ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਮਾਲੇਰਕੋਟਲਾ

  • Home
  • India
  • Malerkotla
  • ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਮਾਲੇਰਕੋਟਲਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਮਾਲੇਰਕੋਟਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਜੀਵਨ ਦਾ ਮਿਸ਼ਨ ਬਣਾਉਣ ਵਾਲੇਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੀ ਸੇਵਾ ਭਾਵਨਾ, ਸਾਦਗੀ ਅਤੇ ...
04/06/2026

ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਜੀਵਨ ਦਾ ਮਿਸ਼ਨ ਬਣਾਉਣ ਵਾਲੇ
ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੀ ਸੇਵਾ ਭਾਵਨਾ, ਸਾਦਗੀ ਅਤੇ ਦਇਆ ਨੂੰ
ਸਿਰ ਝੁਕਾ ਕੇ ਸਿਜਦਾ ਕਰਦੇ ਹਾਂ।

ਭਗਤ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਕੌਮੀ ਸੇਵਾ ਉਹ ਹੈ ਜੋ ਹਰ ਲੋੜਵੰਦ, ਬੇਸਹਾਰਾ ਅਤੇ ਦੁਖੀ ਮਨੁੱਖ ਲਈ
ਬਿਨਾਂ ਕਿਸੇ ਭੇਦਭਾਵ ਦੇ ਕੀਤੀ ਜਾਵੇ।

ਆਓ, ਅਸੀਂ ਉਨ੍ਹਾਂ ਦੇ ਦਰਸਾਏ ਸੇਵਾ, ਇਮਾਨਦਾਰੀ ਅਤੇ ਮਨੁੱਖਤਾ ਦੇ ਰਾਹ ’ਤੇ ਚੱਲਣ ਦਾ ਪ੍ਰਣ ਕਰੀਏ।

4 ਜੂਨ 1984 ਨੂੰ ਕਾਂਗਰਸੀ ਹਕੂਮਤ ਦੇ ਹੁਕਮ ’ਤੇ ਅੰਮ੍ਰਿਤ ਵੇਲੇ, ਸਵੇਰੇ ਚਾਰ ਵਜੇ, ਬਿਨਾਂ ਕਿਸੇ ਚੇਤਾਵਨੀ ਦੇ ਫ਼ੋਜ ਵੱਲੋਂ ਸ੍ਰੀ ਦਰਬਾਰ ਸਾਹਿਬ ...
04/06/2026

4 ਜੂਨ 1984 ਨੂੰ ਕਾਂਗਰਸੀ ਹਕੂਮਤ ਦੇ ਹੁਕਮ ’ਤੇ ਅੰਮ੍ਰਿਤ ਵੇਲੇ, ਸਵੇਰੇ ਚਾਰ ਵਜੇ, ਬਿਨਾਂ ਕਿਸੇ ਚੇਤਾਵਨੀ ਦੇ ਫ਼ੋਜ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬੈਠੇ ਸ਼ਰਧਾਲੂ, ਬਜ਼ੁਰਗ, ਬੱਚੇ ਅਤੇ ਬੀਬੀਆਂ ਇਸ ਅਚਾਨਕ ਕੀਤੇ ਹਮਲੇ ਦਾ ਸ਼ਿਕਾਰ ਬਣੇ। ਰਾਮਗੜ੍ਹੀਆ ਬੁੰਗੇ ਦੇ ਦੋਵੇਂ ਬੁਰਜ, ਤੇਜਾ ਸਿੰਘ ਸਮੁੰਦਰੀ ਹਾਲ ਦੇ ਪਿੱਛੇ ਸਥਿਤ ਪਾਣੀ ਵਾਲੀ ਟੈਂਕੀ ਅਤੇ ਨੇੜੇ ਦੀਆਂ ਇਮਾਰਤਾਂ ਨੂੰ ਗੋਲੀਬਾਰੀ ਨਾਲ ਬਹੁਤ ਨੁਕਸਾਨ ਹੋਇਆ।

03/06/2026

02/06/2026

ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪੂਰਾ ਪੰਥ 6 ਜੂਨ ਨੂੰ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਵੇ - ਮਾਨ

ਪ੍ਰੈਸ ਨੋਟਅੱਜ ਮਿਤੀ 2 ਜੂਨ 2026 ਨੂੰ ਪਿੰਡ ਰੋਡੇ ਵਿਖੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਮੌਕੇ ਗਿਆਨੀ ਜਸਬ...
02/06/2026

ਪ੍ਰੈਸ ਨੋਟ
ਅੱਜ ਮਿਤੀ 2 ਜੂਨ 2026 ਨੂੰ
ਪਿੰਡ ਰੋਡੇ ਵਿਖੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਮੌਕੇ ਗਿਆਨੀ ਜਸਬੀਰ ਸਿੰਘ ਰੋਡੇ ਜੀ ਵੱਲੋਂ ਵਿਸ਼ਾਲ ਪੰਥਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਗੁਰਬਾਣੀ ਕੀਰਤਨ, ਕਥਾ-ਵਿਚਾਰ ਅਤੇ ਪੰਥਕ ਬੁਲਾਰਿਆਂ ਦੇ ਸੰਦੇਸ਼ਾਂ ਦਾ ਆਨੰਦ ਮਾਣਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਕੁਰਬਾਨੀ, ਪੰਥਕ ਸੋਚ ਅਤੇ ਸਿੱਖ ਕੌਮ ਲਈ ਕੀਤੇ ਸੰਘਰਸ਼ ਨੂੰ ਸ਼ਰਧਾ ਨਾਲ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸੰਤਾਂ ਨੇ ਸਿੱਖ ਕੌਮ ਨੂੰ ਆਪਣੀ ਪਹਿਚਾਣ, ਅਣਖ ਅਤੇ ਅਜ਼ਾਦ ਹਸਤੀ ਲਈ ਜਾਗਰੂਕ ਕੀਤਾ ਸੀ, ਜਿਸ ਕਰਕੇ ਅੱਜ ਵੀ ਉਨ੍ਹਾਂ ਦੀ ਸੋਚ ਪੰਥਕ ਚੇਤਨਾ ਦਾ ਕੇਂਦਰ ਹੈ।

ਸ. ਮਾਨ ਨੇ ਆਪਣੇ ਸੰਬੋਧਨ ਦੌਰਾਨ ਦੋਸ਼ ਲਗਾਉਂਦਿਆਂ ਕਿਹਾ ਕਿ ਦੇਸ਼ ਅਤੇ ਵਿਦੇਸ਼ਾਂ ਵਿੱਚ ਸਿੱਖ ਕੌਮ ਦੀ ਰਾਜਨੀਤਿਕ ਆਵਾਜ਼ ਨੂੰ ਦਬਾਉਣ ਅਤੇ ਪੰਥਕ ਸੋਚ ਵਾਲੀਆਂ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਨੇ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਸੁਖਦੂਲ ਸਿੰਘ, ਭਾਈ ਲਖਬੀਰ ਸਿੰਘ ਰੋਡੇ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਦੀਪ ਸਿੰਘ ਸਿੱਧੂ, ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀ ਨੌਂ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਸਿੱਖ ਕੌਮ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ।

ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਲੋੜ ਹੈ ਕਿ ਉਹ ਆਪਣੇ ਇਤਿਹਾਸ, ਸ਼ਹਾਦਤਾਂ ਅਤੇ ਪੰਥਕ ਸਿਧਾਂਤਾਂ ਨੂੰ ਸਮਝਦਿਆਂ ਆਪਣੀ ਵੱਖਰੀ ਕੌਮੀ ਹਸਤੀ ਲਈ ਇਕਜੁੱਟ ਹੋਵੇ। ਸ. ਮਾਨ ਨੇ ਸੰਤ ਜਰਨੈਲ ਸਿੰਘ ਜੀ ਦੇ ਆਖਰੀ ਬੋਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ’ਤੇ ਹਮਲੇ ਤੋਂ ਬਾਅਦ ਖਾਲਿਸਤਾਨ ਦੀ ਨੀਂਹ ਰੱਖੀ ਜਾ ਚੁੱਕੀ ਹੈ ਅਤੇ ਹੁਣ ਪੰਥਕ ਧਿਰਾਂ ਨੂੰ ਇਸ ਮਕਸਦ ਲਈ ਸੁਚੱਜੇ, ਦ੍ਰਿੜ ਅਤੇ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ।

ਸਮਾਗਮ ਦੌਰਾਨ ਜੂਨ 1984 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੰਗਤਾਂ ਨੇ ਅਰਦਾਸ ਕਰਦਿਆਂ ਪੰਥਕ ਏਕਤਾ, ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸ਼ਹੀਦਾਂ ਦੇ ਅਧੂਰੇ ਕਾਰਜਾਂ ਦੀ ਪੂਰਤੀ ਲਈ ਆਪਣਾ ਸੰਕਲਪ ਦੁਹਰਾਇਆ।

2 ਜੂਨ 1947ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ
02/06/2026

2 ਜੂਨ 1947
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ

6 ਜੂਨ ਇਹ ਸਿੱਖ ਕੌਮ ਦੀ ਜ਼ਮੀਰ, ਯਾਦ ਅਤੇ ਸ਼ਹਾਦਤ ਨਾਲ ਜੁੜਿਆ ਹੋਇਆ ਪਵਿੱਤਰ ਦਿਨ ਹੈ। ਇਸ ਦਿਨ ਅਸੀਂ ਉਹਨਾਂ ਮਹਾਨ ਸ਼ਹੀਦ ਸਿੰਘਾਂ-ਸਿੰਘਣੀਆਂ ਅੱ...
01/06/2026

6 ਜੂਨ ਇਹ ਸਿੱਖ ਕੌਮ ਦੀ ਜ਼ਮੀਰ, ਯਾਦ ਅਤੇ ਸ਼ਹਾਦਤ ਨਾਲ ਜੁੜਿਆ ਹੋਇਆ ਪਵਿੱਤਰ ਦਿਨ ਹੈ। ਇਸ ਦਿਨ ਅਸੀਂ ਉਹਨਾਂ ਮਹਾਨ ਸ਼ਹੀਦ ਸਿੰਘਾਂ-ਸਿੰਘਣੀਆਂ ਅੱਗੇ ਸਿਰ ਝੁਕਾਉਂਦੇ ਹਾਂ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਗੁਰੂ ਘਰ ਦੀ ਅਣਖ ਅਤੇ ਪੰਥਕ ਸਿਧਾਂਤਾਂ ਲਈ ਆਪਣਾ ਸਭ ਕੁਝ ਵਾਰ ਦਿੱਤਾ। ਸ਼ਹੀਦਾਂ ਨੂੰ ਯਾਦ ਕਰਨਾ ਸਿਰਫ਼ ਅਤੀਤ ਨੂੰ ਯਾਦ ਕਰਨਾ ਨਹੀਂ ਹੁੰਦਾ, ਸਗੋਂ ਆਪਣੇ ਅੰਦਰ ਪੰਥਕ ਜ਼ਿੰਮੇਵਾਰੀ, ਸਵੈਮਾਣ ਅਤੇ ਚੜ੍ਹਦੀ ਕਲਾ ਦੀ ਜੋਤ ਨੂੰ ਮੁੜ ਜਗਾਉਣਾ ਹੁੰਦਾ ਹੈ। ਆਓ, 6 ਜੂਨ 2026 ਸਵੇਰੇ 7 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰੀਏ ਅਤੇ ਪੰਥ ਦੀ ਚੜ੍ਹਦੀ ਕਲਾ, ਕੌਮੀ ਸਵੈਮਾਣ ਅਤੇ ਸਰਬੱਤ ਦੇ ਭਲੇ ਲਈ ਸਾਂਝੀ ਅਰਦਾਸ ਕਰੀਏ।
ਵੱਲੋਂ — ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

31/05/2026

ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਸੰਤ ਜਰਨੈਲ ਸਿੰਘ ਜੀ ਦੇ ਜਨਮਦਿਹਾੜੇ ਮੌਕੇ 2 ਜੂਨ ਨੂੰ ਪਿੰਡ ਰੋਡੇ ਪੁਹੰਚਣ ਦੀ ਕੀਤੀ ਅਪੀਲ
#ਸ਼੍ਰੋਮਣੀ_ਅਕਾਲੀ_ਦਲ_ਅੰਮ੍ਰਿਤਸਰ

30/05/2026

29/05/2026

1991 ਦੀ ਇਲੈਕਸ਼ਨ ਦਾ ਕਿਉੰ ਬਾਈਕਾਟ ਕੀਤਾ ਗਿਆ ?🫵🫵
#ਸ਼੍ਰੋਮਣੀ_ਅਕਾਲੀ_ਦਲ_ਅੰਮ੍ਰਿਤਸਰ

Address

Malerkotla
148023

Alerts

Be the first to know and let us send you an email when ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਮਾਲੇਰਕੋਟਲਾ posts news and promotions. Your email address will not be used for any other purpose, and you can unsubscribe at any time.

Contact The Organization

Send a message to ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਮਾਲੇਰਕੋਟਲਾ:

Share