Daily Baude News,distt moga punjab/baude,ਜਿਲਾ ਮੋਗਾ ਪੰਜਾਬ

  • Home
  • India
  • Moga
  • Daily Baude News,distt moga punjab/baude,ਜਿਲਾ ਮੋਗਾ ਪੰਜਾਬ

Daily Baude News,distt moga punjab/baude,ਜਿਲਾ ਮੋਗਾ ਪੰਜਾਬ dailybaudenews....

24/05/2015

Manjeet Singh Bilaspur
ਦੋਸਤੋ! ਕੱਲ• ਮੈਂ ਨਸ਼ਿਆਂ ਦੇ ਖਿਲਾਫ ਇਕ ਆਰਟੀਕਲ ਪਾਇਆ ਸੀ। ਜਿਸ ਨੂੰ ਬੜਾ ਹੁੰਗਾਰਾ ਮਿਲਿਆ। ਅੱਜ ਮੈਂ ਨਸ਼ਿਆਂ ਦੇ ਹੀ ਮਾਰੂ ਪਭਾਵ ਕਾਰਨ ਤਬਾਹ ਹੁੰਦੇ ਪਰਿਵਾਰਾਂ ਦੀ ਦਾਸਤਾਂ ਨੂੰ ਪੇਸ਼ ਕਰਦੀ ਕਹਾਣੀ ਪਾ ਰਿਹਾ ਹਾਂ। ਜਿਸ ਦੀਆਂ ਕਮੀਆਂ ਅਤੇ ਖੂਬੀਆਂ ਬਾਰੇ ਦੱਸਣ ਦੀ ਕਿਰਪਾ ਜਰੂਰ ਕਰਨੀ। ਧੰਨਵਾਦ । – ਮਨਜੀਤ ਸਿੰਘ ਬਿਲਾਸਪੁਰ

(ਪੰਜਾਬੀ ਕਹਾਣੀ)
-ਮਨਜੀਤ ਸਿੰਘ ਬਿਲਾਸਪੁਰ
ਜੇਤੂ ਜਰਨੈਲ ਹਾਰ ਗਿਆ
ਜਰਨੈਲ ਸਿੰਘ ਦਾ ਪੂਰਾ ਛੇ ਫੁੱਟ ਕੱਦ, ਮੁੱਛਾਂ ਕੁੰਢੀਆਂ, ਸਿਰ ਤੇ ਰੋਅਬਦਾਰ ਪੱਗ, ਦਗਦਾ ਚਿਹਰਾ, ਗੋਰਾ ਨਿਛੋਰ ਰੰਗ, ਭਰਵਾਂ ਜੁੱਸਾ ਕਿਸੇ ਮਹਾਨ ਜੇਤੂ ਜਰਨੈਲ ਦਾ ਝਾਉਲਾ ਪਾਉਂਦਾ। ਝਾਉਲਾ ਕਿਉਂ ਪਾਉਂਦਾ? ਸਗੋਂ ਜੇਤੂ ਜਰਨੈਲ ਹੀ ਤਾਂ ਸੀ। ਜਰਨੈਲ ਸਿੰਘ ਦੀ ਬਾਹਰੀ ਦਿੱਖ ਤੋਂਂ ਅੰਦਾਜਾ ਲਗਾਉਂਣਾ ਬੜਾ ਔਖਾ ਸੀ ਕਿ ਉਹ ਪਿੰਡ ਵਿਚ ਕਿਸੇ ਸਧਾਰਨ ਕੰਮ ਕਾਜ ਲਈ ਜਾ ਰਿਹਾ ਹੈ ਜਾਂ ਫਿਰ ਸਰਕਾਰੇ ਦਰਬਾਰੇ ਕਿਸੇ ਖਾਸ ਕੰਮ ਲਈ ਸ਼ਹਿਰ ਵੱਲ ਜਾ ਰਿਹਾ ਹੈ। ਜਰਨੈਲ ਸਿੰਘ ਜਦ ਵੀ ਘਰੋਂ ਨਿਕਲਦਾ ਤਾਂ ਹਮੇਸ਼ਾਂ ਬਣ ਠਣ ਕੇ ਹੀ ਨਿਕਲਦਾ। ਉਸ ਦੇ ਚਿਹਰੇ ਵੱਲ ਵੇਖ ਕੇ ਆਮ ਬੰਦੇ ਦੀ ਤਾਂ ਨੀਵੀਂ ਹੀ ਪੈ ਜਾਂਦੀ। ਬੜੀ ਠੁੱਕ ਸੀ ਜਰਨੈਲ ਸਿੰਘ ਦੀ। ਜਿਹੜੀ ਚੜ•ਦੀ ਜਵਾਨੀ ਤੋਂ ਬੁਢਾਪੇ ਦੇ ਸ਼ੁਰੂਆਤੀ ਦੌਰ ਤੱਕ ਕਾਇਮ ਰਹੀ। ਜਰਨੈਲ ਸਿੰਘ ਆਪਣੇ ਸਮੇਂ ਵਿਚ ਹਾਕੀ ਦਾ ਬੜਾ ਤਕੜਾ ਖਿਡਾਰੀ ਸੀ। ਜਿਹੜੀ ਟੀਮ ਵਿਚ ਖੇਡਿਆ ਕਦੇ ਹਾਰ ਦਾ ਮੂੰਹ ਨਹੀਂ ਸੀ ਵੇਖਿਆ। ਘਰ ਵੀ ਕੋਈ ਮਜਬੂਰੀ ਨਾ ਹੋਣ ਦੇ ਬਾਵਯੂਦ ਵੀ ਜਰਨੈਲ ਸਿੰਘ ਦੇ ਬਾਪ ਦੇ ਕਿਸੇ ਦੋਸਤ ਨੇ ਮੱਲੋ ਮੱਲੀ ਜਰਨੈਲ ਸਿੰਘ ਨੂੰ ਫੌਜ ਵਿਚ ਭਰਤੀ ਕਰਵਾ ਦਿੱਤਾ। ਜਰਨੈਲ ਸਿੰਘ ਦੀ ਮਾਂ ਨੇ ਘਰ ਦੇ ਘਿਉ ਦੀਆਂ ਕਸਰਾਂ ਕੱਢ ਦਿੱਤੀਆਂ ਤੇ ਜਰਨੈਲ ਸਿੰਘ ਨੇ ਖਿਡਾਰੀ ਕੋਟੇ ਵਿਚੋਂਂ ਥੋੜੇ ਸਮੇਂ ਵਿਚ ਹੀ ਵੱਡੇ ਰੈਂਕਾਂ ਦੀਆਂ ਮੰਜ਼ਿਲਾਂ ਸਰ ਕਰ ਮਾਰੀਆਂ। ਜਰਨੈਲ ਸਿੰਘ ਦੀ ਕਪਤਾਨੀ ਹੇਠ ਹਾਕੀ ਦੇ ਮੁਕਾਬਲਿਆਂ ਵਿਚ ਰਾਸ਼ਟਰੀ ਪੱਧਰ ਦੀ ਜਿੱਤ ਹੋਣ ਅਤੇ ਹਰ ਪਾਸੇ ਚੜ•ਦੀ ਕਲ•ਾ ਹੋਣ ਕਰਕੇ ਜਰਨੈਲ ਸਿੰਘ ਦੇ ਦੋਸਤਾਂ ਨੇ ਜਰਨੈਲ ਸਿੰਘ ਦੇ ਨਾਮ ਨਾਲ ਜੇਤੂ ਜਰਨੈਲ ਸਿੰਘ ਪਕਾ ਲਿਆ। ਹਾਸੇ ਮਜਾਕ ਨਾਲ ਜਦ ਕਦੇ ਵੱਡੇ ਅਫਸਰ ਵੀ ਜਰਨੈਲ ਸਿੰਘ ਨੂੰ ਜੇਤੂ ਜਰਨੈਲ ਆਖਦੇ ਤਾਂ ਉਸ ਦਾ ਛੀਨਾ ਹੋਰ ਵੀ ਚੌੜਾ ਹੋ ਜਾਂਦਾ। ਛੁੱਟੀ ਆਏ ਤੋਂ ਅਚਾਨਕ ਜਦੋਂ ਜਰਨੈਲ ਸਿੰਘ ਤੋਂ ਆਪ ਮੁਹਾਰੇ ਹੀ ਆਪਣੇ ਉਪ ਨਾਮ ਬਾਰੇ ਦੱਸਿਆ ਗਿਆ ਤਾਂ ਪਹਿਲਾਂ ਪਹਿਲਾਂ ਸਕੇ ਤੇ ਫਿਰ ਸਾਰੇ ਪਿੰਡ ਵਾਲੇ ਹੀ ਜਰਨੈਲ ਸਿੰਘ ਨੂੰ ਜੇਤੂ ਜਰਨੈਲ ਆਖਣ ਲੱਗ ਪਏ। ਜਰਨੈਲ ਸਿੰਘ ਦੀ ਖੁਸ਼ ਕਿਸਮਤੀ ਹੀ ਸੀ ਕਿ ਪਾਕਿਸਤਾਨ ਨਾਲ ਹੋਈਆਂ ਦੋ ਲੜਾਈਆਂ ਵਿਚ ਭਾਵੇਂ ਉਹ ਬੁਰੀ ਤਰਾਂ• ਫੱਟੜ ਤਾਂ ਹੋ ਗਿਆ ਸੀ ਪਰ ਜਾਨ ਬਚ ਗਈ ਸੀ। ਜਿਸ ਦੇ ਸਿੱਟੇ ਵਜੋਂ ਫੌਜ ਵਿਚੋਂ ਬੜੇ ਮੈਡਲ ਤੇ ਮਾਣ ਸਨਮਾਨ ਲੈ ਕੇ ਜਰਨੈਲ ਸਿੰਘ ਆਰਨਰੀ ਲੈਫਟੀਨੈਂਟ ਪੈਨਸ਼ਨ ਆ ਗਿਆ। ਮਿਲੇ ਐਵਾਰਡਾਂ ਕਰਕੇ ਜਰਨੈਲ ਸਿੰਘ ਸੱਚਮੁੱਚ ਜੇਤੂ ਜਰਨੈਲ ਸਿੰਘ ਹੀ ਬਣ ਗਿਆ ਸੀ। ਬੜਾ ਮਾਣ ਤਾਣ ਮਿਲ ਰਿਹਾ ਸੀ ਜਰਨੈਲ ਸਿੰਘ ਨੂੰ ਆਪਣੇ ਪਿੰਡ ਵਿਚੋਂ। ਹੁਣ ਉਨ•ਾਂ ਦੀ 'ਬਾਬੇ ਕਿਆਂ' ਦੀ ਅੱਲ ਲਹਿ ਕੇ ਉਨ•ਾਂ ਦੇ ਘਰ 'ਜੇਤੂ ਜਰਨੈਲ' ਕੇ ਹੀ ਵੱਜਣ ਲੱਗ ਪਏ ਸੀ। ਜਰਨੈਲ ਸਿੰਘ ਨੇ ਵਿਆਹ ਭਾਵੇਂ ਸਹੀ ਸਮੇਂ ਤੇ ਹੀ ਕਰਵਾ ਲਿਆ ਸੀ, ਪ੍ਰੰਤੂ ਬੱਚੇ ਕਾਫੀ ਲੇਟ ਹੀ ਪੈਦਾ ਹੋਏ। ਵੱਡੇ ਲੜਕੇ ਜਸਵੀਰ ਸਿੰਘ ਅਤੇ ਛੋਟੇ ਕੁਲਵੀਰ ਸਿੰਘ ਦਾ ਚਾਰ ਕੁ ਸਾਲ ਦਾ ਫਰਕ ਸੀ। ਵੱਡੇ ਲੜਕੇ ਜਸਵੀਰ ਨੂੰ ਬੀ. ਏ ਕਰਦੇ ਨੂੰ ਹੀ ਜਰਨੈਲ ਸਿੰਘ ਨੇ ਫੌਜ ਵਿਚ ਭਰਤੀ ਕਰਵਾ ਦਿੱਤਾ ਸੀ। ਜਸਵੀਰ ਨੂੰ ਫੌਜ ਵਿਚ ਭਰਤੀ ਕਰਵਾ ਕੇ ਜਰਨੈਲ ਸਿੰਘ ਫੁੱਲਿਆ ਨਹੀਂ ਸਮਾਉਂਦਾ ਸੀ। ਜਰਨੈਲ ਸਿੰਘ ਇਉਂ ਸਮਝਦਾ ਸੀ ਜਿਵੇਂ ਦੇਸ਼ ਕੌਮ ਦਾ ਕੋਈ ਵੱਡਾ ਕਰਜਾ ਉਤਾਰ ਕੇ ਮੁਕਤ ਹੋ ਗਿਆ ਹੋਵੇ। ਜਸਵੀਰ ਦੇ ਫੌਜ ਵਿਚ ਭਰਤੀ ਹੋਣ ਨਾਲ ਇਉਂ ਲੱਗਣ ਲੱਗ ਪਿਆ ਸੀ ਜਿਵੇਂ ਜਰਨੈਲ ਸਿੰਘ ਮੁੜ ਜਵਾਨ ਹੋ ਰਿਹਾ ਹੋਵੇ। ਬੋਲਣ ਚੱਲਣ ਅਤੇ ਤੁਰਨ ਫਿਰਨ 'ਚ ਹੋਰ ਵੀ ਮੜ•ਕ ਆ ਗਈ ਹੋਵੇ। ਪਰ ਛੋਟੇ ਮੁੰਡੇ ਕੁਲਬੀਰ ਦਾ ਚਾਲ ਚੱਲਣ ਉਸ ਨੂੰ ਚੰਗਾ ਜਿਹਾ ਨਹੀਂ ਸੀ ਲੱਗਦਾ। ਉੱਧਰੋਂ ਕਾਰਗਿਲ ਦੀ ਲੜ•ਾਈ ਲੱਗ ਜਾਣ ਕਰਕੇ ਸਾਰੇ ਹੀ ਟੱਬਰ ਦੇ ਸਾਹ ਸੂਤੇ ਗਏ ਸੀ। ਪਰ ਫਿਰ ਵੀ ਜਰਨੈਲ ਸਿੰਘ ਦੇ ਅੰਦਰ ਬੁਢਾਪੇ ਵਿਚ ਪ੍ਰਵੇਸ਼ ਕਰ ਜਾਣ ਦੇ ਬਾਵਯੂਦ ਵੀ ਬਹਾਦਰੀ ਉਬਾਲੇ ਮਾਰ ਰਹੀ ਸੀ। ਉਹ ਜਸਵੀਰ ਦੀ ਯੂਨਿਟ ਵਿਚ ਚਿੱਠੀ ਲਿਖ ਕੇ ਉਸ ਨੂੰ ਦਲੇਰੀਆਂ ਦਿੰਦਾ ਨਾ ਥੱਕਦਾ। ਕਦੇ ਕਦੇ ਤਾਂ ਜਰਨੈਲ ਸਿੰਘ ਦਾ ਮਨ ਕਰਦਾ ਕਿ ਉਹ ਰੈਫਲ ਚੁੱਕ ਕੇ ਖੁਦ ਹੀ ਕਾਰਗਿਲ ਨੂੰ ਭੱਜ ਜਾਵੇ। ਪਰ ਫਿਰ ਆਪਣੇ ਲੜਕੇ ਜਸਵੀਰ ਨੂੰ ਕਾਰਗਿਲ ਦੀ ਲੜ•ਾਈ ਲੜਦਾ ਸੁਣ ਕੇ ਸੰਤੁਸ਼ਟ ਹੋ ਜਾਂਦਾ। ਉਹ ਉਸ ਸਮੇਂ ਨੂੰ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ ਕਿ ਕਦੋਂ ਉਸ ਦਾ ਲੜਕਾ ਜਸਵੀਰ ਜੰਗ ਜਿੱਤ ਕੇ ਆਵੇਗਾ। ਪਰ ਅਫਸੋਸ ਜਸਵੀਰ ਨੇ ਜੰਗ ਜਿੱਤ ਕੇ ਤਾਂ ਕੀ ਆਉਂਣਾ ਸੀ, ਸਗੋਂ ਉਹ ਮਨਹੂਸ ਘੜੀ ਹੀ ਆ ਗਈ ਜਦੋਂ ਇੱਕ ਬਦਸ਼ਗਨੀ ਤਾਰ ਆ ਗਈ, ਜਿਸਨੇ ਜਸਵੀਰ ਸਿੰਘ ਦੀ ਮੌਤ ਦੀ ਖ਼ਬਰ ਲੈ ਆਂਦੀ ਸੀ। ਸਾਰਾ ਟੱਬਰ ਧਾਹ ਨਹੀਂ ਸੀ ਧਰਦਾ, ਪਿੰਡ ਤਰਾਹ ਤਰਾਹ ਕਰ ਰਿਹਾ ਸੀ। ਕਿਸੇ ਘਰ ਚੁੱਲਾ ਨਹੀਂ ਸੀ ਬਲਿਆ ਪਰ ਫਿਰ ਵੀ ਜਰਨੈਲ ਸਿੰਘ ਅਡੋਲ ਰਿਹਾ। ਅਡੋਲ ਹੀ ਨਹੀਂ ਰਿਹਾ ਸਗੋਂ ਸ਼ਹੀਦ ਦੇ ਬਾਪ ਹੋਣ ਦਾ ਮਾਣ ਮਹਿਸੂਸ ਕਰਨ ਲੱਗ ਪਿਆ, ਆਪਣੇ ਘਰ ਵਾਲੀ ਪ੍ਰੀਤਮ ਕੌਰ ਨੂੰ ਵੀ ਦਲਾਸੇ ਦਿੰਦਾ। ਡੱਬਾ ਬੰਦ ਜਸਵੀਰ ਦੀ ਲਾਸ਼ ਆਈ ਤਾਂ ਸਾਰੀਆਂ ਰਸਮਾਂ ਜਰਨੈਲ ਸਿੰਘ ਨੇ ਖੁਦ ਅੱਗੇ ਹੋ ਕੇ ਨਿਭਾਈਆਂ। ਵੇਖਣ ਵਾਲੇ ਦੰਗ ਰਹਿ ਗਏ। ਭਾਵੇਂ ਕੋਈ ਸਿੱਧੇ ਤੌਰ ਤੇ ਤਾਂ ਨਹੀਂ ਸੀ ਕਹਿੰਦਾ, ਪਰ ਫਿਰ ਵੀ ਥੋੜੇ ਸਮੇਂ ਬਾਅਦ ਲੋਕ ਘੁਸਰ ਮੁਸਰ ਕਰਦੇ ਆਖਦੇ ਕਿ ਲੈ ਬਈ ਹੁਣ ਜਰਨੈਲ ਸਿਓ ਦੀ ਉਹ ਮੜ•ਕ ਨਹੀਂ ਰਹਿਣੀ, ਪਰ ਅਜਿਹੇ ਕਿਆਫੇ ਸੱਚ ਨਾ ਹੋਏ, ਸਗੋਂ ਜਰਨੈਲ ਸਿੰਘ ਸ਼ਹੀਦ ਦੇ ਬਾਪ ਹੋਣ ਦਾ ਮਾਣ ਚੁੱਕੀ ਪਿੰਡ ਵਿਚ ਜਿਉਂ ਦੀ ਤਿਉਂ ਹੀ ਵਿਚਰਦਾ। ਹਾਂ ਛੋਟੇ ਮੁੰਡੇ ਕੁਲਬੀਰ ਨੂੰ ਕਿਤੇ ਨਾ ਕਿਤੇ ਸੈੱਟ ਕਰਨ ਦੀ ਸੋਚ ਜਰੂਰ ਉਸ ਤੇ ਭਾਰੂ ਹੋ ਜਾਂਦੀ। ਜਰਨੈਲ ਸਿੰਘ ਨੇ ਕੁਲਬੀਰ ਨੂੰ ਚੰਗੇ ਪੈਸੇ ਲਗਾ ਕੇ ਕਈ ਕੰਮ ਵੀ ਚਲਾ ਕੇ ਦਿੱਤੇ ਪਰ ਕੁਲਬੀਰ ਨੇ ਪੂਰੀ ਕਿਸੇ ਵਿਚ ਵੀ ਨਾ ਪਾਈ। ਹਰ ਕੰਮ ਵਿਚੋਂ ਘਾਟਾ ਹੀ ਘਾਟਾ। ਘਾਟਿਆਂ ਵਾਧਿਆਂ ਨੂੰ ਤਾਂ ਭਾਵੇਂ ਜਰਨੈਲ ਸਿੰਘ ਕਦੇ ਕੋਈ ਬਹੁਤਾ ਨਹੀਂ ਸੀ ਸਮਝਦਾ ਪਰ ਮੁੰਡੇ ਦਾ ਲੇਟ ਫੇਟ ਆਉਂਣਾ ਉਸ ਨੂੰ ਜਰੂਰ ਰੜਕਦਾ ਸੀ। ਕੁਲਬੀਰ ਦੀ ਸੰਗਤ ਵੀ ਜਰਨੈਲ ਸਿੰਘ ਦੇ ਪਸੰਦ ਨਹੀਂ ਸੀ। ਕੁਲਬੀਰ ਦੀ ਹਾਲੇ ਉਮਰ ਹੋਣ ਕਰਕੇ ਜਰਨੈਲ ਸਿੰਘ ਨੇ ਕਈ ਵਾਰ ਉਸ ਨੂੰ ਵੀ ਫੌਜ ਵਿਚ ਭਰਤੀ ਕਰਵਾਉਂਣਾ ਚਾਹਿਆ ਪ੍ਰੰਤੂ ਕੁਲਬੀਰ ਨੇ ਫੌਜ ਵੱਲ ਨੱਕ ਨਾ ਕੀਤਾ ਤੇ ਨਾ ਹੀ ਪ੍ਰੀਤਮ ਕੌਰ ਨੇ ਹੀਆ ਕੀਤਾ। ਬੇਵੱਸ ਜਰਨੈਲ ਸਿੰਘ ਨੇ ਕੁਲਬੀਰ ਨੂੰ ਬਾਹਰ ਭੇਜਣ ਦੀ ਵੀ ਬੜ•ੀ ਕੋਸ਼ਿਸ਼ ਕੀਤੀ ਪਰ ਪੈਸੇ ਪੱਟਣ ਤੋਂ ਸਵਾਏ ਕੁੱਝ ਹੱਥ ਨਹੀਂ ਲੱਗਿਆ। ਅੰਤ ਜਰਨੈਲ ਸਿੰਘ ਨੇ ਕੁਲਬੀਰ ਦੇ ਗਲ ਜਿੰਮੇਵਾਰੀਆਂ ਪਾਉਂਣ ਲਈ ਉਸ ਨੂੰ ਵੱਡੇ ਮੁੰਡੇ ਜਸਵੀਰ ਦੀ ਮੰਗੇਤਰ ਨਾਲ ਵਿਆਹ ਦਿੱਤਾ। ਪ੍ਰੰਤੂ ਕੁਲਬੀਰ ਦੀ ਸਿਹਤ ਤੇ ਕੋਈ ਬਹੁਤਾ ਅਸਰ ਨਾ ਪਿਆ। ਅਸਲ ਵਿਚ ਕੁਲਬੀਰ ਦੀ ਐਸ਼ੋ ਇਸ਼ਰਤ ਕਰਕੇ ਉਸ ਦਾ ਸੰਗ ਅਜਿਹੇ ਮੁੰਡਿਆਂ ਨਾਲ ਹੋ ਗਿਆ, ਜਿਹੜੇ ਮੂਲੋਂ ਹੀ ਲਾ ਪ੍ਰਵਾਹ ਅਤੇ ਅਯਾਸ਼ ਕਿਸਮ ਦੇ ਸਨ। ਇਸ ਸਭ ਕੁੱਝ ਬਾਰੇ ਜਰਨੈਲ ਸਿੰਘ ਨੇ ਕਦੇ ਸੋਚਿਆ ਤੱਕ ਨਹੀਂ ਸੀ। ਜਰਨੈਲ ਸਿੰਘ ਦੀ ਸੁਭਾ ਸ਼ਾਮ ਦੀ ਸੈਰ ਭਾਵੇਂ ਜਿਉਂ ਦੀ ਤਿਉਂ ਰਹੀ। ਪ੍ਰੰਤੂ ਹੁਣ ਉਸ ਨੂੰ ਸਵੇਰੇ ਸਵੇਰੇ ਮੱਥਾ ਟੇਕਣ ਜਾਂਦੇ ਲੋਕ, ਘਾਹ ਤੇ ਪਈ ਤਰੇਲ, ਘਰ 'ਚ ਲਗਾਇਆ ਬਗੀਚਾ, ਸਕੂਲ ਜਾਂਦੇ ਬੱਚੇ, ਦਿਨ ਚੜਦਾ ਤੇ ਛਿਪਦਾ ਬਹੁਤਾ ਚੰਗਾ ਨਹੀਂ ਸੀ ਲੱਗਦਾ। ਦਾੜ•ੀ ਹੁਣ ਉਹ ਬੰਨ ਕੇ ਨਹੀਂ ਸਗੋਂ ਖੁੱਲੀ ਛੱਡ ਕੇ ਰੱਖਦਾ। ਫਿਰ ਵੀ ਉਹ ਚਿੱਟੀ ਖੁੱਲੀ ਛੱਡੀ ਹੋਈ ਦਾੜੀ ਨਾਲ, ਖਿੱਚ ਕੇ ਬੰਨੀ ਹੋਈ ਪੱਗ ਤੇ ਪੈਂਟ ਸ਼ਰਟ ਵਿਚ ਪੂਰਾ ਜਚਦਾ ਸੀ। ਕੁਲਬੀਰ ਦੀਆਂ ਦਿਨ ਬ ਦਿਨ ਵਿਗੜ ਰਹੀਆਂ ਆਦਤਾਂ ਕਰਕੇ ਘਰ ਦਾ ਮਾਹੌਲ ਵੀ ਵਿਗੜਦਾ ਹੀ ਜਾ ਰਿਹਾ ਸੀ। ਜਰਨੈਲ ਸਿੰਘ ਕੁਲਬੀਰ ਦੀਆਂ ਮਾੜੀਆਂ ਆਦਤਾਂ ਦੀ ਦੋਸ਼ੀ ਪ੍ਰੀਤਮ ਕੌਰ ਨੂੰ ਠਹਿਰਾਉਂਦਾ, ਜਿਸਦੇ ਲਾਡ ਪਿਆਰ ਨੇ ਆਹ ਦਿਨ ਲਿਆਂਦੇ ਸੀ। ਪ੍ਰੀਤਮ ਕੌਰ ਇਹ ਸਭ ਕਾਸੇ ਦਾ ਦੋਸ਼ੀ ਜਰਨੈਲ ਸਿੰਘ ਨੂੰ ਹੀ ਮੰਨਦੀ, ਜਿਸ ਨੇ ਸਾਰੀ ਉਮਰ ਬਾਹਰ ਹੀ ਗਵਾ ਲਈ ਸੀ। ਮੁੰਡੇ ਦੀ ਪਰਵਰਿਸ਼ ਵੱਲ ਪੂਰਾ ਧਿਆਨ ਨਹੀਂ ਸੀ ਦਿੱਤਾ। ਇਕ ਦਿਨ ਤਾਂ ਹੱਦ ਹੀ ਹੋ ਗਈ, ਜਿਸ ਦਾ ਜਰਨੈਲ ਸਿੰਘ ਨੇ ਕਦੇ ਨਾ ਵੀ ਨਹੀਂ ਸੁਣਿਆਂ ਸੀ, ਕਿ ਕੁਲਬੀਰ ਚਿੱਟਾ ਪੀਣ ਲੱਗ ਪਿਆ ਹੈ। ਚਿੱਟੇ ਬਾਰੇ ਜਰਨੈਲ ਸਿੰਘ ਨੇ ਪਿੰਡ ਦੇ ਭਲੇਮਾਣਸ ਮੁੰਡਿਆਂ ਤੋਂ ਪਤਾ ਕੀਤਾ ਤਾਂ ਜਰਨੈਲ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹੁਣ ਜਰਨੈਲ ਸਿੰਘ ਕਲੇਸ਼ ਕਰਨ ਦੀ ਬਜਾਏ ਕੁਲਬੀਰ ਦੇ ਇਲਾਜ ਵੱਲ ਹੋ ਗਿਆ ਸੀ। ਪਰ ਇਲਾਜ ਕੀ ਕਰਦਾ? ਕੁਲਬੀਰ ਤਾਂ ਚੋਰੀ ਛਿੱਪੇ ਦਾਅ ਲਾ ਹੀ ਜਾਂਦਾ। ਪੈਸੇ ਧੇਲੇ ਤੇ ਜਰਨੈਲ ਸਿੰਘ ਨੇ ਪੂਰਾ ਕੰਟਰੋਲ ਕਰ ਲਿਆ ਤਾਂ ਕੁਲਬੀਰ ਨੇ ਘਰ ਵਿਚੋਂਂ ਸਮਾਨ ਚੁੱਕ ਕੇ ਵੇਚਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਕੁਲਬੀਰ ਦੇ ਬਾਹਰੋਂ ਚੋਰੀਆਂ ਚਕਾਰੀਆਂ ਅਤੇ ਲੁੱਟਾਂ ਖੋਹਾਂ ਦੇ ਉਲਾਭਿਆਂ ਨੇ ਜਰਨੈਲ ਸਿੰਘ ਨੂੰ ਅੰਦਰੋਂਂ ਪੂਰੀ ਤਰਾਂ• ਹਿਲਾ ਕੇ ਰੱਖ ਦਿੱਤਾ ਸੀ। ਜਦੋਂ ਤੋਂ ਕੁਲਬੀਰ ਤੇ ਜਰਨੈਲ ਸਿੰਘ ਹੱਥੋਂਂ ਪਾਈ ਹੋਣ ਲੱਗ ਪਏ ਸੀ, ਉਦੋਂ ਤੋਂ ਜਰਨੈਲ ਸਿੰਘ ਨੇ ਬਣ ਠਣ ਕੇ ਬਾਹਰ ਜਾਣਾ ਛੱਡ ਦਿੱਤਾ ਸੀ, ਪੱਗ ਵੀ ਉਹ ਕਿਸੇ ਖਾਸ ਪ੍ਰੋਗਰਾਮ ਵੇਲੇ ਜਾਂ ਪੈਨਸ਼ਨ ਲੈਣ ਲਈ ਜਾਣ ਸਮੇਂ ਹੀ ਬੰਨਦਾ ਸੀ, ਉਹ ਵੀ ਜਿਹੋ ਜਿਹੀ ਬੰਨੀ ਗਈ, ਬੱਸ ਬੰਨੀ ਗਈ। ਇਕ ਦਿਨ ਤਾਂ ਹੱਦ ਹੀ ਹੋ ਗਈ, ਜਦੋਂ ਜਰਨੈਲ ਸਿੰਘ ਤੇ ਕੁਲਬੀਰ ਗੁੱਥਮ ਗੁੱਥਾ ਹੋ ਗਏ। ਜਿਹੋ ਜਿਹਾ ਜਰਨੈਲ ਸਿੰਘ ਦਾ ਸਰੀਰ ਬੁੱਢਾ ਸੀ, ਉਹੋ ਜਿਹਾ ਕੁਲਬੀਰ ਨਸ਼ਈ ਸੀ। ਗੱਲ ਪੁਲਿਸ ਤੱਕ ਅੱਪੜ ਗਈ। ਆਖਰ ਦੋਹਾਂ ਪਿਉ ਪੁੱਤਾਂ ਨੂੰ ਜਮਾਨਤਾਂ ਕਰਵਾਉਂਣੀਆਂ ਪਈਆਂ। ਹੁਣ ਜਰਨੈਲ ਸਿੰਘ ਆਪਣੇ ਜਿਉਂਣ ਦਾ ਕੋਈ ਹੱਜ ਨਹੀਂ ਸੀ ਸਮਝਦਾ। ਦੋ ਪੁੱਤ ਸੀ, ਇੱਕ ਜੱਗ ਤੇ ਰਿਹਾ ਨਹੀਂ ਤੇ ਦੂਸਰਾ ਰਹਿਣ ਨਹੀਂ ਸੀ ਦੇ ਰਿਹਾ। ਹੁਣ ਤਾਂ ਦੁਖੀ ਹੋਇਆ ਜਰਨੈਲ ਸਿੰਘ ਕਈ ਵਾਰ ਸੋਚਦਾ ਕਿ ਇਸ ਨੂੰ ਮੌਤ ਹੀ ਕਿਉਂ ਨੀ ਆ ਜਾਂਦੀ? ਫਿਰ ਪੁੱਤਰ ਮੋਹ ਜਾਗ ਉੱਠਦਾ ਤਾਂ ਉਹ ਕੁਲਬੀਰ ਨੂੰ ਸਿੱਧੇ ਰਸਤੇ ਪਾਉਂਣ ਲਈ ਹਰ ਹੀਲਾ ਵਰਤਦਾ। ਕੁਲਬੀਰ ਦਾ ਸਰੀਰ ਨਸ਼ੇ ਦੇ ਟੀਕਿਆਂ ਤੇ ਹੋ ਚੁੱਕਿਆ ਸੀ। ਨਸ਼ੇ ਕੁਲਬੀਰ ਨੂੰ ਘੁਣ ਵਾਂਗ ਖਾ ਰਹੇ ਸਨ। ਜਰਨੈਲ ਸਿੰਘ ਹੋਣੀ ਨੂੰ ਭਾਂਪ ਰਿਹਾ ਸੀ। ਰਾਤਾਂ ਦੀ ਨੀਂਦ ਗਾਇਬ ਹੋ ਚੁੱਕੀ ਸੀ। ਦਗਦਾ ਚਿਹਰਾ ਝੁਰੜੀਆਂ ਨਾਲ ਭਰ ਗਿਆ ਸੀ, ਭਰਵਾਂ ਜੁੱਸਾ ਹੱਡੀਆਂ ਦੀ ਮੁੱਠ ਬਣਦਾ ਜਾ ਰਿਹਾ ਸੀ। ਜਰਨੈਲ ਸਿੰਘ ਰਾਤ ਨੂੰ ਸੌਂਦਾ ਤਾਂ ਅੱਬੜ ਵਾਹੇ ਉੱਠ ਖੜ•ਦਾ। ਸਾਰੀ ਸਾਰੀ ਰਾਤ ਤੁਰਿਆ ਫਿਰਦਾ। ਮੁੰਡੇ ਦੇ ਫਿਕਰ 'ਚ ਪ੍ਰੀਤਮ ਕੌਰ ਮੰਜੇ ਨਾਲ ਮੰਜਾ ਹੋਈ ਪਈ ਸੀ। ਜਰਨੈਲ ਸਿੰਘ ਕੁਲਬੀਰ ਦੀ ਇਸ ਹਾਲਤ ਬਾਰੇ ਸੋਚਦਾ ਸੋਚਦਾ ਬੜੀ ਦੂਰ ਲੰਘ ਜਾਂਦਾ। ਕਦੇ ਆਪਣੇ ਵੱਲੋਂ ਪਰਵਰਿਸ਼ ਦੀ ਕਮੀ ਮਹਿਸੂਸ ਕਰਦਾ, ਕਦੇ ਪ੍ਰੀਤਮ ਕੌਰ ਦੇ ਲਾਡ ਪਿਆਰ ਨੂੰ ਦੋਸ਼ੀ ਮੰਨਦਾ, ਕਦੇ ਕੁਲਬੀਰ ਦੀ ਸੰਗਤ ਨੂੰ ਕੋਸਦਾ, ਕਦੇ ਸਰਕਾਰ ਦੀ ਮਾੜੀ ਕਾਰਜੁਗਾਰੀ ਨੂੰ ਜਿੰਮੇਵਾਰ ਠਹਿਰਾਉਂਦਾ। ਆਖਰ ਉਹ ਸਾਰੇ ਹੀ ਕਾਰਨਾਂ ਨੂੰ ਕੁਲਬੀਰ ਦੀ ਬਰਬਾਦੀ ਦਾ ਕਾਰਨ ਮੰਨਦਾ। ਬਰਬਾਦੀ ਕੁਲਵੀਰ ਦੀ ਹੀ ਨਹੀਂ ਸਗੋਂ ਜਰਨੈਲ ਸਿੰਘ ਦੀ ਵੀ ਸੀ ਤੇ ਉਸ ਦੇ ਪਰਿਵਾਰ ਦੀ ਵੀ ਸੀ। ਹੁਣ ਜਰਨੈਲ ਸਿੰਘ ਆਪਣੇ ਆਪ ਨੂੰ ਬੁੱਢਾ ਹੀ ਨਹੀਂ ਸਗੋਂ ਬੇਵੱਸ ਜਿਹਾ ਵੀ ਮਹਿਸੂਸ ਕਰਦਾ। ਆਪਣੀ ਜਵਾਨੀ ਵੇਲੇ ਦਾ ਸਮਾਂ ਯਾਦ ਕਰਕੇ ਅੱਖਾਂ ਭਰ ਆਉਂਦਾ। ਜਰਨੈਲ ਸਿੰਘ ਤੋਂ ਜੇਤੂ ਜਰਨੈਲ, ਜੇਤੂ ਜਰਨੈਲ ਤੋਂ ਜਰਨੈਲ ਤੇ ਫਿਰ ਜੈਲੇ ਬੁੜੇ• ਤੱਕ ਦੇ ਸਫਰ ਦੀ ਵਿਥਿਆ ਦਾ ਜਿੰਮੇਵਾਰ ਮਾੜੀ ਔਲਾਦ ਅਤੇ ਮਾੜੇ ਸਮਾਜਿਕ ਤੇ ਰਾਜਨੀਤਿਕ ਪ੍ਰਬੰਧਾਂ ਨੂੰ ਹੀ ਮੰਨਦਾ। ਹੁਣ ਉਸ ਨੂੰ ਮਿਲੇ ਆਪਣੇ ਸਾਰੇ ਮਾਣ ਸਨਮਾਨ, ਮੈਡਲ ਤੇ ਐਵਾਰਡ ਫਿੱਕੇ ਫਿੱਕੇ ਲੱਗਣ ਲੱਗ ਪਏ। ਵੱਡੇ ਮੁੰਡੇ ਜਸਵੀਰ ਦੀ ਅਣਹੋਂਂਦ ਸਤਾਉਂਣ ਲੱਗ ਪਈ। ਜਸਵੀਰ ਦੀ ਮੰਗੇਤਰ ਨਾਲ ਕੁਲਬੀਰ ਨੂੰ ਵਿਆਹ ਕੇ ਸੁਧਾਰਨ ਦਾ ਫਾਰਮੂਲਾ ਵੀ ਫੇਲ ਹੋ ਚੁੱਕਾ ਸੀ। ਕੁਲਬੀਰ ਸਰੀਰਕ ਤੌਰ ਤੇ ਬੁਰੀ ਤਰਾਂ• ਕਮਜੋਰ ਹੋ ਚੁੱਕਾ ਸੀ, ਨਿਰ•ਾ ਹੱਡੀਆਂ ਦਾ ਪਿੰਜਰ। ਇਕ ਰਾਤ ਤਾਂ ਨਸ਼ੇ ਦੀ ਬਾਅਦ ਘਾਟ 'ਚ ਕੁਲਬੀਰ ਸਾਹ ਵੀ ਚੜ•ਾ ਗਿਆ ਤੇ ਅੱਖਾਂ ਖੜ ਗਈਆਂ। ਬੁੜੀਆਂ ਰੋਣ ਕਰਲਾਉਂਣ ਲੱਗ ਪਈਆਂ। ਪਰ ਥੋੜੀ ਦੇਰ ਬਾਅਦ ਜਦੋਂ ਕੁਲਬੀਰ ਨੇ ਹਿਲਜੁਲ ਕੀਤੀ ਤਾਂ ਘਰ ਦੇ ਜੀਆਂ ਦਾ ਸਾਹ ਵਿਚ ਸਾਹ ਪਿਆ। ਇਸ ਘਟਨਾਂ ਨੇ ਸਿੱਧ ਕਰ ਦਿੱਤਾ ਸੀ ਕਿ ਇਹ ਘਟਨਾ ਕਿਸੇ ਸਮੇਂ ਵੀ ਸੱਚ ਹੋ ਸਕਦੀ ਹੈ। ਇੱਕ ਦਿਨ ਉਹੀ ਗੱਲ ਹੋਈ ਕਿ ਕੁਲਬੀਰ ਸੁੱਤਾ ਪਿਆ ਹੀ ਰਹਿ ਗਿਆ। ਘਰ ਵਿਚ ਰੋਣ ਕਰਲਾਉਂਣ ਦੀਆਂ ਅਵਾਜਾਂ ਅਸਮਾਨ ਪਾੜਨ ਤੱਕ ਗਈਆਂ। ਜਰਨੈਲ ਸਿੰਘ ਸਿਰ ਸਿੱਟੀ ਪਿਆ ਸੀ। ਸ਼ੁੱਧ ਬੁੱਧ ਕੋਈ ਨਹੀਂ ਸੀ ਰਹੀ। ਜਿਹੜਾ ਜਰਨੈਲ ਸਿੰਘ ਵੱਡੇ ਮੁੰਡੇ ਜਸਵੀਰ ਦੀ ਮੌਤ ਵੇਲੇ ਮੂਹਰੇ ਹੋ ਹੋ ਕੇ ਸਾਰੀਆਂ ਰਸਮਾਂ ਨਿਭਾਅ ਰਿਹਾ ਸੀ, ਸ਼ਹੀਦ ਪੁੱਤ ਦੇ ਬਾਪ ਹੋਣ ਦਾ ਮਾਣ ਮਹਿਸੂਸ ਕਰ ਰਿਹਾ ਸੀ, ਉਹੀ ਜਰਨੈਲ ਸਿੰਘ ਨਸ਼ਈ ਪੁੱਤ ਦੀ ਲਾਸ਼ ਕੋਲ ਦੁੱਖ ਸਾਂਝਾ ਕਰਨ ਲਈ ਬੈਠੇ ਲੋਕਾਂ ਦੀਆਂ ਅੱਖਾਂ ਵਿਚ ਅੱਖਾਂ ਪਾਉਂਣ ਤੋਂਂ ਵੀ ਅਸਮਰੱਥ ਸੀ। ਘਰਾਂ ਦੇ ਮੁੰਡਿਆਂ ਨੇ ਕੁਲਬੀਰ ਦੀ ਸਾਰੀ ਨੁਹਾਈ ਧਵਾਈ ਕਰ ਕੇ ਜਦੋ ਸ਼ਮਸ਼ਾਨ ਘਾਟ ਲੈਜਾਣ ਲਈ ਕੁਲਬੀਰ ਨੂੰ ਅਰਥੀ ਤੇ ਪਾਇਆ ਤਾਂ ਇਕ ਦਮ ਘਰ ਵਿਚੋਂ ਉੱਠੀਆਂ ਕੀਰਨਿਆਂ ਦੀਆਂ ਅਵਾਜਾਂ ਨੇ ਜਰਨੈਲ ਸਿੰਘ ਦੀਆਂ ਵੀ ਭੁੱਬਾ ਕਢਵਾ ਦਿੱਤੀਆਂ। ਜਦੋਂ ਕੁਲਬੀਰ ਦੀ ਮ੍ਰਿਤਕ ਦੇਹ ਤੇ ਮੱਥਾ ਟੇਕਣ ਸਮੇ ਧਾਂਹੀ ਰੋਂਦੀ ਮਾਲੂਕ ਜਿਹੀ ਕੁਲਬੀਰ ਦੀ ਘਰ ਵਾਲੀ ਨੇ ਆਪਣੇ ਗੋਦੀ ਚੁੱਕੇ ਹੋਏ ਛੋਟੇ ਜਿਹੇ ਬੱਚੇ ਨੂੰ ਜਾਂਦੀ ਵਾਰ ਦਾ ਮੱਥਾ ਟਕਾਉਂਣ ਲਈ ਕੁਲਬੀਰ ਦੇ ਖੱਫਣ ਵਿਚ ਢਕੇ ਹੋਏ ਪੈਰਾਂ ਤੇ ਬੱਚੇ ਦਾ ਮੱਥਾ ਰੱਖਿਆ ਤਾਂ ਅਕਾਸ਼ ਹਲਾਉਂਣ ਵਾਲੀ ਭੁੱਬ ਮਾਰਦਿਆਂ ਜਰਨੈਲ ਸਿੰਘ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ, 'ਹਾਰ ਗਿਆ ਓਏ, ਅੱਜ ਥੋਡਾ ਜੇਤੂ ਜਰਨੈਲ ਹਾਰ ਗਿਆ' (ਸਮਾਪਤ)
-ਮਨਜੀਤ ਸਿੰਘ ਬਿਲਾਸਪੁਰ
ਪਿੰਡ ਤੇ ਡਾਕ. ਬਿਲਾਸਪੁਰ (ਮੋਗਾ)
99145-00289
manjitbilaspur0gmail.com

01/11/2014
27/08/2014
ਡੇਲੀ ਬੌਡੇ ਨਿੳੂਜ :-ਕੱਲ ਰਾਤ ਕਿਸੇ ਸਰਾਰਤੀ ਅਨਸਰ ਨੇ ਬਾਬਾ ਖੇਤਰਪਾਲ ਜਗ੍ਹਾ ਤੇ ਬਾਬਾ ਜੰਡ ਨੂੰ ਵੱਡ ਦਿੱਤਾ।ੲਿਸ ਘਟਨਾ ਨਾਲ ਪਿੰਡ ਵਾਸੀਆ ਦੀਅਾ ...
27/08/2014

ਡੇਲੀ ਬੌਡੇ ਨਿੳੂਜ :-ਕੱਲ ਰਾਤ ਕਿਸੇ ਸਰਾਰਤੀ ਅਨਸਰ ਨੇ ਬਾਬਾ ਖੇਤਰਪਾਲ ਜਗ੍ਹਾ ਤੇ ਬਾਬਾ ਜੰਡ ਨੂੰ ਵੱਡ ਦਿੱਤਾ।ੲਿਸ ਘਟਨਾ ਨਾਲ ਪਿੰਡ ਵਾਸੀਆ ਦੀਅਾ ਧਾਰਮਿਕ ਭਾਵਨਾਮਾ ਨੂੰ ਕਾਫੀ ਠੇਸ ਪਹੁੰਚੀ ਹੈ।ਪਿੰਡ ਵਿੱਚ ਫੁੱਟ ਪਾੳੁਣ ਲੲੀ ਸਰਾਰਤੀ ਅਨਸਰਾ ਨੇ ੲਿਹ ਕੰਮ ਕੀਤਾ ਹੈ।ੲਿਕੱਠੀ ਹੋੲੀ ਸੰਗਤ ਨੇ ਕਾਫੀ ਦੁੱਖ ਪ੍ਰਗਟ ਕੀਤਾ।ੲਿਸ ਸਬੰਧੀ ਥਾਨਾ ਬੱਧਨੀ ਕਲਾਂ ਵਿਖੇ ਰਿਪੋਰਟ ਦਰਜ ਕਰ ਦਿੱਤੀ ਹੈ।

02/08/2014

DailyBaudeNews2/8/2014ਇਲਾਕਾ ਨਿਵਾਸੀਆ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮਾਂ ਚਿੰਤਪੁਰਨੀ ਜਾਗਰਣ ਕਮੇਟੀ ਬੌਡੇ ਵੱਲੋ ਸਲਾਨਾ ਜਾਗਰਣ ਮਿਤੀ 9/8/2014 ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ।ਜਾਗਰਣ ਵਿੱਚ ਮਹਾਮਾਈ ਦਾ ਗੁਣਗਾਣ ਕਰਨ ਲਈ ਪੰਜਾਬ ਦੀ ਲੋਕ ਗਾਇਕਾ ਜੋਤੀ ਗਿੱਲ ਐਡ ਪਾਰਟੀ ਤੇ ਹਰਬੰਸ ਛੱਤਾ ਪਹੁੰਚ ਰਹੇ ਹਨ।

ਕਮੇਟੀ ਵੱਲੋ ਵਿਸ਼ੇਸ਼ ਸਨਮਾਨਿਤ:-

1.ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ, ਬੌਡੇ
2.ਸੂਸੇ ਗਰੁੱਪ, ਬੌਡੇ
3.ਬਾਬਾ ਖੇਤਰਪਾਲ ਕਮੇਟੀ,ਬੌਡੇ

ਪਹੁੰਚ ਰਹੇ ਮਹਾਂ ਪੁਰਸ਼:-ਸੰਤ ਬਾਬਾ ਮੱਖਣ ਦਾਸ ਜੀ (ਜਲਾਲ )ਮੀਨੀਆਂ ਵਾਲੇ,
ਸੰਤ ਬਾਬਾ ਚਰਨ ਦਾਸ ਜੀ (ਜਲਾਲ) ਬੱਧਨੀ ਕਲਾਂ ਵਾਲੇ।

ਪੂੜੀ ਛੋਲਿਆ ਦਾ ਲੰਗਰ ਅਤੇ ਜਲੇਬੀਆ ਦਾ ਲੰਗਰ ਅਤੁੱਟ ਵਰਤੇਗਾ।
ਸੋ ਪ੍ਰੇਮੀ ਭਗਤ ਰਾਤ 9:00 ਵਜੇ ਪਹੁੰਚਣ ਦੀ ਕ੍ਰਿਪਾਲਤਾ ਕਰਨ ਜੀ।ਪਿੰਡ ਵਾਸੀ ਅਤੇ N .R . I ਵੀਰ ਹੋਰ ਜਾਣਕਾਰੀ ਅਤੇ ਆਪਨਾ ਦਾਨ ਭੇਜਣ ਲਈ ਇਹਨਾ ਨੰਬਰਾ ਤੇ ਸੰਪਰਕ ਕਰਨ:-85288-72194(Daily Baude News) 98140-04356(ਖਜਾਨਚੀ,ਮਾਂ ਚਿੰਤਪੁਰਨੀ ਜਾਗਰਣ ਕਮੇਟੀ ਬੌਡੇ।

Address

Dailybaudenews
Moga

Telephone

8528872194

Website

Alerts

Be the first to know and let us send you an email when Daily Baude News,distt moga punjab/baude,ਜਿਲਾ ਮੋਗਾ ਪੰਜਾਬ posts news and promotions. Your email address will not be used for any other purpose, and you can unsubscribe at any time.

Share