16/05/2018
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਾਪੂ ਲਾਲ ਬਾਦਸ਼ਾਹ ਜੀ ਦਾ ਕਿ ਇਤਿਹਾਸ ਹੈ
ਅਲਮਸਤ ਸੱਚੀ ਸਰਕਾਰ ਬਾਪੂ ਲਾਲ ਬਾਦਸ਼ਾਹ ਜੀ ਦਾ ਇਤਿਹਾਸ Histroy Of Bappu Lal Badshah ji nakodar , ਜੈ ਮਸਤਾਂ ਦੀ ਅੱਜ ਅਸੀ ਦੱਸਣ ਜਾ ਰਹੇ ਹਾਂ ਬਾਪੂ ਲਾਲ ਬਾਦਸ਼ਾਹ ਜੀ ਬਾਰੇ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ ਜਨਮ ਮਾਤਾ ਸੁਲੱਖੀ ਦੇਵੀ ਅਤੇ ਪਿਤਾ ਸ਼੍ਰੀ ਬਾਰੂ ਰਾਮ ਦੇ ਘਰ ਸਖਰਰੋੜੀ, ਲਾਲ ਟਿਕਾਣਾ ਸ਼ਹਿਰ, ਜ਼ਿਲਾ ਮੁਲਤਾਨ, ਪਾਕਿਸਤਾਨ ਵਿਚ ਹੋਇਆ। ਬਾਪੂ ਜੀ ਜਨਮ ਤੋਂ ਹੀ ਅਲਮਸਤ ਸਨ ਅਤੇ ਛੋਟੀ ਉਮਰ ਵਿਚ ਹੀ ਬਾਪੂ ਜੀ ਦਾ ਸਾਰਾ ਪਰਿਵਾਰ ਪਾਕਿਸਤਾਨ ਤੋਂ ਨਕੋਦਰ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਿਆ।
ਬਾਪੂ ਜੀ ਅਲਫ ਨੰਗੇ ਰਹਿੰਦੇ ਸਨ ਅਤੇ ਆਪਣੇ ਤਨ 'ਤੇ ਕੋਈ ਵੀ ਕੱਪੜਾ ਨਹੀਂ ਸਨ ਪਹਿਨਦੇ।
ਉਹ ਸ਼ਹਿਰ ਵਿਚ ਆਮ ਘੁੰਮਦੇ ਰਹਿੰਦੇ ਸਨ ਅਤੇ ਲੋਕਾਂ ਵਿਚ ਬਾਬਾ ਜੀ ਪ੍ਰਤੀ ਸ਼ਰਧਾ ਦਿਨੋ-ਦਿਨ ਵਧਦੀ ਗਈ। ਉਹ ਰਿਕਸ਼ੇ ਦੀ ਸਵਾਰੀ ਕਰਦੇ ਸਨ ਅਤੇ ਸੇਵਾਦਾਰ ਬਾਬਾ ਜੀ ਨੂੰ ਰਿਕਸ਼ੇ 'ਤੇ ਹੀ ਜਿਥੇ ਕਹਿਣ ਲੈ ਜਾਂਦੇ ਸਨ। ਉਨ੍ਹਾਂ ਨੂੰ ਮਾਇਆ ਨਾਲ ਮੋਹ ਨਹੀਂ ਸੀ। ਬਾਪੂ ਜੀ ਨੇ ਬਹੁਤ ਸਾਰੇ ਕੌਤਕ ਰਚਾਏ। ਹੌਲੀ-ਹੌਲੀ ਪੂਰੀ ਦੁਨੀਆ ਵਿਚ ਜਿਵੇਂ-ਜਿਵੇਂ ਪਤਾ ਲੱਗਦਾ ਗਿਆ ਸੰਗਤਾਂ ਬਾਪੂ ਜੀ ਦੇ ਦਰਸ਼ਨ ਕਰਨ ਨਕੋਦਰ ਆਉਣ ਲੱਗ ਪਈਆਂ। ਬਾਪੂ ਜੀ ਪਹਿਲਾਂ ਅੰਦਰਲੇ ਦਰਬਾਰ (ਕੋਠੀ) ਵਿਚ ਰਹਿੰਦੇ ਸਨ। ਸੰਗਤਾਂ ਬਾਪੂ ਜੀ ਨੂੰ ਬਹੁਤ ਪਿਆਰ ਕਰਦੀਆਂ ਸਨ। ਬਾਪੂ ਜੀ ਦੀ ਵਧਦੀ ਮਾਨਤਾ ਨੂੰ ਦੇਖਦੇ ਹੋਏ ਵੱਡਾ ਦਰਬਾਰ ਸੰਗਤਾਂ ਦੇ ਸਹਿਯੋਗ ਨਾਲ ਬਣਾਇਆ ਗਿਆ। ਉਨ੍ਹਾਂ ਨੇ ਆਪਣੇ ਜਿਊਂਦੇ ਜੀਅ ਹੀ ਆਪਣੇ ਹੱਥੀਂ ਆਪਣਾ ਮੇਲਾ ਆਪ ਸ਼ੁਰੂ ਕਰਵਾਇਆ ਅਤੇ ਹਰੇਕ ਸਾਲ ਸੈਂਕੜੇ ਕਲਾਕਾਰ ਅਤੇ ਕੱਵਾਲ ਮੇਲੇ ਵਿਚ ਆਪਣੀ ਹਾਜ਼ਰੀ ਲਗਾਉਂਦੇ। ਬਾਪੂ ਜੀ ਹਮੇਸ਼ਾ ਆਪਣੀ ਮਸਤੀ ਵਿਚ ਮਸਤ ਰਹਿੰਦੇ ਸਨ।
ਉਹ 27 ਮਾਰਚ 1999 ਨੂੰ ਸਾਰੀਆਂ ਸੰਗਤਾਂ ਨੂੰ ਰੋਂਦੇ ਕੁਰਲਾਉਂਦੇ ਹੋਏ ਛੱਡ ਕੇ ਚੋਲਾ ਛੱਡ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਲੱਖਾਂ ਸੰਗਤਾਂ ਦਰਬਾਰ 'ਤੇ ਮੱਥਾ ਟੇਕਣ ਪਹੁੰਚਣ ਲੱਗੀਆਂ। ਸੰਗਤਾਂ ਦੀ ਗਿਣਤੀ ਦਿਨੋ-ਦਿਨ ਵਧਦੀ ਗਈ ਅਤੇ ਰੋਜ਼ਾਨਾ ਹਜ਼ਾਰਾਂ ਸੰਗਤਾਂ ਦਰਬਾਰ 'ਤੇ ਪਹੁੰਚਣ ਲੱਗੀਆਂ। ਸੰਗਤਾਂ ਦੀ ਸਹੂਲਤ ਲਈ ਅਤੇ ਦਰਬਾਰ ਦੇ ਸਾਰੇ ਕੰਮ ਵਧੀਆ ਢੰਗ ਨਾਲ ਚਲਾਉਣ ਲਈ ਇਲਾਕੇ ਦੀਆਂ ਸੰਗਤਾਂ ਨੇ ਵਿਸ਼ਵ ਪ੍ਰਸਿੱਧ ਗਾਇਕ ਪਦਮਸ਼੍ਰੀ ਹੰਸਰਾਜ ਹੰਸ ਨੂੰ ਗੱਦੀ 'ਤੇ ਬਿਠਾ ਕੇ ਦਰਬਾਰ ਦੀ ਸੇਵਾ ਸੰਭਾਲੀ।
4 ਅਗਸਤ 2008 ਨੂੰ ਦਰਬਾਰ ਦੀ ਅਲਮਸਤ ਬਾਬਾ ਲਾਲ ਬਾਦਸ਼ਾਹ ਜੀ ਪ੍ਰਬੰਧਕ ਕਮੇਟੀ (ਰਜਿ.) ਨਕੋਦਰ ਦਾ ਗਠਨ ਕੀਤਾ ਗਿਆ ਅਤੇ ਸ਼੍ਰੀ ਪਵਨ ਗਿੱਲ ਨੂੰ ਚੇਅਰਮੈਨ ਬਣਾਇਆ ਗਿਆ। ਦੀਨਸ਼ੀਨ ਹੋਣ ਉਪਰੰਤ ਪਦਮਸ਼੍ਰੀ ਹੰਸ ਰਾਜ ਹੰਸ ਨੇ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਦੇ ਆਲੇ-ਦੁਆਲੇ ਦੀ ਸਾਫ-ਸਫਾਈ ਕਰਵਾਈ ਅਤੇ ਦਰਬਾਰ ਦੀ ਉਸਾਰੀ ਦਾ ਕੰਮ ਜੋ ਕਾਫੀ ਸਮੇਂ ਤੋਂ ਬੰਦ ਪਿਆ ਸੀ, ਉਸ ਨੂੰ ਸ਼ੁਰੂ ਕਰਵਾਇਆ। ਦਰਬਾਰ ਕਰੀਬ 6 ਏਕੜ ਵਿਚ ਬਣਿਆ ਹੈ, ਜਿਸ ਦੀਆਂ ਤਿਆਰੀਆਂ ਅਜੇ ਵੀ ਚੱਲ ਰਹੀਆਂ ਹਨ। ਪਦਮਸ਼੍ਰੀ ਹੰਸਰਾਜ ਹੰਸ ਦੀ ਦੇਖ-ਰੇਖ ਵਿਚ ਲੰਗਰ ਘਰ, ਲੰਗਰ ਸ਼ੈੱਡ ਬਰਾਂਡੇ, ਦਰਬਾਰ ਵਿਚ ਦੋ ਪਾਰਕਾਂ ਅਤੇ ਸੰਗਤਾਂ ਲਈ ਵੱਡੀ ਸ਼ੈੱਡ ਉਸਾਰੀ ਅਧੀਨ ਹੈ। ਦਰਬਾਰ ਵਿਚ ਸੰਗਤਾਂ ਨੂੰ ਸੂਫੀਇਜ਼ਮ ਨਾਲ ਜੋੜਨ ਲਈ ਲਗਾਤਾਰ ਤਿੰਨ ਸਾਲ ਸੂਫੀਇਜ਼ਮ ਦੇ ਪਸਾਰੇ ਲਈ ਅਤੇ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਏ ਗਏ, ਜਿਸ ਦੀ ਸੰਗਤਾਂ ਨੇ ਬਹੁਤ ਸ਼ਲਾਘਾ ਕੀਤੀ। ਪਦਮਸ਼੍ਰੀ ਹੰਸ ਜੋ ਪਿਛਲੇ ਕਈ ਦਹਾਕਿਆਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚ ਪਿਆਰ ਮੁਹੱਬਤ ਦਾ ਸੰਦੇਸ਼ ਦੇ ਰਹੇ ਸਨ,
ਉਸ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਦਿਆਂ ਦੁਨੀਆ ਦੇ ਪ੍ਰਸਿੱਧ ਗਜ਼ਲ ਗਾਇਕ ਜਨਾਬ ਗੁਲਾਮ ਅਲੀ ਖਾਨ ਸਾਹਿਬ, ਸ਼ੇਰ ਅਲੀ, ਮੇਹਰ ਅਲੀ ਅਤੇ ਹੋਰ ਬਹੁਤ ਸਾਰੇ ਸਰਹੱਦੋਂ ਪਾਰ ਦੇ ਕਲਾਕਾਰਾਂ ਨੂੰ ਦਰਬਾਰ 'ਤੇ ਲਿਆਂਦਾ ਤੇ ਇਸ ਮੁਹੱਬਤ ਦੀ ਸਾਂਝ ਨੂੰ ਹੋਰ ਪੱਕਿਆਂ ਕੀਤਾ। ਉਨ੍ਹਾਂ ਦੀ ਬਦੌਲਤ ਹੀ ਵਿਸ਼ਵ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਅਤੇ ਹੋਰ ਸੈਂਕੜੇ ਪ੍ਰਸਿੱਧ ਕਲਾਕਾਰ ਦਰਬਾਰ 'ਤੇ ਹਾਜ਼ਰੀ ਲਗਵਾ ਚੁੱਕੇ ਹਨ। ਪਦਮਸ਼੍ਰੀ ਹੰਸਰਾਜ ਹੰਸ ਦੀ ਮਿਹਨਤ ਸਦਕਾ ਅੱਜ ਲੱਖਾਂ ਸੰਗਤਾਂ ਦਰਬਾਰ 'ਤੇ ਪਹੁੰਚ ਕੇ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਦਰਬਾਰ ਦੀ ਸੁੰਦਰ ਡਿਊੜੀ (ਗੇਟ) ਬਣਾਇਆ ਗਿਆ ਹੈ। ਆਉਣ ਵਾਲੇ ਸਮੇਂ ਵਿਚ ਦਰਬਾਰ ਵਿਚ ਹੋਰ ਵੀ ਬਹੁਤ ਸਾਰੇ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ। ਬਾਬੂ ਵਿਸ਼ਵਾਮਿੱਤਰ ਸੋਂਧੀ ਅਤੇ ਬਾਬੂ ਐੱਮ. ਐੱਲ. ਸ਼ਿੰਗਾਰੀ ਬਿਨਾਂ ਕਿਸੇ ਲਾਲਚ ਦੇ ਨਿਸ਼ਕਾਮ ਸੇਵਾ ਕਰ ਰਹੇ ਹਨ ਅਤੇ ਦਰਬਾਰ ਦਾ ਪੂਰਾ ਹਿਸਾਬ-ਕਿਤਾਬ ਰੱਖ ਰਹੇ ਹਨ, ਜੋ ਇਕ ਸ਼ਲਾਘਾਯੋਗ ਕਦਮ ਹੈ। ਬਾਬਾ ਜੀ ਵੱਲੋਂ ਆਪ ਸ਼ੁਰੂ ਕਰਵਾਇਆ ਮੇਲਾ 18, 19 ਤੇ 20 ਜੁਲਾਈ ਨੂੰ ਬੜੀ ਧੂਮਧਾਮ ਨਾਲ ਗੱਦੀਨਸ਼ੀਨ ਪਦਮਸ਼੍ਰੀ ਹੰਸਰਾਜ ਹੰਸ ਦੀ ਯੋਗ ਅਗਵਾਈ ਵਿਚ ਕਰਵਾਇਆ ਜਾਂਦਾ ਹੈ। ਮੇਲੇ ਵਿਚ ਤਿੰਨੋਂ ਦਿਨ ਹੀ ਲੱਖਾਂ ਸੰਗਤਾਂ ਪਹੁੰਚਦੀਆਂ ਹਨ