01/01/2024
ਲੋਕ ਪੱਖੀ ਵਿਭਾਗੀ ਹੈਲਪ ਪਲੇਟਫਾਰਮ/ ਸੈਂਟਰ ਜਨਤਾ ਨੂੰ ਸਮਰਪਿਤ
- ਡਿਜੀਟਲ ਹੈਲਪ ਪਲੇਟਫਾਰਮ/ ਸੈਂਟਰ ਰਾਹੀਂ ਵਿਭਾਗੀ ਕੰਮ ਕਰਵਾਉਣ ਲਈ ਲੋਕਾਂ ਨੂੰ ਦਿੱਤੀ ਜਾਵੇਗੀ ਹਰੇਕ ਲੋੜੀਂਦੀ ਜਾਗਰੂਕਤਾ/ਸਹਾਇਤਾ
- ਡਿਜੀਟਲ ਹੈਲਪ ਪਲੇਟਫਾਰਮ/ ਸੈਂਟਰ ਵਿਚ ਆਈਆਂ ਫੀਡਬੈਕ, ਸੁਝਾਵਾਂ ਅਤੇ ਕਾਰਜਪ੍ਰਣਾਲੀ ਦੀ ਨਿਰੰਤਰ ਕੀਤੀ ਜਾਵੇਗੀ ਸਮੀਖਿਆ
1 ਜਨਵਰੀ 2024
ਲੋਕ ਪੱਖੀ ਹੈਲਪ ਸੈਂਟਰ/ ਪਲੇਟਫਾਰਮ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਦੇ ਵਿਭਾਗੀ ਕੰਮ ਕਰਵਾਉਣ ਦੌਰਾਨ ਲੋਕਾ ਦੀ ਜਿੰਦਗੀ ਆਸਾਨ ਕੀਤੀ ਜਾ ਸਕੇ । ਇਹ ਜੋ ਨਾਗਰਿਕ ਪੱਖੀ ਪਲੇਟਫਾਰਮ/ ਹੈਲਪ ਸੈਂਟਰ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ ਜਿੱਥੇ ਵਿਭਾਗੀ ਕੰਮ ਕਰਵਾਉਣ ਵਿੱਚ ਲੋਕਾਂ ਦੀ ਸਹਾਇਤਾ/ਜਾਗਰੂਕ ਕਰੇਗਾ, ਉੱਥੇ ਆਮ ਜਨਤਾ ਦੀਆਂ ਫੀਡਬੈਕ ਅਤੇ ਸੁਝਾਵਾਂ ਨੂੰ ਵੀ ਪ੍ਰਾਪਤ ਕਰੇਗਾ। ਇਸ ਦੀ ਨਿਰੰਤਰ ਸਮੀਖਿਆ ਕੀਤੀ ਜਾਵੇਗੀ, ਤਾਂ ਜੋ ਲੋਕਾਂ ਤੱਕ ਇਸ ਲੋਕ ਪੱਖੀ ਪਲੇਟਫਾਰਮ/ ਹੈਲਪ ਸੈਂਟਰ ਦਾ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਆਮ ਜਨਤਾ ਨੂੰ ਕੰਮ ਸਬੰਧਤ ਹਰੇਕ ਜਾਣਕਾਰੀ ਅਤੇ ਸੇਵਾ ਵੀ ਇਸ ਹੈਲਪ ਸੈਂਟਰ/ਪਲੇਟਫਾਰਮ ਰਾਹੀਂ ਮੁਹੱਈਆ ਕਰਵਾਈ ਜਾਵੇਗੀ। ਵੱਖ ਵੱਖ ਵਿਭਾਗਾ ਨਾਲ ਸਬੰਧਤ ਕੰਮ , ਸੁਝਾਅ ਵੀ ਦਿੱਤੇ ਜਾ ਸਕਦੇ ਹਨ,ਜੋ ਸਬੰਧਤ ਦਫ਼ਤਰ ਵਿਚ ਇਹ ਆਪਣੇ ਆਪ ਪਹੁੰਚ ਜਾਣਗੇ ।