Farm ੯੩ Yards

Farm ੯੩ Yards ਇੱਥੇ ਬੂਟੇ ਸਿਰਫ਼ ਮਿੱਟੀ ਵਿੱਚ ਨਹੀਂ ਸਗੋਂ ਕੁਦਰਤ ਦੀ ਗੋਦ ਚ ਉੱਗਦੇ ਹਨ । ਸਾਡਾ ਹਰ ਰੁੱਖ ਪੰਛੀਆਂ ਲਈ ਘਰ ਤੇ ਮਨੁੱਖ ਲਈ ਸ਼ੁੱਧ ਹਵਾ ਦਾ ਵਾਅਦਾ ਹੈ।

ਫਰੂਟ ਆਲਾ ਭਾਈ ਕਹਿੰਦਾ ਅਨਾਰ ਲਾਏ ਲਵੋ, ਮੈਂ ਕਿਹਾ ਆਹ ਸਾਡੇ ਆਲੇ ਦਾ ਰੰਗ ਈ ਦੇਖਲਾ , ਇਹੋਜਾ ਹੈ ਤੇਰੇ ਕੋਲ ਕੋਈ ਤਾਂ ਦੇਜਾ। ਇਸਦੀ ਬਰਾਬਰੀ ਬਜਾਰ...
12/09/2026

ਫਰੂਟ ਆਲਾ ਭਾਈ ਕਹਿੰਦਾ ਅਨਾਰ ਲਾਏ ਲਵੋ, ਮੈਂ ਕਿਹਾ ਆਹ ਸਾਡੇ ਆਲੇ ਦਾ ਰੰਗ ਈ ਦੇਖਲਾ , ਇਹੋਜਾ ਹੈ ਤੇਰੇ ਕੋਲ ਕੋਈ ਤਾਂ ਦੇਜਾ। ਇਸਦੀ ਬਰਾਬਰੀ ਬਜਾਰੂ ਫਲ ਕਿੱਥੇ ਕਰਲੁ।

09/09/2026

ਮੌਸਮ ਕਿਹੜੇ ਪਾਸੇ ਹੋ ਜਾਵੇ ਕੁਝ ਕੇ ਨਈ ਸਕਦੇ ਅੱਜਕਲ, ਇਹ ਵੀਡਿਓ ਕੁਝ ਦਿਨ ਪਹਿਲਾਂ ਦੀ ਆ ਜਦ ਧੁੱਪ ਚ ਕੰਮ ਕਰਦੇ ਨੂੰ ਲਹਿੰਦੇ ਪਾਸਿਓਂ ਇਕ ਤੂਫ਼ਾਨ ਚੜ ਆਇਆ ਤੇ 5 ਮਿੰਟ ਬਾਅਦ ਦੀ ਧੁੱਪ ਨਿਕਲ ਆਈ ਸੀ। ਉਂਜ ਗੱਲ ਕਰਦੇ ਆਂ ਇਹ ਨਜ਼ਾਰੇ ਬਿਲਡਿਗਾਂ ਵਿਚ ਬਹਿ ਕੇ ਕਿੱਥੇ ਮਿਲਦੇ ਆ ਮਾਂਨਣ ਨੂੰ। ਅਕਾਲ ਸਹਾਈ।।

ਕਿਸਾਨ ਕਿਵੇਂ ਕਹਿ ਸਕਦਾ ਕੇ ਇਹ ਮਿੱਟੀ ਹੁਣ ਬਿਨਾ ਰੇਹ ਸਪਰੇਅ ਦੇ ਫਸਲ ਨਈ ਕਡ ਸਕਦੀ, ਜਿਹੜਾ ਬਾਜਰਾ ਅਪਾ ਫਸਲ ਲੈਣ ਲਈ ਨਹੀਂ ਬੀਜਿਆ ਸੀ ਸਗੋ ਇਸਨੂ...
30/08/2026

ਕਿਸਾਨ ਕਿਵੇਂ ਕਹਿ ਸਕਦਾ ਕੇ ਇਹ ਮਿੱਟੀ ਹੁਣ ਬਿਨਾ ਰੇਹ ਸਪਰੇਅ ਦੇ ਫਸਲ ਨਈ ਕਡ ਸਕਦੀ, ਜਿਹੜਾ ਬਾਜਰਾ ਅਪਾ ਫਸਲ ਲੈਣ ਲਈ ਨਹੀਂ ਬੀਜਿਆ ਸੀ ਸਗੋ ਇਸਨੂੰ ਵਡ ਕੇ ਮਲਚ ਦੇ ਤੌਰ ਤੇ ਮਿੱਟੀ ਢੱਕਣ ਵਾਸਤੇ ਬੀਜਿਆ ਸੀ ਓਹ ਵੀ ਸਿੱਟੇ ਕਡ ਗਿਆ ਤੇ ਪਕਣ ਵਲ ਨੂੰ ਹੋ ਤੁਰਿਆ। ਅਕਾਲ ਸਹਾਈ।।

ਇਹ ਇਕ ਫੋਟੋ ਧਿਆਨ ਨਾਲ ਦੇਖੋ ਤਾਂ ਜਿੰਦਗੀ ਜਲਦੀ ਦਿਸਦੀ ਆ, ਸਾਈਡ ਤੇ ਇਕ ਫੋਟੋ ਚ ਹਰਿਆਲੀ ਆ ਤੇ ਇਕ ਚ ਬੰਦੇ ਦੀ ਦਖ਼ਲਅੰਦਾਜ਼ੀ ਸਦਕੇ ਘਾ ਸੜਿਆ ਪਿ...
18/07/2026

ਇਹ ਇਕ ਫੋਟੋ ਧਿਆਨ ਨਾਲ ਦੇਖੋ ਤਾਂ ਜਿੰਦਗੀ ਜਲਦੀ ਦਿਸਦੀ ਆ, ਸਾਈਡ ਤੇ ਇਕ ਫੋਟੋ ਚ ਹਰਿਆਲੀ ਆ ਤੇ ਇਕ ਚ ਬੰਦੇ ਦੀ ਦਖ਼ਲਅੰਦਾਜ਼ੀ ਸਦਕੇ ਘਾ ਸੜਿਆ ਪਿਆ ਹੈ, ਜਾਂ ਸਿੱਧਾ ਕਹਿ ਲਵੋ ਕਿ ਦਵਾਈ ਛਿੜਕ ਕੇ ਸਭ ਜਾਲ ਦਿੱਤਾ ਗਿਆ। ਖੇਤ ਦੇ ਬੰਨਿਆਂ ਨੂੰ ਸਾਫ ਰੱਖਣ ਦੇ ਬਹਾਨੇ ਅਪਾ ਅਕਾਲਪੁਰਖ ਦੇ ਕਰੋੜਾਂ ਜਿਆਂ ਦੇ ਰੈਣਬਸੇਰੇ ਤਬਾਹ ਕਰ ਦਿੰਨੇ ਹਾਂ, ਓਥੇ ਹੀ ਦੂਜੀ ਫੋਟੋ ਅਪਾ ਅਪਣੇ ਖੇਤ ਮੂਹਰੇ ਦੀ ਲਈ ਹੈ ਜਿੱਥੇ ਨਦੀਨਾਂ ਨੂੰ ਇਕ ਸੰਤੁਲਿਤ ਉਚਾਈ ਤੇ ਵੱਢਕੇ ਰੱਖਿਆ ਹੈ ਜਿਹੜਾ ਦੇਖਣ ਨੂੰ ਵੀ ਵਧਇਆ ਲੱਗੇ ਤੇ ਵਾਤਾਵਰਣ ਦੀ ਲੱਖਾਂ ਹਲਚਲਾਂ ਵੀ ਇਸ ਵਿੱਚ ਜਾਰੀ ਰਹਿਣ। ਅਕਾਲ ਸਹਾਈ।।

ਏਥੇ ਕੈਨੇਡਾ ਵਾਲੇ ਮੈਪਲ ਦੇ ਪੱਤੇ ਨਾਲ ਕੋਈ ਹੋੜ ਨਹੀ ਕਿਸੇ ਤਰ੍ਹਾ ਦੀ ਅਪਣੀ, ਇਹ ਮੇਰੇ ਖੇਤ ਦਾ ਇਕ ਬੇਲ ਤੇ ਲਗਿਆ ਪੱਤਾ ਹੈ । ਬਸ ਇਸਨੂੰ ਜਦ ਕਦੀ...
06/07/2026

ਏਥੇ ਕੈਨੇਡਾ ਵਾਲੇ ਮੈਪਲ ਦੇ ਪੱਤੇ ਨਾਲ ਕੋਈ ਹੋੜ ਨਹੀ ਕਿਸੇ ਤਰ੍ਹਾ ਦੀ ਅਪਣੀ, ਇਹ ਮੇਰੇ ਖੇਤ ਦਾ ਇਕ ਬੇਲ ਤੇ ਲਗਿਆ ਪੱਤਾ ਹੈ । ਬਸ ਇਸਨੂੰ ਜਦ ਕਦੀ ਦੇਖ ਲਵਾਂ ਤਾਂ ਧੁੱਰ ਅੰਦਰੋਂ ਕੈਨੇਡਾ ਬੁਹਤ ਚੇਤੇ ਆਉਂਦੀ ਆ। 🤣 🤣🤣 🍁 🍁 🍁 #ਕਨੇਡਾ

ਹਜੇ ਤਕ ਅਸੀਂ ਸੱਥ ਚ ਬੈਠੇ ਅਪਣੇ ਵੱਡੇ ਵੀਰ ਭਰਾਵਾਂ ਨੂੰ ਨਈ ਸਮਝਾ  ਸਕੇ ਕੇ ਇਹ ਤਸਵੀਰ ਵਾਲੀ ਗੱਲ ਸੱਚ ਆ ਕੇ ਐਵੇਂ ਸੋਸ਼ਲ ਮੀਡੀਆ ਦੀ ਐਕਟੀਵਿਟੀ ...
29/06/2026

ਹਜੇ ਤਕ ਅਸੀਂ ਸੱਥ ਚ ਬੈਠੇ ਅਪਣੇ ਵੱਡੇ ਵੀਰ ਭਰਾਵਾਂ ਨੂੰ ਨਈ ਸਮਝਾ ਸਕੇ ਕੇ ਇਹ ਤਸਵੀਰ ਵਾਲੀ ਗੱਲ ਸੱਚ ਆ ਕੇ ਐਵੇਂ ਸੋਸ਼ਲ ਮੀਡੀਆ ਦੀ ਐਕਟੀਵਿਟੀ ਆ ਬੱਸ। ਉਂਜ ਜਦ ਹਰ ਸਾਲ ਅਜਕਲ ਆਲੇ ਦਿਨ ਆਉਂਦੇ ਆ ਤਾਂ ਬੋਰ ਡੂੰਘੇ ਕਰਲੋ, ਮੋਟਰਾਂ ਵੱਡੀਆਂ ਕਰਲੋ ,ਪਾਣੀ ਡੂੰਘਾ ਓਥੇ , ਪਾਣੀ ਖੜਦਾ ਨਈ, ਪਾਣੀ ਆ ਪਾਣੀ ਓਹ ਏਦਾਂ ਦੀਆਂ ਹੀ ਗੱਲਾਂ ਨੇ ਬੱਸ, ਪਰ ਜਿਵੇਂ ਮੀਂਹ ਉਤ੍ਰਿਓਂਦੇ ਆ ਫੇਰ ਸਭ ਭੁੱਲ ਕੇ ਝੋਨਾ ਝੋਨਾ ਹੋ ਜਾਂਦਾ ਹਰ ਪਾਸੇ। ਕਿੰਨੇ ਬੁੱਧੀਜੀਵੀਆਂ ਨੇ ਸਮਝਾ ਲਿਆ ਕੋਈ ਫ਼ਰਕ ਨਈ, ਗੱਲ msp ਤੇ mkt ਤੇ ਆ ਖੜੀ ਹੁੰਦੀ ਆ। Admistration ਪੰਜਾਬ ਨੂੰ ਕਿਧਰ ਨੂੰ ਧਕ ਰਹੀ ਆ ਇਹ ਸਾਡੇ ਭੋਲੇਭਾਲੇ ਕਿਸਾਨ ਨੂੰ ਸਮਝ ਨਈ । ਉਂਜ ਇਕ ਸਿਆਣਾ ਏਦਾਂ ਵੀ ਕਹਿੰਦਾ ਕੇ ਇਕ ਵਾਰ ਰੇਗਿਸਤਾਨ ਬਣ ਹੀ ਜਾਵੇ ਪੰਜਾਬ ਤਾਂ ਸੁਧਰਣਗੇ ਇਹ ਲੋਕ,ਅਕਾਲ ਸਹਾਈ।।

ਕਿਹੜੀ ਕਲ੍ਹਾੜ ਚ ਬਾਹਂ ਆਈ ਆ ਕਿਸਾਨ ਦੀ ਜਿਹੜਾ ਕਾਰਪੋਰੇਟ ਸਿਸਟਮ ਨੂੰ ਸਮਝ ਨਹੀਂ ਰਿਹਾ। ਨਿੱਤ ਦੇ ਮਾਰਕੀਟ ਦੇ ਗੇੜੇ ਕਿਸਾਨ ਦੀ ਜੇਬ ਖਾਲੀ ਕਰ ਦਿ...
22/06/2026

ਕਿਹੜੀ ਕਲ੍ਹਾੜ ਚ ਬਾਹਂ ਆਈ ਆ ਕਿਸਾਨ ਦੀ ਜਿਹੜਾ ਕਾਰਪੋਰੇਟ ਸਿਸਟਮ ਨੂੰ ਸਮਝ ਨਹੀਂ ਰਿਹਾ। ਨਿੱਤ ਦੇ ਮਾਰਕੀਟ ਦੇ ਗੇੜੇ ਕਿਸਾਨ ਦੀ ਜੇਬ ਖਾਲੀ ਕਰ ਦਿੰਦੇ ਆ। ਜਿਹੜਾ ਕੁਦਰਤ ਦਾ ਡਰ ਦਿਮਾਗ ਚ ਬਿਠਾ ਕੇ ਦੁਕਾਨਾਂ ਤੇ ਜਾ ਖੜਦਾ ਤੇ ਅਪਣੀ ਲੁੱਟ ਖਸੁਟ ਕਰਵਾਕੇ ਮੁੜਦਾ, ਅਪਣੀ ਅਸਲੀ ਖੇਤੀ ਛੱਡਕੇ ਅਪਣੇ ਰਿਵਾਇਤੀ ਬੀਜ ਛੱਡਕੇ ਪੂੰਜੀਪਤੀਆਂ ਦੀਆਂ ਜੇਬਾਂ ਭਰਨ ਤੇ ਲੱਕ ਬੰਨ੍ਹਿਆ। ਚਿੰਤਨ ਜੋਗ।

21/06/2026

"ਮੌਸਮ ਤਾਂ ਝੋਨਾ ਲਾਉਣ ਦਾ ਹੈ, ਤੂੰ ਇਹ ਕੀ ਕਰੀ ਜਾ ਰਿਹਾ ਹੈਂ?" 21-6-2026 #ਕੁਦਰਤੀ

Address

Samrala
Ludhiana

Alerts

Be the first to know and let us send you an email when Farm ੯੩ Yards posts news and promotions. Your email address will not be used for any other purpose, and you can unsubscribe at any time.

Shortcuts

Share