Apna Pind Bundala

Apna Pind Bundala Contact information, map and directions, contact form, opening hours, services, ratings, photos, videos and announcements from Apna Pind Bundala, Landmark & historical place, Jandiala Rurka Gorayan Road, Phillaur.

ਬੰਡਾਲ਼ਾ ਵਾਸੀਆਂ ਵੱਲੋਂ ਸ. ਕੁਲਦੀਪ ਸਿੰਘ ਦੇ ਹੱਕ ਵਿੱਚ ਕੀਤਾ ਗਿਆ ਭਰਵਾਂ ਇਕੱਠ।
14/10/2024

ਬੰਡਾਲ਼ਾ ਵਾਸੀਆਂ ਵੱਲੋਂ ਸ. ਕੁਲਦੀਪ ਸਿੰਘ ਦੇ ਹੱਕ ਵਿੱਚ ਕੀਤਾ ਗਿਆ ਭਰਵਾਂ ਇਕੱਠ।

11/10/2024

ਕੀ ਅੱਜ ਦੇ ਸਮੇਂ ‘ਚ ਲੋਕਾਂ ਨੂੰ ਨਿਸ਼ਾਨਾਂ ਨਾਲ਼ ਮੂਰਖ ਬਣਾ ਸਕਦੇ ਨੇ ਇਹ ਸ਼ਾਤਿਰ ਲੋਕ?

ਜਿਹੜੀ ਭਾਜਪਾ ਸਾਡੇ ਕਿਸਾਨਾਂ ਤੇ ਮਜ਼ਦੂਰ ਭਰਾਵਾਂ ਨੂੰ ਪੰਜਾਬ ਤੋਂ ਬਾਹਰ ਨਿਕਲਣ ਤੇ, ਹਰਿਆਣੇ ਵੜਨ ਤੇ ਗੋਲੀਆਂ ਮਾਰਦੀ ਹੈ ਅੱਜ ਉਸੇ ਭਾਜਪਾ ਦੇ ਝੰ...
10/10/2024

ਜਿਹੜੀ ਭਾਜਪਾ ਸਾਡੇ ਕਿਸਾਨਾਂ ਤੇ ਮਜ਼ਦੂਰ ਭਰਾਵਾਂ ਨੂੰ ਪੰਜਾਬ ਤੋਂ ਬਾਹਰ ਨਿਕਲਣ ਤੇ, ਹਰਿਆਣੇ ਵੜਨ ਤੇ ਗੋਲੀਆਂ ਮਾਰਦੀ ਹੈ ਅੱਜ ਉਸੇ ਭਾਜਪਾ ਦੇ ਝੰਡਾ ਬਰਦਾਰ ਆਗੂਆਂ ਤੋਂ ਸਾਡੇ ਪਿੰਡਾਂ ਦੇ ਸਰਪੰਚੀ ਦੇ ਉਮੀਦਵਾਰਾਂ ਨੂੰ ਅਸ਼ੀਰਵਾਦ ਕਿਉਂ ਲੈਣਾ ਪੈ ਰਿਹਾ?

09/10/2024
(MISSION - 2029)ਬੰਡਾਲ਼ਾ ਨਿਵਾਸੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਪੰਚਾਇਤ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ ਆਉਣ ਵਾਲ਼ੀ 15 ਤ...
07/10/2024

(MISSION - 2029)ਬੰਡਾਲ਼ਾ ਨਿਵਾਸੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਪੰਚਾਇਤ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ ਆਉਣ ਵਾਲ਼ੀ 15 ਤਰੀਕ ਨੂੰ ਬੰਡਾਲ਼ੇ ਦੀ ਨਵੀਂ ਪੰਚਾਇਤ ਚੁਣਨ ਲਈ ਵੋਟਾਂ ਪਾਈਆਂ ਜਾਣਗੀਆਂ। ਇਸ ਅਹਿਮ ਮੌਕੇ ਤੇ ਬੰਡਾਲ਼ਾ ਹਿਤੈਸ਼ੀ ਤੇ ਵਿਕਾਸ ਪਸੰਦ ਲੋਕਾਂ ਵੱਲੋਂ ਰਾਜਨੀਤਿਕ ਖ਼ੇਮੇਬੰਦੀ ਤੋਂ ਉੱਪਰ ਉੱਠ ਕੇ ਬੰਡਾਲ਼ਾ ਵਿਕਾਸ ਮੰਚ ਦਾ ਗਠਨ ਕੀਤਾ ਗਿਆ ਹੈ। ਅਸੀਂ ਨਗਰ ਬੰਡਾਲਾ ਦੇ ਸਮੂਹ ਨਿਵਾਸੀਆਂ ਨਾਲ਼ ਅਗਾਮੀ ਗ੍ਰਾਮ ਪੰਚਾਇਤ ਦੀਆਂ ਚੋਣਾਂ ਦੇ ਸਬੰਧ ਵਿੱਚ ਕੁੱਝ ਵਿਚਾਰ ਕਰਨੇ ਚਾਹੁੰਦੇ ਹਾਂ।
ਅਜੋਕੇ ਸਮੇਂ ਸਾਡਾ ਪਿੰਡ ਬੰਡਾਲ਼ਾ ਅਨੇਕਾਂ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਪਿੰਡ ਵਿੱਚ ਗੰਦੇ ਪਾਣੀ ਦੇ ਨਿਕਾਸ ਦਾ ਬੁਰਾ ਹਾਲ ਹੈ, ਪਿੰਡ ਦੇ ਛੱਪੜ ਗੰਦਗੀ ਨਾਲ਼ ਭਰੇ ਹੋਏ ਹਨ, ਪਿੰਡ ਵਿੱਚ ਸਫਾਈ ਪ੍ਰਬੰਧਾਂ ਦਾ ਬਹੁਤ ਬੁਰਾ ਹਾਲ ਹੈ, ਪਿੰਡ ਦਾ ਸਰਕਾਰੀ ਹਸਪਤਾਲ ਸਰਕਾਰੀ ਬੇਧਿਆਨੀ ਕਾਰਨ ਬੰਦ ਹੋਣ ਕਿਨਾਰੇ ਹੈ, ਪਸ਼ੂ ਹਸਪਤਾਲ ਦਾ ਹਾਲ ਤਾਂ ਬੰਦ ਹੋਣ ਵਰਗਾ ਹੀ ਹੈ, ਪਿੰਡ ਦੇ ਚਾਰ ਸਰਕਾਰੀ ਸਕੂਲ ਟੀਚਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਹੇ ਹਨ, ਪਿਛਲੇ ਸਮੇਂ ਵਿੱਤ ਕਮਿਸ਼ਨ ਤੋਂ ਭਾਰੀ ਗ੍ਰਾਂਟ ਮਿਲਣ ਦੇ ਬਾਵਜੂਦ ਬੇਲੋੜੀ ਰਾਜਨੀਤੀ ਕਾਰਨ ਅਤੇ ਬੇਤਰਤੀਬੇ ਤੇ ਅਣਵਿਉਂਤੇ ਢੰਗ ਨਾਲ਼ ਪੈਸਾ ਖ਼ਰਚਣ ਕਾਰਨ ਜਿੱਥੇ ਪਿੰਡ ਦਾ ਪੈਸਾ ਬਰਬਾਦ ਹੋਇਆ ਉੱਥੇ ਹੀ ਪਿੰਡ ਵਿਕਾਸ ਦੀ ਰਾਹ ਤੇ ਤੁਰਨ ਦੀ ਥਾਂ ਤੇ ਹਾਲਾਤ ਹੋਰ ਵੀ ਖਰਾਬ ਹੋਏ ਹਨ। ਇਹਨਾਂ ਹੀ ਕਾਰਨਾਂ ਕਰਕੇ ਸਾਡੇ ਗਵਾਂਡੀ ਪਿੰਡ ਸਾਡੇ ਨਾਲ਼ੋਂ ਕਿਤੇ ਅਗਾਂਹ ਲੰਘ ਚੁੱਕੇ ਹਨ ਜਦਕਿ ਸਾਡਾ ਪਿੰਡ ਬੰਡਾਲਾ ਪਿੰਡ ਬੰਡਾਲਾ ਯੋਗ ਅਗਵਾਈ ਤੇ ਤਰੱਕੀ ਲਈ ਤਰਸ ਰਿਹਾ ਹੈ।
ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਬੰਡਾਲ਼ਾ ਵਿਕਾਸ ਮੰਚ ਵੱਲੋਂ ਬੰਡਾਲ਼ਾ ਦੇ ਸਰਪੰਚ ਵੱਜੋਂ ਸਰਬ ਸਾਂਝੇ ਉਮੀਦਵਾਰ ਵੱਜੋਂ ਚੋਣ ਲੜ ਰਹੇ ਸ. ਕੁਲਦੀਪ ਸਿੰਘ ਬਾਸੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਬੰਡਾਲਾ ਵਿਕਾਸ ਮੰਚ ਪਿੰਡ ਬੰਡਾਲ਼ਾ ਦੇ ਲੋਕਾਂ ਨਾਲ਼ “ਮਿਸ਼ਨ 2029” ਸਿਰਲੇਖ ਹੇਠ ਲਿਖੇ ਕੁੱਝ ਖ਼ਾਸ ਟੀਚਿਆਂ ਦੀ ਪ੍ਰਾਪਤੀ ਲਈ ਅਗਲੇ ਪੰਜ ਸਾਲਾਂ ਵਿੱਚ ਸਿਰਤੋੜ ਕੋਸ਼ਿਸ਼ ਕਰਨ ਦਾ ਵਾਅਦਾ ਕਰਦਾ ਹੈ।
ਮਿਸ਼ਨ 2029
1. ਪਿੰਡ ਨੂੰ ਮਿਲ਼ਣ ਵਾਲ਼ੀਆਂ ਗ੍ਰਾਂਟਾਂ ਪਿੰਡ ਵਾਸੀਆਂ ਦੀ ਸਲਾਹ ਯੋਗ ਥਾਂ ਤੇ ਖ਼ਰਚੀਆਂ ਜਾਣਗੀਆਂ ਤਾਂ ਜੋ ਸਰਕਾਰ ਤੋਂ ਮਿਲ਼ੀ ਇਸ ਮਦਦ ਦਾ ਸਦਉਪਯੋਗ ਕਰਦੇ ਹੋਏ ਪਿੰਡ ਦੇ ਵਿਕਾਸ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
2. ਆਉਣ ਵਾਲ਼ੀ ਪੰਚਾਇਤ ਦੀ ਕੋਸ਼ਿਸ਼ ਹੋਵੇਗੀ ਕਿ ਪਿੰਡ ਦੇ ਲੋਕਾਂ ਦੇ ਛੋਟੇ ਮੋਟੇ ਝਗੜਿਆਂ ਨੂੰ ਪਿੰਡ ਵਿੱਚ ਹੀ ਨਿਬੇੜਿਆ ਜਾਵੇ ਤੇ ਲੋਕਾਂ ਨੂੰ ਥਾਣੇ ਕਚਹਿਰੀਆਂ ਵਿੱਚ ਖੱਜਲ਼ ਹੋਣ ਤੋਂ ਬਚਾਇਆ ਜਾਵੇ।
3. ਮਾਹਿਰਾਂ ਦੀ ਸਲਾਹ ਲੈਕੇ ਪਿੰਡ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਤੇ ਮੁਕੰਮਲ ਤੌਰ ਤੇ ਸੀਵਰੇਜ ਦਾ ਪ੍ਰੰਬਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
4. ਪਿੰਡ ਦੇ ਛੱਪੜਾਂ ਨੂੰ ਮੁੜ ਸੁਰਜੀਤ ਕਰਕੇ ਉਹਨਾਂ ਦੀ ਸਫ਼ਾਈ ਤੇ ਸੰਦਰੀਕਰਨ ਦਾ ਟੀਚਾ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
5. ਬੇਤਰਤੀਬੀ ਨਾਲ਼ ਤੇ ਗੈਰਜ਼ਿੰਮੇਵਾਰੀ ਨਾਲ਼ ਬਣੀਆਂ ਗਲ਼ੀਆਂ ਨਾਲ਼ੀਆਂ ਕਾਰਨ ਖੜੀਆਂ ਹੋਈਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯਤਨ ਕੀਤੇ ਜਾਣਗੇ।
6. ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ਼ ਸਰਕਾਰੀ ਹਸਪਤਾਲ ਤੇ ਸਰਕਾਰੀ ਸਕੂਲਾਂ ਨੂੰ ਵਧੀਆ ਤਰੀਕੇ ਨਾਲ਼ ਚਲਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
7. ਪਿੰਡ ਦੀਆਂ ਵੱਖ ਵੱਖ ਪੱਤੀਆਂ ਵਿੱਚ ਪਾਰਕਾਂ ਦਾ ਨਿਰਮਾਣ ਕਰਨ ਦੀ ਵੀ ਯੋਜਨਾ ਹੈ।
8. ਨੌਜਵਾਨ ਵਰਗ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਤੇ ਖੇਡਾਂ ਤੇ ਜਿੰਮ ਨਾਲ਼ ਜੋੜਨ ਲਈ ਮੁਹਿੰਮ ਛੇੜੀ ਜਾਵੇਗੀ।
9. ਪਿਛਲੇ ਸਮੇਂ ਵਿੱਚ ਫ੍ਰੀ ਰਾਸ਼ਣ ਦੇ ਲਾਭਪਾਤਰੀਆਂ ਦੇ ਵੱਡੀ ਗਿਣਤੀ ਵਿੱਚ ਨੀਲੇ ਕਾਰਡ ਕੱਟੇ ਗਏ ਹਨ, ਯੋਗ ਲੋਕਾਂ ਦੇ ਨੀਲੇ ਕਾਰਡ ਮੁੜ ਬਹਾਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
10. ਪਿੰਡ ਵਿੱਚ ਰਾਜਨੀਤਿਕ ਕੁੜੱਤਣ ਖਤਮ ਕਰਕੇ ਆਪਸੀ ਭਾਈਚਾਰੇ ਨੂੰ ਵਧਾਇਆ ਜਾਵੇਗਾ।

Address

Jandiala Rurka Gorayan Road
Phillaur
144034

Website

Alerts

Be the first to know and let us send you an email when Apna Pind Bundala posts news and promotions. Your email address will not be used for any other purpose, and you can unsubscribe at any time.

Share