Jamia Khairus Sadah Educational Society.

Jamia Khairus Sadah Educational Society. Contact information, map and directions, contact form, opening hours, services, ratings, photos, videos and announcements from Jamia Khairus Sadah Educational Society., Malerkotla.

08/03/2023

ਡਰਦੀ ਸਹਿਕਦੀ ਨੇ ਜਨਮ ਲਿਆ।
ਚੰਗਾ ਮੰਦਾ ਸੁਣਦੀ ਮੁਟਿਆਰ ਹੋਈ।
ਧੀ, ਭੈਣ, ਪਤਨੀ , ਮਾਂ ਦੇ ਰਿਸ਼ਤੇ ਨਿਭਾਉਂਦੀ ਰਹੀ।
ਦੱਬ ਸੱਧਰਾਂ ਆਪਣੀਆਂ ਸਭ ਦੀਆਂ ਪੂਰੀਆਂ ਕਰਦੀ ਰਹੀ।
ਸੋਚਾਂ ਕਦੇ ਬੈਠਾ ਮੇਂ ਰੱਬਾ ਕੇਸੀ ਤੂੰ ਮੂਰਤ ਬਣਾਈ ।
ਜਿਸਨੇ ਜ਼ਿਦੰਗੀ ਆਪਣੀ ਦੂਜਿਆਂ ਦੇ ਲੇਖੇ ਲਾਈ।
ਕਰੇ ਦੁਆਵਾਂ ' ਹਾਂਡਾਂ ਰੱਖੀ ਸਲਾਮਤ ਸਭੇ ਧੀਆਂ,ਭੈਣਾਂ,ਮਾਵਾਂ ਨੂੰ।
ਠੰਡੀਆਂ ਮਿੱਠੀਆਂ ਬੋਹੜ ਦੀਆਂ ਇਹਨਾਂ ਛਾਵਾਂ ਨੂੰ।
ਅੰਤਰਰਾਸ਼ਟਰੀ ਮਹਿਲਾ (ਔਰਤ) ਦਿਵਸ।

01/01/2023
ਸਾਰੇ ਮੁਸਲਿਮ ਭਰਾਵਾਂ ਨੂੰ ਇਹ ਦਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪ ਸਭ ਦੀਆਂ ਦੁਆਵਾਂ ਨਾਲ ਜਾਮਿਆ ਖੈਰੁਸ ਸਾਅਦਾ ਐਜੂਕੇਸ਼ਨਲ ਸੋਸਾਇਟੀ ਮਲੇ...
01/01/2023

ਸਾਰੇ ਮੁਸਲਿਮ ਭਰਾਵਾਂ ਨੂੰ ਇਹ ਦਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪ ਸਭ ਦੀਆਂ ਦੁਆਵਾਂ ਨਾਲ ਜਾਮਿਆ ਖੈਰੁਸ ਸਾਅਦਾ ਐਜੂਕੇਸ਼ਨਲ ਸੋਸਾਇਟੀ ਮਲੇਰ ਕੋਟਲਾ (ਪੰਜਾਬ) ਦੁਆਰਾ ਲੁਧਿਆਣਾ ਰੋਡ ਨੇੜੇ ਹੀਨਾ ਹਵੇਲੀ ਪਿੰਡ ਭੋਗੀਵਾਲ ਵਿਖੇ ਇਕ ਮਸਜਿਦ ਅਤੇ ਮਦਰੱਸੇ ਦੀ ਤਾਮੀਰ ਕਰਵਾਈ ਜਾ ਰਹੀ ਹੈ ਜਿਸ ਵਿਚੋਂ ਮਦਰੱਸੇ ਦੇ ਤਿੰਨ ਕਮਰਿਆਂ ਦਾ ਲੇਂਟਰ ਤਕ ਦਾ ਕੰਮ ਹੋ ਗਿਆ ਹੈ ਬਾਕੀ ਕੰਮ ਰਹਿੰਦਾ ਹੈ ਮਸਜਿਦ ਦਾ ਕੰਮ ਵੀ ਚਲ ਰਿਹਾ ਹੈ . ਇਸ ਨਵੇਂ ਸਾਲ ਵਿਚ ਰੋਜ਼ਿਆ ਤੋਂ ਪਹਿਲਾ ਮਦਰੱਸੇ ਵਿਚ ਮੁਸਲਿਮ ਲੜਕਿਆਂ ਅਤੇ ਲੜਕੀਆਂ ਦੀ ਤਾਲੀਮ ਕੁਰਆਨ ਏ ਪਾਕ ਨਾਜ਼ਰਾ,ਹਿਫ਼ਜ਼ ਅਤੇ ਨਾਲ ਨਾਲ ਸਕੂਲੀ ਪੜਾਈ ਅੰਗਰੇਜ਼ੀ ਮਾਧਿਅਮ ਨਾਲ ਸ਼ੁਰੂ ਹੋ ਜਾਵੇਗੀ. ਆਪ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ ਅਤੇ ਆਪਣੀ ਹੈਸੀਅਤ ਅਨੁਸਾਰ ਇਸ ਨੇਕ ਕੰਮ ਵਿਚ ਆਪਣੀ ਨੇਕ ਕਮਾਈ ਵਿਚੋਂ ਹਿੱਸਾ ਪਾਓ. ਸਾਡੀ ਸੋਸਾਇਟੀ ਦਾ ਮਕਸਦ ਮੁਸਲਿਮ ਸਮਾਜ ਵਿਚੋਂ ਵਿੱਦਿਅਕ ਪਿਛੜੇਪਨ ਨੂੰ ਦੂਰ ਕਰਕੇ ਸਾਡੇ ਬੱਚੇ ਬੱਚੀਆਂ ਨੂੰ ਕੁਰਆਨ ਏ ਹਾਫ਼ਿਜ਼ ਦੇ ਨਾਲ ਨਾਲ ਡਾਕਟਰ,ਵਕੀਲ,ਜੱਜ ਅਤੇ ਇੰਜੀਨੀਅਰ ਬਣਾਉਣਾ ਹੈ ਇਹ ਸਭ ਆਪ ਦੇ ਸਹਿਯੋਗ ਨਾਲ ਹੈ ਮੁਮਕਿਨ ਹੈ. ਸੋਸਾਇਟੀ ਦੇ ਬੈਂਕ ਖਾਤੇ ਦਾ Q.R ਕੋਡ ਆਪ ਸਕੈਨ ਕਰਕੇ ਜੋ ਵੀ ਸਹਿਯੋਗ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ।

Jamia khairus Sa'dah
Educational Society.
Ac No. 5285717719
IFSC code CBIN0283765
Bank-Central bank of india

ਜਨਰਲ ਸਕੱਤਰ
ਮੁਹੰਮਦ ਯਾਕੂਬ ਹਾਂਡਾ
📲78141-67019

31/08/2022
ਈਦ ਉਲ ਅਜ਼ਹਾ ਦੀਆਂ ਲੱਖ ਲੱਖ ਮੁਬਾਰਕਾਂ
01/07/2022

ਈਦ ਉਲ ਅਜ਼ਹਾ ਦੀਆਂ ਲੱਖ ਲੱਖ ਮੁਬਾਰਕਾਂ

15/06/2022

ਜੋ ਬੀਜੋਗੇ ਓਹ ਹੀ ਕੱਟਣਾ ਪੈਣਾ
ਪੰਜਾਬ ਸਮੇਤ ਉੱਤਰੀ ਭਾਰਤ ਵਿਚ ਗਰਮੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ।ਇਸ ਦਾ ਜਿੰਮੇਵਾਰ ਸਿਰਫ ਇਨਸਾਨ ਖੁਦ ਹੈ।ਪਹਿਲਾ ਤਾਂ ਆਪਣੀਆਂ ਲਾਲਚੀ ਇਸ਼ਾਵਾਂ ਕਾਰਨਾਂ ਕਰਕੇ ਦਰੱਖਤਾਂ ਦੀ ਅੰਧਾਧੁੰਦ ਕਟਾਈ ਕਰਦਾ ਰਿਹਾ,ਹੁਣ ਜਦੋਂ ਦਰੱਖਤ ਨਾ ਰਹੇ ਠੰਡੀ ਹਵਾ ਵੀ ਨਾ ਰਹੀ. ਹੁਣ ਠੰਢੀ ਹਵਾ ਲੈਣ ਲਈ A.C ਲੱਗਾ ਲਏ ਜੋ ਤਾਪਮਾਨ ਵਿਚ ਵਾਧਾ ਕਰਨ ਵਿਚ ਅਹਿਮ ਰੋਲ ਨਿਭਾ ਰਹੇ ਹਨ,ਇਹਨਾਂ ਵਿਚੋਂ ਨਿਕਲਦੀ ਗਰਮ ਹਵਾ ਵਾਤਾਵਰਨ ਨੂੰ ਹੋਰ ਗਰਮ ਕਰਦੀ ਹੈ ਕਿਉਕਿ ਇਹ ਹਵਾ ਖਤਮ ਨਈ ਹੁੰਦੀ ਸਗੋਂ ਵਾਤਾਵਰਨ ਵਿਚ ਹੀ ਘੁੰਮਦੀ ਰਹਿੰਦੀ ਹੈ.
ਇਸ ਤਰ੍ਹਾ ਵੀਰੋ ਵਾਤਾਵਰਣ ਦੇ ਸੰਤੁਲਨ ਨੂੰ ਵਿਗਾੜਨ ਵਿਚ ਨਾ ਸਰਕਰਾਂ ਦਾ, ਨਾ ਕੁਦਰਤ ਦਾ ਨਾ ਕਿਸੇ ਹੋਰ ਸ਼ੈਅ ਦਾ ਕਸੂਰ ਹੈ ਜੌ ਕਸੂਰ ਹੈ ਸਾਡਾ ਆਪਣਾ ਹੈ,ਅਗਰ ਅਸੀ ਆਪਣੀਆਂ ਗਲਤੀਆਂ ਨੂੰ ਸੁਧਾਰੀਏ ਤਾਂ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਈ ਵਿਗੜਿਆ.ਆਪ ਸਭ ਵੀਰ ਭਰਾਵਾਂ ਨੂੰ Jamia Khairus Sadah Educational Society Maler kotla ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕੇ A.C ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਅਤੇ ਪਰਿਵਾਰ ਦੇ ਹਰ ਮੈਂਬਰ ਵਲੋ ਇਕ ਇਕ ਦਰੱਖਤ ਇਸ ਗਰਮੀ ਦੇ ਮੌਸਮ ਵਿਚ ਲਗਾਇਆ ਜਾਵੇ ਤਾਂ ਜੌ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ.
ਬੇਨਤੀ ਕਰਤਾ-Jamia khairus sadah educationl Society Maler kotla (Punjab).

Asslamualekum w.r.t ਜਾਮਿਆ ਖੈਰੁਸ ਸਾਅਦਾ ਐਜ਼ੂਕੇਸ਼ਨਲ ਸੋਸਾਇਟੀ ਮਾਲੇਰਕੋਟਲਾ (ਪੰਜਾਬ) ਵਲੋ ਪਿੰਡ ਭੋਗੀਵਾਲ ਵਿਖੇ ਮਸਜਿਦ ਹਨੀਫ਼ਾ ਦੀ ਤਾਮੀਰ ...
14/06/2022

Asslamualekum w.r.t
ਜਾਮਿਆ ਖੈਰੁਸ ਸਾਅਦਾ ਐਜ਼ੂਕੇਸ਼ਨਲ ਸੋਸਾਇਟੀ ਮਾਲੇਰਕੋਟਲਾ (ਪੰਜਾਬ) ਵਲੋ ਪਿੰਡ ਭੋਗੀਵਾਲ ਵਿਖੇ ਮਸਜਿਦ ਹਨੀਫ਼ਾ ਦੀ ਤਾਮੀਰ ਕਰਵਾਈ ਜਾ ਰਹੀ ਹੈ ਜਿਸ ਦਾ ਬੁਨਿਆਦੀ ਕੰਮ ਪਿਛਲੇ ਕਾਫੀ ਸਮੇਂ ਤੋਂ ਚਲ ਰਿਹਾ ਹੈ. ਹੁਣ ਮਸਜਿਦ ਦੀਆਂ ਦੀਵਾਰਾਂ,ਕਮਰੇ ਅਤੇ ਬਰਾਂਡਾ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਆਪ ਸਭ ਹਜ਼ਰਾਤ ਨੂੰ ਬੇਨਤੀ ਹੈ ਆਪ ਅਪਣੀ ਨੇਕ ਕਮਾਈ ਵਿਚੋਂ ਕੁਝ ਹਿੱਸਾ ਮਸਜਿਦ ਦੀ ਤਾਮੀਰ ਵਿਚ ਵੀ ਪਾਓ ਤਾ ਜੋ ਮਸਜਿਦ ਦਾ ਕੰਮ ਜਲਦੀ ਪੂਰਾ ਕੀਤਾ ਜਾ ਸਕੇ.
ਸੈਕਟਰੀ
ਮੁਹੰਮਦ ਯਾਕੂਬ ਹਾਂਡਾ 78141-67019
9216672786

09/06/2022

*ਇਸ ਮੈਸਜ ਨੂੰ ਜੁਮੇ ਦੀ ਨਮਾਜ਼ ਤੋਂ ਪਹਿਲਾਂ ਮਾਲੇਰਕੋਟਲਾ ਦੇ ਹਰ ਸ਼ਖਸ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਦਾਰੀ ਹੈ*
*ਗ਼ੁਲਾਮ ਹੈਂ ਗ਼ੁਲਾਮ ਹੈਂ ਨਬੀ ਕੇ ਗ਼ੁਲਾਮ ਹੈਂ*
*ਹੁਜ਼ੂਰ ਏ ਪਾਕ ਮੁਹੰਮਦ ਸ.ਅ.ਸ ਦੀ ਸ਼ਾਨ ਦੇ ਵਿੱਚ ਗੁਸਤਾਖੀ ਕਰਨ ਵਾਲੀ ਨੁਪੂਰ ਸ਼ਰਮਾ ਦੀ ਗਿਰਫਤਾਰੀ, ਬਟਾਲਾ ਅਤੇ ਪੰਜਾਬ ਵਿੱਚ ਮੁਸਲਮਾਨਾਂ ਖਿਲਾਫ ਪਿਛਲੇ ਦਿਨੀਂ ਹੋਈ ਧਾਰਮਿਕ ਪਖਪਾਤ ਦੀਆਂ ਘਟਨਾਵਾਂ ਅਤੇ ਕਾਨਪੁਰ ਵਿੱਚ ਅੱਜ ਸਾਡੇ ਉਲੇਮਾ ਏ ਦੀਨ ਸ਼ਹਿਰ ਕਾਜ਼ੀ ਕੁਦੂਸ ਸਾਹਿਬ ਉੱਤੇ ਫ਼ਿਰਕੂ ਤਾਕਤਾਂ ਵੱਲੋਂ ਕੀਤੇ ਹਮਲੇ ਦੇ ਵਿਰੋਧ ਵਿੱਚ ਇੰਨ ਸ਼ਾ ਅੱਲਾਹ ਮਿੱਤੀ 10 ਤਾਰੀਖ ਦਿਨ ਜੁਮਾ ਸਹੀ 2 ਵਜੇ ਸਿਰਹਿੰਦੀ ਗੇਟ ਤੋਂ ਇੱਕ ਰੋਸ ਮਾਰਚ ਸ਼ੁਰੂ ਹੋਕੇ ਡੀ ਸੀ ਦਫਤਰ ਤੱਕ ਜਾਵੇਗਾ ਅਤੇ ਭਾਰਤ ਦੇ ਰਾਸ਼ਟਪਤੀ ਦੇ ਨਾਮ ਇੱਕ ਮੰਗ ਪੱਤਰ ਮੁਸਲਮਾਨਾਂ ਖਿਲਾਫ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਦਿੱਤਾ ਜਾਵੇਗਾ । ਜਦੋਂ ਤੱਕ ਅਸੀਂ ਆਵਾਜ਼ ਨਹੀਂ ਉਠਾਵਾਂਗੇ ਇਹ ਘਟਨਾਵਾਂ ਦਿਨ ਬ ਦਿਨ ਵਧਦੀਆਂ ਜਾਣਗੀਆਂ ਇਸ ਲਈ ਹਾਲੇ ਵੀ ਵਕਤ ਹੈ ਕਿ ਅਸੀਂ ਸਾਰੇ ਇਕੱਠੇ ਹੋਕੇ ਆਵਾਜ਼ ਚੁੱਕੀਏ ਕੋਈ ਵੀ ਪਿਆਰੇ ਨਬੀ ਸ.ਅ.ਸ ਨੂੰ ਪਿਆਰ ਕਰਨ ਵਾਲਾ ਮੁਸਲਮਾਨ ਅਤੇ ਅਮਨਪਸੰਦ ਇਨਸਾਫਪਸੰਦ ਸ਼ਹਿਰੀ ਅਜਿਹਾ ਨਾ ਹੋਵੇ ਜੌ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਨਾ ਹੋਵੇ । ਜਜ਼ਾਕ ਅੱਲਾਹ*

*ਮੁਸਲਿਮ ਫੈਡਰੇਸ਼ਨ ਆਫ ਪੰਜਾਬ*

*ਮੁਸਲਿਮ-ਸਿੱਖ ਫਰੰਟ ਆਫ ਪੰਜਾਬ*

Address

Malerkotla
148023

Telephone

+917814167019

Website

Alerts

Be the first to know and let us send you an email when Jamia Khairus Sadah Educational Society. posts news and promotions. Your email address will not be used for any other purpose, and you can unsubscribe at any time.

Share