Dhudike ਮੇਰਾ ਪਿੰਡ

Dhudike  ਮੇਰਾ ਪਿੰਡ Contact information, map and directions, contact form, opening hours, services, ratings, photos, videos and announcements from Dhudike ਮੇਰਾ ਪਿੰਡ, Moga.

30/03/2026

Dhudike Sewar system hardworking team 💪sh Surinderpal Singh Gill Mohinder Singh Gill Ex Sarpanch Gurdev Singh

23/03/2026

ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਪਿੰਡ ਢੁੱਡੀਕੇ ਵਿੱਚ ਵੀਰ ਅਮਰਿੰਦਰ ਸਿੰਘ ਅਤੇ ਸੁਖਪਾਲ ਸਿੰਘ ਪਾਲੀ ਨੇ ਨਵੀਂ ਜੇਸੀਬੀ ਲਈ ਹੈ, ਸੋ ਸਾਰੇ ਢੁੱਡੀਕੇ ਨਗਰ ਨੂੰ ਬੇਨਤੀ ਹੈ ਕਿ ਇੰਨਾ ਵੀਰਾਂ ਨੂੰ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ, ਇਹਨਾਂ ਕੋਲ ਜਮੀਨ ਪੱਧਰੀ ਕਰਨ ਤੇ ਭਰਤ ਪਵਾਉਣ ਲਈ ਟਰੈਕਟਰ ਟਰਾਲੀ ਦਾ ਵੀ ਖਾਸ ਪ੍ਰਬੰਧਹੈ, ਪਤਾ ਪਿੰਡ ਢੁੱਡੀ ਕੇ ਜਿਲਾ ਮੋਗਾ ਫੋਨ ਨੰਬਰ ਸੁਖਪਾਲ ਸਿੰਘ ਪਾਲੀ 78889-52299 ਅਮਰਿੰਦਰ ਸਿੰਘ ਹੇਰ-99886-78115

21/03/2026

ਹਾਂਜੀ ਢੁੱਡੀਕੇ ਵਾਲਿਓ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਤੁਹਾਡੇ ਪਿੰਡ ਵਿੱਚ ਫਾਸਟ ਫੂਡ ਦੀ ਸ਼ਾਪ ਖੁੱਲ ਚੁੱਕੀ ਹੈ ਜਿਸ ਦਾ ਨਾਂ ਹੈ ਕਵਾਲਿਟੀ ਕਿੰਗ ਫਾਸਟ ਫੂਡ , ਜਿਸ ਤਰ੍ਹਾਂ ਨਾਮ ਤੋਂ ਹੀ ਪ੍ਰਤੀਤ ਹੁੰਦਾ ਹੈ ਕਵਾਲਟੀ ਕਿੰਗ ਯਾਨੀ ਕਿ ਬੈਸਟ ਕਵਾਲਟੀ , ਅਸੀਂ ਇਹਨਾਂ ਤੋਂ ਦੋ ਵਾਰ ਪੀਜਾ ਖਾਧਾ ਤਾਂ ਸਾਨੂੰ ਇਹਨਾਂ ਦੀ ਕੁਆਲਿਟੀ ਵਧੀਆ ਲੱਗੀ ਤੁਸੀਂ ਵੀ ਇੱਕ ਵਾਰ ਇਹਨਾਂ ਨੂੰ ਸੇਵਾ ਦਾ ਮੌਕਾ ਦੇ ਸਕਦੇ ਹੋ ਬਾਕੀ ਤੁਹਾਨੂੰ ਖਾ ਕੇ ਆਪੇ ਪਤਾ ਲੱਗ ਜਾਵੇਗਾ ਏਹਨਾਂ ਦੀ ਲੋਕੇਸ਼ਨ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਕੋਲ ਹੈ ਤੁਸੀਂ ਇਹਨਾਂ ਤੋ ਘਰ ਬੈਠੇ ਡਲੀਵਰੀ ਵੀ ਮਗਵਾ ਸਕਦੇ ਹੋ ਓਰਡਰ ਦੇਣ ਲਈ ਨੰਬਰ ਨੋਟ ਕਰ ਲਵੋ +91 77430 46124 ਲੋਕੇਸ਼ਨ ਲਾਲਾ ਲਾਜ ਪਤਰਾਏ ਸਰਕਾਰੀ ਕਾਲਜ ਕੋਲ

ਜਿਨ੍ਹਾਂ ਦਾ ਜਨਮ 1972, 1973, 1974, 1975, 1976, 1977, 1978, 1979, 1980 ਵਿੱਚ ਹੋਇਆ—ਖਾਸ ਕਰਕੇ ਉਹਨਾਂ ਲਈ ਇਹ ਲੇਖ ਹੈ।ਇਹ ਪੀੜ੍ਹੀ ਹੁਣ ...
16/03/2026

ਜਿਨ੍ਹਾਂ ਦਾ ਜਨਮ 1972, 1973, 1974, 1975, 1976, 1977, 1978, 1979, 1980 ਵਿੱਚ ਹੋਇਆ—ਖਾਸ ਕਰਕੇ ਉਹਨਾਂ ਲਈ ਇਹ ਲੇਖ ਹੈ।
ਇਹ ਪੀੜ੍ਹੀ ਹੁਣ 45 ਸਾਲ ਪਾਰ ਕਰਕੇ 65-70 ਦੀ ਉਮਰ ਵੱਲ ਵੱਧ ਰਹੀ ਹੈ।
ਇਸ ਪੀੜ੍ਹੀ ਦੀ ਸਭ ਤੋਂ ਵੱਡੀ ਸਫ਼ਲਤਾ ਇਹ ਹੈ ਕਿ ਇਸਨੇ ਆਪਣੀ ਜ਼ਿੰਦਗੀ ਵਿੱਚ ਵੱਡੇ ਬਦਲਾਅ ਵੇਖੇ ਅਤੇ ਉਹਨਾਂ ਨੂੰ ਆਪਣਾਇਆ ਵੀ।

1, 2,3,5, 10, 20, 25, 50 ਪੈਸੇ ਦੇ ਸਿੱਕੇ ਵੇਖਣ ਵਾਲੀ ਇਹ ਪੀੜ੍ਹੀ ਮਹਿਮਾਨਾਂ ਤੋਂ ਬਿਨਾ ਝਿਜਕ ਪੈਸੇ ਲੈ ਲੈਂਦੀ ਸੀ।
ਸਿਆਹੀ ਵਾਲੀ ਕਲਮ, ਪੈਂਨਸਲ, ਪੈੱਨ ਨਾਲ ਪੜ੍ਹਾਈ ਸ਼ੁਰੂ ਕਰਨ ਵਾਲੀ ਇਹ ਪੀੜ੍ਹੀ ਅੱਜ ਸਮਾਰਟਫ਼ੋਨ, ਲੈਪਟੌਪ, ਪੀਸੀ ਬਖੂਬੀ ਚਲਾਉਂਦੀ ਹੈ।

ਜਿਸ ਪੀੜ੍ਹੀ ਦੇ ਬਚਪਨ ਵਿੱਚ ਸਾਈਕਲ ਵੀ ਇੱਕ ਸ਼ਾਨਦਾਰ ਚੀਜ਼ ਸੀ, ਉਹ ਅੱਜ ਸਕੂਟਰ ਤੇ ਕਾਰ ਆਸਾਨੀ ਨਾਲ ਚਲਾਉਂਦੀ ਹੈ।
ਕਦੇ ਚੰਚਲ, ਕਦੇ ਗੰਭੀਰ… ਬਹੁਤ ਕੁਝ ਸਹਿਆ, ਬਹੁਤ ਕੁਝ ਭੋਗਿਆ, ਪਰ ਸੰਸਕਾਰਾਂ ਵਿੱਚ ਪਲੀ ਵਧੀ ਇਹ ਪੀੜ੍ਹੀ।

ਟੇਪ ਰਿਕਾਰਡਰ, ਪਾਕਟ ਟਰਾਂਜ਼ਿਸਟਰ — ਕਦੇ ਵੱਡੀ ਕਮਾਈ ਦੇ ਪ੍ਰਤੀਕ ਹੁੰਦੇ ਸਨ।

ਮਾਰਕਸ਼ੀਟ ਤੇ ਟੀਵੀ ਦੇ ਆਉਣ ਨਾਲ ਜਿਨ੍ਹਾਂ ਦਾ ਬਚਪਨ ਖ਼ਰਾਬ ਨਹੀਂ ਹੋਇਆ,
ਉਹੀ ਆਖ਼ਰੀ ਖੁਸ਼ਨਸੀਬ ਪੀੜ੍ਹੀ ਹੈ।

ਕੁੱਕਰ ਦੀਆਂ ਰਿੰਗਾਂ, ਟਾਇਰ ਲੈ ਕੇ “ਗੱਡੀ-ਗੱਡੀ” ਖੇਡਣਾ ਕਦੇ ਛੋਟੀ ਗੱਲ ਨਹੀਂ ਮੰਨੀ ਜਾਂਦੀ ਸੀ।

“ਸਲਾਈ ਨੂੰ ਜ਼ਮੀਨ ਵਿੱਚ ਗੱਡਣਾ” — ਇਹ ਵੀ ਖੇਡ ਸੀ, ਤੇ ਉਹ ਵੀ ਬਹੁਤ ਮਜ਼ੇਦਾਰ।

“ਕੱਚੇ ਅੰਬ ਤੋੜਨਾ” — ਇਹ ਚੋਰੀ ਨਹੀਂ ਸਮਝਿਆ ਜਾਂਦਾ ਸੀ।

ਕਿਸੇ ਵੀ ਵੇਲੇ ਕਿਸੇ ਦੇ ਵੀ ਘਰ ਦੀ ਕੁੰਡੀ ਖਟਖਟਾਉਣਾ ਗਲਤ ਨਹੀਂ ਮੰਨਿਆ ਜਾਂਦਾ ਸੀ।

“ਦੋਸਤ ਦੀ ਮਾਂ ਨੇ ਖਾਣਾ ਖਵਾ ਦਿੱਤਾ” — ਇਸ ਵਿੱਚ ਕੋਈ ਉਪਕਾਰ ਦਾ ਭਾਵ ਨਹੀਂ ਸੀ,
ਅਤੇ “ਉਸਦੇ ਪਿਤਾ ਜੀ ਨੇ ਡਾਂਟ ਦਿੱਤੀ” — ਇਸ ਵਿੱਚ ਕੋਈ ਰੰਜਿਸ਼ ਵੀ ਨਹੀਂ ਸੀ।
ਇਹੀ ਸੀ ਆਖ਼ਰੀ ਬੇਫ਼ਿਕਰ ਪੀੜ੍ਹੀ।

ਕਲਾਸ ਵਿੱਚ ਜਾਂ ਸਕੂਲ ਵਿੱਚ ਆਪਣੀ ਭੈਣ ਨਾਲ ਮਜ਼ਾਕ ਵਿੱਚ ਉਲਟਾ-ਸਿੱਧਾ ਬੋਲ ਦੇਣ ਵਾਲੀ ਪੀੜ੍ਹੀ।

ਦੋ ਦਿਨ ਜੇ ਕੋਈ ਦੋਸਤ ਸਕੂਲ ਨਾ ਆਇਆ, ਤਾਂ
ਸਕੂਲ ਛੁੱਟਦੇ ਹੀ ਬੈਗ ਲੈ ਕੇ ਉਸਦੇ ਘਰ ਪਹੁੰਚ ਜਾਣ ਵਾਲੀ ਪੀੜ੍ਹੀ।

ਕਿਸੇ ਵੀ ਦੋਸਤ ਦੇ ਪਿਤਾ ਜੀ ਜੇ ਸਕੂਲ ਆ ਜਾਣ, ਤਾਂ
ਦੌੜਦੇ ਹੋਏ ਜਾ ਕੇ ਦੱਸਦੇ:
“ਤੇਰੇ ਪਾਪਾ ਆ ਗਏ ਨੇ, ਚੱਲ ਜਲਦੀ” — ਇਹੀ ਸੀ ਉਸ ਸਮੇਂ ਦੀ ਬ੍ਰੇਕਿੰਗ ਨਿਊਜ਼।

ਪਰ ਮੁਹੱਲੇ ਵਿੱਚ ਕਿਸੇ ਵੀ ਘਰ ਵਿੱਚ ਕੋਈ ਵੀ ਕਾਰਜ ਹੋਵੇ,
ਬਿਨਾ ਸੰਕੋਚ, ਬਿਨਾ ਹਿਚਕਿਚਾਹਟ ਖੁਸ਼ੀ-ਖੁਸ਼ੀ ਕੰਮ ਕਰਨ ਵਾਲੀ ਪੀੜ੍ਹੀ।

ਪੈਸੇ ਇਕੱਠੇ ਕਰਕੇ VCR ਲਿਆਉਣਾ 4-5 ਫ਼ਿਲਮਾਂ ਇਕੱਠੇ ਵੇਖਣੀਆਂ — ਇਹ ਵੀ ਸਾਡੇ ਹੀ ਦਿਨ ਸਨ।

ਅਧਿਆਪਕ ਤੋਂ ਪਿਟਣਾ — ਇਸ ਵਿੱਚ ਕੋਈ ਬੁਰਾਈ ਨਹੀਂ ਸੀ,
ਪਰ ਡਰ ਇਹੀ ਹੁੰਦਾ ਸੀ ਕਿ ਘਰ ਵਾਲਿਆਂ ਨੂੰ ਨਾ ਪਤਾ ਲੱਗ ਜਾਏ,ਨਹੀਂ ਤਾਂ ਉੱਥੇ ਵੀ ਪਿਟਾਈ ਪੱਕੀ ਸੀ।

ਅਧਿਆਪਕ ਉੱਤੇ ਕਦੇ ਆਵਾਜ਼ ਉੱਚੀ ਨਹੀਂ ਕਰਨੀ,
ਚਾਹੇ ਜਿੰਨੀ ਵੀ ਪਿਟਾਈ ਹੋਈ ਹੋਵੇ।
ਅੱਜ ਵੀ ਜੇ ਕਿਤੇ ਰਿਟਾਇਰਡ ਅਧਿਆਪਕ ਮਿਲ ਜਾਏ,
ਤਾਂ ਬਿਨਾ ਸੋਚੇ ਪੈਰ ਛੂਹਣ ਵਾਲੀ ਪੀੜ੍ਹੀ।

ਮੋਬਾਈਲ ਨਹੀਂ, SMS ਨਹੀਂ, ਵਟਸਐਪ ਨਹੀਂ,
ਸਿਰਫ਼ ਮੁਲਾਕਾਤ ਦੀ ਉਡੀਕ ਕਰਨ ਵਾਲੀ ਪੀੜ੍ਹੀ।

ਸਕੂਲ ਜਾਂ ਕਾਲਜ ਵਿੱਚ ਜੇ ਕੋਈ ਲੜਕਾ ਲੜਕੀ ਨਾਲ ਗੱਲ ਕਰ ਲਵੇ,
ਉਹ “ਐਡਵਾਂਸ” ਕਹਾਇਆ ਕਰਦਾ ਸੀ।

ਉਹ ਦਸ, ਵੀਹ… ਅੱਸੀ, ਨੱਬੇ… ਉਹੀ ਸੋਹਣੀਆਂ ਯਾਦਾਂ।
ਗੁਜ਼ਰੇ ਦਿਨ ਤਾਂ ਵਾਪਸ ਨਹੀਂ ਆਉਂਦੇ, ਪਰ ਯਾਦਾਂ ਹਮੇਸ਼ਾਂ ਨਾਲ ਰਹਿੰਦੀਆਂ ਹਨ।

ਸਾਡਾ_ਵੀ_ਇੱਕ_ਜ਼ਮਾਨਾ_ਸੀ…!

- ਅਗਿਆਤ

https://youtu.be/gq4G66Wdkv8?si=30XWV4vYuvqzRb5T 𝙬𝙖𝙩𝙘𝙝 𝙛𝙪𝙡𝙡 𝙫𝙞𝙙𝙚𝙤 𝙤𝙥𝙚𝙣 𝙔𝙤𝙪𝙏𝙪𝙗𝙚 𝙇𝙞𝙣𝙠 𝙘𝙡𝙞𝙘𝙠 𝙝𝙚𝙧𝙚 👇👇☝☝Dr. Bikram S. Gill Dh...
15/03/2026

https://youtu.be/gq4G66Wdkv8?si=30XWV4vYuvqzRb5T 𝙬𝙖𝙩𝙘𝙝 𝙛𝙪𝙡𝙡 𝙫𝙞𝙙𝙚𝙤 𝙤𝙥𝙚𝙣 𝙔𝙤𝙪𝙏𝙪𝙗𝙚 𝙇𝙞𝙣𝙠 𝙘𝙡𝙞𝙘𝙠 𝙝𝙚𝙧𝙚 👇👇☝☝Dr. Bikram S. Gill Dhudike
chair Professor University Distinguished Professor Emeritus Founding Director Wheat Genetics Resource Center ਅੰਨਦਾਤਾ ਸੈਂਟਰ) an NSF I/UCRC (Industry University Cooperative Research Center) Department of Plant Pathology, Throckmorton Plant Sciences Center Kansas State University, Manhattan, KS 66506, USA
Email: [email protected], [email protected]

Dr. Bikram S. Gillchair Professor University Distinguished Professor Emeritus Founding Director Wheat Genetics Resource Center ਅੰਨਦਾਤਾ ਸੈਂਟਰ) an NSF I/UCRC (...

13/03/2026

ਗਿਆਨੀ ਸਰਦਾਰਾ ਸਿੰਘ ਗਿੱਲ ਟਰੱਸਟ ਲਾਇਨ ਆਈ ਕੇਅਰ ਸੈਂਟਰ, ਜੈਤੋ ਦੇ ਸਹਿਯੋਗ ਨਾਲ
ਪਹਿਲਾ ਸਲਾਨਾ ਅੱਖਾਂ ਦਾ ਮੁਫ਼ਤ ਕੈਂਪ ਸਵ: ਗੁਲਜ਼ਾਰਾ ਸਿੰਘ ਗਿੱਲ ਅਤੇ ਸਵ: ਮਾਤਾ ਦਲੀਪ ਕੌਰ ਗਿੱਲ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ (ਸ: ਗੁਰਮੇਲ ਸਿੰਘ' ਅਮਰਜੀਤ ਸਿੰਘ, ਬਲਦੇਵ ਸਿੰਘ ਅਤੇ ਮਨਜੀਤ ਸਿੰਘ) ਵੱਲੋਂ
ਪਹਿਲਾ ਸਲਾਨਾ ਮੁਫ਼ਤ ਬਲੱਡ ਟੈਸਟ ਕੈਂਪ 13 ਮਾਰਚ 2026 ਨੂੰ ਪਿੰਡ ਢੁੱਡੀਕੇ ਵਿਖੇ ਲਗਾਇਆ ਗਿਆ

13/03/2026

ਗਿਆਨੀ ਸਰਦਾਰਾ ਸਿੰਘ ਗਿੱਲ ਟਰੱਸਟ
(ਨੋਰਥ-ਵੈਸਟ ਗਰੁੱਪ )
ਢੁੱਡੀਕੇ (ਮੋਗਾ) ਵੱਲੋਂ
ਸਵ: ਮਾਤਾ ਸੁਰਜੀਤ ਕੌਰ
ਸੁਪੱਤਨੀ ਸਵ: ਗਿਆਨੀ ਸਰਦਾਰਾ ਸਿੰਘ ਗਿੱਲ(ਗਿਆਨੀ ਬਾਡਰ ਦਿੱਲੀ ਵਾਲੇ) ਦੀ ਯਾਦ ਵਿੱਚ ਲਾਇਨ ਆਈ ਕੇਅਰ ਸੈਂਟਰ, ਜੈਤੋ ਦੇ ਸਹਿਯੋਗ ਨਾਲ
ਪਹਿਲਾ ਸਲਾਨਾ
ਅੱਖਾਂ ਦਾ ਮੁਫ਼ਤ ਕੈਂਪ
ਮਿਤੀ 13 ਮਾਰਚ 2026, ਦਿਨ ਸ਼ੁੱਕਰਵਾਰ ਸਵੇਰੇ 9 ਵਜੇ
ਸਥਾਨ : ਪੱਤੀ ਕੌਲੂ ਕੀ ਧਰਮਸ਼ਾਲਾ, ਪਿੰਡ ਢੁੱਡੀਕੇ (ਮੋਗਾ) ਵਿਖੇ
ਇਸ ਕੈਂਪ ਵਿਚ ਡਾ: ਅਕੀਰਤੀ ਸਿੰਗਲਾ (ਮੋਗੇ ਵਾਲੇ) ਅਤੇ ਉਹਨਾਂ ਦੀ ਟੀਮ ਦੇ ਅੱਖਾਂ ਦੇ ਚੋਟੀ ਦੇ ਡਾਕਟਰ 13 ਮਾਰਚ ਨੂੰ ਅੱਖਾਂ ਦੇਖਣਗੇ ਅਤੇ ਇਸ ਤੋਂ ਅਗਲੇ ਦਿਨਾਂ ਵਿਚ ਅਪਰੇਸ਼ਨ ਕਰਨਗੇ। ਲੋੜਵੰਦ ਮਰੀਜਾਂ ਦੇ ਅਪਰੇਸ਼ਨ ਜੈਤੋ (ਲਿਜਾਣ ਅਤੇ ਛੱਡਣ ਦਾ ਇੰਤਜਾਮ ਟਰੱਸਟ ਵੱਲੋਂ ਹੀ ਹੋਵੇਗਾ)ਵਿਖੇ ਕੀਤੇ ਜਾਣਗੇ। ਲੈਨਜ਼ ਪਾਉਣ ਯੋਗ ਮਰੀਜ਼ਾਂ ਦੇ ਲੈਨਜ਼ ਵੀ ਮੁਫਤ ਪਾਏ ਜਾਣਗੇ। ਅੱਖਾਂ ਦੀਆਂ ਸਭ ਬਿਮਾਰੀਆਂ ਦਾ ਇਲਾਜ ਅਤੇ ਅਪਰੇਸ਼ਨ ਮੁਫਤ ਕੀਤੇ ਜਾਣਗੇ। ਦਵਾਈਆਂ ਅਤੇ ਐਣਕਾਂ ਫਰੀ ਦਿੱਤੀਆਂ ਜਾਣਗੀਆਂ।
ਕੈਂਪ ਬਾਰੇ ਹੋਰ ਪੁੱਛ-ਗਿੱਛ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹੋ: 80540-00513
ਸਵ: ਗੁਲਜ਼ਾਰਾ ਸਿੰਘ ਗਿੱਲ ਅਤੇ
ਸਵ: ਮਾਤਾ ਦਲੀਪ ਕੌਰ ਗਿੱਲ
ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ (ਸ: ਗੁਰਮੇਲ ਸਿੰਘ' ਅਮਰਜੀਤ ਸਿੰਘ, ਬਲਦੇਵ ਸਿੰਘ ਅਤੇ ਮਨਜੀਤ ਸਿੰਘ) ਵੱਲੋਂ

ਪਹਿਲਾ ਸਲਾਨਾ ਮੁਫ਼ਤ ਬਲੱਡ ਟੈਸਟ ਕੈਂਪ
ਮਿਤੀ 13 ਮਾਰਚ 2026, ਦਿਨ ਸ਼ੁੱਕਰਵਾਰ ਸਵੇਰੇ 9:00 ਵਜੇ
ਸਥਾਨ : ਪੱਤੀ ਕੌਲੂ ਕੀ ਧਰਮਸ਼ਾਲਾ, ਪਿੰਡ ਢੁੱਡੀਕੇ (ਮੋਗਾ) ਵਿਖੇ
ਲਗਾਇਆ ਜਾ ਰਿਹਾ ਹੈ । ਇਸ ਕੈਂਪ ਵਿਚ PATHCARE LAB. (ਲੁਧਿਆਣਾ ਵਾਲੇ) ਦੀ ਟੀਮ ਦੇ ਬਲੱਡ ਦੇ ਸੈਂਪਲ ਲੈ ਕੇ ਬਲੱਡ ਦੇ ਸਾਰੇ टैमट (Investigation: Calcium Serum, Complete Blood Count (CBC), Complete Urine Analysis (CUE), Erythrocyte Sedimentation Rate (ESR), Glucose-Fasting, Glycosylated Hemoglobin (GHb/HbA1c), Iron Deficiency Profile-II, Kidney Function Test (KFT)- III, Lipid Profile, Liver Function Test (LFT), Thyroid Profile टैमट ਕੀਤੇ ਜਾਣਗੇ ।

https://youtu.be/NKmNs4wTx1o?si=5hFi7nCtpMgUGhUx ਪੂਰੀ ਵਿਡਿਓ ਵੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ watch video on Open YouTube Lin...
12/03/2026

https://youtu.be/NKmNs4wTx1o?si=5hFi7nCtpMgUGhUx ਪੂਰੀ ਵਿਡਿਓ ਵੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ
watch video on Open YouTube Link👇👇👇👇

ਕੱਲ ਮਿਤੀ 11 ਮਾਰਚ 2026 ਨੂੰ ਮਹਿੰਦਰ ਸਿੰਘ ਯੂਐਸਏ ਮਾਸਟਰ ਮਨਜੀਤ ਸਿੰਘ ਬਾਬਾ ਪਾਖਰ ਸਿੰਘ ਸਰਕਾਰੀ ਸੀਨੀ.ਸੈਕੰ ਸਕੂਲ-ਢੁੱਡੀਕੇ ਵਿੱਚ ਚੱਲ ਰਹੇ ....

ਸਤਿ ਸ਼੍ਰੀ ਅਕਾਲ ਸਾਰੇ ਪਿੰਡ ਵਾਸੀਆਂ ਨੂੰ।ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੰਗਰੇਜ਼ ਸਿੰਘ ਗੋਰਾ ਪੱਤੀ ਝੰਡਾ ਦਾ ਪੋਤ...
11/03/2026

ਸਤਿ ਸ਼੍ਰੀ ਅਕਾਲ ਸਾਰੇ ਪਿੰਡ ਵਾਸੀਆਂ ਨੂੰ।
ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੰਗਰੇਜ਼ ਸਿੰਘ ਗੋਰਾ ਪੱਤੀ ਝੰਡਾ ਦਾ ਪੋਤਾ ਅਤੇ ਕੁਲਵੰਤ ਸਿੰਘ ਦਾ ਪੁੱਤਰ ਗੁਰਕਰਨ ਸਿੰਘ ਢੁੱਡੀਕੇ ਨੇ All Canada National Wrestling Championship ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਉਸਨੂੰ ਦਿਲੋਂ ਬਹੁਤ ਬਹੁਤ ਮੁਬਾਰਕਾਂ! 🎉🏆
ਵਾਹਿਗੁਰੂ ਜੀ ਅੱਗੇ ਵੀ ਇਸ ਨੂੰ ਹੋਰ ਕਾਮਯਾਬੀਆਂ ਬਖ਼ਸ਼ਣ। 🙏

360°originated  visited  dhudike lala laj lajpat rai birth of place in this picture  Sh Mohinder Gill Ranjit Singh Dhana...
10/03/2026

360°originated visited dhudike lala laj lajpat rai birth of place in this picture Sh Mohinder Gill Ranjit Singh Dhana Mastar Manjeet Mastar Rajjang Tony Bai Jagwinder singh Surinder Sharma ji Chuharchak village Makhan lal Garag

09/03/2026

Address

Moga
142053

Alerts

Be the first to know and let us send you an email when Dhudike ਮੇਰਾ ਪਿੰਡ posts news and promotions. Your email address will not be used for any other purpose, and you can unsubscribe at any time.

Share