Youth Akali Dal Jaito

Youth Akali Dal Jaito Official page of Youth Akali Dal JAITO Constituency. Stay connected with us for more updates.

01/08/2018

"ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ"
ਇਹੀ ਸ਼ੋਸ਼ੇਬਾਜ਼ੀ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਾਸਲ ਕੀਤੀ ਸੀ, ਪਰ ਇਹ ਵਾਅਦਾ ਵਫਾ ਨਾ ਹੋਇਆ ਅਤੇ 30 ਸਾਲਾਂ ਬਾਅਦ ਪੰਜਾਬ 'ਚ ਕਿਸਾਨਾਂ ਦੀ ਕੁਰਕੀ ਦੇ ਹੁਕਮਾਂ ਨੇ ਕਿਸਾਨਾਂ ਨੂੰ ਆਰਥਿਕ ਅਤੇ ਮਾਨਸਿਕ ਰੋਗੀ ਬਰਾਬਰ ਕਰ ਦਿੱਤਾ ਹੈ। ਪਿੰਡ ਉੱਡਤ ਸੈਦੇਵਾਲਾ ਦੇ ਕਿਸਾਨ ਸੁਰਜੀਤ ਸਿੰਘ ਨੂੰ ਕਰਜ਼ੇ ਪਿੱਛੇ ਜੇਲ੍ਹ ਵਿੱਚ ਕੈਦ ਕੀਤਾ ਗਿਆ ਅਤੇ ਕਿਸਾਨ ਜੱਥੇਬੰਦੀਆਂ ਨੂੰ ਧਰਨੇ 'ਤੇ ਬੈਠਣਾ ਪਿਆ। ਅੰਨਦਾਤਾ ਨੂੰ ਜੇਲ੍ਹ ਭੇਜਣ ਨਾਲ ਕਾਂਗਰਸ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।

30/07/2018

ਕਾਂਗਰਸੀ ਆਗੂਆਂ ਉੱਤੇ ਰੇਤ ਮਾਫੀਆ ਚਲਾਉਣ ਦੇ ਦੋਸ਼ ਵਾਰ ਵਾਰ ਸਾਹਮਣੇ ਆ ਰਹੇ ਹਨ ਅਤੇ ਗੁੰਡਾ ਤੰਤਰ ਲੋਕਤੰਤਰ ਉੱਤੇ ਭਾਰੀ ਪੈ ਰਿਹਾ ਹੈ। ਸਾਰੇ ਪੰਜਾਬ ਵਿੱਚੋਂ ਨਾਜਾਇਜ਼ ਮਾਈਨਿੰਗ ਤੇ ਉਠਾਏ ਸਾਡੇ ਸਵਾਲਾਂ ਨੂੰ ਇਸ ਖ਼ਬਰ ਨੇ ਸਾਬਿਤ ਕਰ ਦਿੱਤਾ ਹੈ ਕਿਉਂਕਿ ਖ਼ਬਰ ਅਨੁਸਾਰ ਅਲਾਟ ਹੋਈ ਜ਼ਮੀਨ ਤੋਂ ਬਿਨਾ ਕਿਸੇ ਹੋਰ ਥਾਂ ਤੋਂ ਰੇਤ ਭਰਨਾ ਬਿਨਾ ਸਿਆਸੀ ਅਤੇ ਪ੍ਰਸ਼ਾਸਨਿਕ ਮਿਲੀ ਭੁਗਤ ਦੇ ਸੰਭਵ ਨਹੀਂ। ਰੇਤ ਦੇ ਨਾਜਾਇਜ਼ ਖਣਨ ਦਾ ਸੱਚ ਲੋਕਾਂ ਸਾਹਮਣੇ ਲਿਆਉਣ ਗਏ ਪੱਤਰਕਾਰਾਂ ਦੀ ਟੀਮ 'ਤੇ ਜਾਨਲੇਵਾ ਹਮਲਾ ਕੀਤਾ ਗਿਆ, ਕੈਮਰੇ ਤੋੜੇ ਗਏ ਅਤੇ ਟੀਮ ਮੈਂਬਰ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਲੜ ਰਹੇ ਹਨ।

ਇਸ ਜ਼ਾਲਮਾਨਾ ਹਮਲੇ ਦੀ ਨਿੰਦਿਆ ਕਰਦਾ ਹੋਇਆ ਮੈਂ ਇਹਨਾਂ ਪੱਤਰਕਾਰਾਂ ਦੀਆਂ ਕੋਸ਼ਿਸ਼ਾਂ ਦੀ ਦਿਲੋਂ ਸ਼ਲਾਘਾ ਕਰਦਾ ਹਾਂ ਕਿ ਉਹਨਾਂ ਨੇ ਇਹ ਸੱਚ ਉਜਾਗਰ ਕਰਨ ਲਈ, ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪੱਤਰਕਾਰੀ ਧਰਮ ਨਿਭਾਇਆ।

ਕਾਨੂੰਨ ਨੂੰ ਟਿੱਚ ਸਮਝਣਾ, ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰੀ ਨੂੰ ਨਿਡਰਤਾ ਨਾਲ ਸੱਚ ਬੋਲਣ ਤੋਂ ਰੋਕਣਾ, ਕੀ ਕਾਂਗਰਸ ਦਾ ਅਜਿਹਾ ਤਾਨਾਸ਼ਾਹੀ ਰਾਜ ਪੰਜਾਬ ਦੀ ਜਨਤਾ ਨੂੰ ਮਨਜ਼ੂਰ ਹੋਵੇਗਾ ?

The allegations of sand mafia being run by the Congress leaders are repeatedly being reported. It appears that democracy is falling prey to the Gunda system and the government in the state is least bothered about it. Journalists who brought out the truth of illegal sand mining have been brutally assaulted and are struggling for life in the hospital. Flouting law, impeding with the fourth pillar of democracy from speaking the truth, will the people of Punjab accept such dictatorial control of the Congress? News18 Punjab

29/07/2018
24/07/2018

ਅਜਿਹੇ ਅਨੇਕਾਂ ਕੇਸ ਸਾਹਮਣੇ ਆਏ ਹਨ ਜਿਹਨਾਂ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਅਕਾਲੀਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਵਿਰੁੱਧ ਝੂਠੇ ਕੇਸ ਦਰਜ ਕਰਨ ਲਈ ਵਿਜੀਲੈਂਸ ਮਹਿਕਮੇ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਅਜਿਹਾ ਖ਼ਾਸ ਵਰਕਰਾਂ ਅਤੇ ਆਗੂਆਂ ਵਿਰੁੱਧ ਬਦਲਾਖੋਰੀ ਵਜੋਂ, ਅਤੇ ਨਾਲ ਹੀ ਅਕਾਲੀ ਵਰਕਰਾਂ ਨੂੰ ਧਮਕਾਉਣ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਸਮਰਥਨ ਕਰਨ ਲਈ ਮਜਬੂਰ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਕੋਈ ਵੀ ਪੁਲਿਸ ਅਫਸਰ, ਜੋ ਅਕਾਲੀਆਂ ਨੂੰ ਸ਼ਿਕਾਰ ਬਣਾਉਣ ਲਈ ਕਾਂਗਰਸ ਪਾਰਟੀ ਦੇ ਹੱਥਾਂ ਦਾ ਖਿਡੌਣਾ ਬਣੇਗਾ, ਉਸ ਨੂੰ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸੂਬੇ 'ਚ ਸੱਤਾ ਵਿੱਚ ਆਉਣ 'ਤੇ ਉਸਦੇ ਬੁਰੇ ਕੰਮਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਅਸੀਂ ਨਾ ਸਿਰਫ਼ ਸਾਰੇ ਝੂਠੇ ਕੇਸਾਂ ਦੀ ਪਛਾਣ ਅਤੇ ਰੱਦ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕਾਂਗੇ, ਬਲਕਿ ਪੁਲਿਸ ਅਫਸਰਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਾਂਗੇ ਜਿਨ੍ਹਾਂ ਦੀ ਨਿਗਰਾਨੀ ਹੇਠ ਇਹ ਦਰਜ ਕੀਤੇ ਗਏ। ਬੇਕਸੂਰਾਂ ਉੱਤੇ ਹੁੰਦੇ ਅਤਿਆਚਾਰ ਨੂੰ ਖ਼ਤਮ ਕਰਨ ਦਾ ਇਹ ਇੱਕੋ ਇੱਕ ਤਰੀਕਾ ਹੈ ਅਤੇ ਸਾਡਾ ਅਜਿਹਾ ਕਰਨਾ ਝੂਠੇ ਕੇਸਾਂ ਦੇ ਸ਼ਿਕਾਰ ਬੇਗੁਨਾਹਾਂ ਦੇ ਜ਼ਖਮਾਂ ਉੱਤੇ ਮੱਲ੍ਹਮ ਲਗਾਉਣ ਵਰਗਾ ਹੋਵੇਗਾ।

A number of cases have come to light that clearly expose that the Vigilance department is being misused to target Akalis by registering false cases against them. This is being done as part of a vendetta against particular workers and leaders as well as a general drive to browbeat Akali workers and force them to support the Congress party. Any police officer who becomes a willing tool in the hands of the Congress party in its bid to victimize Akalis, would be held accountable for his misdeeds when the SAD-BJP alliance returns to power in the State. We will take all necessary steps not only to identify and cancel all false cases but also take the strictest action against police officers who registered the cases in the first place. This is the only way to end victimization of innocents and to heal the wounds of the wronged.

19/07/2018

ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਕੁਰਕੀ ਦੀ ਕਾਰਵਾਈ ਸ਼ੁਰੂ ਕਰਕੇ ਹਜ਼ਾਰਾਂ ਕਰਜ਼ਾ ਪੀੜਤ ਕਿਸਾਨਾਂ ਦੀ ਜ਼ਮੀਨ ਵੇਚਣ ਦੀ ਇਜਾਜ਼ਤ ਨਹੀਂ ਦੇਵੇਗਾ। ਸ਼੍ਰੋਮਣੀ ਅਕਾਲੀ ਦਲ ਕੇਡਰ ਇਸ ਅਣਮਨੁੱਖੀ ਮਾਮਲੇ ਦੇ ਵਿਰੋਧ ਵਿੱਚ ਪੂਰੇ ਜੀ-ਜਾਨ ਨਾਲ ਸੰਘਰਸ਼ ਕਰੇਗਾ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਸਹਿਕਾਰੀ ਮੰਤਰੀ ਐਸ ਐਸ ਰੰਧਾਵਾ ਨੂੰ 12,635 ਕਿਸਾਨਾਂ ਦੇ ਖਿਲਾਫ ਕਾਰਵਾਈਆਂ ਤੋਂ ਬਾਅਦ 30 ਸਾਲਾਂ ਬਾਅਦ ਪੰਜਾਬ ਅੰਦਰ ਕੁਰਕੀ ਦੁਬਾਰਾ ਚਾਲੂ ਕਰਨ ਦੀ ਆਗਿਆ ਕਿਉਂ ਦਿੱਤੀ। ਇਸ ਬੇਰਹਿਮ ਫ਼ੈਸਲੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ 2 ਤੋਂ 5 ਲੱਖ ਰੁਪਏ ਦੇ ਕਰਜ਼ੇ ਵਾਲੇ ਛੋਟੇ ਕਿਸਾਨ ਹੋਏ ਹਨ। ਇਹ ਸਿਰਫ ਹੋਰ ਕਿਸਾਨਾਂ ਨੂੰ ਖੁਦਕੁਸ਼ੀਆਂ ਵੱਲ੍ਹ ਤੋਰੇਗਾ। ਅਸੀਂ ਕਾਂਗਰਸ ਨੂੰ ਉਸਦੇ 'ਕਰਜ਼ਾ ਕੁਰਕੀ ਖ਼ਤਮ' ਅਤੇ ਕਰਜ਼ਾ ਮਾਫੀ ਦੇ ਵਾਅਦਿਆਂ ਤੋਂ ਭੱਜਣ ਨਹੀਂ ਦਿਆਂਗੇ।

The SAD will not allow Cong govt to sell off land of thousands of indebted farmers by initiating kurki proceedings. SAD cadre will oppose this inhuman act tooth and nail in the field. Punjab CM should tell people why he allowed Cooperation minister SS Randhawa to re-start kurki in Punjab after 30 years by proceeding against 12,635 farmers. Small farmers with loans between Rs 2 to 5 lakh to be most affected by this cruel decision. This will only drive more farmers towards su***de. We will not allow Cong to go back on its promises of debt waiver and ‘karja kurki khatam’ promise.

05/07/2018
21/06/2018

ਅਸੀਂ ਚੁੱਪਚਾਪ ਆਪਣਾ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ, ਕਿਉਂਕਿ ਸਾਡਾ ਕੰਮ ਖ਼ੁਦ ਬੋਲਦਾ ਹੈ! ਅਸੀਂ ਨੌਜੁਆਨਾਂ ਨੂੰ, ਆਪਣੇ ਕੀਤੇ ਵਾਅਦੇ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ। ਜਿੱਥੇ ਆਪਣੇ ਕਾਰਜਕਾਲ ਦੌਰਾਨ ਕਾਂਗਰਸ ਸਰਕਾਰ ਸਿਰਫ 24,683 ਨੌਕਰੀਆਂ ਹੀ ਦੇ ਸਕੀ, ਉੱਥੇ ਅਸੀਂ ਆਪਣੇ ਸੇਵਾ ਕਾਲ ਦੌਰਾਨ, ਸਿੱਧੇ ਤੌਰ 'ਤੇ 2, 28, 780 ਨੌਕਰੀਆਂ ਦਿੱਤੀਆਂ ਅਤੇ ਲੱਖਾਂ ਨੌਕਰੀਆਂ ਦੇ ਮੌਕੇ ਅਸਿੱਧੇ ਰੂਪ 'ਚ ਪੈਦਾ ਕੀਤੇ।
We believe in working in silence, because our work speaks for itself. We offered more government jobs to the youth than we promised. Where the Congress government could only create 24,683 jobs during their tenure, we created 2, 28, 780 direct jobs and lakhs of job opportunities during our term.

19/06/2018

Address

Jindal Colony
Jaito
151202

Telephone

9779200089

Website

Alerts

Be the first to know and let us send you an email when Youth Akali Dal Jaito posts news and promotions. Your email address will not be used for any other purpose, and you can unsubscribe at any time.

Contact The Organization

Send a message to Youth Akali Dal Jaito:

Share