ਭਾਸ਼ਾ ਵਿਭਾਗ, ਪੰਜਾਬ

ਭਾਸ਼ਾ ਵਿਭਾਗ, ਪੰਜਾਬ Contact information, map and directions, contact form, opening hours, services, ratings, photos, videos and announcements from ਭਾਸ਼ਾ ਵਿਭਾਗ, ਪੰਜਾਬ, Public & Government Service, Patiala.
(1)

The department established in 1948 under the name of 'Mahekma Punjabi' to look after the literary and cultural tradition of Punjab has taken a huge shape in 1957 under the name of Language Department, Punjab. ਭਾਸ਼ਾ ਵਿਭਾਗ, ਪੰਜਾਬੀ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਪ੍ਰਤੀਬੱਧਤਾ ਨਾਲ ਕਾਰਜ ਕਰ ਰਿਹਾ ਹੈ। ਇਹ ਪੰਜਾਬ ਦਾ ਅਜਿਹਾ ਸਰਕਾਰੀ ਅਦਾਰਾ ਹੈ ਜਿਸ ਵਿਚ ਸਾਹਿਤਕਾਰਾਂ ਦੀ ਕਲਮ ਦਾ ਸਤਿਕਾਰ ਕੀਤਾ ਜਾਂਦਾ ਹੈ। ਪੰਜਾਬੀ ਦੇ ਨਾ

ਲ-ਨਾਲ ਹਿੰਦੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾ ਦੇ ਵਿਕਾਸ ਲਈ ਬਹੁਤ ਸਾਰੀਆਂ ਵਿਕਾਸ ਸਕੀਮਾਂ ਜਿਨ੍ਹਾਂ ਵਿਚ ਪੰਜਾਬੀ ਦੇ ਮਿਆਰੀ ਸਾਹਿਤ ਦਾ ਪ੍ਰਕਾਸ਼ਨ, ਸਾਹਿਤਕਾਰਾਂ ਦਾ ਸਨਮਾਨ, ਬਾਲ ਸਾਹਿਤ, ਬੱਚਿਆਂ ਵਿਚ ਸਾਹਿਤਕ ਰੁਚੀ ਪੈਦਾ ਕਰਨ ਲਈ ਕੁਇਜ਼ ਮੁਕਾਬਲੇ, ਪੰਜਾਬੀ ਸਾਹਿਤ ਸਿਰਜਨ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਉਣਾ ਸ਼ਾਮਲ ਹੈ। ਭਾਸ਼ਾ ਵਿਭਾਗ ਵੱਲੋਂ ਹੁਣ ਤਕ 1500 ਦੇ ਕਰੀਬ ਟਾਈਟਲ ਜਿਨ੍ਹਾਂ ਵਿਚ ਵਿਸ਼ਵ ਕੋਸ਼, ਕਲਾਸਿਕ ਸਾਹਿਤ ਦਾ ਅਨੁਵਾਦ, ਸਰਵੇ ਪੁਸਤਕਾਂ, ਸ਼ਬਦਾਵਲੀਆਂ, ਰਚਨਾਤਮਕ ਸਾਹਿਤ ਦਾ ਪ੍ਰਕਾਸ਼ਨ ਕੀਤਾ ਜਾਂਦਾ ਹੈ। ਵਿਭਾਗ ਵੱਲੋਂ 4 ਰਸਾਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਭਾਸ਼ਾ ਵਿਭਾਗ ਵੱਲੋਂ ਹਰ ਸਾਲ ਵੱਖ-ਵੱਖ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿਚ ਆਪਣੀ ਸਾਹਿਤ ਸਿਰਜਨਾ, ਗਾਇਕੀ, ਕਲਾ ਨਾਲ ਯੋਗਦਾਨ ਪਾਉਣ ਵਾਲੀਆਂ ਸਾਹਿਤਕਾਰਾਂ/ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪੰਜਾਬੀ ਦੇ ਨਾਲ ਨਾਲ ਹਿੰਦੀ, ਸੰਸਕ੍ਰਿਤ ਅਤੇ ਉਰਦੂ ਵਿਚ ‘ਸਰਵੋਤਮ ਸਾਹਿਤ ਨੂੰ ਸਰਵੋਤਮ ਪੁਸਤਕ ਪੁਰਸਕਾਰ` ਨਾਲ ਸਨਮਾਨਿਤ ਕੀਤਾ ਜਾਂਦਾ ਹੈ।ਹਰ ਸਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 01 ਨਵੰਬਰ ਅਰਥਾਤ ਪੰਜਾਬ ਦਿਵਸ ਤੋਂ ਸ਼ੁਰੂਆਤ ਕਰਕੇ ‘ਪੰਜਾਬੀ ਸਪਤਾਹ` ਮਨਾਇਆ ਜਾਂਦਾ ਹੈ।ਜਿਸ ਵਿਚ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ। ਸਾਹਿਤਕ ਗੋਸ਼ਟੀਆਂ ਕਵੀ ਦਰਬਾਰ, ਨਾਟਕ ਮੁਕਾਬਲੇ, ਸਰਵੋਤਮ ਸਾਹਿਤ ਪੁਰਸਕਾਰਾਂ ਦੀ ਵੰਡ ਦੇ ਨਾਲ-ਨਾਲ ਰਾਜ ਪੱਧਰੀ ਕੁਇਜ਼ ਮੁਕਾਬਲੇ ਅਤੇ ਪੰਜਾਬੀ ਸਾਹਿਤ ਸਿਰਜਨ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਜਾਂਦੇ ਹਨ।

ਸ਼ੁਕਰੀਆ… ਮੀਡੀਆਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀhttps://shabadmala.org/shabadmala.apk  ...
25/05/2026

ਸ਼ੁਕਰੀਆ… ਮੀਡੀਆ
ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀ
https://shabadmala.org/shabadmala.apk


ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਦਾ ਹੇਠ ਦਿੱਤਾ ਲਿੰਕ ਖੋਲ੍ਹੋ ਜੀ…https://bhashavibhagpunjab.org/

ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ...
24/05/2026

ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼ ਸਰਾਭਾ ਵਿਖੇ ਕੀਤਾ ਗਿਆ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੌਰਾਨ ਸ਼ਹੀਦ ਸਰਾਭਾ ਤੇ ਗਦਰ ਲਹਿਰ ਨਾਲ ਸਬੰਧਤ ਕਵਿਤਾਵਾਂ ’ਤੇ ਅਧਾਰਤ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ।

ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨਸਾਹਿਤ ਅਤੇ ਗਦਰ ਲਹਿਰ ਨੂੰ ਦੇਣ ਬਾਰੇ ਹੋਈ ਵਿਚਾਰ ਚਰਚਾ, ਕਵੀ ਦਰਬਾਰ ਵੀ ਕ...
24/05/2026

ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ
ਸਾਹਿਤ ਅਤੇ ਗਦਰ ਲਹਿਰ ਨੂੰ ਦੇਣ ਬਾਰੇ ਹੋਈ ਵਿਚਾਰ ਚਰਚਾ, ਕਵੀ ਦਰਬਾਰ ਵੀ ਕਰਵਾਇਆ
ਸਰਾਭਾ/ਲੁਧਿਆਣਾ 24 ਮਈ:
ਪੰਜਾਬ ਸਰਕਾਰ ਦੀ ਸਰਪ੍ਰਸਤੀ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਕਵੀ ਦਰਬਾਰ ਦਾ ਆਯੋਜਨ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼ ਸਰਾਭਾ ਵਿਖੇ ਕਰਵਾਇਆ ਗਿਆ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਦੋ ਪੜਾਵਾਂ ਵਾਲੇ ਸਮਾਗਮ ਦੌਰਾਨ ਜਿੱਥੇ ਬੁਲਾਰਿਆਂ ਵੱਲੋਂ ਸ਼ਹੀਦ ਸਰਾਭਾ ਦੀ ਗਦਰ ਲਹਿਰ ਤੇ ਗਦਰ ਸਾਹਿਤ ਨੂੰ ਦੇਣ ਬਾਰੇ ਵਿਚਾਰ ਚਰਚਾ ਕੀਤੀ ਗਈ ਉੱਥੇ ਸ਼ਹੀਦ ਸਰਾਭਾ ਤੇ ਗਦਰ ਲਹਿਰ ਨਾਲ ਸਬੰਧਤ ਕਵਿਤਾਵਾਂ ’ਤੇ ਅਧਾਰਤ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਸਮਾਗਮ ਦੀ ਸਫਲਤਾ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਟਰਸਟ ਦੇ ਸੰਚਾਲਕ ਸ. ਅਵਤਾਰ ਸਿੰਘ, ਕਰਨਲ ਰਣਧੀਰ ਸਿੰਘ, ਸਾਧੂ ਸਿੰਘ, ਜਸਵਿੰਦਰ ਰਾਣਾ, ਪਰਮਜੀਤ ਸਿੰਘ ਤੇ ਕਲੱਬ ਪ੍ਰਧਾਨ ਦਵਿੰਦਰ ਸਿੰਘ ਹੋਰਾਂ ਨੇ ਭਰਵਾਂ ਯੋਗਦਾਨ ਪਾਇਆ। ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।
ਪ੍ਰੋ. ਜਗਮੋਹਨ ਸਿੰਘ ਦੀ ਪ੍ਰਧਾਨਗੀ ’ਚ ਹੋਈ ਵਿਚਾਰ ਚਰਚਾ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਜਸਵੀਰ ਸਿੰਘ ਨੇ ਕੀਤੀ। ਉਨ੍ਹਾਂ ‘ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਗਦਰ ਲਹਿਰ’ ਬਾਰੇ ਬੋਲਦਿਆਂ ਕਿਹਾ ਕਿ ਸ਼ਹੀਦ ਸਰਾਭਾ ਵਰਗੇ ਜੋਸ਼ੀਲੇ ਤੇ ਸੂਝਵਾਨ ਦੇਸ਼ ਭਗਤਾਂ ਦੇ ਯਤਨਾਂ ਸਦਕਾ ਸਿਰਜੀ ਗਈ ਗਦਰ ਲਹਿਰ ਨੇ ਅੰਗਰੇਜ਼ੀ ਸਰਕਾਰ ਅੰਦਰ ਇੱਕ ਅਜਿਹਾ ਡਰ ਬੈਠਾ ਦਿੱਤਾ ਸੀ ਕਿ ਅਜ਼ਾਦੀ ਲਈ ਭਾਰਤ ਵਸਦੇ ਜੁਝਾਰੂ ਲੋਕ ਹੀ ਕੇਵਲ ਸੰਘਰਸ਼ ਕਰਨ ਦੇ ਰੌਅ ਵਿੱਚ ਨਹੀਂ ਹਨ ਸਗੋਂ ਵਿਦੇਸ਼ਾਂ ’ਚ ਬੈਠੇ ਭਾਰਤੀ ਵੀ ਵਿਸ਼ਵ ਪੱਧਰ ’ਤੇ ਵੀ ਆਪਣੇ ਮੁਲਕ ਦੀ ਅਜ਼ਾਦੀ ਲਈ ਆਵਾਜ਼ ਚੁੱਕ ਰਹੇ ਹਨ। ਇਹ ਸਮਾਜਿਕ ਤੇ ਸੱਭਿਆਚਾਰਕ ਸਾਂਝਾਂ ’ਚੋਂ ਉਪਜੀ ਲਹਿਰ ਸੀ। ਇਸ ਕਰਕੇ ਗਦਰ ਲਹਿਰ ਦੇ ਸੰਕਲਪ ਤੇ ਮਨੋਰਥ ਅਜੋਕੇ ਭਾਰਤ ਲਈ ਵੀ ਮਾਰਗਦਰਸ਼ਕ ਹਨ। ਜਿੰਨ੍ਹਾਂ ਨੂੰ ਸਮਝਣ ਤੇ ਅਮਲੀ ਰੂਪ ਦੇਣ ਦੀ ਲੋੜ ਹੈ। ਲੋਕ ਪੱਖੀ ਲਹਿਰਾਂ ਦੇ ਇਤਿਹਾਸ ਨੂੰ ਨਵੇਂ ਨਜ਼ਰੀਏ ਤੋਂ ਵਾਚਣ ਵਾਲੇ ਡਾ. ਸੁਮੇਲ ਸਿੰਘ ਸਿੱਧੂ ਨੇ ‘ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਗਦਰ ਸਾਹਿਤ’ ਬਾਰੇ ਕਿਹਾ ਕਿ ਗਦਰ ਸਾਹਿਤ ਨੇ ਦਰਸਾ ਦਿੱਤਾ ਸੀ ਕਿ ਸਾਹਿਤ ਕਿਉਂ ਲਿਿਖਆ ਤੇ ਕਿਉਂ ਪੜ੍ਹਿਆ ਜਾਂਦਾ ਹੈ। ਗਦਰੀ ਸਾਹਿਤ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਰਾਹੀਂ ਦੇਸ਼ ਨੂੰ ਪਿਆਰ ਕਰਨ ਦਾ ਮਤਲਬ ਦੇਸ਼ ਨੂੰ ਅਜ਼ਾਦ ਕਰਵਾਉਣ ਦੀ ਲੜਾਈ ਸੀ। ਇਸ ਸਾਹਿਤ ਦੇ ਅਜਿਹੇ ਹੋਕਿਆਂ ਨੇ ਹਰ ਇੱਕ ਭਾਰਤੀ ਨੂੰ ਦੇਸ਼ ਅਜ਼ਾਦ ਕਰਵਾਉਣ ਲਈ ਹਲੂਣਿਆ। ਮਿਸਾਲ ਵਜੋਂ ‘ਗੱਲੀਂ ਗਦਰ ਨਾ ਹੋਏ ਪਿਆਰੇ,’ ‘ਛੇਤੀ ਹੋਸ਼ ਸੰਭਾਲੋ,’ ਆਦਿ ਨਾਅਰਿਆਂ ਰਾਹੀਂ ਗਦਰ ਸਾਹਿਤ ਦੇ ਪਰਚਿਆਂ ਤੇ ਕਿਤਾਬਚਿਆਂ ਦੀ ਸ਼ੁਰੂਆਤ ਹੁੰਦੀ ਸੀ। ਸ. ਸਿੱਧੂ ਨੇ ਕਿਹਾ ਕਿ ਗਦਰੀ ਭਾਵੇਂ ਬਹੁਤ ਪੜ੍ਹੇ ਲਿਖੇ ਨਹੀਂ ਸਨ ਪਰ ਉਹ ਵਿਦੇਸ਼ਾਂ ’ਚ ਹੱਢ ਭੰਨਵੀਂ ਕਮਾਈ ਦੇ ਨਾਲ-ਨਾਲ ਉੱਚ ਕੋਟੀ ਦਾ ਸਾਹਿਤ ਸਿਰਜਣ ਲਈ ਵੀ ਸਰਗਰਮ ਰਹੇ। ਉਨ੍ਹਾਂ ਦੇ ਸਾਹਿਤ ਦੇ ਆਦਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਸਿੱਖ ਗੁਰੂ ਸਨ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਗਦਰ ਲਹਿਰ ਨਾਲ ਜੁੜੀ ਬੀਬੀ ਗੁਲਾਬ ਕੌਰ ਦੀ ਸ਼ਖ਼ਸੀਅਤ ਤੋਂ ਅੰਦਾਜ਼ਾ ਲਗਾਇਆ ਜਾ ਸਕਦੈ ਹੈ ਕਿ ਉਨ੍ਹਾਂ ਸਮਿਆਂ ਵਿੱਚ ਵੀ ਗਦਰੀ, ਔਰਤਾਂ ਨੂੰ ਪੜਾਉਣ ਤੇ ਬਰਾਬਰ ਦਾ ਰੁਤਬਾ ਦੇਣ ਲਈ ਵਚਨਬੱਧ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਾਨੀ (ਸਹੀਦ ਭਗਤ ਸਿੰਘ ਦੀ ਮਾਤਾ) ਨੇ ਦੱਸਿਆ ਸੀ ਕਿ ਇੱਕ ਵਾਰ ਕਰਤਾਰ ਸਿੰਘ ਸਰਾਭਾ ਉਨ੍ਹਾਂ ਦੇ ਘਰ ਆਇਆ ਤਾਂ ਸ. ਕਿਸ਼ਨ ਸਿੰਘ (ਸ਼ਹੀਦ ਭਗਤ ਸਿੰਘ ਦੇ ਪਿਤਾ) ਨੇ ਉਸ ਨੂੰ ਇੱਕ ਹਜ਼ਾਰ ਰੁਪਏ ਦਿੱਤੇ। ਇਸ ਫੇਰੀ ਨੇ ਭਗਤ ਸਿੰਘ ਗਹਿਰਾ ਪ੍ਰਭਾਵ ਪਾਇਆ ਤੇ ਉਸ ਨੇ ਸ਼ਹੀਦ ਸਰਾਭਾ ਨੂੰ ਆਪਣਾ ਗੁਰੂ ਧਾਰ ਲਿਆ। ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲੀ ਵਾਰ ਸ਼ਹੀਦ ਸਰਾਭਾ ਦੀ ਯਾਦ ਵਿੱਚ ਸਮਾਗਮ ਕਰਵਾਉਣ ਦੀ ਸ਼ਲਾਘਾ ਕੀਤੀ। ਅਖੀਰ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼ ਦੇ ਚੇਅਰਮੈਨ ਸ. ਅਵਤਾਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਸਮਾਗਮ ਕਰਵਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਕਵੀ ਦਰਬਾਰ: ਸਮਾਗਮ ਦੇ ਦੂਸਰੇ ਪੜਾਅ ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਸ਼ਾਇਰ ਤੇ ਪੱਤਰਕਾਰ ਸੀ. ਮਾਰਕੰਡਾ ਨੇ ਕੀਤੀ। ਪ੍ਰਿੰ. ਮਹਿੰਦਰ ਕੌਰ ਗਰੇਵਾਲ ਨੇ ਆਪਣੀ ਕਵਿਤਾ ‘ਕੀ ਆਖਾ ਵੀਰ ਸਰਾਭੇ ਨੂੰ’ ਰਾਹੀਂ ਪੰਜਾਬ ਦੇ ਅਜੋਕੇ ਸੰਘਰਸ਼ੀ ਲੋਕਾਂ ਦੀ ਗੱਲ ਕੀਤੀ । ਕਰਮਜੀਤ ਗਰੇਵਾਲ ਲਲਤੋਂ ਕਲਾਂ ਨੇ ‘ਇੱਕ ਗੱਭਰੂ ਉਨੀ ਸਾਲਾਂ ਦਾ’ ਗੀਤ ਤੁਰੰਨਮ ’ਚ ਗਾ ਕੇ ਮਾਹੌਲ ਨੂੰ ਜੋਸ਼ ਪ੍ਰਦਾਨ ਕੀਤਾ। ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦੀਆਂ ਵਿਿਦਆਰਥਣਾਂ ਨੇ ‘ਦੇਸ਼ ਲਈ ਡੁੱਲ-ਡੁੱਲ ਪੈਂਦਾ ਪਿਆਰ ਸਰਾਭੇ ਦਾ’ ਅਤੇ ‘ਪਿੰਡ ਸਰਾਭੇ ਜੰਮਿਆ ਜੀਹਦਾ ਨਾ ਕਰਤਾਰ’ ਰਾਹੀਂ ਸਰੋਤਿਆਂ ਨੂੰ ਨਵਾਂ ਹਲੂਣਾ ਦਿੱਤਾ। ਇੰਦਰਜੀਤ ਕੌਰ ਵਡਾਲਾ ਗ੍ਰੰਥੀਆਂ ਨੇ ‘ਗਦਰ ਦੀ ਅੱਗ ਸੀ ਸੀਨੇ ਉਹ ਤਿੱਖੀ ਤਲਵਾਰ ਵਰਗਾ ਸੀ’ ਕਵਿਤਾ ਰਾਹੀਂ ਸ. ਸਰਾਭਾ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਸਿਡਨੀ (ਆਸਟਰੇਲੀਆ) ਤੋਂ ਆਏ ਕਵੀ ਪ੍ਰਗਟ ਸਿੰਘ ਗਿੱਲ ਬਾਗੀ ਨੇ ‘ਅਜ਼ਾਦੀ ਦਾ ਦੀਵਾ’ ਕਵਿਤਾ ਰਾਹੀਂ ਗਦਰ ਲਹਿਰ ਨੂੰ ਦੇਸ਼ ਦੀ ਅਜ਼ਾਦੀ ਲਈ ਇੱਕ ਚਿਣਗ ਵਜੋਂ ਸੰਬੋਧਤ ਕੀਤਾ। ਅਮਰਦੀਪ ਕੌਰ ਮੋਹਾਲੀ ਨੇ ਸਰਾਭੇ ਦੀ ਜੀਵਨੀ ਨੂੰ ਕਾਵਿਕ ਰੂਪ ’ਚ ਪੇਸ਼ ਕੀਤਾ। ਪ੍ਰੋ. ਸਤਵੰਤ ਸਿੰਘ ਕੰਵਲ ਨੇ ਆਪਣੀ ਲੰਬੀ ਕਵਿਤਾ ‘ਇਉਂ ਵੀ ਜਿਉਇਆ ਜਾ ਸਕਦਾ ਹੈ..’ ਰਾਹੀਂ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਸਰਾਭਾ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦਾ ਹੋਕਾ ਦਿੱਤਾ। ਅਵਤਾਰਜੀਤ ਸਿੰਘ ਪਟਿਆਲਾ ਨੇ ਆਪਣੇ ਗੀਤ ‘ਅਸੀਂ ਜੋ ਵੀ ਲਿਖਦੇ ਹਾਂ ਫਰਜ਼ ਜ਼ਰੂਰੀ ਲਈ’ ਰਾਹੀਂ ਸ਼ਹੀਦ ਸਰਾਭੇ ਹੋਰਾਂ ਦੇ ਸਾਹਿਤ ਰਚਨ ਦੇ ਮਨੋਰਥਾਂ ਬਾਰੇ ਚਾਨਣਾ ਪਾਇਆ। ਰਾਜਵੀਰ ਮੱਤਾ, ਤੇਜਿੰਦਰ ਮਾਰਕੰਡਾ, ਜਸਵੰਤ ਕੌਰ ਮਨਸੂਰਾਂ, ਸੰਨੀ ਵਰਮਾ ਚਕੋਹੀ ਤੇ ਨਵਜੋਤ ਕੌਰ ਭੁੱਲਰ (ਅੰਮ੍ਰਿਤਸਰ) ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਸ਼ਹੀਦ ਨੂੰ ਯਾਦ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸ੍ਰੀ ਸੀ. ਮਾਰਕੰਡਾ ਨੇ ਭਾਸ਼ਾ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿ ਕਿਹਾ ਕਿ ਭਾਵੇਂ ਕਿੰਨੀ ਵੀ ਤਕਨਾਲੋਜੀ ਆ ਜਾਵੇ ਪਰ ਸਾਹਿਤ ਰਚਨ ਤੇ ਪੜ੍ਹਨ ਦੀ ਅਹਿਮੀਅਤ ਕਦੇ ਵੀ ਘਟਣੀ ਨਹੀਂ। ਇਸ ਕਰਕੇ ਸਾਹਿਤਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ਗੱਲ ਕਰਨ ਵਾਲੇ ਸਾਹਿਤ ਦੀ ਸਿਰਜਣਾ ਕਰਨ। ਉਨ੍ਹਾਂ ਆਪਣੀਆਂ ਦੋ ਰਚਨਾਵਾਂ ‘ਮੈਂ ਦੱਸਾਂਗਾ’ ਤੇ ‘ਤਾਹੀਓ ਤਾਂ ਦਰ ਤੇਰੇ ’ਤੇ ਆਇਆ ਹਾਂ’ ਰਾਹੀਂ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ ਦਿੱੱਤਾ।
ਸਾਰੇ ਬੁਲਾਰਿਆਂ ਤੇ ਕਵੀਆਂ ਦਾ ਭਾਸ਼ਾ ਵਿਭਾਗ ਵੱਲੋਂ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਦੇ ਸੈੱਟਾਂ ਨਾ; ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖ਼ੂਬੀ ਕੀਤਾ। ਇਸ ਮੌਕੇ ਸੀ.ਐਮ.ਓ. ਲੁਧਿਆਣਾ ਡਾ. ਰਮਨਦੀਪ ਕੌਰ, ਮੇਜ਼ਬਾਨ ਕਾਲਜ ਦੀ ਪ੍ਰਿੰ. ਪ੍ਰਭਜੋਤ ਕੌਰ ਸੈਣੀ, ਸਾਬਕਾ ਪ੍ਰਿੰ. ਮਹਿੰਦਰ ਕੌਰ ਗਰੇਵਾਲ, ਡਾ. ਬਲਜੀਤ ਸਿੰਘ ਵਿਰਕ, ਖੋਜ ਸਹਾਇਕ ਹਰਪ੍ਰੀਤ ਸਿੰਘ, ਅੰਕੁਸ਼ ਕੁਮਾਰ, ਅਰੁਣ ਕੁਮਾਰ, ਤਰਲੋਕ ਨੇਗੀ ਤੇ ਸਿਮਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਤੋਂ ਬਾਅਦ ਸਾਰੇ ਬੁਲਾਰੇ, ਕਵੀ ਤੇ ਪ੍ਰਬੰਧਕਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਦੇ ਦਰਸ਼ਨ ਕੀਤੇ।
ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀ
https://shabadmala.org/shabadmala.apk

ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਦਾ ਹੇਠ ਦਿੱਤਾ ਲਿੰਕ ਖੋਲ੍ਹੋ ਜੀ…https://bhashavibhagpunjab.org/

23/05/2026

ਪੰਜਾਬ ਸਰਕਾਰ ਦੀ ਸਰਪ੍ਰਸਤੀ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਕਵੀ ਦਰਬਾਰ ਦਾ ਆਯੋਜਨ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼ ਸਰਾਭਾ ਵਿਖੇ ਕਰਵਾਇਆ ਗਿਆ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਦੋ ਪੜਾਵਾਂ ਵਾਲੇ ਸਮਾਗਮ ਦੌਰਾਨ ਜਿੱਥੇ ਬੁਲਾਰਿਆਂ ਵੱਲੋਂ ਸ਼ਹੀਦ ਸਰਾਭਾ ਦੀ ਗਦਰ ਲਹਿਰ ਤੇ ਗਦਰ ਸਾਹਿਤ ਨੂੰ ਦੇਣ ਬਾਰੇ ਵਿਚਾਰ ਚਰਚਾ ਕੀਤੀ ਗਈ ਉੱਥੇ ਸ਼ਹੀਦ ਸਰਾਭਾ ਤੇ ਗਦਰ ਲਹਿਰ ਨਾਲ ਸਬੰਧਤ ਕਵਿਤਾਵਾਂ ’ਤੇ ਅਧਾਰਤ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ।
ਦੇਖੋ ਪੂਰੀ ਵੀਡੀਓ ਰਿਪੋਰਟ। 2

23/05/2026

ਪੰਜਾਬ ਸਰਕਾਰ ਦੀ ਸਰਪ੍ਰਸਤੀ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਕਵੀ ਦਰਬਾਰ ਦਾ ਆਯੋਜਨ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼ ਸਰਾਭਾ ਵਿਖੇ ਕਰਵਾਇਆ ਗਿਆ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਦੋ ਪੜਾਵਾਂ ਵਾਲੇ ਸਮਾਗਮ ਦੌਰਾਨ ਜਿੱਥੇ ਬੁਲਾਰਿਆਂ ਵੱਲੋਂ ਸ਼ਹੀਦ ਸਰਾਭਾ ਦੀ ਗਦਰ ਲਹਿਰ ਤੇ ਗਦਰ ਸਾਹਿਤ ਨੂੰ ਦੇਣ ਬਾਰੇ ਵਿਚਾਰ ਚਰਚਾ ਕੀਤੀ ਗਈ ਉੱਥੇ ਸ਼ਹੀਦ ਸਰਾਭਾ ਤੇ ਗਦਰ ਲਹਿਰ ਨਾਲ ਸਬੰਧਤ ਕਵਿਤਾਵਾਂ ’ਤੇ ਅਧਾਰਤ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ।
ਦੇਖੋ ਪੂਰੀ ਵੀਡੀਓ ਰਿਪੋਰਟ।

ਸਨਿਮਰ ਸੱਦਾ…ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀhttps://shabadmala.org/shabadmala.apk     ...
21/05/2026

ਸਨਿਮਰ ਸੱਦਾ…
ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀ
https://shabadmala.org/shabadmala.apk

ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਦਾ ਹੇਠ ਦਿੱਤਾ ਲਿੰਕ ਖੋਲ੍ਹੋ ਜੀ…https://bhashavibhagpunjab.org/

ਸਨਿਮਰ ਸੱਦਾ…ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀhttps://shabadmala.org/shabadmala.apk     ...
21/05/2026

ਸਨਿਮਰ ਸੱਦਾ…
ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀ
https://shabadmala.org/shabadmala.apk


ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਦਾ ਹੇਠ ਦਿੱਤਾ ਲਿੰਕ ਖੋਲ੍ਹੋ ਜੀ…https://bhashavibhagpunjab.org/

Address

Patiala

Website

Alerts

Be the first to know and let us send you an email when ਭਾਸ਼ਾ ਵਿਭਾਗ, ਪੰਜਾਬ posts news and promotions. Your email address will not be used for any other purpose, and you can unsubscribe at any time.

Contact The Organization

Send a message to ਭਾਸ਼ਾ ਵਿਭਾਗ, ਪੰਜਾਬ:

Share