28/08/2023
ਖੋਦਿਆ ਪਹਾੜ ਨਿਕਲਿਆ ਚੂਹਾ ਉਹ ਵੀ ਮਰਿਆ | ਵਾਹ ਲੂੰਬਾ ਜੀ ਕਮਾਲ ਹੀ ਕਰਤੀ |
ਪਿਛਲੇ ਦਿਨੀਂ ਐਮ ਐਲ ਏ ਮੋਗਾ ਤੇ ਏਸੀ ਸੰਬੰਧੀ ਇਲਜਾਮ ਲਗਾਉਣ ਵਾਲੇ, ਸਮਾਂ ਆਉਣ ਤੇ ਪੁਖਤਾ ਸਬੂਤ ਪੇਸ਼ ਕਰਨ ਵਾਲੇ, ਜਥੇਬੰਦਿਆਂ ਦੇ ਸਰਕਾਰ ਨਾਲ ਸਿੰਗ ਫਸਾਉਣ ਵਾਲੇ ਲੂੰਬਾ ਜੀ ਦੀਆਂ ਸਾਰਿਆਂ ਗਲਤਫਹਮਿਆਂ ਬੀਤੇ ਦਿਨੀਂ ਅਚਾਨਕ ਦੂਰ ਹੋਗੀਆਂ|
ਸਾਰੀ ਮੀਡੀਆ ਵਿਚ ਲਾਲਾ ਲਾਲਾ ਕਰਾਕੇ ਇਕ ਇਮਾਨਦਾਰ ਲੋਕ ਹਿਤ ਦੀ ਗੱਲ ਕਰਨ ਵਾਲੇ ਐਮ ਐਲ਼ ਏ ਮੈਡਮ ਨੂੰ ਲਗਾਤਾਰ ਭੰਡ ਭੰਡ ਕੇ ਅਜ ਤੁਸੀਂ ਆਵਦੇ ਵਲੋਂ ਸਿਰਜੇ ਮਨ ਘੜਤ ਇਲਜਾਮਾਂ ਤੋਂ ਪਾਸਾ ਵੱਟ ਗਏ| ਇਸਦਾ ਸਿੱਟਾ ਤਾਂ ਫੇਰ ਆਹੀ ਨਿਕਲਿਆ ਕਿ ਤੁਸੀਂ ਆਵਦੇ ਪਬਲਿਸਿਟੀ ਸਟੰਟ ਲਈ ਜਥੇਬੰਦਿਆਂ ਨੂੰ ਵੀ ਗੁਮਰਾਹ ਕੀਤਾ|
ਐਮ ਐਲ਼ ਏ ਮੋਗਾ ਨੂੰ ਬੇਨਤੀ ਹੈ ਕਿ ਲੂੰਬਾ ਸਾਬ ਵਲੋਂ ਤੁਹਾਡੇ ਉਤੇ ਲਗਾਏ ਬੇ ਬੁਨਿਆਦ ਇਲਜਾਮਾਂ ਕਾਰਨ ਤੁਹਾਡੀ ਅਤੇ ਸਮੁਚੀ ਆਮ ਆਦਮੀ ਪਾਰਟੀ ਦੀ ਸਾਖ ਨੂੰ ਢਾਹ ਲੱਗੀ ਆ ਜਿਸਦਾ ਨਤੀਜਾ ਹਰੇਕ ਵਲੰਟੀਅਰ ਦੇ ਮਨ ਵਿਚ ਲੂੰਬਾ ਸਾਬ ਲਈ ਰੋਸ ਸੀ ਠੀਕ ਹੈ ਚਾਹੇ ਅੱਜ ਦੋਨਾਂ ਧਿਰਾਂ ਵਿਚਕਾਰ ਸਹਿਮਤੀ ਹੋ ਗਈ ਪਰ ਇਹੋ ਜੇ ਬੰਦਿਆਂ ਨੂੰ ਕੋਈ ਸਬਕ ਮਿਲੇ ਤਾਂ ਕਿ ਇਹੋ ਜੇ ਇਨਸਾਨ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਤੋਂ ਬਾਜ ਆਉਣ|