ਗੰਡੀਵਿੰਡ Gandiwind

ਗੰਡੀਵਿੰਡ Gandiwind Contact information, map and directions, contact form, opening hours, services, ratings, photos, videos and announcements from ਗੰਡੀਵਿੰਡ Gandiwind, Public & Government Service, Patti.

ਸਿੱਖ ਕੌਮ ਦੇ ਮਹਾਨ ਕਵੀਸ਼ਰ ਗਿਆਨੀ ਗੁਰਮੁਖ ਸਿੰਘ ਜੀ ਐਮਏ ਅਤੇ ਉਨ੍ਹਾਂ ਦੇ ਕਵੀਸ਼ਰੀ ਜਥੇ ਨੂੰ ਅੱਜ ਸ਼ਹੀਦ ਭਾਈ ਲਖਮੀਰ ਸਿੰਘ ਜੀ, ਪਿੰਡ ਘਰਿਆਲਾ ...
09/03/2024

ਸਿੱਖ ਕੌਮ ਦੇ ਮਹਾਨ ਕਵੀਸ਼ਰ ਗਿਆਨੀ ਗੁਰਮੁਖ ਸਿੰਘ ਜੀ ਐਮਏ ਅਤੇ ਉਨ੍ਹਾਂ ਦੇ ਕਵੀਸ਼ਰੀ ਜਥੇ ਨੂੰ ਅੱਜ ਸ਼ਹੀਦ ਭਾਈ ਲਖਮੀਰ ਸਿੰਘ ਜੀ, ਪਿੰਡ ਘਰਿਆਲਾ ਦੀ ਯਾਦ ਵਿੱਚ ਚਲਣ ਵਾਲੇ ਸਾਲਾਨਾ ਸਮਾਗਮਾਂ ਦੌਰਾਨ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ, ਇੱਥੇ ਵਰਣਨਯੋਗ ਹੈ ਕਿ ਗਿਆਨੀ ਜੀ ਦੇ ਸਹੁਰਾ ਸਾਬ ਅਤੇ ਉਸਤਾਦ ਜੋਗਾ ਸਿੰਘ ਜੀ ਜੋਗੀ ਸਾਡੇ ਪਿੰਡ ਵਿਖੇ ਨਿਹੰਗ ਬਲੀ ਸਿੰਘ ਜੀ ਪਾਸੋਂ ਕਵੀਸ਼ਰੀ ਦੇ ਗੁਰ ਸਿੱਖਦੇ ਰਹੇ ਸਨ।

#ਗੰਡੀਵਿੰਡ

10/02/2024

ਸ਼ਾਮ ਸਿੰਘ ਸਰਦਾਰ ਆ ਰਣ ਅੰਦਰ ਵੜਿਆ,
ਚਿਹਰਾ ਸੂਹਾ ਦਮਕਦਾ ਖ਼ੂੰਨ ਅੱਖੀਂ ਚੜ੍ਹਿਆ।
ਫਰਕਣ ਡੌਲੇ ਸ਼ੇਰ ਦੇ ਹੱਥ ਖੰਡਾ ਫੜਿਆ,
ਗੱਜਦਾ ਦੁਸ਼ਮਣ ਫ਼ੌਜ ਦੇ ਆ ਸਾਹਵੇਂ ਖੜ੍ਹਿਆ।
ਹੱਥੋ ਹੱਥੀ ਚਾਹੁੰਦਾ ਵੈਰੀ ਨਾਲ ਲੜਿਆ,
(ਉਸ) ਭੇਟ ਚੜ੍ਹਾਇਆ ਤੇਗ਼ ਦੀ ਜੋ ਅੱਗੇ ਅੜਿਆ।

(ਗਿ. ਸੋਹਣ ਸਿੰਘ ਜੀ ਸੀਤਲ)

ਸਿੱਖ ਕੌਮ ਦੇ ਮਹਾਨ ਜਰਨੈਲ ਸ੍ਰ. ਸ਼ਾਮ ਸਿੰਘ ਅਟਾਰੀ ਵਾਲਾ, ਚਿੱਟਾ ਨੂਰਾਨੀ ਦਾੜ੍ਹਾ, ਚਿੱਟੀ ਪੁਸ਼ਾਕ ਵਿੱਚ ਸਜੇ ਹੋਏ, ਚਿੱਟੇ ਘੋੜੇ ਤੇ ਅਸਵਾਰ ਹੋਕੇ ਅੰਗਰੇਜ਼ਾਂ ਵਿਰੁੱਧ ਸਿੱਖ ਕੌਮ ਦੀ ਅਗਵਾਈ ਕਰਦੇ ਹੋਏ ਸਭਰਾ ਦੀ ਜੰਗ ਵਿੱਚ ਅੱਜ ਦੇ ਦਿਨ ੧੦ ਫ਼ਰਵਰੀ, ੧੮੪੬ ਨੂੰ ਬੜੀ ਬਹਾਦਰੀ ਨਾਲ ਲੜ੍ਹਨ ਉਪਰੰਤ ੭ ਗੋਲੀਆਂ ਖਾਣ ਤੋਂ ਬਾਅਦ ਸਚਖੰਡ ਜਾ ਵੱਸੇ। ਇਹੀ ਉਹ ਮੰਦਭਾਗਾ ਦਿਨ ਸੀ ਜਦੋਂ ਸਿੱਖ ਰਾਜ ਦਾ ਸੂਰਜ ਹਮੇਸ਼ਾਂ ਲਈ ਡੁੱਬ ਗਿਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਪੀੜ੍ਹੀ ਦਰ ਪੀੜ੍ਹੀ ਗੁਲਾਮ ਹੀ ਚਲੇ ਆ ਰਹੇ ਹਨ।

ਮੈਂ ਅਜਿਹੇ ਮਹਾਨ ਸੂਰਬੀਰ ਯੋਧੇ ਦੀ ਮਹਾਨ ਪਵਿੱਤਰ ਕੁਰਬਾਨੀ ਅੱਗੇ ਨਤਮਸਤਕ ਹੁੰਦਾ ਹਾਂ ਜੀ। ਵਾਹਿਗੁਰੂ ਜੀ ਕੌਮ ਨੂੰ ਸਿੱਧੀਆਂ ਲੀਹਾਂ ਤੇ ਪਾਉਣ ਅਤੇ ਅਜਿਹੇ ਸੱਚੇ ਸਿਦਕੀ ਬਹਾਦਰ ਸਿੱਖਾਂ ਦੇ ਪਾਏ ਪੂਰਨਿਆਂ ਤੇ ਚੱਲਣ ਵਿੱਚ ਸਹਾਈ ਹੋਣ।

#ਗੰਡੀਵਿੰਡ

18/12/2023

ਕੋਈ ਕੱਚਾ ਪੱਕਾ ਤੇਲ ਵੇਚ ਗਿਆ,
ਕੋਈ ਬੈਰਕਾਂ ਅਤੇ ਜੇਲ੍ਹ ਵੇਚ ਗਿਆ,
ਕੋਈ ਤਾਂ ਸਰਕਾਰੀ ਰੇਲ ਵੇਚ ਗਿਆ,
ਤੇ ਕੋਈ ਕਬਰਿਸਤਾਨ ਵੇਚ ਗਿਆ।

ਕੋਈ ਲੋਕਾਂ ਦੇ ਜ਼ਜਬਾਤ ਵੇਚ ਗਿਆ,
ਕੋਈ ਗੁਪਤ ਗੱਲਬਾਤ ਵੇਚ ਗਿਆ,
ਕੋਈ ਕਲਮ ਅਤੇ ਦਵਾਤ ਵੇਚ ਗਿਆ,
ਤੇ ਕੋਈ ਆਪਣਾ ਇਮਾਨ ਵੇਚ ਗਿਆ।

ਕੋਈ ਫੁੱਲਾਂ ਦੇ ਨਾਲ ਕੰਡੇ ਵੇਚ ਗਿਆ,
ਕੋਈ ਗਲਾਂ ‘ਚ ਪਾਏ ਖੰਡੇ ਵੇਚ ਗਿਆ,
ਕੋਈ ਕੇਸਰੀ/ਬਸੰਤੀ ਝੰਡੇ ਵੇਚ ਗਿਆ,
ਤੇ ਕੋਈ ਖਾਲਿਸਤਾਨ ਵੇਚ ਗਿਆ।

ਕੋਈ ਗੁੱਝੇ ਸਾਰੇ ਹੀ ਭੇਤ ਵੇਚ ਗਿਆ,
ਕੋਈ ਬਜਰੀ ਅਤੇ ਰੇਤ ਵੇਚ ਗਿਆ,
ਕੋਈ ਫਸਲਾਂ ਸਮੇਤ ਖੇਤ ਵੇਚ ਗਿਆ,
ਤੇ ਕੋਈ ਕਿਰਤੀ ਕਿਸਾਨ ਵੇਚ ਗਿਆ।

ਕੋਈ ਲਿਹਾਜ਼ ਅਤੇ ਸ਼ਰਮ ਵੇਚ ਗਿਆ,
ਕੋਈ ਕੁਲਫ਼ੀ ਗਰਮਾ ਗਰਮ ਵੇਚ ਗਿਆ,
ਕੋਈ ਹੱਥ ਮਾਲਾ ਫੜ ਧਰਮ ਵੇਚ ਗਿਆ,
ਤੇ ਕੋਈ ਪਵਿੱਤਰ ਭਗਵਾਨ ਵੇਚ ਗਿਆ।

#ਗੰਡੀਵਿੰਡ

26/06/2021
ਸਾਡੇ ਸਾਰੇ ਪਿੰਡ ਵੱਲੋਂ ਇਸ ਮਹਾਨ ਸਪੁੱਤਰ ਦੀ ਕੁਰਬਾਨੀ ਨੂੰ ਸਲਾਮ
16/02/2019

ਸਾਡੇ ਸਾਰੇ ਪਿੰਡ ਵੱਲੋਂ ਇਸ ਮਹਾਨ ਸਪੁੱਤਰ ਦੀ ਕੁਰਬਾਨੀ ਨੂੰ ਸਲਾਮ

Address

Patti
143410

Telephone

8822100001

Website

Alerts

Be the first to know and let us send you an email when ਗੰਡੀਵਿੰਡ Gandiwind posts news and promotions. Your email address will not be used for any other purpose, and you can unsubscribe at any time.

Share