Moga Police

Moga Police Official page of Moga Police-. To report a complaint or in case of any Emergency, call 112.
(1)

ਰਾਤ ਹੋਵੇ ਜਾਂ ਦਿਨ — ਮੋਗਾ ਪੁਲਿਸ ਹਰ ਵੇਲੇ ਤਾਇਨਾਤ”ਜਨਤਾ ਦੀ ਸੁਰੱਖਿਆ ਲਈ ਮੋਗਾ ਪੁਲਿਸ ਵੱਲੋਂ ਦਿਨ-ਰਾਤ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ...
30/05/2026

ਰਾਤ ਹੋਵੇ ਜਾਂ ਦਿਨ — ਮੋਗਾ ਪੁਲਿਸ ਹਰ ਵੇਲੇ ਤਾਇਨਾਤ”
ਜਨਤਾ ਦੀ ਸੁਰੱਖਿਆ ਲਈ ਮੋਗਾ ਪੁਲਿਸ ਵੱਲੋਂ ਦਿਨ-ਰਾਤ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਸੀਨੀਅਰ ਅਧਿਕਾਰੀ ਡਿਊਟੀ ਦੀ ਨਿਗਰਾਨੀ ਕਰਦੇ ਹਨ। ਮੋਗਾ ਪੁਲਿਸ 24x7 ਸੇਵਾ ਵਿੱਚ ਹਾਜ਼ਰ ਹੈ, ਤਾਂ ਜੋ ਸ਼ਹਿਰ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਇਆ ਜਾ ਸਕੇ।

Day or night — Moga Police always on duty”
To ensure public safety, Moga Police have deployed personnel round the clock. Senior officers regularly monitor duty points and issue necessary instructions. Moga Police remain available 24x7, working with full commitment to keep the city safe, secure, and well protec
Punjab Police India
Faridkot Range Police

29/05/2026

🚨 ਨਸ਼ੇ ਵਿੱਚ ਗੱਡੀ ਚਲਾਉਣਾ ਬਣ ਸਕਦਾ ਹੈ ਮੌਤ ਦਾ ਕਾਰਨ! 🚔

ਮੋਗਾ ਪੁਲਿਸ ਵੱਲੋਂ Drink & Drive ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਕਈ ਚਲਾਨ ਕੀਤੇ ਗਏ।
ਤੁਹਾਡੀ ਇੱਕ ਲਾਪਰਵਾਹੀ ਤੁਹਾਡੀ ਤੇ ਹੋਰਾਂ ਦੀ ਜ਼ਿੰਦਗੀ ਖਤਰੇ ਵਿੱਚ ਪਾ ਸਕਦੀ ਹੈ।

❌ ਨਸ਼ੇ ਵਿੱਚ ਵਾਹਨ ਨਾ ਚਲਾਓ
✅ ਸੁਰੱਖਿਅਤ ਰਹੋ, ਪਰਿਵਾਰ ਨੂੰ ਸੁਰੱਖਿਅਤ ਰੱਖੋ। 🚦

🚨 Drunk driving can cost lives! 🚔

Moga Police conducted special Drink & Drive checking and issued multiple challans against violators.
One careless decision can put your life and the lives of others at risk.

❌ Don’t drink and drive
✅ Drive safe, save lives. 🚦
Punjab Police India
Faridkot Range Police

🚔 ਮੋਗਾ ਪੁਲਿਸ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਡਿਊਟੀ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਲਈ ਖਾਣ-ਪੀਣ ਅਤੇ ਚਾਹ ਦਾ ਵੇਲੇ ਸਿਰ ਵਿਸ਼ੇਸ਼ ਪ੍ਰ...
29/05/2026

🚔 ਮੋਗਾ ਪੁਲਿਸ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਡਿਊਟੀ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਲਈ ਖਾਣ-ਪੀਣ ਅਤੇ ਚਾਹ ਦਾ ਵੇਲੇ ਸਿਰ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਚੋਣਾਂ ਦੌਰਾਨ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਹਰ ਸਥਿਤੀ ’ਤੇ ਨਿਗਰਾਨੀ ਬਣਾਈ ਰੱਖਣ ਲਈ ਪੁਲਿਸ ਕਰਮਚਾਰੀ ਲਗਾਤਾਰ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਇਸ ਦੌਰਾਨ ਮੋਗਾ ਪੁਲਿਸ ਵੱਲੋਂ ਕਰਮਚਾਰੀਆਂ ਦੀ ਸੁਵਿਧਾ ਅਤੇ ਹੌਸਲਾ ਅਫਜ਼ਾਈ ਲਈ ਸਮੇਂ-ਸਮੇਂ ’ਤੇ ਭੋਜਨ ਅਤੇ ਚਾਹ ਉਪਲਬਧ ਕਰਵਾਈ ਗਈ, ਤਾਂ ਜੋ ਉਹ ਪੂਰੀ ਤਨਦੇਹੀ, ਸਤਰਕਤਾ ਅਤੇ ਉਤਸ਼ਾਹ ਨਾਲ ਆਪਣੀ ਡਿਊਟੀ ਨਿਭਾ ਸਕਣ। 👮‍♂️☕🍱
ਮੋਗਾ ਪੁਲਿਸ ਜਨਤਾ ਦੀ ਸੁਰੱਖਿਆ ਦੇ ਨਾਲ-ਨਾਲ ਆਪਣੇ ਪੁਲਿਸ ਕਰਮਚਾਰੀਆਂ ਦੀ ਭਲਾਈ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ। 💙

🚔 In view of the Municipal Corporation elections, made timely arrangements for meals and tea for police personnel deployed on election duty.
During the elections, police officials have been continuously performing their duties to maintain law and order and ensure a peaceful environment. To support and encourage the deployed staff, proper food and refreshment facilities were provided from time to time so that they could carry out their responsibilities with full dedication, alertness, and enthusiasm. ☕🍱👮‍♂️
remains fully committed not only to public safety but also to the welfare and well-being of its police personnel. 💙

🚔 ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੋਗਾ ਪੁਲਿਸ ਦੇ ਟ੍ਰੈਫਿਕ ਸੈੱਲ ਵੱਲੋਂ ਸਖ਼ਤ ਕਾਰਵਾਈ 🚧ਟੋਅ ਅਵੇ ਜ਼ੋਨ ਅਤੇ ਨੋ ਪਾਰਕਿੰਗ ...
29/05/2026

🚔 ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੋਗਾ ਪੁਲਿਸ ਦੇ ਟ੍ਰੈਫਿਕ ਸੈੱਲ ਵੱਲੋਂ ਸਖ਼ਤ ਕਾਰਵਾਈ 🚧
ਟੋਅ ਅਵੇ ਜ਼ੋਨ ਅਤੇ ਨੋ ਪਾਰਕਿੰਗ ਜ਼ੋਨ ਵਿੱਚ ਖੜ੍ਹੀਆਂ ਗੱਡੀਆਂ ਨੂੰ ਕਰੇਨ ਦੀ ਮਦਦ ਨਾਲ ਤੁਰੰਤ ਹਟਾ ਕੇ ਸੜਕ ਕਿਨਾਰੇ ਕੀਤਾ ਗਿਆ, ਤਾਂ ਜੋ ਆਮ ਲੋਕਾਂ ਨੂੰ ਆਵਾ-ਜਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਟ੍ਰੈਫਿਕ ਪ੍ਰਬੰਧ ਸੁਚਾਰੂ ਬਣਿਆ ਰਹੇ। 🚦👮‍♂️

🚔 Strict action by the Traffic Cell of Moga Police against traffic rule violators 🚧
Vehicles parked in tow-away and no-parking zones were lifted with the help of cranes and removed from the roadside to ensure smooth traffic flow and to prevent inconvenience to the general public during movement. 🚦👮‍♂️

29/05/2026

ਨਗਰ ਨਿਗਮ ਚੋਣਾਂ ਦੀ ਗਿਣਤੀ ਲਈ ਮੋਗਾ ਪੁਲਿਸ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ 🚔👮‍♂️
ਨਗਰ ਨਿਗਮ ਚੋਣਾਂ ਦੀ ਗਿਣਤੀ ਦੇ ਮੱਦੇਨਜ਼ਰ ਮੋਗਾ ਪੁਲਿਸ ਵੱਲੋਂ ਗਿਣਤੀ ਸੈਂਟਰਾਂ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। 🛡️🏢
👨‍✈️ ਗਜਟਿਡ ਅਧਿਕਾਰੀਆਂ ਵੱਲੋਂ ਗਿਣਤੀ ਕੇਂਦਰਾਂ ਤੇ ਤੈਨਾਤ ਪੁਲਿਸ ਫੋਰਸ ਨੂੰ ਡਿਊਟੀ ਸਬੰਧੀ ਸੰਖੇਪ ਵਿੱਚ ਬਰੀਫ ਕਰਦੇ ਹੋਏ ਚੌਕਸੀ 👀, ਅਨੁਸ਼ਾਸਨ 📋 ਅਤੇ ਕਾਨੂੰਨ-ਵਿਵਸਥਾ ⚖️ ਨੂੰ ਬਣਾਈ ਰੱਖਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ✅
🚓 ਗਿਣਤੀ ਪ੍ਰਕਿਰਿਆ ਨੂੰ ਸੁਚੱਜੇ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਣ ਲਈ ਮੋਗਾ ਪੁਲਿਸ ਵੱਲੋਂ ਹਰ ਪੱਖੋਂ ਪੂਰੀ ਤਿਆਰੀ ਕੀਤੀ ਗਈ ਹੈ। ☮️🗳️
🤝 ਮੋਗਾ ਪੁਲਿਸ ਵੱਲੋਂ ਨਿਰਪੱਖ, ਪਾਰਦਰਸ਼ੀ ਅਤੇ ਸੁਰੱਖਿਅਤ ਗਿਣਤੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਡਿਊਟੀ ਨਿਭਾਈ ਜਾ ਰਹੀ ਹੈ। 🇮🇳🚔

🚨🗳️ Tight Security Arrangements by Moga Police for Municipal Election Counting 🚔👮‍♂️
In view of the Municipal Election counting process, Moga Police has made foolproof security arrangements at all counting centres. 🛡️🏢
👨‍✈️ Gazetted Officers briefed the police personnel deployed at the counting centres regarding their duties and instructed them to maintain strict vigilance 👀, discipline 📋, and law & order ⚖️ throughout the counting process. ✅
🚓 Moga Police has made comprehensive preparations to ensure that the counting process is conducted smoothly and peacefully. ☮️🗳️
🤝 Moga Police remains fully committed to ensuring a fair, transparent, and secure counting process across the District. 🇮🇳🚔

29/05/2026

ਮੋਗਾ ਪੁਲਿਸ ਵੁਮੈਨ ਹੈਲਪ ਡੈਸਕ ਵੱਲੋਂ ਸਕੂਲ ਵਿੱਚ ਆਯੋਜਿਤ ਜਾਗਰੂਕਤਾ ਸੈਮੀਨਾਰ ਦੌਰਾਨ ਬੱਚਿਆਂ ਨੂੰ ਗੁੱਡ ਟੱਚ–ਬੈਡ ਟੱਚ, ਸੋਸ਼ਲ ਮੀਡੀਆ ਦੇ ਸੁਰੱਖਿਅਤ ਇਸਤੇਮਾਲ, ਬਾਲ ਵਿਆਹ ਦੇ ਨੁਕਸਾਨ ਅਤੇ 112 ਐਮਰਜੈਂਸੀ ਹੈਲਪਲਾਈਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸਚੇਤ ਰਹਿਣ ਅਤੇ ਕਿਸੇ ਵੀ ਸੰਕਟ ਸਮੇਂ ਬੇਝਿਝਕ ਮਦਦ ਲੈਣ ਲਈ ਪ੍ਰੇਰਿਤ ਕੀਤਾ ਗਿਆ।

During an awareness seminar organized by the Moga Police Women Help Desk in a school, children were sensitized about Good Touch–Bad Touch, safe use of social media, the ill effects of child marriage, and the 112 emergency helpline. They were also encouraged to stay aware of their rights and to seek help without hesitation in any difficult situation.
Faridkot Range Police
Punjab Police India

ਮੋਗਾ ਪੁਲਿਸ ਵੱਲੋਂ ਰਾਤ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ‘ਚ ਸੁਰੱਖਿਆ ਲਈ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸੀਨੀਅਰ ਅਧਿਕਾਰੀ ਡਿਊਟ...
29/05/2026

ਮੋਗਾ ਪੁਲਿਸ ਵੱਲੋਂ ਰਾਤ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ‘ਚ ਸੁਰੱਖਿਆ ਲਈ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸੀਨੀਅਰ ਅਧਿਕਾਰੀ ਡਿਊਟੀ ‘ਤੇ ਮੌਜੂਦ ਕਰਮਚਾਰੀਆਂ ਦੀ ਚੈਕਿੰਗ ਕਰਕੇ ਉਨ੍ਹਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੰਦੇ ਹਨ, ਤਾਂ ਜੋ ਕੋਈ ਅਣਚਾਹੀ ਘਟਨਾ ਨਾ ਵਾਪਰੇ।

ਮੋਗਾ ਪੁਲਿਸ ਜਨਤਾ ਦੀ ਸੁਰੱਖਿਆ ਲਈ ਹਮੇਸ਼ਾਂ ਤਤਪਰ ਹੈ।

To ensure public safety during the night, Moga Police have deployed personnel across various parts of the district. Senior officers conduct checks on duty staff and provide necessary instructions to prevent any untoward incidents.

Moga Police remain ever committed to the safety and service of the public.


Punjab Police India
Faridkot Range Police

28/05/2026

ਮੋਗਾ ਪੁਲਿਸ ਟ੍ਰੈਫ਼ਿਕ ਸੈੱਲ ਵੱਲੋਂ ਸਕੂਲਾਂ ਵਿੱਚ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਨਿਯਮਿਤ ਤੌਰ ‘ਤੇ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਸੈਮੀਨਾਰਾਂ ਰਾਹੀਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਮੂਲ ਨਿਯਮਾਂ, ਸੀਟ ਬੈਲਟ ਅਤੇ ਹੈਲਮੈਟ ਦੀ ਅਨਿਵਾਰਿਆ ਵਰਤੋਂ, ਤੇਜ਼ ਰਫ਼ਤਾਰ ਨਾਲ ਹੋਣ ਵਾਲੇ ਹਾਦਸਿਆਂ ਦੇ ਖ਼ਤਰੇ ਅਤੇ ਜ਼ਿੰਮੇਵਾਰ ਡਰਾਈਵਿੰਗ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਮੋਗਾ ਪੁਲਿਸ ਦਾ ਮੁੱਖ ਉਦੇਸ਼ ਸੜਕ ਹਾਦਸਿਆਂ ਵਿੱਚ ਕਮੀ ਲਿਆਉਣਾ ਅਤੇ ਹਰ ਨਾਗਰਿਕ ਲਈ ਸੁਰੱਖਿਅਤ, ਸੁਗਮ ਤੇ ਸੁਚੱਜੀ ਆਵਾਜਾਈ ਯਕੀਨੀ ਬਣਾਉਣਾ ਹੈ। 🚦

Moga Police Traffic Cell is regularly organizing seminars in schools to create awareness about traffic rules. Through these initiatives, students are being educated in detail about basic road safety norms, the mandatory use of seat belts and helmets, the dangers of over-speeding, and the importance of responsible driving. The primary objective of Moga Police is to reduce road accidents and ensure safe, smooth, and secure travel for every citizen. 🚦
Punjab Police India
Faridkot Range Police

28/05/2026

🚔 ਮੋਗਾ ਪੁਲਿਸ ਵੱਲੋਂ ਜਨਹਿਤ ਵਿੱਚ ਅਪੀਲ 🚔

ਜਦੋਂ ਵੀ ਤੁਸੀਂ ਆਪਣੇ ਵਾਹਨ ਦਾ ਇੰਸ਼ੋਰੈਂਸ ਕਰਵਾਉਂਦੇ ਹੋ, ਤਾਂ ਨਾਲ ਹੀ ਵੈਲਿਡ ਪੋਲਿਊਸ਼ਨ ਸਰਟੀਫਿਕੇਟ (PUC) ਵੀ ਜ਼ਰੂਰ ਬਣਵਾਓ ✅

⚠️ ਕਿਸੇ ਵੀ ਸੜਕ ਹਾਦਸੇ ਜਾਂ ਇੰਸ਼ੋਰੈਂਸ ਕਲੇਮ ਦੇ ਸਮੇਂ ਵਾਹਨ ਦਾ ਪੋਲਿਊਸ਼ਨ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। PUC ਨਾ ਹੋਣ ਦੀ ਸੂਰਤ ਵਿੱਚ ਕਲੇਮ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ।

🚗🛵 ਸੁਰੱਖਿਅਤ ਡਰਾਈਵ ਕਰੋ ਅਤੇ ਆਪਣੇ ਵਾਹਨ ਦੇ ਸਾਰੇ ਦਸਤਾਵੇਜ਼ ਅਪਡੇਟ ਰੱਖੋ।

ਮੋਗਾ ਪੁਲਿਸ — ਤੁਹਾਡੀ ਸੁਰੱਖਿਆ, ਸਾਡੀ ਪ੍ਰਾਥਮਿਕਤਾ।

🚔 Public Advisory by Moga Police 🚔

Whenever you get your vehicle insurance renewed, make sure to also obtain a valid Pollution Certificate (PUC) ✅

⚠️ In case of any road accident or insurance claim, having a valid Pollution Certificate is also important. Absence of PUC may create difficulties while processing insurance claims.

🚗🛵 Drive safely and keep all your vehicle documents updated.

Moga Police — Your Safety, Our Priority.
Punjab Police India Faridkot Range Police

🚨 ਮੋਗਾ ਪੁਲਿਸ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਈਦ-ਉਲ-ਜ਼ੁਹਾ ਦੀਆਂ ਦਿਲੋਂ ਮੁਬਾਰਕਾਂ! 🌙✨ਇਹ ਪਵਿੱਤਰ ਤਿਉਹਾਰ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ...
28/05/2026

🚨 ਮੋਗਾ ਪੁਲਿਸ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਈਦ-ਉਲ-ਜ਼ੁਹਾ ਦੀਆਂ ਦਿਲੋਂ ਮੁਬਾਰਕਾਂ! 🌙✨

ਇਹ ਪਵਿੱਤਰ ਤਿਉਹਾਰ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸ਼ਾਂਤੀ, ਖੁਸ਼ਹਾਲੀ, ਖੁਸ਼ੀਆਂ ਅਤੇ ਭਾਈਚਾਰੇ ਦੀ ਭਾਵਨਾ ਲੈ ਕੇ ਆਵੇ।
ਆਓ ਆਪਾਂ ਇਕਤਾ, ਦਇਆ ਅਤੇ ਆਪਸੀ ਸਾਂਝ ਦੇ ਇਸ ਤਿਉਹਾਰ ਨੂੰ ਮਿਲਜੁਲ ਕੇ ਮਨਾਈਏ। 🤝💫

🚨 Moga Police extends heartfelt greetings to everyone on Eid-ul-Zuha! 🌙✨

May this blessed occasion bring peace, prosperity, happiness, and harmony to you and your loved ones.
Let’s celebrate the spirit of unity, compassion, and togetherness. 🤝💫
Punjab Police India
Faridkot Range Police

ਨਾਈਟ ਡੋਮੀਨੇਸ਼ਨ ਅਭਿਆਨ ਹੇਠ ਜ਼ਿਲ੍ਹੇ ਵਿੱਚ ਤਾਇਨਾਤ ਕਰਮਚਾਰੀਆਂ ਦੀ ਚੈਕਿੰਗ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ। ਕਰਮਚਾਰੀਆਂ ਨੂੰ ਡਿਊਟੀ ਸਬੰ...
28/05/2026

ਨਾਈਟ ਡੋਮੀਨੇਸ਼ਨ ਅਭਿਆਨ ਹੇਠ ਜ਼ਿਲ੍ਹੇ ਵਿੱਚ ਤਾਇਨਾਤ ਕਰਮਚਾਰੀਆਂ ਦੀ ਚੈਕਿੰਗ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ। ਕਰਮਚਾਰੀਆਂ ਨੂੰ ਡਿਊਟੀ ਸਬੰਧੀ ਬਰੀਫ ਕਰਕੇ ਉਨ੍ਹਾਂ ਦੀ ਚੌਕਸੀ ਵਧਾਈ ਗਈ ਤਾਂ ਜੋ ਕਾਨੂੰਨ-ਵਿਵਸਥਾ ਮਜ਼ਬੂਤ ਰਹੇ ਤੇ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ।
ਮੋਗਾ ਪੁਲਿਸ ਹਰ ਵੇਲੇ ਤਾਇਨਾਤ — ਤੁਹਾਡੀ ਸੁਰੱਖਿਆ ਸਾਡੀ ਜ਼ਿੰਮੇਵਾਰੀ।

Under the Night Domination Operation, Moga Police teams remain active across the district. With supervision from senior officers and renewed briefings, vigilance has been intensified to keep every citizen safe.
Because your safety is our priority — always.


Punjab Police India
Faridkot Range Police

Address

Ravi Block SSP Office Administrative Complex Moga
Moga
142001

Alerts

Be the first to know and let us send you an email when Moga Police posts news and promotions. Your email address will not be used for any other purpose, and you can unsubscribe at any time.

Contact The Organization

Send a message to Moga Police:

Share