Youth Akali Dal-Malerkotla

Youth Akali Dal-Malerkotla Contact information, map and directions, contact form, opening hours, services, ratings, photos, videos and announcements from Youth Akali Dal-Malerkotla, Political Party, Bagh, Near Hah da Nahra Gurdwara sahib, Malerkotla.

15/11/2024
ਆਪ ਸਭ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਉਮੀਦ ਕਰਦੀ ਹਾਂ ਕਿ ...
31/10/2024

ਆਪ ਸਭ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਉਮੀਦ ਕਰਦੀ ਹਾਂ ਕਿ ਇਹ ਤਿਉਹਾਰ ਆਪ ਸਭ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਅਤੇ ਖੇੜੇ ਲੈ ਕੇ ਆਉਣਗੇ।
ਜ਼ਾਹਿਦਾ ਸੁਲੇਮਾਨ
ਹਲਕਾ ਇੰਚਾਰਜ ਮਾਲੇਰਕੋਟਲਾ
ਸ਼੍ਰੋਮਣੀ ਅਕਾਲੀ ਦਲ।

ਆਪ ਸਭ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਉਮੀਦ ਕਰਦੀ ਹਾਂ ਕਿ ...
30/10/2024

ਆਪ ਸਭ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਉਮੀਦ ਕਰਦੀ ਹਾਂ ਕਿ ਇਹ ਤਿਉਹਾਰ ਆਪ ਸਭ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਅਤੇ ਖੇੜੇ ਲੈ ਕੇ ਆਉਣਗੇ।
ਜ਼ਾਹਿਦਾ ਸੁਲੇਮਾਨ
ਹਲਕਾ ਇੰਚਾਰਜ ਮਾਲੇਰਕੋਟਲਾ
ਸ਼੍ਰੋਮਣੀ ਅਕਾਲੀ ਦਲ।

ਅੱਜ ਬਰਨਾਲਾ ਹਲਕੇ ਦੇ ਅਮਲਾ ਸਿੰਘ ਵਾਲਾ ਵਿਖੇ ਅਕਾਲੀ ਵਰਕਰਾਂ, ਨੇਤਾਵਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਅਕਾਲੀ ਦਲ ਦੇ ਉਮੀਦਵਾਰ ਸ. ਕੁਲ...
23/10/2024

ਅੱਜ ਬਰਨਾਲਾ ਹਲਕੇ ਦੇ ਅਮਲਾ ਸਿੰਘ ਵਾਲਾ ਵਿਖੇ ਅਕਾਲੀ ਵਰਕਰਾਂ, ਨੇਤਾਵਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਅਕਾਲੀ ਦਲ ਦੇ ਉਮੀਦਵਾਰ ਸ. ਕੁਲਵੰਤ ਸਿੰਘ ਕੀਤੂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਲੋਕਾਂ ਵਿਚ ਝਾੜੂ ਪਾਰਟੀ ਵਿਰੁਧ ਬੇਤਹਾਸ਼ਾ ਗੁੱਸਾ ਵੇਖਣ ਨੂੰ ਮਿਲਿਆ। ਅਕਾਲੀ ਉਮੀਦਵਾਰ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ।
ਜ਼ਾਹਿਦਾ ਸੁਲੇਮਾਨ
ਹਲਕਾ ਇੰਚਾਰਜ ਮਾਲੇਰਕੋਟਲਾ
ਸ਼੍ਰੋਮਣੀ ਅਕਾਲੀ ਦਲ।

ਵਿਧਾਨ ਸਭਾ ਹਲਕਾ ਬਰਨਾਲਾ ਦੇ ਪਿੰਡਾਂ ਕਰਮਗੜ੍ਹ ਅਤੇ ਅਮਲਾ ਸਿੰਘ ਵਾਲਾ ਵਿਖੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਬਰਨਾਲਾ ਦੀ ਜ਼ਿਮਨੀ ...
22/10/2024

ਵਿਧਾਨ ਸਭਾ ਹਲਕਾ ਬਰਨਾਲਾ ਦੇ ਪਿੰਡਾਂ ਕਰਮਗੜ੍ਹ ਅਤੇ ਅਮਲਾ ਸਿੰਘ ਵਾਲਾ ਵਿਖੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਬਰਨਾਲਾ ਦੀ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ। ਲੋਕਾਂ ਅੰਦਰ ਅਕਾਲੀ ਦਲ ਬਾਰੇ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਉਮੀਦ ਹੈ ਕਿ ਲੋਕ ਅਪਣੀ ਖੇਤਰੀ ਪਾਰਟੀ ਦਾ ਭਰਪੂਰ ਸਾਥ ਦੇਣਗੇ।
ਜ਼ਾਹਿਦਾ ਸੁਲੇਮਾਨ
ਹਲਕਾ ਇੰਚਾਰਜ ਮਾਲੇਰਕੋਟਲਾ
ਸ਼੍ਰੋਮਣੀ ਅਕਾਲੀ ਦਲ ਮਾਲੇਰਕੋਟਲਾ।

ਬਰਨਾਲਾ ਵਿਖੇ ਹਲਕਾ ਇੰਚਾਰਜ ਸ੍ਰੀ ਕੁਲਵੰਤ ਸਿੰਘ ਕੀਤੂ ਜੀ ਵਲੋਂ ਆਯੋਜਿਤ ਇਕ ਸਮਾਗਮ ਵਿਚ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਸ਼ਿਰਕਤ ਕ...
10/10/2024

ਬਰਨਾਲਾ ਵਿਖੇ ਹਲਕਾ ਇੰਚਾਰਜ ਸ੍ਰੀ ਕੁਲਵੰਤ ਸਿੰਘ ਕੀਤੂ ਜੀ ਵਲੋਂ ਆਯੋਜਿਤ ਇਕ ਸਮਾਗਮ ਵਿਚ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਸ਼ਿਰਕਤ ਕੀਤੀ ਅਤੇ ਬਰਨਾਲਾ ਉਪ ਚੋਣ ਬਾਰੇ ਵਿਚਾਰ-ਵਟਾਂਦਰਾ ਕਰਕੇ ਅਕਾਲੀ ਵਰਕਰ ਸਾਹਿਬਾਨ ਨੂੰ ਲਾਮਬੰਦ ਕੀਤਾ। ਵਰਕਰਾਂ ਨੂੰ ਦੱਸਿਆ ਗਿਆ ਕਿ ਝਾੜੂ ਪਾਰਟੀ ਕਿਸ ਤਰ੍ਹਾਂ ਪੰਜਾਬ ਦੇ ਸਰੋਤਾਂ ਤੇ ਪੈਸੇ ਨੂੰ ਬਰਬਾਦ ਕਰ ਰਹੀ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਬਰਨਾਲਾ ਦੀ ਉਪ-ਚੋਣ ਜਿੱਤਣ ਲਈ ਹੰਭਲਾ ਮਾਰਨ ਦਾ ਸੱਦਾ ਦਿਤਾ।
ਮੀਡੀਆ ਟੀਮ : ਜ਼ਾਹਿਦਾ ਸੁਲੇਮਾਨ
ਹਲਕਾ ਇੰਚਾਰਜ ਮਾਲੇਰਕੋਟਲਾ
ਸ਼੍ਰੋਮਣੀ ਅਕਾਲੀ ਦਲ।

ਮੈਨੂੰ ਹੈਰਾਨੀ ਹੋ ਰਹੀ ਹੈ ਕਿ ਮਾਲੇਰਕੋਟਲਾ ਤਹਿਸੀਲ ਦੇ ਅਧਿਕਾਰੀ, ਡਿਪਟੀ ਕਮਿਸ਼ਨਰ ਸਾਹਿਬ ਦੇ ਆਦੇਸ਼ ਮੰਨਣ ਨੂੰ ਤਿਆਰ ਨਹੀਂ। ਡਿਪਟੀ ਕਮਿਸ਼ਨਰ ਸਾਹਿ...
10/10/2024

ਮੈਨੂੰ ਹੈਰਾਨੀ ਹੋ ਰਹੀ ਹੈ ਕਿ ਮਾਲੇਰਕੋਟਲਾ ਤਹਿਸੀਲ ਦੇ ਅਧਿਕਾਰੀ, ਡਿਪਟੀ ਕਮਿਸ਼ਨਰ ਸਾਹਿਬ ਦੇ ਆਦੇਸ਼ ਮੰਨਣ ਨੂੰ ਤਿਆਰ ਨਹੀਂ। ਡਿਪਟੀ ਕਮਿਸ਼ਨਰ ਸਾਹਿਬ ਨੇ ਮਿਤੀ 06.11.2023 ਨੂੰ ਅਪਣਾ ਪੱਤਰ ਜਾਰੀ ਕਰਕੇ ਸਪੱਸ਼ਟ ਹਿਦਾਇਤ ਕੀਤੀ ਸੀ ਕਿ ਜਦ ਤਕ ਸਰਕਾਰ ਕੋਈ ਨਵਾਂ ਕਾਨੂੰਨ ਨਹੀਂ ਬਣਾ ਦਿੰਦੀ, ਉਦੋਂ ਤਕ ਹਿਬਾਨਾਮ (ਗਿਫ਼ਟ) ਨੂੰ ਰਜਿਸਟਰਡ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਆਦੇਸ਼ਾਂ ਦੇ ਬਾਵਜੂਦ ਸ਼ਹਿਰ ਵਾਸੀਆਂ ਦੇ 600 ਤੋਂ ਜ਼ਿਆਦਾ ਹਿਬੇ ਰਜਿਸਟਰਡ ਨਹੀਂ ਹੋਏ। ਨਾਗਰਿਕ ਤਰਾਹ-ਤਰਾਹ ਕਰ ਰਹੇ ਹਨ। ਸਿਰੇ ਦੀ ਖੱਜਲ-ਖੁਆਰੀ ਤੇ ਬੇਕਦਰੀ ਹੋ ਰਹੀ ਹੈ। ਇੰਝ ਜਾਪਦਾ ਹੈ ਜਿਵੇਂ ਕਿਸੇ ਸਾਜ਼ਿਸ਼ ਤਹਿਤ ਜਾਣਬੁਝ ਕੇ ਮੁਸਲਮਾਨਾਂ ਤੋਂ ਇਹ ਹੱਕ ਖੋਹਿਆ ਜਾ ਰਿਹਾ ਹੈ। ਮੈਂ ਮੰਗ ਕਰਦੀ ਹਾਂ ਕਿ ਜਲਦ ਤੋਂ ਜਲਦ ਹਿਬਾਨਾਮਿਆਂ ਦੇ ਇੰਤਕਾਲ ਦਰਜ ਕੀਤੇ ਜਾਣ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪੰਚਾਇਤੀ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਸਾਹਿਬਾਨ ਤਹਿਸੀਲ ਦਫ਼ਤਰ ਦੇ ਘਿਰਾਉ ਦਾ ਪ੍ਰੋਗਰਾਮ ਉਲੀਕਣਗੇ।
ਜ਼ਾਹਿਦਾ ਸੁਲੇਮਾਨ
ਹਲਕਾ ਇੰਚਾਰਜ ਮਾਲੇਰਕੋਟਲਾ
ਸ਼੍ਰੋਮਣੀ ਅਕਾਲੀ ਦਲ।

ਯਤੀ ਨਰਸਿੰਘਾਨੰਦ ਸਰਸਵਤੀ ਨੇ ਹਜ਼ਰਤ ਮੁਹੰਮਦ ਸਾਹਿਬ (ਸ) ਅਤੇ ਇਸਲਾਮ ਬਾਰੇ ਨਿਰਾਦਰ ਭਰੇ ਸ਼ਬਦ ਬੋਲ ਕੇ ਸੰਸਾਰ ਦੇ ਮੁਸਲਮਾਨਾਂ ਦੀਆਂ ਧਾਰਮਕ ਭਾਵਨਾਵ...
06/10/2024

ਯਤੀ ਨਰਸਿੰਘਾਨੰਦ ਸਰਸਵਤੀ ਨੇ ਹਜ਼ਰਤ ਮੁਹੰਮਦ ਸਾਹਿਬ (ਸ) ਅਤੇ ਇਸਲਾਮ ਬਾਰੇ ਨਿਰਾਦਰ ਭਰੇ ਸ਼ਬਦ ਬੋਲ ਕੇ ਸੰਸਾਰ ਦੇ ਮੁਸਲਮਾਨਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਯਤੀ ਨਰਸਿੰਘਾਨੰਦ ਸਰਸਵਤੀ ਲਗਾਤਾਰ ਘੱਟ-ਗਿਣਤੀਆਂ ਖ਼ਾਸ ਤੌਰ ਤੇ ਮੁਸਲਮਾਨਾਂ ਵਿਰੁਧ ਨਫ਼ਰਤ ਫੈਲਾਉਣ ਅਤੇ ਧਰਮ ਸੰਸਦ ਸੱਦ ਕੇ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਦਾ ਸੱਦਾ ਦਿੰਦਾ ਆ ਰਿਹਾ ਹੈ। ਪਹਿਲਾਂ ਵੀ ਉਸ ਵਿਰੁਧ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਨਿਆਪਾਲਿਕਾ ਨੇ ਉਸ ਨੂੰ ਜ਼ਮਾਨਤ ਉਤੇ ਛੱਡਿਆ ਹੋਇਆ ਹੈ। ਉਹ ਪੇਸ਼ੇਵਰ ਅਪਰਾਧੀ ਹੈ ਤੇ ਦੇਸ਼ ਲਈ ਖ਼ਤਰਾ ਹੈ। ਮੈਂ ਅਤੇ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮੰਗ ਕਰਦੇ ਹਾਂ ਕਿ ਉਸ ਵਿਰੁਧ ਐਨ.ਐਸ.ਏ. ਲਗਾ ਕੇ ਉਸ ਨੂੰ ਡਿਬਰੂਗੜ੍ਹ ਜੇਲ ਵਿਚ ਭੇਜਣਾ ਚਾਹੀਦਾ ਹੈ ਤਾਕਿ ਦੇਸ਼ ਅਤੇ ਸਮਾਜ ਵਿਚ ਧਾਰਮਕ ਨਫ਼ਰਤ ਫੈਲਣ ਤੋਂ ਰੋਕੀ ਜਾ ਸਕੇ।
ਜ਼ਾਹਿਦਾ ਸੁਲੇਮਾਨ
ਹਲਕਾ ਇੰਚਾਰਜ ਮਾਲੇਰਕੋਟਲਾ
ਸ਼੍ਰੋਮਣੀ ਅਕਾਲੀ ਦਲ।

ਰੋਜ਼ਾਨਾ ਮੇਰੇ ਨਾਲ ਮੁਲਾਕਾਤ ਕਰਨ ਵਾਲੇ ਹਲਕੇ ਦੇ ਲੋਕਾਂ ਨੇ ਮੈਨੂੰ ਜਾਣਕਾਰੀ ਦਿਤੀ ਹੈ ਕਿ ਮਾਲੇਰਕੋਟਲਾ ਦੇ ਤਹਿਸੀਲਦਾਰ ਨੇ ਹਿਬਾਨਾਮਾ ਤੋਂ ਇੰਤਕਾ...
05/10/2024

ਰੋਜ਼ਾਨਾ ਮੇਰੇ ਨਾਲ ਮੁਲਾਕਾਤ ਕਰਨ ਵਾਲੇ ਹਲਕੇ ਦੇ ਲੋਕਾਂ ਨੇ ਮੈਨੂੰ ਜਾਣਕਾਰੀ ਦਿਤੀ ਹੈ ਕਿ ਮਾਲੇਰਕੋਟਲਾ ਦੇ ਤਹਿਸੀਲਦਾਰ ਨੇ ਹਿਬਾਨਾਮਾ ਤੋਂ ਇੰਤਕਾਲ ਦਰਜ ਕਰਨੇ ਮੁੜ ਤੋਂ ਬੰਦ ਕਰ ਦਿਤੇ ਹਨ। 600 ਤੋਂ ਜ਼ਿਆਦਾ ਹਿਬਾਨਾਮਿਆਂ ਦੇ ਇੰਤਕਾਲ ਰੁਕੇ ਹੋਏ ਹਨ। ਬੈਨਾਮਿਆਂ ਅਥਵਾ ਰਜਿਸਟਰੀਆਂ ਦਾ ਇੰਤਕਾਲ ਜਿਸ ਨੂੰ 45 ਦਿਨਾਂ ਦੇ ਅੰਦਰ-ਅੰਦਰ ਦਰਜ ਕੀਤੇ ਜਾਣ ਦਾ ਕਾਨੂੰਨ ਹੈ, ਵੀ ਨਿਸ਼ਚਿਤ ਸਮੇਂ ਅੰਦਰ ਨਹੀਂ ਹੋ ਰਹੇ। ਮੇਰੀ ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਨੂੰ ਅਪੀਲ ਹੈ ਕਿ ਇਸ ਪਾਸੇ ਨਿੱਜੀ ਧਿਆਨ ਦਿਤਾ ਜਾਵੇ ਤਾਕਿ ਹਲਕਾ ਵਾਸੀਆਂ ਦੀ ਖੱਜਲ-ਖੁਆਰੀ ਰੋਕੀ ਜਾ ਸਕੇ। ਕੁੱਝ ਮਹੀਨੇ ਪਹਿਲਾਂ ਵੀ ਅਸੀਂ ਸੰਘਰਸ਼ ਕਰਕੇ ਹਿਬਾਨਾਮਾ ਤੋਂ ਇੰਤਕਾਲ ਦਰਜ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਸੀ ਪਰ ਮਾਲ ਵਿਭਾਗ ਨਵੇਂ ਅਧਿਕਾਰੀਆਂ ਨੂੰ ਹਿਬਾਨਾਮਾ ਬਾਰੇ ਗਿਆਨ ਨਾ ਹੋਣ ਕਾਰਨ, ਬਾਰ-ਬਾਰ ਇਸ ਨੂੰ ਰੋਕ ਕੇ ਹਾਹਾਕਾਰ ਮਚਾ ਦਿਤੀ ਜਾਂਦੀ ਹੈ। ਡਿਪਟੀ ਕਮਿਸ਼ਨ ਨੂੰ ਅਪੀਲ ਹੈ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਹੀਨਾਵਾਰ ਹੋਣ ਵਾਲੀਆਂ ਮੀਟਿੰਗਾਂ ਵਿਚ ਹਿਬਾਨਾਮਾ ਅਮਲ ਦੀ ਸਮੀਖਿਆ ਜ਼ਰੂਰ ਕੀਤੀ ਜਾਵੇ।
ਜ਼ਾਹਿਦਾ ਸੁਲੇਮਾਨ
ਹਲਕਾ ਇੰਚਾਰਜ ਮਾਲੇਰਕੋਟਲਾ
ਸ਼੍ਰੋਮਣੀ ਅਕਾਲੀ ਦਲ।

ਮੈਨੂੰ ਖ਼ੁਸ਼ੀ ਹੈ ਕਿ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿਚ ਪੈਂਦੇ ਪਿੰਡਾਂ ਵਿਚ ਅਕਾਲੀ ਵਰਕਰਜ਼ ਅਤੇ ਲੀਡਰ ਸਾਹਿਬਨ ਪੰਚਾਇਤੀ ਚੋਣਾਂ ਵਿਚ ਸਰਗਰਮੀ ਨਾ...
04/10/2024

ਮੈਨੂੰ ਖ਼ੁਸ਼ੀ ਹੈ ਕਿ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿਚ ਪੈਂਦੇ ਪਿੰਡਾਂ ਵਿਚ ਅਕਾਲੀ ਵਰਕਰਜ਼ ਅਤੇ ਲੀਡਰ ਸਾਹਿਬਨ ਪੰਚਾਇਤੀ ਚੋਣਾਂ ਵਿਚ ਸਰਗਰਮੀ ਨਾਲ ਚੋਣ ਅਮਲ ਪੂਰਾ ਕਰਕੇ ਅਪਣੇ ਕਾਗ਼ਜ਼ ਦਾਖ਼ਲ ਕਰ ਰਹੇ ਹਨ ਪਰ ਪ੍ਰਸ਼ਾਸਨ ਸਰਕਾਰ ਦੇ ਇਸ਼ਾਰੇ ਤੇ ਕਾਗ਼ਜ਼ੀ ਪ੍ਰਕਿਰਿਆ ਪੂਰੀ ਕਰਨ ਦੇ ਰਸਤੇ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਅੜਿੱਕੇ ਢਾਅ ਰਿਹਾ ਹੈ। ਮੈਂ ਅਕਾਲੀ ਵਰਕਰਾਂ, ਆਗੂਆਂ ਅਤੇ ਅਕਾਲੀ ਦਲ ਦੇ ਸਮਰਥਨ ਨਾਲ ਚੋਣ ਲੜਨ ਵਾਲਿਆਂ ਨੂੰ ਅਪੀਲ ਕਰਦੀ ਹਾਂ ਕਿ ਜੇ ਕਾਗ਼ਜ਼ੀ ਪ੍ਰਕਿਰਿਆ ਪੂਰੀ ਕਰਨ ਵਿਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਮੇਰੇ ਧਿਆਨ ਵਿਚ ਜ਼ਰੂਰ ਲਿਆਂਦਾ ਜਾਵੇ ਤਾਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਖਿਚਾਈ ਕੀਤੀ ਜਾ ਸਕੇ। ਝਾੜੂ ਪਾਰਟੀ ਦੀ ਸਰਕਾਰ ਤੋਂ ਲੋਕ ਅੱਕੇ ਹੋਏ ਹਨ, ਇਸ ਲਈ ਅਕਾਲੀ ਵਰਕਰ ਸਾਹਿਬਾਨ ਤਕੜੇ ਹੋ ਕੇ ਪੰਚਾਇਤੀ ਚੋਣਾਂ ਲੜਨ ਅਤੇ ਜਿੱਤ ਲਈ ਹੰਭਲਾ ਮਾਰਨ। ਪਿੰਡਾਂ ਦਾ ਵਿਕਾਸ ਹਮੇਸ਼ਾ ਅਕਾਲੀ ਦਲ ਨੇ ਕੀਤਾ ਅਤੇ ਭਵਿੱਖ ਵਿਚ ਵੀ ਕਰੇਗਾ।
ਜ਼ਾਹਿਦਾ ਸੁਲੇਮਾਨ
ਹਲਕਾ ਇੰਚਾਰਜ ਮਾਲੇਰਕੋਟਲਾ
ਸ਼੍ਰੋਮਣੀ ਅਕਾਲੀ ਦਲ।

ਪੰਜਾਬ ਵਿਚ ਭ੍ਰਿਸ਼ਟਾਚਾਰ ਅਤੇ ਬਲੈਕਮੇਲਿੰਗ ਦੀ ਅੱਤ ਹੋਈ ਪਈ ਹੈ। ਇਨ੍ਹਾਂ ਘਟਨਾਵਾਂ ਪਿੱਛੇ ਝਾੜੂ ਪਾਰਟੀ ਦੇ ਭ੍ਰਿਸ਼ਟ ਨੇਤਾ ਸ਼ਾਮਲ ਹਨ ਜਿਹੜੇ ਹਰ ਢੰ...
19/09/2024

ਪੰਜਾਬ ਵਿਚ ਭ੍ਰਿਸ਼ਟਾਚਾਰ ਅਤੇ ਬਲੈਕਮੇਲਿੰਗ ਦੀ ਅੱਤ ਹੋਈ ਪਈ ਹੈ। ਇਨ੍ਹਾਂ ਘਟਨਾਵਾਂ ਪਿੱਛੇ ਝਾੜੂ ਪਾਰਟੀ ਦੇ ਭ੍ਰਿਸ਼ਟ ਨੇਤਾ ਸ਼ਾਮਲ ਹਨ ਜਿਹੜੇ ਹਰ ਢੰਗ ਤਰੀਕਾ ਵਰਤ ਕੇ ਸਰਕਾਰੀ ਦਫ਼ਤਰਾਂ, ਅਫ਼ਸਰਾਂ, ਉਦਯੋਗਪਤੀਆਂ ਅਤੇ ਵਪਾਰੀਆਂ ਤੋਂ ਹਫ਼ਤਾ ਵਸੂਲੀ ਕਰਦੇ ਹਨ। ਬਹੁਤ ਅਫ਼ਸੋਸ ਦੀ ਗੱਲ ਹੈ ਕਿ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਚ ਇਕ ਡਾਕਟਰ ਨੂੰ ਸਿਸਟਮ ਤੋਂ ਤੰਗ ਆ ਕੇ ਅਸਤੀਫ਼ਾ ਦੇਣਾ ਪਿਆ। ਮੈਂ ਨੇਹਾ ਗਰਗ ਨਾਮ ਦੀ ਇਸ ਡਾਕਟਰ ਦੇ ਅਸਤੀਫ਼ੇ ਦਾ ਇਕ-ਇਕ ਲਫ਼ਜ਼ ਗ਼ੌਰ ਨਾਲ ਪੜ੍ਹਿਆ ਹੈ। ਮੈਨੂੰ ਅਤੇ ਮੇਰੀ ਪਾਰਟੀ ਨੂੰ ਡਾਕਟਰ ਨੇਹਾ ਗਰਗ ਨਾਲ ਬੇਪਨਾਹ ਹਮਦਰਦੀ ਹੈ। ਇਹ ਕੋਈ ਛੋਟੀ-ਮੋਟੀ ਘਟਨਾ ਨਹੀਂ, ਅਸਤੀਫ਼ੇ ਦਾ ਇਕ-ਇਕ ਸ਼ਬਦ ਸਰਕਾਰੀ ਪ੍ਰਬੰਧ ਦੀ ਕੰਗਾਲੀ ਨੂੰ ਬਿਆਨ ਕਰਦਾ ਹੈ। ਸਿਸਟਮ ਤਹਿਸ-ਨਹਿਸ ਹੋ ਚੁੱਕਾ ਹੈ। ਸਰਕਾਰ ਨੂੰ ਮਰੀਜ਼ਾਂ ਦੀ ਜ਼ਿੰਦਗੀ ਅਤੇ ਸਿਹਤ ਦੀ ਕੋਈ ਪ੍ਰਵਾਹ ਨਹੀਂ। ਪੰਜਾਬ ਵਿਚ ਇਮਾਨਦਾਰ ਅਤੇ ਖ਼ੁਦਾਰ ਮੁਲਾਜ਼ਮਾਂ ਨੂੰ ਕੰਮ ਕਰਨਾ ਬਹੁਤ ਔਖਾ ਹੋਇਆ ਪਿਆ। ਸਮੁੱਚੇ ਪੰਜਾਬ ਵਿਚ ਹੀ ਇਹ ਪ੍ਰਕਿਰਿਆ ਚੱਲ ਰਹੀ ਹੈ। ਜਿਹੜਾ ਮੁਲਾਜ਼ਮ ਪੈਸੇ ਦਿੰਦਾ ਹੈ, ਉਸ ਨੂੰ ਕੁੱਝ ਨਹੀਂ ਕਿਹਾ ਜਾਂਦਾ, ਜਿਹੜਾ ਪੈਸੇ ਨਹੀਂ ਦਿੰਤਾ ਤਾਂ ਉਸ ਵਿਰੁਧ ਫ਼ਰਜ਼ੀ ਦਰਖ਼ਾਸਤਾਂ ਦੇ ਕੇ ਜਾਂਚ ਬਿਠਾ ਦਿਤੀ ਜਾਂਦੀ ਹੈ। ਭ੍ਰਿਸ਼ਟ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਅਤੇ ਮੇਰੀ ਪਾਰਟੀ ਡਾਕਟਰ ਨੇਹਾ ਗਰਗ ਨਾਲ ਖੜੇ ਹਾਂ।
ਜ਼ਾਹਿਦਾ ਸੁਲੇਮਾਨ
ਹਲਕਾ ਇੰਚਾਰਜ ਮਾਲੇਰਕੋਟਲਾ
ਸ਼੍ਰੋਮਣੀ ਅਕਾਲੀ ਦਲ।

ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਲੌਂਗੋਵਾਲ ਵਿਖੇ ਪਹੁੰਚਣ ਵਾਲੀ ਸੰਗਤ ਦਾ ਤਹਿ-ਦਿਲੋਂ ਧੰਨਵਾਦ ਕਰਦੇ ਹਾਂ। ਜ਼ਾਹਿਦਾ ਸੁਲ...
20/08/2024

ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਲੌਂਗੋਵਾਲ ਵਿਖੇ ਪਹੁੰਚਣ ਵਾਲੀ ਸੰਗਤ ਦਾ ਤਹਿ-ਦਿਲੋਂ ਧੰਨਵਾਦ ਕਰਦੇ ਹਾਂ।
ਜ਼ਾਹਿਦਾ ਸੁਲੇਮਾਨ
ਹਲਕਾ ਇੰਚਾਰਜ ਮਾਲੇਰਕੋਟਲਾ
ਸ਼੍ਰੋਮਣੀ ਅਕਾਲੀ ਦਲ।

Address

Bagh, Near Hah Da Nahra Gurdwara Sahib
Malerkotla
148023

Telephone

+919872666786

Website

Alerts

Be the first to know and let us send you an email when Youth Akali Dal-Malerkotla posts news and promotions. Your email address will not be used for any other purpose, and you can unsubscribe at any time.

Contact The Organization

Send a message to Youth Akali Dal-Malerkotla:

Share