08/06/2026
ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਪਿੰਡ ਬਰਸਾਲ ਦੀ ਭੈਣ ਚਰਨਜੀਤ ਕੌਰ ਨੂੰ ਪਿਛਲੇ ਚਾਰ ਹਫਤਿਆਂ ਤੋਂ ਕੀਤਾ ਜਾ ਰਿਹਾ ਹੈ ਹਰਾਸਮੈਂਟ ਡਰਾਇਆ ਧਮਕਾਇਆ ਜਾ ਰਿਹਾ ਹੈ ਹੈ ਨਸ਼ੇੜੀ ਮੁੰਡਿਆਂ ਕੋਲੋਂ ਗਾਲੀ ਗਲੋਚ ਕਰਵਾਇਆ ਜਾ ਰਿਹਾ ਹੈ ਕਈ ਵਾਰ ਦਰਖਾਸਤ ਤਾਂ ਦੇਣ ਤੋਂ ਬਾਅਦ ਵੀ ਪੁਲਿਸ ਹੱਥ ਉੱਤੇ ਹੱਥ ਧਰ ਕੇ ਬੈਠੀ ਆ।
ਲਗਾਤਾਰ ਉਸ ਦੇ ਬੱਚਿਆਂ ਦੀ ਅਤੇ ਉਸ ਦੀ ਰੈਕੀ ਕਰਵਾਈ ਜਾ ਰਹੀ ਆ, ਜੇਕਰ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਉਸ ਸਰਪੰਚ ਰੈਕੀ ਕਰਨ ਵਾਲੇ ਉਸ ਦੇ ਸਾਥੀਆਂ ਤੇ ਕੋਈ ਸਖਤ ਐਕਸ਼ਨ ਨਾ ਲਿਆ ਤਾਂ ਕੋਈ ਅਣਸਖਾਵੀ ਘਟਨਾ ਵਾਪਰ ਸਕਦੀ ਹੈ, ਜਿਸ ਦੀ ਪੂਰੀ ਪੂਰੀ ਜਿੰਮੇਵਾਰੀ ਆਮ ਆਦਮੀ ਪਾਰਟੀ ਦੇ ਸਰਪੰਚ ਹਰਦੀਪ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਭੈਣ ਚਰਨਜੀਤ ਕੋਲ ਸਾਰੇ ਸਬੂਤ ਸੀਸੀਟੀ ਕੈਮਰੇ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਹਜੇ ਤੱਕ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ।