18/05/2026
ਸਭ ਤੋਂ ਵੱਡਾ ਨਸ਼ਾ ਚਿੱਟੇ ਦਾ ਵੀ ਨਹੀਂ!
ਸਭ ਤੋਂ ਵੱਡਾ ਨਸ਼ਾ ਏ ਬਰਗਰ,ਪੀਜੇ,
ਫਰੈਂਚਫਰਾਈ,ਨਗਟੇਸ,ਆਦਿ ਵਰਗੇ
ਨਸ਼ੇ GT ਰੋਡ ਤੇ ਚੜਨ ਨਹੀਂ ਦਿੰਦੇ
ਪਹਿਲਾਂ ਸੁਨੇਹਾ ਫੋਨ ਤੇ ਦੂਜਾ ਵੱਡੇ ਵੱਡੇ
ਲੱਗੇ ਪੋਸਟਰ ਤੋਂ ਮਿਲ ਜਾਂਦਾ ਕਿ ਤੁਸੀਂ
ਅੰਦਰ ਆਓ ਅਸੀਂ ਜ਼ਹਿਰ ਦੀਆਂ ਗੰਦਲਾਂ
ਬੜੇ ਗੌਹ ਨਾਲ਼ ਚਮਕਦੇ ਕਾਗਜ਼ ਵਿੱਚ ਲਪੇਟ ਕੇ
ਤੁਹਾਡੇ ਲਈ ਹੀ ਰੱਖੀਆਂ ਨੇ, ਤੁਸੀਂ ਖਾਓ
ਤੇ ਪੈਸੇ ਦੇ ਕੇ ਚਲੇ ਜਾਓ।ਪਰ ਜਾਓ ਕਿੱਥੇ!
ਇਹ ਮੈਂ ਅੱਗੇ ਜਾ ਕੇ ਦੱਸਦਾਂ!
ਕੋਲਡ ਡਰਿੰਕ ਵਿੱਚ ਜੋਂ ਵਰਾਇਟੀਜ਼ ਆ ਰਹੀਆਂ
ਉਹਨਾਂ ਬਾਰੇ ਕੀ ਕਹਿਣਾ,ਕਿ ਕਿਵੇਂ ਬਣਦੀਆਂ?
ਰੱਬ ਜਾਣਦਾ!
ਉਪਰੋਕਤ ਸਾਰੇ ਖਾਣ ਵਾਲੇ਼ ਪਦਾਰਥ, ਚੀਜ਼ਾਂ
ਇਕ ਨਵੇਂ ਸਮੇਂ ਦੇ ਵਾਹਣ ਹਨ , ਜਿੰਨ੍ਹਾਂ ਦੀ ਸਵਾਰੀ
ਨਹੀਂ ਕਰਨੀ ਪੈਂਦੀ, ਪਤਾ ਹੀ ਨਹੀਂ ਲੱਗਦਾ ਕਿ ਕਦ
ਸਮੱਸਿਆ ਖੜ੍ਹੀ ਹੋ ਜਾਵੇ!
ਜਿਵੇਂ:---
ਹਾਰਟ ਦੀ ਸਮੱਸਿਆ,
ਵਾਲਾਂ ਦਾ ਲੀਕਜ਼
ਲਿਵਰ ਦਾ ਵਧਨਾ-ਘਟਨਾ,
ਪਿਤੇ ਵਿੱਚ ਪੱਧਰ,
ਫੇਫੜਿਆਂ ਚ ਪਾਣੀ ਭਰਨਾ,
ਗੁਰਦਿਆਂ ਦਾ ਘੱਟ ਕੰਮ ਕਰਨਾ,
ਯੂਰਿਕ ਐਸਿਡ ਦਾ ਵਧਣਾ
ਕਲੈਸਟਰੌਲ ਦੀ ਰਫ਼ਤਾਰ ਵਿੱਚ ਗਾੜਾਪਣ
ਆਦਿ ।
ਇਹ ਬਿਮਾਰੀਆਂ ਕੋਈ ਬਜ਼ੁਰਗਾਂ ਨੂੰ ਨਹੀਂ
ਲਗਦੀਆਂ ਬਲਕਿ 22ਸਾਲਾਂ ਤੋਂ ਲੈਕੇ 45ਸਾਲਾਂ
ਤੱਕ ਦੇ ਬਜ਼ੁਰਗਾਂ ਨੂੰ ਲਗਦੀਆਂ ਹਨ।
ਇੰਝ ਲਗਦਾ ਜਿਵੇਂ ਸਾਡਾ ਖਾਣ ਪਾਣ
ਵੀ ਚਿੱਟੇ, ਡੋਡੇ, ਅਫੀਮ ਸਮੇਤ ਨਸ਼ਿਆਂ
ਤੋਂ ਅੱਗੇ ਟੱਪ ਗਿਆ ਹੋਵੇ।
ਉਦਹਾਰਣ---
ਮੈਂ ਪਿਛਲੇ ਮਹੀਨਿਆਂ ਦੌਰਾਨ ਵੱਡੇ
ਵੱਡੇ ਹਸਪਤਾਲਾਂ ਵਿਚ ਹਾਜ਼ਰੀ ਲਵਾਈ।
ਉੱਥੇ ਦਸ ਦਸ ਸਾਲਾਂ ਦੇ ਰੌਦੇ ਬੱਚਿਆਂ
ਨੂੰ ਨਾ ਚਾਹੁੰਦੇ ਵੀ ਪੁੱਛ ਲਿਆ ਕੀ ਗੱਲ
ਪੁੱਤਰ!
ਰੋਂਦਿਆ ਰੋਂਦਿਆ ਦੱਸਿਆ ਕਿ ਮੇਰੇ ਡੈਡੀ
ਨੇ ਇੱਕ ਦਿਨ ਬਰਗਰ ਖਾ ਲਿਆ ਤੇ ਉਸ
ਨੂੰ ਪਿਆਂਕਰਸ ਹੋ ਗਿਆ ਦਰਦਾਂ ਨਹੀਂ
ਹਟਦੀਆਂ, ਡਾਕਟਰ ਆਖਦੇ ਆ ਕਿ ਮੁਸ਼ਕਿਲ ਹੈ!
ਇੱਕ ਜਵਾਨ ਭਰਾ ਦੱਸੇ ਕਿ ,ਇਹ ਮੇਰਾ
ਛੋਟਾ ਭਰਾ ਹੈ, ਅਸੀਂ ਮਹੀਨਾਂ ਪਹਿਲਾਂ ਵੀ
ਇਸੇ ਕਮਰੇ ਵਿਚੋਂ ਗਏ ਹਾਂ, ਮੇਰੇ ਭਰਾ ਨੂੰ
ਪੀਜ਼ਾ ਖਾਣ ਦੀ ਆਦਤ ਹੈ ਤੇ ਇਸ ਦੀ ਛੋਟੀ
ਅੰਤੜੀ ਵਿੱਚ ਜ਼ਖ਼ਮ ਹੋ ਜਾਂਦੇ ਹਨ ਪਰ ਇਹ ਖਾਣੋਂ
ਨਹੀਂ ਹਟਦਾ , ਸਾਥੋਂ ਚੋਰੀ ਖਾ ਜਾਂਦਾ, ਸਾਨੂੰ ਫਿਰ
ਆਉਣਾ ਪੈਂਦਾ ਤੇ ਡੇਢ ਦੋ ਲੱਖ ਦਾ ਖਰਚਾ ਖੜਾ ਹੋ
ਜਾਂਦਾ ।ਹੋਰ ਕਹਾਣੀਆਂ ਵੀ ਹਨ
ਅਸੀਂ ਆਪਣੇ ਜੁਆਕਾਂ ਨੂੰ ਰੋਕਣ ਦੀ ਵਜਾਏ
ਆਪ ਵੀ ਖਾਣ ਲੱਗ ਜਾਂਦੇ ਹਾਂ,ਇਹ ਖਾਣਾ
ਆਪਣੇ ਗਰਮ ਜਲਵਾਯੂ ਵਾਲੇ ਸਰੀਰਾਂ ਵਿੱਚ
ਹਜਮ ਨਹੀਂ ਆਉਂਦਾ,ਇਹ ਠੰਡੇ ਲੋਕ ਹੀ ਖਾ ਸਕਦੇ
ਆ, ਆਪਾਂ ਨੂੰ ਤਾਂ ਇਹ ਨਸ਼ਾ ਵੱਡੇ ਵੱਡੇ ਕਾਰੋਬਾਰੀ
ਲੋਕਾਂ ਨੇ ਮੁਫ਼ਤ ਵਿੱਚ ਹੀ ਲਗਾ ਦਿੱਤਾ।
ਇਹਨਾਂ ਨਸ਼ਿਆਂ ਦਾ ਸਿੱਧਾ ਰਸਤਾ ਹਸਪਤਾਲਾਂ
ਵਿੱਚ ਦੀ ਹੁੰਦਾ ਹੋਇਆ ਬੈਂਕ ਖਾਤਿਆਂ ਨੂੰ ਖ਼ਤਮ
ਕਰਦਾ ਕਰਜ਼ੇ ਚੁੱਕਣ ਲਈ ਮਜਬੂਰ ਕਰਦਾ ਹੈ।
ਆਪੇ ਸਹੇੜਿਆਂ ਢਿੱਡ ਭਰਨ ਲਈ ਨਸ਼ਾ ਸਾਨੂੰ
ਦਿਨ ਬ ਦਿਨ ਮਾਰ ਰਿਹਾ।
ਫਿਰ ਸਹੀ........