MANSA NEWSS

MANSA NEWSS ਮਾਨਸਾ ਨਿਊਜ ਇਹ ਪੇਜ ਬਣਾaੁਜ਼ ਦਾ ਮੇਰਾ ਮਕਸਦ ਮਾਨਸਾ ਸਹਿਰ ਵਿੱਚ ਹੋ ਰਹੇ ਕੰਮਾ ਨੁੰ ਤੁਹਾਡੇ ਤੱਕ ਪਹੁੰਚਾਉਣਾ

ਮਾਨਸਾ {ਜੋਨੀ ਜਿੰਦਲ} ਸ੍ਰੀ ਸਾਲਾਸਰ ਲੰਗਰ ਕਮੇਟੀ ਮਾਨਸਾ ਵੱਲੋ ਸ਼੍ਰੀ ਹਨੁੰਮਾਨ ਜਨਮ ਮਹਾਉਤਸਵ ਮੋਕੇ ਜੀ ਵਿਸਾਲ ਭੰਡਾਰੇ ਦੇ ਟਰੱਕ ਅੱਜ ਸੀ ਟੀ ਮਿਲ...
02/04/2026

ਮਾਨਸਾ {ਜੋਨੀ ਜਿੰਦਲ} ਸ੍ਰੀ ਸਾਲਾਸਰ ਲੰਗਰ ਕਮੇਟੀ ਮਾਨਸਾ ਵੱਲੋ ਸ਼੍ਰੀ ਹਨੁੰਮਾਨ ਜਨਮ ਮਹਾਉਤਸਵ ਮੋਕੇ ਜੀ ਵਿਸਾਲ ਭੰਡਾਰੇ ਦੇ ਟਰੱਕ ਅੱਜ ਸੀ ਟੀ ਮਿਲਕ ਸੇੈਟਰ ਪੁਰਾਣੀ ਸਬਜੀ ਮੰਡੀ ਕੋਲੌ ਸਾਲਾਸਰ ਲਈ ਰਵਾਨਾ ਕੀਤਾ ਗਿਆ ।ਇਸ ਮੋਕੇ ਨਾਰੀਅਲ ਦੀ ਰਸਮ ਪ੍ਰਮੋਦ ਜੀ ਤੇ ਝੰਡੀ ਦੀ ਰਸਮ ਗੋਰੀ ਮੋਬਾਇਲ ਵਾਲੇ ਵੱਲੋ ਅਦਾ ਕਰਦਿਆ ਕਿਹਾ ਕਿ ਸਾਨੁੂੰ ਇਹੋ ਜਿਹੇ ਧਾਰਮਿਕ ਕੰਮ ਜਰੂਰ ਕਰਨੇ ਚਾਹੀਦੇ ਹਨ ਇਸ ਨਾਲ ਸਾਡੀ ਭਾਈਚਾਰਕ ਸਾਂਝ ਮਜਬੁੂਤ ਹੁੰਦੀ ਹੇੈ ।ਇਸ ਮੋਕੇ ਸੰਮਤੀ ਦੇ ਪ੍ਰਧਾਨ ਹੇੈਪੀ ਗੋਇਲ ਨੇ ਦੱਸਿਆ ਕਿ ਇਹ ਭੰਡਾਰਾ ਹਨੁੂੰਮਾਨ ਧਾਮ ਨੇੜੇ ਅੰਜਨੀ ਮਾਤਾ ਮੰਦਿਰ ਸ੍ਰੀ ਸਾਲਾਸਰ ਧਾਮ ਵਿਖੇ 01 ਤੇ 02 ਅਪ੍ਰੈਲ ਨੁੂੰ ਹਨੁੂੰਮਾਨ ਜਨਮ ਮਹਾਉਤਸਵ ਮੋਕੇ ਲਗਾਇਆ ਜਾਵੇਗਾ ਇਸ ਮੋਕੇ ਹੈਪੀ ਗੋਇਲ , ਲੱਕੀ ਗਰਗ , ਦੀਪੁ ਬਾਸਲ , ਭੂਸਨ ਗੋਇਲ , ਰਿੰਕੁੂ ਬਾਸਲ , ਜਤਿੰਦਰ ਜਿੰਦੁੂ ਜੱਗਾ , ਜਤਿੰਦਰ ਕੁਮਾਰ , ਯੌਗੇਸ ਆਦਿ ਹਾਜਰ ਸਨ ।-

ਮਾਨਸਾ (ਜੌਨੀ ਜਿੰਦਲ)ਹੋਲੀ ਹਾਰਟ ਹਾਈ ਸਕੂਲ ਮਾਨਸਾ ਵਿਖੇ ਕੱਲ ਸਲਾਨਾ ਇਨਾਮ ਵੰਡ ਸਮਾਰੋਹ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਰਿਬਨ ਕੱਟਣ ਦੀ ਰਸਮ ਐਡ...
02/04/2026

ਮਾਨਸਾ (ਜੌਨੀ ਜਿੰਦਲ)ਹੋਲੀ ਹਾਰਟ ਹਾਈ ਸਕੂਲ ਮਾਨਸਾ ਵਿਖੇ ਕੱਲ ਸਲਾਨਾ ਇਨਾਮ ਵੰਡ ਸਮਾਰੋਹ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਰਿਬਨ ਕੱਟਣ ਦੀ ਰਸਮ ਐਡਵੋਕੇਟ ਪ੍ਰਦੀਪ ਕੁਮਾਰ ਸਿੰਗਲਾ ਪ੍ਰਧਾਨ ਜੀ ਦੁਆਰਾ ਨਿਭਾਈ ਗਈ ਅਤੇ ਸ਼੍ਰੀ ਰਾਮ ਚੰਦ ਚੌਰਾਇਆ ਮੈਂਬਰ ਵੱਲੋਂ ਜੋਤੀ ਪ੍ਰਚੰਡ ਕੀਤੀ ਗਈ । ਸਕੂਲ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਡਾਂਸ ,ਗਿੱਧਾ, ਭੰਗੜਾ, ਸਕਿਟਾ, ਫੈਂਸੀ ਡਰੈਸ ਆਦਿ ਆਈਟਮਾਂ ਪੇਸ਼ ਕਰਕੇ ਖੂਬ ਰੰਗ ਬੰਨਿਆ । ਸਕੂਲ ਵਿੱਚ ਸਾਰੀਆਂ ਕਲਾਸਾਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ । ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਸ੍ਰੀ ਮੰਗਤ ਰਾਏ ਬਾਂਸਲ ਸਾਬਕਾ ਐਮ.ਐਲ.ਏ , ਕਮੇਟੀ ਮੈਂਬਰਾਂ ਅਤੇ ਸਕੂਲ ਪ੍ਰਿੰਸੀਪਲ ਵੱਲੋਂ ਇਨਾਮ ਵੰਡੇ ਗਏ । ਸਾਰਾ ਸਾਲ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ੍ਰੀ ਮੱਖਣ ਲਾਲ ਜੀ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਸਾਲ ਬੱਚਿਆਂ ਨੂੰ ਹੋਰ ਜਿਆਦਾ ਮਿਹਨਤ ਕਰਨ ਦੀ ਪ੍ਰੇਰਿਤ ਕੀਤਾ ਅਤੇ ਸ਼੍ਰੀ ਮੰਗਤ ਰਾਏ ਬੰਸਲ ਸਾਬਕਾ ਐਮ.ਐਲ.ਏ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਭਵਿੱਖ ਵਿੱਚ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਆ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਅੰਜਨਾ ਰਾਣੀ ਅਤੇ ਮੈਡਮ ਰਜਨੀ ਰਾਣੀ ਨੇ ਬਖੂਬੀ ਨਿਭਾਈ ।ਇਸ ਮੌਕੇ ਸਕੂਲ ਮੈਨੇਜਮੈਂਟ ਸ਼੍ਰੀ ਵਿਜੇ ਕੁਮਾਰ ਜਿੰਦਲ ਐਸਡੀਓ, ਸ੍ਰੀ ਇੰਦਰਜੀਤ ਐਡਵੋਕੇਟ ,ਸ਼੍ਰੀ ਜਗਜੀਤ ਕੁਮਾਰ ਐਡਵੋਕੇਟ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।

ਸਾਲ 2026-27 ਲਈ ਐਡਵੋਕੇਟ ਸੁਨੀਲ ਬਾਂਸਲ ਚੁਣੇ ਗਏ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ।ਮਾਨਸਾ -(ਜੌਨੀ ਜਿੰਦਲ) ਭਾਰਤ ਵਿਕਾਸ ਪ੍ਰੀਸ਼ਦ, ਮਾਨਸਾ ਦੀ...
01/04/2026

ਸਾਲ 2026-27 ਲਈ ਐਡਵੋਕੇਟ ਸੁਨੀਲ ਬਾਂਸਲ ਚੁਣੇ ਗਏ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ।

ਮਾਨਸਾ -(ਜੌਨੀ ਜਿੰਦਲ) ਭਾਰਤ ਵਿਕਾਸ ਪ੍ਰੀਸ਼ਦ, ਮਾਨਸਾ ਦੀ ਸਲਾਨਾ ਬੈਠਕ 45 ਪਰਿਵਾਰਾਂ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਹੈਵਨਸ ਵੁੱਡ ਰਿਜੋਰਟ, ਮਾਨਸਾ ਵਿਖੇ ਕੀਤੀ ਗਈ। ਪ੍ਰੀਸ਼ਦ ਦੀ ਪਿਛਲੇ ਸਾਲ ਦੀ ਟੀਮ ਦੇ ਪ੍ਰਧਾਨ ਸ਼੍ਰੀ ਭੂਸ਼ਨ ਕੁਮਾਰ ਝੁਨੀਰ ਨੇ ਇਸ ਮੀਟਿੰਗ ਵਿੱਚ ਪਿਛਲੇ ਸਾਲ ਦੇ ਕੰਮਾਂ ਦਾ ਲੇਖਾ ਜੋਖਾ ਦਿੱਤਾ ਅਤੇ ਆਉਣ ਵਾਲੇ ਸਾਲ 2026-27 ਲਈ ਐਡਵੋਕੇਟ ਸੁਨੀਲ ਕੁਮਾਰ ਬਾਂਸਲ ਜੀ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸਰਬਸੰਮਤੀ ਨਾਲ ਦਿੱਤੀ ਗਈ। ਪ੍ਰਧਾਨ ਸੁਨੀਲ ਬਾਂਸਲ ਜੀ ਨੇ ਪ੍ਰੀਸ਼ਦ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਾਕਟਰ ਰਾਮ ਕਿਸ਼ਨ ਬਾਂਸਲ ਨੂੰ ਜਨਰਲ ਸਕੱਤਰ, ਐਡਵੋਕੇਟ ਸਵੀਟ ਸਿੰਗਲਾ ਖਜਾਨਚੀ, ਵਿਕਾਸ ਦਾਨੇਵਾਲੀਆ ਅਤੇ ਸੰਜੇ ਸਿੰਗਲਾ ਵਾਈਸ ਪ੍ਰਧਾਨ, ਕਪਿਲ ਦੇਵ ਜੁਆਇੰਟ ਸਕੱਤਰ, ਹਿਮਾਂਸ਼ੂ ਜਿੰਦਲ ਜੁਆਇੰਟ ਖਜਾਨਚੀ ਅਤੇ ਮੈਡਮ ਕੁਸਮ ਜਿੰਦਲ ਨੂੰ ਇੰਚਾਰਜ ਮਹਿਲਾ ਵਿੰਗ ਦੀ ਜ਼ਿਮੇਵਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰੀਸ਼ਦ ਦੀ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪ੍ਰੀਸ਼ਦ ਦੇ ਪੰਜ ਸੂਤਰਾਂ ਸਹਿਯੋਗ, ਸੰਸਕਾਰ, ਸੇਵਾ, ਸਮਰਪਣ ਅਤੇ ਸੰਪਰਕ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਦੇ ਕੰਮਾਂ ਲਈ ਵੱਧ ਚੜ੍ਹ ਕੇ ਸਮਰਪਿਤ ਰਹਿਣਗੇ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦੇ ਪਰਿਵਾਰ ਵਿੱਚ ਡਾਕਟਰ ਜਨਕ ਰਾਜ ਸਿੰਗਲਾ, ਸੰਜੀਵ ਕੁਮਾਰ, ਯੁਗੇਸ਼ ਬਾਂਸਲ ਅਤੇ ਟੋਨੀ ਗੋਇਲ ਮੁਢਲੀ ਮੈਂਬਰਸ਼ਿਪ ਲੈ ਕੇ ਸ਼ਾਮਿਲ ਹੋਏ ਹਨ।

ਮਾਨਸਾ (ਜੌਨੀ ਜਿੰਦਲ)ਸ਼੍ਰੀ ਸਨਾਤਨ ਧਰਮ ਸਭਾ ਰਜਿ (ਮਾਨਸਾ) ਵੱਲੋਂ ਸ਼੍ਰੀ ਰਾਮ ਨੌਵੀਂ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿ...
29/03/2026

ਮਾਨਸਾ (ਜੌਨੀ ਜਿੰਦਲ)ਸ਼੍ਰੀ ਸਨਾਤਨ ਧਰਮ ਸਭਾ ਰਜਿ (ਮਾਨਸਾ) ਵੱਲੋਂ ਸ਼੍ਰੀ ਰਾਮ ਨੌਵੀਂ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਲਕਸ਼ਮੀ ਨਰਾਇਣ ਮੰਦਰ ਵਿਖੇ ਪੂਜਾ ਅਰਚਨਾ ਕੀਤੀ ਗਈ। ਕੰਜਕਾਂ ਪੂਜਨ ਕੀਤਾ ਗਿਆ । ਕੰਜਕਾਂ ਪੂਜਨ ਦੀ ਰਸਮ ਪ੍ਰਸ਼ੋਤਮ ਦਾਸ ਬਾਂਸਲ ਪ੍ਰਧਾਨ ਅਗਰਵਾਲ ਸਭਾ, ਵਿਨੋਦ ਜਿੰਦਲ ਪ੍ਰਧਾਨ ਐਸ.ਡੀ. ਕੰਨਿਆ ਮਹਾਂਵਿਦਾਲਿਆ, ਵਿਜੈ ਕੁਮਾਰ ਮੌੜਾਂ ਵਾਲੇ ਵਾਈਸ ਪ੍ਰਧਾਨ, ਸਨਾਤਨ ਸਭਾ ਦਾ ਪ੍ਰਧਾਨ ਸਮੀਰ ਛਾਬੜਾ, ਜਨਰਲ ਸਕੱਤਰ ਰਮੇਸ਼ ਟੋਨੀ, ਕੈਸ਼ੀਅਰ ਰਾਕੇਸ਼ ਕੁਮਾਰ ਗੁਪਤਾ ਨੇ ਆਪਨੇ ਕਰ ਕਮਲਾਂ ਨਾਲ ਕਰਵਾਈ। ਬੱਸ ਸਟੈਂਡ ਠੀਕਰੀ ਵਾਲਾ ਚੌਂਕ ਤੋਂ ਸੋਭਾ ਯਾਤਰਾ ਪ੍ਰਭੂ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਰਵਾਨਾ ਹੋਈ। ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਜੋਤੀ ਪ੍ਰਚੰਡ ਦੀ ਰਸਮ ਸ਼੍ਰੀ ਮੰਗਤ ਰਾਏ ਬਾਂਸਲ ਸਾਬਕਾ ਐਮ.ਐਲ.ਏ. ਨੇ ਅਦਾ ਕੀਤੀ । ਪ੍ਰਭੂ ਰਾਮ ਦੇ ਤਿਲਕ ਦੀ ਰਸਮ ਆਈ.ਐਮ.ਏ. ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਆਪਣੇ ਕਰ ਕਮਲਾਂ ਨਾਲ ਨਿਭਾਈ। ਨਾਰੀਅਲ ਦੀ ਰਸਮ ਸ਼ਹਿਰ ਦੇ ਉੱਘੇ ਸਮਾਜ ਸਮੇਵੀ ਸੰਤ ਲਾਲ ਨਾਗਪਾਲ, ਵਪਾਰ ਮੰਡਲ ਦੇ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਸ਼੍ਰੀ ਮੁਨੀਸ਼ ਬੱਬੀ ਦਾਨੇਵਾਲੀਆਂ ਅਤੇ ਬਲਵਿੰਦਰ ਬਾਂਸਲ ਨੇ ਬਾਖੂਬੀ ਨਿਭਾਈ। ਇਸ ਤੋਂ ਬਾਅਦ ਸ਼ੋਭਾ ਯਾਤਰਾ ਨੂੰ ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀ ਨਸ਼ੀਨ ਮਹੰਤ ਕੇਸ਼ਵ ਮੁਨੀ ਨੇ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਸਾਰੀਆਂ ਰਸਮਾਂ ਲਕਸ਼ਮੀ ਨਰਾਇਣ ਮੰਦਿਰ ਦੇ ਪੁਜਾਰੀ ਪੰਡਿਤ ਸ਼ੰਭੂ ਰਾਮ ਸ਼ਰਮਾਂ ਜੀ ਨੇ ਪੂਰੇ ਵੇਦਾਂ ਮੰਤਰਾਂ ਨਾਲ ਕਰਵਾਈਆਂ। ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਭੂ ਪ੍ਰੇਮੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਕੀਤਾ ਗਿਆ। ਸ਼ੋਭਾ ਯਾਤਰਾ ਵਿੱਚ ਪ੍ਰਸ਼ਾਦ ਵਾਲੀ ਡੋਲੀ, ਰੱਥ ਅਤੇ ਸਕੂਟਰੀਆਂ ਤੇ ੨੦੦ ਦੇ ਕਰੀਬ ਵੀਰਾਂਗਨਾਵਾਂ ਨੇ ਸਿਰ ਤੋਂ ਪਗੜੀ ਸਜਾ ਕੇ ਹੱਥ ਵਿੱਚ ਭਗਵੇ ਰੰਗ ਦੇ ਝੰਡੇ ਲੈ ਕੇ ਪ੍ਰਭੂ ਸ਼੍ਰੀ ਰਾਮ ਦੇ ਜੈਕਾਰੇ ਲਾਉਂਦੇ ਹੋਏ ਅਸਮਾਨ ਗੂੰਜਨ ਲਗਾ ਦਿੱਤਾ। ਸ਼ੋਭਾ ਯਾਤਰਾ ਦੇ ਦੌਰਾਨ ਸ਼ਹਿਰ ਦੀਆਂ ਸਾਰੀਆਂ ਜਾਗਰਣ ਮੰਡਲੀਆਂ ਦੇ ਮੈਂਬਰਾਂ ਨੇ ਪ੍ਰਭੂ ਸ਼੍ਰੀ ਰਾਮ ਦੇ ਭਜਨ ਗਾ ਗਾ ਕੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸ਼ੋਭਾ ਯਾਤਰਾ ਸ਼ਹਿਰ ਦੀ ਪ੍ਰਕਿਰਮਾ ਕਰਦੀ ਹੋਈ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸਮਾਪਤ ਹੋਈ। ਮੰਦਰ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਸੰਕੀਰਤਨ ਕੀਤਾ ਗਿਆ। ਆਰਤੀ ਕੀਤੀ ਗਈ ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ। ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼੍ਰੀ ਸਮੀਰ ਛਾਬੜਾ, ਜਨਰਲ ਸਕੱਤਰ ਰਮੇਸ਼ ਟੋਨੀ, ਕੈਸ਼ੀਅਰ ਰਾਕੇਸ਼ ਗੁਪਤਾ ਵੱਲੋਂ ਸਾਰਿਆਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ ਗਿਆ।

ਸ੍ਰੀ ਬਾਲਾ ਜੀ ਸੇਵਾ ਸੰਘ (ਰਜਿ)ਮਾਨਸਾ ਵੱਲੋ ਮਹੀਨਾਵਾਰ ਬੱਸ ਯਾਤਰਾ ਮਾਨਸਾ ਤੋ ਸ੍ਰੀ ਸਿਆਮ ਖਾਟੂ ਤੇ ਸ੍ਰੀ ਸਾਲਾਸਰ ਧਾਮ ਲਈ ਰਵਾਨਾ-ਮਾਨਸਾ {ਜੋਨੀ...
29/03/2026

ਸ੍ਰੀ ਬਾਲਾ ਜੀ ਸੇਵਾ ਸੰਘ (ਰਜਿ)ਮਾਨਸਾ ਵੱਲੋ ਮਹੀਨਾਵਾਰ ਬੱਸ ਯਾਤਰਾ ਮਾਨਸਾ ਤੋ ਸ੍ਰੀ ਸਿਆਮ ਖਾਟੂ ਤੇ ਸ੍ਰੀ ਸਾਲਾਸਰ ਧਾਮ ਲਈ ਰਵਾਨਾ-
ਮਾਨਸਾ {ਜੋਨੀ ਜਿੰਦਲ} ਸ਼੍ਰੀ ਬਾਲਾ ਜੀ ਸੇਵਾ ਸੰਘ(ਰਜਿ) ਮਾਨਸਾ ਵੱਲੋ ਮਹੀਨਾਵਾਰ ਬੱਸ ਯਾਤਰਾ ਮਾਨਸਾ ਤੋ ਸ਼੍ਰੀ ਸ਼ਿਆਮ ਖਾਟੂ ਤੇ ਸ਼੍ਰੀ ਸਾਲਾਸਰ ਧਾਮ ਲਈ ਬੱਸ ਸ਼੍ਰੀ ਲਕਸ਼ਮੀ ਨਰਾਰਿਣ ਮੰਦਰ ਕੋਲੋ ਧਾਰਮਿਕ ਰੀਤੀ ਰਿਵਾਜ ਅਨੁਸਾਰ ਆਯੁਸ਼ ਬਾਂਸਲ ,ਸਾਹਿਲ ਅਤੇ ਹਰਮਨ ਦੀ ਰਹਿਨਮਾਈ ਹੇਠ ਰਵਾਨਾ ਹੋਈ ।ਇਸ ਮੋਕੇ ਨਾਰੀਅਲ ਦੀ ਰਸਮ ਅਤੇ ਝੰਡੀ ਦੇਣ ਦੀ ਰਸਮ ਸ਼੍ਰੀ ਅਮਨ ਸਿੰਗਲਾ ‌ਢੈਪੀ ਕੋਡੀਨੇਟਰ S.I.R ਸੀਨੀਅਰ ਕਾਂਗਰਸੀ ਆਗੂ ਨੇ ਕਰਦਿਆ ਕਿਹਾ ਕਿ ਸਾਨੁੂੰ ਧਾਰਮਿਕ ਸਥਾਨਾ ਤੇ ਜਰੂਰ ਜਾਣਾ ਚਾਹੀਦਾ ਹੈ ਤਾ ਜੋ ਸਾਡੀ ਭਾਈਚਾਰਕ ਸਾਂਝ ਕਾਇਮ ਰਹੇ। ਇਸ ਮੋਕੇ ਪ੍ਰਧਾਨ ਅਭਿਸੈਕ ਜੈਨ ਅਤੇ ਖਜ਼ਾਨਚੀ ਸਨੀ ਗੋਇਲ ਨੇ ਕਿਹਾ ਕਿ ਇਹ ਬੱਸ ਅੰਜਨੀ ਮਾਤਾ ਮੰਦਿਰ ,ਦੋ ਜਾਟੀ ਮੰਦਰ, ਟਿੱਲਾ,ਅਗਰੋਹਾ ਧਾਮ, ਤਿਪ੍ਰਤੀ ਬਾਲਾ ਜੀ ਮੰਦਰ ਦੇ ਦਰਸ਼ਨ ਕਰਵਾਕੇ ਮਾਨਸਾ ਆਵੇਗੀ। ਅਤੇ ਸਭਾ ਦੇ ਪ੍ਰੈਸ ਸਕੱਤਰ ਲਕਸ਼ ਬਾਂਸਲ ਨੇ ਕਿਹਾ ਕਿ ਭਗਤਾਂ ਨੂੰ ਸਮੇਂ ਸਮੇਂ ਤੇ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ।ਇਸ ਮੌਕੇ ਬਿੰਦਰਪਾਲ ਗਰਗ,ਵਿਨੋਦ ਭੰਮਾ, ਹਰੀ ਰਾਮ ਡਿੰਪਾ,ਬਲਜੀਤ ਕੜਵੱਲ,ਕ੍ਰਿਸ਼ਨ ਬਾਂਸਲ,ਦੀਪਕ ਗਰਗ,ਸੁਮਨ,ਤਰਸੇਮ ਜੋਗਾ,ਜੋਨੀ ਜਿੰਦਲ,ਰਮੇਸ਼ ਜਿੰਦਲ,ਮੁਨੀਸ਼ ਕੁਮਾਰ ਮੀਨੂ,ਸੰਜੀਵ ਹੈਪੀ,ਜਤਿਨ ਗਰਗ,ਪ੍ਰੇਮ ਗੋਇਲ,ਜੋਨੀ ਮਿੱਤਲ,ਪੰਡਿਤ ਸ਼ੰਬੂ ਸ਼ਰਮਾ,ਨਿਸ਼ਾਂਤ, ਦੂਸ਼ਤ,ਰੋਹਿਤ ਬਾਂਸਲ,ਰਾਜੇਸ਼ ਬਾਂਸਲ,ਕੇਸ਼ਵ, ਸ਼ਿਵੈਕ ਅਤੇ ਵਿਸ਼ਾਲ ਹੋਰ ਸਭਾ ਦੇ ਮੈਂਬਰ ਹਾਜ਼ਰ ਹੋਏ।ਇਸ ਦੀ ਜਾਣਕਾਰੀ ਸਭਾ ਦੇ ਪ੍ਰੈਸ ਸਕੱਤਰ ਲਕਸ਼ ਬਾਂਸਲ ਨੇ ਦਿੱਤੀ।

ਸ਼੍ਰੀ ਖਾਟੂ ਸ਼ਾਮ ਅਤੇ ਸਾਲਾਸਰ ਧਾਮ ਦੀ ਬੱਸ ਯਾਤਰਾ ਲਈ ਰਵਾਨਾ ਮਾਨਸਾ(ਜੌਨੀ ਜਿੰਦਲ) *ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਮਾਨਸਾ (ਨਿਸ਼ਾਨ ਯਾਤਰਾ ਵਾਲ਼ੇ)...
29/03/2026

ਸ਼੍ਰੀ ਖਾਟੂ ਸ਼ਾਮ ਅਤੇ ਸਾਲਾਸਰ ਧਾਮ ਦੀ ਬੱਸ ਯਾਤਰਾ ਲਈ ਰਵਾਨਾ
ਮਾਨਸਾ(ਜੌਨੀ ਜਿੰਦਲ) *ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਮਾਨਸਾ (ਨਿਸ਼ਾਨ ਯਾਤਰਾ ਵਾਲ਼ੇ)* ਵੱਲੋ ਸ਼੍ਰੀ ਖਾਟੂ ਸ਼ਿਆਮ ਅਤੇ ਸ਼੍ਰੀ ਸਾਲਾਸਰ ਧਾਮ ਯਾਤਰਾ ਲਈ ਬੱਸ ਮੰਡਲ ਦੇ *ਚੇਅਰਮੈਨ ਸ਼੍ਰੀ ਮਨੀਸ਼ ਕੁਮਾਰ*ਜਿੰਦਲ* ,ਦੀ ਅਗਵਾਈ ਵਿੱਚ ਧਾਰਮਿਕ ਰੀਤੀ ਰਿਵਾਜਾਂ ਨਾਲ ਮੰਡਲ ਦੇ ਦਫਤਰ ਹੈਪੀ ਟਿੰਬਰ ਕੋਲੋ ਭੇਜੀ ਗਈ। *ਬੱਸ ਨੂੰ ਹਰੀ ਝੰਡੀ ਦੀ ਰਸਮ ਅਤੇ ਨਾਰੀਅਲ ਦੀ ਰਸਮ ਸ਼੍ਰੀ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਜੀ (ਜਰਨਲ ਸਕੱਤਰ ਬੀਜੇਪੀ,ਪ੍ਰਧਾਨ ਵਪਾਰ ਮੰਡਲ ਮਾਨਸਾ * ਨੇ ਅਦਾ ਕੀਤੀ ਅਤੇ ਉਨ੍ਹਾਂ ਬੋਲਦਿਆ ਕਿਹਾ ਕਿ ਸਭ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨੀ ਚਾਹੀਦੀ ਹੈ ਇਸ ਨਾਲ ਮਨ ਨੂੰ kiਸ਼ਾਂਤੀ ਮਿਲਦੀ ਹੈ। *ਮੰਡਲ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਤਾਇਲ* ਨੇ ਦੱਸਿਆ ਕਿ ਬੱਸ ਮਾਨਸਾ ਤੋਂ ਚੱਲ ਕੇ (ਰਿੰਗਸ ਨਿਸ਼ਾਨ ਭਵਨ)ਖਾਟੂ ਜੀ ਵਿਖੇ ਜਾਵੇਗੀ ਅਤੇ ਸ਼੍ਰੀ ਰਿੰਗਸ ਤੋਂ *ਪੈਦਲ ਨਿਸ਼ਾਨ ਯਾਤਰਾ* ਕੱਢਦੇ ਹੋਏ ਖਾਟੂ ਸ਼ਾਮ ਜੀ ਪਹੁੰਚੇਗੀ ‌‌।ਸ਼੍ਰੀ ਬਾਬਾ ਸ਼ਿਆਮ ਜੀ ਦੇ ਦਰਸ਼ਨ ਕਰਕੇ ਸ਼ਾਮ ਨੂੰ ਸਾਲਾਸਰ ਧਾਮ ਬੱਸ ਆਵੇਗੀ ਅਤੇ ਸ਼੍ਰੀ ਬਾਲਾ ਮਹਾਰਾਜ ਜੀ ਦੇ ਦਰਸ਼ਨ ਕਰਕੇ ਅੰਜਨੀ ਮਾਤਾ ਮੰਦਰ ,ਅਗਰੋਹਾ ਧਾਮ ,ਦੋ ਜਾਂਟੀ ਮੰਦਿਰ ਦੇ ਦਰਸ਼ਨ ਕਰਨ ਉਪਰੰਤ ਰਸਤੇ ਵਿੱਚ ਪੈਂਦੇ ਪਿਕ ਨਿਕ ਪੁਆਇੰਟ ਤੇ ਬੱਚਿਆਂ ਦੇ ਮਨੋਰੰਜਨ ਲਈ ਵੀ ਰੋਕਿਆ ਜਾਵਾਂਗੇ ਉਸ ਤੋਂ ਬਾਅਦ ਮਾਨਸਾ ਵਾਪਸੀ ਹੋਵੇਗੀ । *ਮੰਡਲ ਦੇ ਸਰਪ੍ਰਸਤ ਵੇਦ ਪ੍ਰਕਾਸ਼ ਕਾਕਾ ਮਿੱਤਲ ਜੀ* ਨੇ ਦੱਸਿਆ ਕਿ ਯਾਤਰੀਆ ਦੇ ਰਹਿਣ ਲਈ ਕਮਰਿਆ ਦਾ ਪ੍ਰਬੰਧ ਖਾਟੂ ਜੀ ਅਤੇ ਸਾਲਾਸਰ ਧਾਮ ਵਿਖੇ ਮੰਡਲ ਵੱਲੋ ਕੀਤਾ ਜਾਵੇਗਾ।ਇਸ ਤੋਂ ਇਲਾਵਾ ਯਾਤਰੀਆ ਨੂੰ ਬੱਸ ਵਿੱਚ ਸਮੇ ਸਮੇ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ।ਬਾਅਦ ਵਿੱਚ ਮੰਡਲ ਦੇ ਪ੍ਰਧਾਨ ਅਤੇ ਹੋਰ ਆਹੁਦੇਦਾਰਾਂ ਵੱਲੋ ਆਏ ਹੋਏ ਮਹਿਮਾਨਾਂ ਨੂੰ ,ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। *ਇਸ ਮੌਕੇ ਮਨੀਸ਼ ਜਿੰਦਲ,ਹੈਪੀ ਗੋਇਲ, ਬੰਟੀ ਮਘਾਣੀਆ , ਰਿੰਕੂ ਤਾਯਲ, ਅਸ਼ਵਨੀ ਕੁਮਾਰ ਬੋਬੀ ਮੂਸਾ, ਨੀਰਜ ਕੁਮਾਰ ਕਾਕੂ,ਕਾਕਾ ਮਿੱਤਲ , ਪ੍ਰਾਂਸ਼ੂ ਗਰਗ, ਰੋਹਿਤ ਗੋਇਲ , ਸੋਨੀ ਗਰਗ ਕ੍ਰਿਸ਼ਨ ਪੈਪਸੀ,ਸਾਹਿਲ(ਛੋਟੂ ਮਘਾਣੀਆ),ਸ਼ਿਬੂ ਮਘਾਣੀਆ,ਹਨੀ,ਆਦਿ ਹਾਜਰ ਸਨ।*

ਮਾਨਸਾ{ਜੋਨੀ ਜਿੰਦਲ}ਦੀ ਇਲੈਕਟਰੀਕਲ ਐਡ ਇਲੈਕਟ੍ਰੋਨਿਕਸ ਟੇ੍ਰਡਜ ਐਸੋ :ਮਾਨਸਾ ਵੱਲੋ ਅੱਜ ਧੀਆ ਬਜਰੁਗਾ ਤੇ ਵਾਤਾਵਰਣ ਨੁੰ ਸਮਰਪਿਤ ਲੋਹੜੀ ਦਾ ਤਿਉੇਹ...
14/01/2026

ਮਾਨਸਾ{ਜੋਨੀ ਜਿੰਦਲ}ਦੀ ਇਲੈਕਟਰੀਕਲ ਐਡ ਇਲੈਕਟ੍ਰੋਨਿਕਸ ਟੇ੍ਰਡਜ ਐਸੋ :ਮਾਨਸਾ ਵੱਲੋ ਅੱਜ ਧੀਆ ਬਜਰੁਗਾ ਤੇ ਵਾਤਾਵਰਣ ਨੁੰ ਸਮਰਪਿਤ ਲੋਹੜੀ ਦਾ ਤਿਉੇਹਾਰ ਗਊਸਾਲਾ ਭਵਨ ਵਿਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ।ਇਸ ਸਮਾਗਮ ਵਿਚ ਸੁਰਿੰਦਰ ਗਰਗ ਸੁਰਿੰਦਰ ਮੋਟਰ ਵਾਲੇ ਮੁੱਖ ਮਹਿਮਾਨ ਵਜੋ ਸਿਰਕਤ ਕੀਤੀ ।ਐਸੋ ਦੇ ਪ੍ਰਧਾਨ ਕਸ਼ਮੀਰੀ ਲਾਲ ਨੇ ਮੁੱਖ ਮਹਿਮਾਨ ਨੁੰ ਜੀ ਆਇਆ ਕਿਹਾ ਤੇ ਗੁਲਦਸਤਾ ਭੇਟ ਕੀਤਾ ਮੁਖ ਮਹਿਮਾਨ ਨੇ ਇਸ ਦੀ ਸੁਰੁਆਤ ਰੀਬਨ ਕੱਟ ਕੇ ਤੇ ਲੋਹੜੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ।ਇਸ ਮੋਕੇ ਬਹੁਤ ਹੀ ਵਧੀਆ ਗੀਤ ਸੰਗੀਤ ਦਾ ਪ੍ਰੋਗਰਾਮ ਪੇਸ ਕੀਤਾ ।ਸਮਾਗਮ ਦੋਰਾਨ ਐਸੋ :ਦੇ ਪਰਿਵਾਰ ਦੇ ਬੱਚਿਆ ਵੱਲੋ ਭਰੂਣ ਹੱਤਿਆ ,ਸਮਾਜਿਕ ਬੁਰਾਇਆ ,ਨਸੇ ਤੇ ਸਹੀਦਾ ਦੀਆ ਕੁਰਬਾਨੀਆ ਆਦਿ ਬਾਰੇ ਕਵਿਤਾਵਾ ਵੀ ਪੜਿਆ ਤੇ ਉਨਾ ਇਨਾਮ ਵੀ ਦਿੱਤੇ ।ਇਸ ਮੋਕੇ ਬੱਚਿਆ ਨੁੰ ਜਰਨਲ ਨੋਲਜ ਦੇ ਸਵਾਲ ਪੁੱਛੇ ਤੇ ਜੈਤੁਆ ਨੂੰ ਇਨਾਮ ਵੰਡੇ ਇਸ ਮੋਕੇ ਮੁਖ ਮਹਿਮਾਨ ਨੇ ਐਸੋ ਵੱਲੋ ਲੋਹੜੀ ਸਮਾਗਮ ਕਰਵਾਏ ਜਾਣ ਮਾਣ ਅਤੇ ਫਖਰ ਵਾਲੀ ਹੇੇ ਇਸ ਸਾਲ ਜਨਮੀਆ ਬਚੀਆ ਨੁੰ ਸਨਮਾਨਿਤ ਕੀਤਾ ।ਐਸੋ ਦੇ ਸਤੀਸ ਗੋਇਲ ਅਸੋਕ ਬਾਂਸਲ ਨੇ ਧੀਆ ਦੇ ਸਨਮਾਨ ਦੀ ਗੱਲ ਕਰਦਿਆ ਲੰਬੇ ਤਜਰਬੇ ਦਰਸਕਾ ਨਾਲ ਸਾਝੇ ਕੀਤੇ ।ਇਸ ਮੋਕੇ ਰਾਤ ਨੂੰ ਸਾਰੇ ਮੇੈਬਰਾ ਵੱਲੋ ਲੱਕੜਾ ਨੂੰ ਬਾਲ ਕੇ ਉਹਦੇ ਆਸੇ ਪਾਸੇ ਬੈਠ ਕੇ ਗੀਤ ਗਾਏ ।ਇਸ ਮੋਕੇ ਤਿਉਹਾਰ ਨਾਲ ਸੰਬੰਧਤ ਸੁੰਦਰ-ਮੁੰਦਰੀਏ ਆਦਿ ਗੀਤ ਗਾਕੇ ਇੱਕ ਦੂਸਰੇ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ ।ਮੰਚ ਸੰਚਾਲਕ ਦੀ ਜਿੰਮੇਦਾਰੀ ਅਮਨ ਗੋਲਡਨ ਨੇ ਬਾਖੁਬੀ ਨਿਭਾਈ ਅਖੀਰ ਵਿੱਚ ਪ੍ਰਧਾਨ ਕਸਮੀਰੀ ਲਾਲ ,ਜਰਨਲ ਸਕੱਤਰ ਜਿਵਾਸ਼ੂ ਗੋਇਲ ਤੇ ਖਜਾਨਚੀ ਉਮੇਸ ਗੋਇਲ ਨੇ ਆਏ ਹੋਏ ਮਹਿਮਾਨਾ ਨੁੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਇਸ ਮੋਕੇ ਪ੍ਰਲਾਦ ਗੋਇਲ, ਰੋਬਿਨ ਤਾਇਲ ,ਸੰਜੀਵ ਗਰਗ , ਸਤੀਸ ਕੁਮਾਰ , ਗੋਰਵ ਗਰਗ ਤੇ ਐਸੋ ਦੇ ਸਮੂਹ ਮੈਬਰ ਆਪਣੇ ਪਰਿਵਾਰ ਸਮੇਤ ਸਾਮਲ ਹੋਏ ।

ਸਿਟੀ ਕਲੱਬ( ਰਜਿ) ਮਾਨਸਾ  ਵੱਲੋ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਅਤੇ ਪਰਿਵਾਰ ਮਿਲਣੀ ਪ੍ਰੌਗਾਮ ਮਾਨਸਾ {ਜੋਨੀ ਜਿੰਂਦਲ }ਸਿਟੀ ਕਲੱਬ  ਰਜਿ ਮਾਨਸਾ ...
12/01/2026

ਸਿਟੀ ਕਲੱਬ( ਰਜਿ) ਮਾਨਸਾ ਵੱਲੋ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਅਤੇ ਪਰਿਵਾਰ ਮਿਲਣੀ ਪ੍ਰੌਗਾਮ
ਮਾਨਸਾ {ਜੋਨੀ ਜਿੰਂਦਲ }ਸਿਟੀ ਕਲੱਬ ਰਜਿ ਮਾਨਸਾ ਵੱਲੋ ਹਰ ਸਾਲ ਦੀ ਤਰਾ ਇਸ ਸਾਲ ਵੀ ਲੋਹੜੀ ਦਾ ਪਰਿਵਾਰਕ ਮਿਲਣੀ ਪ੍ਰੌਗਾਮ ਸਿਟੀ ਭਵਨ ਨੇੜੈ ਕ੍ਰਿਸ਼ਨ ਧਾਮ ਮਾਨਸਾ ਕਲੱਬ ਦੇ ਸੀਨੀ ਮੈਬਰ ਸ੍ਰੀ ਚੰਦਰ ਕਾਂਤ ਕੁਕੀ ਦੇ ਪੋਤੇ ਦੀ ਪਹਿਲੀ ਲੋੜੀ ਦੇ ਸੰਬੰਧ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਕਲੱਬ ਦੇ ਪ੍ਰਧਾਨ ਸ਼ਾਮ ਲਾਲ ਗੋਇਲ ਤੇ ਕੇੈਸ਼ੀਅਰ ਅੰਮ੍ਰਿਤ ਗੋਇਲ ਨੇ ਦੱਸਿਆ ਕਿ ਲੋਹੜੀ ਦੇ ਇਸ ਫੰਕਸ਼ਨ ਵਿੱਚ ਮੈਬਰ ਆਪਣੇ ਪਰਿਵਾਰ ਸਮੇਤ ਸਾਮਿਲ ਹੋਏ । ਕਲੱਬ ਦੇ ਪ੍ਰੌ ਚੇਅਰਮੇਨ ਵਿਨੋਦ ਭੰਮਾ ਨੇ ਦੱਸਿਆ ਕਿ ਪੁਰਾਤਨ ਰੀਤੀ ਰਿਵਾਜਾ ਅਨੁਸਾਰ ਇਸ ਦਿਨ ਜਿਆਦਾਤਾਰ ਘਰਾਂ ਚ ਖਿਚੜੀ ਬਣਾਈ ਜਾਦੀ ਹੈ ਜੋ ਅਗਲੇ ਦਿਨ ਸਵੇਰ ਸਮੇ ਖਾਧੀ ਜਾਦੀ ਹੈ ਜਿਸ ਨੂੰ "ਪੋਹ ਰਿੱਧੀ ਤੇ ਮਾਘ ਖਾਧੀ "ਕਿਹਾ ਜਾਦਾ ਹੈ ।ਇਸ ਮੋਕੇ ਤਿਉਹਾਰ ਨਾਲ ਸੰਬੰਧਤ ਸੁੰਦਰ-ਮੁੰਦਰੀਏ ਆਦਿ ਗੀਤ ਗਾਕੇ ਇੱਕ ਦੂਸਰੇ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਇਸ ਮੋਕੇ ਰਾਤ ਨੂੰ ਕਲੱਬ ਵੱਲੋ ਲੱਕੜਾ ਨੂੰ ਬਾਲ ਕੇ ਉਹਦੇ ਆਸੇ ਪਾਸੇ ਬੈਠ ਕੇ ਗੀਤ ਗਾਏ ਗਏ ਤੇ ਕਲੱਬ ਵੱਲੋ ਆਏ ਹੋਏ ਮਹਿਮਾਨਾ ਨੂੰ ਜੀ ਆਂਇਆ ਕਿਹਾ ਤੇ ਕਲੱਬ ਵਿੱਚ ਪਹੁੰਚਣ ਤੇ ਉਹਨਾ ਦਾ ਧੰਨਵਾਦ ਕੀਤਾ ਗਿਆ ਬੱਚਿਆ ਵੱਲੋ ਰੰਗਾਰੰਗ ਪ੍ਰੌਗਾਮ ਪੇਸ਼ ਕੀਤਾ ਗਿਆ । ਮੈਬਰਾ ਵੱਲੋ ਗਿੱਧਾ , ਬੋੋਲੀਆ ਅਤੇ ਪੰਜਾਬੀ ਟੱਪੇ ਗਾਕੇ ਖੂਬ ਰੰਗ ਬੰਨਿਆ ਗਿਆ ਅਤੇ ਆਪਣੀ ਖੁਸੀ ਇੱਕ ਦੁਜੇ ਨਾਲ ਸਾਂਝੀ ਕੀਤੀ ਗਈ ਮੈਬਰਾ ਵੱਲੋ ਆਪਣੇ ਘਰ ਵਿਆਹ ਜਾ ਬੱਚੇ ਦੇ ਜਨਮਦੀ ਪਹਿਲੀ ਲੋਹੜੀ ਦੀ ਖੁਸੀ ਸਾਂਝੀ ਕੀਤੀ ਗਈ ਮੈਬਰਾ ਵੱਲੋ ਆਪਣੇ ਪਰਿਵਾਰ ਸਮੇਤ ਭੰਗੜਾ ਪਾਕੇ ਇਸ ਲੋਹੜੀ ਫੰਕਸ਼ਨ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ ।ਸਾਰੇ ਮੈਬਰਾ ਨੂੰ ਕਲੱਬ ਵੱਲੋ ਸਪੈਸਲ ਗਿਫਟ ,ਨਵੇ ਸਾਲ ਦੇ ਗਿਫਟ ਵੰਡੇ ਗਏ ।ਇਸ ਮੋਕੇ ਤੇ ਕਲੱਬ ਵੱਲੋ ਕੀਤੇ ਜਾ ਰਹੇ ਲੋਕ ਭਲ਼ਾਂਈ ਦੇ ਕੰਮਾ ਨੂੰ ਵੇਖਦੇ ਹੋਏ ਰਾਜੇਸ ਪੰਧੇਰ ਜੀ ਵੀ ਕਲੱਬ ਵਿੱਚ ਸਾਮਲ ਹੋਏ ।ਇਸ ਤਰਾ ਲੋਹੜੀ ਦਾ ਇਹ ਫੰਕਸਨ ਅਮਿਟ ਯਾਦਾ ਛੱਡਦਾ ਹੋਇਆ ਦੇਰ ਰਾਤ ਤੱਕ ਚੱਲਿਆ । ਸਮੁੱਚੇ ਸਮਾਗਮ ਦੋਰਾਨ ਸਟੇਜ ਸਕੱਤਰ ਦੀ ਭੂਮਿਕਾ ਸਤਿੰਦਰ ਕੁਮਾਰ ਗੋਇਲ ਨੇ ਨਿਭਾਈ ਇਸ ਮੋਕੇ ਪ੍ਰੈਮ ਅਗਰਵਾਲ ,ਭੌਲਾ ਨਾਥ ਜਿੰਦਲ, ਰਜਿੰਦਰ ਗਰਗ , ਮਿੱਤਰ ਸੇੈਨ, ਵਿਨੋਦ ਭੰਮਾ , ਗੁਰਮਂੰਤਰ ਸਿੰਘ , ਰੋਹਤਾਂਸ ਸਿੰਗਲਾ , ਵਿਨੋਦ ਗੋਇਲ , ਕ੍ਰਿਸ਼ਨ ਜੋਗਾ , ਅਨਿਲ ਹੈਪੀ ,ਸੁਰਿੰਦਰ ਬਾਂਸਲ, ਪੁਨੀਤ ਗੋਇਲ, , ਰਾਧੈ ਸਿਆਮ ,ਰਾਜੇਸ ਪੰਧੇਰ ਸਮੇਤ ਮੈਬਰ ਪਰਿਵਾਰ ਸਮੇਤ ਹਾਜਰ ਸਨ ।

*ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਪਰਿਵਾਰਕ ਲੋਹੜੀ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ*Jony JIndal ਮਾਨਸਾ(ਜੌਨੀ ਜਿੰਦਲ)ਰੋਟਰੀ ਕਲੱਬ ਮਾਨਸਾ...
12/01/2026

*ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਪਰਿਵਾਰਕ ਲੋਹੜੀ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ*
Jony JIndal

ਮਾਨਸਾ(ਜੌਨੀ ਜਿੰਦਲ)ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਹਰੀਸ਼ ਗਰਗ ਦੀ ਪ੍ਰਧਾਨਗੀ ਹੇਠ ਲੋਹੜੀ ਦਾ ਤਿਉਹਾਰ ਬੜੀ ਉਤਸ਼ਾਹ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ। ਸਮਾਗਮ ਵਿੱਚ ਕਲੱਬ ਦੇ ਮੈਂਬਰਾਂ ਸਮੇਤ ਉਨ੍ਹਾਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਸਮਾਗਮ ਨੂੰ ਯਾਦਗਾਰ ਬਣਾਇਆਪ੍ਰੋਗਰਾਮ ਦੀ ਸ਼ੁਰੂਆਤ ਗਰਮਜੋਸ਼ੀ ਨਾਲ ਪ੍ਰਧਾਨ ਨੂੰ ਭਰੇ ਕਾਲਰ ਪਹਿਨਾਉਣ ਉਪਰੰਤ ਰਾਸ਼ਟਰੀ ਗਾਨ ਨਾਲ ਹੋਈ। ਇਸ ਉਪਰਾਂਤ ਪਵਿੱਤਰ ਅਗਨੀ ਦੇ ਅਂਗੇ ਰਵਾਇਤੀ ਲੋਹੜੀ ਮਨਾਈ ਗਈ, ਜਿਸ ਦੌਰਾਨ ਲੋਕ ਗੀਤਾਂ, ਤਿਲ, ਰੇਵੜੀਆਂ ਅਤੇ ਮੁੰਗਫਲੀਆਂ ਨਾਲ ਤਿਉਹਾਰ ਦੀ ਰੌਣਕ ਚਰਮ ’ਤੇ ਰਹੀ।ਸ਼ਾਮ ਦੇ ਸੱਭਿਆਚਾਰਕ ਕਾਰਜਕ੍ਰਮ ਵਿੱਚ ਚੰਡੀਗੜ੍ਹ ਤੋਂ ਪ੍ਰਸਿੱਧ ਗਾਇਕ ਜੋੜੀ ਵਿਕਾਸ ਅਤੇ ਰੇਣੂਕਾ ਵੱਲੋਂ ਪੇਸ਼ ਕੀਤੀ ਗਈ ਲਾਈਵ ਸੰਗੀਤਮਈ ਪ੍ਰਸਤੁਤੀ ਨੇ ਮੈਂਬਰ ਅਤੇ ਪਰਿਵਾਰਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਸੰਗੀਤਮਈ ਮਾਹੌਲ ਵਿੱਚ ਕਲੱਬ ਮੈਂਬਰਾਂ ਦੇ ਬੱਚਿਆਂ ਵੱਲੋਂ ਵੀ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਕਲੱਬ ਮੈਂਬਰ ਡਾ. ਆਨੰਦ ਬਾਂਸਲ ਵੱਲੋਂ ਗਾਏ ਗੀਤ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਕਲੱਬ ਵਲੋਂ ਚਲਦੇ ਪ੍ਰੋਗਰਾਮ ਦੌਰਾਨ ਲੱਕੀ ਡਰਾਅ ਵੀ ਕੱਢੇ ਗਏ ।ਇਸ ਮੌਕੇ ਕਲੱਬ ਦੇ ਚੇਅਰਮੈਨ ਕਮਨਦੀਪ ਜੋਨੀ ਅਤੇ ਕੋ-ਚੇਅਰਮੈਨ ਦੀਪਕ ਗੋਇਲ ਨੇ ਕਿਹਾ ਕਿ ਅਜਿਹੇ ਤਿਉਹਾਰ ਮਨਾਉਣ ਦੇ ਸਮਾਗਮ ਰੋਟਰੀ ਪਰਿਵਾਰ ਨੂੰ ਹੋਰ ਨੇੜੇ ਲਿਆਉਂਦੇ ਹਨ ਅਤੇ ਮੈਂਬਰਾਂ ਵਿੱਚ ਆਪਸੀ ਸਾਂਝ ਤੇ ਭਾਈਚਾਰਕ ਭਾਵਨਾ ਨੂੰ ਮਜ਼ਬੂਤ ਕਰਦੇ ਹਨ।ਕਲੱਬ ਦੇ ਮੁੱਖ ਸਲਾਹਕਾਰ ਪ੍ਰੇਮ ਅਗਰਵਾਲ ਨੇ ਕਿਹਾ ਕਿ ਲੋਹੜੀ ਵਰਗੇ ਤਿਉਹਾਰ ਸਾਡੀ ਸੱਭਿਆਚਾਰਕ ਵਿਰਾਸਤ ਦੀ ਪਹਿਚਾਣ ਹਨ ਅਤੇ ਅਜਿਹੇ ਪਰਿਵਾਰਕ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੇ ਹਨ। ਉਹਨਾਂ ਨੇ ਦੱਸਿਆ ਕਿ ਫਰਵਰੀ ਵਿੱਚ ਲੜਕੀਆਂ ਲਈ ਦੋ ਦਿਨਾਂ ਐਸ. ਡੀ. ਗਰਲਜ਼ ਮਾਨਸਾ ਵਿਖੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਮਾਰਚ ਵਿੱਚ ਪਾਰਕ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਡਾਕਟਰ ਸੁਸ਼ੀਲ ਕੋਤਰੂ ਦੀ ਅਗਵਾਈ ਹੇਠ ਸ਼ੁਗਰ ਅਤੇ ਵੱਖ ਵੱਖ ਬੀਮਾਰੀਆਂ ਦਾ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ ਹਰੀਸ਼ ਗਰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰੋਟਰੀ ਕਲੱਬ ਮਾਨਸਾ ਰਾਇਲ ਸਮਾਜਿਕ ਸੇਵਾ ਦੇ ਨਾਲ-ਨਾਲ ਸੱਭਿਆਚਾਰਕ ਮੁੱਲਾਂ ਨੂੰ ਪ੍ਰੋਤਸਾਹਿਤ ਕਰਨ ਲਈ ਸਦਾ ਸਰਗਰਮ ਰਹਿੰਦਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਯਾਦਗਾਰ ਸਮਾਗਮ ਕਰਦਾ ਰਹੇਗਾਕਲੱਬ ਦੇ ਸਕੱਤਰ ਰਾਕੇਸ਼ ਸੇਠੀ ਨੇ ਸਾਰੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਆਪਸੀ ਭਾਈਚਾਰੇ, ਸੱਭਿਆਚਾਰ ਅਤੇ ਰੋਟਰੀ ਪਰਿਵਾਰ ਦੀ ਏਕਤਾ ਨੂੰ ਮਜ਼ਬੂਤ ਕਰਦੇ ਹਨ।ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਜੀਵ ਅਰੋੜਾ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ, ਜਿਸ ਨਾਲ ਕਾਰਜਕ੍ਰਮ ਸਾਰੇ ਸਮੇਂ ਅਨੁਸ਼ਾਸਿਤ ਬਣਿਆ ਰਿਹਾ। ਇਸ ਮੌਕੇ ਪ੍ਰੇਮ ਅਗਰਵਾਲ, ਹਰੀਸ਼ ਗਰਗ, ਰਾਕੇਸ਼ ਸੇਠੀ, ਮਨੋਜ ਗੋਇਲ, ਕਮਨ ਜੌਨੀ, ਦੀਪਕ ਗੋਇਲ,‌ ਰਮੇਸ਼ ਜਿੰਦਲ, ਪਰਮਿੰਦਰ ਗੋਇਲ, ਸੰਜੀਵ ਅਰੋੜਾ, ਜਗਦੀਸ਼ ਜੋਗਾ, ਅਮਿਤ ਗੋਇਲ, ਰੌਮੀ ਬਾਂਸਲ, ਡਾਕਟਰ ਜਨਕ ਰਾਜ ਸਿੰਗਲਾ, ਡਾਕਟਰ ਸੁਨੀਲ ਬਾਂਸਲ, ਡਾਕਟਰ ਰਜਨੀਸ ਸਿੱਧੂ, ਕ੍ਰਿਸ਼ਨ ਜੋਗਾ, ਪੁਨੀਤ ਗੋਇਲ, ਸੁਨੀਲ ਗੋਇਲ, ਵਿਨੋਦ ਜਿੰਦਲ, ਲੱਕੀ ਤਾਇਲ, ਰਜਨੀਸ ਕਾਂਸਲ, ਭੂਸ਼ਨ ਜਿੰਦਲ, ਰਾਜ ਕੁਮਾਰ ਬਾਂਸਲ, ਐਡਵੋਕੇਟ ਨਵਨੀਤ, ਐਡਵੋਕੇਟ ਸੰਜੀਵ ਬਾਂਸਲ, ਪ੍ਰੋਫੈਸਰ ਆਨੰਦ ਬਾਂਸਲ ਤੋਂ ਇਲਾਵਾ ਵਰੁਣ ਮਾਲਵਾ, ਸੰਜੇ ਗੋਇਲ, ਨਵਦੀਪ ਜਿੰਦਲ, ਸੰਜੀਵ ਟੀਟਾ, ਜੀਵਨ ਸਿੰਗਲਾ, ਮੰਗਤ ਗਰਗ, ਵਿਕਰਮ ਜਿੰਦਲ ਆਦਿ ਕਲੱਬ ਦੇ ਸਾਰੇ ਮੈਂਬਰ ਅਪਣੇ ਪਰਿਵਾਰਕ ਮੈਂਬਰਾਂ ਸਮੇਤ ਹਾਜਰ ਸਨ।

ਮਾਨਸਾ {ਜੋਨੀ ਜਿੰਦਲ }  ਸ੍ਰੀ ਸਿਆਮ  ਸੇਵਾ ਮੰਡਲ ਮਾਨਸਾ ਵੱਲੋ ਗੀਤਾ ਭਵਨ ਮਾਨਸਾ ਵਿਖੈ  ਪੁੱਤਰਦਾ  ਇਕਾਦਸੀ  ਦੇ ਸੁਭ ਮੋਕੇ ਤੇ ਖਾਟੂ ਸਿਆਮ ਜੀ  ...
01/01/2026

ਮਾਨਸਾ {ਜੋਨੀ ਜਿੰਦਲ } ਸ੍ਰੀ ਸਿਆਮ ਸੇਵਾ ਮੰਡਲ ਮਾਨਸਾ ਵੱਲੋ ਗੀਤਾ ਭਵਨ ਮਾਨਸਾ ਵਿਖੈ ਪੁੱਤਰਦਾ ਇਕਾਦਸੀ ਦੇ ਸੁਭ ਮੋਕੇ ਤੇ ਖਾਟੂ ਸਿਆਮ ਜੀ ਦਾ ਵਿਸਾਲ ਸੰਕੀਰਤਨ ਬਹੁਤ ਹੀ ਧੂਮਧਾਮ ਤੇ ਸਰਧਾ ਨਾਲ ਪ੍ਰਧਾਂਨ ਮੁਨੀਸ ਚੋਧਰੀ ਤੇ ਸੈਕਟਰੀ ਅਜੈ ਬਾਂਸਲ ਦੀ ਰਹਿਨਮਾਈ ਹੇਠ ਕਰਵਾਇਆ ਗਿਆ ।ਇਸ ਮੋਕੇ ਪੁੂਜਨ ਤੇ ਜੋਤੀ ਪ੍ਰਚੰਡ ਦੀ ਰਸਮ ਸਤੀਸ ਗਰਗ ਸੋਨੂੰ ਬਾਲਾ ਜੀ ਪਲਾਈ ਵੁੱਡ ਵਾਲੇ ਨੇ ਆਪਣੇ ਪਰਿਵਾਰ ਸਮੇਤ ਕੀਤੀ ਤੇ ਪੁਜਨ ਅੰਮ੍ਰਿਤ ਸਾਸਤਰੀ ਜੀ ਵੱਲੋ ਵਿਧੀ ਪੂਰਵਕ ਕਰਵਾਇਆ ਗਿਆ । ।ਰਵੀ ਬਾਂਸਲ ਤੇ ਮਨੋਜ ਸੈਲੂਨ ਵੱਲੋ ਸ੍ਰੀ ਸਿਆਮ ਬਾਬਾ ਜੀ ਦੇ ਦਰਬਾਰ ਨੁੰ ਬਹੁਤ ਸੁੰਦਰ ਢੰਗ ਨਾਲ ਵੱਲੋ ਸਜਾਇਆ ਹੋਇਆ ਸੀ ਜੋ ਕਿ ਭਗਤਾ ਦੇ ਖਿੱਚ ਦਾ ਕੇਦਰ ਬਣਿਆ ਰਿਹਾ ਇਸ ਮੋਕੇ ਮੁਨੀਸ ਪਿੰਟੂ ਨੇ ਦੱਸਿਆ ਕਿ ਇਸ ਸੰਕੀਰਤਨ ਦੀ ਸੁਰੂਆਤ ਅਮਰ ਪੀ ਪੀ ਨੇ ਗਣੇਸ ਬੰਧਨਾ ਨਾਲ ਕੀਤੀ । ਇਸ ਮੋਕੇ ਮਸਹੂਰ ਭਜਨ ਗਾਇਕ ਅੰਕੁਰ ਗੋਇਲ ਫਤਿਆਬਾਦ ਵਾਲੇ ਨੇ ਆਪਣੇ ਸੁੰਦਰ ਸੁੰਦਰ ਭਜਨਾ ਹਾਰੇ ਕੇ ਸਹਾਰੇ ਆਜਾ , ਮੇਰੀ ਅੱਖੀਆ ਕਰੇ ਇੰਤਜਾਰ ਸਾਵਰੇ , ਹਾਰਾ ਹੁੰ ਬਾਬਾ ਪਰ ਤੁਝ ਪੇ ਭਰੋਸਾ ਹੈ , ਤੂੰ ਕਿਰਪਾ ਕਰ ਬਾਬਾ ਕੀਰਤਨ ਕਰਵਾੳਗਾ ਰਾਹੀ ਭਗਤਾ ਨੂੰੰ ਨਿਹਾਲ ਕੀਤਾ। । ਇਸ ਮੋਕੇ ਭਗਤਾ ਦੀਆ ਮੱਥਾ ਟੇਕਣ ਦੀਆ ਲੰਬੀਆ ਲਾਇਨਾ ਲੱਗੀਆ ਰਹੀਆ ।ਇਸ ਮੋਕੇ ਵਿਸੇਸ ਤੋਰ ਤੇ ਧਰਮਿੰਦਰ ਬੰਸਲ ਚਿਮਨ ਲਾਲ ਠੇਕੇਦਾਰ ,ਸਨੀਲ ਸਾਈ ਪੰਪ, ਅਜੈ ਬਾਂਸਲ , ਵਿਸੇਸ ਤੋਰ ਤੇ ਪਹੁੰਚੇ। ਇਸ ਮੋਕੇ ਛੱਪਣ ਭੌਗ ਦੀ ਸੇਵਾ ਵਿਕਾਸ ਵਿੱਕੀ ਵੱਲੋ ਕੀਤੀ ਗਈ ।ਮੰਡਲ ਵੱਲੋ ਆਾਏ ਹੋਏ ਮਹਿਮਾਨਾ ਨੂੰ ਸਨਮਾਨ ਚਿੰੰਨ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਜੂਤਾ ਕੈਪ ਦੀ ਸੇਵਾ ਸਿਵ ਭੋਲੇ ਸਹਾਰਾ ਬਲੱਡ ਵੱਲੋ ਤੇ ਪਾਣੀ ਦੀ ਸੇਵਾ ਸ੍ਰੀ ਧਾਮ ਵਿੰਦਾਵਣ ਵੱਲੋ ਕੀਤੀ ਗਈ । ਲੰਗਰ ਦੀ ਸੇਵਾ ਅਮਨਦੀਪ ਗਰਗ ਅਮਨ ਜਵੇੈਲਰਜ ਵੱਲੋ ਕੀਤੀ ਗਈ ਲੰਗਰ ਨੂੰ ਸੁਚਾਰੂ ਢੰਗ ਨਾਲ ਰਾਜੇਸ ਪੰਧੇਰ ਵੱਲੋ ਚਲਾਇਆ ਗਿਆ ਪ੍ਰਸ਼ਾਦ ਦੀ ਸੇਵਾ ਮੰਨਾ ਸਬਜੀ ਵਾਲੇ ਵੱਲੋ ਕੀਤੀ ਗਈ ।ਅਖੀਰ ਵਿੱਚ ਆਰਤੀ ਕਰਕੇ ਭਗਤਾ ਵਿੱਚ ਪ੍ਰਸ਼ਾਦ ਵੰਡਿਆ ਗਿਆ।ਅਖੀਰ ਵਿੱਚ ਸਿਆਮ ਸੇਵਾ ਮੰਡਲ ਦੇ ਚੇਅਰਮੈਨ ਰਾਜੇਸ ਲੀਲਾ ਵੱਲੋ ਆਏ ਹੋਏ ਭਗਤਾ ਦਾ ਧੰਨਵਾਦ ਕੀਤਾ।
MANSA NEWSS

*ਆਰੀਆ ਸੀਨੀਅਰ ਸੈਕੈਂਡਰੀ ਸਕੂਲ ਮਾਨਸਾ ਵਿੱਚ ਲਗਾਇਆ ਗਿਆ ਵਿਗਿਆਨ ਮੇਲਾ*  ਮਾਨਸਾ(ਜੌਨੀ ਜਿੰਦਲ)ਆਰੀਆ ਸੀਨੀਅਰ ਸੈਕੰਡਰੀ ਸਕੂਲ ਲਿੰਕ ਰੋਡ ਨੇੜੇ ਅੱ...
23/12/2025

*ਆਰੀਆ ਸੀਨੀਅਰ ਸੈਕੈਂਡਰੀ ਸਕੂਲ ਮਾਨਸਾ ਵਿੱਚ ਲਗਾਇਆ ਗਿਆ ਵਿਗਿਆਨ ਮੇਲਾ*
ਮਾਨਸਾ(ਜੌਨੀ ਜਿੰਦਲ)ਆਰੀਆ ਸੀਨੀਅਰ ਸੈਕੰਡਰੀ ਸਕੂਲ ਲਿੰਕ ਰੋਡ ਨੇੜੇ ਅੱਗਰਸੇਨ ਭਵਨ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਸਕੂਲ ਦੇ ਪ੍ਰਧਾਨ ਸ਼੍ਰੀ ਸਤ ਪ੍ਰਕਾਸ਼ ਆਹਲੂਵਾਲੀਆ ਜੀ,ਮੈਨੇਜਰ ਸ੍ਰੀ ਪ੍ਰਮੋਦ ਪ੍ਰਕਾਸ਼ ਜੀ, ਖਜ਼ਾਨਚੀ ਐਡਵੋਕੇਟ ਜਗਜੀਤ ਰਾਏ ਗੁਪਤਾ ਜੀ ਅਤੇ ਸਮੂਹ ਮੈਨੇਜਿੰਗ ਕਮੇਟੀ ਵੱਲੋਂ ਵਿਦਿਆਰਥੀਆਂ ਦੁਆਰਾ ਵਿਗਿਆਨ ਮੇਲੇ ਵਿੱਚ ਬਣਾਏ ਗਏ ਮਾਡਲਾਂ ਦੀ ਤਾਰੀਫ਼ ਕੀਤੀ ਗਈ। ਮੈਨੇਜਿੰਗ ਕਮੇਟੀ ਦੇ ਮੈਂਬਰ ਡਾਕਟਰ ਸ਼ੁਸ਼ੀਲ ਕੁਮਾਰ ਜੀ ਨੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਿਸ਼ੇਸ਼ ਵਾਧਾ ਕੀਤਾ। ਇਸ ਮੌਕੇ ਮੈਡਮ ਮਨਦੀਪ ਕੌਰ ਤੇ ਨਿਸ਼ਾ ਰਾਣੀ ਜੀ ਵੀ ਹਾਜ਼ਰ ਰਹੇ। ਸਕੂਲ ਦੇ ਮੁਖੀ ਸ਼੍ਰੀ ਮਹੇਸ਼ ਕੁਮਾਰ ਮਿੱਤਲ ਜੀ ਅਤੇ ਸਮੂਹ ਸਟਾਫ਼ ਨੇ ਇਸ ਸਮਾਰੋਹ ਵਿੱਚ ਸ਼ਾਮਿਲ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।।
MANSA NEWSS

Address

Gaushala Road Mansa
Mansa

Telephone

+919780647060

Website

Alerts

Be the first to know and let us send you an email when MANSA NEWSS posts news and promotions. Your email address will not be used for any other purpose, and you can unsubscribe at any time.

Share