29/03/2026
ਦੂਜਿਆਂ ਨੂੰ ਤੁਰਨ ਯੋਗ ਕਰਦੇ Physiotherapist ਬਾਪੂ ਅਮਰਜੀਤ ਸਿੰਘ ਦਾ ਖੜ੍ਹ ਗਿਆ ਆਪਣਾ ਸਰੀਰ
ਸੜਕ ਕਿਨਾਰ ਤੋਂ ਮਿਲੇ ਬਾਪੂ ਜੀ ਤੰਦਰੁਸਤ ਹੋ ਕੇ ਸਾਡੇ ਨਾਲ ਸੇਵਾ ਕਰ ਸਕਣ, ਕਰਿਓ ਅਰਦਾਸ
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071
KEEP SUPPORT HUMANITY 🙏
ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ 19-03-2026 ਵਿੱਚ ਬਾਪੂ ਅਮਰਜੀਤ ਸਿੰਘ ਜੀ ਦੀ ਸੇਵਾ ਦਾ ਮੌਕਾ ਪ੍ਰਤਾਪ ਚੌਂਕ, ਲੁਧਿਆਣਾ ਤੋਂ ਮਿਲਿਆ ਸੀ।ਬਾਪੂ ਜੀ ਦਾ ਆਪਣਾ ਜੱਦੀ ਘਰ ਪਿੰਡ ਭਾਈ ਰੂਪੇ, ਬਠਿੰਡਾ ਵਿੱਚ ਹੈ। ਬਾਪੂ ਜੀ ਕਈ ਸਾਲਾਂ ਤੱਕ ਫਿਜੀਓਥੈਰਪੀ ਦਾ ਕੰਮ ਕਰਦੇ ਸਨ ਅਤੇ ਸੜਕ ਕਿਨਾਰੇ ਇੱਕ ਛੋਟੀ ਜਿਹੀ ਆਪਣੀ ਦੁਕਾਨ ਬਣਾਈ ਹੋਈ ਸੀ। ਉਸ ਵਿੱਚ ਮਸ਼ੀਨਾਂ ਰੱਖ ਕੇ ਲੋਕਾਂ ਨੂੰ ਤੁਰਨ-ਫਿਰਨ ਦੇ ਯੋਗ ਬਣਾਉਂਦੇ ਸਨ। ਪਰ ਵਕਤ ਦੀ ਐਸੀ ਮਾਰ ਪਈ ਕਿ ਬਾਪੂ ਜੀ ਦੇ ਆਪਣੇ ਹੀ ਹੌਲੀ-ਹੌਲੀ ਚਲਣ-ਫਿਰਨਤੋਂ ਅਸਮਰਥ ਹੋ ਗਏ, ਜਿਸ ਕਾਰਨ ਬਾਪੂ ਜੀ ਕੰਮ ਕਰਨ ਵਿੱਚ ਅਸਮਰਥ ਹੋ ਗਏ ਅਤੇ ਸੜਕ ਕਿਨਾਰੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਸਨ।
ਸੁਪਨਿਆਂ ਦੇ ਘਰ ਲੈ ਕੇ ਆਉਣ ਤੋਂ ਬਾਅਦ ਬਾਪੂ ਜੀ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਬਾਪੂ ਜੀ ਪਹਿਲਾਂ ਨਾਲੋਂ ਕੁਝ ਠੀਕ ਹਨ। ਬਾਪੂ ਜੀ ਨੇ ਦੱਸਿਆ ਉਨ੍ਹਾਂ ਦੇ 3 ਭਰਾ ਹਨ। ਬਾਪੂ ਜੀ ਦੀਆਂ 2 ਬੇਟੀਆਂ ਹਨ। ਅਰਦਾਸ ਕਰੀਓ ਕਿ ਬਾਪੂ ਜੀ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ। ਬਾਪੂ ਜੀ ਦੀ ਇੱਛਾ ਹੈ ਕਿ ਤੰਦਰੁਸਤ ਹੋ ਕੇ ਸਾਡੇ ਨਾਲ ਸੇਵਾ ਵੀ ਕਰ ਸਕਣ। ਵਾਹਿਗੁਰੂ ਜੀ ਅੱਗੇ ਅਰਦਾਸ ਕਰੀਓ ਕਿ ਬਾਪੂ ਜੀ ਆਪਣੀ ਇਹ ਇੱਛਾ ਜ਼ਰੂਰ ਪੂਰੀ ਕਰ ਸਕਣ। ਜੇਕਰ ਬਾਪੂ ਜੀ ਦਾ ਕੋਈ ਆਪਣਾ ਜਾਂ ਜਾਣ-ਪਛਾਣ ਵਾਲਾ ਇਸ ਵੀਡੀਓ ਨੂੰ ਦੇਖਦਾ ਹੈ ਤਾਂ ਜ਼ਰੂਰ ਮਿਲਣ ਪਹੁੰਚੋ ਜੀ। 🙏