Village Dugni Tehsil Dhuri Distt Sangrur

Village Dugni Tehsil Dhuri  Distt Sangrur Villagers

ਗੱਲ ਕਰਦੇ ਆ ਪਿੰਡ ਦੁਗਨੀ ਹਲਕਾ ਧੂਰੀ ਜ਼ਿਲ੍ਹਾ ਸੰਗਰੂਰ ਜਿੱਥੇ ਗਰਾਊਂਡ ਦਾ ਮੁੱਦਾ ਖੜਾ ਹੋਇਆ ਸੀ। ਪਿੰਡ ਦੇ ਸਾਰੇ ਯੂਥ ਦਾ ਏਕਾ ਹੋਣ ਕਰਕੇ ਸਾਡੇ ...
25/11/2025

ਗੱਲ ਕਰਦੇ ਆ ਪਿੰਡ ਦੁਗਨੀ ਹਲਕਾ ਧੂਰੀ ਜ਼ਿਲ੍ਹਾ ਸੰਗਰੂਰ ਜਿੱਥੇ ਗਰਾਊਂਡ ਦਾ ਮੁੱਦਾ ਖੜਾ ਹੋਇਆ ਸੀ। ਪਿੰਡ ਦੇ ਸਾਰੇ ਯੂਥ ਦਾ ਏਕਾ ਹੋਣ ਕਰਕੇ ਸਾਡੇ ਪਿੰਡ ਦਾ ਗਰਾਊਂਡ ਬਚ ਗਿਆ ਸੀ। ਜੋਂ ਪੰਚਾਇਤ ਓਸਨੂੰ ਉਪਜਾਊ ਕਹਿ ਕੇ ਵਹਾ ਰਹੀ ਸੀ। ਪਿੰਡ ਘਨੌਰੀ ਤੋਂ ਮੁੰਡਿਆਂ ਨੇ ਤਕੜਾ ਖੇਡ ਕੇ ਪਹਿਲਾਂ ਇਨਾਮ ਆਪਣੇ ਨਾਮ ਕੀਤਾ ਪਰ ਨਵੀਂ ਉਮਰ ਮੁੰਡੇ ਨੇ ਓਪਨ ਦੇ ਵਿਚ ਬੈਸਟ ਬਾਲਰ ਰਹਿ ਕੇ ਇਹ ਸਾਬਿਤ ਕਰਤਾ ਕਿ ਗਰਾਊਂਡ ਨਾਲ ਪਿੰਡ ਨੂੰ ਕਿੰਨਾ ਫਾਇਦਾ ਹੋਇਆ ਬੈਸਟ ਵੀ ਓਥੇ ਰਿਹਾ ਜਿੱਥੇ ਚੋਟੀ ਚੋਟੀ ਦੇ ਖਿਡਾਰੀ ਆਏ ਹੋਏ ਸੀ। ਪਰ ਜੇ ਪੰਚਾਇਤ ਦੇ ਵਿਰੁੱਧ ਯੂਥ ਦਾ ਏਕਾ ਨਾ ਹੁੰਦਾ ਤਾਂ ਗਰਾਊਂਡ ਖੋਇਆ ਜਾਣਾ ਸੀ ਫਿਰ ਏਹੀ ਮੁੰਡੇ ਜੋ ਜਿੱਤ ਕੇ ਆਏ ਨੇ ਇਹਨਾਂ ਨੇ ਗ਼ਲਤ ਸੰਗਤ ਦੇ ਵਿਚ ਬਹਿ ਕੇ ਗ਼ਲਤ ਕਦਮ ਪੁੱਟਣਾ ਸੀ। ਗਰਾਊਂਡ ਬਚਣ ਦੇ ਕਾਰਨ ਅੱਜ ਦੁਗਨੀ ਦਾ ਨਾਮ ਇਕੱਲੇ ਸੰਗਰੂਰ ਚ ਨਹੀਂ ਬਲਕਿ ਪੂਰੇ ਪੰਜਾਬ ਦੇ ਹਰ ਕੋਨੇ ਵਿਚ ਗੁੰਜਣ ਲੱਗ ਪਿਆ।🙏🙏

ਪਿੰਡ ਦੁਗਨੀ ਵਿਚ ਚੱਲ ਰਹੇ ਗਰਾਊਂਡ ਸੰਘਰਸ਼ ਵਿੱਚ ਅੱਜ ਬਾਈ ਲੱਖਾ ਸਿੰਘ ਸਿਧਾਣਾ ਪਹੁੰਚੇ। ਪੰਜਾਬ ਸਰਕਾਰ ਨੂੰ ਗਰਾਊਂਡ ਛੱਡਣ ਦੀ ਮੰਗ ਕੀਤੀ।।🙏🙏
28/07/2025

ਪਿੰਡ ਦੁਗਨੀ ਵਿਚ ਚੱਲ ਰਹੇ ਗਰਾਊਂਡ ਸੰਘਰਸ਼ ਵਿੱਚ ਅੱਜ ਬਾਈ ਲੱਖਾ ਸਿੰਘ ਸਿਧਾਣਾ ਪਹੁੰਚੇ। ਪੰਜਾਬ ਸਰਕਾਰ ਨੂੰ ਗਰਾਊਂਡ ਛੱਡਣ ਦੀ ਮੰਗ ਕੀਤੀ।।🙏🙏

27/07/2025

ਸਾਬਕਾ ਸਰਪੰਚ ਸ਼ੇਰ ਖਾਂ(ਛੱਜੂ) ਦੇ ਟਾਈਮ ਗਰਾਊਂਡ ਛੱਡਿਆ ਗਿਆ। ਸਾਬਕਾ ਸਰਪੰਚ ਨੇ ਮੌਜੂਦਾ ਪੰਚਾਇਤ ਨੂੰ ਗਰਾਉਂਡ ਛੱਡਣ ਦੀ ਮੰਗ ਕੀਤੀ ਅਤੇ ਪਹਿਲਾਂ ਵਾਲੇ ਪੁਰਾਣੇ ਮਤੇ ਨੂੰ ਸਹੀ ਹੋਣ ਦਾ ਵਿਸ਼ਵਾਸ ਦਵਾਇਆ।।

27/07/2025

ਅੱਜ ਸਾਡਾ ਸਾਥ ਦੇਣ ਲ‌ਈ ਅਜ਼ਾਦ ਸੋਚ ਨੌਜਵਾਨ ਸਭਾ ਦੇ ਮੁੱਖ ਪ੍ਰਬੰਧਕ ਗੁਰਵਿੰਦਰ ਸਿੰਘ ਡਾਇਮੰਡ ਅਤੇ ਉਹਨਾਂ ਦੀ ਟੀਮ ਅਤੇ ਨੌਜਵਾਨ ਭਾਰਤ ਸਭਾ ਦੇ ਪ੍ਰਬੰਧਕ ਸਾਡੇ ਭਾਰੀ ਇਕੱਠ ਵਿੱਚ ਪਹੁੰਚ ਕਿ ਆਪਣਾ ਯੋਗਦਾਨ ਪਾਇਆ ਪੰਚਾਇਤ ਅਤੇ ਪੰਜਾਬ ਸਰਕਾਰ ਨੂੰ ਪਿੰਡ ਦੁਗਨੀ ਦਾ ਗਰਾਊਂਡ ਛੱਡਣ ਦੀ ਮੰਗ ਕੀਤੀ।ਸਾਰੇ ਹੱਕ ਤੇ ਸੱਚ ਦਾ ਸਾਥ ਦੇਵੋ ਤਾਂ ਕਿ ਪੱਕੇ ਤੌਰ ਤੇ ਗਰਾਊਂਡ ਮਿਲ ਜਾਵੇ।🙏🙏

ਸਾਰੇ ਬਾਈ ਜਰੂਰ ਪਹੁੰਚੋ।।🙏🙏
24/07/2025

ਸਾਰੇ ਬਾਈ ਜਰੂਰ ਪਹੁੰਚੋ।।🙏🙏

"ਮੁੱਦਾ ਗਰਾਊਂਡ ਦਾ"ਬਾਈ ਪਿੰਡ ਦੁਗਨੀ ਜੋ ਕਿ ਪੰਚਾਇਤ ਗਰਾਊਂਡ ਛਡਾਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਪੰਚਾਇਤ ਦੇ ਵਿਰੋਧ ਵਿਚ ਮਿਤੀ 27 ਜੁਲਾਈ ਦਿ...
22/07/2025

"ਮੁੱਦਾ ਗਰਾਊਂਡ ਦਾ"
ਬਾਈ ਪਿੰਡ ਦੁਗਨੀ ਜੋ ਕਿ ਪੰਚਾਇਤ ਗਰਾਊਂਡ ਛਡਾਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਪੰਚਾਇਤ ਦੇ ਵਿਰੋਧ ਵਿਚ ਮਿਤੀ 27 ਜੁਲਾਈ ਦਿਨ ਐਤਵਾਰ ਨੂੰ ਭਾਰੀ ਇਕੱਠ ਪਿੰਡ ਦੁਗਨੀ ਦੇ ਗਰਾਊਂਡ ਵਿੱਚ ਰੱਖਿਆ ਗਿਆ।ਸਾਰੇ ਵੀਰਾ ਨੂੰ ਬੇਨਤੀ ਹੈ ਕਿ ਜ਼ਰੂਰ ਪਹੁਚੋ।।🙏🙏

13/07/2025

ਜਿਲ੍ਹਾ ਮਾਨਸਾ ਪਿੰਡ ਮੱਤੀ ਤੋਂ ਅਜ਼ਾਦ ਸੋਚ ਨੌਜਵਾਨ ਸਭਾ ਦੇ ਮੁੱਖ ਪ੍ਰਬੰਧਕ ਗੁਰਵਿੰਦਰ ਸਿੰਘ ਡਾਇਮੰਡ ਅਤੇ ਉਹਨਾਂ ਦੇ ਸਾਥੀਆ ਨੇ ਪਿੰਡ ਦੁਗਨੀ ਵਿਚ ਚੱਲ ਰਹੇ ਗਰਾਊਂਡ ਸੰਘਰਸ਼ ਵਿੱਚ ਆਪਣਾ ਮੁੱਢਲਾ ਯੋਗਦਾਨ ਪਾਇਆ ਅਤੇ ਪੰਚਾਇਤ ਨੂੰ ਗਰਾਊਂਡ ਛੱਡਣ ਦੀ ਮੰਗ ਕੀਤੀ।।🙏🙏

11/07/2025

''ਮੁੱਦਾ ਗਰਾਊਂਡ ਦਾ''
ਪੰਚਾਇਤ ਸਾਬਿਤ ਕਰੇ ਕਿ ਇਸਲਾਮੀਆ ਸਕੂਲ ਵਾਲੀ ਜਗ੍ਹਾ ਸਾਢੇ 6 ਵਿੱਘੇ ਹੈਗੀ ਆ।। ਬਿਨਾਂ ਬਿਲਡਿੰਗ ਤੋਂ।।ਜਿਸਦੇ ਢਾਈ ਵਿੱਘੀਆ ਵਿੱਚ ਈਦਗਾਹ ਹੈ ਅਤੇ ਡੇਢ ਵਿੱਘੇ ਵਿਚ ਇਸਲਾਮੀਆ ਸਕੂਲ ਹੈ।ਫਿਰ ਵੀ ਢਾਈ ਵਿੱਘੇ ਜਗ੍ਹਾ ਬਚਦੀ ਹੈ।ਉਹ ਵੀ ਸਕੂਲ ਦੀ ਪਰੇਅਰ ਲ‌ਈ ਵਰਤੀ ਜਾਂਦੀ ਹੈ।।

04/07/2025

ਸਾਰੇ ਯੂਥ ਅਤੇ ਖੇਡਾਂ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ 6 July ਦਿਨ ਐਤਵਾਰ ਨੂੰ ਪਿੰਡ ਦੁਗਨੀ ਦੇ ਖੇਡ ਗਰਾਊਂਡ ਵਿੱਚ ਹੱਕ ਅਤੇ ਸੱਚ ਦਾ ਸਾਥ ਦੇਣ ਲ‌ਈ ਸਾਰੇ ਬਾਈ ਜਰੂਰ ਪਹੁੰਚੋ।ਜੋ ਆਪਣਾ ਯੁੱਧ ਗਰਾਊਂਡ ਵਿਰੁੱਧ ਆ ਜਿੱਤਕੇ ਰਹਾਂਗੇ।।🙏🙏

16/05/2025

❣️❣️

13/05/2025

ਪਿੰਡ ਦੁਗਨੀ ਓਪਨ ਕ੍ਰਿਕਟ ਟੀਮ ਦੀ ਪੰਜਾਬ ਦੇ ਮੇਲਿਆਂ ਤੇ ਤੂਤੀ ਬੋਲਦੀ ਹੈ। ਪਰ ਜਦੋਂ ਦਾ ਪਿੰਡ ਨੂੰ ਖੇਡ ਗਰਾਊਂਡ ਮਿਲਿਆਂ, ਨਿੱਕੇ-ਨਿੱਕੇ ਬੱਚੇ ਵੀ ਪਿੰਡ ਦੁਗਨੀ ਦਾ ਨਾਮ ਰੌਸ਼ਨ ਕਰਨ ਲੱਗ ਪ‌ਏ। ਸਭ ਤੋਂ ਵੱਡੀ ਗੱਲ ਨਸ਼ਿਆਂ ਵੱਲ ਵੀ ਧਿਆਨ ਨਹੀਂ ਜਾਵੇਗਾ। ਆਉਣ ਵਾਲੇ ਦਿਨਾਂ 'ਚ ਪਿੰਡ ਦੁਗਨੀ ਦਾ ਭਵਿੱਖ ਬਣਾ ਰਹੇ ਹਨ।

Address

Village Mehdudpur Uraf Dugni
Malerkotla
148023

Opening Hours

Monday 12am - 11:59pm
Tuesday 12am - 11:59pm
Wednesday 12am - 11:59pm
Thursday 12am - 11:59pm
Friday 12am - 11:59pm
Saturday 12am - 11:59pm
Sunday 12am - 11:59pm

Website

Alerts

Be the first to know and let us send you an email when Village Dugni Tehsil Dhuri Distt Sangrur posts news and promotions. Your email address will not be used for any other purpose, and you can unsubscribe at any time.

Share