Bharti Kisan union krantikari Punjab ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ

  • Home
  • India
  • Rampuraphul
  • Bharti Kisan union krantikari Punjab ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ

Bharti Kisan union krantikari Punjab ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ BKU Krantikari Punjab

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਅੰਦਰ ਦਾਣਾ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਫਸਲ ਦੇ ਖਰੀਦ ਪ੍ਰਬੰਧਾਂ ਸੰਬੰ...
17/04/2026

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਅੰਦਰ ਦਾਣਾ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਫਸਲ ਦੇ ਖਰੀਦ ਪ੍ਰਬੰਧਾਂ ਸੰਬੰਧੀ ਜਾਇਜ਼ਾ ਲਿਆ ਗਿਆ,, ਇਸ ਮੌਕੇ ਸੂਬਾ ਵਿੱਤ ਸਕੱਤਰ ਲਾਲ ਸਿੰਘ ਗੋਲੇਵਾਲਾ, ਸੂਬਾ ਮੀਤ ਪ੍ਰਧਾਨ ਮਾ: ਸੂਰਜ ਭਾਨ, ਸੂਬਾ ਸਹਾਇਕ ਸਕੱਤਰ ਬਲਦੇਵ ਸਿੰਘ ਸੁਖਣਵਾਲ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਗੁਰੂਸਰ, ਜ਼ਿਲ੍ਹਾ ਮੀਤ ਪ੍ਰਧਾਨ ਰਾਣਾ ਰਣਦੀਪ, ਮਾ: ਦਰਸ਼ਨ ਸਿੰਘ ਬਾਜਾਖਾਨਾ, ਜੈਤੋ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਚੀਨਾ ਆਦਿ ਆਗੂਆਂ ਵੱਲੋਂ ਮਾਰਕੀਟ ਕਮੇਟੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਕਣਕ ਦੀ ਫਸਲ ਦੇ ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਗੱਲਬਾਤ ਵੀ ਸਾਂਝੀ ਕੀਤੀ ਗਈ,, ਇਸ ਮੌਕੇ ਉਕਤ ਆਗੂਆਂ ਆਖਿਆ ਕਿ ਜੇਕਰ ਜ਼ਿਲੇ ਅਧੀਨ ਕਿਸੇ ਵੀ ਕਿਸਾਨ ਨੂੰ ਫਸਲ ਵੇਚਣ ਸੰਬੰਧੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਜਥੇਬੰਦੀ ਦੇ ਧਿਆਨ ਵਿਚ ਜਰੂਰ ਲਿਆਉਣ,,


RMB ਟੈਲੀਵਿਜ਼ਨ ਦਾ ਫੇਸਬੁੱਕ ਪੇਜ਼ ਭਾਰਤ ਵਿੱਚ ਬੈਨ ਕੀਤੇ ਜਾਣ ਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ...
09/04/2026

RMB ਟੈਲੀਵਿਜ਼ਨ ਦਾ ਫੇਸਬੁੱਕ ਪੇਜ਼ ਭਾਰਤ ਵਿੱਚ ਬੈਨ ਕੀਤੇ ਜਾਣ ਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਲੋਕਤੰਤਰ ਦੀ ਅਵਾਜ ਉਠਾਉਣ ਵਾਲੇ ਮੀਡੀਆ ਹਾਊਸਾਂ ਦੀ ਆਵਾਜ਼ ਬੰਦੀ ਸੰਬੰਧੀ ਜੋ ਇਕ ਘਟੀਆ ਮੁਹਿੰਮ ਚਲਾਈ ਹੋਈ ਹੈ ਉਸਨੂੰ ਤੁਰੰਤ ਵਾਪਸ ਲਵੇ ਅਤੇ ਲੋਕਾਂ ਦੀ ਗੱਲ ਕਰਨ ਵਾਲੇ ਪੱਤਰਕਾਰਾਂ ਨਾਲ ਇਸ ਪ੍ਰਕਾਰ ਦੀਆਂ ਹਰਕਤਾਂ ਕਰਨ ਤੋਂ ਬਾਜ਼ ਆਵੇ,,

ਜਾਰੀ ਕਰਤਾ : ਸੂਬਾ ਕਮੇਟੀ ਭਾਕਿਯੂ ਕ੍ਰਾਂਤੀਕਾਰੀ ਪੰਜਾਬ

06/04/2026

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦਾ ਚੌਥਾ ਸੂਬਾ ਡੈਲੀਗੇਟ ਇਜਲਾਸ ਸ਼ੈਸ਼ਨ ਅੱਜ ਜ਼ੀਰਾ ਵਿਖੇ ਸੰਪੂਰਨ ਹੋਇਆ। ਨਵੀਂ ਚੁਣੀ ਗਈ ਸੂਬਾ ਕਮੇਟੀ ਵਿੱਚ ਸੂਬਾ ਚੇ: ਸੁਰਜੀਤ ਸਿੰਘ ਫੂਲ਼, ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ, ਸੂਬਾ ਖਜ਼ਾਨਚੀ ਲਾਲ ਸਿੰਘ ਗੋਲੇਵਾਲਾ, ਸੂਬਾ ਸੀ: ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ, ਸੂਬਾ ਪ੍ਰੈਸ ਸਕੱਤਰ ਡਾ. ਜਰਨੈਲ ਸਿੰਘ ਕਾਲੇਕੇ, ਸੂਬਾ ਮੀਤ ਪ੍ਰਧਾਨ ਮਾ: ਸੂਰਜਭਾਨ ਫ਼ਰੀਦਕੋਟ, ਸੂਬਾ ਸਹਾਇਕ ਸਕੱਤਰ ਬਲਦੇਵ ਸਿੰਘ ਸੁਖਣਵਾਲ, ਮੀਡੀਆ ਇੰਚਾਰਜ ਹਾਰਭਿੰਦਰ ਸਿੰਘ ਜਲਾਲ, ਸੂਬਾ ਪ੍ਰਾਪੋਗੰਡਾ ਸਕੱਤਰ ਰਣਜੀਤ ਸਿੰਘ ਸਵਾਜਪੁਰ, ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ, ਸੂਬਾ ਕਮੇਟੀ ਮੈਂਬਰ ਅਸ਼ੋਕ ਭਾਰਤੀ ਅਤੇ ਸੂਬਾ ਕਮੇਟੀ ਮੈਂਬਰ ਸ਼ਵਿੰਦਰਪਾਲ ਸਿੰਘ ਮੋਲੋਵਾਲੀ ਆਦਿ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ।

ਬੀਕੇਯੂ (ਕ੍ਰਾਂਤੀਕਾਰੀ) ਪੰਜਾਬ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਕਮੇਟੀ ਦਾ ਡੈਲੀਗੇਟ ਇਜਲਾਸ ਬੁਲਾਉਣ ਮਗਰੋਂ ਨਵੀਂ ਜ਼ਿਲ੍ਹਾ ਕਮੇਟੀ ਨੂੰ ਚੁਣਿਆ ਗਿ...
03/04/2026

ਬੀਕੇਯੂ (ਕ੍ਰਾਂਤੀਕਾਰੀ) ਪੰਜਾਬ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਕਮੇਟੀ ਦਾ ਡੈਲੀਗੇਟ ਇਜਲਾਸ ਬੁਲਾਉਣ ਮਗਰੋਂ ਨਵੀਂ ਜ਼ਿਲ੍ਹਾ ਕਮੇਟੀ ਨੂੰ ਚੁਣਿਆ ਗਿਆ,, ਇਸ ਮੌਕੇ ਜ਼ਿਲ੍ਹਾ ਕਮੇਟੀ ਦੀ ਚੋਣ ਸੂਬਾ ਚੇ: ਸੁਰਜੀਤ ਸਿੰਘ ਫੂਲ਼ ਜੀ ਦੀ ਅਗਵਾਈ ਹੇਠ ਕੀਤੀ ਗਈ,, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦਾਦੂਜੋਧ, ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰ ਜੀਤ ਸਿੰਘ ਅਠਵਾਲ, ਜ਼ਿਲ੍ਹਾ ਖਜ਼ਾਨਚੀ ਸਿਕੰਦਰ ਸਿੰਘ ਚੀਮਾ ਖੁੱਡੀ ਆਦਿ ਨੂੰ ਉਕਤ ਅਹੁਦਿਆਂ ਲਈ ਚੁਣਿਆ ਗਿਆ ਜਦਕਿ ਨਿਸ਼ਾਨ ਸਿੰਘ ਅਟਵਾਲ, ਨਿਰਮਲ ਸਿੰਘ ਤਲਵੰਡੀ ਹਿੰਦੂਆਂ, ਗੁਰਦੀਪ ਸਿੰਘ ਪੰਨਵਾਂ, ਸਤਨਾਮ ਸਿੰਘ ਪੰਨਵਾਂ, ਮਾਸਟਰ ਗੁਰਚਰਨ ਸਿੰਘ ਟਾਹਲੀ, ਦਿਲਬਾਗ ਸਿੰਘ ਕੋਟਲਾਬਾਮਾ, ਪਲਵਿੰਦਰ ਸਿੰਘ ਪੰਨਵਾਂ, ਮਾਸਟਰ ਜਗੀਰ ਸਿੰਘ ਅਤੇਪੁਰ, ਸੁਖਵੰਤ ਸਿੰਘ ਬਾਠ, ਕੁਲਵਿੰਦਰ ਸਿੰਘ ਬਸਰਾਵਾਂ, ਮਹਿੰਦਰ ਸਿੰਘ ਚੀਮਾ ਖੁੱਡੀ, ਜਤਿੰਦਰ ਸਿੰਘ ਕਾਲਾ ਅਫਗਾਨਾਂ, ਜਤਿੰਦਰ ਜੀਤ ਸਿੰਘ ਘਣੀਏ ਕੇ ਬਾਂਗਰ, ਦਰਸਨ ਸਿੰਘ ਡੱਲਾ, ਜਸਬੀਰ ਕੌਰ ਸੈਰੋਵਾਲ ਆਦਿ ਜਿਲ੍ਹਾ ਕਮੇਟੀ ਮੈਂਬਰ ਚੁਣੇ ਗਏ।

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਕਮੇਟੀ ਇਜਲਾਸ ਮੁਕੰਮਲ,, 7 ਮੈਂਬਰੀ ਜ਼ਿਲ੍ਹਾ ਕਮੇਟੀ ਚੋਂ ਜਸਵਿੰਦਰ ਸਿੰਘ ਗੁਰ...
01/04/2026

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਕਮੇਟੀ ਇਜਲਾਸ ਮੁਕੰਮਲ,, 7 ਮੈਂਬਰੀ ਜ਼ਿਲ੍ਹਾ ਕਮੇਟੀ ਚੋਂ ਜਸਵਿੰਦਰ ਸਿੰਘ ਗੁਰੂਸਰ ਨੂੰ ਬਣਾਇਆ ਗਿਆ ਜ਼ਿਲ੍ਹਾ ਪ੍ਰਧਾਨ ਜਦਕਿ ਪ੍ਰਧਾਨਗੀ ਮੰਡਲ ਦੀ ਅਗਵਾਈ ਸੂਬਾ ਚੇ: ਸੁਰਜੀਤ ਸਿੰਘ ਫੂਲ਼, ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਤੇ ਸੂਬਾ ਖਜਾਨਚੀ ਲਾਲ ਸਿੰਘ ਗੋਲੇਵਾਲਾ ਨੇ ਕੀਤੀ।

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦਾ 4th ਡੈਲੀਗੇਟ ਇਜਲਾਸ
31/03/2026

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦਾ 4th ਡੈਲੀਗੇਟ ਇਜਲਾਸ

26/03/2026

ਅੱਜ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੀ ਜ਼ਿਲ੍ਹਾ ਬਠਿੰਡਾ ਕਮੇਟੀ ਦੀ ਚੋਣ ਪ੍ਰਕਿਰਿਆ ਦੌਰਾਨ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਵੱਲੋਂ ਵਿਸ਼ੇਸ਼ ਤੌਰ ਤੇ ਕੀਤੇ ਗਏ ਸੰਬੋਧਨ ਦੀ ਵੀਡੀਓ ਵਿਚੋਂ ਓਹਨਾਂ ਵੱਲੋਂ ਮਹਿਲਾਵਾਂ ਦੇ ਸਮਾਜਿਕ ਮਾਣ ਸਨਮਾਨ ਪ੍ਰਤੀ ਅਤੇ ਹੋਰ ਵੀ ਕਈ ਅਹਿਮ ਗੱਲਾਂ ਆਖੀਆਂ ਗਈਆਂ ਹਨ,,



26/03/2026

ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਸੂਬਾਈ ਇਜਲਾਸ ਮੁਹਿੰਮ ਦੇ ਚਲਦਿਆਂ ਅੱਜ ਬਠਿੰਡਾ ਜ਼ਿਲ੍ਹਾ ਕਮੇਟੀ ਦੀ ਚੋਣ ਪ੍ਰਕਿਰਿਆ ਮੌਕੇ ਸੂਬਾ ਚੇ: ਸੁਰਜੀਤ ਸਿੰਘ ਫੂਲ਼ ਜੀ ਵੱਲੋਂ ਕਹੀਆਂ ਗਈਆਂ ਅਹਿਮ ਗੱਲਾਂ ਜੋ ਸਭਨੂੰ ਜਥੇਬੰਦੀ ਨਾਲ ਜੁੜਨ ਲਈ ਪ੍ਰੇਰਨਾ ਸਰੋਤ ਹਨ,,



ਬੀਕੇਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਅੱਜ ਇਜਲਾਸ ਮੁਹਿੰਮ ਦੇ ਚਲਦਿਆਂ ਜ਼ਿਲ੍ਹਾ ਬਠਿੰਡਾ ਕਮੇਟੀ ਦੀ ਚੋਣ ਮੁਕੰਮਲ ਕੀਤੀ ਗਈ ਜਿਸ ਵਿਚ ਪ੍ਰਧਾਨਗੀ ਮੰਡ...
26/03/2026

ਬੀਕੇਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਅੱਜ ਇਜਲਾਸ ਮੁਹਿੰਮ ਦੇ ਚਲਦਿਆਂ ਜ਼ਿਲ੍ਹਾ ਬਠਿੰਡਾ ਕਮੇਟੀ ਦੀ ਚੋਣ ਮੁਕੰਮਲ ਕੀਤੀ ਗਈ ਜਿਸ ਵਿਚ ਪ੍ਰਧਾਨਗੀ ਮੰਡਲ ਦੀ ਅਗਵਾਈ ਸੂਬਾ ਚੇ: ਸੁਰਜੀਤ ਸਿੰਘ ਫੂਲ਼ ਅਤੇ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਵੱਲੋਂ ਕੀਤੀ ਗਈ,, ਇਸ ਮੌਕੇ ਚੋਣ ਮੌਕੇ ਹਾਜ਼ਰ ਬਲਾਕ ਕਮੇਟੀਆਂ ਤੇ ਪਿੰਡ ਇਕਾਈਆਂ ਵੱਲੋਂ ਪੁਰਾਣੀ ਜ਼ਿਲ੍ਹਾ ਕਮੇਟੀ ਉੱਪਰ ਵਿਸ਼ਵਾਸ ਜਤਾਉਂਦਿਆਂ ਉਸੇ ਕਮੇਟੀ ਨੂੰ ਬਹਾਲ ਰੱਖਣ ਲਈ ਮਤਾ ਪ੍ਰਵਾਨਗੀ ਪਾਸ ਕੀਤੀ ਗਈ,,

ਬੀਤੀ ਸੁਬਹ ਕਰੀਬ 4 ਵਜੇ ਕੇਐੱਮਐੱਮ ਦੀ ਅਗਵਾਈ ਹੇਠ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਰਹੇ ਮੋਰਚੇ ਉੱਪਰ ਸੂਬੇ ਦੇ ਸੀਐਮ ਭਗਵੰਤ ਮਾਨ ਵੱਲੋਂ ਅਮਿ...
24/03/2026

ਬੀਤੀ ਸੁਬਹ ਕਰੀਬ 4 ਵਜੇ ਕੇਐੱਮਐੱਮ ਦੀ ਅਗਵਾਈ ਹੇਠ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਰਹੇ ਮੋਰਚੇ ਉੱਪਰ ਸੂਬੇ ਦੇ ਸੀਐਮ ਭਗਵੰਤ ਮਾਨ ਵੱਲੋਂ ਅਮਿਤ ਸ਼ਾਹ ਦੇ ਪੂਰਨਿਆਂ ਉੱਪਰ ਚਲਦਿਆਂ ਜੋ ਕਹਿਰ ਢਾਹਿਆ ਗਿਆ ਉਸਦੇ ਵਿਰੋਧ ਅੱਜ ਜਥੇਬੰਦੀ ਦੇ ਬਠਿੰਡਾ ਜ਼ਿਲ੍ਹੇ ਵੱਲੋਂ ਬਲਾਕ ਰਾਮਪੁਰਾ, ਫੂਲ਼ ਤੇ ਭਗਤਾ ਭਾਈਕਾ ਵੱਲੋਂ ਸੀਐਮ ਭਗਵੰਤ ਮਾਨ ਸਮੇਤ ਕੇਜਰੀਵਾਲ ਦੇ ਪੁਤਲੇ ਫੂਕੇ ਗਏ,,,

Address

Rampura
Rampuraphul

Telephone

+919855054814

Website

Alerts

Be the first to know and let us send you an email when Bharti Kisan union krantikari Punjab ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ posts news and promotions. Your email address will not be used for any other purpose, and you can unsubscribe at any time.

Contact The Organization

Send a message to Bharti Kisan union krantikari Punjab ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ:

Share

Category