Azad Lok Dal

Azad Lok Dal Contact information, map and directions, contact form, opening hours, services, ratings, photos, videos and announcements from Azad Lok Dal, Political organisation, Kapurthala Town.

"ਆਜਾਦ ਲੋਕ ਦਲ " - ਆਜਾਦ ਸੋਚ ਅਤੇ ਪੰਜਾਬ ਦੀਆ ਰਵਾਇਤੀ ਰਾਜਨੀਤਿਕ ਪਾਰਟੀਆ ਤੋਂ ਅੱਕ ਅਤੇ ਦੁਖੀ ਹੋ ਚੁੱਕੇ ਆਜ਼ਾਦ ਅਤੇ ਵਧੀਆ ਸੋਚ ਦੇ ਲੋਕਾ ਦੁਆਰਾ ਇਕੱਠੇ ਹੋਕੇ ਸਰਕਾਰਾ ਦੇ ਜਬਰ ਜ਼ੁਲਮ ਦੇ ਖਿਲਾਫ, ਗਰੀਬ ਮਜਲੂਮਾਂ ਦੇ ਹੱਕਾ ਦੀ ਰਾਖੀ ਲਈ ਬਣਾਇਆ ਗਿਆ ਸੰਗਠਨ ਹੈ। ਜਿਹੜਾ ਗਰੀਬ ਮਜਲੂਮਾ ਦੇ ਹੱਕਾ ਲਈ ਖੜਨ ਅਤੇ ਲੜਨ ਲਈ ਵਚਨਬੰਧ ਹੈ। ਸਾਰੇ ਪੰਜਾਬ ਵਿੱਚ ਜਿਥੇ ਵੀ ਲੋਕਾਂ ਨੂੰ ਲੋੜ ਹੈ। ਅਸੀਂ ਇਨਸਾਫ ਅਤੇ ਹੱਕ ਦਵਾਉਣ ਲਈ ਤੁਹਾਡੀ ਮਦਦ ਲਈ ਅੱਗੇ ਆਵਾਂਗੇ।
ਆਓ ਸਾਰੇ ਰਲਕੇ ਇੱਕ ਸੋਚ ਇੱਕ ਆਵਾਜ਼ ਹੋਇਆ

ਆਪਣੇ ਪੰਜਾਬ ਦੇ ਵਧੀਆ ਭਵਿੱਖ ਲਈ।
" ਆਜ਼ਾਦ ਲੋਕ ਦਲ - ਨਵੀਂ ਸੋਚ ਨਵਾਂ ਪੰਜਾਬ "
ਸਾਡੇ ਨਾਲ ਜੁੜਨ ਲਈ ਸੰਪਰਕ ਕਰੋ।
ਪਾਰਟੀ ਸੰਸਥਾਪਕ - ਸੁਰਜੀਤ ਸਿੰਘ ਪ੍ਰਧਾਨ
ਮੋ: 76968-78000.

31/10/2024

🙏🏻ਇਹ ਰੋਸ਼ਨੀ ਦਾ ਤਿਓਹਾਰ ਤੁਹਾਡੀ ਜਿੰਦਗੀ ‘ਚ
ਸੁਖਹ ਤੇ ਸਮ੍ਰਿਧੀ ਦੀ ਬਹਾਰ ਲਿਆਵੇ ਅਤੇ ਹਰ ਚੇਹਰੇ ਤੇ ਖੁਸ਼ੀ
ਲਿਆਵੇ।
ਤੁਹਾਨੂੰ ਸਬ ਨੂੰ ਦੀਵਾਲੀ ਦੀਆ ਬਹੁਤ ਬਹੁਤ ਮੁਬਾਰਕਾਂ।
🪔🪔🪔🪔 🪔🪔🪔🪔🪔🪔🪔🪔🪔🙏🏻

ਸੁਰਜੀਤ ਸਿੰਘ ਪ੍ਰਧਾਨ ਬਸਪਾ ਵਲੋਂ ਵਿਧਾਨ ਸਭਾ ਕਪੂਰਥਲਾ ਦੇ ਹਲਕਾ ਇੰਚਾਰਜ ਨਿਯੁਕਤ । ਬਸਪਾ ਦੇ ਜਲੰਧਰ ਦਫਤਰ ਵਿਖੇ ਮੀਟਿੰਗ ਕੀਤੀ ਗਈ । ਜਿਸ ਦੌਰਾ...
02/08/2024

ਸੁਰਜੀਤ ਸਿੰਘ ਪ੍ਰਧਾਨ ਬਸਪਾ ਵਲੋਂ ਵਿਧਾਨ ਸਭਾ ਕਪੂਰਥਲਾ ਦੇ ਹਲਕਾ ਇੰਚਾਰਜ ਨਿਯੁਕਤ ।

ਬਸਪਾ ਦੇ ਜਲੰਧਰ ਦਫਤਰ ਵਿਖੇ ਮੀਟਿੰਗ ਕੀਤੀ ਗਈ । ਜਿਸ ਦੌਰਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ਼ੀ ਅਤੇ ਬਸਪਾ ਰਾਸ਼ਟਰੀ ਕੋਆਰਡੀਨੇਟਰ ਵਿਪੁਲ ਕੁਮਾਰ ਵਲੋਂ ਵਿਧਾਨ ਸਭਾ ਕਪੂਰਥਲਾ ਦੇ ਪਾਰਟੀ ਵਰਕਰਾਂ ਨਾਲ ਵਿਚਾਰ ਕਰਕੇ ਸ.ਸੁਰਜੀਤ ਸਿੰਘ ਪ੍ਰਧਾਨ ਨੂੰ ਵਿਧਾਨ ਸਭਾ ਕਪੂਰਥਲਾ ਦਾ ਹਲਕਾ ਇੰਚਾਰਜ ਲਗਾਇਆ ਗਿਆ। ਇਸ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਨੇ ਆਖਿਆ ਕਿ ਸ.ਸੁਰਜੀਤ ਸਿੰਘ ਪ੍ਰਧਾਨ ਤਕਰੀਬਨ ਦੋ ਦਹਾਕਿਆਂ ਤੋਂ ਹਲਕਾ ਕਪੂਰਥਲਾ ਦੀ ਸਿਆਸਤ ਵਿੱਚ ਸਰਗਰਮ ਹਨ ਅਤੇ ਹਲਕੇ ਦੇ ਲੋਕਾਂ ਵਿੱਚ ਵੱਧੀਆ ਅਕਸ ਰੱਖਦੇ ਹਨ।ਉਹਨਾਂ ਆਖਿਆ ਕਿ ਪਿੱਛਲੀਆਂ ਵਿਧਾਨ ਸਭਾ ਚੋਣਾਂ 2022 ਦੌਰਾਨ ਕਪੂਰਥਲਾ ਹਲਕੇ ਦੇ ਲੋਕਾਂ ਨੇ ਬਸਪਾ ਗਠਜੋੜ ਦੇ ਉਮੀਦਵਾਰ ਨੂੰ 8500 ਵੋਟਾਂ ਦੇਕੇ ਆਪਣਾ ਭਰੋਸਾ ਜਤਾਇਆ ਸੀ। ਉਹ ਉਮੀਦ ਕਰਦੇ ਹਨ ਕਿ ਸ.ਸੁਰਜੀਤ ਸਿੰਘ ਪ੍ਰਧਾਨ ਪਾਰਟੀ ਨੂੰ ਹਕਲੇ ਵਿੱਚ ਹੋਰ ਮਜਬੂਤ ਕਰਨਗੇ । ਇਸ ਦੌਰਾਨ ਸ.ਸੁਰਜੀਤ ਸਿੰਘ ਨੇ ਸਾਰੀ ਬਸਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਵਿਸ਼ੇਸ਼ ਤੋਰ ਤੇ ਰਾਸ਼ਟਰੀ ਕੋਆਰਡੀਨੇਟਰ ਭੈਣ ਕੁਮਾਰੀ ਮਾਇਆਵਤੀ ਜੀ ਅਤੇ ਸੂਬਾ ਪ੍ਰਧਾਨ ਸ.ਜਸਵੀਰ ਸਿੰਘ ਗੜੀ ਅਤੇ ਸੂਬਾ ਜਰਨਲ ਸਕੱਤਰ ਤਰਸੇਮ ਥਾਪਰ ਦਾ ਧੰਨਵਾਦ ਕੀਤਾ। ਸ.ਸੁਰਜੀਤ ਸਿੰਘ ਪ੍ਰਧਾਨ ਨੇ ਆਖਿਆ ਕਿ ਬਸਪਾ ਪਾਰਟੀ ਵਲੋਂ ਉਹਨਾਂ ਨੂੰ ਦਿੱਤੀ ਗਈ ਜਿੰਮੇਦਾਰੀ ਨੂੰ ਬਖੂਬੀ ਨਿਭਾਉਣਗੇ ਅਤੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਾਜਿਰ ਰਹਿਣਗੇ।ਇਸ ਦੌਰਾਨ ਬਸਪਾ ਮਾਝਾ ਜੋਨ ਦੇ ਇੰਚਾਰਜ ਅਤੇ ਸੂਬਾ ਜਰਨਲ ਸਕੱਤਰ ਚੋਧਰੀ ਗੁਰਨਾਮ ਸਿੰਘ,ਕਪੂਰਥਲਾ ਜਿਲਾ ਪ੍ਰਧਾਨ ਹਰਿੰਦਰ ਸ਼ੀਤਲ, ਲਖਵਿੰਦਰ ਸਿੰਘ ਲੱਖਾਂ, ਮੱਖਣ ਸਿੰਘ ਆਦਿ ਹਾਜਿਰ ਰਹੇ ।

ਬੀਤੇ ਦਿਨੀ ਆਜਾਦ ਲੋਕ ਦਲ ਦੀ ਸਾਰੀ ਇਕਾਈ ਦੀ ਸਹਿਮਤੀ ਨਾਲ ਆਜਾਦ ਲੋਕ ਦਲ ਦਾ ਬਹੁਜਨ ਸਮਾਜ ਪਾਰਟੀ (ਬਸਪਾ) ਚ' ਰਲੇਵਾਂ ਕੀਤਾ। ਕਿਉਕਿ ਦੋਵੇਂ ਪਾਰਟ...
02/07/2024

ਬੀਤੇ ਦਿਨੀ ਆਜਾਦ ਲੋਕ ਦਲ ਦੀ ਸਾਰੀ ਇਕਾਈ ਦੀ ਸਹਿਮਤੀ
ਨਾਲ ਆਜਾਦ ਲੋਕ ਦਲ ਦਾ ਬਹੁਜਨ ਸਮਾਜ ਪਾਰਟੀ (ਬਸਪਾ) ਚ' ਰਲੇਵਾਂ ਕੀਤਾ। ਕਿਉਕਿ ਦੋਵੇਂ ਪਾਰਟੀਆਂ ਦਾ ਮੁੱਖ ਉਦੇਸ਼ ਲੋਕਾ ਦੇ ਹੱਕ ਅਤੇ ਹਕੁਕਾ ਦੀ ਲੜਾਈ ਲੜਨਾ ਹੈ ਇਸ ਲਈ ਆਜਾਦ ਲੋਕ ਦਲ ਦੇ ਸਾਰੇ ਵਰਕਰ ਬਹੁਜਨ ਸਮਾਜ ਪਾਰਟੀ ਦੀ ਮਜ਼ਬੂਤੀ ਅਤੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਗੇ।🙏

ਆਜ਼ਾਦ ਲੋਕ ਦਲ ਦਾ ਬਸਪਾ ਵਿੱਚ ਰਲੇਵਾਂ, ਸਾਰੀ ਪਾਰਟੀ ਹੋਈ ਬਸਪਾ ਵਿੱਚ ਸ਼ਾਮਿਲ - ਜਸਵੀਰ ਸਿੰਘ ਗੜ੍ਹੀ Jasvir Singh Garhi Surjit Singh Par...
30/06/2024

ਆਜ਼ਾਦ ਲੋਕ ਦਲ ਦਾ ਬਸਪਾ ਵਿੱਚ ਰਲੇਵਾਂ, ਸਾਰੀ ਪਾਰਟੀ ਹੋਈ ਬਸਪਾ ਵਿੱਚ ਸ਼ਾਮਿਲ - ਜਸਵੀਰ ਸਿੰਘ ਗੜ੍ਹੀ
Jasvir Singh Garhi Surjit Singh Pardhan

ਅਾਪ ਸਭ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਪੰਜਾਬ ਨਵਾਸੀਅਾਂ ਨੂੰ ਬਹੁਤ-ਬਹੁਤ ਮੁਬਾਰਕਾਂ
11/11/2023

ਅਾਪ ਸਭ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਪੰਜਾਬ ਨਵਾਸੀਅਾਂ ਨੂੰ ਬਹੁਤ-ਬਹੁਤ ਮੁਬਾਰਕਾਂ

ਅੱਜ ਮਿਤੀ 20/10/2023 ਨੂੰ ਆਜ਼ਾਦ ਲੋਕ ਦਲ ਦੀ ਮੀਟਿੰਗ ਪਾਰਟੀ ਆਫਿਸ ਵਿਖੇ ਕੀਤੀ ਗਈ । ਜਿਸ ਵਿੱਚ ਆਜ਼ਾਦ ਲੋਕ ਦਲ ਜਿਲਾ ਕਪੂਰਥਲਾ ਦੀ ਇਕਾਈ ਵਿੱਚ ਫ...
27/10/2023

ਅੱਜ ਮਿਤੀ 20/10/2023 ਨੂੰ ਆਜ਼ਾਦ ਲੋਕ ਦਲ ਦੀ ਮੀਟਿੰਗ ਪਾਰਟੀ ਆਫਿਸ ਵਿਖੇ ਕੀਤੀ ਗਈ । ਜਿਸ ਵਿੱਚ ਆਜ਼ਾਦ ਲੋਕ ਦਲ ਜਿਲਾ ਕਪੂਰਥਲਾ ਦੀ ਇਕਾਈ ਵਿੱਚ ਫੇਰ ਬਦਲ ਕਰਦੇ ਹੋਏ ਪਾਰਟੀ ਪ੍ਰਧਾਨ ਸੁਰਜੀਤ ਸਿੰਘ ਵੱਲੋਂ ਰੀਟਾਇਰਡ ਜੇ.ਈ. ਸ. ਹਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਅਜੀਤ ਨਗਰ ਕਪੂਰਥਲਾ ਨੂੰ ਆਜ਼ਾਦ ਲੋਕ ਦਲ ਜਿਲਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਅਗਾਮੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਸਾਰੇ ਅਹੁਦੇਦਾਰ ਅਤੇ ਵਰਕਰਾਂ ਨਾਲ ਸਲਾਹ ਕਰਕੇ ਅਹਿਮ ਫੈਂਸਲਾ ਲੈਂਦੇ ਹੋਏ ਆਜ਼ਾਦ ਲੋਕ ਦਲ ਵਲੋਂ “ਅ...
20/10/2023

ਅਗਾਮੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਸਾਰੇ ਅਹੁਦੇਦਾਰ ਅਤੇ ਵਰਕਰਾਂ ਨਾਲ ਸਲਾਹ ਕਰਕੇ ਅਹਿਮ ਫੈਂਸਲਾ ਲੈਂਦੇ ਹੋਏ ਆਜ਼ਾਦ ਲੋਕ ਦਲ ਵਲੋਂ “ਅਕਾਲੀ ਦਲ ਅਤੇ ਬਸਪਾ ਗੱਠਜੋੜ “ ਨੂੰ ਹਲਕਾ ਕਪੂਰਥਲਾ ਵਿਖੇ
ਦਿੱਤਾ ਗਿਆ ਸਮਰਥਨ ਵਾਪਿਸ ਲਿਆ ਗਿਆ ।ਇਸ ਦੌਰਾਨ ਪਾਰਟੀ ਪ੍ਰਧਾਨ ਸੁਰਜੀਤ ਸਿੰਘ ਵੱਲੋਂ ਆਖਿਆ ਗਿਆ ਕਿ ਵਿਧਾਨ ਸਭਾ ਚੋਣਾਂ 2022 ਉਹਨਾਂ ਦੀ ਪਾਰਟੀ ਵਲੋਂ ਹਲਕਾ ਕਪੂਰਥਲਾ ਵਿੱਚ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਸ ਦਵਿੰਦਰ ਸਿੰਘ ਢੱਪਈ ਨੂੰ ਸਮਰਥਨ ਦਿੱਤਾ ਗਿਆ ਸੀ ।ਪ੍ਰੰਤੂ ਭਵਿੱਖ ਵਿਚ ਹੋਣ ਵਾਲਿਆਂ ਚੋਣਾਂ ਵਿੱਚ ਆਜ਼ਾਦ ਲੋਕ ਦਲ ਆਜ਼ਾਦ ਅਤੇ ਨਿਰਪੱਖ ਹੈ ।ਅਗਲਾ ਫੈਂਸਲਾ ਜਲਦੀ ਪਾਰਟੀ ਦੀ ਇਕਾਈ ਨਾਲ ਸਲਾਹ ਕਰਕੇ ਲਿਆ ਜਾਵੇਗਾ ।

ਮਿਤੀ 11/07/2023 ਨੂੰ ਆਜ਼ਾਦ ਲੋਕ ਦਲ ਦੀ ਮੀਟਿੰਗ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਮੁੱਹਲਾ ਕਿੱਲਾ ਵਿਖੇ ਕੀਤੀ ਗਈ ।
15/07/2023

ਮਿਤੀ 11/07/2023 ਨੂੰ ਆਜ਼ਾਦ ਲੋਕ ਦਲ ਦੀ ਮੀਟਿੰਗ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਮੁੱਹਲਾ ਕਿੱਲਾ ਵਿਖੇ ਕੀਤੀ ਗਈ ।

ਅੱਜ ਮਿਤੀ 5/07/2023 ਨੂੰ ਆਜ਼ਾਦ ਲੋਕ ਦਲ ਪਾਰਟੀ ਵਲੋਂ ਮੁਹੱਲਾ ਅਜੀਤ ਨਗਰ ਕਪੂਰਥਲਾ ਵਿਖੇ ਪਾਰਟੀ ਦਫਤਰ ਖੋਲਿਆ ਗਿਆ ।ਜਿਸਦਾ ਉਦਘਾਟਨ ਦਰਗਾਹ ਲਾਲਾ...
07/07/2023

ਅੱਜ ਮਿਤੀ 5/07/2023 ਨੂੰ ਆਜ਼ਾਦ ਲੋਕ ਦਲ ਪਾਰਟੀ ਵਲੋਂ ਮੁਹੱਲਾ ਅਜੀਤ ਨਗਰ ਕਪੂਰਥਲਾ ਵਿਖੇ ਪਾਰਟੀ ਦਫਤਰ ਖੋਲਿਆ ਗਿਆ ।ਜਿਸਦਾ ਉਦਘਾਟਨ ਦਰਗਾਹ ਲਾਲਾ ਵਾਲੀ ਸਰਕਾਰ ਮੁਹੱਲਾ ਕਿਲਾ ਤੋਂ ਗੱਦੀਨਸ਼ੀਨ ਬਾਬਾ ਰਾਣੇ ਸ਼ਾਹ ਜੀ ਵਲੋਂ ਕੀਤਾ ਗਿਆ ।

ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਦੇਹਾਂਤ ਦੀ ਖ਼ਬਰ ਬਹੁਤ ਦੁੱਖਦਾਈ ਹੈ। ਉਹ ਆਪਣੇ ਆਪ ਵਿੱਚ ਰਾਜਨੀਤੀ ਦੀ ਇੱਕ ਸੰਸਥਾ ਸਨ। ਉਹ ਸਿਆਸਤ ਵਿੱਚ ਬਹੁ...
25/04/2023

ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਦੇਹਾਂਤ ਦੀ ਖ਼ਬਰ ਬਹੁਤ ਦੁੱਖਦਾਈ ਹੈ। ਉਹ ਆਪਣੇ ਆਪ ਵਿੱਚ ਰਾਜਨੀਤੀ ਦੀ ਇੱਕ ਸੰਸਥਾ ਸਨ। ਉਹ ਸਿਆਸਤ ਵਿੱਚ ਬਹੁਤ ਸਾਰਿਆਂ ਲਈ ਪ੍ਰੇਰਨਾ ਦਾ ਸ੍ਰੋਤ ਰਹਿਣਗੇ। ਪੰਜਾਬ ਅਤੇ ਪੰਜਾਬੀਅਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

Address

Kapurthala Town

Website

Alerts

Be the first to know and let us send you an email when Azad Lok Dal posts news and promotions. Your email address will not be used for any other purpose, and you can unsubscribe at any time.

Share