Aas Kiran Drug Counselling & Rehabilitation Centre

Aas Kiran Drug Counselling & Rehabilitation Centre ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ?

31/12/2025

Nangal Isher & Jaspal Singh Preet Nangal Presents Title- Daadi Kehndi Laalan Nu Label- Nangal Isher Singer- Bhai Ravinder Singh UK (Leeds) +447576093105Recor...

31/12/2025

Today 4pm Sharp
Daadi Kehndi Laalan Nu
ਦਾਦੀ ਕਹਿੰਦੀ ਲਾਲਾਂ ਨੂੰ
Full Video Releasing on YouTube
Audio Available On all audio music platforms

ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਦੀ ਪ੍ਰਬੰਧਕੀ ਕਮੇਟੀ ਬਦਲਣ ਤੇ ਕੇਂਦਰ ਵਿਖੇ "ਸ਼ੁਕਰਾਨਾ ਸਮਾਗਮ" ਦਾ ਆਯੋਜਨ ਕਰਵਾਇਆ ਗਿਆ।ਗੁਰੂ...
31/12/2025

ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਦੀ ਪ੍ਰਬੰਧਕੀ ਕਮੇਟੀ ਬਦਲਣ ਤੇ ਕੇਂਦਰ ਵਿਖੇ "ਸ਼ੁਕਰਾਨਾ ਸਮਾਗਮ" ਦਾ ਆਯੋਜਨ ਕਰਵਾਇਆ ਗਿਆ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹੁਸ਼ਿਆਰਪੁਰ ਵਿਖੇ ਟਾਂਡਾ ਬਾਈਪਾਸ ਰੋਡ ਸਥਿਤ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਦੀ ਪ੍ਰਬੰਧਕੀ ਕਮੇਟੀ ਬਦਲਣ ਤੇ ਕੇਂਦਰ ਵਿਖੇ "ਸ਼ੁਕਰਾਨਾ ਸਮਾਗਮ" ਦਾ ਆਯੋਜਨ ਕਰਵਾਇਆ ਗਿਆ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਸਪ੍ਰੀਤ ਸਿੰਘ ਬਾਬਕ ਵਾਲਿਆਂ ਦੇ ਜਥੇ ਵਲੋਂ ਕੀਰਤਨ ਅਤੇ ਸ ਹਰਵਿੰਦਰ ਸਿੰਘ ਨੰਗਲ ਈਸ਼ਰ, ਸ ਬਲਵਿੰਦਰ ਸਿੰਘ ਢਿੱਲੋਂ, ਸੁਖਵੀਰ ਸਿੰਘ ਝੂਟੀ, ਡਾ ਜਸਵਿੰਦਰ ਸਿੰਘ ਡੋਗਰਾ ਵਲੋਂ ਵੀਚਾਰਾਂ ਦੀ ਸਾਂਝ ਪਾਈ। ਇਸ ਸਮੇਂ ਜਾਣਕਾਰੀ ਦਿੰਦਿਆਂ ਡਾਕਟਰ ਜਸਵਿੰਦਰ ਸਿੰਘ ਡੋਗਰਾ ਨੇ ਦੱਸਿਆ ਕਿ ਕੁਝ ਕਾਰਣਾਂ ਕਰਕੇ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਨ ਈਸਵੀ 2001 ਤੋਂ ਹੁਸ਼ਿਆਰਪੁਰ ਵਿਖੇ ਚਲਾਏ ਜਾ ਰਹੇ ਇਸ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਦੀ ਪ੍ਰਬੰਧਕੀ ਕਮੇਟੀ ਬਦਲੀ ਗਈ ਹੈ ਅਤੇ ਹੁਣ ਇਸ ਕੇਂਦਰ ਦਾ ਸਮੁੱਚਾ ਪ੍ਰਬੰਧ "ਆਸ ਕਿਰਨ ਸੋਸ਼ਲ ਵੈਲਫੇਅਰ ਸੁਸਾਇਟੀ" ਚਲਾਏਗੀ। ਓਨ੍ਹਾਂ ਕਿਹਾ ਕਿ ਅੱਜ ਦਾ ਸਮਾਗਮ ਪ੍ਰਬੰਧਕ ਕਮੇਟੀ ਬਦਲਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਹੀ ਕਰਵਾਇਆ ਗਿਆ ਹੈ। ਸਮਾਗਮ ਵਿੱਚ ਸ ਰਸ਼ਪਾਲ ਸਿੰਘ ਬੂਰੇ ਜੱਟਾਂ, ਡਾਕਟਰ ਅਰਬਿੰਦ ਸਿੰਘ ਧੂਤ, ਸ ਸੁਖਜੀਤ ਸਿੰਘ, ਸ ਕੁਲਵੀਰ ਸਿੰਘ ਆਹੂਜਾ, ਸ ਭੁਪਿੰਦਰ ਸਿੰਘ, ਸ ਗੁਰਮੁਖ ਸਿੰਘ, ਸ ਸ਼ਮਸ਼ੇਰ ਸਿੰਘ, ਸ ਪਰਮਜੀਤ ਸਿੰਘ, ਸ ਹਰਪ੍ਰੀਤ ਸਿੰਘ, ਸ ਦਲਜੀਤ ਸਿੰਘ, ਸ ਬਲਵੀਰ ਸਿੰਘ, ਰਾਜ ਕੁਮਾਰ ਹਾਜ਼ਰ ਸਨ।

Address

Hoshiarpur
146001

Telephone

+919888044537

Alerts

Be the first to know and let us send you an email when Aas Kiran Drug Counselling & Rehabilitation Centre posts news and promotions. Your email address will not be used for any other purpose, and you can unsubscribe at any time.

Contact The Organization

Send a message to Aas Kiran Drug Counselling & Rehabilitation Centre:

Share

Category