28/05/2026
ਈਦ-ਉੱਲ -ਅਜ਼ਹਾ ਦੀਆਂ ਸਮੂਹ ਲੋਕਾਈ ਅਤੇ ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਲੱਖ ਲੱਖ ਵਧਾਈਆਂ ।
ਈਦ-ਉੱਲ ਅਜ਼ਹਾ ਈਦ -ਉੱਲ-ਫਿਤਰ ਤੋਂ ਬਾਅਦ ਦੂਜਾ ਵੱਡਾ ਤਿਉਹਾਰ ਹੈ । ਇਸ ਤਿਉਹਾਰ ਦੇ ਹੋਰ ਵੱਖ ਵੱਖ ਨਾਮ : ਈਦ-ਅਲ-ਅਜ਼ਹਾ, ਈਦ-ਅਲ-ਕੁਰਬਾਨ, ਈਦ-ਅਲ-ਅਧਹਾ, ਅਲ-ਈਦ-ਅਲ ਕਬੀਰ (ਵੱਡੀ ਈਦ), ਈਦ-ਅਲ-ਬਕਰ, ਬਕਰੀਦ ਆਦਿ ਵੀ ਪ੍ਰਚਲਿਤ ਹਨ ।
ਈਦ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮਤਲਬ ਦਾਅਵਤ ਜਾਂ ਖੁਸ਼ੀ ਸਾਂਝੀ ਕਰਨਾ, ਪ੍ਰਸੰਨਤਾ ਦਾਇਕ ਖਾਣਾ ਤੇ ਖੁਆਉਣਾ, ਛੁੱਟੀ ਆਦਿ ਵੀ ਹਨ । ਪੰਜਾਬੀ, ਭਾਰਤੀ ਅਤੇ ਏਸ਼ੀਅਨ ਸੱਭਿਆਚਾਰ ਵਿੱਚ ਈਦ-ਅਲ-ਬਕਰ, ਬਕਰੀਦ ਅਤੇ ਬਕਰਾ ਈਦ ਵਧੇਰੇ ਪ੍ਰਚਲਿਤ ਸ਼ਬਦ ਹਨ । ਅਰਬੀ ਭਾਸ਼ਾ ਦਾ ਹੀ ਸ਼ਬਦ ‘ਅਜ਼ਹਾ’ ਜਾਂ ਅਧਹਾ ਹੈ, ਜਿਸ ਤੋਂ ਭਾਵ ਹਲਾਲ ਕਰਨਾ ਜਾਂ ਕੁਰਬਾਨੀ ਕਰਨ ਤੋਂ ਹੈ । ਇਹ ਸ਼ਬਦ ਭਾਵੇਂ ਬੋਲਚਾਲ ਪੱਖੋਂ ਵੱਖ ਵੱਖ ਹਨ ਪਰੰਤੂ ਸਾਰਿਆਂ ਦਾ ਮਤਲਬ , ਕੁਰਬਾਨੀ ਵਾਲੀ ਈਦ, ਭਾਵ ਆਪਣੇ ਵੱਲੋਂ ਕੀਤੀ ਕੁਰਬਾਨੀ ਦੀ ਖੁਸ਼ੀ ਨੂੰ ਪਰਿਵਾਰ, ਰਿਸ਼ਤੇਦਾਰ, ਗਰੀਬ ਅਤੇ ਸਮਾਜ ਵਿਚ ਹੋਰ ਲੋੜਵੰਦ ਲੋਕਾਂ ਨਾਲ ਸਾਂਝੀ ਕਰਨਾ ਹੈ ।
ਬਕਰਾ ਈਦ ਨੂੰ ਸੰਸਾਰ ਭਰ ਦੇ ਮੁਸਲਿਮ ਭਾਈਚਾਰੇ ਵੱਲੋਂ ਸ਼ਰਧਾ, ਸਾਦਗੀ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ । ਇਹ ਤਿਉਹਾਰ ਹਜ਼ਰਤ ਇਬਰਾਹੀਮ (ਅਲੈਸਲਾਮ) ਵਲੋਂ ਆਪਣੇ ਇਕਲੌਤੇ ਤੇ ਪਿਆਰੇ ਪੁੱਤਰ ਦੀ ਰੱਬ ਦੀ ਰਜ਼ਾ ਲਈ ਕੁਰਬਾਨੀ ਦੀ ਯਾਦ ਦਾ ਪ੍ਰਤੀਕ ਹੈ । ਆਰਥਿਕ ਤੌਰ ’ਤੇ ਇਸ ਤਿਉਹਾਰ ਦੌਰਾਨ ਜਾਨਵਰਾਂ ਦੀ ਭਾਰੀ ਖਰੀਦੋ-ਫਰੋਖਤ ਹੁੰਦੀ ਹੈ ਜੋ ਸਮਾਜ ਅਤੇ ਮੁਲਕ ਦੀ ਆਰਥਿਕ ਮਜ਼ਬੂਤੀ ਤੇ ਵਪਾਰਕ ਵਿਕਾਸ ਦਾ ਆਧਾਰ ਬਣਦਾ ਹੈ ।
ਈਦ ਦਾ ਤਿਉਹਾਰ ਰੱਬ ਦੀ ਰਜ਼ਾ ਲਈ ਸਮਰਪਿਤ, ਸ਼ਰਧਾ, ਦਿਆਲਤਾ ਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ ਅਤੇ ਵਿਸ਼ੇਸ਼ ਰੂਪ ’ਚ ਰੱਬ ਦੀ ਖੁਸ਼ੀ ਲਈ ਗਰੀਬਾਂ ਤੇ ਲੋੜਵੰਦਾਂ ਵਾਸਤੇ ਕੁੱਝ ਕੁਰਬਾਨ ਕਰਨ ਤੋਂ ਹੈ 🙏🏻
Kejrival #
ਇੰਜੀ ਇੰਦਰ ਜੀਤ ਸਿੰਘ ( ਐਫ ਆਈ ਈ ) ਐਡਵੋਕੇਟ, ਨਿਆਮੀਵਾਲਾ । ਜਿਲਾ ਪ੍ਰਧਾਨ ਸੇਵਾ ਮੁਕਤ ਅਧਿਕਾਰੀ/ ਕਰਮਚਾਰੀ ਵਿੰਗ ਫਰੀਦਕੋਟ । ਮੈਂਬਰ ਵਿੱਦਿਆ ਵਿਕਾਸ ਬੋਰਡ ਪੰਜਾਬ ।
ਜ਼ਿਲਾ ਪ੍ਰਧਾਨ ਸਿੱਖਿਆ ਵਿੰਗ ਫਰੀਦਕੋਟ ।