Gurmeet Karyalvi

Gurmeet Karyalvi Contact information, map and directions, contact form, opening hours, services, ratings, photos, videos and announcements from Gurmeet Karyalvi, Government Official, Ludhiana.

ਨਾਟਕ "ਸਾਰੰਗੀ"
15/11/2024

ਨਾਟਕ "ਸਾਰੰਗੀ"

16/08/2023

ਕੌਣ ਯਾਦ ਕਰਦੈ ?

ਕਿੱਕਰਾਂ ਨੂੰ ਤੇਰੀ ਚੁੰਨੀ ਜਿਹੇ
ਸਰੋਂ ਰੰਗੇ ਫੁੱਲ ਨਾ ਪੈਂਦੇ
ਟਾਹਲੀਆਂ ਨੂੰ ਤੇਰੇ ਬੁੰਦਿਆਂ ਜਿਹੀਆਂ
ਪੱਤੀਆਂ ਨਾ ਲੱਗਦੀਆਂ
ਅੱਕਾਂ ਦੀਆਂ ਅੰਬਾੜੀਆਂ 'ਚੋ
ਬੁੱਢੀਆਂ ਮਾਈਆਂ ਨਾ ਉੱਡਦੀਆਂ
ਤੈਨੂੰ ਭਲਾ ਕਿਸਨੇ ਯਾਦ ਕਰਨਾ ਸੀ ?

ਪੁਸਤਕ ਵਿਚੋਂ ਚਿਰ ਦੇ ਸਾਂਭੇ
ਮੋਰ-ਖੰਭ ਨਾ ਲੱਭਦੇ
ਰੇਸ਼ਮੀ ਰੁਮਾਲ ਦੀ ਕੰਨੀ ਤੋਂ
'ਗ' ਅੱਖਰ ਮਿਟ ਗਿਆ ਹੁੰਦਾ
ਰਾਤ ਰਾਣੀ ਦੇ ਮਰਮਰੀ ਫੁੱਲਾਂ 'ਚੋ
ਮਹਿਕ ਹੀ ਨਾ ਆਉਂਦੀ
ਤੂੰ ਭਲਾ ਕਿਵੇਂ ਯਾਦ ਆਉਂਦੀ ?

ਡੁੱਬਦੇ ਸੂਰਜ ਦੀ ਲਾਲੀ ਵਿੱਚ
ਤੇਰੇ ਰੰਗ ਜਿਹਾ ਰੰਗ ਨਾ ਭਰਦਾ
ਘਾਹ-ਪੱਤੀਆਂ 'ਤੇ ਪਈ ਤਰੇਲ
ਤੇਰੀਆਂ ਅੱਖਾਂ ਵਾਂਗ ਨਾ ਹੱਸਦੀ
ਪੁਰੇ ਦੀ ਪੌਣ 'ਚੋਂ
ਤੇਰੀ ਆਹਟ ਹੀ ਨਾ ਸੁਣਦੀ
ਤੇਰਾ ਚੇਤਾ ਕਿੰਜ ਆਉਂਦਾ ?

ਇਥੇ ਕਿਸੇ ਨੂੰ ਭਲਾ
ਕੌਣ ਕੰਮਬਖ਼ਤ ਯਾਦ ਕਰਦੈ ?
***
ਗੁਰਮੀਤ ਕੜਿਆਲਵੀ

30/07/2023

*ਸਹੁੰ ਲੱਗੇ*

ਹਲ਼ ਵਾਹ ਰਿਹੈ ਕਿਰਤੀ ਕਿਸਾਨ
ਹਲ਼ਾਂ ਨਾਲ ਉਲਟਾਈ ਧਰਤੀ
ਬੜੀ ਖੂਬਸੂਰਤ ਲੱਗਦੀ
ਸਹੁੰ ਲੱਗੇ
ਤੂੰ ਵੀ ਏਨੀ ਖੂਬਸੂਰਤ ਏਂ
ਪਰ
ਕਿਰਤ ਤੇਰੇ ਨਾਲੋਂ ਕਿਤੇ ਵੱਧ ਖੂਬਸੂਰਤ ਏ

ਸਿਆੜਾਂ 'ਚੋਂ ਮਹਿਕ ਆਉਂਦੀ
ਰੂਹ ਨਸ਼ਿਆਉਂਦੀ
ਸਹੁੰ ਲੱਗੇ
ਤੇਰੇ ਕੋਲੋਂ ਵੀ ਏਨੀ ਹੀ ਮਹਿਕ ਆਵੇ
ਪਰ---
ਮੁੜ੍ਹਕੇ ਨਾਲ ਭਿੱਜੀ
ਕਿਰਤੀ ਕੁੜੀ ਕਿਤੇ ਵੱਧ ਮਹਿਕਦੀ ਹੈ

ਸਿਆੜਾਂ 'ਚ ਪੋਰਿਆ ਬੀਅ
ਪੁੰਗਰ ਪਿਆ ਹੈ
ਧਰਤੀ ਨੇ ਓਡ ਲਈ
ਹਰੇ ਰੰਗ ਦੀ ਚੁੰਨੀ
ਸਹੁੰ ਲੱਗੇ
ਤੂੰ ਵੀ ਧਰਤੀ ਵਰਗੀ ਲੱਗੇੰ
ਪਰ---
ਹਰੇ ਦੀ ਪੰਡ ਚੁੱਕੀ ਜਾਂਦੀ
ਮਜ਼ੂਰਨ ਕੁੜੀ ਦੇ ਕਿਆ ਕਹਿਣੇ

ਫਸਲ ਨੂੰ ਦੋਧਾ ਪੈ ਗਿਆ
ਬਦਨ ਭਰਿਆ ਭਰਿਆ
ਜੋਬਨ ਰੁੱਤ ਆਈ ਹੈ
ਸਹੁੰ ਲੱਗੇ
ਤੇਰਾ ਹੁਸਨ ਵੀ ਠਾਠਾਂ ਮਾਰੇ
ਪਰ---
ਗਰੀਬ ਕੁੜੀ ਦੇ ਅੱਥਰੇ ਹੁਸਨ ਦੀ
ਬਰਾਬਰੀ ਤੇ ਨਹੀਂ ਨਾ ਹੋ ਸਕਦੀ

ਫਸਲ ਸੋਨ ਸੁਨਿਹਰੀ ਹੋਈ
ਖਿੜ ਖਿੜ ਹੱਸੇ
ਕੁਦਰਤ ਵੱਸੇ
ਸਹੁੰ ਲੱਗੇ
ਤੇਰਾ ਰੰਗ ਵੀ ਸੋਨ ਸੁਨਹਿਰੀ
ਪਰ---
ਮਜ਼ਦੂਰ ਕੁੜੀ ਦਾ ਪੱਕਾ ਰੰਗ
ਤੇਰੇ ਰੰਗ ਤੋਂ ਕਿਤੇ ਸੁਨਿਹਰੀ

ਸਹੁੰ ਲੱਗੇ !
***
ਗੁਰਮੀਤ ਕੜਿਆਲਵੀ

ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਸਾਹਿਤਕ ਸਮਾਗਮ ਗੁਰਤੇਜ ਕੋਹਾਰਵਾਲਾ ਦੀ ਸ਼ਾਇਰੀਗੁਰਬਚਨ ਸਿੰਘ ਚਿੰਤਕ ਜੀ ਦਾ ...
01/05/2022

ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਸਾਹਿਤਕ ਸਮਾਗਮ
ਗੁਰਤੇਜ ਕੋਹਾਰਵਾਲਾ ਦੀ ਸ਼ਾਇਰੀ
ਗੁਰਬਚਨ ਸਿੰਘ ਚਿੰਤਕ ਜੀ ਦਾ ਸਨਮਾਨ
ਸੁਰਿੰਦਰ ਗੀਤ ਦੀਆਂ ਸ਼ਾਨਦਾਰ ਰਚਨਾਵਾਂ
ਰਣਜੀਤ ਸਰਾਂਵਾਲੀ ਦੀ ਵਿਸ਼ੇਸ਼ ਰਚਨਾ--ਮੈਂ ਭਾਈ ਲਾਲੋ ਕਿਆਂ 'ਚੋਂ ਹਾਂ
ਡਾ ਸੁਰਜੀਤ ਬਰਾੜ ਦਾ ਮਈ ਦਿਵਸ ਦੇ ਸ਼ਹੀਦਾਂ ਨੂੰ ਭਾਵਪੂਰਤ ਸਿਜਦਾ। ਅਜੋਕੇ ਸਮੇ ਵਿੱਚ ਚਣੌਤੀਆਂ
ਬਲਦੇਵ ਸਿੰਘ ਸੜਕਨਾਮਾ ਦਾ ਲੇਖਕਾਂ ਨੂੰ ਚੁੱਪ ਤੋੜਨ ਦਾ ਸੱਦਾ
ਪ੍ਰੀਤ ਜੱਗੀ ਵਲੋਂ ਪੰਜਾਬ ਦੀ ਹੂਕ
ਮਨਜੀਤ ਪੁਰੀ--ਦੀਆਂ ਵੰਗਾਰ ਵਰਗੀਆਂ ਗੱਲਾਂ। ਸਾਡੀ ਸੰਵੇਦਨਾ ਮਰ ਗਈ ਹੈ।
ਅਮਰਪ੍ਰੀਤ ਦੀ ਬਾਲ ਮਜ਼ਦੂਰੀ ਬਾਰੇ ਨਜ਼ਮ
ਅਨਾਇਤ ਪਟਿਆਲਾ ਵਲੋਂ ਨਾਟਕ "ਸੁਪਨਿਆ ਦਾ ਕਤਲ" ਦੀ ਦਿਲ ਹਲੂਣ ਵਾਲੀ ਪੇਸ਼ਕਾਰੀ।
ਦਰਸ਼ਨ ਦੋਸਾਂਝ ਦਾ ਪਿਆਰਾ ਗੀਤ
ਹੋਰ ਚਿੰਤਨਸ਼ੀਲ ਲੋਕਾਂ ਦੀਆਂ ਗੱਲਾਂ

ਮਜ਼ਦੂਰ ਦਿਵਸ 'ਤੇ ਕਰਮਸ਼ੀਲ ਮਨੁੱਖ "ਗੁਰਮੇਲ ਬੌਡੇ" ਦਾ ਸਨਮਾਨ
ਕਿਤਾਬਾਂ ਲੋਕ ਅਰਪਣ
"ਅਬਾਬੀਲ ਦੀ ਉਡਾਣ" ਗੁਰਬਚਨ ਚਿੰਤਕ
"ਫਿਕਰ ਨਾ ਕਰੀਂ" ਚਰਨਜੀਤ ਸਮਾਲਸਰ

Address

Ludhiana

Website

Alerts

Be the first to know and let us send you an email when Gurmeet Karyalvi posts news and promotions. Your email address will not be used for any other purpose, and you can unsubscribe at any time.

Share