18/05/2026
ਵੱਡੀ ਖ਼ਬਰ — ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ/ਨਿਗਮਾਂ ਵਿੱਚ ਕੰਮ ਕਰਦੇ ਠੇਕੇਦਾਰ ਅਤੇ ਆਊਟਸੋਰਸ ਮੁਲਾਜ਼ਮਾਂ ਲਈ ਵੱਡਾ ਫੈਸਲਾ
* ਨਗਰ ਨਿਗਮਾਂ ਅਤੇ ਸਥਾਨਕ ਸਰਕਾਰਾਂ ਵਿੱਚ ਪ੍ਰਾਈਵੇਟ ਠੇਕੇਦਾਰਾਂ ਰਾਹੀਂ ਕੰਮ ਕਰ ਰਹੇ ਸੀਵਰਮੈਨ, ਸਫਾਈ ਸੇਵਕ, ਸਫਾਈ ਕਰਮਚਾਰੀ, ਝਾੜੂਦਾਰ ਆਦਿ ਜਿਨ੍ਹਾਂ ਨੇ ਲਗਾਤਾਰ 3 ਸਾਲ ਸੇਵਾ ਨਿਭਾਈ ਹੈ, ਉਨ੍ਹਾਂ ਨੂੰ ਹੁਣ ਸਿੱਧੇ ਤੌਰ ‘ਤੇ ਰਾਜ ਸਰਕਾਰ ਦੇ ਅਧੀਨ ਠੇਕਾ ਆਧਾਰਿਤ ਨੌਕਰੀ ਵਿੱਚ ਲਿਆਂਦਾ ਜਾਵੇਗਾ। ਹੋਰ ਵਰਗਾਂ ਦੇ ਆਊਟਸੋਰਸ ਕਰਮਚਾਰੀਆਂ ਨੂੰ ਵੀ ਇਸਦਾ ਲਾਭ ਮਿਲੇਗਾ।
* ਕਰਮਚਾਰੀਆਂ ਦੀ ਤਨਖਾਹ ਹੁਣ ਸਿੱਧੀ ਅਤੇ ਨਿਯਮਿਤ ਤੌਰ ‘ਤੇ ਉਨ੍ਹਾਂ ਦੇ ਆਪਣੇ ਬੈਂਕ ਖਾਤਿਆਂ ਵਿੱਚ ਆਏਗੀ — ਨਾ ਕੋਈ ਏਜੰਸੀ ਕੱਟ, ਨਾ ਕੋਈ ਕਮਿਸ਼ਨ। ਸੀਵਰਮੈਨ ਅਤੇ ਸਫਾਈ ਕਰਮਚਾਰੀਆਂ ਦੀ ਤਨਖਾਹ ਵਧਾ ਕੇ ₹15,100 ਪ੍ਰਤੀ ਮਹੀਨਾ ਕੀਤੀ ਜਾਵੇਗੀ।
* ਹਰ ਕਰਮਚਾਰੀ ਨੂੰ ਭਵਿੱਖ ਨਿਧੀ (PF), ਕਰਮਚਾਰੀ ਰਾਜ ਬੀਮਾ (ESI), ਗ੍ਰੈਚੁਟੀ, ਮਾਤਰਿਤਾ ਲਾਭ, ਕੈਜ਼ੂਅਲ ਛੁੱਟੀਆਂ ਅਤੇ ਕਾਨੂੰਨ ਅਨੁਸਾਰ ਹੋਰ ਸਾਰੇ ਸਟੈਚੂਟਰੀ ਫਾਇਦੇ ਦਿੱਤੇ ਜਾਣਗੇ।
* ਪੰਜਾਬ ਭਰ ਦੇ 65,000 ਤੋਂ ਵੱਧ ਆਊਟਸੋਰਸ ਕਰਮਚਾਰੀਆਂ ਨੂੰ ਇਸ ਫੈਸਲੇ ਨਾਲ ਲਾਭ ਹੋਣ ਦੀ ਉਮੀਦ ਹੈ।
* ਇਸ ਤੋਂ ਇਲਾਵਾ, 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਨਿਯਮਿਤ ਅਸਾਮੀਆਂ ‘ਤੇ ਰੈਗੂਲਰ/ਐਬਜ਼ੌਰਬ ਕੀਤਾ ਜਾਵੇਗਾ।