Bablu Muktsar

Bablu Muktsar Social Health Care

ਜ਼ਿਲ੍ਹਾ ਮੁਕਤਸਰ ਸਾਹਿਬ
03/12/2024

ਜ਼ਿਲ੍ਹਾ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ: ਮਾਨਯੋਗ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਜ਼ਿਲ੍ਹੇ ਦੇ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ, ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਸਹੁੰ ਚੁਕਾਉਂਦੇ ਹੋਏ।

Wah Bai Ban Gayi REEL
24/09/2024

Wah Bai Ban Gayi REEL

20/09/2024

ਇਕੱਲੇ ਤੁਰਨ ਦੀ ਆਦਤ🚶‍♂ ਪਾ ਲਾ ਮਿਤਰਾ ਕਿਉਂਕਿ ਇਥੇ ਲੋਕ ਸਾਥ🤝 ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੋੜ ਹੋਵੇ….❤️✍🏻

Reality
18/09/2024

Reality

15/09/2024

#ਗਿੱਦੜਬਾਹਾ #ਮੁਕਤਸਰ

15/09/2024

INTENSIFIED CAMPAIGN under Punjab State AIDS Control society Chandigarh/NACO ਦੀ ਦਿਸ਼ਾ ਨਿਰਦੇਸ਼ ਅਨੁਸਾਰ 12 ਅਗਸਤ ਤੋਂ 10 ਅਕਤੂ...
10/09/2024

INTENSIFIED CAMPAIGN under Punjab State AIDS Control society Chandigarh/NACO ਦੀ ਦਿਸ਼ਾ ਨਿਰਦੇਸ਼ ਅਨੁਸਾਰ 12 ਅਗਸਤ ਤੋਂ 10 ਅਕਤੂਬਰ ਤੱਕ HIV Awerness Campaign ਚੱਲ ਰਿਹਾ ਹੈ। ਜਿਸ ਦੌਰਾਨ ਸਾਡੀ ਟੀਮ ਜ਼ਿਲ੍ਹਾ ਯੂਥ ਵੈਲਫੇਅਰ ਐਸੋਸੀਏਸ਼ਨ ਲਿੰਕ ਵਰਕਰ ਸਕੀਮ ਅਧੀਨ ਮੁਕਤਸਰ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਮਿਡਲ ਤੋਂ ਸੀਨੀਅਰ ਸੈਕੰਡਰੀ ਦੇ ਬੱਚਿਆ ਨੂੰ HIV ਪ੍ਰਤੀ ਐਡਰੈੱਸ ਕੀਤਾ ਗਿਆ। ਉਹਨਾਂ ਨੂੰ HIV ਹੋਣ ਦੇ ਕਾਰਨ ਤੇ ਬਚਾਓ ਬਾਰੇ ਜਾਗਰੂਕ ਕੀਤਾ ਗਿਆ ਨਾਲ ਹੀ HIV ਤੇ ਏਡਜ਼ ਦੇ ਵਿਚਕਾਰ ਅੰਤਰ ਬਾਰੇ ਦੱਸਿਆ ਗਿਆ । ਹੁਣ ਤੱਕ ਲੱਗਭਗ 35-40 ਪਿੰਡਾਂ ਦੇ ਸਕੂਲਾਂ ਵਿੱਚ Campaign ਕੀਤਾ ਜਾ ਚੁੱਕਿਆ ਹੈ। ਜਲਦੀ ਹੀ ਹੋਰ 100+ ਸਕੂਲਾਂ ਵਿੱਚ Campaign ਕੀਤਾ ਜਾਵੇਗਾ। ਤਾਂ ਜੌ ਸਾਡਾ ਯੂਥ ਇਸ ਤਰ੍ਹਾਂ ਦੇ ਭਿਆਨਕ ਵਾਇਰਸ ਤੋਂ ਜਾਗਰੂਕ ਰਹੇ। ਤਾਂ ਜੌ HIV ਦੀ ਵੱਧ ਰਹੀ ਮਾਰ ਨੂੰ ਕੰਟਰੋਲ ਕੀਤਾ ਜਾ ਸਕੇ।

ਮਿਤੀ 10/09/24ਰਾਤ 10 ਵਜੇ ਤੋਂ ਬਾਅਦ ਲਾਊਡ ਸਪੀਕਰ ਚਲਦੇ ਪਾਏ ਗਏ ਤਾਂ ਹੋਵੇਗੀ ਸਖਤ ਕਾਰਵਾਈਡੀ ਸੀ ਅਤੇ ਐਸ.ਐਸ.ਪੀ ਨੇ ਕੀਤੀ ਐਨ ਜੀ ਓਜ ਨਾਲ ਮੀਟ...
10/09/2024

ਮਿਤੀ 10/09/24
ਰਾਤ 10 ਵਜੇ ਤੋਂ ਬਾਅਦ ਲਾਊਡ ਸਪੀਕਰ ਚਲਦੇ ਪਾਏ ਗਏ ਤਾਂ ਹੋਵੇਗੀ ਸਖਤ ਕਾਰਵਾਈ
ਡੀ ਸੀ ਅਤੇ ਐਸ.ਐਸ.ਪੀ ਨੇ ਕੀਤੀ ਐਨ ਜੀ ਓਜ ਨਾਲ ਮੀਟਿੰਗ
ਸ੍ਰੀ ਮੁਕਤਸਰ ਸਾਹਿਬ 10 ਸਤੰਬਰ
ਸ਼੍ਰੀ ਰਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਤਹਿਤ ਅੱਜ ਆਵਾਜ ਪ੍ਰਦੂਸ਼ਣ ਦੇ ਵੱਧ ਰਹੇ ਪ੍ਰਕੋਪ ਨੂੰ ਠੱਲ ਪਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਨੇ ਪੁਲਿਸ ਨਾਲ ਰਲ ਕੇ ਕਮਰ ਕਸ ਲਈ ਹੈ। ਇਸ ਸਬੰਧੀ ਜਿਲਾ ਪ੍ਰਸਾਸ਼ਨ ਦੇ ਅਧਿਕਾਰੀਆਂ ਦੀ ਸਮੂਚੀ ਟੀਮ ਅਤੇ ਪੁਲਿਸ ਦੇ ਸਹਿਯੋਗ ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਬੋਲਿਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਮੈਰਿਜ ਪੈਲਸ, ਧਾਰਿਮਕ ਸੰਸਥਾ ਜਾਂ ਸੜਕ ਕਿਨਾਰੇ ਲਾਊਡ ਸਪੀਕਰ ਜੇਕਰ ਮਿਥੇ ਸਮੇਂ ਤੋਂ ਬਾਅਦ ਚਲਦਾ ਹੈ ਤਾਂ ਉਸ ਨੂੰ ਜਬਤ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਇਹ ਪ੍ਰਕਰਿਆ ਇੱਕ ਹਫਤੇ ਦੀ ਚੇਤਾਵਨੀ ਤੋਂ ਬਾਅਦ ਜਬਤ ਕਰਨੇ ਸ਼ੁਰੂ ਕੀਤੇ ਜਾਣ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਟੈਂਟ ਮਾਲਕਾਂ ਨੂੰ ਹਦਾਇਤ ਕੀਤੀ ਕਿ ਜੇਕਰ ਟੈਂਟ ਦਾ ਸਮਾਨ ਨਜਾਇਜ ਤੌਰ ਤੇ ਸੜਕ ਜਾਂ ਗਲੀ ਵਿੱਚ ਲੱਗਾ ਪਾਇਆ ਜਾਂਦਾ ਹੈ ਜਿਸ ਨਾਲ ਆਉਣ ਜਾਣ ਵਿੱਚ ਲੋਕਾਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਨੂੰ ਸਬੰਧਿਤ ਨਗਰ ਕੌਂਸਲਾਂ ਵੱਲੋਂ ਉਸ ਨੂੰ ਜਬਤ ਕਰ ਲਿਆ ਜਾਵੇਗਾ।
ਇਸ ਸਬੰਧੀ ਉਨਾਂ ਸਮੂਹ ਐਸ.ਡੀ.ਐਮ ਨੂੰ ਕਿਹਾ ਕਿ ਆਵਾਜ ਪ੍ਰਦੂਸ਼ਣ ਨੂੰ ਰੋਕਣ ਲਈ ਲਾਊਡ ਸਪੀਕਰ ਵਾਲਿਆਂ, ਟੈਂਟ ਵਾਲਿਆਂ ਨਾਲ ਅਗਤੇਰੀ ਮੀਟਿੰਗ ਵੀ ਕੀਤੀ ਜਾਵੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਤੁਸ਼ਾਰ ਗੁਪਤਾ ਐਸ.ਐਸ.ਪੀ ਤੋਂ ਇਲਾਵਾ ਸਮੂਹ ਐਸ.ਡੀ.ਐਮਜ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜਰ ਸਨ। #ਮੁਕਤਸਰ #ਗਿੱਦੜਬਾਹਾ

ਸਿੱਖਿਆ ਹੀ ਇਕ ਅਜਿਹਾ ਮੰਤਰ ਹੈ ਜਿਸ ਨਾਲ ਤੁਸੀ ਜਿੰਦਗੀ ਵਿੱਚ ਕੁਝ ਵੀ ਹਾਸਿਲ ਕਰ ਸਕਦੇ ਹੋ।
24/08/2024

ਸਿੱਖਿਆ ਹੀ ਇਕ ਅਜਿਹਾ ਮੰਤਰ
ਹੈ ਜਿਸ ਨਾਲ ਤੁਸੀ ਜਿੰਦਗੀ ਵਿੱਚ ਕੁਝ ਵੀ ਹਾਸਿਲ ਕਰ ਸਕਦੇ ਹੋ।

23/08/2024

ਤੀਆਂ ਦੇ ਸਭਿਆਚਾਰਕ ਮੇਲੇ ਵਿੱਚ ਔਰਤਾਂ ਦਾ ਵੱਧ ਤੋਂ ਵੱਧ ਭਾਗੀਦਾਰ ਹੋਣਾ ਜਰੂਰੀ -- ਡਿਪਟੀ ਕਮਿਸ਼ਨਰ- ਸਭਿਆਚਾਰਕ ਮੇਲੇ ਨੂੰ  ਸਫਲ ਬਨਾਉਣ ਲਈ ਵਿਭ...
22/08/2024

ਤੀਆਂ ਦੇ ਸਭਿਆਚਾਰਕ ਮੇਲੇ ਵਿੱਚ ਔਰਤਾਂ ਦਾ ਵੱਧ ਤੋਂ ਵੱਧ ਭਾਗੀਦਾਰ ਹੋਣਾ ਜਰੂਰੀ -- ਡਿਪਟੀ ਕਮਿਸ਼ਨਰ
- ਸਭਿਆਚਾਰਕ ਮੇਲੇ ਨੂੰ ਸਫਲ ਬਨਾਉਣ ਲਈ ਵਿਭਾਗੀ ਅਧਿਕਾਰੀ ਆਪਸੀ ਰੱਖਣ ਤਾਲਮੇਲ

ਸ੍ਰੀ ਮੁਕਤਸਰ ਸਾਹਿਬ 22 ਅਗਸਤ
ਸਭਿਆਚਾਰਕ ਮਾਮਲੇ ਪੰਜਾਬ ਵਲੋਂ ਰਾਜ ਪੱਧਰ ਦਾ ਤੀਆਂ ਦਾ ਮੇਲਾ ਕਰਵਾਉਣ ਲਈ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਪ੍ਰਧਾਨਗੀ ਹੇਠ ਰਿਵਿਊ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੋਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਪਿੰਡ ਭਲਾਈਆਣਾ ਵਿਖੇ 28 ਅਗਸਤ ਤੋਂ 30 ਅਗਸਤ 2024 ਤੱਕ ਤੀਆਂ ਦਾ ਸਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਮੀਟਿੰਗ ਦੌਰਾਨ ਉਹਨਾਂ ਦੱਸਿਆਂ ਕਿ ਤੀਆਂ ਦਾ ਸਭਿਆਚਾਰਕ ਮੇਲਾ ਕਰਵਾਉਣ ਦਾ ਮੁੱਖ ਮਕਸਦ ਔਰਤਾਂ ਦੇ ਮਾਨ ਸਨਮਾਨ,ਸਮਾਜਿਕ ਅਤੇ ਆਰਥਿਕ ਪੱਧਰ ਤੇ ਉਚੱਾ ਚੁੱਕਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਮੇਲੇ ਵਿੱਚ ਲੜਕੀਆਂ, ਮੁਟਿਆਰਾਂ ਅਤੇ ਔਰਤਾਂ ਨੂੰ ਵੱਧ ਤੋਂ ਵੱਧ ਭਾਗੀਦਾਰ ਹੋਣਾ ਜਰੂਰੀ ਹੈ।
ਉਹਨਾਂ ਤਾਲਮੇਲ ਕਮੇਟੀਆਂ ਦੇ ਇੰਚਾਰਜਾਂ ਨੂੰ ਹਦਾਇਤ ਕੀਤੀ ਕਿ ਇਸ ਮੇਲੇ ਨੂੰ ਸਫਲ ਬਨਾਉਣ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਬਾਕੀ ਨਾ ਛੱਡਣ ਅਤੇ ਆਪਸੀ ਤਾਲਮੇਲ ਰੱਖਣ।
ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਇਸ ਤੀਆਂ ਦੇ ਸਭਿਆਚਾਰਕ ਮੇਲੇ ਵਿੱਚ ਗਿੱਧੇ-ਭੰਗੜੇ, ਰੰਗੋਲੀ ਅਤੇ ਮਹਿੰਦੇ ਦੇ ਮੁਕਾਬਲੇ ਵੀ ਕਰਵਾਏ ਜਾਣਗੇ, ਇਸ ਤੋਂ ਇਲਾਵਾ ਮਨੋਰਜਨ ਲਈ ਪੀਘਾਂ, ਝੂਲਿਆਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਕੀਤਾ ਜਾਵੇਗਾ।
ਉਹਨਾਂ ਜਿ਼ਲ੍ਹੇ ਦੀਆਂ ਲੜਕੀਆਂ, ਮੁਟਿਆਰਾਂ, ਔਰਤਾਂ, ਪਤਵੰਤੇ ਵਿਅਕਤੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤੀਆਂ ਦੇ ਮੇਲੇ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਸੁਰਿੰਦਰ ਸਿੰਘ ਢਿਲੋਂ ਏ.ਡੀ.ਸੀ.(ਡੀ) ਡਾ.ਸੰਜੀਵ ਕੁਮਾਰ ਐਸ.ਡੀ.ਐਮ. ਮਲੋਟ, ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਡਾ.ਜਗਦੀਪ ਚਾਵਲਾ ਸਿਵਿਲ ਸਰਜਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। #ਮੁਕਤਸਰ #ਕੈਂਪ #ਗਿੱਦੜਬਾਹਾ

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਾਰਸ਼ਾਂ ਦੇ ਮੌਸਮ ਦੌਰਾਨ ਬੀਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲਬਰਸਾਤੀ ਮੌਸਮ ਦੌਰਾਨ ਇਨਫੈਕਸ਼ਨ ਵਾਲੀ...
22/08/2024

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਾਰਸ਼ਾਂ ਦੇ ਮੌਸਮ ਦੌਰਾਨ ਬੀਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ

ਬਰਸਾਤੀ ਮੌਸਮ ਦੌਰਾਨ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਜਰੂਰੀ: ਡਾ. ਜਗਦੀਪ ਚਾਵਲਾ ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 22 ਅਗਸਤ:

ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਬਰਸਾਤ ਹੋਣ ਕਾਰਨ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦੇ ਮੁਖੀਆਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਲੋਕਾਂ ਨੂੰ ਬਰਸਾਤੀ ਮੌਸਮ ਕਾਰਨ ਹੋਣ ਵਾਲੀਆਂ ਬੀਮਾਰੀਆਂ ਸਬੰਧੀ ਜਾਗਰੁਕ ਕੀਤਾ ਜਾਵੇ ਅਤੇ ਨਾਲ ਹੀ ਸਿਹਤ ਸੇਵਾਵਾਂ ਪ੍ਰਾਪਤ ਕਰਨ ਲਈ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ।

ਉਨ੍ਹਾਂ ਕਿਹਾ ਕਿ ਪੀਣ ਲਈ ਸਿਰਫ ਸਾਫ ਪਾਣੀ ਦੀ ਵਰਤੋਂ ਕੀਤੀ ਜਾਵੇ, ਪੀਣ ਵਾਲੇ ਪਾਣੀ ਨੂੰ ਉਬਾਲ ਕਰਕੇ ਠੰਡਾ ਕਰਕੇ ਪੀਣ ਲਈ ਵਰਤਿਆ ਜਾਵੇ, ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਸਮੇਂ ਸਮੇਂ ਤੇ ਸਾਬਣ ਅਤੇ ਪਾਣੀ ਨਾਲ ਹੱਥ ਥੋਤੇ ਜਾਣ, ਹੜਾਂ ਦੇ ਪਾਣੀ ਨਾਲ ਗਿੱਲੇ ਖਾਣੇ ਨੂੰ ਖਾਣ ਤੋਂ ਪ੍ਰਹੇਜ ਕੀਤਾ ਜਾਵੇ, ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਜੇਕਰ ਕਿਸੇ ਏਰੀਏ ਵਿਚ ਇਕ ਹੀ ਜਗ੍ਹਾ ਤੇ ਤਿੰਨ ਤੋਂ ਵੱਧ ਇਨਫੈਕਸ਼ਨ ਵਾਲੇ ਕੇਸਾਂ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨੂੰ ਸੂਚਿਤ ਕੀਤਾ ਜਾਵੇ। ਹੜ੍ਹਾਂ ਦੌਰਾਨ ਦੂਸ਼ਿਤ ਪਾਣੀ ਅਤੇ ਕੀੜਿਆਂ ਦੇ ਕੱਟਣ ਨਾਲ ਚਮੜੀ ਤੇ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ ਇਸ ਲਈ ਪੂਰੀ ਬਾਂਹ ਵਾਲੇ ਕੱਪੜੇ ਪਾਏ ਜਾਣ ਅਤੇ ਪੈਰਾਂ ਵਿਚ ਰਬੜ ਦੇ ਬੂਟ ਪਾਏ ਜਾਣ, ਇਨਫੈਕਸ਼ਨ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ, ਹੜਾਂ ਦੋਰਾਨ ਸੱਪ ਦੇ ਕੱਟਣ ਦੀਆ ਘਟਨਾਵਾਂ ਆਮ ਹੋ ਜਾਂਦੀਆਂ ਹਨ ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਖੜੇ ਪਾਣੀ ਵਿਚ ਨਾ ਜਾਉ ਅਤੇ ਜੇਕਰ ਪਾਣੀ ਵਿਚ ਜਾਣਾ ਜਰੂਰੀ ਹੋਵੇ ਤਾਂ ਲੰਬੇ ਬੂਟ ਪਾ ਕੇ ਜਾਉ,ਜੇਕਰ ਸੱਪ ਕੱਟ ਲੈਂਦਾ ਹੈ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।

ਇਸ ਸਮੇਂ ਡਾ. ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਸਾਤਾਂ ਦੌਰਾਨ ਉਲਟੀਆਂ ਜਾਂ ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ. (ਜੀਵਨ ਰੱਖਿਅਕ ਘੋਲ) ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਕਿ ਸਿਹਤ ਵਿਭਾਗ ਵੱਲੋਂ ਮੁਫ਼ਤ ਦਿੱਤਾ ਜਾ ਰਿਹਾ ਹੈ। ਸਾਨੂੰ ਪਾਣੀ ਉਬਾਲ ਕੇ ਜਾਂ ਕਲੋਰੀਨੇਟ ਕਰਕੇ ਪੀਣਾ ਚਾਹੀਦਾ ਹੈ, ਪਾਣੀ ਸਾਫ਼ ਕਰਨ ਲਈ ਸਿਹਤ ਵਿਭਾਗ ਵੱਲੋਂ ਕਲੋਰੀਨ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਆਪਣੀ ਨਿੱਜੀ ਸਫ਼ਾਈ ਅਤੇ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਖਾਣ ਪੀਣ ਵਾਲੀਆਂ ਵਸਤਾਂ ਹਮੇਸ਼ਾ ਢੱਕ ਕੇ ਰੱਖੋ। ਜਿਆਦਾ ਪੱਕੇ ਹੋਏ ਜਾਂ ਕੱਟੇ ਹੋਏ ਫ਼ਲ ਜਾਂ ਸਬਜ਼ੀਆਂ ਨਹੀਂ ਖਰੀਦਣੀਆਂ ਚਾਹੀਦੀਆਂ। ਬਜਾਰਾਂ ਵਿੱਚ ਵਿਕ ਰਹੇ ਪੱਕੇ ਅਤੇ ਕੱਟੇ ਹੋਏ ਫਲ ਅਤੇ ਸਬਜੀਆਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਬਾਸੀ ਖਾਣਾ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ । ਬਜ਼ਾਰਾਂ ਵਿਚੋਂ ਲਿਆ ਕੇ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਘਰ ਦਾ ਬਣਿਆ ਹੋਇਆ ਤਾਜ਼ਾ ਖਾਣਾ ਹੀ ਖਾਣਾ ਚਾਹੀਦਾ ਹੈ। ਮੱਖੀਆਂ ਤੋਂ ਬਚਾਅ ਲਈ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਖਾਣਾ ਬਣਾਉਣ, ਖਾਣਾ ਖਾਣ, ਵਰਤਾਉਣ ਤੋਂ ਪਹਿਲਾਂ ਅਤੇ ਸੌਚ ਜਾਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਬਿਮਾਰੀ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। #ਮੁਕਤਸਰ #ਕੈਂਪ

Address

Muktsar
152026

Website

Alerts

Be the first to know and let us send you an email when Bablu Muktsar posts news and promotions. Your email address will not be used for any other purpose, and you can unsubscribe at any time.

Share

Category