Baljit Kaur Khalsa Barnala

Baljit Kaur Khalsa Barnala Block Development & Panchayat Officer !
(1)

04/09/2026
04/09/2026

ਮੇਰੇ ਹੰਝੂ ਡਿੱਗਣ ਤੋਂ ਪਹਿਲਾਂ ਤਲੀ 'ਤੇ ਟਿਕਾ ਲੈਂਦੇ ਨੇ,
ਮੇਰੇ ਸਾਰੇ ਹੀ ਦੁੱਖ ਉਹ ਬੁੱਕਲ ਦੇ ਵਿੱਚ ਛੁਪਾ ਲੈਂਦੇ ਨੇ।

​"ਕਿੱਥੇ ਤੀਲਾ-ਤੀਲਾ ਹੋ ਕੇ ਤੁਰਿਆ ਫਿਰਦੈਂ ਓਏ!"
"ਆਜਾ ਤੈਨੂੰ’ ਕੱਠਾ ਕਰੀਏ," ਕਹਿ ਸੀਨੇ ਲਾ ਲੈਂਦੇ ਨੇ।

ਮੇਰੇ ਅੱਲ੍ਹੇ ਜਿਹੇ ਜ਼ਖਮਾਂ ਨੂੰ ਇੱਦਾਂ ਢੱਕਦੇ ਨੇ ਮੇਰੇ ਯਾਰ,
ਮੇਰੀਆਂ ਸਾਰੀਆਂ ਪੀੜਾਂ ਉਹ ਆਪਣੇ ਗਲ਼ ਪਾ ਲੈਂਦੇ ਨੇ।

ਖ਼ੁਸ਼ੀ ਕੋਈ ਵੀ ਹੋਵੇ ਮੇਰੀ, ਜਸ਼ਨ ਉਹਨਾਂ ਦੇ ਹੁੰਦੇ ਨੇ,
ਮੇਰੇ ਹਿੱਸੇ ਦੇ ਕੰਡਿਆਂ ਨੂੰ ਉਹ ਆਪਣੇ ਰਾਹ ਵਿਛਾ ਲੈਂਦੇ ਨੇ।

​ਇਹਨਾਂ ਸੱਚੇ ਯਾਰਾਂ ਦੇ ਸਿਰ 'ਤੇ ਹੀ ਤਾਂ ਜਿਉਂਦਾ ਹੈ 'ਫ਼ਿਰਦੌਸੀ',
ਮੇਰੇ ਬੇਰੰਗ ਅਲਫ਼ਾਜ਼ਾਂ ਨੂੰ ਉਹ ਇੱਕ ਗ਼ਜ਼ਲ ਬਣਾ ਲੈਂਦੇ ਨੇ।

✍🏻 ਸੁਖਪ੍ਰੀਤ

ਫ਼ਿਰਦੌਸੀ ਅਲਫ਼ਾਜ਼ 🌹

04/09/2026
04/09/2026

ਗ਼ਜ਼ਲ/ ਮੁਖਤਾਰ ਸਿੰਘ ਚੰਦੀ

ਵਿੱਦਿਆ ਦੀ ਜੋ ਜੋਤ ਜਗਾਵਣ, ਰੌਸ਼ਨੀਆਂ ਦੇ ਸੱਚੇ ਵਾਰਸ
ਸਹਜ, ਸਮਰਪਣ, ਸੁਹਜ ਸਿਖਾਵਣ, ਰੌਸ਼ਨੀਆਂ ਦੇ ਸੱਚੇ ਵਾਰਸ

ਸਦਗੁਣ ਮਨ ਮਸਤਕ ਵਿਚ ਧਰ ਕੇ, ਸ਼ਖ਼ਸੀਅਤਾਂ ਦੀ ਕਰਨ ਉਸਾਰੀ ਸਿੱਖਿਅਕ ਦਾ ਕਿਰਦਾਰ ਬਣਾਵਣ,ਰੌਸ਼ਨੀਆਂ ਦੇ ਸੱਚੇ ਵਾਰਸ

ਇੱਜਤ, ਆਦਰ, ਸ਼ੋਭਾ ਖੱਟਣ, ਕਈ ਅਧਿਆਪਕ ਬਣਨ ਮਿਸਾਲਾਂ
ਇਲਮਾਂ ਦੇ ਨਾਲ ਰਾਹ ਰੁਸ਼ਨਾਵਣ, ਰੌਸ਼ਨੀਆਂ ਦੇ ਸੱਚੇ ਵਾਰਸ

ਟੀਚਰ ਕੌਮਾਂ ਦੇ ਨਿਰਮਾਤਾ, ਇਹ ਗੱਲ ਸਾਰੀ ਦੁਨੀਆ ਮੰਨੇ
ਵਤਨਾਂ ਦਾ ਸਤਿਕਾਰ ਵਧਾਵਣ, ਰੌਸ਼ਨੀਆਂ ਦੇ ਸੱਚੇ ਵਾਰਸ

ਸਿੱਖਿਆ ਦੇ ਬੂਟੇ ਨੂੰ ਸਿੰਜਣ, ਮਿਹਨਤ ਲਗਨ ਦਾ ਪਾ ਕੇ ਪਾਣੀ
ਭਾਵੇਂ ਖੁਦ ਔੜਾਂ ਹੰਢਾਵਣ, ਰੌਸ਼ਨੀਆਂ ਦੇ ਸੱਚੇ ਵਾਰਸ

ਪੱਗਾਂ, ਚੁੰਨੀਆਂ ਗਲੇ ਪਵਾ ਕੇ, ਡੰਡੇ ਡਾਂਗਾਂ ਖਾ ਲੈਂਦੇ ਨੇ
ਜਦ ਹੱਕਾਂ ਲਈ ਧਰਨੇ ਲਾਵਣ, ਰੌਸ਼ਨੀਆਂ ਦੇ ਸੱਚੇ ਵਾਰਸ

'ਚੰਦੀ' ਸ਼ਾਲਾ ! ਰਹਿਣ ਸਲਾਮਤ, ਘੜਨ ਕੌਮ ਦੀ ਸੁੱਚੀ ਘਾੜਤ
ਗਿਆਨ ਦਾ ਚਾਨਣ ਵੰਡੀ ਜਾਵਣ ਰੌਸ਼ਨੀਆਂ ਦੇ ਸੱਚੇ ਵਾਰਸ

04/09/2026

ਮੇਰੇ ਤੇ
ਫ਼ੋਟੋ ਉੱਤੇ ਫ਼ਿਲਟਰ ਲਾ ਕੇ, ਲਿਖਤੀ ਕਵਿਤਾ ਚਿਹਰੇ ਤੇ,
ਦੂਜੇ ਤੇ ਤਾਂ ਇੱਕ ਹੁੰਦੀ, ਤਿੰਨ ਉਂਗਲਾਂ ਹੁੰਦੀਆਂ ਮੇਰੇ ਤੇ |

ਅੱਗ ਬਲਦੀ ਹੈ ਮਗਰੋਂ, ਪਹਿਲਾਂ ਧੂੰਆਂ ਦਿਸੇ ਬਨੇਰੇ ਤੇ,
ਕਾਫ਼ੀ ਕੁਝ ਹੈ ਬੀਤ ਗਿਆ, ਇਸ ਦਿਲ ਦੇ ਕੱਚੇ ਢੇਰੇ ਤੇ |

ਮੇਰੇ ਦਿਲ ਦੀ ਗੱਲ ਸੁਣ ਕੇ ਵੀ, ਉਹ ਤਾਂ ਚੁੱਪ ਹੀ ਰਹਿ ਗਏ ਨੇ,
ਜਿਨ੍ਹਾਂ ਖਾਤਰ ਛੱਡ ਦਿੱਤਾ ਸੀ, ਚਾਨਣ ਅਸੀਂ ਅੰਧੇਰੇ ਤੇ |

ਮੈਂ ਤਾਂ ਸੁਪਨੇ ਸੁਪਨੇ ਬੁਣਦਾ, ਜਾਗ-ਜਾਗ ਕੇ ਰਾਤਾਂ ਨੂੰ ,
ਲੋਕੀਂ ਦਾਗ਼ ਹੀ ਲੱਭਦੇ ਰਹਿ ਗਏ, ਚੰਨ ਵਰਗੇ ਇਸ ਚਿਹਰੇ ਤੇ |

ਸੱਚਾ ਪਿਆਰ ਤਾਂ ਹੁੰਦਾ ਨਹੀਂ, ਹੁਣ ਖੇਡਾਂ ਖੇਡਣ ਚਾਲ ਦੀਆਂ,
ਮਤਲਬ ਲਈ ਹੀ ਆਉਂਦੇ ਲੋਕੀਂ, ਚੱਲ ਕੇ ਸਾਡੇ ਡੇਰੇ ਤੇ |

ਮੌਸਮ ਵਾਂਗੂ ਬਦਲ ਗਏ ਨੇ, ਸਾਡੇ ਆਪਣੇ ਹੀ ਹੁਣ ਤਾਂ,
ਭਰੋਸਾ ਕਰਨਾ ਛੱਡ ਦਿੱਤਾ, ਹੁਣ ਹਰ ਇੱਕ ਫੋਕੇ ਜੇਰੇ ਤੇ |

'ਪ੍ਰਗਟ' ਤੂੰ ਤਾਂ ਵਫ਼ਾ ਹੀ ਕੀਤੀ, ਬਦਲੇ ਵਿੱਚ ਪਰ ਦਰਦ ਮਿਲੇ,
ਹੱਸ ਕੇ ਸਭ ਕੁਝ ਜਰਨਾ ਪੈਣਾ, ਅੱਜ-ਕੱਲ੍ਹ ਆਪਣੇ ਜੇਰੇ ਤੇ |

✍🏻 ਪ੍ਰਗਟ ਸਿੰਘ ਗਿੱਲ ਬਾਗ਼ੀ

Address

Patiala

Website

Alerts

Be the first to know and let us send you an email when Baljit Kaur Khalsa Barnala posts news and promotions. Your email address will not be used for any other purpose, and you can unsubscribe at any time.

Contact The Organization

Send a message to Baljit Kaur Khalsa Barnala:

Shortcuts

Share