Students Democratic Federation-SDF

Students Democratic Federation-SDF WE FIGHT FOR STUDENT'S RIGHTS

SDF ਵਿਦਿਆਰਥੀ ਵਰਗ ਤੋਂ ਲੈ ਕੇ ਹਰ ਵਰਗ ਦੇ ਸੰਬੰਧਿਤ ਮੁੱਦਿਆਂ ਤੇ ਸੰਘਰਸ਼ ਕਰਨ ਅਤੇ ਲੜਾਈ ਲੜਨ ਵਾਲਾ ਸੰਗਠਨ ਹੈ। ਸੰਗਠਨ ਦਾ ਮੁੱਖ ਮੁੱਦਾ ਨਸ਼ਾ ਮੁਕਤ ਪੰਜਾਬ ਅਤੇ ਇਮੀਗ੍ਰੇਸ਼ਨ ਏਜੰਟਾ ਦੇ ਖਿਲਾਫ ਲੜਾਈ ਹੈ।
ਇਸ ਦੇ ਨਾਲ ਪਾਣੀ, ਵਾਤਾਵਰਨ, ਸਿਹਤ ਅਤੇ ਸਿੱਖਿਆ ਸੇਵਾਵਾਂ ਵਰਗੀਆਂ ਸੇਵਾਵਾਂ ਮੁੱਖ ਸੇਵਾ ਹੈ।

14/04/2026

ਸਾਡੀ ਜਥੇਬੰਦੀ ਸਟੂਡੈਂਟਸ ਡੈਮੋਕਰੇਟਿਕ ਫੈਡਰੇਸ਼ਨ ਐਸਡੀਐਫ ਵੱਲੋਂ ਕੁੱਝ ਸਾਲਾਂ ਤੋਂ ਇਮੀਗਰੇਸ਼ਨ ਏਜੰਟਾਂ ਵੱਲੋਂ ਲੋਕਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਖਿਲਾਫ ਚਲ ਰਹੀ ਮੁਹਿਮ ਦੀ ਲੜੀ ਅਨੁਸਾਰ ਬੀਤੇ ਕੁਝ ਹਫਤਿਆਂ ਪਹਿਲਾਂ ਬਲਵੰਤ ਸਿੰਘ ਜੀ ਵੱਲੋਂ ਆਪਣੇ ਬੇਟੇ ਨਾਲ ਲੁਧਿਆਣਾ ਦੇ ਏਜੰਟ ਵੱਲੋਂ ਲਗਭਗ ਡੇਢ ਲੱਖ (1,50,000/-) ਰੁਪਏ ਦੀ ਹੋਈ ਠੱਗੀ ਸੰਬੰਧੀ ਮੁੱਖ ਦਫਤਰ ਲੁਧਿਆਣਾ ਵਿਖੇ ਅਰਜ਼ੀ ਦਿੱਤੀ ਗਈ ਸੀ। ਜਿਸ ਸਬੰਧੀ ਸਾਡੇ ਵੱਲੋਂ ਕੁਝ ਹਫਤੇ ਪਹਿਲਾਂ ਕੁਲ ਰਕਮ ਵਿੱਚੋਂ ਲਗਭਗ 30 ਹਜ਼ਾਰ ਰੁਪਏ ਦੁਆ ਦਿੱਤੇ ਗਏ ਸਨ ਅਤੇ ਬਾਕੀ ਰਕਮ ਲਗਭਗ ਇਕ ਲੱਖ ਰੁਪਏ (1,00,000/-) ਅੱਜ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਉਹਨਾਂ ਨੂੰ ਦੁਵਾ ਦਿੱਤੇ ਗਏ ਹਨ।।
ਐਸਡੀਐਫ ਦੀ ਟੀਮ ਅਤੇ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ।।

14/04/2026

ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਆਪ ਸੱਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🌹🙏🌹

07/04/2026

ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ।।

05/04/2026

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ।।

04/04/2026

ਸਾਡੇ ਐਸਡੀਐਫ ਪਰਿਵਾਰ ਵੱਲੋਂ ਐਸਡੀਐਫ ਦੇ ਬਹੁਤ ਹੀ ਸੀਨੀਅਰ ਆਗੂ ਸਾਡੇ ਛੋਟੇ ਵੀਰ ਮਾਨਵਜੋਤ ਸਿੰਘ ਜੀ ਨੂੰ ਉਹਨਾਂ ਦੀ 17ਵੀਂ ਵਿਆਹ ਵਰੇਗੰਡ ਮੌਕੇ ਸਮੁੱਚੀ ਟੀਮ ਵੱਲੋਂ ਮੁਬਾਰਕਬਾਦ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।


29/03/2026


28/03/2026

ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ।।
🌹🙏🌹

26/03/2026



ਜ਼ਿਲਾ ਅੰਮ੍ਰਿਤਸਰ ਨਾਲ ਸੰਬੰਧਿਤ ਜੈਪ੍ਰੀਤ ਵੱਲੋਂ ਲੁਧਿਆਣਾ ਦੇ ਏਜੰਟ ਖਿਲਾਫ ਮੁੱਖ ਦਫਤਰ ਵਿਖੇ ਆ ਕੇ ਲਗਭਗ ਤਿੰਨ ਲੱਖ ਰੁਪਏ ਵਾਪਸ ਨਾ ਮੋੜਨ ਸਬੰਧੀ ਅਰਜ਼ੀ ਦਿੱਤੀ ਗਈ।।
ਸਾਡੇ ਵੱਲੋਂ ਜਲਦ ਉਸਦੇ ਮਸਲੇ ਨੂੰ ਹੱਲ ਕਰਾਉਣ ਦਾ ਵਿਸ਼ਵਾਸ ਦਵਾਇਆ ਗਿਆ।।

ਸਾਡੀ ਜਥੇਬੰਦੀ ਸਟੂਡੈਂਟਸ ਡੈਮੋਕਰੈਟਿਕ ਫੈਡਰੇਸ਼ਨ ਐਸਡੀਐਫ਼ ਦੀ ਸਾਲ 2026/27 ਦੀ ਕਾਰਜਕਾਰੀ ਕਮੇਟੀ ਅਤੇ ਸਲਾਹਕਾਰ ਬੋਰਡ ਦੇ ਮੈਂਬਰ ਸਾਹਿਬਾਨਾਂ ਦ...
24/03/2026

ਸਾਡੀ ਜਥੇਬੰਦੀ ਸਟੂਡੈਂਟਸ ਡੈਮੋਕਰੈਟਿਕ ਫੈਡਰੇਸ਼ਨ ਐਸਡੀਐਫ਼ ਦੀ ਸਾਲ 2026/27 ਦੀ ਕਾਰਜਕਾਰੀ ਕਮੇਟੀ ਅਤੇ ਸਲਾਹਕਾਰ ਬੋਰਡ ਦੇ ਮੈਂਬਰ ਸਾਹਿਬਾਨਾਂ ਦੀ ਨਿਯੁਕਤੀ ਕੀਤੀ ਗਈ ਅਤੇ ਉਹਨਾਂ ਨੂੰ ਇਸ ਨਿਯੁਕਤੀ ਸਬੰਧੀ ਅੱਜ ਲੁਧਿਆਣਾ ਮੁੱਖ ਦਫਤਰ ਵਿਖੇ ਨਿਯੁਕਤੀ ਪੱਤਰ ਦਿੱਤੇ ਗਏ।
ਸਾਰੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ।

       ਬੀਤੇ ਦਿਨੀ ਆਰ ਐਸ ਮਾਡਲ ਸਕੂਲ ਸ਼ਾਸਤਰੀ ਨਗਰ ਮਾਡਲ ਟਾਊਨ ਲੁਧਿਆਣਾ ਦੇ ਦਿਵਿਆਂਸ਼ ਨਾਂ ਦੇ ਵਿਦਿਆਰਥੀ ਤੇ ਉਸਦੀ ਮਾਤਾ ਵੱਲੋਂ ਮੁੱਖ ਦਫਤਰ ...
22/03/2026


ਬੀਤੇ ਦਿਨੀ ਆਰ ਐਸ ਮਾਡਲ ਸਕੂਲ ਸ਼ਾਸਤਰੀ ਨਗਰ ਮਾਡਲ ਟਾਊਨ ਲੁਧਿਆਣਾ ਦੇ ਦਿਵਿਆਂਸ਼ ਨਾਂ ਦੇ ਵਿਦਿਆਰਥੀ ਤੇ ਉਸਦੀ ਮਾਤਾ ਵੱਲੋਂ ਮੁੱਖ ਦਫਤਰ ਵਿਖੇ ਸਕੂਲ ਨਾਲ ਸੰਬੰਧਿਤ ਅਤੇ ਫੀਸ ਨਾਲ ਸੰਬੰਧਿਤ ਆਪਣਾ ਮਸਲਾ ਸਾਂਝਾ ਕੀਤਾ ਗਿਆ ਸੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਹੋਣ ਕਾਰਨ ਦੀਵਿਆਂਸ਼ ਅਤੇ ਉਸਦੀ ਭੈਣ ਦੋਨਾਂ ਬੱਚਿਆਂ ਦੀ ਪੂਰੇ ਇੱਕ ਸਾਲ ਦੀ ਲਗਭਗ 40 ਹਜ਼ਾਰ ਫੀਸ ਅਧੂਰੀ ਸੀ।
ਸਾਡੀ ਜਥੇਬੰਦੀ ਐਸਡੀਐਫ Students Democratic Federation-SDF ਦੀ ਕੁਝ ਸੀਨੀਅਰ ਮੈਂਬਰ ਸਾਹਿਬਾਨਾਂ ਦੀ ਟੀਮ ਵੱਲੋਂ ਸਕੂਲ ਦੇ ਮਾਨਯੋਗ ਪ੍ਰਿੰਸੀਪਲ ਸ਼੍ਰੀਮਤੀ ਸ਼ੁਭ ਲਤਾ ਜੀ ਨੂੰ ਮਿਲ ਕੇ ਸਾਰਾ ਮਸਲਾ ਉਹਨਾਂ ਦੇ ਧਿਆਨ ਚ ਲਿਆਂਦਾ ਅਤੇ ਉਹਨਾਂ ਵੱਲੋਂ ਵੱਡਾ ਦਿਲ ਰੱਖ ਕੇ ਸਾਡੀ ਟੀਮ ਦੀ ਬੇਨਤੀ ਨੂੰ ਮੁੱਖ ਰੱਖਦਿਆਂ ਦਿਵਿਆਂਸ਼ ਅਤੇ ਉਸਦੀ ਭੈਣ ਦੋਨਾਂ ਦੀ ਫੀਸ ਪੂਰਨ ਤੌਰ ਤੇ ਮਾਫ ਕੀਤੀ ਗਈ।।
ਸਾਡੀ ਸਮੁੱਚੀ ਟੀਮ ਵੱਲੋਂ ਪ੍ਰਿੰਸੀਪਲ ਮੈਡਮ ਅਤੇ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ।।

21/03/2026

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ।।
🌹🙏🌹

Address

State Operational Office (Main) :/SCO 2 & 3, FF, Prince Mkt, Sarabha Nagar Lights Chowk, Pakhowal Road, Ludhiana (Pb. India)
Ludhiana
141002

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 2pm

Telephone

+919490800003

Alerts

Be the first to know and let us send you an email when Students Democratic Federation-SDF posts news and promotions. Your email address will not be used for any other purpose, and you can unsubscribe at any time.

Contact The Organization

Send a message to Students Democratic Federation-SDF:

Share

Category