ਅਕਾਲ ਸਹਾਇ ਵੈਲਫੇਅਰ ਕਲੱਬ ਪਿੰਡ ਦੁਲੇਅ ਪੇਜ਼

  • Home
  • India
  • Ludhiana
  • ਅਕਾਲ ਸਹਾਇ ਵੈਲਫੇਅਰ ਕਲੱਬ ਪਿੰਡ ਦੁਲੇਅ ਪੇਜ਼

ਅਕਾਲ ਸਹਾਇ ਵੈਲਫੇਅਰ ਕਲੱਬ ਪਿੰਡ ਦੁਲੇਅ ਪੇਜ਼ ਸ਼ੁਭ ਕਰਮਨ ਤੇ ਕਬਹੂੰ ਨਾ ਟਰੂੰ।। ਨਿਸਚੇ ਕਰ ਆਪਨੀ ਜੀਤ ਕਰੂੰ।।

ਸਾਰੀ ਸੰਗਤ ਪਿੰਡੋਂ, ਬਾਹਰੋਂ ਜਿੱਥੋਂ ਵੀ ਹੋਵੇ ਇਸ ਕੈਂਪ ਦਾ ਲਾਭ ਉਠਾਓ ਜੀ
30/11/2024

ਸਾਰੀ ਸੰਗਤ ਪਿੰਡੋਂ, ਬਾਹਰੋਂ ਜਿੱਥੋਂ ਵੀ ਹੋਵੇ ਇਸ ਕੈਂਪ ਦਾ ਲਾਭ ਉਠਾਓ ਜੀ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
20/01/2024

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

*ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ* 🙏🏻🙏🏻ਸਾਰੇ ਰੱਬ ਦੇ ਪਿਆਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ। 💥ਇਹ ਨਵਾਂ...
01/01/2024

*ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ* 🙏🏻🙏🏻
ਸਾਰੇ ਰੱਬ ਦੇ ਪਿਆਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ। 💥ਇਹ ਨਵਾਂ ਸਾਲ ਆਪ ਸਭ ਲਈ ਨਵੀਆਂ ਉਮੀਦਾਂ, ਨਵੀਆਂ ਖੁਸ਼ੀਆਂ ਤੇ ਨਵੇਂ ਤਰੱਕੀ ਦੇ ਮੌਕੇ ਲੈ ਕੇ ਆਵੇ।
*ਅਕਾਲ ਪੁਰਖ ਵਾਹਿਗੁਰੂ* ਜੀ ਪੰਜਾਬ ਬੈਠਿਆਂ ਤੇ, ਪੰਜਾਬ ਤੋਂ ਬਾਹਰ ਬੈਠਿਆਂ ਤੇ ਅਤੇ ਦੇਸ਼ ਤੋਂ ਬਾਹਰ ਬਦੇਸ਼ਾਂ ਵਿੱਚ ਬੈਠਿਆਂ ਸਾਡਿਆਂ ਵੀਰਾਂ, ਭਰਵਾਂ, ਵੱਡਿਆਂ ਸੱਜਣਾਂ ਤੇ ਮਿਹਰਾਂ ਭਰਿਆ ਹੱਥ ਰੱਖਣ।
ਆਓ ਇਸ ਨਵੇਂ ਸਾਲ ਦੇ ਮੌਕੇ ਤੇ ਮਿਲ ਕੇ ਵਾਹਿਗੁਰੂ ਜੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ🙏🏻
*ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ*

ਵਲੋਂ:- *ਅਕਾਲ ਸਹਾਇ ਵੈੱਲਫੇਅਰ ਸੰਸਥਾ, ਸਰਬ ਸਾਂਝੇ ਗਰੁੱਪ ਦੇ ਸਹਿਯੋਗੀ ਸੱਜਣ, NRI ਸੱਜਣ ਤੇ ਸਮੂਹ ਨਗਰ ਨਿਵਾਸੀ ਪਿੰਡ ਦੁਲੇਅ ਜ਼ਿਲ੍ਹਾ ਲੁਧਿਆਣਾ*

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿਆਪ ਸਭ ਦੇ ਸਹਿਯੋਗ ਨਾਲ ਆਪਾਂ ਪਹਿਲਾ ਪਿੰਡ ਪੱਧਰੀ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾ ਰ...
25/12/2023

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਆਪ ਸਭ ਦੇ ਸਹਿਯੋਗ ਨਾਲ ਆਪਾਂ ਪਹਿਲਾ ਪਿੰਡ ਪੱਧਰੀ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾ ਰਹੇ ਹਾਂ। ਸਾਰੇ ਪਿੰਡ ਦੇ ਸੱਜਣਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਆਪਣੇ ਬੱਚਿਆਂ ਨੂੰ ਇਸ ਓਦਮ ਦਾ ਹਿੱਸਾ ਜ਼ਰੂਰ ਬਣਾਈਏ ਤੇ ਆਪਣੇ ਬੱਚਿਆਂ ਨੂੰ ਸਰਦਾਰੀ ਤੇ ਸਿੱਖੀ ਨਾਲ ਜੋੜਨ ਦਾ ਯਤਨ ਕਰੀਏ।

🙏🏻 *ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥* 🙏🏻ਆਪ ਸਭ ਨੂੰ *ਅਕਾਲ ਸਹਾਇ ਕਮੇਟੀ*  ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ...
27/11/2023

🙏🏻 *ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥* 🙏🏻

ਆਪ ਸਭ ਨੂੰ *ਅਕਾਲ ਸਹਾਇ ਕਮੇਟੀ* ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ। ਧੰਨ ਗੁਰੂ ਨਾਨਕ ਸਭਨਾਂ ਤੇ ਮਿਹਰਾਂ ਭਰਿਆ ਹੱਥ ਰੱਖਣ। ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ। ਆਓ ਆਪਾਂ ਸਭ ਓਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ।🙏🏻🙏🏻

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🏻🙏🏻ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਆਪ ਸਭ ਦੇ ਸਹਿਯੋਗ ਨਾਲ ਅੱਜ ਅਕਾਲ ਸਹਾਇ ਕਮੇਟੀ ਦੀ ਟੀਮ ਨੇ ਚੰਗਾ ਕਾਰਜ ਕਰ...
02/10/2023

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🏻🙏🏻
ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਆਪ ਸਭ ਦੇ ਸਹਿਯੋਗ ਨਾਲ ਅੱਜ ਅਕਾਲ ਸਹਾਇ ਕਮੇਟੀ ਦੀ ਟੀਮ ਨੇ ਚੰਗਾ ਕਾਰਜ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅੱਜ ਦੇ ਦਸਤਾਰ ਸਿਖਲਾਈ ਕੈਂਪ ਪਿੰਡ ਦੁਲੇਆ, ਜ਼ਿਲ੍ਹਾ ਲੁਧਿਆਣਾ ਵਿਚ ਸਿਖਲਾਈ ਲੈ ਰਹੇ ਬੱਚਿਆਂ ਨੂੰ 🚩_*ਅਕਾਲ ਸਹਾਇ ਕਮੇਟੀ*_ 🚩
ਤੇ ਇਸ ਦੀ *ਪਗੜੀ ਸੰਭਾਲ ਟੀਮ* ਵਲੋਂ ਪੱਗਾਂ ਦਿੱਤੀਆਂ ਗਈਆਂ।
🚩 *ਅਕਾਲ ਸਹਾਇ ਕਮੇਟੀ* 🚩
ਦੇ ਪ੍ਰਧਾਨ, ਮੈਂਬਰ ਤੇ ਸਲਾਹਕਾਰਾਂ ਵਲੋਂ ਸਾਡੇ ਸਤਿਕਾਰ ਯੋਗ ਸੱਜਣਾਂ ਦਾ ਬਹੁਤ ਧੰਨਵਾਦ ਜਿਨਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਸੇਵਾ ਵਿਚ ਹਿੱਸਾ ਪਾਇਆ। 🙏🏻
ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਭ ਸਾਡੇ ਆਪਣੇ ਬਿਨਾ ਕਿਸੇ ਭੇਦਭਾਵ,ਬਿਨਾਂ ਕਿਸੇ ਗਿਲੇ ਸ਼ਿਕਵੇ ਆਪਣਿਆ ਲਈ ਕੁੱਝ ਕਰਨ ਵਿਚ ਹਿੱਸਾ ਪਾਉਂਦੇ ਰਹਿਣਗੇ।
ਅੱਜ ਦਾ ਕਦਮ ਬੱਚਿਆਂ ਦੀ ਸਿੱਖੀ ਤੇ ਸਰਦਾਰੀ ਵੱਲ ਰੁਚੀ ਵਧਾਉਣ ਵਿਚ ਤੇ ਹੌਸਲਾ ਅਫਜ਼ਾਈ ਕਰਨ ਵਿਚ ਮਦਦ ਕਰੇਗਾ।
ਆਉਣ ਵਾਲੇ ਸਮੇਂ ਵਿਚ ਛੇਤੀ ਹੀ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ। ਤਾਂ ਜੋ ਬੱਚਿਆਂ ਤੇ ਨੌਜਵਾਨਾਂ ਨੂੰ ਸਰਦਾਰੀ ਵੱਲ ਮੋੜਨ ਲਈ ਉਤਸਾਹਿਤ ਕੀਤਾ ਜਾ ਸਕੇ।
*ਸਾਡੇ ਕਾਰਜ ਆਪਸੀ ਲੜਾਈ ਤੋਂ ਮੁਕਤ ਨੇ, ਅਪਸੀ ਗਿਲੇ ਸ਼ਿਕਵੇ ਈਰਖਾ ਤੇ ਰਾਜਨੀਤਕ ਮਤਲਬ 'ਤੋਂ ਮੁਕਤ ਨੇ। ਆਪਣਿਆਂ ਦੇ ਨਾਲ ਖੜਨ ਤੁਰਨ ਕੁਝ ਕਰਨ ਲਈ ਤੁਰੇ ਹਾਂ ਤੇ ਤੁਰਦੇ ਜਾਵਾਂਗੇ।*
ਸੋ ਅਖੀਰ ਧੰਨਵਾਦ ਆਪ ਸਭ ਦਾ ਜਿਹੜੇ ਵੀ ਵੀਰ ਭਰਾ ਬਿਨਾਂ ਕਿਸੇ ਮਤਲਵ ਦੇ ਸਹਿਯੋਗ ਕਰ ਰਹੇ ਹਨ 🙏🏻 ਆਪਾ ਇਕ ਹੋ ਕੇ ਚੱਲੀਏ। ਜੋ ਵੀ ਸਾਡੇ ਭਰਾ ਜੋ ਅਜੇ ਆਪਣੇ ਨਾਲ ਨਹੀ ਹਨ, ਆਪਾ ਉਹਨਾਂ ਨੂੰ ਵੀ ਬੇਨਤੀ ਕਰੀਏ ਕਿ ਆਪ ਜੀ ਵੀ ਇਹਨਾਂ ਆਪਣਿਆ ਵੱਲੋ ਆਪਣਿਆ ਲਈ ਹੋ ਰਹੇ ਕਾਰਜਾਂ ਵਿਚ ਜਰੂਰ ਸ਼ਾਮਿਲ ਹੋਵੋ ਜੀ🙏🏻🙏🏻

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻ਅੱਜ ਮਿਤੀ 10/9/23 ਦਿਨ ਅੈਤਵਾਰ 🚩 ਅਕਾਲ ਸਹਾਇ ਕਮੇਟੀ*🚩ਦੀ *ਪਗੜੀ ਸੰਭਾਲ ਟੀਮ* ਵਲੋਂ ਸੱਭ ਦ...
10/09/2023

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
ਅੱਜ ਮਿਤੀ 10/9/23 ਦਿਨ ਅੈਤਵਾਰ
🚩 ਅਕਾਲ ਸਹਾਇ ਕਮੇਟੀ*🚩ਦੀ *ਪਗੜੀ ਸੰਭਾਲ ਟੀਮ* ਵਲੋਂ ਸੱਭ ਦੇ ਸਹਿਯੋਗ ਸਦਕਾ ਨੂੰ ਪਿੰਡ ਦੁਲੇਆ,, ਜ਼ਿਲਾ ਲੁਧਿਆਣਾ ਵਿਖੇ ਦਸਤਾਰ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ। ਜਿਸ ਵਿਚ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ। ਇਹ ਕੈਂਪ
ਹਰ ਅੈਤਵਾਰ ਸਵੇਰੇ 9:00 ਵਜੇ ਤੋਂ 11:00 ਵਜੇ ਲੱਗਿਆ ਕਰੇਗਾ, ਸੋ ਜੋ ਵੀ ਬੱਚੇ, ਨੋਜਵਾਨ ਦਸਤਾਰ ਸਜਾਉਣਾ ਸਿੱਖਣਾ ਚਾਹੁੰਦੇ ਹਨ ਓਹ ਇਸ ਉੱਦਮ ਨਾਲ ਜਰੂਰ ਜੁੜਨ।
ਅਾਓ ਸਾਰੇ ਰਲ ਮਿਲ ਕੇ ਅਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖੀ ਸਰੂਪ ਤੇ ਸਿੱਖੀ ਵੱਲ ਮੋੜਨ ਦਾ ਯਤਨ ਕਰੀਏ 🙏🏻🙏🏻

Address

Ludhiana

Website

Alerts

Be the first to know and let us send you an email when ਅਕਾਲ ਸਹਾਇ ਵੈਲਫੇਅਰ ਕਲੱਬ ਪਿੰਡ ਦੁਲੇਅ ਪੇਜ਼ posts news and promotions. Your email address will not be used for any other purpose, and you can unsubscribe at any time.

Share

Category