ਚਰਨਜੀਤ ਕੌਰ ਕੰਗ ਧੂੜੀਆਂ Charanjeet Kaur

  • Home
  • India
  • Patiala
  • ਚਰਨਜੀਤ ਕੌਰ ਕੰਗ ਧੂੜੀਆਂ Charanjeet Kaur

ਚਰਨਜੀਤ ਕੌਰ ਕੰਗ ਧੂੜੀਆਂ Charanjeet Kaur ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਹਿਲਾ ਵਿੰਗ ਜ਼ਿਲ੍ਹਾ ਪਟਿਆਲ਼ਾ KRANTIKARI KISAAN UNION PATIALA

20/01/2026
ਮਾਘੀ ਦੇ ਪਵਿੱਤਰ ਤਿਉਹਾਰ ਆਲ਼ੇ ਦਿਨ ਕੜਾਕੇਦਾਰ ਠੰਢ ਦੇ ਮੱਦੇਨਜ਼ਰ ਸਹਾਇ ਚੈਰਿਟੀ ਟਰੱਸਟ ਦੇ ਸੰਸਥਾਪਕ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਹਿ...
17/01/2026

ਮਾਘੀ ਦੇ ਪਵਿੱਤਰ ਤਿਉਹਾਰ ਆਲ਼ੇ ਦਿਨ ਕੜਾਕੇਦਾਰ ਠੰਢ ਦੇ ਮੱਦੇਨਜ਼ਰ ਸਹਾਇ ਚੈਰਿਟੀ ਟਰੱਸਟ ਦੇ ਸੰਸਥਾਪਕ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਚਰਨਜੀਤ ਕੌਰ ਧੂੜੀਆਂ ਨੇ ਆਪਣੇ ਇਲਾਕੇ ਦੇ ਯੂਨੀਅਨ ਦੇ ਆਗੂਆਂ ਤੇ ਟਰੱਸਟ ਦੇ ਮੁਖੀ ਸੇਵਾਦਾਰਾਂ ਤੇ ਮੋਹਤਬਾਰ ਸੱਜਣਾਂ ਦੀ ਸਹਾਇਤਾ ਨਾਲ਼ ਗਰੀਬ, ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਕੀਤੀ। ਜਿਸ ਵਿੱਚ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਤੇ ਰਾਸ਼ਟਰੀ ਪ੍ਰਧਾਨ ਸ੍ਰ: ਹਰਭਜਨ ਸਿੰਘ ਬੁੱਟਰ, ਸ੍ਰਃ ਜਰਨੈਲ ਸਿੰਘ ਬਕਰਾਹਾ, ਸ੍ਰ ਹਰਦੇਵ ਸਿੰਘ ਹਰਚੰਦਪੁਰਾ, ਸ੍ਰ ਨਿਰਵੈਰ ਸਿੰਘ ਕਲਵਾਣੂੰ, ਸ੍ਰ ਜਰਨੈਲ ਸਿੰਘ ਕਲਵਾਣੂੰ, ਸ੍ਰ ਸਤਪਾਲ ਸਿੰਘ ਹਰਚੰਦਪੁਰਾ, ਸ੍ਰ ਜਸਪਾਲ ਸਿੰਘ ਨਾਗਰੀ, ਸ੍ਰ ਜਸਵੰਤ ਸਿੰਘ ਨਾਗਰੀ, ਸ੍ਰ ਰਣਜੀਤ ਸਿੰਘ ਹਰਚੰਦਪੁਰਾ, ਸ੍ਰ ਗੁਰਜੀਤ ਸਿੰਘ ਧੂੜੀਆਂ, ਸ੍ਰ ਅਮਰ ਸਿੰਘ ਫੌਜੀ, ਸ੍ਰ ਸਾਹਬ ਸਿੰਘ ਸਿਓਨਾ, ਸ੍ਰ ਤੇਗਾ ਸਿੰਘ ਸਿਓਨਾ, ਸ੍ਰ ਬਲਵੰਤ ਸਿੰਘ ਸਿਓਨਾ ਆਦਿ ਸ਼ਾਮਿਲ ਰਹੇ ਤੇ ਸੇਵਾਵਾਂ ਵਿੱਚ ਵਧ ਚੜਕੇ ਯੋਗਦਾਨ ਪਾਇਆ। ਅਸੀਂ ਹੋਰ ਵੀ ਸੇਵਾ ਕਰਨ ਵਾਲ਼ੇ ਪਤਵੰਤੇ ਸੱਜਣਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਅਸੀਂ ਇੱਕ ਦੂਜੇ ਨਾਲ਼ ਮੋਢੇ ਨਾਲ਼ ਮੋਢਾ ਜੋੜਕੇ, ਰਾਜਨੀਤਕ ਧੜਿਆਂ, ਭੇਦਭਾਵਾਂ ਤੇ ਹੋਰ ਨਫ਼ਰਤੀ ਤੇ ਸਮਾਜਿਕ ਫੁੱਟ ਪਾਉਣ ਵਾਲ਼ੀਆਂ ਚੀਜ਼ਾਂ ਤੋਂ ਉੱਪਰ ਉੱਠਕੇ ਗਰੀਬ, ਬੇਸਹਾਰਾ ਤੇ ਲੋੜਵੰਦਾਂ ਦੀ ਸੇਵਾ ਕਰਦੇ ਰਹੀਏ ਤੇ ਗੁਰੂ ਮਹਾਰਾਜ ਸੰਗਤਾਂ ਵਿੱਚ ਦੀ ਸਹਾਇ ਹੋਕੇ ਇੱਕ ਦੂਜੇ ਦਾ ਸਹਾਰਾ, ਸਾਥ ਤੇ ਹੌਂਸਲਾ ਦੇਣ ਦਾ ਬਲ ਬਖਸ਼ੇ। ਆਓ ਵਧ ਤੋਂ ਵਧ ਲੋਕ ਸਹਾਇ ਚੈਰਿਟੀ ਟਰੱਸਟ ਨਾਲ਼ ਜੁੜੀਏ ਤੇ ਆਪਣੇ ਸੱਜਣਾਂ ਨੂੰ ਨਾਲ਼ ਜੋੜੀਏ ਤਾਂ ਜੋ ਤੁਹਾਡੇ ਦਸਾਂ ਨਹੁੰਆਂ ਦੀ ਕਿਰਤ ਚੋਂ ਨਿਕਲ਼ਿਆ ਧੰਨ ਪੂਰੀ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਨਾਲ ਨਾਲ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਤੇ ਲੋਕਾਂ ਤੱਕ ਮਦਦ ਦੇ ਰੂਪ ਚ ਪਹੁੰਚ ਸਕੇ। ਧੰਨਵਾਦ।


On the sacred occasion of the festival of Maghi, keeping in view the severe cold, Bibi Charanjit Kaur Dhurian, Founder of Lok Sahaai Charity Trust and District President of the Women’s Wing of the Krantikari Kisan Union, with the support of union leaders from her area, the chief volunteers of the trust, and respected community members, extended help to the poor, needy, and destitute people.

Those who participated in this service included State and National President of the Krantikari Kisan Union S. Harbhajan Singh Buttar, S. Jarnail Singh Bakraha, S. Hardev Singh Harchandpura, S. Nirvair Singh Kalwanun, S. Jarnail Singh Kalwanun, S. Satpal Singh Harchandpura, S. Jaspal Singh Nagri, S. Jaswant Singh Nagri, S. Ranjit Singh Harchandpura, S. Gurjeet Singh Dhudiyan, S. Amar Singh (Fauji), S. Sahab Singh Siona, S. Tega Singh Siona, S. Balwant Singh Siona, and many others, all of whom actively contributed to these services.

We express our heartfelt gratitude to all other generous and service-minded individuals who contributed, and we pray before God that, in the same spirit, we may continue to stand shoulder to shoulder, rising above political divisions, discrimination, hatred, and social divisions, and keep serving the poor, helpless, and needy.

May Guru Maharaj, through the support of the Sangat, bless us with the strength to support one another, stand together, and give courage and hope to each other.

Let us all come forward and associate ourselves with Sahaai Charity Trust, and encourage our friends to do the same, so that the hard-earned money earned by the honest labor of your hands reaches the maximum number of needy families and individuals with complete transparency and integrity, in the form of meaningful assistance.

27/02/2024

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ 26 ਫਰਵਰੀ ਨੂੰ ਕਿਸਾਨਾਂ ਦੇ ਹੱਕ ਵਿੱਚ ਕੱਢੇ ਮਾਰਚ ਦਾ ਇੱਕ ਦ੍ਰਿਸ਼

12/02/2024

*ਸੰਯੁਕਤ ਕਿਸਾਨ ਮੋਰਚਾ (SKM)*

ਪ੍ਰੈਸ ਬਿਆਨ 11 ਫਰਵਰੀ, 2024, ਨਵੀਂ ਦਿੱਲੀ



*ਕਾਰਪੋਰੇਟ ਲੁੱਟ ਨੂੰ ਖਤਮ ਕਰਨ ਲਈ, ਖੇਤੀ ਨੂੰ ਬਚਾਉਣ ਲਈ ਅਤੇ ਭਾਰਤ ਨੂੰ ਬਚਾਉਣ ਲਈ*

*16 ਫਰਵਰੀ 2024 ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਗ੍ਰਾਮੀਣ ਭਾਰਤ ਬੰਦ*

*ਸੰਯੁਕਤ ਕਿਸਾਨ ਮੋਰਚੇ ਵੱਲੋਂ ਗਾਈਡਲਾਈਨਜ਼ ਜਾਰੀ*

ਸੰਯੁਕਤ ਕਿਸਾਨ ਮੋਰਚਾ -SKM ਨੇ 16 ਫਰਵਰੀ 2024 ਨੂੰ ਗ੍ਰਾਮੀਣ ਬੰਦ ਲਈ ਹੇਠ ਲਿਖੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

SKM ਦੇਸ਼ ਭਰ ਦੇ ਲੋਕਾਂ ਨੂੰ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਲਈ , ਖੇਤੀ ਨੂੰ ਬਚਾਉਣ ਲਈ ਅਤੇ ਭਾਰਤ ਨੂੰ ਬਚਾਉਣ ਲਈ ਕੀਤੇ ਜਾ ਰਹੇ ਇਤਿਹਾਸਕ ਸੰਘਰਸ਼ ਨੂੰ ਸਫਲ ਬਣਾਉਣ ਲਈ ਸਮਰਥਨ ਅਤੇ ਸਹਿਯੋਗ ਕਰਨ ਦੀ ਅਪੀਲ ਕਰਦਾ ਹੈ।

16.02.2024 ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਪੇਂਡੂ ਭਾਰਤ ਬੰਦ ਕੀਤਾ ਜਾਵੇਗਾ। ਪਿੰਡ ਦੀਆਂ ਖੇਤੀਬਾੜੀ ਨਾਲ ਸਬੰਧਤ ਸਾਰੀਆਂ ਸਰਗਰਮੀਆਂ, ਮਨਰੇਗਾ ਦੇ ਕੰਮ ਅਤੇ ਹੋਰ ਸਾਰੇ ਪੇਂਡੂ ਕੰਮ ਬੰਦ ਰਹਿਣਗੇ। ਸਾਰੇ ਕਿਸਾਨ, ਖੇਤ ਮਜ਼ਦੂਰ ਅਤੇ ਪੇਂਡੂ ਮਜ਼ਦੂਰ ਆਪੋ ਆਪਣੇ ਕੰਮ ਬੰਦ ਰੱਖਣਗੇ।

ਸਬਜ਼ੀਆਂ ਅਤੇ ਹੋਰ ਫਸਲਾਂ ਦੀ ਸਪਲਾਈ ਅਤੇ ਖਰੀਦ ਬੰਦ ਰਹੇਗੀ। ਪਿੰਡਾਂ ਦੀਆਂ ਸਾਰੀਆਂ ਦੁਕਾਨਾਂ, ਅਨਾਜ ਮੰਡੀਆਂ, ਸਬਜ਼ੀ ਮੰਡੀਆਂ, ਸਰਕਾਰੀ ਅਤੇ ਗੈਰ ਸਰਕਾਰੀ ਦਫਤਰਾਂ, ਪੇਂਡੂ ਉਦਯੋਗਿਕ ਅਤੇ ਸੇਵਾ ਖੇਤਰ ਦੇ ਅਦਾਰੇ ਅਤੇ ਨਿੱਜੀ ਖੇਤਰ ਦੇ ਉਦਯੋਗਾਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ। ਹੜਤਾਲ ਦੇ ਸਮੇਂ ਲਈ ਸ਼ਹਿਰਾਂ ਦੀਆਂ ਦੁਕਾਨਾਂ ਅਤੇ ਅਦਾਰੇ ਬੰਦ ਰਹਿਣਗੇ।
ਆਮ ਪਬਲਿਕ ਅਤੇ ਪ੍ਰਾਈਵੇਟ ਟਰਾਂਸਪੋਰਟ ਸੜਕਾਂ ਤੋਂ ਦੂਰ ਰਹੇਗੀ। ਐਂਬੂਲੈਂਸ, ਮੌਤ, ਵਿਆਹ, ਮੈਡੀਕਲ ਦੁਕਾਨਾਂ, ਅਖਬਾਰਾਂ ਦੀ ਸਪਲਾਈ, ਬੋਰਡ ਪ੍ਰੀਖਿਆਵਾਂ, ਹਵਾਈ ਅੱਡੇ ਤੱਕ ਜਾਣ ਵਾਲੇ ਯਾਤਰੀਆਂ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਲੰਘਣ ਦਿੱਤਾ ਜਾਵੇਗਾ।

ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਚੱਕਾ ਜਾਮ/ਰਸਤਾ ਰੋਕੋ/ਸੜਕੀ ਧਰਨਿਆਂ ਵਿੱਚ ਸ਼ਾਮਲ ਹੋਣਗੇ।
ਵਿਸ਼ਾਲ ਪ੍ਰਦਰਸ਼ਨ/ਰੈਲੀਆਂ ਅਤੇ ਜਨਤਕ ਮੀਟਿੰਗਾਂ ਤੋਂ ਬਾਅਦ ਪਿੰਡ, ਤਹਿਸੀਲ ਅਤੇ ਜ਼ਿਲ੍ਹਾ ਕੇਂਦਰਾਂ 'ਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਕਿਸਾਨ, ਮਜ਼ਦੂਰ ਅਤੇ ਹੋਰ ਸਾਰੇ ਵਰਗਾਂ ਦੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸ਼ਾਮਲ ਹੋਣਗੇ।

*ਮੀਡੀਆ ਸੈੱਲ | ਸੰਯੁਕਤ ਕਿਸਾਨ ਮੋਰਚਾ*

ਸੰਪਰਕ: [email protected]

07/02/2024
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਗੰਗਾ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਲਗਾਇਆ ਰੋਸ ਧਰਨਾ ਖਨੌਰੀ 2 ਫਰਵਰੀ:-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜ...
03/02/2024

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਗੰਗਾ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਲਗਾਇਆ ਰੋਸ ਧਰਨਾ
ਖਨੌਰੀ 2 ਫਰਵਰੀ:-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਮ੍ਰਿਤਕ ਇਲੈਕਟਰੀਸ਼ਨ ਕੁਲਦੀਪ ਸਿੰਘ ਦੀ ਮੌਤ ਦੇ ਇਨਸਾਫ ਲਈ ਗੰਗਾ ਇੰਟਰਨੈਸ਼ਨਲ ਸਕੂਲ ਢਾਬੀ ਗੁਜਰਾਂ ਸਾਹਮਣੇ ਰੋਸ ਧਰਨਾ ਲਗਾਇਆ ਗਿਆ। ਜਿਸ ਵਿੱਚ ਕੁਲਦੀਪ ਸਿੰਘ ਦੇ ਛੋਟੇ ਬੱਚਿਆਂ ਸਮੇਤ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ।ਮਾਮਲੇ ਦੀ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਪੱਤਰਕਾਰਾਂ ਨੂੰ ਦੱਸਿਆ ਕੀ 26 ਨਵੰਬਰ ਨੂੰ ਗੰਗਾ ਇੰਟਰਨੈਸ਼ਨਲ ਸਕੂਲ ਦੇ ਬੱਸ ਚਾਲਕ ਵੱਲੋਂ ਇਲੈਕਟਰੀਸ਼ਨ ਕੁਲਦੀਪ ਸਿੰਘ ਉੱਪਰ ਲਾਪਰਵਾਹੀ ਨਾਲ ਬੱਸ ਚੜਾ ਦਿੱਤੀ ਗਈ ਸੀ। ਜਿਸ ਕਾਰਨ ਜਖਮੀ ਹੋਇਆ ਕੁਲਦੀਪ ਸਿੰਘ ਦਮ ਤੋੜ ਗਿਆ ਸੀ ।ਪਰਿਵਾਰ ਵੱਲੋਂ ਯੂਨੀਅਨ ਕੋਲ ਇਨਸਾਫ਼ ਪ੍ਰਾਪਤੀ ਹਿੱਤ ਮਦਦ ਦੀ ਗੁਹਾਰ ਲਗਾਈ ਗਈ ਸੀ । ਇਸੇ ਤਹਿਤ ਹੀ ਯੂਨੀਅਨ ਵੱਲੋਂ ਇਨਸਾਫ ਪ੍ਰਾਪਤੀ ਹਿੱਤ ਮੋਰਚਾ ਲਗਾਇਆ ਗਿਆ ਹੈ। ਉਨਾ ਦੱਸਿਆ ਕਿ ਯੂਨੀਅਨ ਵੱਲੋਂ ਅੱਜ ਦਾ ਰੋਸ ਧਰਨਾ ਪੱਕੇ ਮੋਰਚੇ ਵਿੱਚ ਤਬਦੀਲ ਕੀਤਾ ਜਾਣਾ ਸੀ। ਪਰ ਸਕੂਲ ਮੈਨੇਜਮੈਂਟ ਵੱਲੋਂ ਪੰਜ ਦਿਨਾਂ ਦਾ ਸਮਾਂ ਹੋਰ ਮੰਗਿਆ ਗਿਆ ਹੈ ।ਜੇਕਰ ਸਕੂਲ ਮੈਨੇਜਮੈਂਟ ਵੱਲੋਂ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਤਾਂ ਯੂਨੀਅਨ ਇਨਸਾਫ ਪ੍ਰਾਪਤੀ ਲਈ ਦਿਨ ਰਾਤ ਦਾ ਪੱਕਾ ਮੋਰਚਾ ਸਕੂਲ ਦੇ ਸਾਹਮਣੇ ਲਗਾਵੇਗੀ|ਜਿਸਦੀ ਨਿਰੋਲ ਜ਼ਿੰਮੇਵਾਰੀ ਸੰਬੰਧਤ ਸੰਸਥਾ ਦੀ ਹੋਵੇਗੀ ।ਕਿਸਾਨ ਆਗੂ ਨੇ ਕਿਹਾ ਕਿ ਯੂਨੀਅਨ ਇਨਸਾਫ਼ ਪ੍ਰਾਪਤੀ ਤੱਕ ਪਰਿਵਾਰ ਦੇ ਨਾਲ ਡੱਟ ਕੇ ਖੜੀ ਹੈ|ਰੋਸ ਧਰਨੇ ਨੂੰ ਬਲਾਕ ਪ੍ਰਧਾਨ ਸੁਖਦੇਵ ਸਿੰਘ ਹਰਿਆਊ ,ਬੀਬੀ ਚਰਨਜੀਤ ਕੌਰ ਧੂੜੀਆਂ , ਸਾਹਿਬ ਸਿੰਘ ਦਤਾਲ, ਸੂਬੇਦਾਰ ਨਰਾਤਾ ਸਿੰਘ, ਲਾਭ ਸਿੰਘ ਦਗਾਲ, ਸ਼ਵਿੰਦਰ ਸਿੰਘ ਸਤਰਾਣਾ , ਵਰਿਆਮ ਸਿੰਘ, ਜਰਨੈਲ ਸਿੰਘ , ਸਰਪੰਚ ਸੰਦੀਪ ਸਿੰਘ , ਮਨਜੀਤ ਸਿੰਘ ਤੇਈਪੁਰ, ਜਾਨਪਾਲ ਸਿੰਘ ਕਾਗਥਲਾ ਨੇ ਵੀ ਸੰਬੋਧਨ ਕੀਤਾ

24/01/2024
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਮੂਹ ਕਿਸਾਨਾਂ, ਮਜ਼ਦੂਰਾਂ ਤੇ ਕਿਸਾਨੀ ਨਾਲ਼ ਸੰਬੰਧਤ / ਨਿਰਭਰ ਵਪਾਰੀਆਂ ਨੂੰ ਵੀ 26 ਜਨਵਰੀ ਨੂੰ ਕੀਤੀ ਜਾ ਰਹੀ ਟਰ...
20/01/2024

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਮੂਹ ਕਿਸਾਨਾਂ, ਮਜ਼ਦੂਰਾਂ ਤੇ ਕਿਸਾਨੀ ਨਾਲ਼ ਸੰਬੰਧਤ / ਨਿਰਭਰ ਵਪਾਰੀਆਂ ਨੂੰ ਵੀ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋਣ ਦਾ ਸੱਦਾ ਆਪ ਸਭ ਨੂੰ ਦੇ ਰਹੀ ਹੈ। ਕਿਰਪਾ ਕਰਕੇ ਵੱਧ ਤੋਂ ਵੱਧ ਇਕੱਠ ਨਾਲ਼ ਲਾਕੇ ਪਰੇਡ ਵਿੱਚ ਸ਼ਾਮਿਲ ਹੋਣਾ ਜੀ।

ਸ਼ੁਤਰਾਣਾ ਵਿਖੇ ਹਾਈਵੇ ਸੰਬੰਧਿਤ ਮੋਰਚੇ ਨੂੰ ਲੈਕੇ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਵਾ ਦਿੱਤਾ ਐ ਕਿ ਹਾਈਵੇ ਕਿਸਾਨਾਂ ਦੀ ਲੋੜ ਨੂੰ ਮੱਦੇਨਜ਼ਰ ਰ...
06/12/2023

ਸ਼ੁਤਰਾਣਾ ਵਿਖੇ ਹਾਈਵੇ ਸੰਬੰਧਿਤ ਮੋਰਚੇ ਨੂੰ ਲੈਕੇ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਵਾ ਦਿੱਤਾ ਐ ਕਿ ਹਾਈਵੇ ਕਿਸਾਨਾਂ ਦੀ ਲੋੜ ਨੂੰ ਮੱਦੇਨਜ਼ਰ ਰੱਖਕੇ ਈ ਬਣਾਇਆ ਜਾਵੇਗਾ ਤੇ ਕਿਸਾਨਾਂ ਦੀ ਮੋਰਚੇ ਵਿੱਚ ਫਤਹਿ ਹੋਈ। ਇਸ ਦੌਰਾਨ MLA ਹਲਕਾ ਸ਼ੁਤਰਾਣਾ ਕੁਲਵੰਤ ਸਿੰਘ ਨਾਲ਼ ਮੀਟਿੰਗ ਦੌਰਾਨ ਸ੍ਰਃ ਹਰਭਜਨ ਸਿੰਘ ਬੁੱਟਰ ਤੇ ਸ੍ਰੀਮਤੀ ਚਰਨਜੀਤ ਕੌਰ ਕੰਗ ਧੂੜੀਆਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਹੋਰ ਆਗੂ।

Address

Village Ugoke (Badshahpur)
Patiala
147102

Website

Alerts

Be the first to know and let us send you an email when ਚਰਨਜੀਤ ਕੌਰ ਕੰਗ ਧੂੜੀਆਂ Charanjeet Kaur posts news and promotions. Your email address will not be used for any other purpose, and you can unsubscribe at any time.

Contact The Organization

Send a message to ਚਰਨਜੀਤ ਕੌਰ ਕੰਗ ਧੂੜੀਆਂ Charanjeet Kaur:

Share