Baba Bir Singh Ji Library Boolpur

Baba Bir Singh Ji Library Boolpur Free Library

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠ ਤਹ ਪਾਪੁ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਿੰਦਗੀ ਸਾਨੂੰ ਵਕਤ ਦਿੰਦੀ ਹੈ ,ਉਸ ਨੂੰ ਵਰਤਣਾ ਕਿਵੇਂ ਹੈ, ਇਹ ਸਾਡੀ ਜਿੰਮੇਵਾਰੀ ਹੈ। ਇਸ ਪੇਂਡੂ ਇਲਾਕੇ ਵਿਚ ਲਾਇਬ੍ਰੇਰੀ ਦੀ ਘਾਟ ਬੜੀ ਸ਼ਿਦਤ ਨਾਲ ਮਹਿਸੂਸ ਕੀਤੀ ਜਾ ਰਹੀ ਸੀ। ਆਮ ਵਿਅਕਤੀ , ਖਾਸ ਤੌਰ ਤੇ ਨੌਜੁਆਨ ਗਿਆਨ ਪ੍ਰਾਪਤੀ ਕਰਕੇ ਸਮੇਂ ਦਾ ਸਦ ਉਪਯੋਗ ਕਰਨ, ਨਸ਼ਿਆਂ ਵੱਲ ਨਾ ਜਾਣ; ਇਸ ਲਈ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ 07 ਮਈ 2012 ਨੂੰ ਇਸ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ। ਅੱਜ ਕੱਲ੍ਹ ਕਿਤ

ਾਬਾਂ ਪੜ੍ਹਨ ਦਾ ਸ਼ੌਕ ਭਾਵੇਂ ਘੱਟ ਰਿਹਾ ਹੈ, ਫਿਰ ਵੀ ਚੰਗੇ ਸਾਹਿਤ ਦੀ ਆਪਣੀ ਅਹਿਮੀਅਤ ਹੈ। ਕਿਤਾਬਾਂ ਜਿੰਦਗੀ ਦੇ ਅਹਿਮ ਮੋੜਾਂ ਉਪਰ ਵਧੀਆ ਦੋਸਤ ਤੇ ਚੰਗੇ ਅਧਿਆਪਕ ਦੀ ਤਰਾਂ ਜਿੰਦਗੀ ਦੀ ਹਰ ਚੰਗੀ ਤੇ ਕੌੜੀ ਸਚਾਈ ਬਾਰੇ ਜਾਣਕਾਰੀ ਦਿੰਦੀਆਂ ਹਨ, ਕਿਤਾਬਾਂ ਪੜ੍ਹਨ ਵਾਲਾ ਆਪਣੇ ਆਪ ਨਾਲ ਤੇ ਸਮਾਜ ਨਾਲ ਵਧੇਰੇ ਇਕਸੁਰ ਹੁੰਦਾ ਹੈ; ਸਵੈ ਵਿਕਾਸ ਦੀ ਲਗਨ ਅਤੇ ਵਿਸ਼ਵਾਸ ਪੈਦਾ ਹੁੰਦਾ ਹੈ। ਪੁਸਤਕਾਂ ਪੜ੍ਹਨ ਨਾਲ ਪਾਠਕਾਂ ਵਿਚ ਚੜ੍ਹਦੀਕਲਾ ਦੀ ਭਾਵਨਾ ਆਪਣੇ ਅੰਦਰ ਛੁਪੇ ਖ੍ਜਾਨਿਆਂ ਨੂੰ ਢੂੰਡਣ ਦਾ ਸਾਹਸ ਅਤੇ ਉਤਸ਼ਾਹ ਹੀਣ ਜਿੰਦਗੀ ਦਾ ਸੁਨਹਿਰੀ ਹਸਤਾਖਰ ਬਣਨ ਦਾ ਅਵਸਰ ਪੈਦਾ ਹੁੰਦਾ ਹੈ। ਅਸਲ ਵਿਚ ਕਿਤਾਬਾਂ ਹੀ ਹਨ, ਜੋ ਇਨਸਾਨ ਨੂੰ ਚੰਗਾ ਇਨਸਾਨ ਬਣਾਉਂਦੀਆਂ ਹਨ ਤੇ ਭਾਈਚਾਰਕ ਸਾਂਝ ਪੈਦਾ ਕਰਦੀਆਂ ਹਨ; ਕਿਤਾਬਾਂ ਤੋਂ ਪ੍ਰਾਪਤ ਗਿਆਨ ਸਦਾ ਹੀ ਸਾਡੇ ਅੰਗ ਸੰਗ ਰਹਿੰਦਾ ਹੈ। ਲਾਇਬ੍ਰੇਰੀ ਖੁਲਣ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਸ਼ਾਮ ਛੇ ਵਜੇ ਤੱਕ ਹੈ, ਪਾਠਕ ਇਸ ਸਮੇਂ ਦੌਰਾਨ ਦੋ ਰੋਜ਼ਾਨਾ ਅਖਬਾਰਾਂ, ਸਿਖ ਫੁਲਵਾੜੀ, ਗੁਰਮਤਿ ਪ੍ਰਕਾਸ਼, ਫ਼ਤਹਿਨਾਮਾ, ਤਰਕਸ਼ੀਲ, ਪਹੁ ਫੁਟਾਲਾ, ਕੋਮਾਂਤਰੀ ਪ੍ਰਦੇਸੀ, ਮੁਲਾਜਮ ਲਹਿਰ, ਕਰਮਚਾਰੀ ਲਹਿਰ, ਸੁਬਾਸਕ ਆਦਿ ਰਿਸਾਲੇ ਬੈਠ ਕੈ ਪੜ੍ਹ ਸਕਦੇ ਹਨ। ਮੈਂ ਸਾਰੇ ਨਗਰ ਨਿਵਾਸੀਆਂ, ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਦੇ ਮੈਂਬਰਾਂ ਦਾ ਸਹਿਯੋਗ ਲਈ ਬਹੁਤ ਸ਼ੁਕਰਗੁਜਾਰ ਹਾਂ। ਕਿਹਾ ਜਾਂਦਾ ਹੈ ਕਿ ਭਾਰਤੀ ਖਾਸ ਤੌਰ ਤੇ ਪੰਜਾਬੀ ਸਰੋਤੇ ਹਨ, ਪਾਠਕ ਨਹੀ, ਸੁਧਾਰਦੇ ਹਨ, ਸੁਧਰਦੇ ਨਹੀਂ, ਸਬਕ ਸਿਖਾਉਂਦੇ ਹਨ, ਸਿਖਦੇ ਨਹੀਂ। ਆਓ ਵੱਧ ਤੋਂ ਵੱਧ ਕਿਤਾਬਾਂ ਪੜ੍ਹੀਏ, ਗਿਆਨ ਪ੍ਰਾਪਤ ਕਰੀਏ ਤੇ ਇਸ ਮਿਥ ਨੂੰ ਗਲਤ ਸਾਬਤ ਕਰੀਏ।

ਨੋਟ :ਲਾਇਬ੍ਰੇਰੀ ਦੀ ਕੋਈ ਮੈਂਬਰਸ਼ਿਪ ਫੀਸ ਨਹੀਂ, ਬੂਲਪੁਰ ਦੇ ਨੇੜੇ ਦੇ ਪਿੰਡਾਂ ਵਾਲੇ ਵੀ ਕਿਤਾਬਾਂ ਜਾਰੀ ਕਰਵਾ ਸਕਦੇ ਹਨ।
ਧੰਨਵਾਦ ਸਹਿਤ,
ਸਾਧੂ ਸਿੰਘ ਬੂਲਪੁਰ
ਫੋਨ :9417225022

ਦੋਸਤੋ ਸਾਡੀ ਨਿਸ਼ਕਾਮ ਸੇਵਾ ਵਜੋਂ ਪਿੱਛਲੇ ਗਿਆਰਾਂ ਸਾਲ  ਤੋਂ ਚਲਾਈ ਜਾ ਰਹੀ ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ, ਜ਼ਿਲ੍ਹਾ ਕਪੂਰਥਲਾ ਨੂੰ ਮੇਰੇ ...
01/08/2023

ਦੋਸਤੋ ਸਾਡੀ ਨਿਸ਼ਕਾਮ ਸੇਵਾ ਵਜੋਂ ਪਿੱਛਲੇ ਗਿਆਰਾਂ ਸਾਲ ਤੋਂ ਚਲਾਈ ਜਾ ਰਹੀ ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ, ਜ਼ਿਲ੍ਹਾ ਕਪੂਰਥਲਾ ਨੂੰ ਮੇਰੇ ਬਹੁਤ ਹੀ ਪਿਆਰੇ ਸਾਥੀ ਸੁਖਦੇਵ ਸਿੰਘ ਸਿੱਧੂ ਜੀ ਨੇ ਆਪਣੀਆਂ ਛੇ ਕਿਤਾਬਾਂ ਭੇਜਣ ਦੀ ਖ਼ੇਚਲ ਕੀਤੀ ਹੈ। ਸਾਥੀ ਸੁਖਦੇਵ ਸਿੰਘ ਸਿੱਧੂ ਨੇ ਦੱਬੇ ਕੁਚਲੇ ਵਰਗ ਦਾ ਦੁੱਖ ਦਰਦ ਬਹੁਤ ਨੇੜਿਓਂ ਵੇਖਿਆ ਹੈ, ਉਸ ਦੀਆਂ ਕਵਿਤਾਵਾਂ ਮਿਹਨਤਕਸ਼ ਕਿਰਤੀ ਕਾਮਿਆਂ ਲਈ ਜਿੱਥੇ ਲਲਕਾਰ ਹਨ,ਉੱਥੇ ਹਕੂਮਤੀ ਗਲਿਆਰਿਆਂ ਲਈ ਵੰਗਾਰ ਹਨ । ਸਾਹਿਤਕ ਖੇਤਰ ਵਿੱਚ ਸਾਥੀ ਸਿੱਧੂ ਦਾ ਵਡਮੁੱਲਾ ਯੋਗਦਾਨ ਹੈ । ਮੇਰੇ ਲਈ ਹੋਰ ਵੀ ਫ਼ਖ਼ਰ ਵਾਲੀ ਗੱਲ ਹੈ ਕਿ ਸਾਲ 1973-75 ਵਿੱਚ ਸਾਥੀ ਸਿੱਧੂ ਮੇਰਾ ਜਮਾਤੀ ਰਿਹਾ ਹੈ । ਪੜ੍ਹਾਈ ਵਿੱਚ ਹੁਸ਼ਿਆਰ ਅਤੇ ਆਪਣੀ ਵੱਖਰੀ ਚਾਲ ਢੰਗ ਉਸ ਦੀ ਪਛਾਣ ਸੀ। ਸ਼ਾਲਾ ! ਸਾਥੀ ਹੋਰ ਬੁਲੰਦੀਆਂ ਛੂਹੇ !

ਲਾਇਬ੍ਰੇਰੀ ਦੇ ਸਮੂਹ ਪਾਠਕ ਸਾਹਿਬਾਨ ਵੱਲੋਂ ਸਾਥੀ ਸੁਖਦੇਵ ਸਿੰਘ ਸਿੱਧੂ ਦਾ ਬਹੁਤ ਬਹੁਤ ਧੰਨਵਾਦ ਜੀ🙏🏻
* ਇਸ ਲਾਇਬ੍ਰੇਰੀ ਦੀ ਕੋਈ ਮੈਂਬਰਸ਼ਿਪ ਫ਼ੀਸ ਨਹੀਂ ਹੈ ਜੀ ।
* ਕਿਤਾਬਾਂ ਲੈਣ ਵਾਸਤੇ ਕੋਈ ਗਰੰਟੀ ਨਹੀਂ ਲਈ ਜਾਂਦੀ ਜੀ ।
* ਇਲਾਕੇ ਦੇ ਪਿੰਡਾਂ ਵਿੱਚੋਂ ਪਾਠਕ ਪੜ੍ਹਨ ਵਾਸਤੇ ਕਿਤਾਬਾਂ ਲਿਜਾ ਸਕਦੇ ਹਨ ਜੀ ।
* ਲਾਇਬ੍ਰੇਰੀ ਵਿੱਚ ਚਾਰ ਰੋਜ਼ਾਨਾ ਅਖ਼ਬਾਰ ਤੇ ਦਰਜਨ ਤੋਂ ਵੱਧ ਧਾਰਮਿਕ , ਸਾਹਿਤਕ ਤੇ ਜਾਣਕਾਰੀ ਭਰਪੂਰ ਰਿਸਾਲੇ ਆਉਂਦੇ ਹਨ ।
**** ਸੰਪਰਕ : 9417225022

29/04/2023

ਡਾ. ਹਰਿਭਜਨ ਸਿੰਘ ਦੀ ਤੜਾਗੀਵਾਦੀ ਪ੍ਰਗਤੀਵਾਦੀ ਆਲੋਚਕ/ਆਲੋਚਨਾ ਨੂੰ ਵੰਗਾਰ
*******************************************************
ਡਾ. ਹਰਿਭਜਨ ਸਿੰਘ ਦੀ ਕਵਿਤਾ ਦੇ ਹਵਾਲੇ ਨਾਲ
::::::::::::::::::::;:::::::::::::::::::::::::::::::

ਡਾ. ਹਰਿਭਜਨ ਸਿੰਘ ਆਪਣੇ ਸਮੇਂ ਦਾ ਇਕ ਸਿਰਕੱਢ ਪ੍ਰਤਿਭਾਵਾਨ ਅਤੇ ਸੁਹਜਮਈ ਕਵੀ ਸੀ। ਸੱਠਵਿਆਂ ਵਿੱਚ ਛਪੀ ਉਸ ਦੀ ਕਾਵਿ-ਪੁਸਤਕ “ਅੱਧਰੈਣੀ” ਸਹਿਜ ਸੁਹਜਮਈ ਪ੍ਰਗੀਤਕ ਕਾਵਿ ਦਾ ਸਿਖਰ ਸੀ।

ਡਾ. ਹਰਿਭਜਨ ਸਿੰਘ-ਕਾਵਿ ਦੇ ਆਰੰਭਕ ਸਮੇਂ ਦੌਰਾਨ ਪ੍ਰਗਤੀਵਾਦ ਦਾ ਬੋਲ ਬਾਲਾ ਸੀ ਜੁ ਕੇਵਲ ਇਨਕਲਾਬੀ ਤੇ ਉਪਯੋਗੀ ਕਾਵਿ ਦਾ ਸਮਰਥਕ ਸੀ। ਉਸ ਸਮੇਂ ਹੀ ਇਕ ਮਹਾਨ ਤੇ ਸਿਰਕੱਢ ਪ੍ਰਗਤੀਵਾਦੀ ਆਲੋਚਕ ਨੇ ਡਾ. ਹਰਿਭਜਨ ਸਿੰਘ ਦੇ ਕਾਵਿ-ਸੁਹਜ ਦੇ ਆਧਾਰ ਉੱਤੇ, ਉਸ ਨੂੰ ਇਕ ਸੁਹਜਵਾਦੀ ਕਵੀ ਕਹਿ ਕੇ ਨਿੰਦਿਆ ਸੀ। ਉਸ ਦੀ ਸਖ਼ਤ ਆਲੋਚਨਾ ਕੀਤੀ ਸੀ।

ਡਾ. ਹਰਿਭਜਨ ਸਿੰਘ ਨੇ ਵੀ, ਆਪਣੇ ਸੁਹਜਮਈ ਅੰਦਾਜ਼ ਵਿੱਚ, ਉਸ ਆਲੋਚਕ ਦੀ, ਆਪਣੀ ਕਵਿਤਾ ਵਿੱਚ, ਆਲੋਚਨਾ ਕੀਤੀ ਸੀ।

ਪੇਸ਼ ਹਨ ਉਹ ਕਾਵਿ-ਟੁਕੜੀਆਂ, ਜਿਨ੍ਹਾਂ ਦੁਆਰਾ, ਡਾ. ਹਰਿਭਜਨ ਸਿੰਘ ਨੇ ਉਸ ਆਲੋਚਕ ਦੀ ਸੁਹਜਮਈ ਆਲੋਚਨਾ ਕਰ ਕੇ, ਸਰਬ ਸਮਿਆਂ ਦੇ ਨਿਰੰਤਰ ਵਿਕਾਸ-ਮਾਰਗ ਦੇ ਹਵਾਲੇ ਨਾਲ, ਉਸ ਆਲੋਚਕ ਅਤੇ ਐਸੀ ਆਲੋਚਨਾ ਦਾ ਖੰਡਨ ਕੀਤਾ ਸੀ। ਇਹ ਮੰਨਿਆਂ ਜਾਂਦਾ ਹੈ ਕਿ ਉਸਦਾ ਇਸ਼ਾਰਾ, ਉਸ ਸਮੇਂ ਦੇ ਸਿਰਮੌਰ ਪ੍ਰਗਤੀਵਾਦੀ ਆਲੋਚਕ, ਸਿੰਘ ਸੇਖੋਂ ਵੱਲ ਸੀ:

ਮੈਂ ਪਹਿਲੀ ਵਾਰੀ ਤੇਰੇ ਮੂੰਹੋਂ ਸੁਣਿਆ ਹੈ:
ਫੁੱਲਾਂ ਨੂੰ ਖੁਸ਼ਬੋਆਂ ਦੀ ਸਖ਼ਤ ਮਨਾਹੀ ਹੈ

ਤੂੰ ਮਹਿਕਾਂ ‘ਤੇ ਦੋ ਪੱਥਰ ਮਾਰ ਕੇ ਤੁਰਦਾ ਹੋ
ਮੈਂ ਧੁੱਪ ਛਾਵਾਂ ਨੂੰ ਆਪਣਾ ਗੀਤ ਸੁਣਾ ਲਾਂ ਗਾ

ਹੈ ਸ਼ੁਕਰ ਅਜੇ ਤਾਂ ਰਾਹ ਵੀ ਨੇ
ਰਾਹਾਂ ਵਿੱਚ ਤੁਰਦੇ ਰਾਹੀਂ ਨੇ

- ਡਾ. ਹਰਿਭਜਨ ਸਿੰਘ -

Pictures:
1. Dr. Haribhajan Singh - Delhi, India -1981
Picture by Ravinder Ravi

2. Dr. Haribhajan Singh and Ravinder Ravi -
Delhi, India - 1969
Picture by Imroze

26/04/2023

ਇੱਕ ਖ਼ਾਸ ਕਿਸਮ ਦੇ ਕਾਗ਼ਜ਼ 'ਪੇਪੀਰਸ 'ਉੱਤੇ ਪਹਿਲਾ ਲਿਖਿਆ ਮਿਟਾ ਕੇ ਯੂਨਾਨੀ ਈਸਾਈਆਂ ਨੇ ਧਾਰਮਿਕ ਪੁਸਤਕ ਲਿਖ ਦਿੱਤੀ ੤ ਸੰਨ 1906 ਵਿੱਚ ਯੂਨਾਨ ਦੇ ਗ੍ਰੰਥਾਂ ਦੀ ਖੋਜ ਵਿੱਚ ਲੱਗੇ ਡੈਨਮਾਰਕ ਦੇ ਵਿਦਵਾਨ ਨੇ ਖਾਸ ਕੈਮੀਕਲ ਨਾਲ ਅੱਖਰ ਮਿਟਾ ਕੇ ਅਧਿਐਨ ਕੀਤਾ ਤਾਂ ਉਹ ਹੈਰਾਨ ਰਹਿ ਗਿਆ ੤ ਇਹ ਗ੍ਰੰਥ ਮਹਾਨ ਗਣਿਤਿਕ ਆਰਕੇਮੀਡੀਜ਼ ਦਾ ਲਿਖਿਆ ਹੋਇਆ ਸੀ ੤ ਇਸ ਗ੍ਰੰਥ ਨਾਲ ਹੀ ਆਰਕੇਮੀਡੀਜ਼ ਦੀਆਂ ਖੋਜਾਂ ਦੁਨੀਆਂ ਦੇ ਸਾਹਮਣੇ ਆਈਆਂ ਹਨ ।੤

ਦੋਸਤੋ ਸਾਡੇ ਇਲਾਕੇ ਦੀ ਸ਼ਾਨ ਪ੍ਰੋਫੈਸਰ (ਡਾ.)ਬਲਬੀਰ ਸਿੰਘ  ਮੋਮੀ ਸਾਹਿਬ ਨੇ ਅੱਜ ਸਾਡੀ ਨਿਸ਼ਕਾਮ ਸੇਵਾ ਵੱਜੋਂ ਚਲਾਈ ਜਾ ਰਹੀ ਬਾਬਾ ਬੀਰ ਸਿੰਘ ਲਾਇ...
23/01/2023

ਦੋਸਤੋ ਸਾਡੇ ਇਲਾਕੇ ਦੀ ਸ਼ਾਨ ਪ੍ਰੋਫੈਸਰ (ਡਾ.)ਬਲਬੀਰ ਸਿੰਘ ਮੋਮੀ ਸਾਹਿਬ ਨੇ ਅੱਜ ਸਾਡੀ ਨਿਸ਼ਕਾਮ ਸੇਵਾ ਵੱਜੋਂ ਚਲਾਈ ਜਾ ਰਹੀ ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ,ਜ਼ਿਲ੍ਹਾ ਕਪੂਰਥਲਾ ਦੀ ਵਿਜ਼ਟ ਕੀਤੀ। ਉਹ ਆਪਣੀ ਕਿਤਾਬ 'ਪੰਜਾਬੀ ਕਵੀਸ਼ਰੀ ਇਤਿਹਾਸ ਤੇ ਪਰੰਪਰਾ' ਆਪਣੀ ਧਰਮ ਪਤਨੀ ਕੁਲਵਿੰਦਰ ਕੌਰ ਨਾਲ ਸਾਂਝੀ ਛਪਵਾਈ ' ਕੈਂਠਾ ਘੜੀਂਦਾ ਸਿੰਘ ਜੀ' ਆਪਣੇ ਬੇਟੇ ਸ਼ੁਭਕਰਮਨਬੀਰ ਸਿੰਘ ਦੀ ਕਿਤਾਬ 'ਸ੍ਰੀ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਗੁਰਪੁਰਬ ' ਅਤੇ ਹੋਰ ਬਹੁਤ ਸਾਰੀਆਂ ਕੀਮਤੀ ਕਿਤਾਬਾਂ ਰੂਪੀ ਖ਼ਜ਼ਾਨਾ ਲਾਇਬ੍ਰੇਰੀ ਲਈ ਲੈ ਕੇ ਆਏ ਹਨ
ਲਾਇਬ੍ਰੇਰੀ ਦੇ ਸਮੂਹ ਪਾਠਕ ਸਾਹਿਬਾਨ ਵੱਲੋਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏
* ਇਸ ਲਾਇਬ੍ਰੇਰੀ ਦੀ ਕੋਈ ਮੈਂਬਰਸ਼ਿਪ ਫ਼ੀਸ ਨਹੀਂ ਹੈ ਜੀ ।
* ਕਿਤਾਬਾਂ ਲੈਣ ਵਾਸਤੇ ਕੋਈ ਗਰੰਟੀ ਨਹੀਂ ਲਈ ਜਾਂਦੀ ਜੀ ।
* ਇਲਾਕੇ ਦੇ ਪਿੰਡਾਂ ਵਿੱਚੋਂ ਪਾਠਕ ਪੜ੍ਹਨ ਵਾਸਤੇ ਕਿਤਾਬਾਂ ਲਿਜਾ ਸਕਦੇ ਹਨ ਜੀ ।
* ਲਾਇਬ੍ਰੇਰੀ ਵਿੱਚ ਚਾਰ ਰੋਜ਼ਾਨਾ ਅਖ਼ਬਾਰ ਤੇ ਦਰਜਨ ਤੋਂ ਵੱਧ ਧਾਰਮਿਕ , ਸਾਹਿਤਕ ਤੇ ਜਾਣਕਾਰੀ ਭਰਪੂਰ ਰਿਸਾਲੇ ਆਉਂਦੇ ਹਨ ।
**** ਸੰਪਰਕ : 9417225022

22/12/2022

ਭਾਰਤੀ ਸਾਹਿਤ ਅਕਾਦਮੀ ਪੁਰਸਕਾਰ

ਵੇਰਵਾ

2022. ਸੁਖਜੀਤ (ਮੈੰ ਅਯਨਘੋਸ਼ ਨਹੀਂ) (ਕਹਾਣੀ)
2021ਖ਼ਾਲਿਦ ਹੁਸੈਨ ('ਸੂਲਾਂ ਦਾ ਸਾਲਣੁ)' (ਕਹਾਣੀ)
2020 ਗੁਰਦੇਵ ਸਿੰਘ ਰੁਪਾਣਾ - ਆਮ ਖ਼ਾਸ (ਕਹਾਣੀ)
2019 ਕਿਰਪਾਲ ਕਜ਼ਾਕ- ਅੰਤਹੀਣ (ਕਹਾਣੀ)
2018 ਮੋਹਨਜੀਤ - ਕੋਣੇ ਦਾ ਸੂਰਜ (ਕਵਿਤਾ)
2017-ਨਛੱਤਰ - ਸਲੋਅ ਡਾਊਨ (ਨਾਵਲ)
2016-ਡਾ ਸਵਰਾਜਬੀਰ- ਮੱਸਿਆ ਦੀ ਰਾਤ ( ਨਾਟਕ )
2015-ਡਾ ਜਸਵਿੰਦਰ ਸਿੰਘ- ਮਾਤ ਲੋਕ ( ਨਾਵਲ )
2014-ਜਸਵਿੰਦਰ- ਅਗਰਬੱਤੀ ( ਕਵਿਤਾ )
2013-ਮਨਮੋਹਨ- ਨਿਰਵਾਣ ( ਨਾਵਲ )
2012-ਦਰਸ਼ਨ ਬੁੱਟਰ- ਮਹਾਂ ਕੰਬਣੀ ( ਕਵਿਤਾ )
2011-ਬਲਦੇਵ ਸਿੰਘ- ਢਾਹਵਾਂ ਦਿੱਲੀ ਦੇ ਕਿੰਗਰੇ ( ਨਾਵਲ )
2010-ਡਾ ਵਨੀਤਾ-ਕਾਲ ਪਹਿਰ ਘੜੀਆਂ ( ਕਵਿਤਾ )
2009-ਡਾ ਆਤਮਜੀਤ- ਤੱਤੀ ਤਵੀ ਦਾ ਸੱਚ ( ਨਾਟਕ )
2008-ਮਿੱਤਰ ਸੈਨ ਮੀਤ- ਸੁਧਾਰ ਘਰ ( ਨਾਵਲ )
2007-ਜਸਵੰਤ ਦੀਦ- ਕਮੰਡਲ ( ਕਵਿਤਾ )
2006-ਅਜਮੇਰ ਔਲਖ-ਇਸ਼ਕ ਬਾਝ ਨਮਾਜ ਦਾ ਹੱਜ ਨਾਹੀਂ
2005-ਗੁਰਬਚਨ ਸਿੰਘ ਭੁੱਲਰ-ਅਗਨੀ ਕਲਸ਼ ( ਕਹਾਣੀ )
2004-ਸਤਿੰਦਰ ਸਿੰਘ ਨੂਰ-ਕਵਿਤਾ ਦੀ ਭੂਮਿਕਾ (ਅਲੋਚਨਾ)
2003-ਚਰਨ ਦਾਸ ਸਿੱਧੂ- ਭਗਤ ਸਿੰਘ ਸ਼ਹੀਦ ( ਨਾਟਕ )
2002-ਹਰਭਜਨ ਹਲਵਾਰਵੀ- ਪੁਲਾਂ ਤੋਂ ਪਾਰ ( ਕਵਿਤਾ )
2001-ਦੇਵ........ਸ਼ਬਦਾਂਤ ( ਕਵਿਤਾ )
2000-ਵਰਿਆਮ ਸੰਧੂ- ਚੌਥੀ ਕੂਟ ( ਕਹਾਣੀ )
1999-ਨਿਰੰਜਣ ਤਸਨੀਮ- ਗਵਾਚੇ ਅਰਥ ( ਨਾਵਲ )
1998-ਮੋਹਣ ਭੰਡਾਰੀ- ਮੂਨ ਦੀ ਅੱਖ ( ਕਹਾਣੀ )
1997-ਜਸਵੰਤ ਸਿੰਘ ਕੰਵਲ- ਤੌਸ਼ਾਲੀ ਦੀ ਹੰਸੋ ( ਨਾਵਲ )
1996-ਸੰਤੋਖ ਸਿੰਘ ਧੀਰ- ਪੱਖੀ ( ਕਹਾਣੀ )
1995-ਡਾ ਜਗਤਾਰ- ਜੁਗਨੂੰ ਦੀਵਾ ਤੇ ਦਰਿਆ ( ਕਵਿਤਾ )
1994-ਮਹਿੰਦਰ ਸਿੰਘਸਰਨਾ-ਨਵੇਂ ਯੁੱਗ ਦੇ ਵਾਰਸ (ਕਹਾਣੀ)
1993-ਸੁਰਜੀਤ ਪਾਤਰ- ਹਨੇਰੇ ਵਿੱਚ ਸੁਲਗਦੀ ਵਰਣਮਾਲਾ
1992-ਪ੍ਰੇਮ ਪਰਕਾਸ਼- ਕੁੱਝ ਅਣਕਿਹਾ ਵੀ ( ਕਹਾਣੀ )
1991-ਹਰਿੰਦਰ ਸਿੰਘ ਮਹਿਬੂਬ- ਝਨਾਂ ਦੀ ਰਾਤ ( ਕਵਿਤਾ )
1990-ਮਨਜੀਤ ਟਿਵਾਣਾ- ਉਣੀਂਦਾ ਵਰਤਮਾਨ ( ਕਵਿਤਾ )
1989-ਤਾਰਾ ਸਿੰਘ ਕਾਮਲ- ਕਹਿਕਸ਼ਾਂ ( ਕਵਿਤਾ )
1988-ਸੋਹਿੰਦਰ ਸਿੰਘ ਵਣਜਾਰਾ ਬੇਦੀ- ਗਲੀਏਂ ਚਿੱਕੜ ਦੂਰ ਘਰ ( ਸਵੈਜੀਵਨੀ )
1987-ਰਾਮ ਸਰੂਪ ਅਣਖੀ- ਕੋਠੇ ਖੜਕ ਸਿੰਘ ( ਨਾਵਲ )
1986-ਪ੍ਰਿੰਸੀਪਲ ਸੁਜਾਨ ਸਿੰਘ- ਸ਼ਹਿਰ ਤੇ ਗਰਾਂ ( ਕਹਾਣੀ )
1985-ਅਜੀਤ ਕੌਰ- ਖਾਨਾਬਦੋਸ਼ ( ਸਵੈ ਜੀਵਨੀ )
1984-ਕਪੂਰ ਸਿੰਘ ਘੁੰਮਣ- ਪਾਗਲ ਲੋਕ ( ਨਾਟਕ )
1983-ਪ੍ਰੀਤਮ ਸਿੰਘ ਸਫੀਰ- ਅਨਿਕ ਬਿਸਥਾਰ ( ਕਵਿਤਾ )
1982-ਗੁਲਜਾਰ ਸਿੰਘ ਸੰਧੂ- ਅਮਰ ਕਥਾ ( ਕਹਾਣੀ )
1981-ਵਿਸ਼ਵਾਨਾਥ ਤਿਵਾੜੀ- ਗੈਰਾਜ ਤੋਂ ਫੁੱਟਪਾਥ ਤੀਕ ( ਕਵਿਤਾ )
1980-ਸੁਖਪਾਲਵੀਰ ਸਿੰਘ ਹਸਰਤ- ਸੂਰਜ ਤੇ ਕਹਿਕਸ਼ਾਂ ( ਕਵਿਤਾ )
1979-ਜਸਵੰਤ ਸਿੰਘ ਨੇਕੀ- ਕਰੁਣਾ ਦੀ ਛੋਹ ਤੋਂ ਮਗਰੋਂ ( ਕਵਿਤਾ )
1978-ਗੁਰਮੁਖ ਸਿੰਘ ਮੁਸਾਫਿਰ- ਉਰਵਾਰ-ਪਾਰ ( ਕਹਾਣੀ )
1977-ਸੋਹਣ ਸਿੰਘ ਮੀਸ਼ਾ- ਕੱਚ ਦੇ ਵਸਤਰ ( ਕਵਿਤਾ )
1976-ਨਰਿੰਦਰਪਾਲ ਸਿੰਘ- ਬਾ-ਮੁਲਾਹਜਾ ਹੋਸ਼ਿਆਰ
1975-ਗੁਰਦਿਆਲ ਸਿੰਘ- ਅੱਧ ਚਾਨਣੀ ਰਾਤ ( ਨਾਵਲ )
1974-ਸੋਹਣ ਸਿੰਘ ਸੀਤਲ- ਜੁੱਗ ਬਦਲ ਗਿਆ ( ਨਾਵਲ )
1973-ਹਰਚਰਨ ਸਿੰਘ- ਕੱਲ ਅੱਜ ਤੇ ਭਲਕ ( ਨਾਟਕ )
1972-ਸੰਤ ਸਿੰਘ ਸੇਖੋਂ- ਮਿੱਤਰ ਪਿਆਰਾ ( ਨਾਟਕ )
1971-ਦਲੀਪ ਕੌਰ ਟਿਵਾਣਾ-ਇਹੋ ਹਮਾਰਾ ਜੀਵਣਾ (ਨਾਵਲ)
1970- ਐਵਾਰਡ ਨਹੀਂ ਦਿੱਤੇ ਗਏ !
1969-ਡਾ ਹਰਭਜਨ ਸਿੰਘ- ਨਾਂ ਧੁੱਪੇ ਨਾਂ ਛਾਂਵੇਂ ( ਕਵਿਤਾ )
1968-ਕੁਲਵੰਤ ਸਿੰਘ ਵਿਰਕ- ਨਵੇਂ ਲੋਕ ( ਕਹਾਣੀ )
1967-ਸ਼ਿਵ ਬਟਾਲਵੀ- ਲੂਣਾ ( ਕਾਵਿ ਨਾਟਕ )
1966- ਐਵਾਰਡ ਨਹੀਂ ਦਿੱਤੇ ਗਏ !
1965-ਕਰਤਾਰ ਸਿੰਘ ਦੁੱਗਲ- ਇੱਕ ਛਿੱਟ ਚਾਨਣ ਦੀ ( ਕਹਾਣੀ )
1964-ਪ੍ਰਭਜੋਤ ਕੌਰ-ਪੱਬੀ ( ਕਵਿਤਾ )
1963- ਐਵਾਰਡ ਨਹੀਂ ਦਿੱਤੇ ਗਏ !
1962-ਗਾਰਗੀ-ਰੰਗਮੰਚ- ਭਾਰਤੀ ਥਿਏਟਰ ਦਾ ਇਤਿਹਾਸ ਅਤੇ ਵਿਕਾਸ-ਨਾਟਕ ( ਆਲੋਚਨਾ )
1961-ਨਾਨਕ ਸਿੰਘ- ਇੱਕ ਮਿਆਨ ਦੋ ਤਲਵਾਰਾਂ ( ਨਾਵਲ )
1960- ਐਵਾਰਡ ਨਹੀਂ ਦਿੱਤੇ ਗਏ !
1959-ਮੋਹਣ ਸਿੰਘ- ਵੱਡਾ ਵੇਲਾ ( ਕਵਿਤਾ )
1958- ਐਵਾਰਡ ਨਹੀਂ ਦਿੱਤੇ ਗਏ !
1957- ਐਵਾਰਡ ਨਹੀਂ ਦਿੱਤੇ ਗਏ !
1956-ਅੰਮ੍ਰਿਤਾ ਪ੍ਰੀਤਮ- ਸੁਨੇਹੜੇ ( ਕਵਿਤਾ )
1955-ਭਾਈ ਵੀਰ ਸਿੰਘ- ਮੇਰੇ ਸਾਈਆਂ ਜੀਓ ( ਕਵਿਤਾ )

ਦੋਸਤੋ ਸਾਡੀ ਨਿਸ਼ਕਾਮ ਸੇਵਾ ਵਜੋਂ ਚਲਾਈ ਜਾ ਰਹੀ ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ, ਜ਼ਿਲ੍ਹਾ ਕਪੂਰਥਲਾ ਵਿੱਚ ਨਵੀਆਂ ਆਈਆਂ ਪੁਸਤਕਾਂ। ਪਹਿਲੀ ਪ...
05/07/2022

ਦੋਸਤੋ ਸਾਡੀ ਨਿਸ਼ਕਾਮ ਸੇਵਾ ਵਜੋਂ ਚਲਾਈ ਜਾ ਰਹੀ ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ, ਜ਼ਿਲ੍ਹਾ ਕਪੂਰਥਲਾ ਵਿੱਚ ਨਵੀਆਂ ਆਈਆਂ ਪੁਸਤਕਾਂ। ਪਹਿਲੀ ਪੁਸਤਕ ਮਹਾਨ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਹੈ । ਇਹ ਖੋਜ ਭਰਪੂਰ ਪੁਸਤਕ ਡਾ. ਰਾਏ ਜਸਬੀਰ ਸਿੰਘ ਦੀ ਲਿਖੀ ਹੋਈ ਹੈ। ਦੂਜੀ ਪੁਸਤਕ ਯੂਨਾਨ ਦੇ ਮਹਾਨ ਦਾਰਸ਼ਨਿਕ ਸੁਕਰਾਤ ਦੇ ਜੀਵਨ ਬਾਰੇ ਹੈ । ਇਸ ਦਾ ਲੇਖਕ ਰਾਮ ਸਰੂਪ ਸ਼ਰਮਾ ਹੈ । ਦੋਵੇਂ ਪੁਸਤਕਾਂ ਪੜ੍ਹਨ ਯੋਗਦਾਨ ਹਨ । ਇਲਾਕੇ ਦੇ ਪਾਠਕ ਇਹ ਪੁਸਤਕਾਂ ਤੇ ਹੋਰ ਪੁਸਤਕਾਂ ਪੜ੍ਹਨ ਲਈ ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ, ਜ਼ਿਲ੍ਹਾ ਕਪੂਰਥਲਾ ਨਾਲ ਸੰਪਰਕ ਕਰ ਸਕਦੇ ਹਨ ।

ਦੋਸਤੋ ਆਓ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਆਪਣਾ ਬਣਦਾ ਯੋਗਦਾਨ ਪਾਈਏ ।
* ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ, ਜ਼ਿਲ੍ਹਾ ਕਪੂਰਥਲਾ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਪਿਛਲੇ ਦਸ ਸਾਲਾਂ ਤੋਂ ਕੀਤੀ ਜਾ ਰਹੀ ਹੈ :
*** ਲਾਇਬ੍ਰੇਰੀ ਦੀ ਕੋਈ ਮੈਂਬਰਸ਼ਿਪ ਫ਼ੀਸ ਨਹੀਂ ਹੈ ਜੀ
*** ਇਲਾਕੇ ਵਿੱਚੋਂ ਕੋਈ ਵੀ ਪਾਠਕ ਪੜ੍ਹਨ ਲਈ ਪੁਸਤਕਾਂ ਲਿਜਾ ਸਕਦਾ ਹੈ ।
*** ਪੁਸਤਕਾਂ ਦੇਣ ਲਈ ਕੋਈ ਸਕਿਉਰਟੀ ਨਹੀਂ ਲਈ ਜਾਂਦੀ ।
*** ਲਾਇਬ੍ਰੇਰੀ ਵਿੱਚ ਧਾਰਮਿਕ, ਇਤਿਹਾਸਕ, ਸਦਾਚਾਰਿਕ ਕਦਰਾਂ ਕੀਮਤਾਂ ਅਤੇ ਅਗਾਂਹ ਵਧੂ ਸਾਹਿਤਕ ਪੁਸਤਕਾਂ ਮੌਜੂਦ ਹਨ ।
*** ਲਾਇਬ੍ਰੇਰੀ ਵਿੱਚ ਦਰਜਨ ਤੋਂ ਵੱਧ ਮੈਗਜ਼ੀਨ ਆਉਂਦੇ ਹਨ ।
*** ਲਾਇਬ੍ਰੇਰੀ ਵਿੱਚ ਪੰਜ ਰੋਜ਼ਾਨਾ ਅਖ਼ਬਾਰ ਆਉਂਦੇ ਹਨ ।

* ਸੰਪਰਕ : 9417225022

14/06/2022

ਅਮਰੀਕੀ ਪਰਿਵਾਰ..ਇੱਕ ਬੱਚੇ ਨੇ ਜਨਮ ਲਿਆ..ਵੱਡਾ ਹੋਇਆ..ਹੱਡ-ਭੰਨਵੀਂ ਮੇਹਨਤ ਕੀਤੀ..ਪਾਰਟ ਟਾਈਮ ਜੋਬਾਂ ਕੀਤੀਆਂ!
ਟਾਪ ਕਲਾਸ ਮੈਡੀਕਲ ਸਕੂਲ ਵਿਚ ਦਾਖਲਾ ਲਿਆ..ਫਿਰ ਵਜੀਫਾ..ਫੇਰ ਪੰਜ ਛੇ ਸਾਲ ਦੀ ਹੋਰ ਸਖਤ ਮੇਹਨਤ ਤੋਂ ਬਾਅਦ ਡਿਗਰੀ ਹਾਸਿਲ ਕੀਤੀ!
ਫੇਰ ਇੱਕ ਬਹੁਤ ਹੀ ਵੱਡੇ ਹਸਪਤਾਲ ਵਿਚ ਇਕ ਸਾਲ ਵੋਲੰਟੀਅਰ ਕੰਮ ਕੀਤਾ!
ਰਿਸਰਚ ਕਰਨ ਹੋਰ ਵੱਡੀ ਯੂਨੀਵਰਸਿਟੀ ਵਿਚ ਦਾਖਿਲਾ ਲੈ ਲਿਆ.!
ਓਥੇ ਵੀ ਤਿੰਨ ਸਾਲ ਹੱਡ-ਭੰਨਵੀਂ ਮੇਹਨਤ ਕੀਤੀ ਤੇ ਹੋਰ ਬਥੇਰੇ ਪਾਪੜ ਵੇਲੇ..!
ਫੇਰ ਪੀ.ਐਚ.ਡੀ ਦੀ ਡਿਗਰੀ ਤੇ ਸਪੇਸ਼ੀਏਲਿਟੀ ਵਾਸਤੇ ਦੋ ਸਾਲ ਹੋਰ ਪੜਨਾ ਪਿਆ
ਅੱਧੀ ਉਮਰ ਲੰਘ ਗਈ ਵੱਲ ਚਿੱਟੇ ਹੋ ਗਏ..ਪਰ ਬਹਾਦਰ ਇਨਸਾਨ ਨੇ ਹੋਂਸਲਾ ਨਾ ਛੱਡਿਆ!
ਆਖਿਰ ਮੇਹਨਤ ਰੰਗ ਲਿਆਈ..ਡਾਕਟਰ ਬਣ ਗਿਆ..ਬਚਪਨ ਤੋਂ ਹੀ ਇੱਕ ਸੁਪਨਾ ਪਾਲ ਰਖਿਆ ਸੀ ਕੇ ਜਿਸ ਦਿਨ ਪੂਰਾ ਡਾਕਟਰ ਬਣਿਆ..ਇੰਡੀਆ ਜਾ ਕੇ "ਤਾਜ-ਮਹੱਲ" ਜਰੂਰ ਦੇਖਣਾ!
ਘੁੰਮਦਿਆਂ ਕੋਈ ਬੋਲਣ ਦੀ ਦਿੱਕਤ ਨਾ ਆਵੇ..ਕਲਾਸਾਂ ਲਾ ਕੇ ਹਿੰਦੀ ਪੜਣੀਂ ਤੇ ਲਿਖਣੀਂ ਸਿੱਖੀ !
ਪਹਿਲੀ ਤਨਖਾਹ ਮਿਲਦਿਆਂ ਫਲਾਈਟ ਫੜ ਦਿੱਲੀ ਹਵਾਈ ਅੱਡੇ ਤੇ ਉੱਤਰ ਟੈਕਸੀ ਕਰ ਸਿੱਧਾ ਆਗਰੇ ਪੁੱਜ ਗਿਆ !
ਉਤਰਦਿਆਂ ਹੀ ਅਚਾਨਕ ਸੜਕ ਕੰਡੇ ਲੱਗੀ ਕਿਤਾਬਾਂ ਤੇ ਰਸਾਲਿਆਂ ਦੀ ਰੇਹੜੀ ਤੇ ਨਜਰ ਪੈ ਗਈ!
ਬੇਧਿਆਨੀ ਵਿਚ ਹੀ ਪਤਲੀ ਜਿਹੀ ਕਿਤਾਬ ਚੁੱਕ ਲਈ..ਕੁਝ ਪੜਿਆ..ਦੂਜੀ ਵਾਰੀ ਫੇਰ ਧਿਆਨ ਨਾਲ ਪੜਿਆ..ਤੇ ਨਾਲ ਹੀ ਦਿਲ ਦਾ ਦੌਰਾ ਪੈ ਗਿਆ ਤੇ ਤਾਜ ਮਹੱਲ ਵੇਖਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ!

ਕਿਤਾਬ ਦੇ ਕਵਰ ਪੇਜ ਤੇ ਲਿਖਿਆ ਸੀ.."ਤੀਸ ਦਿਨੋਂ ਮੇਂ ਡਾਕਟਰ ਬਨੇ..ਕਿਤਾਬ ਕੀ ਕੀਮਤ ਸਿਰਫ 20 ਰੁਪਏ..ਤੀਨ ਕੇ ਸਾਥ ਏਕ ਫ੍ਰੀ"!

(ਪੰਜ ਸਾਲ ਪਹਿਲੋਂ ਲਿਖੀ)

ਹਰਪ੍ਰੀਤ ਸਿੰਘ ਜਵੰਦਾ

08/05/2022

ਅੱਜ ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ, ਜ਼ਿਲ੍ਹਾ ਕਪੂਰਥਲਾ ਦਾ ਸਥਾਪਨਾ ਦਿਵਸ ਹੈ। ਖੱਟੇ- ਮਿੱਠੇ ਅਨੁਭਵਾਂ ਤੇ ਯਾਦਾਂ ਨਾਲ ਦਸ ਸਾਲ ਪੂਰੇ । ਸਾਰੇ ਸਹਿਯੋਗੀਆਂ, ਪਾਠਕਾਂ ਦਾ ਬਹੁਤ ਬਹੁਤ ਧੰਨਵਾਦ ਜੀਓ । ਲੱਤਾਂ ਖਿੱਚਣ ਵਾਲਿਆਂ ਦਾ ਵੀ ਧੰਨਵਾਦ ਜੀ ਜਿਨ੍ਹਾਂ ਤੋਂ ਕਈ ਸਬਕ ਸਿਖੇ ਹਨ। ਨਗਰ ਪੰਚਾਇਤ ਦਾ ਵੀ ਧੰਨਵਾਦ, ਜਿਨ੍ਹਾਂ ਲਾਇਬ੍ਰੇਰੀ ਵਾਸਤੇ ਦੁਕਾਨ ਕਿਰਾਏ ਤੇ ਦੇਣ ਦੀ ਖ਼ੇਚਲ ਕੀਤੀ ਹੋਈ ਹੈ ।

23/04/2022
19/04/2022

ਬੀਬੇ ਰਾਣੇ ਚਿਹਰਿਆਂ ਉਹਲੇ ਫਟੇ ਫਟੇ ਕਿਰਦਾਰ ਛੁਪੇ
ਕਬਰਾਂ ਲਿੱਪੀਆਂ ਪੋਚੀਆਂ ਅੰਦਰ ਹੁੰਦੇ ਜਿਉਂ ਮੁਰਦਾਰ ਛੁਪੇ

ਰੰਗ ਬਰੰਗੀਆਂ ਪਿੜੀਆਂ ਸਦਕਾ ਖਿੱਦੋ ਚੰਗੀ ਲਗਦੀ ਸੀ,
ਉੱਧੜ ਗਈ ਤਾਂ ਨਿਕਲੀਆਂ ਲੀਰਾਂ ਤੇ ਰੱਦੀ ਅਖ਼ਬਾਰ ਛੁਪੇ

ਸੋਚ ਓਸਦੀ ਨਗਨ ਵੇਖ ਕੇ ਦਿਲ ਨੂੰ ਹੋਇਆ ਰੰਜ ਬੜਾ ,
ਸਹਿਜ ਸੁਭਾਅ ਹੀ ਵੇਖ ਲਏ ਜਦ ਬੁੱਕਲ਼ ਵਿੱਚ ਹਥਿਆਰ ਛੁਪੇ

ਬਹੁਤ ਅਜ਼ੀਮ ਹਲੀਮ ਹੈ ਬੰਦਾ ,ਹੋਵੇਗਾ ,ਚਲ ਮੰਨ ਲਿਆ,
ਕਾਲਖ਼ ਉਹਦੇ ਅੰਦਰ ਦੀ ਪਰ ਦੱਸੋ ਕਿਸ ਪ੍ਰਕਾਰ ਛੁਪੇ

ਰੋਕ ਸਕੂ ਕਿੰਨਾ ਚਿਰ ਮਿੱਟੀ ਅੰਦਰ ਕੜ੍ਹਦੇ ਲਾਵੇ ਨੂੰ,
ਬਹੁਤਾ ਚਿਰ ਨਹੀਂ ਰਹਿੰਦੇ ਹੁੰਦੇ ਦਿਲ ਦੇ ਗੁੱਭ ਗ਼ੁਬਾਰ ਛੁਪੇ

ਹੈ ਕਿਰਦਾਰੋਂ ਕਿੰਨਾ ਬੌਣਾ ਸ਼ਖਸ ਜੁ ਆਵੇ ਚੋਰ ਤਰ੍ਹਾਂ,
ਬਲ਼ਦੀ ਉੱਤੇ ਪੂਲ਼ਾ ਸੁੱਟੇ ,ਜਾ ਕੇ ਕੰਧੋਂ ਪਾਰ ਛੁਪੇ

ਕਿਹੜੇ ਕੰਮ ਨੇ ਜਿੰਦੇ ਕੁੰਡੇ ,ਕੱਚ ਖਿਲਾਰੇ ਕੰਧਾਂ ਤੇ,
ਜੇਕਰ ਚੋਰ ਉਚੱਕੇ ਹੋਵਣ ਘਰ ਦੇ ਅੰਦਰਵਾਰ ਛੁਪੇ

ਸੋਚ ਸਮਝ ਕੇ ਪੈਰ ਧਰੀਂ ਮਤ ਆਖੀਂ ਫੇਰ ਚਿਤਾਇਆ ਨਹੀਂ,
ਸਾਗਰ ਦੀ ਗਹਿਰਾਈ ਅੰਦਰ ਹਰ ਪਲ ਰਹਿਣ ਜਵਾਰ ਛੁਪੇ

ਗੁਲਸ਼ਨ ਅੰਦਰ ਡੰਗ ਚੋਭ ਤੋੰ ਖ਼ੁਦ ਹੀ ਬਚਣਾ ਪੈਂਦਾ ਏ,
ਅਕਸਰ ਹੀ ਮਿਲ ਜਾਂਦੇ 'ਸੰਧਾ 'ਫੁੱਲਾਂ ਅੰਦਰ ਖ਼ਾਰ ਛੁਪੇ
................... Gurmeet Sandha

17/02/2022

ਵਿਗਿਆਨ ਦੇ ਅੰਬਰਾਂ ਦਾ ਤਾਰਾ ਜਿਆਰਦਾਨੋ ਬਰੂਨੋ

ਅੱਜ ਇਸ ਮਹਾਨ ਵਿਗਿਆਨੀ ਦਾ ਸ਼ਹਾਦਤ ਦਿਵਸ ਹੈ ਜਿਸਨੂੰ 17 ਫਰਬਰੀ ,1600 ਨੂੰ ਸਿਰਫ਼ ਇਸ ਲਈ ਸ਼ਹੀਦ ਕਰ ਦਿੱਤਾ ਗਿਆ ਕਿਉਕਿ ਇਸਦੇ ਵਿਚਾਰ ਚਰਚ ਦੇ ਉਲਟ ਸਨ। ਬਰੂਨੋ ਆਧੁਨਿਕ ਸਮੇਂ ਦਾ ਵਿਗਿਆਨ ਦੇ ਖੇਤਰ ਵਿੱਚ ਪਹਿਲੇ ਸ਼ਹੀਦ ਵਜੋਂ ਜਾਣਿਆ ਜਾਂਦਾ ਹੈ ।
ਬਰੂਨੋ ਇਟਲੀ ਚ ਜਨਮਿਆ ਇੱਕ ਗਣਿਤਕ , ਭੌਤਿਕ ਵਿਗਿਆਨੀ, ਪੁਲਾੜ ਵਿਗਿਆਨੀ ਅਤੇ ਕਵੀ ਸੀ , ਜਿਸਨੂੰ ਇੱਕ ਦਿਨ ਕਾਪਰਨਿਕਸ ਦੀ ਇੱਕ ਦਿਨ ਉਹ ਕਿਤਾਬ ਮਿਲਦੀ ਹੈ ਜਿਸ ਉਪਰ ਪਾਬੰਦੀ ਸੀ ਕਿਉਂਕਿ ਇਸ ਕਿਤਾਬ ਨੇ ਬਾਈਬਲ ਅਧਾਰਿਤ ਮਧ ਯੁੱਗ ਦੀ ਜਗੀਰੂ ਸੱਤਾ ਦੀ ਜੜ੍ਹਾਂ ਹਿਲਾ ਦਿੱਤੀਆਂ ਸਨ । ਬਾਈਬਲ ਅਨੁਸਾਰ ਧਰਤੀ ਬ੍ਰਹਮੰਡ ਦਾ ਕੇਂਦਰ ਸੀ ਅਤੇ ਸਾਰਾ ਬ੍ਰਹਿਮੰਡ ਇਸਦੇ ਦੁਆਲ਼ੇ ਘੁੰਮਦਾ ਸੀ । ਕਾਪਰਨਿਕਸ ਨੇ ਆਪਣੀਆਂ ਖੋਜਾਂ ਅਤੇ ਗਣਨਾਵਾਂ ਦੇ ਅਧਾਰ ਤੇ ਇਸ ਵਿਚਾਰ ਨੂੰ ਰੱਦ ਕੀਤਾ ਅਤੇ ਇਹ ਸਾਬਿਤ ਕੀਤਾ ਕੀ ਸਾਡੇ ਸੋਰ ਮੰਡਲ ਦਾ ਕੇਂਦਰ ਸੂਰਜ ਹੈ ਨਾ ਕਿ ਧਰਤੀ । ਇਸ ਕਿਤਾਬ ਨੇ ਬਰੂਨੋ ਦੀ ਦਾਰਸ਼ਨਿਕ ਰੁਚੀ ਨੂੰ ਹੁੰਗਾਰਾ ਦਿੱਤਾ ਅਤੇ ਬਰੂਨੋ ਇਸ ਖੋਜ ਨੂੰ ਹੋਰ ਅੱਗੇ ਵਧਾਉਂਦਾ ਹੈ ਅਤੇ ਇਸਦੇ ਵਿਚਾਰਾਂ ਦਾ ਪ੍ਰਸਾਰ ਕਰਨਾ ਸ਼ੁਰੂ ਕਰ ਦਿੰਦਾ ਹੈ । ਬਰੂਨੋ ਸਾਬਿਤ ਕਰਦਾ ਹੈ ਕਿ ਇਸ ਅਸੀਮ ਬ੍ਰਹਿਮੰਡ ਵਿੱਚ ਕੋਈ ਵੀ ਕੇਂਦਰ ਨਹੀਂ ਹੈ । ਸਾਡੇ ਸੋਰ ਮੰਡਲ ਦਾ ਕੇਂਦਰ ਸੂਰਜ ਹੈ । ਇਸ ਤਾਰਿਆਂ ਦੇ ਪਾਂਧੀ ਨੂੰ ਚਰਚ ਵੱਲੋਂ 105 ਮੁਕਦਮਿਆਂ ਤਹਿਤ ਗਿਰਫ਼ਤਾਰ ਕੀਤਾ ਜਾਂਦਾ ਹੈ ਅਤੇ ਆਪਣੇ ਵਿਚਾਰਾਂ ਤੋਂ ਪਿੱਛੇ ਹਟਣ ਲਈ ਕਿਹਾ ਜਾਂਦਾ ਹੈ । ਬਰੂਨੋ ਆਪਣੇ ਵਿਚਾਰਾਂ ਤੇ ਅਡੋਲ ਰਹਿੰਦਾ ਹੈ ਜਿਸ ਕਰਕੇ ਮੌਤ ਦੀ ਸਜਾ ਸੁਣਾ ਦਿੱਤੀ ਜਾਂਦੀ ਹੈ ਅਤੇ ਸਜਾ ਵਿਚ ਇਹ ਲਿਖਿਆ ਜਾਂਦਾ ਹੈ ਕਿ ਇਸਦੇ ਅਪਵਿੱਤਰ ਖੂਨ ਦੀ ਬੂੰਦ ਵੀ ਜ਼ਮੀਨ ਨੂੰ ਨਾ ਛੂਹਵੇ ।
ਅੰਤ ਨੂੰ ਅੱਜ ਦੇ ਦਿਨ ਰੋਮ ਸ਼ਹਿਰ ਦੇ ਇੱਕ ਚੌਂਕ ਵਿੱਚ ਲੱਕੜਾਂ ਦਾ ਢੇਰ ਲਗਾਕੇ ਬਰੂਨੋ ਨੂੰ ਉੱਤੇ ਖੜ੍ਹਾ ਕੇ ਅੱਗ ਲਗਾ ਦਿੱਤੀ ਜਾਂਦੀ ਹੈ ।

ਬਰੂਨੋ ਦੀ ਦੇਹ ਨੂੰ ਸਾੜਨ ਵਾਲੇ ਸਾਇਦ ਇਹ ਭੁੱਲ ਜਾਂਦੇ ਹਨ ਕਿ ਵਿਚਾਰ ਕਦੇ ਸਾੜੇ ਨਹੀਂ ਜਾ ਸਕਦੇ । ਵਕਤ ਬੀਤ ਜਾਂਦਾ ਹੈ ਵਿਕਸਤ ਹੋ ਚੁੱਕੀ ਵਿਗਿਆਨ ਬਰੂਨੋ ਦੀ ਇੱਕ ਇੱਕ ਗੱਲ ਉੱਤੇ ਮੋਹਰ ਲਗਾ ਦਿੰਦੀ ਹੈ। ਤਾਰਿਆਂ ਦੇ ਪੁੱਤ ਨੂੰ ਸਾੜਨ ਵਾਲੀ ਸੱਤਾ ਨੂੰ ਆਉਣ ਵਾਲੀਆਂ ਸਦੀਆਂ ਚ ਹੂੰਝ ਦਿਤਾਂ ਜਾਂਦਾ ਹੈ। ਅਤੇ ਕੁੱਲ ਲੋਕਾਈ ਬਰੂਨੋ ਤੋਂ ਮਾਫ਼ੀ ਮੰਗਦੀ ਹੋਈ ਉਸਦਾ ਬੁੱਤ ਰੋਮ ਸ਼ਹਿਰ ਦੇ ਓਸੇ ਚੌਂਕ ਵੀ ਸਥਾਪਿਤ ਕਰਦੀ ਹੈ।

ਇਹ ਬੁੱਤ ਅੱਜ ਵੀ ਉਹਨਾਂ ਲੋਕਾਂ ਲਈ ਚਾਨਣ ਮੁਨਾਰਾ ਹੈ ਜੋ ਅਪਣੇ ਵਿਗਿਆਨਕ ਵਿਚਾਰਾਂ ਲਈ ਬੋਲਣਾ ਅਤੇ ਖੜਨਾ ਜਾਣਦੇ ਹਨ । ਇਹ ਬੁੱਤ ਉਹਨਾਂ ਲੋਕਾਂ ਲਈ ਇੱਕ ਸੋਚਣ ਵਾਲਾ ਵਿਸ਼ਾ ਹੈ ਹੋ ਅੱਜ ਸਿਰਫ ਸਲੇਬਸਾਂ ਚ ਸਿਮਟੀ ਵਿਗਿਆਨ ਦੇ ਕਾਗ਼ਜ਼ ਖਾਂਦੇ ਹਨ ਅਤੇ ਪੇਪਰਾਂ ਚ ਉਲਟੀਆਂ ਕਰਦੇ ਹਨ ।
ਅੱਜ ਸਾਰੇ ਸੰਸਾਰ ਦੇ ਸੋਚਨਸ਼ੀਲ ਲੋਕ ਬਰੂਨੋ ਦੀ ਸ਼ਹਾਦਤ ਨੂੰ ਯਾਦ ਕਰਦਾ ਹਨ ਅਤੇ ਪ੍ਰੇਰਨਾ ਲੈਂਦੇ ਹਨ ਤਾਂ ਕਿ ਸਾਡੇ ਦੂਆਲੇ ਪਸਰੀ ਗੈਰ ਵਿਗਿਆਨਕ ਸੋਚ , ਅੰਧ ਵਿਸ਼ਵਾਸ਼ ਅਤੇ ਲੋਟੂ ਰਾਜ ਨੂੰ ਖਤਮ ਕਰ ਸਕਣ । -ਯੋਧਾ ਸਿੰਘ

16/01/2022

ਦਿਲ ਦੀ ਹਰ ਧੜਕਣ ਨਾਲ
ਰੂਹ ਵਿਚ ਵੀ ਕੁਝ ਧੜਕਣਾ ਚਾਹੀਦਾ
ਦੂਜੇ ਦੇ ਪੈਰ ਚੁਭਿਆ ਕੰਡਾ
ਆਪਣੇ ਪੈਰ ਵੀ ਰੜਕਣਾ ਚਾਹੀਦਾ ..ਦਰਸ਼ਨ ਬੁੱਟਰ (ਮਹਾਂਕੰਬਣੀ ਵਿੱਚੋਂ )

Address

Vill. Boolpur, P. O. Thatta Nawan
Kapurthala
144601

Opening Hours

Monday 8am - 8pm
Tuesday 8am - 8pm
Wednesday 8am - 8pm
Thursday 8am - 8pm
Friday 8am - 8pm
Saturday 8am - 8pm
Sunday 8am - 8pm

Telephone

9417225022

Website

Alerts

Be the first to know and let us send you an email when Baba Bir Singh Ji Library Boolpur posts news and promotions. Your email address will not be used for any other purpose, and you can unsubscribe at any time.

Share

Category