25/05/2021
ਗੈਰ ਸਰਕਾਰੀ ਸੰਸਥਾਂ 'ਦੋਸਤ' ਵਲੋਂ ਸਿਹਤ ਵਿਭਾਗ ਨੂੰ 30 ਪੀ.ਪੀ.ਈ. ਕਿਟਾਂ ਭੇਂਟ ਕੀਤੀਆਂ
ਪਟਿਆਲਾ 26 ਮਈ ਪਿਛਲੇ ਲੰਮੇ ਸਮੇਂ ਤੋਂ ਸਮਾਜਕ ਗਤੀਵਿਧੀਆਂ ਵਿੱਚ ਸਰਗਰਮ ਉੱਘੀ ਗੈਰ ਸਰਕਾਰੀ ਸੰਸਥਾਂ ਡਰੀਮਜ ਆਫ਼ ਸੋਸ਼ਲ ਟਰੈਂਡਜ਼ ( ਦੋਸਤ ) ਪਟਿਆਲਾ ਨੇ ਬਲਾਕ ਪਟਿਆਲਾ ਦਿਹਾਤੀ ਅਧੀਨ ਪੈਂਦੀਂ ਸਰਕਾਰੀ ਡਿਸਪੈਂਸਰੀ ਤ੍ਰਿਪੜੀ ਨੂੰ 30 ਪੀ.ਪੀ.ਈ. ਕਿਟਸ ਭੇਂਟ ਕੀਤੀਆਂ। ਪ੍ਰਸ਼ਾਸ਼ਨ ਵੱਲੋਂ ਕੋਵਿਡ - 19 ਸੰਬੰਧੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਸ ਸਾਦੇ ਪਰ ਮਹੱਤਵਪੂਰਣ ਪ੍ਰੋਗਰਾਮ ਦੇ ਮੁੱਖ ਮਹਿਮਾਨ ਮਹਾਨ ਸਮਾਜ ਸੇਵਿਕਾ ਸਤਿੰਦਰਪਾਲ ਵਾਲੀਆ ਗਵਰਨਰ ਐਵਾਰਡੀ ਸ੍ਰਪਰਸਤ ਦੋਸਤ ਸੰਸਥਾਂ ਸਨ। ਪ੍ਰਧਾਨਗੀ ਐਡਵੋਕੇਟ ਕੁਲਜੀਤ ਔਲੱਖ ਨੇ ਕੀਤੀ। ਸਕੱਤਰ ਸਾਬਕਾ ਕਰਨਲ ਜੇ.ਐਸ. ਥਿੰਦ ਨੇ ਜੀ ਆਇਆਂ ਕਿਹਾ ਜਦਕਿ ਦੋਸਤ ਦੇ ਸੰਸਥਾਪਕ ਭਗਵਾਨ ਦਾਸ ਗੁੱਪਤਾ ਪੈਟਰਨ ਰੈਡ ਕਰਾਸ ਸੁਸਾਇਟੀ ਨੇ ਧੰਨਵਾਦੀ ਸ਼ਬਦ ਕਹੇ। ਸਾਬਕਾ ਐਸ. ਪੀ. ਮਨਜੀਤ ਸਿੰਘ ਬਰਾੜ, ਇਸੰਪੈਕਟਰ ਪੁਸ਼ਪਾ ਦੇਵੀ ਇੰਚਾਰਜ਼ ਟਰੈਫਿਕ ਐਜੂਕੇਸ਼ਨ ਸੈਲ ਪਟਿਆਲਾ,ਡਾ.ਵਿਕਾਸ ਗੋਇਲ ਐਸ.ਐਮ. ੳ, ਚਾਚਾ ਠਾਰੂ ਰਾਮ ਸਾਬਕਾ ਐਮ.ਸੀ., ਸੰਜੀਵ ਸ਼ਰਮਾ ਕਾਲੂ ਜਿਲਾ ਪ੍ਰਧਾਨ ਯੂਥ ਕਾਂਗਰਸ਼, ਸ੍ਰੀ ਬੋਬੀ ਕਾਊਸ਼ਲਰ ਅਤੇ ਨੈਸਨਲ ਐਵਾਰਡੀ ਹਰਸ਼ ਕੁਮਾਰ ਹਰਸ਼ ਨੇ ਵੀ ਆਪਣੇ ਵਿਚਾਰ ਰੱਖੇ।
ਮੁੱਖ ਮਹਿਮਾਨ ਨੇ ਸੰਸਥਾਂ ਦੇ ਇਸ ਸਲਾਹੁਣਯੋਗ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਆਪਣੇ ਵਲੋਂ ਵੀ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ। ਸੰਸਥਾ ਦੇ ਸੰਸਥਾਪਕ ਉੱਘੇ ਸਮਾਜ ਸੇਵੀ ਭਗਵਾਨ ਦਾਸ ਗੁੱਪਤਾ ਨੇ ਦੋਸਤ ਵਲੋ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਚਾਨਣਾ ਪਾਇਆ ਤੇ ਕਿਹਾ ਕਿ ਇਹ ਸਮਾਜ ਸੇਵਾ ਆੳਣ ਵਾਲੇ ਸਮੇਂ ਵਿੱਚ ਵੀ ਨਿਰਵਿਘਨ ਲਗਾਤਾਰ ਜਾਰੀ ਰਹੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਭਾਸ਼ ਸ਼ਰਮਾ,ਅਨੋਖ ਸਿੰਘ,ਆਸੀਸ਼ ਕੁਮਾਰ ਸਮੂੰਹ ਸਟਾਫ਼ ਤੇ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਡਾ. ਵਿਕਾਸ ਗੋਇਲ ਐਸ.ਐਮ. ੳ ਨੂੰ ਪੀ.ਪੀ.ੲਈ. ਕਿੱਟਾਂ ਭੇਂਟ ਕਰਦੇ ਹੋਏ ਮੈਡਮ ਸਤਿੰਦਰ ਵਾਲੀਆ, ਭਗਵਾਨ ਦਾਸ ਗੁੱਪਤਾ, ਕੇ.ਅਐਸ ਔਲੱਖ,ਜੇ.ਐਸ ਥਿੰਦ ਤੇ ਹੋਰ ਅਹੁਦੇਦਾਰ।