16/01/2021
ਪੰਜਾਬ ਵਸਦਾ ਗੁਰਾਂ ਦੇ ਨਾਂ ਤੇ
ਯਾਦ ਰਹੇ ਅਜੇ ਘੋਲ ਚਲ ਰਿਹਾ ੨੬ ਦਾ ਪ੍ਰੋਗਰਾਮ ਦਿੱਤਾ ਹੋਇਆ ਆ, ਇਸ ਪੱਧਰ ਤੇ ਸੰਗਰਸ਼ ਦਾ ਪਹੁੰਚ ਜਾਣਾ ਤੇ ਉਹ ਵੀ ਪੰਜਾਬ ਦੀ ਅਗਵਾਈ ਵਿਚ ਕੋਈ ਆਮ ਵਰਤਾਰਾ ਨਹੀਂ. ਕਿਓੰਕਿ ਸੈਂਟਰ ਦੀਆਂ ਸਰਕਾਰਾਂ ਨੇ ਪੰਜਾਬ ਦਾ character assassination ਕਰਨ ਦੀ ਕੋਈ ਕਸਰ ਨੀ ਸੀ ਛੱਡੀ। ਕੋਈ ਵੀ ਅੰਦੋਲਨ ਹੋਵੇ ਉਹ ਲੋਕਾਈ ਦੇ ਸਾਥ ਬਿੰਨਾ ਰਿੰਚਕ ਮਾਤਰ ਵੀ ਅੱਗੇ ਨੀ ਵੱਧ ਸਕਦਾ. Balbir Singh Rajewal ਸਾਬ ਨੀਤੀਵਾਨ ਨੇ, ਦੂਰਅੰਦੇਸ਼ ਨੇ, ਸਰਕਾਰ ਮੁਰ੍ਹੇ ਲਾਈ ਹੋਈ ਆ, ਕੋਈ ਮੀਟਿੰਗ ਐਸੀ ਨੀ ਜਿਥੇ dialogue ਚ ਸਰਕਾਰ ਨੂੰ ਮੂੰਹ ਦੀ ਨਾ ਖਾਣੀ ਪਈ ਹੋਵੇ, ਸੁਪਰੀਮ ਕੋਰਟ ਦਾ ਦਾਅ ਫੇਲ ਕਰਤਾ. ਇਹ ਸੰਗਤ ਤੇ ਸਤਿਗੁਰਾਂ ਦਾ ਈ ਪ੍ਰਤਾਪ ਆ ਜੋ ਇੰਨੀ ਸਕਰਾਤਮਕ ਅਗਵਾਈ ਹੋ ਰਹੀ ਆ. ਨੀਤੀਵਾਨ ਹੋਕੇ ਚਲਣਾ ਸਮੇ ਦੀ ਲੋੜ ਆ, ਸੰਸਾਰ ਦੀਆਂ ਨਜਰਾਂ ਇਸ ਵੇਲੇ ਦਿੱਲੀ ਤੇ ਹਨ। ਸਹਜ, ਸੰਤੋਖ ਤੇ ਮਿੱਠਾ ਆਚਰਣ ਰਖੀਏ. ਜਿਥੇ ਤੇ ਜਿਵੇਂ ਜੋ ਯੋਗਦਾਨ ਹੋ ਸਕਦਾ ਸੰਗਰਸ਼ ਲਯੀ ਦੇਣਾ ਕਰੀਏ. ਜੋ ਜਾਲਮ ਹਕੂਮਤ ਨਾਲ ਲੜ ਰਹੇ ਚਾਹੇ ਕੋਈ ਵੀ ਧਿਰ ਆ ਸਤਿਕਾਰਜੋਗ ਆ, ਸਤਿਗੁਰਾਂ ਦਾ ਫੁਰਮਾਨ ਆ
ਸਬ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।।
ਇਹ ਸਮਾਂ ਆਗੂਆਂ ਤੇ ਪਿਆਰ ਹੌਂਸਲਾ ਤੇ ਦਿ੍ਰੜ ਵਿਸਵਾਸ ਕਰਨ ਵਾਲਾ ਹੈ ਆਪਣਾ ਫਰਜ਼ ਅਦਾ ਕਰੀਏ।