ਜਸਪਾਲ ਸਿੰਘ ਬਾਦਸ਼ਾਹਪੁਰ

  • Home
  • India
  • Mohali
  • ਜਸਪਾਲ ਸਿੰਘ ਬਾਦਸ਼ਾਹਪੁਰ

ਜਸਪਾਲ ਸਿੰਘ ਬਾਦਸ਼ਾਹਪੁਰ ਸਾਡੀ ਲੜਾਈ ਜਾਰੀ ਰਹੇਗੀ। ਜਦੋਂ ਤੱਕ ਸਾਡਾ ਕੌਮੀ ਘਰ ਖਾਲਿਸਤਾਨ ਨਹੀਂ ਬਣਦਾ। ਖ਼ਾਲਿਸਤਾਨ ਜ਼ਿੰਦਾਬਾਦ �

26/08/2022

ਦੇਖੋ ਬੀ ਟੀਮ ਦਾ ਕਮਾਲ ਜਿਹ ਤੁਸੀਂ ਹਾਲੇ ਵੀ ਨਹੀਂ ਮੰਨਦੇ ਤਾਂ ਤੁਸੀਂ ਸੱਚ ਮੁੱਚ ਭੇਡਾ ਹੋ ਤੇ ਭੇਡਾ ਹੀ ਰਹੋਗੇ। ਆਪ bjp ਦੀ ਬੀ ਟੀਮ ਹੈ ਤੇ ਸੀ। ਅਸੀ ਤਾਂ ਵੋਟਾਂ ਤੋ ਪਹਿਲਾਂ ਸਟੇਜਾਂ ਤੋਂ ਬੋਲ ਕੇ ਬਹੁਤ ਸਮਝਾਏ ਆ ਸੀ। ਤੁਸੀਂ ਨਹੀਂ ਸਮਝੇ ਹੁਣ ਤਾਂ ਮੰਨ ਜਾਓ।
AAP Punjab BJP Punjab Kisan Simranjit Singh Mann ਸ੍ਰੋਮਣੀ ਅਕਾਲੀਦਲ ਅਮ੍ਰਿੰਤਸਰ USA west

25/08/2022

BJP Punjab ਆਹ ਔਕਾਤ ਹੈ ਤੁਹਾਡੀ ਮੋਦੀ ਤੁਹਾਨੂੰ ਦਿਖਾ ਗਿਆ। ਸਟੇਜ਼ ਤੇ ਜਾਣ ਦੀ ਗੱਲ ਦੂਰ ਦੀ ਰਹੀ। ਟੈਂਟ ਵਿੱਚ ਵੀ ਇਵੇਂ ਬੈਠੇ ਸੀ ਜਿਵੇਂ ਮੁਰਗੇ ਤਾੜੇ ਹੋਣ। ਉਪਰੋਂ ਚੋੜੇ ਹੋਕੇ ਕਹਿ ਰਹੇ ਸੀ ਮੋਦੀ ਮੋਦੀ । ਫਿਟ ਲਾਹਣਤ ਹੈ ਤੁਹਾਡੇ 😡😡😡😡
🐑🐏🐏🐏🐑

ਸਿੱਖ ਕੌਮ ਦਾ ਆਗੂ ਆਪਣੇ ਹੱਕ ਲਈ ਬੋਲੇ ਤਾਂ ਕੱਟੜ, ਮਾਹੌਲ ਖਰਾਬ ਕਰਨ ਵਾਲਾ, ਹੋਰ ਸਾਡੇ ਸ਼ਹੀਦਾਂ ਨੂੰ - ਧਾਰਮਿਕ ਚਿੰਨ੍ਹਾਂ ਨੂੰ ਕੋਈ ਵੀ ਕੁੱਛ ਵ...
21/08/2022

ਸਿੱਖ ਕੌਮ ਦਾ ਆਗੂ ਆਪਣੇ ਹੱਕ ਲਈ ਬੋਲੇ ਤਾਂ ਕੱਟੜ, ਮਾਹੌਲ ਖਰਾਬ ਕਰਨ ਵਾਲਾ, ਹੋਰ ਸਾਡੇ ਸ਼ਹੀਦਾਂ ਨੂੰ - ਧਾਰਮਿਕ ਚਿੰਨ੍ਹਾਂ ਨੂੰ ਕੋਈ ਵੀ ਕੁੱਛ ਵੀ ਕਹੀ ਜਾਵੇ,

ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਲੀਲ ਬਖਸ਼ ਸਮਝਾਉਣ ਦਾ ਯਤਨ ਕੀਤਾ ਹੈ ਕਿ ਕਿਰਪਾਨ ਇਕ ਹਥਿਆਰ ਬਣ ਸਕਦਾ ਹੈ ਤਾਂ ਜਨੇਊ ਨੂੰ ਵੀ ਕੋਈ ਗਲਤ ਬੰਦਾ ਹਥਿਆਰ ਤਰ੍ਹਾਂ ਵਰਤ ਸਕਦਾ ਹੈ,

ਓਹਨਾਂ ਬਰਾਬਰਤਾ ਦੀ ਗੱਲ ਕਰੀ ਹੈ ਕਿ ਲਹਾਉਣੇ ਨੇ ਤਾਂ ਸਾਰਿਆਂ ਦੇ ਧਰਮਿਕ ਚਿੰਨ੍ਹ ਲਹਾਓ ਇਕੱਲੇ ਸਿੱਖਾਂ ਨਾਲ ਧਕਾ ਕਿਉਂ, ਓਹਨਾਂ ਕਿਤੇ ਨੀ ਕਿਹਾ ਕਿ ਜਨੇਊ ਨਾ ਪਾਉਣ ਦਿੱਤਾ ਜਾਵੇ ਓਹਨਾਂ ਦੀ ਗੱਲ ਸਿਰਫ ਬਰਾਬਰਤਾ ਦੀ ਹੈ।

Kisan Simranjit Singh Mann

15 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਪਲਾਜਾ ਸਾਹਮਣੇ ਵੱਡਾ ਇਕੱਠ ਕਰਕੇ ‘ਕੌਮਾਂਤਰੀ ਜ਼ਮਹੂਰੀਅਤ ਦਿਹਾੜਾ’ ਮਨਾਇਆ ਜਾਵੇਗਾ : ਮਾਨ26 ਜਨਵਰੀ 2023 ਨੂ...
17/08/2022

15 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਪਲਾਜਾ ਸਾਹਮਣੇ ਵੱਡਾ ਇਕੱਠ ਕਰਕੇ ‘ਕੌਮਾਂਤਰੀ ਜ਼ਮਹੂਰੀਅਤ ਦਿਹਾੜਾ’ ਮਨਾਇਆ ਜਾਵੇਗਾ : ਮਾਨ
26 ਜਨਵਰੀ 2023 ਨੂੰ ਕੇਸਰੀ ਝੰਡਿਆਂ ਨਾਲ ਕੌਮ ਦੀ ਅਣਖ਼-ਗੈਰਤ ਨੂੰ ਪ੍ਰਗਟਾਉਦੇ ਦਿਨ ਨੂੰ ਮਨਾਇਆ ਜਾਵੇਗਾ

ਫ਼ਤਹਿਗੜ੍ਹ ਸਾਹਿਬ, 17 ਅਗਸਤ ( ) “15 ਸਤੰਬਰ ਨੂੰ ਅੰਤਰਰਾਸਟਰੀ ਜ਼ਮਹੂਰੀ ਦਿਹਾੜੇ ਦਾ ਬਹੁਤ ਵੱਡਾ ਮਹੱਤਵਪੂਰਨ ਦਿਨ ਆ ਰਿਹਾ ਹੈ । ਕਿਉਂਕਿ ਇੰਡੀਆਂ ਦੇ ਹੁਕਮਰਾਨਾਂ ਨੇ ਸਾਡੇ ਮਹਾਨ ਨਾਇਕ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਦੁਆਰਾ ਸਿੱਦਤ ਅਤੇ ਵੱਡੀ ਜਿ਼ੰਮੇਵਾਰੀ ਨਾਲ ਸੁਰੂ ਕੀਤੀ ਗੁਰਦੁਆਰਾ ਸੁਧਾਰ ਲਹਿਰ ਦੀ ਲੰਮੀ ਲੜਾਈ ਰਾਹੀ 1925 ਵਿਚ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨ ਰਾਹੀ ਹੋਂਦ ਵਿਚ ਲਿਆਂਦਾ ਸੀ । ਜਿਸਦੀ ਬੀਤੇ ਸਮੇਂ ਵਿਚ ਜਦੋਂ ਤੋਂ ਇੰਡੀਆਂ ਆਜਾਦ ਹੋਇਆ ਹੈ, ਕੇਵਲ 8 ਵਾਰੀ ਜਰਨਲ ਚੋਣਾਂ ਕਰਵਾਈਆ ਗਈਆ ਹਨ ਅਤੇ ਇੰਡੀਅਨ ਪਾਰਲੀਮੈਂਟ ਦੀਆਂ 17 ਵਾਰੀ ਚੋਣਾਂ ਹੋ ਚੁੱਕੀਆ ਹਨ । ਕਹਿਣ ਤੋਂ ਭਾਵ ਹੈ ਕਿ 9 ਵਾਰੀ ਸਾਡੀਆਂ ਜ਼ਮਹੂਰੀਅਤ ਚੋਣਾਂ ਨੂੰ ਜ਼ਬਰੀ ਭੰਗ ਕੀਤਾ ਗਿਆ ਹੈ । ਹੁਣ 2011 ਤੋਂ ਸਾਡੀ ਇਸ ਜ਼ਮਹੂਰੀ ਸੰਸਥਾਂ ਦੀਆਂ ਚੋਣਾਂ ਮੰਦਭਾਵਨਾ ਅਧੀਨ ਨਹੀ ਕਰਵਾਈਆ ਜਾ ਰਹੀਆ । ਇਸ ਲਈ ਅਸੀ 15 ਸਤੰਬਰ ਦੇ ਕੌਮਾਂਤਰੀ ਜ਼ਮਹੂਰੀਅਤ ਦਿਹਾੜੇ ਨੂੰ ਆਪਣੀ ਸਿੱਖ ਪਾਰਲੀਮੈਟ ਦੀ ਜਮਹੂਰੀਅਤ ਪ੍ਰਕਿਰਿਆ ਨੂੰ ਬਹਾਲ ਕਰਵਾਉਣ ਦੇ ਮਕਸਦ ਨੂੰ ਲੈਕੇ ਸ੍ਰੀ ਦਰਬਾਰ ਸਾਹਿਬ ਦੇ ਪਲਾਜਾ ਸਾਹਮਣੇ ਸਟੇਟ ਪੱਧਰ ਦਾ ਵੱਡਾ ਇਕੱਠ ਕਰਕੇ ਇਸ ਕੌਮਾਂਤਰੀ ਜ਼ਮਹੂਰੀਅਤ ਦਿਹਾੜਾ ਮਨਾ ਰਹੇ ਹਾਂ ਜਿਸ ਵਿਚ ਸਮੁੱਚੇ ਖ਼ਾਲਸਾ ਪੰਥ ਨੂੰ ਆਪੋ-ਆਪਣੇ ਸਾਧਨਾਂ ਤੇ ਸਾਥੀਆ ਨੂੰ ਨਾਲ ਲੈਕੇ ਪਹੁੰਚਣ ਦੀ ਕੌਮੀ ਮੁਫਾਦਾ ਦੀ ਪੂਰਤੀ ਲਈ ਸੰਜ਼ੀਦਗੀ ਭਰੀ ਅਪੀਲ ਵੀ ਕਰਦੇ ਹਾਂ ।”

ਇਹ ਫੈਸਲਾ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ. ਦੀ 5 ਘੰਟੇ ਚੱਲੀ ਲੰਮੀਆਂ ਵਿਚਾਰਾਂ ਦੀ ਮੀਟਿੰਗ ਵਿਚ ਦ੍ਰਿੜਤਾ ਨਾਲ ਉਭਰਕੇ ਸਾਹਮਣੇ ਆਇਆ ਅਤੇ ਇਸ ਸੰਬੰਧ ਵਿਚ ਸਰਕਲ, ਜਿ਼ਲ੍ਹਾ ਪ੍ਰਧਾਨਾਂ, ਅਗਜੈਕਟਿਵ ਮੈਬਰਾਂ ਦੀਆਂ ਡਿਊਟੀਆ ਸਥਿਰ ਕਰਦੇ ਹੋਏ ਕੀਤਾ ਗਿਆ । ਦੂਸਰੇ ਸਰਬਸੰਮਤੀ ਦੇ ਮਤੇ ਰਾਹੀ 18 ਸਤੰਬਰ ਨੂੰ ਗੁਰਦੁਆਰਾ ਸੈਕਟਰ-19 ਤੋਂ ਗਵਰਨਰ ਹਾਊਂਸ ਤੱਕ ਕੇਸਰੀ ਝੰਡਿਆ ਨਾਲ ਜ਼ਮਹੂਰੀਅਤ ਬਹਾਲੀ ਦਿਹਾੜੇ ਲਈ ਮਾਰਚ ਕਰਦੇ ਹੋਏ ਗਵਰਨਰ ਪੰਜਾਬ ਨੂੰ ਐਸ.ਜੀ.ਪੀ.ਸੀ. ਦੀਆਂ ਤੁਰੰਤ ਚੋਣਾਂ ਕਰਵਾਉਣ ਸੰਬੰਧੀ ਯਾਦ ਪੱਤਰ ਦਿੱਤਾ ਜਾਵੇਗਾ ਜਿਸ ਵਿਚ ਸੀਨੀਅਰ ਲੀਡਰਸਿ਼ਪ ਸਹਿਤ ਮੋਹਾਲੀ, ਚੰਡੀਗੜ੍ਹ, ਰੋਪੜ੍ਹ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਨਵਾਂਸਹਿਰ ਜਿ਼ਲ੍ਹੇ ਭਾਗ ਲੈਣਗੇ । ਤੀਸਰੇ ਮਤੇ ਰਾਹੀ 26 ਜਨਵਰੀ 2023 ਨੂੰ ਜਿਸ ਦਿਨ ਰਿਪਬਲਿਕ ਡੇ ਹੈ, ਉਸ ਦਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਕੇਸਰੀ ਝੰਡਿਆ ਦੇ ਜਾਹੋ-ਜਲਾਲ ਨਾਲ ਆਪਣੀ ਅਣਖ-ਗੈਰਤ ਨੂੰ ਬੁਲੰਦ ਰੱਖਦੀ ਹੋਈ ਆਪਣੀ ਆਜਾਦੀ ਦੇ ਪ੍ਰਗਟਾਵੇ ਦਾ ਇਜਹਾਰ ਕਰਦੀ ਹੋਈ ਇਸ ਦਿਨ ਨੂੰ ਉਸੇ ਉਤਸਾਹ ਅਤੇ ਦ੍ਰਿੜਤਾ ਨਾਲ ਮਨਾਏਗੀ ਜਿਵੇ 15 ਅਗਸਤ 2022 ਨੂੰ ਸਿੱਖ ਕੌਮ ਨੇ ਆਪਣੇ ਘਰਾਂ-ਕਾਰੋਬਾਰਾਂ, ਵਹੀਕਲਜ ਆਦਿ ਉਤੇ ਸਰਬੱਤ ਦੇ ਭਲੇ ਦੇ ਅਤੇ ਫ਼ਤਹਿ ਦੇ ਪ੍ਰਤੀਕ ਕੇਸਰੀ ਝੰਡਿਆ ਰਾਹੀ ਸਮੁੱਚੇ ਪੰਜਾਬ ਵਿਚ ਮਾਰਚ ਵੀ ਕੀਤੇ ਅਤੇ ਆਪਣੀ ਆਜ਼ਾਦ ਹਸਤੀ ਦੀਆਂ ਭਾਵਨਾਵਾ ਨੂੰ ਕੌਮਾਂਤਰੀ ਪੱਧਰ ਤੇ ਪ੍ਰਗਟਾਇਆ ਸੀ ।
ਆਖਰੀ ਮਤੇ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬੀਤੇ 40 ਸਾਲਾਂ ਤੋਂ ਬਹੁਤ ਹੀ ਵਫਾਦਾਰੀ ਅਤੇ ਸੰਜ਼ੀਦਗੀ ਨਾਲ ਬਤੌਰ ਨਿੱਜੀ ਸਕੱਤਰ ਦੀ ਸੇਵਾ ਨਿਭਾਉਦੇ ਆ ਰਹੇ ਸ੍ਰੀ ਲਲਿਤ ਮੋਹਨ ਸਿੰਘ ਬਜੇਲੀ ਦੇ ਸਤਿਕਾਰਯੋਗ ਮਾਤਾ ਦੇਵਕੀ ਦੇਵੀ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਦੀ ਸਤਿਕਾਰਯੋਗ ਮਾਤਾ ਅਮਰਜੀਤ ਕੌਰ ਸਿੱਧੂ, ਸੂਬੇਦਾਰ ਮੇਜਰ ਸਿੰਘ ਦੇ ਵੱਡੇ ਭਰਾ ਰਿਟਾਇਰਡ ਬੀ.ਈ.ਓ. ਸ. ਕਸ਼ਮੀਰਾਂ ਸਿੰਘ ਸਰਾਏ, ਤਰਨਤਾਰਨ ਦੇ ਜਿ਼ਲ੍ਹਾ ਪ੍ਰਧਾਨ ਦੇ ਸ. ਹਰਜੀਤ ਸਿੰਘ ਮੀਆਪੁਰ ਦੇ ਸਤਿਕਾਰਯੋਗ ਪਿਤਾ ਸ. ਜੋਗਿੰਦਰ ਸਿੰਘ, ਫ਼ਤਹਿਗੜ੍ਹ ਸਾਹਿਬ ਦੇ ਜਿ਼ਲ੍ਹਾ ਪ੍ਰਧਾਨ ਸ. ਸਿੰਗਾਰਾ ਸਿੰਘ ਬਡਲਾ ਦੇ ਜਵਾਈ ਸ. ਗੁਰਪ੍ਰੀਤ ਸਿੰਘ ਸਰਪੰਚ ਦੇ ਹੋਏ ਦਰਦ ਭਰੇ ਅਕਾਲ ਚਲਾਣੇ ਉਤੇ ਸਮੁੱਚੀ ਪਾਰਟੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਸਮੂਹਿਕ ਰੂਪ ਵਿਚ ਅਰਦਾਸ ਕੀਤੀ ਗਈ । ਅੱਜ ਦੇ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਫੁਰਕਾਨ ਮੁਹੰਮਦ ਕੁਰੈਸੀ ਮੀਤ ਪ੍ਰਧਾਨ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਸਾਰੇ ਜਰਨਲ ਸਕੱਤਰ) ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਰਣਦੀਪ ਸਿੰਘ ਪੀ.ਏ, ਜਤਿੰਦਰ ਸਿੰਘ ਥਿੰਦ ਯੂਥ ਆਗੂ, ਹਰਭਜਨ ਸਿੰਘ ਕਸ਼ਮੀਰੀ, ਸੁਖਜੀਤ ਸਿੰਘ ਕਾਲਾਅਫਗਾਨਾ, ਸੂਬੇਦਾਰ ਮੇਜਰ ਸਿੰਘ, ਪਰਮਿੰਦਰ ਸਿੰਘ ਬਾਲਿਆਵਾਲੀ, ਰਜਿੰਦਰ ਸਿੰਘ ਫ਼ੌਜੀ, ਜਸਵੰਤ ਸਿੰਘ ਚੀਮਾਂ, ਐਡਵੋਕੇਟ ਸਿਮਰਜੀਤ ਸਿੰਘ, ਸੁਖਜੀਤ ਸਿੰਘ ਡਰੋਲੀ, ਹਰਜੀਤ ਸਿੰਘ ਮੀਆਪੁਰ, ਨਰਿੰਦਰ ਸਿੰਘ ਖੁਸਰੋਪੁਰ, ਅਮਰੀਕ ਸਿੰਘ ਨੰਗਲ, ਬੀਬੀ ਮਨਦੀਪ ਕੌਰ ਐਡਵੋਕੇਟ, ਕਰਤਾਰ ਸਿੰਘ ਪਠਾਨਕੋਟ, ਗੁਰਬਿੰਦਰ ਸਿੰਘ ਜੌਲੀ, ਗੁਰਬਚਨ ਸਿੰਘ ਪਵਾਰ, ਸਿੰਗਾਰਾ ਸਿੰਘ ਬਡਲਾ, ਬੀਬੀ ਸੁਖਜੀਤ ਕੌਰ ਕਪੂਰਥਲਾ, ਖਜਾਨ ਸਿੰਘ ਹਰਿਆਣਾ, ਹਰਮੇਲ ਸਿੰਘ ਜੋਧੇ, ਹਰਬੰਸ ਸਿੰਘ ਪੈਲੀ ਆਗੂਆ ਨੇ ਸਮੂਲੀਅਤ ਕੀਤੀ ।

Kisan Simranjit Singh Mann

14/08/2022

ਰੇਲ, ਤੇਲ ,ਗੇਲ ,ਸੜਕਾਂ,ਇਸਰੋ ਏਅਰਪੋਰਟ,ਏਅਰ,ਇੰਡੀਆ ਭਾਰਤ,ਪੈਟਰੋਲੀਅਮ, ਬੰਦਰਗਾਹਾਂ,ਤੇਲ ਸੋਧਕ, ਕਾਰਖ਼ਾਨੇ ਸਭ ਭੇਜ ਦਿੱਤੇ ਸਨ। ਵੇਚਣ ਤੋਂ ਬਾਅਦ ਹੁਣ ਮੋਦੀ ਨੇ ਸੋਚਿਆ ਹੁਣ ਤਿਰੰਗਾ 🇮🇳 ਵੀ ਵੇਚ ਦਈਏ।
25 ਰੁ ਦਾ ਉਹ ਵੇਚ ਦਿੱਤਾ।
Narendra Modi Ministry of Petroleum and Natural Gas, Government of India

ਜਿਵੇਂ ਮਾਨ ਸਾਹਬ ਬਾਰੇ ਸੁਣਦੇ ਹੁੰਦੇ ਸੀ ਓ ਪਾਰਟੀ ਦੇ ਬੰਦੇ ਨਾਲ ਹਿੱਕ ਠੋਕ ਕੇ ਖੜਦੇ ਆ ਓ ਕਲ ਦੇਖ ਵੀ ਲਿਆ, ਕਲ ਜੰਤਰ ਮੰਤਰ ਦਿੱਲੀ ਬੰਦੀ ਸਿੰਘਾ...
12/08/2022

ਜਿਵੇਂ ਮਾਨ ਸਾਹਬ ਬਾਰੇ ਸੁਣਦੇ ਹੁੰਦੇ ਸੀ ਓ ਪਾਰਟੀ ਦੇ ਬੰਦੇ ਨਾਲ ਹਿੱਕ ਠੋਕ ਕੇ ਖੜਦੇ ਆ ਓ ਕਲ ਦੇਖ ਵੀ ਲਿਆ, ਕਲ ਜੰਤਰ ਮੰਤਰ ਦਿੱਲੀ ਬੰਦੀ ਸਿੰਘਾ ਦੇ ਧਰਨੇ ਤੇ ਸਾਡੇ ਕੁੱਝ ਸਿੰਘਾ ਦੀਆ cid ਵਾਲੇ ਖਾਲਿਸਤਾਨ ਦੇ ਝੰਡੇ ਨਾਲ ਫੋਟੋਆ ਖਿਚ ਕੇ ਲੇ ਗੇ ਤੇ ਸ਼ਾਮ ਨੂ ਗੁਰਦਵਾਰਾ ਰਕਾਬ ਗੰਜ ਚੋ ਸਾਡੇ 3 ਸਾਥੀ ਪੁਲਿਸ ਨੇ ਚੱਕ ਲਏ , ਜਦੋ ਗਲ ਮਾਨ ਸਾਹਬ ਕੋਲ ਪਹੁੰਚੀ ਚੀ ਤਾ ਓਹਨਾ ਨੇ ਅਪਨੀ ਪੂਰੀ ਵਾਹ ਲਾ ਦਿਤੀ ਤੇ ਈਮਾਨ ਸਿੰਘ ਮਾਨ ਦੀ ਵੀ DCP ਨਾਲ ਬੋਹਤ ਬੋਹਤ ਬਹਿਸ ਹੋਈ ਤੇ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਵਕੀਲਾਂ ਦਾ ਪ੍ਰਬੰਧ ਕੀਤਾ ਅਤੇ ਚੋਹਾਨ ਸਾਬ ਨੂੰ ਭੇਜਿਆ ਚੋਹਾਨ ਸਾਬ ਅਤੇ ਵਕੀਲਾ ਨੇ ਬੋਹਤ ਸ਼ਹਿਯੋਗ ਦਿਤਾ ,ਦਿੱਲੀ ਪੁਲਿਸ ਨੂੰ ਹੱਥਾ ਪੈਰਾ ਦੀ ਪੈ ਗਈ ਤੇ ਰਾਤ 12 ਵਜੇ ਅਸੀ ਸਾਡੇ ਬੰਦੇ ਪੁਲਿਸ ਤੋ ਛੁਡਵਾ ਲਏ ,ਇਹ ਹੁੰਦੇ ਅਸਲੀ ਲੀਡਰ, ਪਹਿਲਾਂ ਸਿਰਫ ਸੁਣਿਆ ਸੀ ਹੁਣ ਦੇਖ ਵੀ ਲਿਆ, ਬਹੁਤ ਖੁਸੀ ਹੋਈ , ਇਹ ਫੋਟੋ ਥਾਣੇ ਤੋ ਬਾਹਰ ਆ ਖਿੱਚੀ ਸੀ ,ਧੰਨਵਾਦ ਮਾਨ ਸਾਹਬ , ਈਮਾਨ ਸਿੰਘ ਮਾਨ ਬਲਦੇਵ ਸਿੰਘ ਸਾਹਨੇਵਾਲੀ ਦਾਸ ਸੁਖਚੈਨ ਸਿੰਘ ਅਤਲਾ ਵਿਸ਼ੇਸ਼ ਤੌਰ ਤੇ ਸ੍ਰ ਰਣਦੀਪ ਸਿੰਘ ਸੰਧੂ ਪੀ ਏ ਸ੍ਰ ਸਿਮਰਨਜੀਤ ਸਿੰਘ ਮਾਨ ਜਿਸ ਨੇਂ ਰਾਤ ਇੱਕ ਵਜੇ ਤੱਕ ਸਾਡੀ ਪੂਰੀ ਸਪੋਟ ਕੀਤੀ :- ਸੁਖਚੈਨ ਸਿੰਘ ਅਤਲਾ
🙏 Kisan Simranjit Singh Mann Simranjit Singh Mann

11/08/2022

Jaskaran Singh Kahan Singh Wala
ਜਸਕਰਨ ਸਿੰਘ ਕਾਹਨਸਿੰਘ ਵਾਲਾ ਵੱਲੋ ਵੱਡਾ ਬਿਆਨ ਅਸੀਂ ਸਰਕਾਰ ਤੋਂ ਕੋਈ ਭੀਖ ਨਹੀਂ ਮੰਗਦੇ। ਬੰਦੀ ਸਿੰਘਾਂ ਰਿਹਾਈ ਉਹਨਾ ਦਾ ਹੱਕ ਹੈ।
Kisan Simranjit Singh Mann Simranjit Singh Mann

09/08/2022

#ਕੇਸਰੀਂ ਨਿਸ਼ਾਨ ਸਾਹਿਬ ਸਿੱਖ ਕੌਮ ਦੀ ਆਨ,ਸ਼ਾਨ ਤੇ ਮਾਨ।
#ਝੂਲਦੇਨਿਸ਼ਾਨਰਹਿਣਪੰਥਮਹਾਰਾਜਕੇ
14 ਤੇ 15 ਅਗਸਤ ਨੂੰ ਹਰ ਘਰ, ਦੁਕਾਨ, ਵਾਹਨ ਤੇ ਕਾਰੋਬਾਰ ਤੇ ਕੇਸਰੀ ਝੰਡੇ ਜ਼ਰੂਰ ਲਗਾਓ।
Sardar simarnjit singh mann supporter Simranjit Singh Mann

 #ਬੰਦੀ ਸਿੰਘਾ ਦੀ ਰਿਹਾਈ ਲਈ ਦਿੱਲੀ ਚਲੋ।Kisan Simranjit Singh Mann Simranjit Singh Mann Simranjit Singh Mann fan club ਸਿਮਰਨਜੀ...
06/08/2022

#ਬੰਦੀ ਸਿੰਘਾ ਦੀ ਰਿਹਾਈ ਲਈ ਦਿੱਲੀ ਚਲੋ।
Kisan Simranjit Singh Mann Simranjit Singh Mann Simranjit Singh Mann fan club ਸਿਮਰਨਜੀਤ ਸਿੰਘ ਮਾਨ unofficial ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

ਹਰਿਆਣੇ ਦੀ ਸਿਮ੍ਰਤੀ, ਮੁੱਲ੍ਹਾ ਪੁਰ ਲੁਧਿਆਣੇ ਦੀ ਅਮਰਜੀਤ ਕੌਰ ਅਤੇ ਫਰੀਦਕੋਟ ਦੀ ਸੰਦੀਪ ਕੌਰ ਦੁਬਈ ਤੋਂ ਮੈਂਬਰ ਪਾਰਲੀਮੈਂਟ ਸ:ਸਿਮਰਨਜੀਤ ਸਿੰਘ ਮ...
05/08/2022

ਹਰਿਆਣੇ ਦੀ ਸਿਮ੍ਰਤੀ, ਮੁੱਲ੍ਹਾ ਪੁਰ ਲੁਧਿਆਣੇ ਦੀ ਅਮਰਜੀਤ ਕੌਰ ਅਤੇ ਫਰੀਦਕੋਟ ਦੀ ਸੰਦੀਪ ਕੌਰ ਦੁਬਈ ਤੋਂ ਮੈਂਬਰ ਪਾਰਲੀਮੈਂਟ ਸ:ਸਿਮਰਨਜੀਤ ਸਿੰਘ ਮਾਨ ਦੇ ਸਹਿਯੋਗ ਨਾਲ ਰਾਤੀ ਪਹੁੰਚੀਆਂ ਆਪੋ ਆਪਣੇ ਘਰ। ਇਹ ਨੇ ਅਸਲ ਮੁੱਦੇਲੋੜ ਹੈ ਸਾਨੂੰ ਇਹੋ ਜਿਹੇ ਮੁੱਦੇ ਚੁੱਕਣ ਦੀ ਜਿਸ ਨਾਲ ਕਿਸੇ ਦਾ ਭਲਾ ਹੋਵੇ । ਹਾਸੀ ਮਜ਼ਾਕ, ਚੁੱਟਕਲੇ ਸੁਣਾ ਕੇ ਮਸਲੇ ਹੱਲ ਨਹੀਂ ਹੁੰਦੇ।
Kisan Simranjit Singh Mann Simranjit Singh Mann Simranjit Singh Mann fan club

Address

Chandigarh,India
Mohali
140301

Website

Alerts

Be the first to know and let us send you an email when ਜਸਪਾਲ ਸਿੰਘ ਬਾਦਸ਼ਾਹਪੁਰ posts news and promotions. Your email address will not be used for any other purpose, and you can unsubscribe at any time.

Share

Category