20/09/2019
ਜਿੱਥੇ ਮੇਰੇ ‘ਵੱਡਿਆਂ’ ਦਾ ਤੁਰ ਗਿਆ ਪੂਰ ਨੀ
ਉਸ ਪਿੰਡ ਦਾ ਸੁਣੀਦਾ ਰਾਹ ਮਾੜਾ...,,
ਦਾਦਿਆੰ ਦਾ ਪੂਰ ਕਈ ਵਰੇ ਪਹਿਲਾੰ ਤੁਰ ਗਿਆ ਸੀ...ਚਾਚੇ ਤਾਇਆੰ ਦੇ ਪੂਰ ਚੋੰ ਦੋ ਚਾਚੇ ਛੱਡ ਕੇ ਸਾਰੇ ਵਾਰੋ ਵਾਰੀ ਤੁਰ ਗਏ..ਡੇਢ ਕੁ ਸਾਲ ਪਹਿਲਾੰ ਮੇਰਾ ਪਿਓ.. ਹੁਣ ਪਿਛਲੇ ਦਿਨੀੰ ਤਾਇਆ ਜੀ ਚਲੇ ਗਏ..
ਭਾਵੇੰ ਆਉਣ ਜਾਣ ਬਣਿਐ ਦੁਨੀਆੰ 'ਤੇ ਪਰ ਉਹ ਭਲੇ ਵੇਲ਼ੇ ਸਨ ਤੇ ਭਲੇ ਲੋਕ ਸਨ..'
ਮੇਰੇ ਤਾਇਆ ਜੀ (ਮੇਜਰ ਸਿੰਘ ਬਰਾੜ) ਨੱਬੇਵੇੰ ਦਹਾਕੇ 'ਚ ਸਾਡੇ ਪਿੰਡ ਦੇ ਸਰਪੰਚ ਰਹੇ..ਉਦੋੰ ਸਰਪੰਚੀਆੰ ਹੁਣ ਵਰਗੀਆੰ ਨਈੰ ਸਨ..ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਸੀ ਬੱਸ ਘਰੋੰ ਖਰਚਾ ਕਰਕੇ ਲੋਕਾੰ ਦੀ ਭਲਾਈ...ਸਾਰੀ ਉਮਰ ਇਕ ਸਿਆਸੀ ਪਾਰਟੀ ਨਾਲ ਜੁੜੇ ਰਹੇ..ਹੁਣ ਤਾੰ ਸਰਪੰਚ ਆਥਣ ਨੂੰ ਪਾਰਟੀ ਬਦਲ ਲੈੰਦਾ ਨਿੱਜੀ ਫਾਇਦੇ ਦੇਖ ਕੇ..ਜਾ ਅਗਲੇ ਡੰਡੇ ਨਾਲ ਬਦਲਾਅ ਲੈੰਦੇ...ਰੋਜ਼ਾਨਾ ਆਥਣੇ ਕੋਈ ਸਰਕਾਰੀ ਅਧਿਕਾਰੀ ਆਥਣੇ 'ਦਾਰੂ' ਆਲਾ ਬੈਠਾ ਚੁਟਕਲੇ ਸੁਣਾਈ ਜਾੰਦਾ ਹੁੰਦਾ...ਕਈ ਵਾਰ ਆਥਣੇ ਦਸ-ਦਸ ਬੰਦੇ ਦਾਰੂ ਆਲੇ ਆਣ ਬਹਿੰਦੇ...ਪਰ ਮੈੰ ਕਦੇ ਇਨਾੰ ਨੂੰ ਮੱਥੇ ਵੱਟ ਪਾਉਦਿਆੰ ਨੀ ਦੇਖਿਆ ਸੀ...ਜੋ ਜੀਅ ਆਵੇ ਸੋ ਰਾਜ਼ੀ ਜਾਵੇ ਆਲਾ ਮਾਹੌਲ ਸੀ...ਸਵੇਰੇ ਤੋੰ ਲੈ ਕੇ ਸ਼ਾਮ ਤੱਕ ਲੋਕ ਸੇਵਾ..ਲੱਗਭੱਗ ਰੋਜ਼ਾਨਾ ਕੋਈ ਜੀਪ-ਕਾਰ ਆਲਾ ਚੜਾ ਲੈ ਜਾੰਦਾ ਤੇ ਹਨੇਰੇ ਘਰੇ ਮੁੜਨਾ..ਜਾ ਆਪ ਸਕੂਟਰ ਤੇ ਚਲੇ ਜਾੰਦੇ...ਤਾਇਆ ਜੀ ਇਕ ਕਾਲਾ ਲੈਦਰ ਦਾ ਝੋਲਾ ਹੁੰਦਾ ਤੇ ਝੋਲੇ 'ਚ 38 ਬੋਰ ਰਿਵਾਲਵਰ..ਉਸ ਝੋਲੇ ਚ ਕਦੇ ਕੋਈ ਬੱਚਿਆ ਲਈ ਫਰੂਟ ਨਾ ਡਰਾਈ ਫਰੂਟ ਨਾ ਸਬਜ਼ੀ ਭਾਜੀ ਜਾੰ ਕਿਸੇ ਤਰੀਕੇ ਬਣਾਏ ਨੋਟਾੰ ਦੀ ਥਹੀ..ਨਾ ਕਦੇ ਮੈੰ ਵੇਖੀੰ ਨਾ ਘਰਦਿਆੰ ਨੇ...ਤੜਕੇ ਆਵਦੀ ਜੇਬ ਭਰਕੇ ਘਰੋੰ ਤੁਰਦੇ ਤੇ ਉਧਰੋੰ ਲਗਭਗ ਖਾਲੀ ਜੇਬ ਮੁੜਦੇ..., ਆਹ !!! ਸਰਪੰਚੀਆੰ ਸੀ ਉਨਾੰ ਸਮਿਆੰ ਦੀਆੰ ਤੇ ਆਹ !! ਰੁਤਬੇ..,,ਏਵੇੰ ਘਰਾਣੇ ਜਿੰਦਾ ਰਹਿੰਦੇ ਤੇ ਖ਼ਾਨਦਾਨ ਚਲਦੇ...ਵਕਤ ਨਾਲ ਬਹੁਤ ਕੁਛ ਬਦਲ ਜਾੰਦਾ...,
ਬੰਦੇ ਨੂੰ ਕਾਫ਼ੀ ਗੁਣ-ਔਗੁਣ ਵਿਰਾਸਤ ਜਾੰ ਖ਼ਾਨਦਾਨ 'ਚੋੰ ਪ੍ਰਾਪਤ ਹੁੰਦੇ, ਸਾਡੇ ਚ ਵੀ ਬਥੇਰੇ ਗੁਣ ਔਗੁਣ ਖ਼ਾਨਦਾਨੀ ਆ ਜੇ ਚਾਰ ਬੰਦੇ ਮਾੜਾ ਕਹਿੰਦੇ ਤਾੰ ਦਸ ਬੰਦੇ ਹਿੱਕ ਠੋਕ ਕੇ ਚੰਗਾ ਕਹਿਣ ਵਾਲੇ ਵੀ ਹੈਗੇ...ਇਹ ਕਦਰਾੰ ਕੀਮਤਾੰ ਤੇ ਗੁਣ ਔਗਣ ਰਾਤੋ ਰਾਤ ਜਾੰ ਇਕ ਦੋ ਦਿਨਾੰ ਚ ਨੀ ਪੈਦਾ ਹੋ ਜਾਇਆ ਕਰਦੇ, ਪੀੜੀਆੰ ਲੱਗ ਜਾੰਦੀਆੰ ਇਨਾੰ ਨੂੰ ਪੈਦਾ ਹੁੰਦਿਆੰ...ਨਾ ਇਹ ਕਦਰਾੰ ਕੀਮਤਾੰ ਕਿਸੇ ਅੰਦਰ ਭਰੀਆੰ ਜਾ ਸਕਣ..ਇਹ ਤੱਤ ਖ਼ੂਨ 'ਚ ਹੁੰਦੇ ਪੀੜੀਦਰ ਪੀੜੀ ਖ਼ੂਨ ਚ ਅੱਗੇ ਤੁਰਦੇ...,ਸਾਰਾ ਖਾਨਦਾਨ ਸੰਤੁਸ਼ਟ ਤੇ ਸਕੂਨ ਭਰੀ ਜ਼ਿੰਦਗੀ ਜੀਅ ਰਿਹੈ..ਸਾਡੇ ਵੱਡਿਆੰ ਦਾ ਸਾਡੀ ਸਖ਼ਸ਼ੀਅਤ ਉਸਾਰੀ 'ਚ ਪੂਰਾ ਪ੍ਰਭਾਵ ਅਤੇ ਵਡੇਰਾ ਯੋਗਦਾਨ ਹੈ..,ਕੱਲ ਹੀ ਭਤੀਜੇ ਨੂੰ ਸਮਝਾ ਕੇ ਹਟਿਆੰ ਕਿ ਤਰੱਕੀ ਬਥੇਰੀ ਹੋਗੀ ਕਰਦੇ ਵੀ ਰਹਿਣਾ...ਪਰ ਸਾਡੇ ਵੱਡਿਆੰ ਵਰਗੇ ਇਨਸਾਨਾੰ ਨੇ ਨੀ ਕਦੇ ਦੁਬਾਰਾ ਨੀ ਮਿਲਣਾ..ਪੂਰ ਚੱਲਦੇ ਰਹਿਣੇ...