਡ ਦੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ...
12/03/2026

ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਕੂਲ ਆਫ ਐਮੀਨੈਂਸ ਸਮਾਣਾ ਦੇ NSQF ਦੇ ਅਪੈਰਲ ਤੇ ਹੈਲਥ ਟਰੇਡ ਦੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਫੀਲਡ ਵਿਜਿਟ ਤੇ ਗੈਸਟ ਲੈਕਚਰ ਕਰਵਾਏ ਗਏ। ਫੀਲਡ ਵਿਜਿਟ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਥਾਵਾਂ ਤੇ ਲਜਾ ਕੇ ਵਿਸ਼ੇ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਗੈਸਟ ਲੈਕਚਰ ਵਿੱਚ ਬਾਹਰੋਂ ਤਜਰਬੇਕਾਰ ਰਿਸੋਰਸ ਪਰਸਨ ਨੂੰ ਬੁਲਾ ਕੇ ਵਿਸ਼ੇਸ਼ ਲੈਕਚਰ ਕਰਵਾਏ ਜਾਂਦੇ ਹਨ। ਪ੍ਰਿੰਸੀਪਲ ਸ੍ਰੀਮਤੀ ਹਰਜੋਤ ਕੌਰ ਜੀ ਅਨੁਸਾਰ ਇਹ ਫੀਲਡ ਵਿਜਿਟ ਤੇ ਗੈਸਟ ਲੈਕਚਰ ਵਿਦਿਆਰਥੀਆਂ ਦੇ ਆਉਣ ਵਾਲੇ ਭਵਿੱਖ ਲਈ ਬਹੁਤ ਲਾਹੇਬੰਦ ਸਿੱਧ ਹੋਣਗੇ।

Proud moments school of Eminence Samana🥳💐💐
31/01/2026

Proud moments
school of Eminence Samana🥳💐💐

ਅੱਜ ਮਿਤੀ 20 ਦਸੰਬਰ 2025 ਨੂੰ ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਕੂਲ ਆਫ ਐਮੀਨੈਂਸ ਸਮਾਣਾ ਪਟਿਆਲਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇ...
21/12/2025

ਅੱਜ ਮਿਤੀ 20 ਦਸੰਬਰ 2025 ਨੂੰ ਸ਼ਹੀਦ ਫਲਾਈਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸਕੂਲ ਆਫ ਐਮੀਨੈਂਸ ਸਮਾਣਾ ਪਟਿਆਲਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ MEGA PTM (ਮਾਪੇ ਅਧਿਆਪਕ ਮਿਲਣੀ) ਕਰਵਾਈ ਗਈ ।ਇਸ ਵਾਰ ਦੀ ਮੈਗਾ ਪੀ ਟੀ ਐਮ ਵਿੱਚ ਮਾਪਿਆਂ ਦੀ ਵਰਕਸ਼ਾਪ ਬਣੀ ਖਿੱਚ ਦਾ ਕੇਂਦਰ ।ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਦਾ ਇਹ ਸਾਰਥਕ ਉਪਰਾਲਾ ਹੈ ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਜੋਤ ਕੌਰ ਜੀ ਦੀ ਰਹਿਨੁਮਾਈ ਅਧੀਨ ਪੂਰੇ ਸਟਾਫ ਦੇ ਸਹਿਯੋਗ ਨਾਲ ਮਾਪੇ ਅਧਿਆਪਕ ਮਿਲਣੀ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ ਇਸ ਮੈਗਾ ਪੀਟੀਐਮ ਵਿੱਚ ਮਾਪਿਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਅਤੇ ਆਪਣੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਹੁਤ ਹੀ ਉਤਸ਼ਾਹ ਨਾਲ ਦੇਖਣ ਆਏ| ਇਸ ਵਾਰ ਮੈਗਾ ਪੀ ਟੀ ਐਮ ਵਿੱਚ ਖਿੱਚ ਦਾ ਕੇਂਦਰ ਮਾਪਿਆਂ ਦੀ ਵਰਕਸ਼ਾਪ ਰਹੀ ਜਿਸ ਵਿਚ ਬੱਚਿਆਂ ਦੀ ਕਾਰਗੁਜ਼ਾਰੀ ਦੇ ਨਾਲ ਨਾਲ, ਬਲਾਕ ਪੱਧਰ ਟ੍ਰੇਨਿੰਗ ਪ੍ਰਾਪਤ ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੇ ਦਿਲ, ਦਿਮਾਗ ਅਤੇ ਦਿਸ਼ਾ ਤੇ ਸਕਾਰਾਤਮਕ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਬੱਚਿਆਂ ਦਾ ਸੁਨਿਹਰਾ ਭਵਿੱਖ ਸਿਰਜਿਆ ਜਾ ਸਕੇ|
ਇਸ ਵਰਕਸ਼ਾਪ ਅਧੀਨ ਮਾਪਿਆਂ ਨੂੰ ਬੱਚਿਆਂ ਦੀ ਸਕੂਲ ਅਤੇ ਘਰ ਵਿੱਚ ਸਿੱਖਿਆ ਵਿੱਚ ਮਦਦ ਕਰਨ ਲਈ ਮਾਪਿਆਂ ਦੀ ਭੂਮਿਕਾ ਬਾਰੇ ਵਿਚਾਰ ਵਟਾਂਦਰਾ ਕੀਤਾ|
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਜੋਤ ਕੌਰ ਜੀ ਨੇ ਮਾਪਿਆਂ ਨੂੰ ਦੱਸਿਆ ਕਿ ਬੱਚਿਆਂ ਦੀ ਦੇਖਭਾਲ ਪਿਆਰ ਅਤੇ ਭਾਵਨਾਤਮਕ ਤਰੀਕੇ ਨਾਲ ਕਰਨ ਦੀ ਜਰੂਰਤ ਹੈ ਜਿਸ ਨਾਲ ਬੱਚਿਆਂ ਦੀ ਸਿੱਖਿਆ ਅਤੇ ਸ਼ੌਂਕ ਵਿੱਚ ਨਿਖਾਰ ਆਵੇਗਾ ਤੇ ਬੱਚਿਆਂ ਦਾ ਮਾਰਗਦਰਸ਼ਨ ਕਰਕੇ ਉਹਨਾਂ ਦਾ ਸਕੂਲ ਨਾਲ ਸਬੰਧ ਸੁਖਾਵਾਂ ਕਰਨਾ ਹੈ ਤਾਂ ਜੋ ਉਹ ਬੱਚਾ ਆਪਣੇ ਭਵਿੱਖ ਦੀ ਰਾਹ ਚੁਣ ਸਕੇ |
ਅਧਿਆਪਕ ਮਾਪੇ ਮਿਲਣੀ ਦੌਰਾਨ ਬੱਚਿਆਂ ਦੇ ਮਾਤਾ ਪਿਤਾ ਨੂੰ ਸਕੋਲਰਸ਼ਿਪ ਟੈਸਟ ਐਨਐਮਐਮਐਸ ਅਤੇ ਪੀਐਸਟੀਐਸਈ ਦੀ ਜਾਣਕਾਰੀ ਦਿੱਤੀ|ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀਹਰਜੋਤ ਕੌਰ ਜੀ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਸਾਂਝੀ ਕਰਨ ਦੇ ਨਾਲ-ਨਾਲ ਉਹਨਾਂ ਦੇ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਸਮਾਜਕ ਵਿਕਾਸ ਬਾਰੇ ਚਰਚਾ, ਆਉਣ ਵਾਲੀਆਂ ਘਰੇਲੂ ਅਤੇ ਸਲਾਨਾ ਪ੍ਰੀਖਿਆਵਾਂ ਲਈ ਘਰ ਅਤੇ ਸਕੂਲ ਵਿੱਚ ਬਿਹਤਰ ਮਾਹੌਲ ਦੀ ਸਿਰਜਣਾ ਅਤੇ ਤਾਲਮੇਲ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਆਮ ਲੋਕਾਂ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਗੁਣਾਤਮਕ ਸਿੱਖਿਆ ਸੁਧਾਰਾਂ ਲਈ ਕੀਤੇ ਜਾ ਰਹੇ ਨਵੇਕਲੇ ਉਪਰਾਲਿਆਂ ਜਿਵੇਂ ਕਿ ਮਿਸ਼ਨ ਸਮਰੱਥ, CEP, RCA,ਬੋਰਡ ਦੀਆਂ ਜਮਾਂਤਾ 8ਵੀਂ, 10ਵੀਂ ਅਤੇ 12ਵੀਂ ਲਈ ਪ੍ਰੀਖਿਆਵਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਕੂਲ ਵਿੱਚ 100% ਹਾਜ਼ਰੀ ਯਕੀਨੀ ਬਣਾਏ ਜਾਣ ਬਾਰੇ ਚਰਚਾ ਕੀਤੀ ਗਈ।ਸਮੂਹ ਸਟਾਫ ਵੱਲੋ ਸਕੂਲ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ।ਵਿਦਿਆਰਥੀਆਂ ਵੱਲੋ ਬਣਾਏ ਮਾਡਲ ,ਚਾਰਟ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਮੂਹ ਮੈਬਰਾਂ ਨੇ ਸ਼ਿਰਕਤ ਕੀਤੀ।ਇਸ ਦੇ ਨਾਲ ਹੀ ਸਕੂਲ ਪੱਧਰ ਤੇ ਸਟੇਟ ਖੇਡ ਕੇ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਪ੍ਰਿੰਸੀਪਲ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਾਰੇ ਹੀ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਅਨੁਸ਼ਾਸਨ ਦੇਖ ਕਿਹਾ ਕਿ ਸਕੂਲ ਦਾ ਸਟਾਫ ਇਸ ਸਫਲਤਾ ਪੂਰਵਕ ਮੈਗਾ ਪੀ ਟੀ ਐਮ ਲਈ ਵਧਾਈ ਦੇ ਪਾਤਰ ਹਨ।ਇਸ ਵਿਸ਼ੇਸ਼ ਮੌਕੇ ਤੇ ਸਮੂਹ ਵਿਦਿਆਰਥੀ ,ਮਾਪੇ ,ਸਟਾਫ ਅਤੇ ਐਸ ਐਮ ਸੀ ਲਈ ਕਾਫੀ ਦਾ ਪ੍ਰਬੰਧ ਵੀ ਕੀਤਾ ਗਿਆ।

Address

Kahangarh Road
Samana
147101

Telephone

+919876139112

Website

Alerts

Be the first to know and let us send you an email when Shaheed Flight lieutenant Mohit Kumar Garg, School of eminence, Samana posts news and promotions. Your email address will not be used for any other purpose, and you can unsubscribe at any time.

Contact The Organization

Send a message to Shaheed Flight lieutenant Mohit Kumar Garg, School of eminence, Samana:

Share