(shromni akali dal Amritsar )(Sri Muktsar Sahib)

(shromni akali dal Amritsar )(Sri Muktsar Sahib) ਜਿਲ੍ਹਾ ਪ੍ਰਧਾਨ ਸਰਦਾਰ ਬਲਦੇਵ ਸਿੰਘ ਵੜਿੰਗ

ਅੱਜ 16/08/2024 ਨੂੰ ਆਉਣ ਵਾਲੇ ਐਸਜੀਪੀਸੀ ਇਲੈਕਸ਼ਨਾ ਨੂੰ ਮੁੱਖ ਰੱਖਦਿਆਂ ਹੋਇਆਂ ਸਰਦਾਰ ਈਮਾਨ ਸਿੰਘ ਮਾਨ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਸ੍ਰੀ ਮੁ...
16/08/2024

ਅੱਜ 16/08/2024 ਨੂੰ ਆਉਣ ਵਾਲੇ ਐਸਜੀਪੀਸੀ ਇਲੈਕਸ਼ਨਾ ਨੂੰ ਮੁੱਖ ਰੱਖਦਿਆਂ ਹੋਇਆਂ ਸਰਦਾਰ ਈਮਾਨ ਸਿੰਘ ਮਾਨ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਰੱਖੀ ਗਈ ਜਿਸ ਵਿੱਚ(ਸ੍ਰੀ ਮੁਕਤਸਰ ਸਾਹਿਬ) (ਫਿਰੋਜ਼ਪੁਰ)(ਫ਼ਰੀਦਕੋਟ)(ਫਾਜ਼ਿਲਕਾ) ਇਹਨਾਂ ਚਾਰ ਜ਼ਿਲ੍ਹਿਆ ਦੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਨੇ ਹਾਜਰੀ ਭਰੀ ਅਤੇ ਸਰਦਾਰ ਈਮਾਨ ਸਿੰਘ ਮਾਨ ਵੱਲੋਂ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਨੂੰ ਜੋ ਐਸਜੀਪੀਸੀ ਦੀਆਂ ਆਉਣ ਵਾਲੀਆਂ ਵੋਟਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਧਾਨਾ ਦੀ ਡਿਊਟੀ ਲਗਾਈ ਗਈ ਕੀ ਉਹ ਆਪਣੇ ਜ਼ਿਲੇ ਦੇ ਐਸਜੀਪੀਸੀ ਉਮੀਦਵਾਰ ਜਲਦੀ ਐਲਾਨ ਕਰਨ ਅਤੇ ਸਾਰੀਆਂ ਸੰਗਤਾਂ ਨੂੰ ਤੇ ਨੋਜਵਾਨਾਂ ਨੂੰ ਵੱਧ ਤੋਂ ਵੱਧ ਐਸਜੀਪੀਸੀ ਦੀਆ ਵੋਟਾਂ ਬਣਵਾਉਣ ਲਈ ਕਿਹਾ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਜੋ ਹਰ ਸਾਲ ਦੀ ਤਰ੍ਹਾਂ 15 ਸਿਤੰਬਰ ਨੂੰ ਅੰਤਰਰਾਸ਼ਟਰੀ ਜਮੁਹੀਰਤ(democracy) ਡੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਉਸ ਵਿੱਚ ਸਾਰੀਆਂ ਸੰਗਤਾਂ ਅਤੇ ਨੋਜਵਾਨਾਂ ਨੂੰ ਹੁੰਮ ਹੁਮਾ ਕੇ ਪਹੁੰਚਨ ਦੀ ਅਪੀਲ ਕੀਤੀ!ਵੱਲੋਂ ਸਰਦਾਰ ਈਮਾਨ ਸਿੰਘ ਮਾਨ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ।

13/08/2024

ਹਾਕੀ ਦੀ ਟੀਮ ਨੇ ਕਾਂਸੇ ਦਾ ਤਗਮਾ ਜਿੱਤਕੇ ਦਰਬਾਰ ਸਾਹਿਬ ਨੂੰ ਨਤਮਸਤਕ ਹੋਏ ਹਨ ਉਹ ਸਵਾਗਤਯੋਗ, ਜੇਕਰ ਸਿੱਖੀ ਸਰੂਪ ਵਿਚ ਹੁੰਦੇ ਤਾਂ ਹੋਰ ਵੀ ਅੱਛਾ ਹੋਣਾ ਸੀ : ਮਾਨ

ਫ਼ਤਹਿਗੜ੍ਹ ਸਾਹਿਬ, 12 ਅਗਸਤ ( ) “ਬੀਤੇ ਕੱਲ੍ਹ ਸਾਡੀ ਹਾਕੀ ਦੀ ਟੀਮ ਜੋ ਉਲੰਪਿਕ ਖੇਡਾਂ ਵਿਚ ਕਾਂਸੇ ਦਾ ਤਗਮਾ ਜਿੱਤਕੇ ਆਈ ਹੈ ਅਤੇ ਜਿਸ ਵਿਚ ਬਹੁਗਿਣਤੀ ਸਿੱਖਾਂ ਤੇ ਪੰਜਾਬੀਆਂ ਦੀ ਹੈ, ਉਹ ਸਮੁੱਚੀ ਟੀਮ ਕੱਲ੍ਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਅਤੇ ਗੁਰੂ ਸਾਹਿਬ ਦਾ ਸੁਕਰਾਨਾ ਕਰਨ ਆਏ ਸਨ । ਜਿਸਦਾ ਅਸੀਂ ਭਰਪੂਰ ਸਵਾਗਤ ਕਰਦੇ ਹਾਂ । ਜੇਕਰ ਇਹ ਸਮੁੱਚੀ ਟੀਮ ਦੇ ਖਿਡਾਰੀ ਆਪਣੇ ਪੂਰੇ ਸਿੱਖੀ ਸਰੂਪ ਵਿਚ ਹੁੰਦੇ ਤਾਂ ਇਸ ਨਾਲ ਜਿਥੇ ਗੁਰੂ ਸਾਹਿਬਾਨ ਦੀ ਉਹ ਹੋਰ ਵੀ ਵੱਡੀ ਖੁਸ਼ੀ ਪ੍ਰਾਪਤ ਕਰ ਰਹੇ ਹੁੰਦੇ, ਉਥੇ ਸਮੁੱਚੇ ਸੰਸਾਰ ਵਿਚ ਸਿੱਖੀ ਦੀ ਆਨ-ਸਾਨ ਵਿਚ ਵੀ ਬਹੁਤ ਵੱਡਾ ਵਾਧਾ ਹੋਣਾ ਸੀ । ਕਿਉਂਕਿ 1984 ਵਿਚ ਜਿਨ੍ਹਾਂ ਹੁਕਮਰਾਨਾਂ ਨੇ ਸਾਡੇ ਗੁਰੂਧਾਮਾਂ ਉਤੇ ਹਮਲੇ ਕਰਕੇ ਕਤਲੇਆਮ ਕੀਤਾ ਅਤੇ ਰਾਜੀਵ ਗਾਂਧੀ ਨੇ ਸਿੱਖਾਂ ਦੀ ਨਸ਼ਲਕੁਸੀ ਕੀਤੀ ਹੈ ਅਤੇ ਜੋ ਹੁਣ ਮੋਦੀ ਹਕੂਮਤ ਵੱਲੋਂ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰਨ ਦੀ ਸਾਜਿਸ ਉਤੇ ਅਮਲ ਕੀਤਾ ਜਾ ਰਿਹਾ ਹੈ, ਜਿਸ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਨ੍ਹਾਂ ਖਿਡਾਰੀਆਂ ਦੇ ਸਿੱਖੀ ਸਰੂਪ ਵਿਚ ਹੋਣ ਨਾਲ ਹੁਕਮਰਾਨਾਂ ਨੂੰ ਵੀ ਸਿੱਖ ਕੌਮ ਵੱਲੋਂ ਵੱਡਾ ਸੁਨੇਹਾ ਜਾਂਦਾ ਅਤੇ ਸਮੁੱਚੇ ਸੰਸਾਰ ਦੇ ਸਿੱਖਾਂ ਦਾ ਮਨੋਬਲ ਹੋਰ ਵੀ ਉੱਚਾ ਹੁੰਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਇੰਡੀਆਂ ਦੀ ਹਾਕੀ ਟੀਮ ਜਿਸ ਵਿਚ ਸਿੱਖ ਨੌਜਵਾਨਾਂ ਦੀ ਬਹੁਗਿਣਤੀ ਹੈ, ਉਸ ਸਮੁੱਚੀ ਟੀਮ ਵੱਲੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸੁਕਰਾਨਾ ਕਰਨ ਦੇ ਮੌਕੇ ਉਤੇ ਸਮੁੱਚੇ ਪੰਜਾਬੀ ਅਤੇ ਸਿੱਖ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਅਤੇ ਆਪਣੀ ਤੁੱਛ ਬੁੱਧੀ ਅਨੁਸਾਰ ਸਿੱਖੀ ਸਰੂਪ ਵਿਚ ਵਿਚਰਣ ਦੀ ਨੇਕ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਇਹ ਸਭ ਖਿਡਾਰੀ ਇਸ ਟੀਮ ਵਿਚ ਸਾਮਿਲ ਇਕ ਗੁਰਸਿੱਖ ਖਿਡਾਰੀ ਦੀ ਤਰ੍ਹਾਂ ਉਸੇ ਤਰ੍ਹਾਂ ਦੇ ਸੰਪੂਰਨ ਸਿੱਖੀ ਰੂਪ ਵਿਚ ਇਸ ਮਹਾਨ ਸਥਾਂਨ ਤੇ ਨਤਮਸਤਕ ਹੁੰਦੇ ਤਾਂ ਮੇਰਾ ਯਕੀਨ ਹੈ ਕਿ ਇਹ ਗੋਲਡ ਮੈਡਲ ਜ਼ਰੂਰ ਜਿੱਤਕੇ ਆਉਦੇ । ਕਿਉਂਕਿ ਜੇਕਰ ਸਾਡੇ 10 ਦੇ 10 ਖਿਡਾਰੀ ਆਪਣੇ ਸਿੱਖੀ ਸਰੂਪ ਦਾੜ੍ਹੀਆਂ-ਕੇਸਾਂ ਨਾਲ ਖੇਡਕੇ ਆਉਦੇ ਤਾਂ ਇੰਡੀਅਨ ਹੁਕਮਰਾਨਾਂ ਨੂੰ ਕੋਈ ਤਕਲੀਫ ਨਹੀ ਸੀ ਹੋਣੀ ਕਿਉਂਕਿ ਉਹ ਇੰਡੀਆ ਦੀ ਟੀਮ ਦੇ ਨਾਮ ਤੇ ਖੇਡਕੇ ਆਏ ਹਨ । ਉਨ੍ਹਾਂ ਕਿਹਾ ਕਿ ਜਿਥੇ ਅਸੀਂ ਇਸ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦੇ ਹਾਂ, ਉਥੇ ਇਹ ਉਮੀਦ ਵੀ ਕਰਦੇ ਹਾਂ ਕਿ ਹਰ ਸਿੱਖ ਅਤੇ ਅਜਿਹੀਆ ਟੀਮਾਂ ਵਿਚ ਖੇਡਣ ਵਾਲੇ ਖਿਡਾਰੀ ਆਪਣੇ ਸਿੱਖੀ ਵਿਰਸੇ-ਵਿਰਾਸਤ ਦੀ ਮਹਾਨਤਾ ਨੂੰ ਕਾਇਮ ਰੱਖਦੇ ਹੋਏ ਆਪਣੇ ਜੀਵਨ ਵਿਚ ਵੱਧਦੇ ਰਹਿਣਗੇ ਅਤੇ ਦੂਸਰੀਆਂ ਕੌਮਾਂ, ਧਰਮਾਂ ਵਿਚ ਆਪਣੇ ਆਪ ਨੂੰ ਸਮਲਿਤ ਕਰਨ ਦੀ ਥਾਂ ਆਪਣੇ ਸਿੱਖੀ ਸਰੂਪ ਤੇ ਰਵਾਇਤਾ ਨੂੰ ਕਾਇਮ ਰੱਖਦੇ ਹੋਏ ਖ਼ਾਲਸਾ ਪੰਥ ਤੇ ਪੰਜਾਬ ਦੀ ਸੇਵਾ ਕਰਨ ਦੇ ਫਰਜ ਨਿਭਾਉਦੇ ਰਹਿਣਗੇ ।

13/08/2024
30/06/2024

ਦਾ ਟ੍ਰਿਬਿਊਨ ਅਦਾਰਾ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਸਿੱਖ ਕੌਮ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਤੋਂ ਬਾਜ ਕਿਉਂ ਨਹੀਂ ਆ ਰਿਹਾ ? : ਮਾਨ

ਫ਼ਤਹਿਗੜ੍ਹ ਸਾਹਿਬ, 26 ਜੂਨ ( ) “ਇਹ ਬਹੁਤ ਹੀ ਦੁੱਖ ਅਤੇ ਅਫ਼ਸੋਸ ਵਾਲੇ ਦਾ ਟ੍ਰਿਬਿਊਨ ਅਦਾਰੇ ਦੇ ਅਮਲ ਹਨ ਕਿ ਉਹ ਅਕਸਰ ਹੀ ਸਿੱਖ ਸਖਸ਼ੀਅਤਾਂ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਉਨ੍ਹਾਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਤੋਂ ਬਿਲਕੁਲ ਵੀ ਮੌਕਾ ਹੱਥੋ ਨਹੀ ਗਵਾਉਦਾ । ਜਦੋਕਿ ਇਹ ਸਭ ਨੂੰ ਜਾਣਕਾਰੀ ਹੈ ਕਿ ਇਸ ਮੁਲਕ ਨੂੰ ਆਜਾਦ ਕਰਵਾਉਣ ਅਤੇ ਇਸਦੀ ਸਰਹੱਦਾਂ ਉਤੇ ਆਪਣੀਆ ਅਹੁੱਤੀਆ ਤੇ ਕੁਰਬਾਨੀਆ ਦੇ ਕੇ ਰੱਖਿਆ ਕਰਨ ਅਤੇ ਹਰ ਖੇਤਰ ਵਿਚ ਮੋਹਰੀ ਬਣਕੇ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਹੀ ਹੈ । ਫਿਰ ਵੀ ਫਿਰਕੂ ਸੋਚ ਅਧੀਨ ਇਹ ਅਦਾਰਾ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਤੋਂ ਬਿਲਕੁਲ ਗੁਰੇਜ ਨਹੀ ਕਰਦਾ । ਜੋ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਅਤੇ ਉਨ੍ਹਾਂ ਵਿਰੁੱਧ ਨਫਰਤ ਪੈਦਾ ਕਰਨ ਵਾਲੇ ਦੁੱਖਦਾਇਕ ਨਿੰਦਣਯੋਗ ਅਮਲ ਹਨ । ਜਿਸ ਨੂੰ ਸਿੱਖ ਕੌਮ ਕਤਈ ਸਹਿਣ ਨਹੀ ਕਰ ਸਕਦੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 25 ਜੂਨ ਦੇ ਦਾ ਟ੍ਰਿਬਿਊਨ ਦੇ ਪੰਨਾ ਨੰਬਰ 11 ਉਤੇ Sarabjeet’s new Mahindra XUV ਦੇ ਸਿਰਲੇਖ ਹੇਠ ਪ੍ਰਕਾਸਿਤ ਕੀਤੀ ਗਈ ਸਿੱਖ ਵਿਰੋਧੀ ਉਹ ਖਬਰ ਜੋ ਹੁਣੇ ਹੀ ਫਰੀਦਕੋਟ ਲੋਕ ਸਭਾ ਹਲਕੇ ਤੋ ਜਿੱਤਕੇ ਐਮ.ਪੀ ਬਣੇ ਸ. ਸਰਬਜੀਤ ਸਿੰਘ ਸੰਬੰਧੀ ਜਨਤਾ ਵਿਚ ਸੰਕੇ ਖੜ੍ਹੇ ਕਰਨ ਅਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਦੀ ਮੰਦਭਾਵਨਾ ਅਧੀਨ ਲਗਵਾਈ ਹੈ, ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਦਾ ਟ੍ਰਿਬਿਊਨ ਅਦਾਰੇ ਨੂੰ ਆਪਣੀ ਇਸ ਸ਼ਰਾਰਤ ਭਰੀ ਸੋਚ ਅਤੇ ਅਮਲਾਂ ਦਾ ਅੰਤ ਕਰਨ ਦੀ ਸੰਜ਼ੀਦਗੀ ਭਰੀ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਦੇ ਪਿਤਾ ਪੁਲਿਸ ਵਿਚ ਇੰਸਪੈਕਟਰ ਸਨ ਅਤੇ ਜਿਨ੍ਹਾਂ ਦੀ ਮਾਤਾ ਸਿਹਤ ਵਿਭਾਗ ਵਿਚ ਚੰਗੇ ਅਹੁਦੇ ਤੇ ਸੇਵਾ ਕਰਦੇ ਰਹੇ ਹਨ, ਜੇਕਰ ਉਨ੍ਹਾਂ ਦੀ ਸ਼ਹਾਦਤ ਮਗਰੋ ਉਨ੍ਹਾਂ ਦੇ ਪੁੱਤਰ ਸ. ਸਰਬਜੀਤ ਸਿੰਘ ਜੋ ਬਹੁਤ ਹੀ ਔਖੇ ਤੇ ਗਰੀਬੀ ਦੇ ਸਮੇ ਵਿਚੋ ਗੁਜਰਦੇ ਰਹੇ ਹਨ, ਜਿਨ੍ਹਾਂ ਨੂੰ ਐਮ.ਪੀ ਚੋਣ ਸਮੇ ਪੰਜਾਬੀਆਂ ਤੇ ਸਿੱਖ ਸੰਗਤਾਂ ਨੇ ਆਪਣੀਆ ਆਮਦਨਾਂ ਵਿਚੋ ਦਸਵੰਧ ਕੱਢਕੇ ਚੋਣ ਜਿਤਾਈ ਅਤੇ ਗੁਰਸਿੱਖਾਂ ਨੇ ਉਨ੍ਹਾਂ ਨੂੰ ਤੁਰਨ-ਫਿਰਨ ਲਈ ਮਹਿੰਦਰਾ ਐਕਸ.ਯੂ.ਵੀ ਗੱਡੀ ਭੇਟ ਕੀਤੀ ਤਾਂ ਇਨ੍ਹਾਂ ਫਿਰਕੂ ਐਡੀਟਰਾਂ ਤੇ ਪੱਤਰਕਾਰਾਂ ਦੇ ਢਿੱਡ ਵਿਚ ਪੀੜ੍ਹ ਕਿਉ ਸੁਰੂ ਹੋ ਗਈ ਹੈ ? ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਕਿ ਸ. ਸਰਬਜੀਤ ਸਿੰਘ ਨੂੰ ਬਤੌਰ ਇਕ ਸਿੱਖ ਹੋਣ ਦੇ ਨਾਤੇ ਦਾ ਟ੍ਰਿਬਿਊਨ ਅਦਾਰੇ ਨੇ ਤਾਂ ਨਿਸ਼ਾਨਾਂ ਬਣਾ ਲਿਆ ਹੈ, ਲੇਕਿਨ ਜੋ ਇਨਸਾਨ ਚਾਹ ਵੇਚਦਾ ਹੁੰਦਾ ਸੀ ਅਤੇ ਜੋ ਅੱਜ ਇੰਡੀਆ ਦੇ ਵਜੀਰ ਏ ਆਜਮ ਹਨ, ਜਿਨ੍ਹਾਂ ਕੋਲ ਅਨੇਕਾ ਗੱਡੀਆਂ ਅਤੇ ਹੋਰ ਜਾਇਦਾਦਾਂ ਬਣੀਆ ਹਨ ਅਤੇ ਜਿਨ੍ਹਾਂ ਨੇ ਆਪਣੀ ਪਤਨੀ ਦੀ ਵੀ ਅੱਜ ਤੱਕ ਸਾਰ ਨਹੀ ਲਈ ਕਿ ਉਹ ਅੱਜ ਕਿਹੜੇ ਹਾਲਾਤਾਂ ਵਿਚ ਕਿਵੇ ਗੁਜਰ ਰਹੇ ਹਨ, ਉਨ੍ਹਾਂ ਨੂੰ ਤਾਂ ਇਸ ਮੁਤੱਸਵੀ ਅਤੇ ਫਿਰਕੂ ਪ੍ਰੈਸ ਨੇ ਕਦੇ ਨਿਸ਼ਾਨਾਂ ਨਹੀ ਬਣਾਇਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਤੇ ਗੱਡੀਆਂ ਬਾਰੇ ਕਦੀ ਗੱਲ ਨਹੀ ਕੀਤੀ । ਫਿਰ ਜੋ ਵਿਧਾਨ ਇਥੋ ਦੇ ਸਭ ਕੌਮਾਂ, ਧਰਮਾਂ, ਕਬੀਲਿਆ ਨੂੰ ਬਰਾਬਰਤਾ ਦੇ ਹੱਕ ਤੇ ਅਧਿਕਾਰ ਪ੍ਰਦਾਨ ਕਰਦਾ ਹੈ, ਉਸਦਾ ਉਲੰਘਣ ਕਰਕੇ ਅਜਿਹੇ ਐਡੀਟਰ ਤੇ ਪੱਤਰਕਾਰ ਮੰਦਭਾਵਨਾ ਭਰੀ ਸੋਚ ਅਧੀਨ ਕਿਸ ਦਲੀਲ ਨਾਲ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਅਤੇ ਸਿੱਖ ਸਖਸ਼ੀਅਤਾਂ ਨੂੰ ਨਿਸ਼ਾਨਾਂ ਬਣਾਕੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ।

Kisan Simranjit Singh Mann
03/02/2024

Kisan Simranjit Singh Mann

08/08/2023

ਮੌਨਸੂਨ ਸੈਸ਼ਨ ਦੌਰਾਨ ਅੱਜ ਪਾਰਲੀਮੈਂਟ ਵਿਖੇ:- MP ਸਰਦਾਰ ਸਿਮਰਨਜੀਤ ਸਿੰਘ ਮਾਨ

Address

Sri Muktsar Sahib
Muktsar

Alerts

Be the first to know and let us send you an email when (shromni akali dal Amritsar )(Sri Muktsar Sahib) posts news and promotions. Your email address will not be used for any other purpose, and you can unsubscribe at any time.

Share