Hoshiarpur Helpost

Hoshiarpur Helpost This page is for help post for Hoshiarpurians, here you can post anything friends related Hoshiarpur. you can post here if you are seeking job, any goods

01/05/2023

ਅੱਠਵੀ ਜਮਾਤ ਦਾ ਨਤੀਜਾ; ਜ਼ਿਲ੍ਹੇ ਦੇ 23 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਸਥਾਨ ਕੀਤਾ ਹਾਸਲ

- ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪੇ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਦੀਆਂ ਦਿੱਤੀਆਂ ਵਧਾਈਆਂ
ਹੁਸ਼ਿਆਰਪੁਰ, 28 ਅਪ੍ਰੈਲ
ਅੱਜ ਮਿਤੀ 28.04.2023 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਜਿਸ ਵਿਚ 356 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਸਥਾਨ ਹਾਸਲ ਕੀਤਾ।

ਇਸ ਮੈਰਿਟ ਸੂਚੀ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ 23 ਵਿਦਿਆਰਥੀਆਂ ਨੇ ਆਪਣਾ ਸਥਾਨ ਬਣਾਇਆ। ਜਿਸ ਵਿਚ ਸਰਕਾਰੀ ਸਕੂਲਾਂ ਦੇ 14 ਅਤੇ ਪਾ੍ਈਵੇਟ ਸਕੂਲਾਂ ਦੇ 9 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਸਥਾਨ ਬਣਾਇਆ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਦੌਰਾਨ ਵਿਦਿਆਰਥੀਆਂ, ਉਨ੍ਹਾਂ ਦੇ ਮਾਪੇ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਦੀਆਂ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿਚ ਵੀ ਇਸੇ ਤਰਾਂ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਹਰਭਗਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਧੀਰਜ ਵਸ਼ਿਸ਼ਟ ਨੇ ਸਰਕਾਰੀ ਸਕੂਲਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵਧਾਈ ਦਿੱਤੀ। ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਇਹ ਵਿਦਿਆਰਥੀਆਂ ਨੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।

07/04/2023

Rating to our cabinet Minister Brahm Shankar Jimpa..1 to 10 according to performance till now. Pls comment... Only Rating with reason..

07/04/2023

Love Hoshiarpur

Earthquake at 4.5….
21/03/2023

Earthquake at 4.5….

D.C Hoshiarpur orders, relaxation till 30th june
02/06/2020

D.C Hoshiarpur orders, relaxation till 30th june

01/06/2020

Today market will be open till 7pm.

From tomorrow Hoshiarpur city remain open from 7 am to 6 pm.
14/05/2020

From tomorrow Hoshiarpur city remain open from 7 am to 6 pm.

A new women's ethnic wear store opened at Govt.college chowk, Phagwara Road Hoshiarpur, A complete range of Ladies suits...
13/05/2020

A new women's ethnic wear store opened at Govt.college chowk, Phagwara Road Hoshiarpur, A complete range of Ladies suits, plazo suits, lowers, kurtas etc at cheapest rates. Kindly visit asap.

12/05/2020

Today 8 Pm predictions please...

28/04/2020

ਪੰਜਾਬ ਸਰਕਾਰ ਦੀ ਬੇਹਤਰੀਨ ਪਹਿਲ : ਕੋਟਾ 'ਚ ਫਸੇ ਹੁਸ਼ਿਆਰਪੁਰ ਦੇ ਦੋ ਵਿਦਿਆਰਥੀਆਂ ਦੀ ਘਰ ਵਾਪਸੀ
-ਸਪੈਸ਼ਲ ਬੱਸਾਂ ਰਾਹੀਂ ਘਰਾਂ ਤੱਕ ਮੁਫ਼ਤ ਪਹੁੰਚਾਇਆ ਗਿਆ
-ਹੁਸ਼ਿਆਰਪੁਰ ਦੀ ਪ੍ਰੀਤੀ ਤੇ ਮਿਥਲੇਸ਼ ਪਹੁੰਚੇ ਆਪਣੇ-ਆਪਣੇ ਘਰ
-ਪੰਜਾਬ ਸਰਕਾਰ ਲੌਕਡਾਊਨ ਕਾਰਨ ਹੋਰ ਰਾਜਾਂ 'ਚ ਫਸੇ ਆਪਣੇ ਨਾਗਰਿਕਾਂ ਦੀ ਘਰ ਵਾਪਸੀ ਲਈ ਗੰਭੀਰ : ਡਿਪਟੀ ਕਮਿਸ਼ਨਰ
-ਵਿਦਿਆਰਥੀਆਂ ਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਹੁਸ਼ਿਆਰਪੁਰ, 28 ਅਪ੍ਰੈਲ:
ਆਪਣੇ-ਆਪਣੇ ਘਰਾਂ ਤੋਂ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰਨ ਲਈ ਰਾਜਸਥਾਨ ਦੇ ਕੋਟਾ ਗਏ ਹੁਸ਼ਿਆਰਪੁਰ ਦੇ ਦੋ ਵਿਦਿਆਰਥੀ ਬੀਤੀ ਰਾਤ ਸਹੀ ਸਲਾਮਤ ਆਪਣੇ ਘਰ ਵਾਪਸ ਆ ਗਏ ਹਨ। ਬੱਚਿਆਂ ਦੀ ਵਾਪਸੀ 'ਤੇ ਜਿਥੇ ਉਹ ਆਪਣੇ ਪਰਿਵਾਰ ਨਾਲ ਖੁਸ਼ ਹਨ, ਉਥੇ ਉਹ ਅਤੇ ਉਨਾਂ ਦੇ ਮਾਤਾ-ਪਿਤਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਨਾਂ ਦੀ ਕੋਸ਼ਿਸ਼ ਸਦਕਾ ਦੋਵੇਂ ਹੀ ਬੱਚੇ ਆਪਣੇ ਪਰਿਵਾਰ ਵਿੱਚ ਵਾਪਸ ਆਏ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਲੌਕਡਾਊਨ ਦੇ ਚੱਲਦਿਆਂ ਪੰਜਾਬ ਸਰਕਾਰ ਹੋਰ ਰਾਜਾਂ ਵਿੱਚ ਫਸੇ ਆਪਣੇ ਨਾਗਰਿਕਾਂ ਦੀ ਘਰ ਵਾਪਸੀ ਲਈ ਗੰਭੀਰ ਹੈ, ਜਿਸ ਦਾ ਨਤੀਜਾ ਹੈ ਕਿ ਅੱਜ ਜ਼ਿਲੇ ਦੇ ਦੋ ਵਿਦਿਆਰਥੀਆਂ ਨੂੰ ਕੋਟਾ ਤੋਂ ਵਾਪਸ ਉਨਾਂ ਦੇ ਘਰ ਪਹੁੰਚਾਇਆ ਗਿਆ ਹੈ। ਉਨਾਂ ਕਿਹਾ ਕਿ ਬੱਚਿਆਂ ਨੂੰ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਨਾਂ ਦੀ ਸਿਹਤ ਜਾਂਚ ਕਰਕੇ ਉਨਾਂ ਨੂੰ ਉਨਾਂ ਦੇ ਘਰ ਪਹੁੰਚਾਇਆ ਗਿਆ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਤਖਤ ਸ੍ਰੀ ਹਜੂਰ ਸਾਹਿਬ ਵਿੱਚ ਫ਼ਸੇ ਹੁਸ਼ਿਆਰਪੁਰ ਜ਼ਿਲੇ ਦੇ ਸ਼ਰਧਾਲੂਆਂ ਨੂੰ ਵੀ ਵਾਪਸ ਲਿਆਉਣ ਲਈ ਬੱਸਾਂ ਸ੍ਰੀ ਹਜ਼ੂਰ ਸਾਹਿਬ ਪਹੁੰਚ ਗਈਆਂ ਹਨ ਅਤੇ ਉਨਾਂ ਨੂੰ ਵੀ ਜਲਦ ਹੀ ਉਨਾਂ ਦੇ ਘਰਾਂ ਵਿੱਚ ਪਹੁੰਚਾ ਦਿੱਤਾ ਜਾਵੇਗਾ।
ਕੋਟਾ ਵਿੱਚ ਮੈਡੀਕਲ ਦੀ ਕੋਚਿੰਗ ਲੈਣ ਗਈ ਹੁਸ਼ਿਆਰਪੁਰ ਦੀ ਪ੍ਰੀਤੀ ਅਤੇ ਆਈ.ਆਈ.ਟੀ. ਦੀ ਟਰੇਨਿੰਗ ਲੈਣ ਗਏ ਮਿਸ਼ਲੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਉਹ 26 ਅਪ੍ਰੈਲ ਨੂੰ ਦੁਪਹਿਰ ਬਾਅਦ ਕੋਟਾ ਤੋਂ ਹੁਸ਼ਿਆਰਪੁਰ ਲਈ ਰਵਾਨਾ ਹੋਏ ਸਨ। ਉਨਾਂ ਦੱਸਿਆ ਕਿ ਪੂਰੇ ਰਸਤੇ ਵਿੱਚ ਉਨਾਂ ਦਾ ਖਾਸ ਧਿਆਨ ਰੱਖਿਆ ਗਿਆ। ਉਨਾਂ ਨੂੰ ਜਿਥੇ ਉਨਾਂ ਦੇ ਘਰਾਂ ਤੱਕ ਮੁਫ਼ਤ ਪਹੁੰਚਾਇਆ ਗਿਆ, ਉਥੇ ਰਸਤੇ ਵਿੱਚ ਉਨਾਂ ਨੂੰ ਸਮੇਂ-ਸਮੇਂ ਸਿਰ ਖਾਣਾ ਵੀ ਮੁਹੱਈਆ ਕਰਵਾਇਆ ਗਿਆ। ਉਨਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਸਰਕਾਰ ਨੇ ਕੋਟਾ ਵਿੱਚ ਫ਼ਸੇ ਪੰਜਾਬ ਦੇ ਸਾਰੇ ਵਿਦਿਆਰਥੀਆਂ ਨੂੰ ਉਨਾਂ ਦੇ ਘਰ ਵਾਪਸ ਪਹੁੰਚਾਉਣ ਦਾ ਜੋ ਯਤਨ ਕੀਤਾ ਹੈ, ਉਹ ਪ੍ਰਸ਼ੰਸਾਯੋਗ ਹੈ।
ਮਿਥਲੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਉਹ ਪਿਛਲੇ ਸਾਲ ਮਈ ਵਿੱਚ ਕੋਟਾ ਵਿੱਚ ਆਈ.ਆਈ.ਟੀ. ਦੀ ਕੋਚਿੰਗ ਲੈਣ ਗਿਆ ਸੀ ਅਤੇ ਇਸ ਸਾਲ 8 ਜਨਵਰੀ ਨੂੰ ਹੁਸ਼ਿਆਰਪੁਰ ਆਇਆ ਸੀ ਅਤੇ 15 ਨੂੰ ਵਾਪਸ ਕੋਟਾ ਚਲਾ ਗਿਆ ਸੀ। ਕੋਚਿੰਗ ਲੈਣ ਦੌਰਾਨ ਹੀ ਦੇਸ਼ ਭਰ ਵਿੱਚ ਲੌਕਡਾਊਨ ਦੇ ਚਲਦਿਆਂ ਉਹ ਉਥੇ ਫ਼ਸ ਗਿਆ ਅਤੇ ਵਾਪਸ ਹੁਸ਼ਿਆਰਪੁਰ ਨਹੀਂ ਆ ਸਕਿਆ। ਇਸ ਦੌਰਾਨ ਕੋਚਿੰਗ ਇੰਸਟੀਚਿਊਟ ਦੇ ਸੰਪਰਕ ਵਿੱਚ ਸੀ, ਉਨਾਂ ਤੋਂ ਪਤਾ ਚਲਿਆ ਕਿ ਪੰਜਾਬ ਸਰਕਾਰ ਨੇ ਆਪਣੇ ਵਿਦਿਆਰਥੀਆਂ ਨੂੰ ਘਰ ਵਾਪਸ ਭੇਜਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੈ ਅਤੇ ਅੱਜ ਉਹ ਵਾਪਸ ਆਪਣੇ ਘਰ ਆ ਸਕਿਆ ਹੈ।
ਪ੍ਰੀਤੀ ਨੇ ਕਿਹਾ ਕਿ ਉਹ ਕੋਟਾ ਵਿੱਚ ਮੈਡੀਕਲ ਦੀ ਕੋਚਿੰਗ ਲਈ ਪਿਛਲੇ ਸਾਲ ਮਈ ਵਿੱਚ ਗਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਹੁਸ਼ਿਆਰਪੁਰ ਆਉਣਾ ਨਹੀਂ ਹੋਇਆ। ਪ੍ਰੀਤੀ ਨੇ ਕਿਹਾ ਕਿ ਲੌਕਡਾਊਨ ਤੋਂ ਬਾਅਦ ਉਹ ਕੋਟਾ ਵਿੱਚ ਫ਼ਸ ਗਈ, ਜਿਸ ਤੋਂ ਬਾਅਦ ਘਰ ਵਾਲੇ ਕਾਫ਼ੀ ਪ੍ਰੇਸ਼ਾਨ ਸਨ, ਲੇਕਿਨ ਪੰਜਾਬ ਸਰਕਾਰ ਨੇ ਇਕ ਬੇਹਤਰੀਨ ਪਹਿਲ ਕਰਦੇ ਹੋਏ ਉਨਾਂ ਵਰਗੇ ਸੈਂਕੜੇ ਵਿਦਿਆਰਥੀਆਂ ਨੂੰ ਘਰ ਵਾਪਸ ਭੇਜਣ ਲਈ ਯਤਨ ਕੀਤਾ ਹੈ, ਉਸ ਲਈ ਉਹ ਸਰਕਾਰ ਦੀ ਹਮੇਸ਼ਾਂ ਧੰਨਵਾਦੀ ਰਹੇਗੀ।

Address

Hoshiarpur
146001

Telephone

+919023456466

Website

Alerts

Be the first to know and let us send you an email when Hoshiarpur Helpost posts news and promotions. Your email address will not be used for any other purpose, and you can unsubscribe at any time.

Share